ੴ

ਸਿੱਖਬਾਣੀ · SikhBani

ਅਜਰੁ ਜਰੈ ਤ ਨਉ ਕੁਲ ਬੰਧੁ ॥

ajar jarai ta nau kul bandh
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1289 · 9 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਅਜਰੁ ਜਰੈ; ਤ ਨਉ ਕੁਲ ਬੰਧੁ ॥

ajar jarai; ta nau kul bandh |

Sant Singh KhalsaOne who bears the unbearable, controls the nine holes of the body.
Manmohan SinghIf man bears the unbearable, then comes he to control his nine apertures.
Manmohan Singh (Punjabi)ਜੇਕਰ ਬੰਦਾ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲਵੇ, ਤਦ ਉਹ ਆਪਣੀਆਂ ਨੌ ਗੋਲਕਾਂ ਤੇ ਕਾਬੂ ਪਾ ਲੈਂਦਾ ਹੈ।
Fareedkot Teekaਨੌ ਜੋ ਗੋਲਕ ਰੂਪ (ਕੁਲੁ) ਕੁਲਾ ਥੇ, ਭਾਵ ਪ੍ਰਨਾਲੇ ਹੈਂ, ਜੋ ਇਨ ਕੌ ਬੰਧ ਪਾਵੈ ਅਰਥਾਤ ਰੋਕ ਦੇਵੈ ਤੌ ਕਾਮਾਦਿਕ ਅਜਰੋਂ ਕੋ ਜਰ ਲੇਤਾ ਹੈ ਅਰਥਾਤ ਸਹਾਰ ਲੇਤਾ ਹੈ॥
Prof. Sahib Singhਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ,

ਪਦ ਅਰਥ ਅਜਰੁ = ਜੋ ਜਰਿਆ ਨਾ ਜਾ ਸਕੇ, ਉਹ ਹਾਲਤ ਜਿਸ ਨੂੰ ਜਰਨਾ ਔਖਾ ਹੈ, ਮਨ ਦਾ ਉਹ ਵੇਗ ਜਿਸ ਨੂੰ ਜਰਨਾ ਔਖਾ ਹੈ (ਨੋਟ: ਕਈ ਸੱਜਣ ਇਸ ਦਾ ਅਰਥ ਇਉਂ ਕਰਦੇ ਹਨ: 'ਆਤਮ ਰਸ ਜੋ ਅਜਰ ਵਸਤੂ ਹੈ।' ਪਰ ਪ੍ਰਸ਼ਨ ਉੱਠਦਾ ਹੈ ਕਿ 'ਆਤਮਰਸ' ਕਿਉਂ 'ਅਜਰ' ਹੈ? ਕੀ ਇਹ ਕੋਈ ਐਸੀ ਅਯੋਗ ਅਵਸਥਾ ਪੈਦਾ ਕਰ ਦੇਂਦਾ ਹੈ ਜੋ ਜਰੀ ਨਹੀਂ ਜਾਂਦੀ? ਫਿਰ, ਜੇ 'ਬੰਦਗੀ' ਭੀ ਕਿਸੇ ਕੁਰਾਹੇ ਪਾ ਸਕਦੀ ਹੈ ਤਾਂ ਇਹ ਸਹੀ ਰਸਤਾ ਕਿਵੇਂ ਹੋਇਆ? ਜਿਥੇ 'ਨਾਮ' ਹੈ ਓਥੇ 'ਹਉਮੈ' ਨਹੀਂ, ਓਥੇ ਪ੍ਰਭੂ ਨਾਲੋਂ 'ਵਿਛੋੜਾ' ਨਹੀਂ, ਓਥੇ ਪ੍ਰਭੂ ਨਾਲ 'ਮਿਲਾਪ' ਹੈ; ਤੇ ਇਹ ਅਵਸਥਾ ਮਾੜੀ ਨਹੀਂ ਹੁੰਦੀ, ਇਥੇ ਕੋਈ 'ਅਹੰਕਾਰ' ਨਹੀਂ ਆ ਸਕਦਾ; ਅਹੰਕਾਰ' ਤੇ 'ਨਾਮ' ਤਾਂ ਇਕੱਠੇ ਰਹਿ ਹੀ ਨਹੀਂ ਸਕਦੇ। ਸੋ, 'ਆਤਮ ਰਸ' ਕੋਈ ਅਜੇਹੀ ਅਵਸਥਾ ਨਹੀਂ ਜਿਸ ਉਤੇ ਕੋਈ ਬੰਦਸ਼ ਦੀ ਲੋੜ ਪਏ, ਜਿਸ ਵਲੋਂ ਕੋਈ ਖ਼ਤਰਾ ਹੋ ਸਕਦਾ ਹੋਵੇ। ਕ੍ਰੋਧ ਤੇ ਸਰਾਪ ਆਦਿਕ ਵਾਲੀ ਅਵਸਥਾ 'ਨਾਮ' ਤੋਂ 'ਆਤਮਰਸ' ਤੋਂ ਬਹੁਤ ਨੀਵੀਂ ਹੁੰਦੀ ਹੈ। ਆਤਮ-ਰਸੀਆ ਕ੍ਰੋਧ ਵਿਚ ਨਹੀਂ ਆਉਂਦਾ, ਸ੍ਰਾਪ ਨਹੀਂ ਦੇਂਦਾ; ਜਦੋਂ ਉਹ ਸ੍ਰਾਪ ਦੇਣ ਵਾਲੀ ਹਾਲਤ ਵਿਚ ਹੋਵੇ, ਤਦੋਂ ਉਹ 'ਆਤਮ-ਰਸੀਆ' ਨਹੀਂ ਹੁੰਦਾ)। ਬੰਧੁ = ਬੰਧੇਜ, ਹੱਦ ਬੰਨਾ। ਨਉ ਕੁਲ ਬੰਧੁ = ਨੌ ਗੋਲਕਾਂ (ਨੱਕ ਕੰਨ ਆਦਿ ਗਿਆਨ ਤੇ ਕਰਮ ਇੰਦ੍ਰਿਆਂ) ਨੂੰ ਹੱਦ-ਬੰਨਾ ਮਿਲ ਜਾਂਦਾ ਹੈ; (ਭਾਵ,) ਇਹ ਸਾਰੇ ਇੰਦ੍ਰੇ ਆਪਣੀ ਜਾਇਜ਼ ਹੱਦ ਵਿਚ ਰਹਿੰਦੇ ਹਨ।

