ਗਉੜੀ ॥
gaurree |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.
ਖਟ ਨੇਮ ਕਰਿ ਕੋਠੜੀ ਬਾਂਧੀ; ਬਸਤੁ ਅਨੂਪੁ ਬੀਚ ਪਾਈ ॥
khatt nem kar kottharree baandhee; basat anoop beech paaee |
Sant Singh KhalsaHe fashioned the body chamber with six rings, and placed within it the incomparable thing.
Manmohan SinghThe Creator make the body chamber of six rings and in it put a peerless thing.
Manmohan Singh (Punjabi)ਸਿਰਜਣਹਾਰ ਨੇ ਛਿਆਂ ਚੱਕਰਾਂ ਵਾਲੀ ਸਰੀਰਕ ਕੋਠੜੀ ਬਣਾਈ ਹੈ ਅਤੇ ਇਸ ਵਿੱਚ ਉਸ ਨੇ ਇਕ ਲਾਸਾਨੀ ਸ਼ੈ ਪਾਈ ਹੈ।
Fareedkot Teekaਨੇਮ ਉਪਲਖਤ ਨੇਮੀਆਂ ਪੁਠੀਆ ਅਰਥਾਤ (ਖਟ) ਛਿਆ ਚਕਰੋਂ ਕਰ ਦੇਹ ਰੂਪੀ ਕੋਠੜੀ ਬਾਂਧੀ ਰਹੀ ਹੈ ਅਰੁ ਉਪਮਾ ਸੇ ਰਹਤ ਆਤਮ ਬਸਤੂ ਬੀਚ ਪਾਈ ਹੈ॥ ਚਕਰੋਂ ਕਾ ਰੂਪ ਕਬੀਰ ਜੀ ਕੇ ੪੭ਵੇਂ ਸਬਦ ਮੇਂ ਕਹ ਆਏ ਹੈਂ।
Prof. Sahib Singhਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ;ਪਦ ਅਰਥ ਖਟ = ਛੇ। ਨੇਮ = {ਸੰ: ਨੇਮਿ} ਚੱਕਰ, ਪਹੀਏ ਦਾ ਉਪਰਲਾ ਘੇਰਾ। ਖਟ ਨੇਮ = ਛੇ ਚੱਕਰ {ਵੇਖੋ ਸ਼ਬਦ ਨੰ: ੪੭; ਜੋਗੀ-ਲੋਕ ਸਰੀਰ ਦੇ ਛੇ ਚੱਕਰ ਮੰਨਦੇ ਹਨ, ਪ੍ਰਾਣਾਯਾਮ ਵੇਲੇ ਪ੍ਰਾਣਾਂ ਨੂੰ ਹੇਠਲੇ ਚੱਕਰ ਤੋਂ ਖਿੱਚ ਕੇ ਉੱਪਰਲੇ ਚੱਕਰ ਵਿਚ ਅਪੜਾਉਂਦੇ ਹਨ। ਪਰ ਇਸ ਸ਼ਬਦ ਵਿਚ ਜੋਗੀਆਂ ਦੇ ਇਹਨਾਂ ਚੱਕਰਾਂ ਵਲ ਇਸ਼ਾਰਾ ਨਹੀਂ ਜਾਪਦਾ}; ਪੰਜ ਤੱਤ ਤੇ ਛੇਵਾਂ ਮਨ {ਸਰੀਰ ਦੀ ਬਣਤਰ ਪੰਜ ਤੱਤਾਂ ਤੋਂ ਮੰਨੀ ਜਾਂਦੀ ਹੈ, ਤੇ ਜੀਵ ਨੂੰ ਜਨਮ ਵਿਚ ਲਿਆਉਣ ਵਾਲਾ ਇਸ ਦਾ 'ਮਨ' ਹੀ ਮੂਲ-ਕਾਰਨ ਹੈ, ਕਿਉਂਕਿ ਮਨ ਦੀਆਂ ਵਾਸ਼ਨਾਂ ਜੀਵ ਨੂੰ ਭਟਕਾਉਂਦੀਆਂ ਫਿਰਦੀਆਂ ਹਨ। ਸੋ, ਇੱਥੇ 'ਖਟ ਨੇਮ' ਤੋਂ ਭਾਵ ਹੈ ਪੰਜ ਤੱਤ ਤੇ ਛੇਵਾਂ ਮਨ}। ਕੋਠੜੀ = ਸਰੀਰ-ਰੂਪ ਨਿੱਕਾ ਜਿਹਾ ਘਰ। ਬਾਂਧੀ = ਬਣਾਈ। ਬਸਤੁ = ਚੀਜ਼। ਅਨੂਪ = {ਅਨ-ਊਪ। ਊਪ = ਉਪਮਾ} ਜਿਸ ਦੀ ਉਪਮਾ ਨਹੀਂ ਹੋ ਸਕਦੀ, ਜਿਸ ਵਰਗੀ ਹੋਰ ਕੋਈ ਚੀਜ਼ ਨਹੀਂ। ਬਸਤੁ ਅਨੂਪ = ਉਹ ਸ਼ੈ ਜਿਸ ਵਰਗੀ ਹੋਰ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਦੀ ਆਪਣੀ ਜੋਤ। ਬੀਚ = (ਉਸ 'ਕੋਠੜੀ') ਵਿਚ।
