ੴ

ਸਿੱਖਬਾਣੀ · SikhBani

Ang 361

Sri Guru Granth Sahib · Raag Aasaa · 4 shabads, 58 lines
Translations
Shabad Guru Amardas Ji Raag Aasaa continued from Ang 360

ਗੁਰ ਕਾ ਦਰਸਨੁ; ਅਗਮ ਅਪਾਰਾ ॥੧॥

gur kaa darasan; agam apaaraa |1|

Sant Singh Khalsabut the Guru's system is profound and unequalled. ||1||
Manmohan Singhbut Guru's system is profound and unequalled.
Manmohan Singh (Punjabi)ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।
Fareedkot Teekaਇਸਮੇਂ ਅਗਮ ਅਪਾਰ ਅਰਥਾਤ ਆਸਚਰਜ ਗੁਰੋਂ ਕਾ ਦਰਸਨੁ ਹੈ, ਭਾਵ ਯਹ ਕਿ ਸਭ ਭੇਖੋਂ ਨੇ ਗੁਰੋਂ ਕੋ ਹੀ ਈਸ੍ਵਰ ਮਾਨਾ ਹੈ॥੧॥
Prof. Sahib Singhਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥

ਪਦ ਅਰਥ ਗੁਰ ਕਾ ਦਰਸਨੁ = ਗੁਰੂ ਦਾ ਸ਼ਾਸਤ੍ਰ। ਅਗਮ = ਅਪਹੁੰਚ। ਅਪਾਰਾ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੧॥

SikhNet (Spanish)El Sistema del Guru es Profundo e Inigualable. (1)

ਗੁਰ ਕੈ ਦਰਸਨਿ; ਮੁਕਤਿ ਗਤਿ ਹੋਇ ॥

gur kai darasan; mukat gat hoe |

Sant Singh KhalsaThe Guru's system is the way to liberation.
Manmohan SinghBy Guru's system, the way to salvation is obtained.
Manmohan Singh (Punjabi)ਗੁਰਾਂ ਦੇ ਧਰਮ ਅਥਵਾ ਦਰਸ਼ਨ ਦੁਆਰਾ ਮੋਖਸ਼ ਦਾ ਮਾਰਗ ਮਿਲ ਜਾਂਦਾ ਹੈ।
Fareedkot Teekaਗੁਰੋਂ ਕੇ ਦਰਸਨ ਸੇ ਮੁਕ੍ਤਿ ਕੀ (ਗਤਿ) ਪ੍ਰਾਪ੍ਤਿ ਹੋਤੀ ਹੈ॥
Prof. Sahib Singhਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ,

ਪਦ ਅਰਥ ਦਰਸਨਿ = ਸ਼ਾਸਤ੍ਰ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ।

SikhNet (Spanish)El Sistema del Guru es el Camino

ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥

saachaa aap vasai man soe |1| rahaau |

Sant Singh KhalsaThe True Lord Himself comes to dwell in the mind. ||1||Pause||
Manmohan SinghThe True Lord Himself comes an abides in that man's mind. Pause.
Manmohan Singh (Punjabi)ਸੱਚਾ ਸੁਆਮੀ ਖੁਦ ਆ ਕੇ ਉਸ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।
Fareedkot Teekaਔਰ ਸਚਾ ਅਕਾਲ ਪੁਰਖੁ ਅੰਤਸਕਰਣ ਮੇਂ ਬਸਤਾ ਹੈ॥੧॥ ਰਹਾਉ ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਸੋਇ = ਉਹ ਹੀ ॥੧॥ ਰਹਾਉ ॥

SikhNet (Spanish)y el Mismo Señor Verdadero llega a habitar en la mente. (1‑Pausa)

ਗੁਰ ਦਰਸਨਿ; ਉਧਰੈ ਸੰਸਾਰਾ ॥

gur darasan; udharai sansaaraa |

Sant Singh KhalsaThrough the Guru's system, the world is saved,
Manmohan SinghThrough Guru's way the world is saved,
Manmohan Singh (Punjabi)ਗੁਰਾਂ ਦੇ ਰਸਤੇ ਦੁਆਰਾ ਜੱਗ ਪਾਰ ਉੱਤਰ ਜਾਂਦਾ ਹੈ,
Fareedkot Teekaਸੋ ਗੁਰੋਂ ਕੇ ਦਰਸਨ ਕਰ ਸੰਸਾਰ ਸੇ ਉਧਰ ਜਾਤਾ ਹੈ॥
Prof. Sahib Singhਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ।

ਪਦ ਅਰਥ ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ।

SikhNet (Spanish)A través del Sistema del Guru el mundo entero es salvado,

ਜੇ ਕੋ ਲਾਏ; ਭਾਉ ਪਿਆਰਾ ॥

je ko laae; bhaau piaaraa |

Sant Singh Khalsaif it is embraced with love and affection.
Manmohan Singhonly if man embraces it with love and affection.
Manmohan Singh (Punjabi)ਜੇਕਰ ਆਦਮੀ ਇਸ ਨੂੰ ਪ੍ਰੇਮ ਤੇ ਪ੍ਰੀਤ ਕਰੇ।
Fareedkot Teekaਜੋ ਕੋਈ ਪ੍ਯਾਰਾ ਪੁਰਸੁ ਗੁਰੋਂ ਕੇ ਦਰਸਨ ਮੇਂ (ਭਾਉ) ਪ੍ਰੇਮ ਕਰਤਾ ਹੈ॥
Prof. Sahib Singh(ਪਰ ਤਾਂ) ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ।

ਪਦ ਅਰਥ ਕੋ = ਕੋਈ ਮਨੁੱਖ। ਭਾਉ = ਪ੍ਰੇਮ।

SikhNet (Spanish)si sólo uno Lo adorara con Amor Infinito.

ਭਾਉ ਪਿਆਰਾ; ਲਾਏ ਵਿਰਲਾ ਕੋਇ ॥

bhaau piaaraa; laae viralaa koe |

Sant Singh KhalsaHow rare is that person who truly loves the Guru's Way.
Manmohan SinghRare is the person, who intensely loves Guru's system.
Manmohan Singh (Punjabi)ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੇ ਪੰਥ ਨੂੰ ਪਰਮ ਪਿਆਰ ਕਰਦਾ ਹੈ।
Fareedkot Teekaਪਰੰਤੂ ਕੋਈ ਬਿਰਲਾ ਹੀ ਪ੍ਯਾਰਾ ਭਾਉ ਲਗਾਉਤਾ ਹੈ॥
Prof. Sahib Singhਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ।
SikhNet (Spanish)Sin embargo, excepcional es quien ama el Sendero del Guru;

ਗੁਰ ਕੈ ਦਰਸਨਿ; ਸਦਾ ਸੁਖੁ ਹੋਇ ॥੨॥

gur kai darasan; sadaa sukh hoe |2|

Sant Singh KhalsaThrough the Guru's system, everlasting peace is obtained. ||2||
Manmohan SinghBy Guru's way or vision everlasting peace is obtained.
Manmohan Singh (Punjabi)ਗੁਰਾਂ ਦੇ ਮਾਰਗ ਦੁਆਰਾ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ।
Fareedkot Teekaਜੋ ਲਗਾਉਤਾ ਹੈ, ਉਸ ਕੋ ਗੁਰ ਦਰਸਨ ਸੇ (ਸਦਾ ਸੁਖ) ਆਤਮਾਨੰਦ ਮਿਲਤਾ ਹੈ॥੨॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ॥੨॥
SikhNet (Spanish)sí, a través del Sendero del Guru uno está siempre en Paz. (2)

