ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਇਹ ਜਗਿ ਮੀਤੁ; ਨ ਦੇਖਿਓ ਕੋਈ ॥
eih jag meet; na dekhio koee |
Sant Singh KhalsaIn this world, I have not found any true friend.
Manmohan SinghI have seen no friend in this world.
Manmohan Singh (Punjabi)ਮੈਂ ਇਸ ਸੰਸਾਰ ਵਿੱਚ ਕੋਈ ਮਿੱਤ੍ਰ ਨਹੀਂ ਵੇਖਿਆ।
Fareedkot Teekaਇਸ ਸੰਸਾਰ ਮੇਂ ਕੋਈ ਮਿਤ੍ਰ ਨਹੀਂ ਦੇਖਾ॥
Prof. Sahib Singhਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ।ਪਦ ਅਰਥ ਜਗਿ = ਜਗਤ ਵਿਚ।
SikhNet (Spanish)No he encontrado ni un amigo en el mundo,
ਸਗਲ ਜਗਤੁ ਅਪਨੈ ਸੁਖਿ ਲਾਗਿਓ; ਦੁਖ ਮੈ ਸੰਗਿ. ਨ ਹੋਈ ॥੧॥ ਰਹਾਉ ॥
sagal jagat apanai sukh laagio; dukh mai sang. na hoee |1| rahaau |
Sant Singh KhalsaThe whole world is attached to its own pleasures, and when trouble comes, no one is with you. ||1||Pause||
Manmohan SinghThe whole world is attached to its own comforts and, in trouble, none is your companion. Pause.
Manmohan Singh (Punjabi)ਸਾਰਾ ਜਹਾਨ ਆਪਣੇ ਨਿੱਜ ਦੀ ਖੁਸ਼ੀ ਨਾਲ ਚਿਮੜਿਆ ਹੋਇਆ ਹੈ। ਤਕਲੀਫ ਵਿੱਚ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ। ਠਹਿਰਾਉ।
Fareedkot Teekaਸਭੀ ਜਗਤ ਅਪਨੇ ਸੁਖੋਂ ਮੇਂ ਲਾਗਾ ਹੂਆ ਹੈ, ਦੁਖ ਮੇਂ ਕਿਸੀ ਕਾ ਕੋਈ ਸੰਗੀ ਨਹੀਂ ਹੋਤਾ॥੧॥ ਰਹਾਉ ॥
Prof. Sahib Singhਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ। ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥ਪਦ ਅਰਥ ਸੁਖਿ = ਸੁਖ ਵਿਚ। ਸੰਗਿ = ਨਾਲ ॥੧॥ ਰਹਾਉ ॥
SikhNet (Spanish)pues el mundo entero está involucrado en sus propios placeres pequeños, y a nadie le importa tu tristeza. (1‑Pausa)
ਦਾਰਾ ਮੀਤ ਪੂਤ ਸਨਬੰਧੀ; ਸਗਰੇ ਧਨ ਸਿਉ ਲਾਗੇ ॥
daaraa meet poot sanabandhee; sagare dhan siau laage |
Sant Singh KhalsaWives, friends, children and relatives - all are attached to wealth.
Manmohan SinghThy wife, friends, sons and kinsmen are all attached to wealth.
Manmohan Singh (Punjabi)ਤੇਰੀ ਪਤਨੀ, ਦੋਸਤ, ਪੁੱਤ੍ਰ, ਅਤੇ ਰਿਸ਼ਤੇਦਾਰ, ਸਾਰੇ ਧਨ-ਦੌਲਤ ਨਾਲ ਜੁੜੇ ਹੋਏ ਹਨ।
Fareedkot Teekaਇਸਤ੍ਰੀ, ਮਿਤ੍ਰ, ਪੁਤ੍ਰ, ਪੁਨਃ ਔਰ ਜੋ ਸੰਬੰਧੀ ਹੈਂ, ਸਭੀ ਧਨ ਕੇ ਸਾਥ ਲਾਗ ਕਰ ਹਿਤ ਕਰਤੇ ਹੈਂ॥
Prof. Sahib Singhਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ।ਪਦ ਅਰਥ ਦਾਰਾ = ਇਸਤ੍ਰੀ। ਸਨਬੰਧੀ = ਰਿਸ਼ਤੇਦਾਰ। ਸਗਰੇ = ਸਾਰੇ। ਸਿਉ = ਨਾਲ।
SikhNet (Spanish)Tu pareja, amigos, hijos y parientes están apegados a tus riquezas
ਜਬ ਹੀ ਨਿਰਧਨ ਦੇਖਿਓ ਨਰ ਕਉ; ਸੰਗੁ ਛਾਡਿ ਸਭ ਭਾਗੇ ॥੧॥
jab hee niradhan dekhio nar kau; sang chhaadd sabh bhaage |1|
Sant Singh KhalsaWhen they see a poor man, they all forsake his company and run away. ||1||
Manmohan SinghWhen they see the man poor, they all forsake his company and flee.
