ੴ

ਸਿੱਖਬਾਣੀ · SikhBani

ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥

duralabh deh paae maanas kee birathaa janam siraavai
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Gauree · Ang 219, 220 · 7 lines
Translations

ਗਉੜੀ ਮਹਲਾ ੯ ॥

gaurree mahalaa 9 | Ang 219

Sant Singh KhalsaGauree, Ninth Mehl:
Manmohan SinghGauri 9th Guru.
Manmohan Singh (Punjabi)ਗਊੜੀ ਪਾਤਸ਼ਾਹੀ ਨੌਵੀਂ।
SikhNet (Spanish)Gauri, Mejl Guru Teg Bajadur, Noveno Canal Divino.

ਕੋਊ ਮਾਈ; ਭੂਲਿਓ ਮਨੁ ਸਮਝਾਵੈ ॥

koaoo maaee; bhoolio man samajhaavai | Ang 219

Sant Singh KhalsaO mother, if only someone would instruct my wayward mind.
Manmohan SinghO Mother Let some one instruct his erring mind
Manmohan Singh (Punjabi)ਹੈ ਮਾਤਾ! ਕੋਈ ਆਪਣੀ ਕੁਰਾਹੇ ਪਏ ਮਨੂਏ ਨੂੰ ਰਾਹੇ ਪਾਵੋ!
Fareedkot Teeka(ਮਾਈ) ਮਾਇਆ ਪਤੀ ਪਰਮੇਸ੍ਵਰ ਸੇ ਭੂਲੇ ਹੂਏ ਮਨ ਕੋ ਕੋਈ ਵਿਰਲਾ ਹੀ ਸਮਝਾਵਤਾ ਹੈ॥☬ਜੇ ਕਹੇ ਸਰਬ ਹੀ ਕਿਉਂ ਨਹੀਂ ਸਮਝਾਵਤੇ? ਤਿਸ ਪਰ ਕਹਤੇ ਹੈਂ:
Prof. Sahib Singhਹੇ (ਮੇਰੀ) ਮਾਂ! (ਮਾਇਆ ਦੇ ਮੋਹ ਨਾਲ ਨਕਾ-ਨਕ ਭਰੇ ਹੋਏ ਸੰਸਾਰ-ਜੰਗਲ ਵਿਚ ਮੇਰਾ ਮਨ ਕੁਰਾਹੇ ਪੈ ਗਿਆ ਹੈ, ਮੈਨੂੰ) ਕੋਈ (ਐਸਾ ਗੁਰਮੁਖ ਮਿਲ ਪਵੇ ਜੇਹੜਾ ਮੇਰੇ ਇਸ) ਕੁਰਾਹੇ ਪਏ ਹੋਏ ਮਨ ਨੂੰ ਮਤਿ ਦੇਵੇ।

ਪਦ ਅਰਥ ਮਾਈ = ਹੇ ਮਾਂ! ਭੂਲਿੳ ਮਨੁ = ਰਸਤੇ ਤੋਂ ਖੁੰਝੇ ਹੋਏ ਮਨ ਨੂੰ।

SikhNet (Spanish)Oh madre, ¿hay alguien que pueda instruir a mi mente inquieta?

ਬੇਦ ਪੁਰਾਨ. ਸਾਧ ਮਗ ਸੁਨਿ ਕਰਿ; ਨਿਮਖ. ਨ ਹਰਿ ਗੁਨ ਗਾਵੈ ॥੧॥ ਰਹਾਉ ॥

bed puraan. saadh mag sun kar; nimakh. na har gun gaavai |1| rahaau | Ang 220

Sant Singh KhalsaThis mind listens to the Vedas, the Puraanas, and the ways of the Holy Saints, but it does not sing the Glorious Praises of the Lord, for even an instant. ||1||Pause||
Manmohan SinghMan hears the Vedas, the Puranas and the ways of pious persons. Yet, he sings not God's praises even for an instant. Pause.
Manmohan Singh (Punjabi)ਇਨਸਾਨ ਵੇਦ, ਪੁਰਾਣ ਅਤੇ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ-ਰੀਤੀ ਨੂੰ ਸੁਣਦਾ ਹੈ, ਫਿਰ ਭੀ ਉਹ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕਰਦਾ। ਠਹਿਰਾਉ।
Fareedkot Teekaਚਾਰੋਂ ਬੇਦ ਔਰ ੧੮ ਪੁਰਾਣ ਔਰ ਸੰਤ ਜਨ ਜੋ ਹੈਂ ਤਿਨ ਦੁਆਰੇ ਪਰਮੇਸ੍ਵਰ ਕਾ ਰਸਤਾ ਸੁਨ ਕਰ ਜੀਵ ਨਿਮਖ ਮਾਤ੍ਰ ਭੀ ਹਰੀ ਕੇ ਗੁਨ ਨਹੀਂ ਗਾਇਨ ਕਰਤਾ ਹੈ॥੧॥ ਰਹਾਉ ॥
Prof. Sahib Singh(ਇਹ ਭੁੱਲਿਆ ਮਨ) ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਅਤੇ) ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦਾ ॥੧॥ ਰਹਾਉ ॥