SikhNet (Spanish)La estructura de nuestro cuerpo está construida en la base de seis lotos, y dentro de ella,
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ; ਕਰਤੇ. ਬਾਰ ਨ ਲਾਈ ॥੧॥
kunjee kulaf praan kar raakhe; karate. baar na laaee |1|
Sant Singh KhalsaHe made the breath of life the watchman, with lock and key to protect it; the Creator did this in no time at all. ||1||
Manmohan SinghLike lock and key, the life is make the watchmen thereof. In doing so, the Maker makes no delay.
Manmohan Singh (Punjabi)ਜਿੰਦੇ ਅਤੇ ਚਾਬੀ ਦੀ ਤਰ੍ਹਾਂ ਜਿੰਦੜੀ ਉਸ ਦੀ ਚੌਕੀਦਾਰ ਬਣਾਈ ਗਈ ਹੈ। ਇਸ ਤਰ੍ਹਾਂ ਕਰਨ ਵਿੱਚ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ।
Fareedkot Teekaਚਕ੍ਰੋਂ ਰੂਪੀ (ਕੁਲਫੁ) ਜੰਦ੍ਰੇ ਖੋਲਨੇ ਕੋ ਪ੍ਰਾਣ ਕੁੰਜੀ ਕਰ ਰਾਖੇ ਹੈਂ। ਕਰਤੇ ਹੂਏ ਪਰਮੇਸ੍ਵਰ ਨੇ ਡੇਰ ਨਹੀਂ ਲਾਈ ਵਾ ਪੰਜ ਤਤ ਏਕ ਮਨ ਇਨ ਖਟੋਂ ਕੇ ਨਿਜਮ ਕਰ ਕੇ ਦੇਹ ਕੋਠੜੀ ਬਾਂਧੀ ਹੈ। ਬੀਚ ਆਤਮ ਵਸਤੂ ਪਾਈ ਹੈ, ਕੁੰਜੀ ਬ੍ਰਹਮ ਵਿਦਿਆ ਹੈ, ਜਿੰਦਾ ਅਗ੍ਯਾਨ ਹੈ, ਪ੍ਰਾਣ ਥੰਭਾ ਕਰ ਕੇ ਰਾਖੇ ਹੈਂ॥੧॥
Prof. Sahib Singh(ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ॥੧॥ਪਦ ਅਰਥ ਕੁਲਫੁ = ਜੰਦਰਾ। ਕਰਤੇ = ਕਰਦਿਆਂ, ਬਣਾਉਂਦਿਆਂ। ਬਾਰ ਨ ਲਾਈ = ਦੇਰ ਨਹੀਂ ਲਾਈ (ਲਫ਼ਜ਼ 'ਬਾਰ' ਇਸਤ੍ਰੀ ਲਿੰਗ ਹੈ, ਕਿਉਂਕਿ ਇਸ ਦੀ ਕ੍ਰਿਆ 'ਲਾਈ' ਭੀ ਇਸਤ੍ਰੀ ਲਿੰਗ ਹੈ; ਸੋ ਇਸ ਦਾ ਅਰਥ 'ਦਰਵਾਜ਼ੇ' ਫਬਦਾ ਨਹੀਂ ਹੈ) ॥੧॥
SikhNet (Spanish)se encuentra algo incomparable, el Alma. Como cerradura y llave, la respiración fue hecha guardián de esta cosa preciosa con toda espontaneidad. (1)
ਅਬ ਮਨ ਜਾਗਤ ਰਹੁ; ਰੇ ਭਾਈ ॥
ab man jaagat rahu; re bhaaee |
Sant Singh KhalsaKeep your mind awake and aware now, O Sibling of Destiny.