Manmohan Singh (Punjabi)ਜਦ ਉਹ ਇਨਸਾਨ ਨੂੰ ਗਰੀਬ ਦੇਖਦੇ ਹਨ, ਉਹ ਸਾਰੇ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ।
Fareedkot Teekaਜਬ ਤਿਨੋਂਨੇ ਪੁਰਸ਼ ਕੋ ਨਿਰਧਨ ਹੂਆ ਦੇਖਾ, ਤਬ ਸਭੀ ਸੰਗ ਕੋ ਛੋਡ ਕਰ ਭਾਗ ਜਾਤੇ ਹੈਂ॥੧॥
Prof. Sahib Singhਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥ਪਦ ਅਰਥ ਨਿਰਧਨ = ਕੰਗਾਲ। ਕਉ = ਨੂੰ। ਸੰਗੁ = ਸਾਥ। ਛਾਡਿ = ਛੱਡ ਕੇ। ਸਭਿ = ਸਾਰੇ ॥੧॥
SikhNet (Spanish)y cuando te encuentran pobre, abandonan tu compañía. (1)
ਕਹਂਉ ਕਹਾ. ਯਿਆ ਮਨ ਬਉਰੇ ਕਉ; ਇਨ ਸਿਉ ਨੇਹੁ ਲਗਾਇਓ ॥
kahnau kahaa. yiaa man baure kau; in siau nehu lagaaeo |
Sant Singh KhalsaSo what should I say to this crazy mind, which is affectionately attached to them?
Manmohan SinghWhat should I say to this demented mind, which has embraced affection for them?
Manmohan Singh (Punjabi)ਮੈਂ ਇਸ ਪਗਲੇ ਮਨ ਨੂੰ ਕੀ ਆਖਾਂ, ਜਿਸ ਨੇ ਇਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ।
Fareedkot Teekaਮੈਂ ਇਸ ਕਮਲੇ ਮਨ ਕੋ ਕਿਆ ਕਹੂੰ, ਜੋ ਇਨ ਸੰਬੰਧੀਓਂ ਕੇ ਸਾਥ ਇਸ ਨੇ ਪ੍ਰੇਮ ਲਗਾਇਆ ਹੈ॥
Prof. Sahib Singhਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ।ਪਦ ਅਰਥ ਕਹਂਉ ਕਹਾ = ਮੈਂ ਕੀਹ ਆਖਾਂ? ਯਿਆ ਮਨ ਕਉ = ਇਸ ਮਨ ਨੂੰ।
SikhNet (Spanish)¿Qué puedo decirle a esta mente loca que insiste en apegarse a ellos
ਦੀਨਾ ਨਾਥ ਸਕਲ ਭੈ ਭੰਜਨ; ਜਸੁ ਤਾ ਕੋ ਬਿਸਰਾਇਓ ॥੨॥
deenaa naath sakal bhai bhanjan; jas taa ko bisaraaeo |2|
Sant Singh KhalsaThe Lord is the Master of the meek, the Destroyer of all fears, and I have forgotten to praise Him. ||2||
Manmohan SinghIt has forgotten the praise of Him, who is the Master of the meek and the Destroyer of all fear.
Manmohan Singh (Punjabi)ਇਸ ਨੇ ਉਸ ਵਾਹਿਗੁਰੂ ਦੀ ਸਿਫ਼ਤ-ਸਨਾ ਭੁਲਾ ਛੱਡੀ ਹੈ, ਜੋ ਮਸਕੀਨਾਂ ਦਾ ਮਾਲਕ ਤੇ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ।
Fareedkot Teekaਜੋ ਦੀਨੋਂ ਕਾ ਨਾਥ ਔਰ ਸਰਬ ਭ੍ਯ ਕੇ ਨਸ਼ਟ ਕਰਨੇਹਾਰਾ ਵਾਹਿਗੁਰੂ ਹੈ, ਤਿਸ ਕੇ ਜਸ ਕੋ ਬਿਸਾਰ ਦੀਆ ਹੈ॥੨॥
Prof. Sahib Singh(ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥ਪਦ ਅਰਥ ਦੀਨਾ ਨਾਥ = ਗਰੀਬਾਂ ਦਾ ਖਸਮ। ਸਕਲ = ਸਾਰੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭੈ ਭੰਜਨ = ਡਰਾਂ ਦਾ ਨਾਸ ਕਰਨ ਵਾਲਾ। ਤਾ ਕੋ = ਉਸ ਦਾ ॥੨॥
SikhNet (Spanish)y abandona al Maestro del humilde, al Disipador del miedo? (2)
ਸੁਆਨ ਪੂਛ ਜਿਉ. ਭਇਓ ਨ ਸੂਧਉ; ਬਹੁਤੁ ਜਤਨੁ. ਮੈ ਕੀਨਉ ॥
suaan poochh jiau. bheo na soodhau; bahut jatan. mai keenau |
Sant Singh KhalsaLike a dog's tail, which will never straighten out, the mind will not change, no matter how many things are tried.
