ਪਉੜੀ ॥
paurree | Ang 1088
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਕਾ ਨਾਮੁ ਅਮੋਲੁ ਹੈ; ਕਿਉ ਕੀਮਤਿ ਕੀਜੈ ॥
har kaa naam amol hai; kiau keemat keejai | Ang 1088
Sant Singh KhalsaThe Name of the Lord is priceless. How can its value be estimated?
Manmohan SinghInvaluable is the Lord's Name. How can its worth be appraised?
Manmohan Singh (Punjabi)ਅਮੋਲਕ ਹੈ ਪ੍ਰਭੂ ਦਾ ਨਾਮ। ਇਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਹਰੀ ਕਾ ਨਾਮ ਅਮੋਲਕ ਹੈ ਤਿਸ ਕੀ ਕੀਮਤ ਕਿਸ ਪ੍ਰਕਾਰ ਕਰੀ ਜਾਵੈ?
Prof. Sahib Singh(ਧਰਤੀ ਦੇ ਮਾਲਕ ਰਾਜਿਆਂ ਦੇ ਟਾਕਰੇ ਤੇ) ਪ੍ਰਭੂ ਦਾ ਨਾਮ ਇਕ ਐਸੀ ਵਸਤ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ, ਜਿਸ ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਨਹੀਂ ਦੱਸੀ ਜਾ ਸਕਦੀ,
ਪਦ ਅਰਥ ਕਿਉ...ਕੀਜੈ = ਕਿਵੇਂ ਮੁੱਲ ਪਾਇਆ ਜਾ ਸਕੇ? ਮੁੱਲ ਨਹੀਂ ਕੀਤਾ ਜਾ ਸਕਦਾ, 'ਨਾਮ' ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਪੇਸ਼ ਨਹੀਂ ਕੀਤੀ ਜਾ ਸਕਦੀ।
SikhNet (Spanish)Inapreciable es el Nombre del Señor, ¿cómo entonces Lo puede uno valorar, dime?
ਆਪੇ ਸ੍ਰਿਸਟਿ ਸਭ ਸਾਜੀਅਨੁ; ਆਪੇ ਵਰਤੀਜੈ ॥
aape srisatt sabh saajeean; aape varateejai | Ang 1089
Sant Singh KhalsaHe Himself created the entire universe, and He Himself is pervading it.
Manmohan SinghHe Himself has created the whole world and Himself is pervading therein.
Manmohan Singh (Punjabi)ਉਸ ਨੇ ਖ਼ੁਦ ਸਾਰਾ ਸੰਸਾਰ ਰਚਿਆ ਹੈ ਅਤੇ ਖ਼ੁਦ ਹੀ ਉਸ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਆਪ ਹੀ ਹਰੀ ਨੇ ਸਭ ਸ੍ਰਿਸਟੀ ਬਣਾਈ ਹੈ ਆਪ ਤਿਸ ਮੇਂ ਵਰਤ ਰਹਿਆ ਹੈ॥
Prof. Sahib Singh(ਪ੍ਰਭੂ ਦੇ ਨਾਮ ਦੇ ਸਾਵੇਂ ਮੁੱਲ ਦੀ ਚੀਜ਼ ਹੋਵੇ ਭੀ ਕਿਵੇਂ? ਕਿਉਂਕਿ) ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ।
ਪਦ ਅਰਥ ਸਾਜੀਅਨੁ = ਸਾਜੀ ਹੈ ਉਸ (ਪ੍ਰਭੂ) ਨੇ।
SikhNet (Spanish)El Señor desde Sí Mismo crea la Creación y Él Mismo la compenetra.
ਗੁਰਮੁਖਿ ਸਦਾ ਸਲਾਹੀਐ; ਸਚੁ ਕੀਮਤਿ ਕੀਜੈ ॥
guramukh sadaa salaaheeai; sach keemat keejai | Ang 1089
Sant Singh KhalsaThe Gurmukhs praise the Lord forever, and through the Truth, they assess Him.