Manmohan SinghO brother, let thy soul remain awake now.
Manmohan Singh (Punjabi)ਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।
Fareedkot Teekaਹੇ ਭਾਈ ਮਨ! ਅਬ ਮਾਨਸ ਜਨਮ ਮੇਂ ਜਾਗਤ ਰਹੁ॥
Prof. Sahib Singh(ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ,ਪਦ ਅਰਥ ਮਨ = ਹੇ ਮਨ! ਰੇ ਭਾਈ = ਹੇ ਵੀਰ! ਰੇ ਭਾਈ ਮਨ = ਹੇ ਪਿਆਰੇ ਮਨ!
SikhNet (Spanish)Oh hermano, deja que tu Alma permanezca despierta ahora;
ਗਾਫਲੁ ਹੋਇ ਕੈ. ਜਨਮੁ ਗਵਾਇਓ; ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
gaafal hoe kai. janam gavaaeo; chor musai ghar jaaee |1| rahaau |
Sant Singh KhalsaYou were careless, and you have wasted your life; your home is being plundered by thieves. ||1||Pause||
Manmohan SinghBecoming unmindful thou hast wasted away thy life. Thy home is being robbed by thieves. Pause.
Manmohan Singh (Punjabi)ਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।
Fareedkot Teekaਗਾਫਲ ਹੋ ਕਰ ਤੈਂ ਕਿਉਂ ਜਨਮ ਗਵਾਇਆ ਹੈ। ਕਾਮਾਦਿ ਪੰਚ ਚੋਰ ਘਰ ਕੋ (ਮੁਸੈ) ਠਗੀ ਜਾਤੇ ਹੈਂ॥੧॥ ਰਹਾਉ ॥
Prof. Sahib Singhਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਗਾਫਲੁ = ਬੇ-ਪਰਵਾਹ। ਮੁਸੈ ਘਰੁ = ਘਰ ਨੂੰ ਲੁੱਟਦਾ ਹੈ। ਜਾਈ = ਜਾਇ, ਜਾ ਕੇ ॥੧॥ ਰਹਾਉ ॥
SikhNet (Spanish)en total distracción has desperdiciado tu vida y tu casa está siendo ultrajada por los ladrones de la lujuria, el enojo, la avaricia, el orgullo y el apego.(1-Pausa)
ਪੰਚ ਪਹਰੂਆ. ਦਰ ਮਹਿ ਰਹਤੇ; ਤਿਨ ਕਾ ਨਹੀ ਪਤੀਆਰਾ ॥
panch paharooaa. dar meh rahate; tin kaa nahee pateeaaraa |
Sant Singh KhalsaThe five senses stand as guards at the gate, but now can they be trusted?
Manmohan SinghThe five senses stand as sentinels at the gate but no reliance can be placed on them.