ਗੁਰ ਕੈ ਦਰਸਨਿ; ਮੋਖ ਦੁਆਰੁ ॥

gur kai darasan; mokh duaar |

Sant Singh KhalsaThrough the Guru's system, the Door of Salvation is obtained.
Manmohan SinghBy Guru's sight or his way, the door of salvation is attained.
Manmohan Singh (Punjabi)ਗੁਰਾਂ ਦੇ ਮੱਤ ਦੁਆਰਾ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।
Fareedkot Teekaਗੁਰੋਂ ਕੇ ਦਰਸਨ ਸੇ ਮੁਕ੍ਤਿ ਦੁਆਰਾ ਗ੍ਯਾਨ ਮਿਲਤਾ ਹੈ॥
Prof. Sahib Singhਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।

ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਦਰਵਾਜ਼ਾ।

SikhNet (Spanish)A través del Sendero del Guru,

ਸਤਿਗੁਰੁ ਸੇਵੈ; ਪਰਵਾਰ ਸਾਧਾਰੁ ॥

satigur sevai; paravaar saadhaar |

Sant Singh KhalsaServing the True Guru, one's family is saved.
Manmohan SinghBy serving the True Guru, one's family is saved.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਨਸਾਨ ਦਾ ਟੱਬਰ ਕਬੀਲਾ ਪਾਰ ਉਤਰ ਜਾਂਦਾ ਹੈ।
Fareedkot Teekaਸਤਗੁਰੋਂ ਕੀ ਸੇਵਾ ਕਰ ਕੇ ਸਾਰੇ ਪਰਵਾਰ ਕਾ (ਸਾਧਾਰੁ) ਉਧਾਰ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ।

ਪਦ ਅਰਥ ਸਾਧਾਰੁ = ਸ-ਅਦਾਰੁ, ਆਸਰੇ ਵਾਲਾ।

SikhNet (Spanish)uno es liberado del tiempo y a través del Servicio del Guru,

ਨਿਗੁਰੇ ਕਉ; ਗਤਿ ਕਾਈ ਨਾਹੀ ॥

nigure kau; gat kaaee naahee |

Sant Singh KhalsaThere is no salvation for those who have no Guru.
Manmohan SinghFor him, who is without the Guru, there is no salvation.
Manmohan Singh (Punjabi)ਜੋ ਗੁਰੂ-ਹੀਣ ਹੈ, ਉਸ ਲਈ ਕੋਈ ਮੁਕਤੀ ਨਹੀਂ।
Fareedkot Teekaਜੋ ਨਿਗੁਰਾ ਹੈ ਤਿਸ ਕੀ ਕਹੀਂ ਗਤਿ ਨਹੀਂ ਹੋਤੀ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ।

ਪਦ ਅਰਥ ਕਾਈ ਗਤਿ = ਉੱਚੀ ਆਤਮਕ ਅਵਸਥਾ।

SikhNet (Spanish)uno salva a sus parientes, pero sin el Guru, no hay Liberación,

ਅਵਗਣਿ ਮੁਠੇ; ਚੋਟਾ ਖਾਹੀ ॥੩॥

avagan mutthe; chottaa khaahee |3|

Sant Singh KhalsaBeguiled by worthless sins, they are struck down. ||3||
Manmohan SinghDeluded by sin, he suffers strokes.
Manmohan Singh (Punjabi)ਪਾਪ ਦਾ ਗੁਮਰਾਹ ਕੀਤਾ ਹੋਇਆ ਉਹ ਸੱਟਾਂ ਸਹਾਰਦਾ ਹੈ।
Fareedkot Teekaਵਹੁ ਅਵਗੁਨੋ ਕਾ (ਮੁਠੇ) ਠਗਾ ਹੋਆ ਚੋਟਾਂ ਖਾਤਾ ਫਿਰਤਾ ਹੈ, ਭਾਵ ਜਹਾਂ ਤਹਾਂ ਹੀ ਤਿਸ ਕੋ ਜਮ ਮਾਰਤਾ ਹੈ॥੩॥
Prof. Sahib Singh(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ॥੩॥

ਪਦ ਅਰਥ ਅਵਗਣਿ = ਅਵਗਣ ਵਿਚ, ਪਾਪ ਵਿਚ। ਮੁੱਠੇ = ਲੁੱਟੇ ਜਾ ਰਹੇ। ਖਾਹੀ = ਖਾਹਿ, ਖਾਂਦੇ ਹਨ ॥੩॥

SikhNet (Spanish)porque siendo desviado por el vicio, uno es golpeado duramente. (3)

ਗੁਰ ਕੈ ਸਬਦਿ; ਸੁਖੁ ਸਾਂਤਿ ਸਰੀਰ ॥

gur kai sabad; sukh saant sareer |

Sant Singh KhalsaThrough the Word of the Guru's Shabad, the body finds peace and tranquility.
Manmohan SinghBy Guru's instruction, the body acquires peace and tranquility.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਦੇਹਿ ਆਰਾਮ ਅਤੇ ਠੰਡ ਚੈਨ ਪਰਾਪਤ ਕਰ ਲੈਂਦੀ ਹੈ।
Fareedkot Teekaਗੁਰੋਂ ਕੇ ਸਬਦ ਸੇ ਸਰੀਰ ਕੋ ਸੁਖੁ ਔਰ ਸਾਂਤਿ ਰਹਤੀ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ,
SikhNet (Spanish)A través del Shabd de la Palabra del Guru, el cuerpo se tranquiliza y es bendecido.

ਗੁਰਮੁਖਿ; ਤਾ ਕਉ. ਲਗੈ ਨ ਪੀਰ ॥

guramukh; taa kau. lagai na peer |

Sant Singh KhalsaThe Gurmukh is not afflicted by pain.
Manmohan SinghHe who becomes resigned to Guru's will, him no pain afflicts.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਸ ਨੂੰ ਕੋਈ ਪੀੜ ਦੁਖਿਤ ਨਹੀਂ ਕਰਦੀ।
Fareedkot Teekaਜੋ ਗੁਰਮੁਖਿ ਹੈਂ ਤਿਨ ਕੋ (ਪੀਰ) ਦੁਖ ਨਹੀਂ ਲਗਤਾ॥
Prof. Sahib Singhਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਤਾ ਕਉ = ਉਸ (ਮਨੁੱਖ) ਨੂੰ। ਪੀਰ = ਪੀੜ, ਦੁੱਖ।

SikhNet (Spanish)Sí, aquél que entona su mirada hacia el Guru, deja de sufrir

ਜਮਕਾਲੁ; ਤਿਸੁ. ਨੇੜਿ ਨ ਆਵੈ ॥

jamakaal; tis. nerr na aavai |

Sant Singh KhalsaThe Messenger of Death does not come near him.
Manmohan SinghDeath's courier draws not near him.
Manmohan Singh (Punjabi)ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।
Fareedkot Teekaਔਰ (ਜਮ ਕਾਲੁ) ਜਨਮ ਮਰਨ ਕਾ ਦੁਖ ਤਿਨ ਕੇ ਨਿਕਟ ਨਹੀਂ ਆਵਤਾ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।

ਪਦ ਅਰਥ ਜਮਕਾਲੁ = ਮੌਤ, ਆਤਮਕ ਮੌਤ।

SikhNet (Spanish)y el ángel de la muerte no lo toca más, él, dice Nanak,

ਨਾਨਕ; ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥

naanak; guramukh saach samaavai |4|1|40|

Sant Singh KhalsaO Nanak, the Gurmukh is absorbed in the True Lord. ||4||1||40||
Manmohan SinghNanak the Guru's-ward is absorbed in the True Lord.
Manmohan Singh (Punjabi)ਨਾਨਕ ਗੁਰੂ-ਸਮਰਪਣ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਸਚੇ ਪਰਮਾਤਮਾ ਮੇਂ ਸਮਾਉਤੇ ਹੈਂ॥੪॥੧॥੪੦॥
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੧॥੪੦॥

