ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਅਚੁਤ ਪੂਜਾ ਜੋਗ; ਗੋਪਾਲ ॥
achut poojaa jog; gopaal |
Sant Singh KhalsaThe imperishable Lord God is worthy of worship and adoration.
Manmohan SinghThe imperishable Lord is worthy of adoration.
Manmohan Singh (Punjabi)ਅਬਿਨਾਸੀ ਪ੍ਰਭੂ ਉਪਾਸ਼ਨਾ ਦੇ ਲਾਇਕ ਹੈ।
Fareedkot Teekaਹੇ (ਅਚੁਤ) ਅਗਿੜ ਗੋਪਾਲ! ਪੂਜਾ ਕਰਨੇ ਯੋਗ ਤੂੰਹੀ ਹੈਂ॥
Prof. Sahib Singhਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ।ਪਦ ਅਰਥ ਅਚੁਤ = ਅੱਚੁਤ (अच्युत} ਕਦੇ ਨਾਸ ਨਾਹ ਹੋਣ ਵਾਲਾ। ਪੂਜਾ ਜੋਗ = ਪੂਜਾ ਦਾ ਹੱਕਦਾਰ। ਗੋਪਾਲ = ਧਰਤੀ ਦਾ ਰਾਖਾ।
SikhNet (Spanish)Mi Dios Eterno es digno de Alabanza;
ਮਨੁ ਤਨੁ ਅਰਪਿ ਰਖਉ ਹਰਿ ਆਗੈ; ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥
man tan arap rkhau har aagai; sarab jeea kaa hai pratipaal |1| rahaau |
Sant Singh KhalsaDedicating my mind and body, I place them before the Lord, the Cherisher of all beings. ||1||Pause||
Manmohan SinghDedicating my soul and body, I place them before God, who is the Cherisher of all the beings. Pause.
Manmohan Singh (Punjabi)ਆਪਣੀ ਆਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਨੂੰ ਵਾਹਿਗੁਰੂ ਅਗੇ ਧਰਦਾ ਹਾਂ, ਜੋ ਸਾਰਿਆਂ ਜੀਵਾਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ।
Fareedkot Teekaਹੇ ਹਰੀ! ਮੈਂ ਤੇਰੇ ਆਗੇ ਮਨ ਤਨ ਅਰਪ ਰਖਤਾ ਹੂੰ। ਤੂੰ ਸਰਬ ਜੀਵੋਂ ਕਾ ਪ੍ਰਤਿਪਾਲਨੇਹਾਰਾ ਹੈਂ॥੧॥ ਰਹਾਉ ॥
Prof. Sahib Singhਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ ॥੧॥ ਰਹਾਉ ॥ਪਦ ਅਰਥ ਅਰਪਿ = ਭੇਟਾ ਕਰ ਕੇ। ਰਖਉ = ਰਖਉਂ, ਮੈਂ ਰੱਖਾਂ। ਪ੍ਰਤਿਪਾਲ = ਪਾਲਣਾ ਕਰਨ ਵਾਲਾ ॥੧॥ ਰਹਾਉ ॥
SikhNet (Spanish)entrego mi cuerpo y mente a Él, pues Él sostiene toda la vida. (1-Pausa)
ਸਰਨਿ ਸਮ੍ਰਥ ਅਕਥ ਸੁਖਦਾਤਾ; ਕਿਰਪਾ ਸਿੰਧੁ. ਬਡੋ ਦਇਆਲ ॥
saran samrath akath sukhadaataa; kirapaa sindh. baddo deaal |
Sant Singh KhalsaHis Sanctuary is All-powerful; He cannot be described; He is the Giver of peace, the ocean of mercy, supremely compassionate.
Manmohan SinghThe Peace-giving Ineffable Lord is worthy of affording protection. He is the ocean of mercy and supremely compassionate.
Manmohan Singh (Punjabi)ਆਰਾਮ-ਬਖਸ਼ਣਹਾਰ ਅਕਹਿ ਸੁਆਮੀ ਪਨਾਹ ਦੇਣ ਦੇ ਯੋਗ ਹੈ। ਉਹ ਰਹਿਮਤ ਦਾ ਸਮੁੰਦਰ ਅਤੇ ਪਰਮ ਮਿਹਰਬਾਨ ਹੈ।
Fareedkot Teekaਹੇ (ਅਕਥ) ਵਾਹਿਗੁਰੂ! ਤੂੰ ਸਰਣਾਂਗਤਾਂ ਕੋ ਸੁਖ ਦਾਤਾ ਸਮਰਥੁ ਹੈਂ, ਔ ਕ੍ਰਿਪਾ ਸਮੁੰਦ੍ਰ ਬਡਾ ਦਇਆਲੂ ਸਰੂਪ ਹੈਂ॥
Prof. Sahib Singhਹੇ ਭਾਈ! ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ।ਪਦ ਅਰਥ ਸਰਨਿ ਸਮ੍ਰਥ = ਸਰਨ ਆਏ ਦੀ ਸਹਾਇਤਾ ਕਰਨ-ਯੋਗਾ। ਅਕਥ = ਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ। ਸਿੰਧੁ = ਸਮੁੰਦਰ।
SikhNet (Spanish)Él es el Único Ser Digno para dar Refugio, mi Señor de Éxtasis, Océano de Misericordia,
ਕੰਠਿ ਲਾਇ ਰਾਖੈ ਅਪਨੇ ਕਉ; ਤਿਸ ਨੋ ਲਗੈ ਨ. ਤਾਤੀ ਬਾਲ ॥੧॥
kantth laae raakhai apane kau; tis no lagai na. taatee baal |1|
Sant Singh KhalsaHolding him close in His embrace, the Lord protects and saves him, and then even the hot wind cannot touch him. ||1||
Manmohan SinghHugging him to His bosom, the Lord saves His slave, Him then even the hot wind brushes not.