ਪਦ ਅਰਥ ਸਾਧ ਮਗ = ਸੰਤ ਜਨਾਂ ਦੇ ਰਸਤੇ, ਸੰਤ ਜਨਾਂ ਦੇ ਦੱਸੇ ਹੋਏ ਜੀਵਨ-ਰਸਤੇ। ਸੁਨਿ ਕਰਿ = ਸੁਣ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾਂ ॥੧॥ ਰਹਾਉ ॥

SikhNet (Spanish)Ella escucha a los Vedas, a los Puranas y a los Santos, pero no puede habitar en la Alabanza del Señor ni siquiera por un momento.(1-Pausa)

ਦੁਰਲਭ ਦੇਹ ਪਾਇ ਮਾਨਸ ਕੀ; ਬਿਰਥਾ ਜਨਮੁ ਸਿਰਾਵੈ ॥

duralabh deh paae maanas kee; birathaa janam siraavai | Ang 220

Sant Singh KhalsaHaving obtained this human body, so very difficult to obtain, it is now being uselessly wasted.
Manmohan SinghHaving obtained the scarcely obtainable human body, he passes his life in vain.
Manmohan Singh (Punjabi)ਸ਼ਕਲ ਨਾਲ ਹੱਥ ਲਗਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ, ਉਹ ਜਿੰਦਗੀ ਨੂੰ ਵਿਅਰਥ ਬਿਤਾਈ ਜਾਂਦਾ ਹੈ।
Fareedkot Teekaਜਿਸ ਮਾਨੁਖ ਦੇਹ ਕਾ ਪ੍ਰਾਪਤ ਹੋਣਾ ਕਠਨ ਹੈ ਤਿਸ ਕੋ ਪਾਇ ਕਰ ਜਨਮ ਬਿਰਥਾ (ਸਿਰਾਵੈ) ਬਤੀਤ ਕਰਤਾ ਹੈ॥
Prof. Sahib Singh(ਹੇ ਮੇਰੀ ਮਾਂ! ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ) ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ (ਭੀ) ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ।

ਪਦ ਅਰਥ ਦੇਹ = ਸਰੀਰ। ਪਾਇ = ਪ੍ਰਾਪਤ ਕਰ ਕੇ, ਪਾ ਕੇ। ਬਿਰਥਾ = ਵਿਅਰਥ। ਸਿਰਾਵੈ = ਗੁਜ਼ਾਰਦਾ ਹੈ।

SikhNet (Spanish)Uno tiene el precioso cuerpo de ser humano;

ਮਾਇਆ ਮੋਹ, ਮਹਾ ਸੰਕਟ ਬਨ; ਤਾ ਸਿਉ ਰੁਚ ਉਪਜਾਵੈ ॥੧॥

maaeaa moh, mahaa sankatt ban; taa siau ruch upajaavai |1| Ang 220

Sant Singh KhalsaEmotional attachment to Maya is such a treacherous wilderness, and yet, people are in love with it. ||1||
Manmohan SinghThe love of mammon is very agonising forest, yet with that the man conceives affection.
Manmohan Singh (Punjabi)ਧਨ-ਦੌਲਤ ਦੀ ਪ੍ਰੀਤ ਪਰਮ ਦੁਖਦਾਈ ਜੰਗਲ ਹੈ, ਤਾਂ ਭੀ ਬੰਦਾ ਉਸ ਨਾਲ ਪਿਆਰ ਪੈਦਾ ਕਰਦਾ ਹੈ।
Fareedkot Teekaਮਾਇਆ ਕਾ ਜੋ ਮੋਹੁ ਹੈ, ਸੋ ਅਤੀ ਸੰਕਟ ਦੇਣੇ ਵਾਲਾ (ਬਨ) ਉਜਾੜ ਹੈ, ਤਿਸੀ ਕੇ ਸਾਥ ਰੁਚੀ ਉਪਜਾਵਤਾ ਹੈ॥੧॥
Prof. Sahib Singh(ਹੇ ਮਾਂ! ਇਹ ਸੰਸਾਰ) ਜੰਗਲ ਮਾਇਆ ਦੇ ਮੋਹ ਨਾਲ ਨਕਾ-ਨਕ ਭਰਿਆ ਪਿਆ ਹੈ (ਤੇ ਮੇਰਾ ਮਨ) ਇਸ (ਜੰਗਲ ਨਾਲ ਹੀ) ਪ੍ਰੇਮ ਬਣਾ ਰਿਹਾ ਹੈ ॥੧॥