ਪਦ ਅਰਥ ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ ॥੪॥੧॥੪੦॥

* ਨੋਟ: ਅੰਕ ੪ ਦੱਸਦਾ ਹੈ ਕਿ ਸ਼ਬਦ ਦੇ ੪ ਬੰਕ ਹਨ। ਅੰਕ ੧ ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਇਹ ਪਹਿਲਾ ਸ਼ਬਦ ਹੈ। * ਵੇਰਵਾ: ਗੁਰੂ ਨਾਨਕ ਜੀ ਦੇ ਸ਼ਬਦ = ੩੯। ਗੁਰੂ ਅਮਰਦਾਸ ਜੀ ਦਾ ਸ਼ਬਦ = ੧। ਜੋੜ = ੪੦।

SikhNet (Spanish)por la Gracia del Guru se inmerge en la Verdad de Dios. (4‑1‑40)

Open this shabad (20 lines, Angs 360-361) →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਸਬਦਿ ਮੁਆ; ਵਿਚਹੁ ਆਪੁ ਗਵਾਇ ॥

sabad muaa; vichahu aap gavaae |

Sant Singh KhalsaOne who dies in the Word of the Shabad, eradicates his self-conceit from within.
Manmohan SinghHe who dies of Guru's word banishes self-conceit from within him,
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਮਰ ਵੰਞਦਾ ਹੈ, ਉਹ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ,
Fareedkot Teekaਜੋ ਗੁਰ ਉਪਦੇਸ ਕਰ ਰਿਦੇ ਮੇਂ ਸੇ ਆਪਾ ਭਾਉ ਖੋਇ ਕਰ ਸੰਸਾਰ ਕੀ ਓਰ ਸੇ ਮੂਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੁਆ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਗਿਆ। ਆਪੁ = ਆਪਾ-ਭਾਵ।

SikhNet (Spanish)Quien muere en la Palabra pierde su ego;

ਸਤਿਗੁਰੁ ਸੇਵੇ; ਤਿਲੁ ਨ ਤਮਾਇ ॥

satigur seve; til na tamaae |

Sant Singh KhalsaHe serves the True Guru, with no iota of self-interest.
Manmohan Singhand serves the True Guru without a sesame of self-interest;
Manmohan Singh (Punjabi)ਅਤੇ ਇਕ ਤਿਲ ਮਾਤ੍ਰ ਦੀ ਮਤਲਬ-ਪ੍ਰਸਤੀ ਦੇ ਬਗੈਰ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ;
Fareedkot Teekaਅਰ ਸਤਗੁਰੋਂ ਕੋ ਸੇਵਤਾ ਹੈ ਅਰ ਤਿਲ ਮਾਤ੍ਰ ਭੀ ਲੋਭੂ ਜਿਸ ਕੋ ਨਹੀਂ ਹੈ ਅਰਥਾਤ ਨਿਸਕਾਮ ਸੇਵਕੁ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ।

ਪਦ ਅਰਥ ਤਿਲੁ = ਰਤਾ ਭਰ ਭੀ। ਤਮਾਇਆ = ਲਾਲਚ।

SikhNet (Spanish)sí, quien sirve al Guru, no es mal guiado por la avaricia.

ਨਿਰਭਉ ਦਾਤਾ; ਸਦਾ ਮਨਿ ਹੋਇ ॥

nirbhau daataa; sadaa man hoe |

Sant Singh KhalsaThe Fearless Lord, the Great Giver, ever abides in his mind.
Manmohan Singhin his mind, ever, abides the beneficent, Fearless Lord.
Manmohan Singh (Punjabi)ਉਸ ਦੇ ਚਿੱਤ ਅੰਦਰ, ਹਮੇਸ਼ਾਂ ਹੀ ਦਾਤਾਰ ਨਿਡੱਰ ਸੁਆਮੀ ਨਿਵਾਸ ਰੱਖਦਾ ਹੈ।
Fareedkot Teekaਔਰ ਨਿਰਭਉ ਦਾਤਾ ਕਾ ਸਦੀਵ ਕਾਲ (ਮਨਿ) ਮਨਨ ਹੋ ਰਹਾ ਹੈ॥
Prof. Sahib Singhਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ।

ਪਦ ਅਰਥ ਮਨਿ = ਮਨ ਵਿਚ।

SikhNet (Spanish)En su mente habita el Magnánimo, el Valiente Señor;

ਸਚੀ ਬਾਣੀ; ਪਾਏ ਭਾਗਿ ਕੋਇ ॥੧॥

sachee baanee; paae bhaag koe |1|

Sant Singh KhalsaThe True Bani of the Word is obtained only by good destiny. ||1||
Manmohan SinghSome rare person of destiny is blessed with True Gurbani.
Manmohan Singh (Punjabi)ਕਿਸੇ ਵਿਰਲੇ ਨਸੀਬਾਂ ਵਾਲੇ ਪੁਰਸ਼ ਨੂੰ ਹੀ ਸੱਚੀ ਗੁਰਬਾਣੀ ਦੀ ਦਾਤ ਮਿਲਦੀ ਹੈ।
Fareedkot Teekaਯਹ ਸਚੀ ਬਾਣੀ ਕਾ ਉਪਦੇਸ ਕੋਈ ਬਿਰਲਾ ਭਗਵਾਨ ਪੁਰਸ ਪਾਉਤਾ ਹੈ॥੧॥
Prof. Sahib Singhਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ ॥੧॥

ਪਦ ਅਰਥ ਭਾਗਿ = ਕਿਸਮਤਿ ਨਾਲ ॥੧॥

SikhNet (Spanish)sí, es el Hombre de Destino quien es bendecido con la Verdadera Palabra. (1)

ਗੁਣ ਸੰਗ੍ਰਹੁ; ਵਿਚਹੁ ਅਉਗੁਣ ਜਾਹਿ ॥

gun sangrahu; vichahu aaugun jaeh |

Sant Singh KhalsaSo gather merits, and let your demerits depart from within you.
Manmohan SinghAmass merits, that the demerits may flee from within thee.
Manmohan Singh (Punjabi)ਭਲਾਈਆਂ ਨੂੰ ਇਕੱਤਰ ਕਰ ਤਾਂ ਜੋ ਮੇਰੇ ਅੰਦਰੋਂ ਬੁਰਿਆਈਆਂ ਭੱਜ ਜਾਣ।
Fareedkot Teekaਗੁਣੋਂ ਕਾ ਸੰਗ੍ਰਹ ਕਰੋ ਜਿਸ ਕਰ ਕੇ ਇਸ ਸਰੀਰ ਮੇਂ ਸੇ ਔਗੁਨ ਜਾਤੇ ਰਹੈਂ॥
Prof. Sahib Singh(ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ।

ਪਦ ਅਰਥ ਸੰਗ੍ਰਹੁ = ਇਕੱਠੇ ਕਰੋ (ਆਪਣੇ ਅੰਦਰ)। ਜਾਹਿ = ਦੂਰ ਹੋ ਜਾਣਗੇ।

SikhNet (Spanish)Obtén tal mérito para que puedas ser liberado de la maldad

ਪੂਰੇ ਗੁਰ ਕੈ; ਸਬਦਿ ਸਮਾਹਿ ॥੧॥ ਰਹਾਉ ॥

poore gur kai; sabad samaeh |1| rahaau |

Sant Singh KhalsaYou shall be absorbed into the Shabad, the Word of the Perfect Guru. ||1||Pause||
Manmohan SinghThus shall thou be absorbed in the Gurbani of the Perfect Guru. Pause.
Manmohan Singh (Punjabi)ਇਸ ਤਰ੍ਹਾਂ ਤੂੰ ਪੂਰਨ ਗੁਰਾਂ ਦੀ ਗੁਰਬਾਣੀ ਅੰਦਰ ਲੀਨ ਹੋ ਜਾਵੇਗਾਂ। ਠਹਿਰਾਉ।
Fareedkot Teekaਔਰ ਪੂਰੇ ਗੁਰੋਂ ਕੇ ਉਪਦੇਸ ਮੇਂ ਮਨ ਸਮਾ ਜਾਏ॥੧॥ ਰਹਾਉ ॥
Prof. Sahib Singhਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ ॥੧॥ ਰਹਾਉ ॥