Manmohan Singh (Punjabi)ਪੰਜ ਗਿਆਨ ਇੰਦਰੇ ਦਰਵਾਜੇ ਉਤੇ ਪਹਿਰੇਦਾਰ ਖੜੇ ਹਨ, ਪਰ ਉਨ੍ਹਾਂ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
Fareedkot Teekaਸਰੀਰ ਕੋਠੜੀ ਕੇ ਪਹਰੇ ਵਾਲੇ ਪੰਜ ਗਿਆਨ ਇੰਦ੍ਰੇ ਵਾ ਦੇਵਤਾ ਦਰਵਾਜੇ ਮੇਂ ਰਹਤੇ ਹੈਂ, ਤਿਨ ਕਾ ਭਰੋਸਾ ਨਹੀਂ॥
Prof. Sahib Singh(ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ।ਪਦ ਅਰਥ ਪੰਚ ਪਹਰੂਆ = ਪੰਜ ਪਹਿਰੇਦਾਰ, ਪੰਜ ਗਿਆਨ ਇੰਦਰੇ (ਅੱਖਾਂ, ਕੰਨ, ਨੱਕ, ਜੀਭ, ਚਮੜੀ; ਇਹਨਾਂ ਪੰਜਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦੀ ਖ਼ਬਰ ਦਿਮਾਗ਼ ਵਿਚ ਅੱਪੜਦੀ ਹੈ। ਸਰੀਰ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਆਉਂਦਾ ਹੋਵੇ, ਉਹ ਭੀ ਇਹਨਾਂ ਦੀ ਰਾਹੀਂ ਹੀ ਪਤਾ ਲੱਗਦਾ ਹੈ, ਪਰ ਕਿਸੇ ਚਸਕੇ ਵਲ, ਕਿਸੇ ਵਿਕਾਰ ਵਲ ਪ੍ਰੇਰਨਾ ਭੀ ਇਹਨਾਂ ਦੀ ਰਾਹੀਂ ਹੀ ਹੁੰਦਾ ਹੈ। ਅੱਖਾਂ ਜੇ ਪਰਾਇਆ ਰੂਪ ਤੱਕਣ ਦੇ ਚਸਕੇ ਵਿਚ ਫਸੀਆਂ ਹੋਈਆਂ ਹਨ ਤਾਂ ਨੇਕ ਜੀਵਨ ਲਈ ਪਹਿਰਾ ਦੇਣ ਦੀ ਥਾਂ ਇਹ ਵਿਕਾਰ ਵਲ ਪ੍ਰੇਰਨਗੀਆਂ। ਇਸੇ ਤਰ੍ਹਾਂ ਬਾਕੀ ਦੇ ਗਿਆਨ-ਇੰਦ੍ਰੇ)। ਦਰ ਮਹਿ = ਸਰੀਰ-ਰੂਪ ਨਿੱਕੇ ਜਿਹੇ ਘਰ ਦੇ ਦਰਵਾਜ਼ਿਆਂ ਤੇ। ਪਤੀਆਰਾ = ਇਤਬਾਰ, ਵਿਸਾਹ।
SikhNet (Spanish)Los cinco sentidos han sido puestos como los guardias de la puerta adamantina, pero uno no puede confiar en que ellos estén siempre alertas.
ਚੇਤਿ ਸੁਚੇਤ. ਚਿਤ ਹੋਇ ਰਹੁ; ਤਉ ਲੈ ਪਰਗਾਸੁ ਉਜਾਰਾ ॥੨॥
chet suchet. chit hoe rahu; tau lai paragaas ujaaraa |2|
Sant Singh KhalsaWhen you are conscious in your consciousness, you shall be enlightened and illuminated. ||2||
Manmohan SinghThou shalt have light and illumination, until thou art awake in thy conscious mind.
Manmohan Singh (Punjabi)ਜਦ ਤਾਂਈ ਤੂੰ ਆਪਣੇ ਚੋਕਸ ਮਨ ਅੰਦਰ ਜਾਗਦਾ ਹੈ, ਤੈਨੂੰ ਨੂਰ ਤੇ ਚਾਨਣ ਪਰਾਪਤ ਹੋਵੇਗਾ।
Fareedkot Teekaਤਾਂ ਤੇ ਚਿਤ ਮੇਂ (ਚੇਤਿ) ਸਿਮਰਨ ਕਰ ਕੇ ਸੁਚੇਤ ਹੋ ਰਹੁ॥☬ਜੋ ਕਹੈਂ ਮਰੇ ਕੋ ਕਿਆ ਲਾਭ ਹੋਵੇਗਾ? ਤਿਸ ਪਰ ਕਹਤੇ ਹੈਂ:☬ਤੌ ਪ੍ਰਕਾਸ ਰੂਪ ਪਰਮੇਸ੍ਵਰ ਕਾ (ਉਜਾਰਾ) ਗਿਆਨ ਲਹੇਗਾ॥੨॥
Prof. Sahib Singhਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥ਪਦ ਅਰਥ ਸੁਚੇਤ ਚਿਤ ਹੋਇ = ਹੁਸ਼ਿਆਰ ਹੋ ਕੇ। ਉਜਾਰਾ = ਉਜਾਲਾ, ਨਿਖਾਰ। ਲੈ ਉਜਾਰਾ = ਨਿਖਰ ਆਉਣਾ ਹੈ। ਪਰਗਾਸੁ = ਚਾਨਣ ॥੨॥
SikhNet (Spanish)Tendrás la Luz y la Iluminación sólo cuando despiertes con toda tu Conciencia. ()
ਨਉ ਘਰ ਦੇਖਿ. ਜੁ ਕਾਮਨਿ ਭੂਲੀ; ਬਸਤੁ ਅਨੂਪ ਨ ਪਾਈ ॥
nau ghar dekh. ju kaaman bhoolee; basat anoop na paaee |
Sant Singh KhalsaSeeing the nine openings of the body, the soul-bride is led astray; she does not obtain that incomparable thing.