ਪਦ ਅਰਥ ਸੰਕਟ = {संकट (a) full of, crowded with} ਭਰਪੂਰ, ਨਕਾ-ਨਕ ਭਰੇ ਹੋਏ। ਬਨ = ਜੰਗਲ। ਤਾ ਸਿਉ = ਉਸ ਨਾਲ। ਰੁਚ = ਪਿਆਰ। ਉਪਜਾਵੈ = ਪੈਦਾ ਕਰਦਾ ਹੈ ॥੧॥

SikhNet (Spanish)sin embargo desperdicia este nacimiento y cae atrapado en el amor traicionero de Maya. (1)

ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ; ਤਾ ਸਿਉ. ਨੇਹੁ ਨ ਲਾਵੈ ॥

antar baahar sadaa sang prabh; taa siau. nehu na laavai | Ang 220

Sant Singh KhalsaInwardly and outwardly, God is always with them, and yet, they do not enshrine Love for Him.
Manmohan SinghWithin and without the Master ever accompanies the mortal yet with Him he contracts not love.
Manmohan Singh (Punjabi)ਅੰਦਰ ਤੇ ਬਾਹਰ ਮਾਲਕ, ਸਦੀਵ ਹੀ ਜੀਵ ਦੇ ਨਾਲ ਹੈ। ਉਸ ਨਾਲ ਉਹ ਮੁਹੱਬਤ ਨਹੀਂ ਗੰਢਦਾ।
Fareedkot Teekaਜੋ ਹਰੀ ਪ੍ਰਭੂ ਅੰਤਰ ਅਰੁ ਬਾਹਰ ਸਦਾ ਸੰਗ ਹੈ ਤਿਸ ਕੇ ਸਾਥ ਪ੍ਰੇਮੁ ਨਹੀਂ ਲਾਵਤਾ ਹੈ॥
Prof. Sahib Singh(ਹੇ ਮੇਰੀ ਮਾਂ! ਜੇਹੜਾ) ਪਰਮਾਤਮਾ (ਹਰੇਕ ਜੀਵ ਦੇ) ਅੰਦਰ ਤੇ ਬਾਹਰ ਹਰ ਵੇਲੇ ਵੱਸਦਾ ਹੈ ਉਸ ਨਾਲ (ਇਹ ਮੇਰਾ ਮਨ) ਪਿਆਰ ਨਹੀਂ ਪਾਂਦਾ।
SikhNet (Spanish)Al Maestro, Quien está con nosotros dentro y fuera, a Él no lo ama.

ਨਾਨਕ. ਮੁਕਤਿ ਤਾਹਿ ਤੁਮ ਮਾਨਹੁ; ਜਿਹ ਘਟਿ ਰਾਮੁ ਸਮਾਵੈ ॥੨॥੬॥

naanak. mukat taeh tum maanahu; jih ghatt raam samaavai |2|6| Ang 220

Sant Singh KhalsaO Nanak, know that those whose hearts are filled with the Lord are liberated. ||2||6||
Manmohan SinghNanak deem him as delivered within whose heart the Omnipresent Lord is contained.
Manmohan Singh (Punjabi)ਨਾਨਕ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਸ ਦੇ ਦਿਲ ਅੰਦਰ ਸਰਬ-ਵਿਆਪਕ ਸੁਆਮੀ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਰਿਦੇ ਮੇਂ ਰਾਮੁ ਵਸੇ, ਤਿਸੁ ਪੁਰਸ ਕੋ ਮੁਕਤ ਰੂਪ (ਮਾਨੋ) ਜਾਣੋ॥੨॥੬॥☬ਜੀਵਨ ਮੁਕਤਿ ਗਿਆਨੀ ਕੇ ਚਿੰਨ੍ਹ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ-ਜੰਗਲ ਵਿਚੋਂ) ਖ਼ਲਾਸੀ ਤੁਸੀ ਉਸੇ ਮਨੁੱਖ ਨੂੰ (ਮਿਲੀ) ਸਮਝੋ ਜਿਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਰਿਹਾ ਹੈ ॥੨॥੬॥

ਪਦ ਅਰਥ ਨਾਨਕ = ਹੇ ਨਾਨਕ! ਤਾਹਿ = ਉਸ ਨੂੰ ਹੀ। ਮੁਕਤਿ = ਵਿਚਾਰਾਂ ਤੋਂ ਖ਼ਲਾਸੀ। ਮਾਨਹੁ = ਸਮਝੋ। ਜਿਹ ਘਟਿ = ਜਿਸ ਦੇ ਹਿਰਦੇ ਵਿਚ ॥੨॥

SikhNet (Spanish)Dice Nanak, sólo es emancipado aquél en cuyo corazón habita el Señor. (2-6)
Answers quote the Granth verbatim with Ang citations. AI commentary is not Gurbani and not a religious ruling.