SikhNet (Spanish)Quien soporta lo insoportable controla los nueve agujeros de su cuerpo,

ਪੂਜੈ ਪ੍ਰਾਣ; ਹੋਵੈ ਥਿਰੁ ਕੰਧੁ ॥

poojai praan; hovai thir kandh |

Sant Singh KhalsaOne who worships and adores the Lord with his breath of life, gains stability in his body-wall.
Manmohan SinghWhosoever adores the Lord with every breath; stable becomes his body wall.
Manmohan Singh (Punjabi)ਜੋ ਕੋਈ ਹਰ ਸੁਆਸ ਨਾਲ ਸੁਆਮੀ ਦੀ ਉਪਾਸ਼ਨਾ ਕਰਦਾ ਹੈ, ਸਥਿਰ ਹੋ ਜਾਂਦੀ ਹੈ ਉਸ ਦੀ ਦੇਹ ਦੀ ਦੀਵਾਰ।
Fareedkot Teekaਜੌ ਪਰਮੇਸ੍ਵਰ ਕਾ ਪੂਜਨ ਕਰੇ ਤੌ ਜੋਗ ਮਾਰਗ ਕਰ ਸਰੀਰ ਮੇਂ ਪ੍ਰਾਣ ਸਿਥਰ ਹੋਤੇ ਹੈਂ; ਵਾ ਪ੍ਰਾਣ ਪਰਮੇਸ੍ਵਰ ਮੇਂ ਲਗਾਇ ਕਰ ਪੂਜੇਂ ਤੋ ਸਰੀਰ ਕੀ ਤਰਫੋਂ ਥਿਰ ਹੋਤਾ ਹੈ। ਭਾਵ ਜਨਮ ਮਰਨ ਰਹਿਤ ਹੋਤਾ ਹੈ; ਵਾ ਜਬ ਤਕ ਸਰੀਰ ਮੇਂ ਪ੍ਰਾਣ ਥਿਰ ਹੋਵੈਂ ਤਬ ਤਕ ਪਰਮੇਸ੍ਵਰ ਕਾ ਪੂਜਨ ਕਰੇ॥
Prof. Sahib Singhਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।