Manmohan SinghAs a dog's tail straightens not ever, so the mind comes not round despite good many efforts on my part.
Manmohan Singh (Punjabi)ਮੈਂ ਘਣੇਰੇ ਉਪਾਉ ਕੀਤੇ ਹਨ, ਪ੍ਰੰਤੂ ਮੇਰਾ ਮਨ ਕੁੱਤੇ ਦੀ ਪੂਛ ਵਾਂਗੂੰ ਵਿੰਗਾ ਹੀ ਰਹਿੰਦਾ ਹੈ ਅਤੇ ਸਿੱਧਾ (ਸਾਫ) ਨਹੀਂ ਹੁੰਦਾ।
Fareedkot Teekaਕੂਕਰ ਕੀ ਪੂਛ ਵਤ ਟੇਢਾ ਹੀ ਰਹਤਾ ਹੈ, ਭਾਵ ਸੇ ਪਰਮੇਸ੍ਵਰ ਕੀ ਤਰਫ ਸੇ ਬੇਮੁਖ ਹੋ ਰਹਾ ਹੈ (ਸੂਧਉ) ਅਰਥਾਤ ਸਨਮੁਖ ਨਹੀਂ ਹੂਆ, ਮੈਨੇ ਬਹੁਤੇ ਹੀ ਉਪਾਵੋਂ ਕੋ ਕੀਆ ਹੈ॥☬ਜੇ ਕਹੈ ਫਿਰ ਕ੍ਯਾ ਉਪਾਉ ਕੀਆ ਜਾਵੇ? ਤਿਸ ਪਰ ਕਹਤੇ ਹੈਂ:☬ਜੀਵ ਪਰਮੇਸਰ ਆਗੇ ਐਸੇ ਬੇਨਤੀ ਕਰੇ:
Prof. Sahib Singhਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ।ਪਦ ਅਰਥ ਸੁਆਨ ਪੂਛ = ਕੁੱਤੇ ਦੀ ਪੂਛਲ। ਸੂਧਉ = ਸਿੱਧੀ। ਮੈ ਕੀਨਉ = ਮੈਂ ਕੀਤਾ ਹੈ।
SikhNet (Spanish)Así como la cola del puerco, la mente no está derecha, por tanto todos mis esfuerzos han sido en vano.
ਨਾਨਕ. ਲਾਜ ਬਿਰਦ ਕੀ ਰਾਖਹੁ; ਨਾਮੁ ਤੁਹਾਰਉ ਲੀਨਉ ॥੩॥੯॥
naanak. laaj birad kee raakhahu; naam tuhaarau leenau |3|9|
Sant Singh KhalsaSays Nanak, please, Lord, uphold the honor of Your innate nature; I chant Your Name. ||3||9||
Manmohan SinghSays Nanak, uphold Thou the honour of Thy own creed, O Lord, I have uttered Thine Name.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਆਪਣੇ ਮੁੱਢਲੇ ਦਿਆਲੂ ਸੁਭਾ ਦੀ ਲੱਜਿਆ ਰੱਖ ਲੈ, ਹੇ ਸੁਆਮੀ, ਮੈਂ ਤੇਰੇ ਨਾਮ ਦਾ ਉਚਾਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅਕਾਲ ਪੁਰਖ ਜੀ! ਅਪਣੇ ਬਿਰਦ ਕੀ ਲਾਜ ਰਾਖੀਏ, ਕ੍ਯੋਂਕਿ ਮੈਨੇ ਤੋ ਆਪ ਕੇ ਨਾਮ ਕਾ ਆਸਰਾ ਲੀਆ ਹੈ॥੩॥੯॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥ਪਦ ਅਰਥ ਬਿਰਦ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਲੀਨਉ = ਮੈਂ ਲੈ ਸਕਦਾ ਹਾਂ ॥੩॥੯॥
SikhNet (Spanish)Dice Nanak, oh Señor, conserva el Honor de Tu propia Naturaleza y sálvame, pues yo alabo Tu Nombre. (3‑9)