ਪਦ ਅਰਥ ਸਮਾਹਿ = (ਪ੍ਰਭੂ ਵਿਚ) ਲੀਨ ਹੋ ਜਾਹਿਂਗਾ ॥੧॥ ਰਹਾਉ ॥

SikhNet (Spanish)y te inmerjas en la Palabra del Perfecto Guru. (1‑Pausa)

ਗੁਣਾ ਕਾ ਗਾਹਕੁ ਹੋਵੈ; ਸੋ ਗੁਣ ਜਾਣੈ ॥

gunaa kaa gaahak hovai; so gun jaanai |

Sant Singh KhalsaOne who purchases merits, knows the value of these merits.
Manmohan SinghHe, who is the purchaser of merits, knows the worth of merits.
Manmohan Singh (Punjabi)ਜੋ ਨੇਕੀਆਂ ਦਾ ਵਣਜਾਰਾ ਹੈ, ਓਹੀ ਨੇਕੀਆਂ ਦੀ ਕਦਰ ਨੂੰ ਜਾਣਦਾ ਹੈ।
Fareedkot Teekaਜੋ ਬੈਰਾਗ ਬਿਬੇਕਾਦਿ ਗੁਣੋਂ ਕਾ ਗਾਹਕ ਹੋਤਾ ਹੈ, ਸੋ ਗੁਣੋਂ ਕੋ ਜਾਨਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ;
SikhNet (Spanish)Sólo aquél que puede discriminar sabe cuál es el mérito,

ਅੰਮ੍ਰਿਤ ਸਬਦਿ; ਨਾਮੁ ਵਖਾਣੈ ॥

amrit sabad; naam vakhaanai |

Sant Singh KhalsaHe chants the Ambrosial Nectar of the Word, and the Name of the Lord.
Manmohan SinghHe repeats the ambrosial Gurbani and the Name.
Manmohan Singh (Punjabi)ਉਹ ਅੰਮ੍ਰਿਤ ਸਰੂਪ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੋਈ ਅੰਮ੍ਰਿਤ ਰੂਪ ਸਬਦ ਲੇ ਕਰ ਨਾਮ ਜਪਤਾ ਹੈ॥
Prof. Sahib Singhਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।

ਪਦ ਅਰਥ ਵਖਾਣੈ = ਉਚਾਰਦਾ ਹੈ, ਸਿਮਰਦਾ ਹੈ।

SikhNet (Spanish)y a través de la Verdadera Palabra, se vuelve puro.

ਸਾਚੀ ਬਾਣੀ; ਸੂਚਾ ਹੋਇ ॥

saachee baanee; soochaa hoe |

Sant Singh KhalsaThrough the True Bani of the Word, he becomes pure.
Manmohan SinghThrough the True Gurbani, man becomes pure.
Manmohan Singh (Punjabi)ਸੱਚੀ ਗੁਰਬਾਣੀ ਰਾਹੀਂ ਬੰਦਾ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਸਾਚੀ ਬਾਣੀ ਕੋ ਸ੍ਰਵਣ ਮਨਨ ਕਰ ਕੇ ਵਹੁ ਸੂਚਾ ਪਵਿੱਤ੍ਰ ਹੋਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਸੂਚਾ = ਪਵਿਤ੍ਰ।

SikhNet (Spanish)Sí, es a través del mérito

ਗੁਣ ਤੇ; ਨਾਮੁ ਪਰਾਪਤਿ ਹੋਇ ॥੨॥

gun te; naam paraapat hoe |2|

Sant Singh KhalsaThrough merit, the Name is obtained. ||2||
Manmohan SinghThrough merit, that the Name is received.
Manmohan Singh (Punjabi)ਨੇਕੀ ਰਾਹੀਂ ਨਾਮ ਪਾਇਆ ਜਾਂਦਾ ਹੈ।
Fareedkot Teekaਨਾਮ ਕੀ ਪ੍ਰਾਪਤੀ ਗੁਣੋਂ ਕਰ ਕੇ ਹੋਤੀ ਹੈ॥੨॥
Prof. Sahib Singhਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ ॥੨॥

ਪਦ ਅਰਥ ਤੇ = ਤੋਂ ॥੨॥

SikhNet (Spanish)que uno recibe el Naam, el Nombre del Señor. (2)

ਗੁਣ ਅਮੋਲਕ; ਪਾਏ ਨ ਜਾਹਿ ॥

gun amolak; paae na jaeh |

Sant Singh KhalsaThe invaluable merits cannot be acquired.
Manmohan SinghThe invaluable excellences cannot be acquired.
Manmohan Singh (Punjabi)ਅਣਮੁੱਲੀਆਂ ਖੂਬੀਆਂ ਪਰਾਪਤ ਕੀਤੀਆਂ ਨਹੀਂ ਜਾ ਸਕਦੀਆਂ।
Fareedkot Teekaਏਹ ਅਮੋਲਕ ਗੁਣ ਬਿਨਾਂ ਅਕਾਲ ਪੁਰਖ ਕੀ ਕ੍ਰਿਪਾ ਸੇ ਪਾਏ ਨਹੀਂ ਜਾਤੇ॥
Prof. Sahib Singhਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ,
SikhNet (Spanish)Los Méritos del Señor son Invaluables,

ਮਨਿ ਨਿਰਮਲ; ਸਾਚੈ ਸਬਦਿ ਸਮਾਹਿ ॥

man niramal; saachai sabad samaeh |

Sant Singh KhalsaThe pure mind is absorbed into the True Word of the Shabad.
Manmohan SinghThe pure soul is absorbed in the True Name.
Manmohan Singh (Punjabi)ਪਵਿੱਤ੍ਰ ਆਤਮਾਂ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਜਿਨ ਕੋ ਮਿਲੇ ਹੈਂ ਤਿਨ ਕਾ ਮਨ ਸੁਧ ਹੂਆ ਹੈ, ਸਾਚੇ ਸਬਦ ਮੇਂ ਸਮਾਏ ਹੈਂ॥
Prof. Sahib Singh(ਹਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ।

ਪਦ ਅਰਥ ਮਨਿ ਨਿਰਮਲ = ਪਵਿਤ੍ਰ ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)y es a través de la pureza de la mente que uno se inmerge en la Verdadera Palabra.

ਸੇ ਵਡਭਾਗੀ; ਜਿਨੑ ਨਾਮੁ ਧਿਆਇਆ ॥

se vaddabhaagee; jina naam dhiaaeaa |

Sant Singh KhalsaHow very fortunate are those who meditate on the Naam,
Manmohan SinghVery lucky are they, who ponder over the Name,
Manmohan Singh (Punjabi)ਵੱਡੇ ਨਸੀਬਾਂ ਵਾਲੇ ਹਨ ਉਹ, ਜੋ ਨਾਮ ਦਾ ਆਰਾਧਨ ਕਰਦੇ ਹਨ,
Fareedkot Teekaਸੋਈ ਭਾਗ੍ਯਵਾਨ ਹੈਂ ਜਿਨੋਂ ਨੇ ਗੁਣ ਸੰਗ੍ਰਹ ਕਰ ਨਾਮ ਧ੍ਯਾਯਾ ਹੈ॥
Prof. Sahib Singh(ਹੇ ਭਾਈ!) ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ
SikhNet (Spanish)Son en verdad Seres de Destino los que habitan en el Naam,

ਸਦਾ ਗੁਣਦਾਤਾ; ਮੰਨਿ ਵਸਾਇਆ ॥੩॥

sadaa gunadaataa; man vasaaeaa |3|

Sant Singh Khalsaand ever enshrine in their minds the Lord, the Giver of merit. ||3||
Manmohan Singhand ever place in their mind God, the Bestower of merits.
Manmohan Singh (Punjabi)ਅਤੇ ਸਦੀਵ ਹੀ ਸ਼੍ਰੇਸ਼ਟ ਤਾਈਆਂ ਬਖਸ਼ਣਹਾਰ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਨਿਤ੍ਯ ਗੁਣ ਦਾਤਾ ਅਕਾਲ ਪੁਰਖ ਕੋ ਮਨ ਮੇਂ ਬਸਾਯਾ ਹੈ॥੩॥
Prof. Sahib Singhਅਤੇ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ॥੩॥

ਪਦ ਅਰਥ ਮੰਨਿ = ਮਨਿ, ਮਨ ਵਿਚ ॥੩॥

SikhNet (Spanish)el Nombre del Señor y aman al Dador de mérito en sus mentes. (3)

ਜੋ ਗੁਣ ਸੰਗ੍ਰਹੈ; ਤਿਨੑ ਬਲਿਹਾਰੈ ਜਾਉ ॥

jo gun sangrahai; tina balihaarai jaau |

Sant Singh KhalsaI am a sacrifice to those who gather merits.
Manmohan SinghThey who amass merits, unto them I sacrifice.
Manmohan Singh (Punjabi)ਜਿਹੜੇ ਨੇਕੀਆਂ ਨੂੰ ਇਕੱਤਰ ਕਰਦੇ ਹਨ, ਉਨ੍ਹਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ।
Fareedkot Teekaਜੋ ਗੁਣੋਂ ਕਾ ਸੰਗ੍ਰਹ ਕਰਤੇ ਹੈਂ, ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਜਾਉ = ਮੈਂ ਜਾਂਦਾ ਹਾਂ।

SikhNet (Spanish)Yo ofrezco mi ser en sacrificio a aquél que atesora la Virtud.

ਦਰਿ ਸਾਚੈ; ਸਾਚੇ ਗੁਣ ਗਾਉ ॥

dar saachai; saache gun gaau |

Sant Singh KhalsaAt the Gate of Truth, I sing the Glorious Praises of the True One.
Manmohan SinghAt the True gate I sing the praise of the True One.
Manmohan Singh (Punjabi)ਸੱਚੇ ਦਰਵਾਜ਼ੇ ਉੱਤੇ ਮੈਂ ਸਤਿਪੁਰਖ ਦਾ ਜੱਸ ਗਾਉਂਦਾ ਹਾਂ।
Fareedkot Teekaਸਾਚੇ ਗੁਣੋਂ ਕੋ (ਗਾਉ) ਗਾਇ ਕਰ ਦਰ ਅੰਦਰ, ਭਾਵ ਅੰਤਸਕਰਣ ਮੇਂ ਹੀ ਪਰਮਾਤਮਾ ਕੋ ਜਾਨ ਲੇਤੇ ਹੈਂ॥
Prof. Sahib Singh(ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ।

ਪਦ ਅਰਥ ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਗਾਉ = ਮੈਂ ਗਾਂਦਾ ਹਾਂ।

SikhNet (Spanish)Postrado a los Pies del Guru canto la Verdadera Alabanza

ਆਪੇ ਦੇਵੈ; ਸਹਜਿ ਸੁਭਾਇ ॥

aape devai; sehaj subhaae |

Sant Singh KhalsaHe Himself spontaneously bestows His gifts.
Manmohan SinghThe Lord Himself gives gifts in natural way.
Manmohan Singh (Punjabi)ਉਹ ਸਾਈਂ ਖੁਦ ਸੁਭਾਵਕ ਹੀ ਦਾਤਾਂ ਬਖਸ਼ਦਾ ਹੈ।
Fareedkot Teekaਤਿਨ ਕੋ ਵਾਹਗੁਰੂ ਸਾਂਤਿ ਸੁਭਾਉ ਆਪ ਹੀ ਦੇਤਾ ਹੈ॥
Prof. Sahib Singh(ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)a la Puerta del Señor. Él, el Señor lo bendice por Sí Mismo de manera natural.

ਨਾਨਕ; ਕੀਮਤਿ. ਕਹਣੁ ਨ ਜਾਇ ॥੪॥੨॥੪੧॥

naanak; keemat. kehan na jaae |4|2|41|

Sant Singh KhalsaO Nanak, the value of the Lord cannot be described. ||4||2||41||
Manmohan SinghNanak, the worth of the Lord cannot be told.
Manmohan Singh (Punjabi)ਨਾਨਕ, ਸੁਆਮੀ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੀ (ਕੀਮਤਿ) ਮਹਿਮਾਂ ਕਹੀ ਨਹੀਂ ਜਾਤੀ॥੪॥੨॥੪੧॥
Prof. Sahib Singhਹੇ ਨਾਨਕ! (ਉਸ ਦੇ ਉੱਚੇ ਜੀਵਨ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ॥੪॥੨॥੪੧॥
SikhNet (Spanish)Dice Nanak, uno no puede evaluar al Señor Maravilloso. (4‑2‑41)

Open this shabad →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਸਤਿਗੁਰ ਵਿਚਿ; ਵਡੀ ਵਡਿਆਈ ॥

satigur vich; vaddee vaddiaaee |

Sant Singh KhalsaGreat is the greatness of the True Guru;
Manmohan SinghGreat is the greatness of the True Guru,
Manmohan Singh (Punjabi)ਵਿਸ਼ਾਲ ਹੈ ਵਿਸ਼ਾਲਤਾ ਸੱਚੇ ਗੁਰਾਂ ਦੀ,
Fareedkot Teekaਏਹ ਵੱਡੀ ਵਡਿਆਈ ਸਤਿਗੁਰੋਂ ਮੇਂ ਹੈ॥
Prof. Sahib Singh(ਹੇ ਭਾਈ!) ਸਤਿਗੁਰੂ ਵਿਚ ਇਹ ਵੱਡਾ ਭਾਰਾ ਗੁਣ ਹੈ,
SikhNet (Spanish)El Verdadero Guru es un Tesoro de Gloria;

ਚਿਰੀ ਵਿਛੁੰਨੇ; ਮੇਲਿ ਮਿਲਾਈ ॥

chiree vichhune; mel milaaee |

Sant Singh KhalsaHe merges in His Merger, those who have been separated for so long.
Manmohan Singhas he unites those in the union of the Lord, who are separated since long.
Manmohan Singh (Punjabi)ਕਿਉਂ ਜੋ ਉਹ ਚਿਰੰਕਾਲ ਤੋਂ ਵਿਛੁੜਿਆਂ ਹੋਇਆਂ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਜੋ ਚਿਰੰਕਾਲ ਕਾ ਬਿਛਰਾ ਹੂਆ ਜੀਵ ਥਾ ਤਿਸ ਕੋ ਅਪਨੇ ਮੇਲਿ ਸਤਿਸੰਗ ਮੇਂ ਮਿਲਾਇ ਲੇਤਾ ਹੈ॥
Prof. Sahib Singhਕਿ ਉਹ ਅਨੇਕਾਂ ਜਨਮਾਂ ਦੇ ਵਿਛੁੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।

ਪਦ ਅਰਥ ਮੇਲਿ = (ਪ੍ਰਭੂ ਦੇ) ਮਿਲਾਪ ਵਿਚ।

SikhNet (Spanish)Él une a quienes han estado separados por mucho tiempo del Señor.

ਆਪੇ ਮੇਲੇ; ਮੇਲਿ ਮਿਲਾਏ ॥

aape mele; mel milaae |

Sant Singh KhalsaHe Himself merges the merged in His Merger.
Manmohan SinghUniting man with the saints congregation, the Lord binds him with His ownself.
Manmohan Singh (Punjabi)ਆਦਮੀ ਨੂੰ ਸਾਧ ਸੰਗਤ ਨਾਲ ਜੋੜ ਕੇ, ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜਬ ਵਾਹਗੁਰੂ ਆਪ ਹੀ ਸਾਧ ਸੰਗਤ ਮੇਂ ਮੇਲਤਾ ਹੈ ਤਬ ਸਤਗੁਰੋਂ ਕੋ ਮੇਲ ਕਰ ਕੇ ਅਪਨੇ ਮੇਂ ਮਿਲਾਉਤਾ ਹੈ॥
Prof. Sahib Singhਪ੍ਰਭੂ ਆਪ ਹੀ (ਗੁਰੂ) ਮਿਲਾਂਦਾ ਹੈ, ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ,

ਪਦ ਅਰਥ ਆਪੇ = (ਪ੍ਰਭੂ) ਆਪ ਹੀ।

SikhNet (Spanish)Es el Mismo Señor Quien te une Consigo Mismo;

ਆਪਣੀ ਕੀਮਤਿ; ਆਪੇ ਪਾਏ ॥੧॥

aapanee keemat; aape paae |1|

Sant Singh KhalsaHe Himself knows His own worth. ||1||
Manmohan SinghHis worth, the Lord Himself knows.
Manmohan Singh (Punjabi)ਆਪਣਾ ਮੁੱਲ ਸੁਆਮੀ ਆਪ ਹੀ ਜਾਣਦਾ ਹੈ।
Fareedkot Teekaਜਬ ਸਤਗੁਰੋਂ ਸੇ ਮਿਲਤਾ ਹੈ ਤਬ ਆਪਨੀ ਕੀਮਤਿ ਅਰਥਾਤ ਅਪਨੇ ਸਰੂਪ ਕੀ ਗ੍ਯਾਤ ਅਪਨੇ ਹੀ ਮੇਂ ਪਾਉਤਾ ਹੈ॥੧॥
Prof. Sahib Singhਤੇ (ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿਚ) ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ॥੧॥

ਪਦ ਅਰਥ ਕੀਮਤਿ = ਕਦਰ ॥੧॥

SikhNet (Spanish)sí, Él Mismo conoce Su Propio Valor. (1)

ਹਰਿ ਕੀ ਕੀਮਤਿ; ਕਿਨ ਬਿਧਿ ਹੋਇ ॥

har kee keemat; kin bidh hoe |

Sant Singh KhalsaHow can anyone appraise the Lord's worth?
Manmohan SinghIn what way can one appraise God's worth?
Manmohan Singh (Punjabi)ਕਿਸ ਤਰੀਕੇ ਨਾਲ ਬੰਦਾ ਹਰੀ ਦਾ ਮੁੱਲ ਪਾ ਸਕਦਾ ਹੈ?
Fareedkot Teekaਪ੍ਰਸ਼੍ਨ: ਹਰਿ ਕੀ ਕੀਮਤ ਕਿਸ ਪ੍ਰਾਕਰ ਕਹੀਐ?☬ਉੱਤ੍ਰ:
Prof. Sahib Singh(ਹੇ ਭਾਈ!) ਕਿਸ ਤਰੀਕੇ ਨਾਲ (ਮਨੁੱਖ ਦੇ ਮਨ ਵਿਚ) ਪਰਮਾਤਮਾ (ਦੇ ਨਾਮ) ਦੀ ਕਦਰ ਪੈਦਾ ਹੋਵੇ?

ਪਦ ਅਰਥ ਕਿਨ ਬਿਧਿ = ਕਿਸ ਤਰੀਕੇ ਨਾਲ?

SikhNet (Spanish)¿De qué forma podríamos evaluar a nuestro Señor?

ਹਰਿ ਅਪਰੰਪਰੁ ਅਗਮ ਅਗੋਚਰੁ; ਗੁਰ ਕੈ ਸਬਦਿ. ਮਿਲੈ ਜਨੁ ਕੋਇ ॥੧॥ ਰਹਾਉ ॥

har aparanpar agam agochar; gur kai sabad. milai jan koe |1| rahaau |

Sant Singh KhalsaThrough the Word of the Guru's Shabad, one may merge with the Infinite, Unapproachable and Incomprehensible Lord. ||1||Pause||
Manmohan SinghBy Guru's instruction some rare person, meets the Infinite. Un-approachable and Incomprehensible Lord. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਕੋਈ ਵਿਰਲਾ ਪੁਰਸ਼ ਹੀ ਬੇਅੰਤ, ਪਹੁੰਚ ਤੋਂ ਪਰ੍ਹੇ ਅਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਨੂੰ ਮਿਲਦਾ ਹੈ। ਠਹਿਰਾਉ।
Fareedkot Teekaਹਰਿ ਅਪਰੰਪਰ ਅਗਮ ਹੈ, ਅਗੋਚਰ ਹੈ, ਗੁਰੋਂ ਕੇ ਸਬਦ ਕਰ ਕੋਈ ਬਿਰਲਾ ਜਨ ਹਰਿ ਸੇ ਮਿਲਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਪਰੇ ਤੋਂ ਪਰੇ ਹੈ, ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ। (ਬੱਸ!) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ (ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ) ॥੧॥ ਰਹਾਉ ॥

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੋਇ = ਕੋਈ ਵਿਰਲਾ ॥੧॥ ਰਹਾਉ ॥

SikhNet (Spanish)El Señor Trascendente es Incognoscible e Inalcanzable, y es a través del Shabd de la Palabra del Guru que uno se funde con Él. (1‑Pausa)

ਗੁਰਮੁਖਿ ਕੀਮਤਿ, ਜਾਣੈ ਕੋਇ ॥

guramukh keemat, jaanai koe |

Sant Singh KhalsaFew are the Gurmukhs who know His worth.
Manmohan SinghThrough the Guru, a few know Lord's worth.
Manmohan Singh (Punjabi)ਗੁਰਾਂ ਦੇ ਰਾਹੀਂ, ਬਹੁਤ ਹੀ ਥੋੜੇ ਸਾਈਂ ਦੇ ਮੁੱਲ ਨੂੰ ਜਾਣਦੇ ਹਨ।
Fareedkot Teekaਗੁਰਮੁਖ ਧਰਮ ਕੋ ਅੰਗੀਕਾਰ ਕਰ ਕੇ ਕੋਈ ਉਸ ਕੇ ਭੇਦ ਕੋ ਜਾਨਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Pocos son lo Gurmukhs que, a través del Guru, conocen Su Valor;

ਵਿਰਲੇ; ਕਰਮਿ ਪਰਾਪਤਿ ਹੋਇ ॥

virale; karam paraapat hoe |

Sant Singh KhalsaHow rare are those who receive the Lord's Grace.
Manmohan SinghSome solitary one becomes the recipient of Lord's grace.
Manmohan Singh (Punjabi)ਕੋਈ ਟਾਂਵਾਂ ਟੱਲਾ ਹੀ ਸੁਆਮੀ ਦੀ ਰਹਿਮਤ ਦਾ ਪਾਤਰ ਹੁੰਦਾ ਹੈ।
Fareedkot Teekaਔਰ ਕਿਸੀ ਬਿਰਲੇ ਕੋ ਏਹ ਪਦ ਹਰੀ ਕ੍ਰਿਪਾ ਤੇ ਪ੍ਰਾਪਤ ਹੋਤਾ ਹੈ॥
Prof. Sahib Singhਕਿਸੇ ਵਿਰਲੇ ਨੂੰ ਪਰਮਾਤਮਾ ਦੀ ਮੇਹਰ ਨਾਲ (ਪਰਮਾਤਮਾ ਦਾ ਨਾਮ) ਮਿਲਦਾ ਹੈ।

ਪਦ ਅਰਥ ਕਰਮਿ = ਮੇਹਰ ਨਾਲ।

SikhNet (Spanish)sí, escasos son los Bendecidos por la Gracia de Dios.