Manmohan SinghThe bride who goes amiss by seeing the body of nine apertures, obtains not the peerless thing of God's Name.
Manmohan Singh (Punjabi)ਪਤਨੀ ਜਿਹੜੀ ਨੌ ਗੋਲਕਾਂ ਵਾਲੀ ਦੇਹਿ ਨੂੰ ਵੇਖ ਕੇ ਕੁਰਾਹੇ ਪੈ ਗਈ ਹੈ, ਉਹ ਰੱਬ ਦੇ ਨਾਮ ਦੀ ਲਾਸਾਨੀ ਵਸਤੂ ਨੂੰ ਨਹੀਂ ਪਾਉਂਦੀ।
Fareedkot Teekaਜਿਨ ਕੀ (ਕਾਮਨਿ) ਬੁਧੀ (ਨਉ ਘਰ) ਨਉ ਗੋਲਕਾਂ ਵਾਲੇ ਸਰੀਰ ਕੋ ਦੇਖ ਕਰ ਭੂਲੀ ਹੈ ਤਿਸ ਨੇ ਅਨੂਪਮ ਆਤਮ ਵਸਤੂ ਨਹੀਂ ਪਾਈ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ)।ਪਦ ਅਰਥ ਨਉ ਘਰ = ਨੌ ਗੋਲਕਾਂ = {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਇੰਦ੍ਰੀ, ਗੁਦਾ; ਇਹ ਨੌ ਹੀ ਰੰਧ੍ਰ ਜੋ ਸਰੀਰ ਦੀਆਂ ਕ੍ਰਿਆ ਚਲਾ ਰਹੇ ਹਨ}। ਦੇਖਿ = ਵੇਖ ਕੇ। ਜੁ = ਜਿਹੜੀ। ਕਾਮਨਿ = ਜੀਵ-ਇਸਤ੍ਰੀ।
SikhNet (Spanish)La novia Alma que se identifica con el cuerpo de nueve aperturas, no obtiene la cosa incomparable que está bien guardada en la décima.
ਕਹਤੁ ਕਬੀਰ. ਨਵੈ ਘਰ ਮੂਸੇ; ਦਸਵੈਂ ਤਤੁ ਸਮਾਈ ॥੩॥੨੨॥੭੩॥
kehat kabeer. navai ghar moose; dasavain tat samaaee |3|22|73|
Sant Singh KhalsaSays Kabeer, the nine openings of the body are being plundered; rise up to the Tenth Gate, and discover the true essence. ||3||22||73||
Manmohan SinghSays Kabir, save the real thing, which is contained in the tenth gate, the thieves plunder the body on nine apertures.
Manmohan Singh (Punjabi)ਅਸਲ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਹੈ, ਦੇ ਬਿਨਾ ਚੋਰ ਨਵਾ ਗੋਲਕਾਂ ਵਾਲੇ ਸਰੀਰ ਨੂੰ ਲੁਟ ਲੈਂਦੇ ਹਨ, ਕਬੀਰ ਜੀ ਆਖਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਜਿਸ ਨੇ ਨੌ ਘਰ ਮੁਸੇ ਅਰਥਾਤ ਰੋਕੇ ਹੈਂ, ਸੋ ਪੁਰਸ਼ (ਦਸਮੇ) ਸਰਗ ਆਦਿਕ ਨਵੋਂ ਕਾ ਜੋ ਆਸਰਾ ਹੈ ਤਿਸ ਤਤ ਰੂਪ ