ੴ

ਸਿੱਖਬਾਣੀ · SikhBani

ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥

pahilaan maasahu ninmiaa maasai andar vaas
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1289 · 9 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSalok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino

ਪਹਿਲਾਂ ਮਾਸਹੁ ਨਿੰਮਿਆ; ਮਾਸੈ ਅੰਦਰਿ ਵਾਸੁ ॥

pahilaan maasahu ninmiaa; maasai andar vaas |

Sant Singh KhalsaFirst, the mortal is conceived in the flesh, and then he dwells in the flesh.
Manmohan SinghMan is first conceived in flesh and then abodes he in flesh.
Manmohan Singh (Punjabi)ਆਦਮੀ ਪਹਿਲ-ਪ੍ਰਥਮ ਮਾਸ ਅੰਦਰ ਨਿਪਜਦਾ ਹੈ ਅਤੇ ਮੁੜ ਮਾਸ ਅੰਦਰ ਹੀ ਵਸਦਾ ਹੈ।
Fareedkot Teekaਇਹ ਜੀਵ ਪਹਿਲੇ ਮਾਸ ਸੇ ਅਰਥਾਤ ਪਿਤਾ ਕੇ ਬੀਰਜ ਸੇ ਮਾਤਾ ਕੇ ਗਰਭ ਮੇਂ (ਨਿੰਮਿਆ) ਪ੍ਰਾਪਤ ਹੂਆ, ਪੁਨਹ ਮਾਤਾ ਕੇ ਉਦਰ ਰੂਪ ਮਾਸ ਕੇ ਅੰਦਰ ਵਾਸ ਹੂਆ॥
Prof. Sahib Singhਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ;

ਪਦ ਅਰਥ ਨਿੰਮਿਆ-ਨਿਰਮਿਆ, ਬਣਿਆ, ਮੁਢ ਬੱਝਾ।

SikhNet (Spanish)Primero es concebido el mortal en la carne, y después habita en la carne.

ਜੀਉ ਪਾਇ. ਮਾਸੁ ਮੁਹਿ ਮਿਲਿਆ; ਹਡੁ ਚੰਮੁ ਤਨੁ ਮਾਸੁ ॥

jeeo paae. maas muhi miliaa; hadd cham tan maas |

Sant Singh KhalsaWhen he comes alive, his mouth takes flesh; his bones, skin and body are flesh.
Manmohan SinghWhen he quickens, he obtains the mouth of flesh and his bones, skin and body are made of flesh.
Manmohan Singh (Punjabi)ਜਦ ਉਸ ਵਿੱਚ ਜਾਨ ਪੈਦੀ ਹੈ, ਉਸ ਨੂੰ ਮਾਸ ਦਾ ਮੂੰਹ ਮਿਲਦਾ ਹੈ ਅਤੇ ਉਸ ਦੀਆਂ ਹੱਡੀਆਂ, ਖਲ ਤੇ ਦੇਹ ਮਾਸ ਦੀਆਂ ਬਣੀਆਂ ਹੋਈਆਂ ਹਨ।
Fareedkot Teekaਜਬ ਉਦਰ ਮੇਂ ਬੁਤ ਕੇ ਬੀਚ ਜੀਉ ਪੜਾ ਤਬ ਭੀ ਮੁਖ ਮੇਂ ਮਾਸ ਕਾ ਪੜਦਾ ਮਿਲਾ ਔਰ ਹਾਡ, ਚਾਮ ਸਭ ਸਰੀਰ ਮਾਸ ਹੀ ਹੈ॥
Prof. Sahib Singhਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ)।

ਪਦ ਅਰਥ ਜੀਉ ਪਾਇ = ਜਿੰਦ ਹਾਸਲ ਕਰ ਕੇ, ਭਾਵ, ਜਦੋਂ ਜਾਨ ਪਈ।

SikhNet (Spanish)Cuando sale a la vida su boca come carne, sus huesos, piel y cuerpo son carne.

ਮਾਸਹੁ ਬਾਹਰਿ ਕਢਿਆ; ਮੰਮਾ ਮਾਸੁ ਗਿਰਾਸੁ ॥

maasahu baahar kadtiaa; mamaa maas giraas |

Sant Singh KhalsaHe comes out of the womb of flesh, and takes a mouthful of flesh at the breast.
Manmohan SinghWhen he is taken out of the womb of flesh, he has mouthful of milk from the teats of flesh.
Manmohan Singh (Punjabi)ਜਦ ਉਸ ਨੂੰ ਮਾਸ ਦੀ ਕੁੱਖ ਵਿਚੋਂ ਬਾਹਰ ਕਢਿਆ ਜਾਂਦਾ ਹੈ, ਤਾਂ ਉਸ ਨੂੰ ਮਾਸ ਦੇ ਥਣਾ ਵਿਚੋਂ ਦੁੱਧ ਦੀ ਘੁੱਟ ਮਿਲਦੀ ਹੈ।
Fareedkot Teekaਫਿਰ ਮਾਸ ਕੇ ਪੜਦੇ ਗਰਭ ਸੇ ਬਾਹਰ ਨਿਕਾਲਾ ਪੁਨਹ ਮਾਸ ਕਾ ਹੀ ਮੰਮਾ ਰੂਪ ਗਿਰਾਸ ਮਿਲਾ॥
Prof. Sahib Singhਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ;

ਪਦ ਅਰਥ ਗਿਰਾਸੁ = ਗਿਰਾਹੀ, ਖ਼ੁਰਾਕ।

SikhNet (Spanish)Sale de un vientre de carne y bebe de una tetilla de carne.

ਮੁਹੁ ਮਾਸੈ ਕਾ. ਜੀਭ ਮਾਸੈ ਕੀ; ਮਾਸੈ ਅੰਦਰਿ ਸਾਸੁ ॥

muhu maasai kaa. jeebh maasai kee; maasai andar saas |

Sant Singh KhalsaHis mouth is flesh, his tongue is flesh; his breath is in the flesh.
Manmohan SinghHis mouth is of flesh, his tongue is of flesh and his breath is in flesh.
Manmohan Singh (Punjabi)ਉਸ ਦਾ ਮੂੰਹ ਮਾਸ ਦਾ ਹੈ, ਉਸ ਦੀ ਜੀਭ੍ਹਾ ਮਾਸ ਦੀ ਅਤੇ ਉਸ ਦਾ ਸਾਹ ਮਾਸ ਵਿੱਚ ਹੈ।
Fareedkot Teekaਮੂੰਹ ਭੀ ਮਾਸ ਕਾ ਹੀ ਹੈ ਔਰ ਜਿਹਵਾ ਭੀ ਮਾਸ ਕੀ ਹੈ ਔਰ ਮਾਸ ਕੇ ਅੰਦਰ ਸ੍ਵਾਸ ਰਹਤੇ ਹੈਂ॥
Prof. Sahib Singhਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ।

ਪਦ ਅਰਥ ਸਾਸੁ = ਸਾਹ।

SikhNet (Spanish)Su boca es carne, su lengua también y respira dentro de la carne.

ਵਡਾ ਹੋਆ ਵੀਆਹਿਆ; ਘਰਿ ਲੈ ਆਇਆ ਮਾਸੁ ॥

vaddaa hoaa veeaahiaa; ghar lai aaeaa maas |

Sant Singh KhalsaHe grows up and is married, and brings his wife of flesh into his home.
Manmohan SinghWhen he grows up, he is married and brings the wife of flesh into his home.
Manmohan Singh (Punjabi)ਜਦ ਉਹ ਵਡੇਰਾ ਹੋ ਜਾਂਦਾ ਹੈ ਤਾਂ ਉਸ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਮਾਸ ਦੀ ਵਹੁਟੀ ਆਪਣੇ ਗ੍ਰਹਿ ਵਿੱਚ ਲੈ ਆਉਂਦਾ ਹੈ।
Fareedkot Teekaਪੁਨਹ ਜਬ ਬਡਾ ਹੂਆ ਔਰ ਬ੍ਯਾਹ ਹੋ ਗਿਆ, ਤੋ ਫਿਰ ਮਾਸ ਰੂਪ ਇਸਤ੍ਰੀ ਘਰ ਮੇਂ ਲੈ ਆਇਆ॥
Prof. Sahib Singhਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ;
SikhNet (Spanish)Crece y se casa y a su esposa de carne la trae a su hogar.

ਮਾਸਹੁ ਹੀ ਮਾਸੁ ਊਪਜੈ; ਮਾਸਹੁ ਸਭੋ ਸਾਕੁ ॥

maasahu hee maas aoopajai; maasahu sabho saak |

Sant Singh KhalsaFlesh is produced from flesh; all relatives are made of flesh.
Manmohan SinghFlesh is produced from flesh and all the relatives of man are made of flesh.
Manmohan Singh (Punjabi)ਮਾਸ ਤੋਂ ਹੀ ਮਾਸ ਪੈਦਾ ਹੁੰਦਾ ਹੈ ਅਤੇ ਆਦਮੀ ਦੇ ਸਾਰੇ ਸਨਬੰਧੀ ਮਾਸ ਦੇ ਹੀ ਬਣੇ ਹੋਏ ਹਨ।
Fareedkot Teekaਮਾਸ ਹੀ ਸੇ ਮਾਸ ਰੂਪ ਲੜਕੀ ਲੜਕਾ ਉਤਪਤਿ ਹੋਤਾ ਹੈ ਔਰ ਮਾਸ ਕਰ ਕੇ ਸਭ ਸਾਕ ਨਾਤਾ ਹੈ॥
Prof. Sahib Singh(ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।
SikhNet (Spanish)La carne viene de la carne. Los parientes todos están hechos de carne, pero cuando el mortal encuentra al Guru Verdadero y toma Conciencia del Jukam del Comando del Señor,

ਸਤਿਗੁਰਿ ਮਿਲਿਐ ਹੁਕਮੁ ਬੁਝੀਐ; ਤਾਂ ਕੋ ਆਵੈ ਰਾਸਿ ॥

satigur miliai hukam bujheeai; taan ko aavai raas |

Sant Singh KhalsaWhen the mortal meets the True Guru, and realizes the Hukam of the Lord's Command, then he comes to be reformed.
Manmohan SinghWhen man meets with the True Guru, he knows the Lord's will and then alone is he reformed.
Manmohan Singh (Punjabi)ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਸਾਈਂ ਦੀ ਰਜ਼ਾ ਨੂੰ ਜਾਣ ਲੈਂਦਾ ਹੈ ਅਤੇ ਕੇਵਲ ਤਦ ਹੀ ਉਸ ਦਾ ਸੁਧਾਰ ਹੁੰਦਾ ਹੈ।
Fareedkot Teekaਸਤਿਗੁਰੋਂ ਕੋ ਮਿਲਿਆਂ ਹੋਇਆਂ ਪਰਮੇਸ੍ਵਰ ਕੇ ਹੁਕਮ ਕੋ ਬੁਝੀਤਾ ਹੈ। ਜੋ ਬੂਝਤਾ ਹੈ ਤਿਸ ਕੋ ਸਭ ਕਰਤੂਤਿ ਰਾਸਿ ਸੂਤ ਆਵਤੀ ਹੈ, ਵਾ ਤਾਂ ਕੋਈ (ਰਾਸਿ) ਸਚ ਮੇਂ ਆਵਤਾ ਹੈ॥
Prof. Sahib Singh(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ,

ਪਦ ਅਰਥ ਕੋ = ਕੋਈ (ਭਾਵ,) ਜੀਵ। ਆਵੈ ਰਾਸਿ = ਰਾਸ ਆਉਂਦਾ ਹੈ, ਸਿਰੇ ਚੜ੍ਹਦਾ ਹੈ, ਸਫਲ ਹੁੰਦਾ ਹੈ।

SikhNet (Spanish)entonces es reformado. Soltándose a sí mismo el mortal no logra liberarse.

ਆਪਿ ਛੁਟੇ. ਨਹ ਛੂਟੀਐ; ਨਾਨਕ ਬਚਨਿ ਬਿਣਾਸੁ ॥੧॥

aap chhutte. neh chhootteeai; naanak bachan binaas |1|

Sant Singh KhalsaReleasing himself, the mortal does not find release; O Nanak, through empty words, one is ruined. ||1||
Manmohan SinghBy one's own releasing, one is released not Through mere words, O Nanak, man is ruined.
Manmohan Singh (Punjabi)ਆਪਣੇ ਰਿਹਾ ਕਰਨ ਦੁਆਰਾ ਇਨਸਾਨ ਰਿਹਾ ਨਹੀਂ ਹੁੰਦਾ। ਨਿਰੀਆਂ ਪੁਰੀਆਂ ਗੱਲਾ ਰਾਹੀਂ, ਹੇ ਨਾਨਕ! ਬੰਦਾ ਬਰਬਾਦ ਹੋ ਜਾਂਦਾ ਹੈ।
Fareedkot Teekaਜੋ ਆਪ ਕਹੇ ਹਮ ਛੂਟੇ ਹੈਂ, ਸੋ ਇਸ ਤਰਾਂ ਨਹੀਂ ਛੂਟਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਕਹੇ ਹੂਏ ਬਚਨ ਕਾ ਬਿਨਾਸ ਹੋਤਾ ਹੈ॥੧॥
Prof. Sahib Singh(ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ ॥੧॥

ਪਦ ਅਰਥ ਆਪਿ ਛੁਟੇ = ਆਪਣੇ ਜ਼ੋਰ ਨਾਲ ਬਚਿਆਂ। ਬਚਨਿ = ਬਚਨ ਨਾਲ, (ਇਸ ਕਿਸਮ ਦੀ) ਚਰਚਾ ਨਾਲ। ਬਿਣਾਸੁ = ਹਾਨੀ ॥੧॥

SikhNet (Spanish)Oh, dice Nanak, con palabras vacías uno es arruinado. (1)
Answers quote the Granth verbatim with Ang citations. AI commentary is not Gurbani and not a religious ruling.