Manmohan SinghBy the Guru's grace ever praise Him and appraise Him through the truth.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਦੀਵ ਹੀ, ਉਸ ਦੀ ਕੀਰਤੀ ਕਰ ਅਤੇ ਸੱਚ ਦੇ ਰਾਹੀਂ ਉਸ ਦਾ ਮੁੱਲ ਪਾ।
Fareedkot Teekaਗੁਰੋਂ ਦਵਾਰੇ ਐਸੇ ਹਰੀ ਕੋ ਸਦਾ ਸਲਾਹੁਣਾ ਕਰੀਏ, ਇਹੀ ਨਿਸਚੇ ਕਰ ਕੇ ਕੀਮਤ ਕਰੀਏ॥
Prof. Sahib Singh(ਹਾਂ) ਗੁਰੂ ਦੇ ਸਨਮੁਖ ਹੋ ਕੇ ਸਦਾ ਸਿਫ਼ਤ-ਸਾਲਾਹ ਕਰੀਏ (ਬੱਸ, ਇਹ) ਸਿਮਰਨ ਹੀ ('ਨਾਮ' ਦੀ ਪ੍ਰਾਪਤੀ ਲਈ) ਮੁੱਲ ਕੀਤਾ ਜਾ ਸਕਦਾ ਹੈ,
SikhNet (Spanish)Los Gurmukjs alaban a Dios para siempre, lo aprecian a través de la Verdad.
ਗੁਰਸਬਦੀ. ਕਮਲੁ ਬਿਗਾਸਿਆ; ਇਵ ਹਰਿ ਰਸੁ ਪੀਜੈ ॥
gurasabadee. kamal bigaasiaa; iv har ras peejai | Ang 1089
Sant Singh KhalsaThrough the Word of the Guru's Shabad, the heart-lotus blossoms forth, and in this way, one drinks in the sublime essence of the Lord.
Manmohan SinghBy the Guru's word, the heart-lotus blooms and this wise man quaffs the Lord's Nectar.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ, ਦਿਲ-ਕੰਵਲ ਖਿੜ ਜਾਂਦਾ ਹੈ ਅਤੇ ਇਸ ਤਰ੍ਹਾਂ ਆਦਮੀ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਿਨ ਗੁਰ ਸਬਦੀਓਂ ਕਾ ਰਿਦਾ ਕਮਲ ਖਿੜਿਆ ਹੈ ਤਿਨੋਂ ਦਵਾਰੇ (ਇਵ) ਨਿਸਚੇ ਕਰ ਹਰੀ ਰਸ ਕੋ ਪਾਨ ਕਰੀਏ॥
Prof. Sahib Singh(ਕਿਉਂਕਿ) ਗੁਰੂ ਦੇ ਸਬਦ ਦੀ ਰਾਹੀਂ ਹਿਰਦਾ-ਕੌਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਪੀਵੀਦਾ ਹੈ,
ਪਦ ਅਰਥ ਇਵ = ਇਸ ਤਰ੍ਹਾਂ।
SikhNet (Spanish)Por medio de la Verdad del Shabd del Guru, el Loto del Corazón florece, sí, así es como uno sorbe del Néctar de Dios,
ਆਵਣ ਜਾਣਾ ਠਾਕਿਆ; ਸੁਖਿ ਸਹਜਿ ਸਵੀਜੈ ॥੭॥
aavan jaanaa tthaakiaa; sukh sehaj saveejai |7| Ang 1089
Sant Singh KhalsaComing and going in reincarnation ceases, and one sleeps in peace and poise. ||7||
Manmohan SinghCease his comings and goings and he sleeps in peace and poise.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਉਹ ਆਰਾਮ ਅਡੋਲਤਾ ਅੰਦਰ ਸੌਦਾਂ ਹੈ।
Fareedkot Teekaਜਿਨੋਂ ਨੇ ਪੀਆ ਹੈ, ਤਿਨ ਕਾ ਜਨਮ ਮਰਨ ਰੁਕ ਗਿਆ ਹੈ, ਵਹੁ ਸੁਖ ਮੇਂ ਸਹਿਜੇ ਹੀ ਸੋਏ ਅਰਥਾਤ ਇਸਥਤ ਹੂਏ ਹੈਂ॥੭॥
Prof. Sahib Singh(ਜਗਤ ਵਿਚ) ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿਚ ਅਡੋਲ ਅਵਸਥਾ ਵਿਚ ਲੀਨ ਹੋ ਜਾਈਦਾ ਹੈ ॥੭॥
ਪਦ ਅਰਥ ਸਹਜਿ = 'ਸਹਜ' ਵਿਚ, ਸ਼ਾਂਤ ਅਵਸਥਾ ਵਿਚ ॥੭॥
SikhNet (Spanish)de esta forma las idas y venidas cesan y uno logra dormir en Paz y en Equilibrio. (7)