ਊਚੀ ਬਾਣੀ; ਊਚਾ ਹੋਇ ॥

aoochee baanee; aoochaa hoe |

Sant Singh KhalsaThrough the Sublime Bani of His Word, one becomes sublime.
Manmohan SinghWith the sublime Gurbani, one becomes sublime.
Manmohan Singh (Punjabi)ਸ਼੍ਰੇਸਟ ਗੁਰਬਾਣੀ ਨਾਲ ਆਦਮੀ ਸ਼੍ਰੇਸਟ ਹੋ ਵੰਞਦਾ ਹੈ।
Fareedkot Teekaਊਚੀ ਬਾਣੀ ਕੋ ਸੁਣ ਕਰ ਕੇ ਊਚਾ ਹੋਤਾ ਹੈ॥
Prof. Sahib Singhਸਭ ਤੋਂ ਉੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।

ਪਦ ਅਰਥ ਊਚਾ = ਉੱਚੇ ਜੀਵਨ ਵਾਲਾ।

SikhNet (Spanish)A través del Sublime Bani de Su Palabra uno se vuelve sublime,

ਗੁਰਮੁਖਿ ਸਬਦਿ ਵਖਾਣੈ ਕੋਇ ॥੨॥

guramukh sabad vakhaanai koe |2|

Sant Singh KhalsaThe Gurmukh chants the Word of the Shabad. ||2||
Manmohan SinghThrough the Guru, very few repeat God's Name.
Manmohan Singh (Punjabi)ਗੁਰਾਂ ਦੇ ਰਾਹੀਂ ਬਹੁਤ ਹੀ ਥੋੜ੍ਹੇ ਹਰੀ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਪਰੰਤੂ ਐਸੇ ਗੁਰੋਂ ਦੁਆਰਾ ਸਬਦ ਕਾ ਕੋਈ (ਵਖਾਣੈ) ਕਥਨ ਕਰਤਾ ਹੈ॥੨॥
Prof. Sahib Singhਕੋਈ (ਵਿਰਲਾ ਭਾਗਾਂ ਵਾਲਾ ਮਨੁੱਖ) ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੨॥
SikhNet (Spanish)el Gurmukh canta la Palabra del Shabd. (2)

ਵਿਣੁ ਨਾਵੈ; ਦੁਖੁ ਦਰਦੁ ਸਰੀਰਿ ॥

vin naavai; dukh darad sareer |

Sant Singh KhalsaWithout the Name, the body suffers in pain;
Manmohan SinghWithout the name the body writhes in pain and agony.
Manmohan Singh (Punjabi)ਨਾਮ ਦੇ ਬਗੈਰ ਦੇਹਿ ਪੀੜ ਤੇ ਤਸੀਹੇ ਵਿੱਚ ਦੁਖੀ ਹੁੰਦੀ ਹੈ।
Fareedkot Teekaਨਾਮ ਸੇ ਬਿਨਾਂ ਜਨਮੋਂ ਕਾ ਦੁਖ ਅਰ ਦਰਦ, ਈਰਖਾ, ਬਾਦ ਕਾ ਸਰੀਰ ਅੰਤਸਕਰਣ ਮੇਂ ਲਗਾ ਰਹਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ (ਵਿਕਾਰਾਂ ਦਾ) ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ,

ਪਦ ਅਰਥ ਸਰੀਰਿ = ਸਰੀਰ ਵਿਚ, ਹਿਰਦੇ ਵਿਚ।

SikhNet (Spanish)Sin, el Nombre del Señor el cuerpo se retuerce de dolor,

ਸਤਿਗੁਰੁ ਭੇਟੇ; ਤਾ ਉਤਰੈ ਪੀਰ ॥

satigur bhette; taa utarai peer |

Sant Singh Khalsabut when one meets the True Guru, then that pain is removed.
Manmohan SinghIf the true Guru meets, then is the pain removed.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਪੀੜ ਦੂਰ ਹੋ ਜਾਂਦੀ ਹੈ।
Fareedkot Teekaਜਬ ਸਤਿਗੁਰ ਮਿਲਤੇ ਹੈਂ ਤਬ ਏਹ ਪੀੜਾ ਹਟਤੀ ਹੈ॥
Prof. Sahib Singhਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਭੇਟੇ = ਮਿਲੇ। ਤਾ = ਤਦੋਂ।

SikhNet (Spanish)pero cuando uno se encuentra con el Verdadero Guru se libera del sufrimiento.

ਬਿਨੁ ਗੁਰ ਭੇਟੇ; ਦੁਖੁ ਕਮਾਇ ॥

bin gur bhette; dukh kamaae |

Sant Singh KhalsaWithout meeting the Guru, the mortal earns only pain.
Manmohan SinghWithout meeting the true Guru, man earns pain.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਬਾਝੋਂ ਇਨਸਾਨ ਕਸ਼ਟ ਝੱਲਦਾ ਹੈ।
Fareedkot Teekaਗੁਰੋਂ ਸੇ ਮਿਲੇ ਬਿਨਾਂ ਦੁਖੀ ਰਹਤਾ ਹੈ ਔਰੁ ਦੁਖੁ ਪ੍ਰਾਪਤ ਕੀ ਹੀ ਕਮਾਈ ਕਰਤਾ ਹੈ॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖ ਪੈਦਾ ਕਰਨ,

ਪਦ ਅਰਥ ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ।

SikhNet (Spanish)Sin encontrar al Guru, uno acumula inmenso dolor;

ਮਨਮੁਖਿ; ਬਹੁਤੀ ਮਿਲੈ ਸਜਾਇ ॥੩॥

manamukh; bahutee milai sajaae |3|

Sant Singh KhalsaThe self-willed manmukh receives only more punishment. ||3||
Manmohan SinghThe perverse person is awarded severe punishment.
Manmohan Singh (Punjabi)ਮਨਮੁਖ ਨੂੰ ਸਖ਼ਤ ਸਜ਼ਾ ਮਿਲਦੀ ਹੈ।
Fareedkot Teekaਐਸੇ ਮਨਮੁਖੋਂ ਕੋ ਦੰਡ ਬਹੁਤ ਮਿਲਤਾ ਹੈ॥੩॥
Prof. Sahib Singh(ਇਸ ਤਰ੍ਹਾਂ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ ॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ ॥੩॥

SikhNet (Spanish)sí, el arrogante Mamukh recibe sólo su merecido. (3)

ਹਰਿ ਕਾ ਨਾਮੁ ਮੀਠਾ; ਅਤਿ ਰਸੁ ਹੋਇ ॥

har kaa naam meetthaa; at ras hoe |

Sant Singh KhalsaThe essence of the Lord's Name is so very sweet;
Manmohan SinghThe Nectar of God's Name is exceedingly sweet.
Manmohan Singh (Punjabi)ਰੱਬ ਦੇ ਨਾਮ ਦਾ ਅੰਮ੍ਰਿਤ ਪਰਮ ਮਿੱਠਾ ਹੈ।
Fareedkot Teekaਹਰੀ ਨਾਮ ਰਸੁ ਅਤਿ ਮੀਠਾ ਜਿਨ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ (ਇਕ ਐਸਾ ਅੰਮ੍ਰਿਤ ਹੈ ਜੋ) ਮਿੱਠਾ ਹੈ, ਬੜੇ ਰਸ ਵਾਲਾ ਹੈ।

ਪਦ ਅਰਥ ਅਤਿ ਰਸੁ = ਬਹੁਤ ਰਸ ਵਾਲਾ।

SikhNet (Spanish)La Esencia del Nombre del Señor es deliciosamente Dulce

ਪੀਵਤ ਰਹੈ; ਪੀਆਏ ਸੋਇ ॥

peevat rahai; peeae soe |

Sant Singh Khalsahe alone drinks it, whom the Lord causes to drink it.
Manmohan SinghHe whom the Lord causes to drink, he alone drinks it.
Manmohan Singh (Punjabi)ਜਿਸ ਨੂੰ ਉਹ ਸੁਆਮੀ ਪਿਲਾਉਂਦਾ ਹੈ, ਕੇਵਲ ਉਹ ਹੀ ਇਸ ਨੂੰ ਪੀਂਦਾ ਹੈ।
Fareedkot Teekaਸੋ ਪ੍ਰੇਮੀ ਆਪ ਪੀਵਤੇ ਹੈਂ ਔਰ ਜਗ੍ਯਾਸੂਓਂ ਕੋ ਭੀ ਪੀਆਉਤੇ ਹੈਂ॥
Prof. Sahib Singhਪਰ ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਪਰਮਾਤਮਾ ਆਪ ਪਿਲਾਏ।

ਪਦ ਅਰਥ ਪੀਆਏ = ਪਿਲਾਂਦਾ ਹੈ। ਸੋਇ = ਉਹ (ਪ੍ਰਭੂ) ਹੀ।

SikhNet (Spanish)y uno La bebe para siempre si el Señor lo bendice.