Manmohan Singh (Punjabi)ਆਪਣੇ ਗਲ ਨਾਲ ਲਾ ਕੇ ਸਾਈਂ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ। ਉਸ ਨੂੰ ਤਦ ਤੱਤੀ ਹਵਾ ਭੀ ਨਹੀਂ ਲੱਗਦੀ।
Fareedkot Teekaਜਿਨ ਅਪਨੇ ਦਾਸ ਕੋ ਕੰਠ ਲਗਾਇ ਰਖਤਾ ਹੈਂ, ਤਿਨ ਕੋ ਫੇਰ ਤਤੀ ਵਾਉ ਦੁਖ ਰੂਪੀ ਨਹੀਂ ਲਾਗਤੀ ਹੈ॥੧॥
Prof. Sahib Singhਉਹ ਪ੍ਰਭੂ ਆਪਣੇ (ਸੇਵਕ) ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, (ਫਿਰ) ਉਸ (ਸੇਵਕ) ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ ॥੧॥ਪਦ ਅਰਥ ਕੰਠਿ = ਗਲ ਨਾਲ। ਕਉ = ਨੂੰ। ਤਿਸ ਨੋ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਤਾਤੀ ਬਾਲ = ਤੱਤੀ ਹਵਾ, ਸੇਕ ॥੧॥
SikhNet (Spanish)Inefable y Compasivo, Él ampara a Su Sirviente en Su Pecho; sí, entonces ni los vientos calientes lo tocan. (1)
ਦਾਮੋਦਰ ਦਇਆਲ ਸੁਆਮੀ ਸਰਬਸੁ; ਸੰਤ ਜਨਾ ਧਨ ਮਾਲ ॥
daamodar deaal suaamee sarabas; sant janaa dhan maal |
Sant Singh KhalsaOur Merciful Lord and Master is wealth, property and everything to His humble Saints.
Manmohan SinghMy Merciful Master Lord is the wealth, property and everything of His saints.
Manmohan Singh (Punjabi)ਮੇਰਾ ਮਇਆਵਾਨ ਮਾਲਕ ਸਾਹਿਬ ਆਪਣੇ ਸਾਧੂਆਂ ਦੀ ਦੌਲਤ, ਜਾਇਦਾਦ ਤੇ ਸਾਰਾ ਕੁਛ ਹੈ।
Fareedkot Teekaਹੇ ਦਾਮੋਦਰ ਦਇਆਲੂ ਮੇਰੇ ਸੁਆਮੀ! ਤਿਨ ਸੰਤ ਜਨੋਂ ਕਾ ਸੋ ਧਨ, ਮਾਲ ਆਦੀ ਸਰਬੰਸ ਰੂਪ ਤੂੰ ਹੀ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ।ਪਦ ਅਰਥ ਦਾਮੋਦਰ = {दामन् उदर} ਪਰਮਾਤਮਾ। ਸਰਬਸੁ = {सर्वस्व = ਸਾਰਾ ਧਨ-ਪਦਾਰਥ} ਸਭ ਕੁਝ।
SikhNet (Spanish)Él, mi Damodara, mi Maestro Misericordioso, es el Único Tesoro de los Santos.
ਨਾਨਕ ਜਾਚਿਕ. ਦਰਸੁ ਪ੍ਰਭ ਮਾਗੈ; ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥
naanak jaachik. daras prabh maagai; sant janaa kee milai ravaal |2|16|102|
Sant Singh KhalsaNanak, a beggar, asks for the Blessed Vision of God's Darshan; please, bless him with the dust of the feet of the Saints. ||2||16||102||
Manmohan SinghBeggar Nanak prays for the vision of the Lord and wishes to be blessed with the dust of the saints' feet.
Manmohan Singh (Punjabi)ਮੰਗਤਾ ਨਾਨਕ ਸੁਆਮੀ ਦੇ ਦਰਸ਼ਨ ਦੀ ਯਾਚਨਾ ਕਰਦਾ ਹੈ ਅਤੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਦਾਤ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਜਾਚਕ ਤੇਰੇ ਦਰਸਨ ਕੋ ਮਾਂਗਤਾਂ ਹੂੰ ਔ ਤੇਰੀ ਕਿਰਪਾ ਤੇ ਤਿਨ ਤੇਰੇ ਸੰਤ ਜਨੋਂ ਕੀ ਚਰਨ (ਰਵਾਲ) ਧੂੜੀ ਮੇਰੇ ਕੋ ਮਿਲੇ॥੨॥੧੬॥੧੦੨॥☬ਨਾਮ ਸੇ ਲਾਭ ਉਚਾਰਨ ਕਰਤੇ ਹੈਂ:
Prof. Sahib Singhਉਸ ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੨॥੧੬॥੧੦੨॥ਪਦ ਅਰਥ ਜਾਚਿਕ = ਮੰਗਤਾ। ਪ੍ਰਭ = ਹੇ ਪ੍ਰਭੂ! ਰਵਾਲ = ਚਰਨ-ਧੂੜ ॥੨॥੧੬॥੧੦੨॥
SikhNet (Spanish)Nanak sólo busca la Visión de su Señor, el Dios, sólo busca ser bendecido con el Polvo de los Pies de los Santos. (2-16-102)