ਪਦ ਅਰਥ ਪ੍ਰਾਣ = ਸੁਆਸ ਸੁਆਸ। ਥਿਰੁ = ਅਡੋਲ। ਕੰਧੁ = ਸਰੀਰ। ਥਿਰੁ ਕੰਧੁ = ਸਰੀਰ ਅਡੋਲ ਹੋ ਜਾਂਦਾ ਹੈ, (ਭਾਵ,) ਵਿਕਾਰਾਂ ਵਿਚ ਡੋਲਦਾ ਨਹੀਂ।

SikhNet (Spanish)quien alaba y adora al Señor con su respiración vital obtiene la Estabilidad en la fortaleza de su cuerpo.

ਕਹਾਂ ਤੇ ਆਇਆ; ਕਹਾਂ ਏਹੁ ਜਾਣੁ ॥

kahaan te aaeaa; kahaan ehu jaan |

Sant Singh KhalsaWhere has he come from, and where will he go?
Manmohan SinghWhence has the mortal come and whereto shall be go?
Manmohan Singh (Punjabi)ਪ੍ਰਾਣੀ ਕਿਥੋਂ ਆਇਆ ਹੈ ਅਤੇ ਇਹ ਕਿਥੇ ਨੂੰ ਜਾਏਗਾ?
Fareedkot Teekaਇਹ ਜੀਵ ਕਹਾਂ ਸੇ ਆਯਾ ਹੈ ਔਰ ਕਹਾਂ ਇਸ ਨੇ (ਜਾਣੁ) ਜਾਣਾ ਹੈ?
Prof. Sahib Singhਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ 'ਜਨਮ ਮਰਨ ਦਾ ਚੱਕਰ' ਮਿਟ ਜਾਂਦਾ ਹੈ),
SikhNet (Spanish)¿De dónde ha venido y a dónde irá?

ਜੀਵਤ ਮਰਤ; ਰਹੈ ਪਰਵਾਣੁ ॥

jeevat marat; rahai paravaan |

Sant Singh KhalsaRemaining dead while yet alive, he is accepted and approved.
Manmohan SinghBy remaining dead in life, he becomes acceptable.
Manmohan Singh (Punjabi)ਜੀਊਦੇ ਜੀ ਮਰ ਰਹਿਣ ਦੁਆਰਾ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਭਾਵ ਜੋ ਤਤ ਮਿਥ੍ਯਾ ਕਾ ਵੀਚਾਰੁ ਕਰਤਾ ਹੈ ਪੁਨਾ ਜੋ ਇਸ ਵੀਚਾਰ ਕਰ ਜੀਵੱਤ ਭਾਵ ਸੇ ਮ੍ਰਿਤ ਹੋ ਰਹਿਤਾ ਹੈ, ਸੋ ਪ੍ਰਵਾਣ ਹੋਤਾ ਹੈ॥
Prof. Sahib Singhਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ।
SikhNet (Spanish)Permaneciendo muerto mientras vive, él es aceptado y aprobado,

ਹੁਕਮੈ ਬੂਝੈ. ਤਤੁ ਪਛਾਣੈ ॥

hukamai boojhai. tat pachhaanai |

Sant Singh KhalsaWhoever understands the Hukam of the Lord's Command, realizes the essence of reality.
Manmohan SinghWhosoever understands the Lord's will; he comes to realise the quintessence.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਪਰਮੇਸਰ ਕੇ ਹੁਕਮ ਕੋ ਬੂਝ ਕਰ ਤਤ੍ਵ ਸ੍ਵਰੂਪ ਕੋ ਪਛਾਣ ਲੇਤਾ ਹੈ॥
Prof. Sahib Singhਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ-
SikhNet (Spanish)y quien sea que logra entender el Jukam del Comando del Señor, logra concebir la Esencia de la Realidad.

