ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਨ ਕੇ ਅਧਿਕ ਤਰੰਗ; ਕਿਉ ਦਰਿ ਸਾਹਿਬ ਛੁਟੀਐ ॥
man ke adhik tarang; kiau dar saahib chhutteeai |
Sant Singh KhalsaThe mind is churning with so many waves of desire. How can one be emancipated in the Court of the Lord?
Manmohan SinghGood many waves of desire arise in the mind. How can man be delivered at the Lord's court.
Manmohan Singh (Punjabi)ਚਿੱਤ ਅੰਦਰ ਖ਼ਾਹਿਸ਼ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਹਨ। ਸਾਈਂ ਦੇ ਦਰਬਾਰ ਅੰਦਰ ਬੰਦਾ ਕਿਸ ਤਰ੍ਹਾਂ ਖ਼ਲਾਸੀ ਪਾ ਸਕਦਾ ਹੈ?
Fareedkot Teekaਮਨ ਰੂਪ ਸਮੁੰਦਰ ਕੇ ਸੰਕਲਪ ਰੂਪ ਉਛਾਲ ਬਹੁਤ ਹੈਂ, ਇਸ ਮਨ ਕੇ ਅਨਸਾਰੀ ਹੋ ਕਰ ਵਰਤਣੇ ਸੇ, ਸਾਹਿਬ ਕੇ ਦਰ ਮੇਂ ਕੈਸੇ ਛੂਟੀਐਂਗੇ?
Prof. Sahib Singh(ਜਿਤਨਾ ਚਿਰ) ਮਨ ਦੀਆਂ ਕਈ ਲਹਿਰਾਂ ਹਨ (ਭਾਵ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿਚ ਉੱਠ ਰਹੀਆਂ ਹਨ, ਉਤਨਾ ਚਿਰ) ਮਾਲਕ ਦੀ ਹਜ਼ੂਰੀ ਵਿਚ ਸੁਰਖ਼ਰੂ ਨਹੀਂ ਹੋ ਸਕੀਦਾ।
SikhNet (Spanish)Millones de olas de deseos arriban a la mente, ¿cómo puede uno ser llevado hasta la Puerta del Señor?
ਜੇ ਰਾਚੈ ਸਚ ਰੰਗਿ; ਗੂੜੈ ਰੰਗਿ ਅਪਾਰ ਕੈ ॥
je raachai sach rang; goorrai rang apaar kai |
Sant Singh KhalsaBe absorbed in the Lord's True Love, and imbued with the deep color of the Lord's Infinite Love.
Manmohan SinghIf one is absorbed in the Lord's true love, he is blessed with the profound bliss of the Infinite Lord.
Manmohan Singh (Punjabi)ਜੇਕਰ ਬੰਦਾ ਪ੍ਰਭੂ ਦੀ ਸੱਚੀ ਪ੍ਰੀਤ ਅੰਦਰ ਲੀਨ ਹੋ ਵੰਝੇ ਤਾਂ ਉਸ ਨੂੰ ਬੇਅੰਤ ਸਾਈਂ ਦੀ ਗਹਿਰੀ ਖੁਸ਼ੀ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸਚੇ ਪ੍ਰੇਮ ਮੇਂ ਜੇ ਰਾਚੇ ਤੌ (ਅਪਾਰ) ਪਰਮੇਸੁਰ ਕੇ ਸਘਨ ਆਤਮਾਂ ਨੰਦ ਕੌ ਪ੍ਰਾਪਤ ਹੋਵੈ॥
Prof. Sahib Singhਜੇ ਬੇਅੰਤ ਪ੍ਰਭੂ ਦੇ ਗੂੜ੍ਹੇ ਪਿਆਰ ਵਿਚ, ਸਦਾ-ਥਿਰ ਰਹਿਣ ਵਾਲੇ ਰੰਗ ਵਿਚ ਮਨ ਮਸਤ ਰਹੇ,
SikhNet (Spanish)Sólo si uno vive imbuido en el Amor a la Verdad, sí, en el Dios Infinito.
ਨਾਨਕ ਗੁਰ ਪਰਸਾਦੀ ਛੁਟੀਐ; ਜੇ ਚਿਤੁ ਲਗੈ ਸਚਿ ॥੨॥
naanak gur parasaadee chhutteeai; je chit lagai sach |2|
Sant Singh KhalsaO Nanak, by Guru's Grace, one is emancipated, if the consciousness is attached to the True Lord. ||2||
Manmohan SinghNanak, if man's mind is attached to the True Lord, then is he delivered by the Guru's grace.
Manmohan Singh (Punjabi)ਨਾਨਕ, ਜੇਕਰ ਇਨਸਾਨ ਦਾ ਮਨ ਸੱਚੇ ਸਾਈਂ ਨਾਲ ਜੁੜ ਜਾਵੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ, ਬੰਦਖ਼ਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਚਿਤ ਸਚ ਮੇਂ ਲਗ ਜਾਏ ਤਾਂ ਗੁਰੋਂ ਕੀ ਕਿਰਪਾ ਸੇ ਛੁਟੀਤਾ ਹੈ॥੨॥
Prof. Sahib Singhਜੇ ਚਿੱਤ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹੇ, ਤਾਂ, ਹੇ ਨਾਨਕ! ਗੁਰੂ ਦੀ ਮਿਹਰ ਨਾਲ ਸੁਰਖ਼ਰੂ ਹੋਈਦਾ ਹੈ ॥੨॥
SikhNet (Spanish)Es a través de la Gracia del Guru, que uno encuentra la Liberación; si uno entona su mente en el Señor de la Verdad. (2)