ਗੁਰ ਕਿਰਪਾ ਤੇ; ਹਰਿ ਰਸੁ ਪਾਏ ॥

gur kirapaa te; har ras paae |

Sant Singh KhalsaBy Guru's Grace, the essence of the Lord is obtained.
Manmohan SinghBy Guru's grace, does one obtain God's elixir.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਵਾਹਿਗੁਰੂ, ਦੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ।
Fareedkot Teekaਏਹ ਹਰਿ ਨਾਮ ਰਸ ਗੁਰੋਂ ਕੀ ਕ੍ਰਿਪਾ ਸੇ ਪ੍ਰਾਪ੍ਤ ਹੋਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ-ਜਲ ਦਾ ਆਨੰਦ ਮਾਣਦਾ ਹੈ।

ਪਦ ਅਰਥ ਤੇ = ਤੋਂ।

SikhNet (Spanish)A través de la Gracia del Guru uno obtiene la Esencia del Señor,

ਨਾਨਕ; ਨਾਮਿ ਰਤੇ ਗਤਿ ਪਾਏ ॥੪॥੩॥੪੨॥

naanak; naam rate gat paae |4|3|42|

Sant Singh KhalsaO Nanak, imbued with the Naam, the Name of the Lord, salvation is attained. ||4||3||42||
Manmohan SinghImbued with the Name, O Nanak! the mortal attains salvation.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਪ੍ਰਾਣੀ ਮੁਕਤੀ ਪਾ ਲੈਂਦਾ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ, ਸੋ ਮੁਕ੍ਤਿ ਪਾਉਤੇ ਹੈਂ॥੩॥੪੨॥
Prof. Sahib Singhਹੇ ਨਾਨਕ! ਨਾਮ-ਰੰਗਿ ਵਿਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੩॥੪੨॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੀਜ ਕੇ। ਗਤਿ = ਉੱਚੀ ਆਤਮਕ ਅਵਸਥਾ ॥੪॥੩॥੪੨॥

SikhNet (Spanish)e imbuido en el Naam, el Nombre del Señor, uno obtiene la Liberación. (4‑3‑42)

Open this shabad →

Shabad Guru Amardas Ji Raag Aasaa continues on Ang 362

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਮੇਰਾ ਪ੍ਰਭੁ ਸਾਚਾ; ਗਹਿਰ ਗੰਭੀਰ ॥

meraa prabh saachaa; gahir ganbheer |

Sant Singh KhalsaMy God is True, deep and profound.
Manmohan SinghMy Lord is True, deep, and profound.
Manmohan Singh (Punjabi)ਮੇਰਾ ਸੱਚਾ ਮਾਲਕ ਡੂੰਘਾ ਅਤੇ ਅਗਾਧ ਹੈ।
Fareedkot Teekaਮੇਰਾ ਪ੍ਰਭ ਸਚਾ ਔਰ ਗਹਿਰ ਗੰਭੀਰ ਹੈ॥
Prof. Sahib Singh(ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਗਹਿਰ = ਡੂੰਘਾ, ਜਿਸ ਦੇ ਦਿਲ ਦਾ ਭੇਤ ਨਾਹ ਪਾਇਆ ਜਾ ਸਕੇ। ਗੰਭੀਰ = ਡੂੰਘੇ ਜਿਗਰੇ ਵਾਲਾ, ਵੱਡੇ ਜਿਗਰੇ ਵਾਲਾ।

SikhNet (Spanish)El Verdadero Señor es Hondo y Profundo;

ਸੇਵਤ ਹੀ; ਸੁਖੁ ਸਾਂਤਿ ਸਰੀਰ ॥

sevat hee; sukh saant sareer |

Sant Singh KhalsaServing Him, the body acquires peace and tranquility.
Manmohan SinghBy serving Him, the body, forth-with, acquires comfort and peace.
Manmohan Singh (Punjabi)ਉਸ ਦੀ ਟਹਿਲ ਕਮਾਉਣ ਦੁਆਰਾ ਦੇਹਿ ਨੂੰ ਤੁਰੰਤ ਹੀ ਅਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤਿਸ ਕੇ ਸੇਵਨੇ ਸੇ ਸਰੀਰ, ਭਾਵ ਅੰਤਸਕਰਣ ਮੇਂ ਮੁਖ ਅਰ ਸਾਂਤਿ ਪ੍ਰਾਪਤਿ ਹੋਤੀ ਹੈ॥
Prof. Sahib Singhਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ।

ਪਦ ਅਰਥ ਸੇਵਤ = ਸਿਮਰਦਿਆਂ।

SikhNet (Spanish)Sirviéndolo mi cuerpo es bañado de Paz.

ਸਬਦਿ ਤਰੇ ਜਨ; ਸਹਜਿ ਸੁਭਾਇ ॥

sabad tare jan; sehaj subhaae |

Sant Singh KhalsaThrough the Word of the Shabad, His humble servants easily swim across.
Manmohan SinghThrough His Name, the God's slaves, easily swim across.
Manmohan Singh (Punjabi)ਉਸ ਦੇ ਨਾਮ ਨਾਲ ਰੱਬ ਦੇ ਗੋਲੇ ਸੁਖੈਨ ਹੀ ਪਾਰ ਉਤਰ ਗਏ (ਜਾਂਦੇ) ਹਨ।
Fareedkot Teekaਸਾਂਤ ਸੁਭਾਉ ਕਰ ਕੇ ਜੋ ਸਦਾ (ਸਬਦਿ) ਗੁਰ ਉਪਦੇਸ ਕਰਤੇ ਹੈਂ॥
Prof. Sahib Singh(ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ,

ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)A través de Su Palabra uno es llevado naturalmente

ਤਿਨ ਕੈ; ਹਮ ਸਦ ਲਾਗਹ ਪਾਇ ॥੧॥

tin kai; ham sad laagah paae |1|

Sant Singh KhalsaI fall at their feet forever and ever. ||1||
Manmohan SinghI ever fall at their feet.
Manmohan Singh (Punjabi)ਮੈਂ ਸਦੀਵ ਹੀ ਉਨ੍ਹਾਂ ਦੇ ਪੈਰਾਂ ਉੱਤੇ ਡਿਗਦਾ ਹਾਂ।
Fareedkot Teekaਹਮ ਤਿਨ ਕੇ ਸਦੀਵ ਚਰਨੋਂ ਮੇਂ ਲਗਤੇ ਹੈਂ॥੧॥
Prof. Sahib Singhਅਸੀਂ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ ॥੧॥

ਪਦ ਅਰਥ ਸਦ = ਸਦਾ। ਲਾਗਹ = (ਅਸੀ) ਲਗਦੇ ਹਾਂ। ਪਾਇ = ਪੈਰੀਂ ॥੧॥

SikhNet (Spanish)y a Sus Pies me postro siempre y para siempre. (1) P

Open this shabad (19 lines, Angs 361-362) →

Ang 361 of 1430