ਇਹੁ ਪਰਸਾਦੁ; ਗੁਰੂ ਤੇ ਜਾਣੈ ॥

eihu parasaad; guroo te jaanai |

Sant Singh KhalsaThis is known by Guru's Grace.
Manmohan SinghAll this he comes to realise by the Guru's grace.
Manmohan Singh (Punjabi)ਇਸ ਸਾਰੇ ਕੁਛ ਨੂੰ ਉਹ ਗੁਰਾਂ ਦੀ ਦਇਆ ਦੁਆਰਾ ਅਨੁਭਵ ਕਰਦਾ ਹੈ।
Fareedkot Teekaਇਹ ਹੁਕਮ ਕਾ ਬੁਝਣਾ ਗੁਰੋਂ ਕੀ ਕ੍ਰਿਪਾ ਸੇ ਜਾਣੀਤਾ ਹੈ॥
Prof. Sahib Singhਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ।

ਪਦ ਅਰਥ ਪਰਸਾਦੁ = ਕਿਰਪਾ, ਮਿਹਰ।

SikhNet (Spanish)Esto se da por la Gracia del Guru.

ਹੋਂਦਾ ਫੜੀਅਗੁ; ਨਾਨਕ ਜਾਣੁ ॥

hondaa farreeag; naanak jaan |

Sant Singh KhalsaO Nanak, know this: egotism leads to bondage.
Manmohan SinghKnow thou this, O Nanak, that whosoever says "I am", he is bound down.
Manmohan Singh (Punjabi)ਤੂੰ ਇਹ ਸਮਝ ਲੈ, ਹੇ ਨਾਨਕ! ਜਿਹੜਾ ਕੋਈ ਆਖਦਾ ਹੈ, "ਮੈ ਹਾਂ", ਉਹ ਜਕੜ ਲਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਹੋਂਦਾ) ਕੁਛ ਬਣੇਗਾ ਤੋ ਪ੍ਰਛਿੰਨ ਹੰਕਾਰ ਕਰ ਫੜਾ ਜਾਵੇਗਾ॥
Prof. Sahib Singhਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ 'ਮੈਂ ਹਾਂ' 'ਮੈਂ ਹਾਂ',

ਪਦ ਅਰਥ ਹੋਂਦਾ = ਜੋ ਕਹੇ 'ਮੈਂ ਹਾਂ', (ਭਾਵ,) ਹਉਮੈ ਵਾਲਾ, ਅਹੰਕਾਰੀ। ਫੜੀਅਗੁ = ਫੜਿਆ ਜਾਇਗਾ। ਜਾਣੁ = ਜਾਣ ਲੈ, ਸਮਝ ਲੈ।

SikhNet (Spanish)Oh, dice Nanak, entiende que el egoísmo te lleva a la esclavitud.

ਨਾ ਹਉ; ਨਾ ਮੈ ਜੂਨੀ ਪਾਣੁ ॥੨॥

naa hau; naa mai joonee paan |2|

Sant Singh KhalsaOnly those who have no ego and no self-conceit, are not consigned to reincarnation. ||2||
Manmohan SinghHe who is without ego and self-conceit, is cast not into species.
Manmohan Singh (Punjabi)ਜੋ ਕੋਈ ਹੰਕਾਰ ਅਤੇ ਸਵੈ-ਹੰਗਤਾ ਤੋਂ ਬਿਨਾ ਹੈ, ਉਹ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
Fareedkot Teekaਜੋ ਹੰਕਾਰ ਰਹਿਤ ਹੋਵੇਗਾ ਸੋ ਜੋਨੀਓਂ ਮੇਂ ਨਹੀਂ ਪੜੇਗਾ॥੨॥
Prof. Sahib Singhਜਿਥੇ 'ਹਉ' ਨਹੀਂ ਜਿਥੇ 'ਮੈਂ' ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ ॥੨॥

ਪਦ ਅਰਥ ਜੂਨੀ ਪਾਣੁ = ਜੂਨਾਂ ਵਿਚ ਪੈਣਾ, ਜਨਮ-ਮਰਨ ਦਾ ਗੇੜ ॥੨॥

SikhNet (Spanish)Sólo los que no tienen ego ni arrogancia, evitarán la reencarnación. (2)
Answers quote the Granth verbatim with Ang citations. AI commentary is not Gurbani and not a religious ruling.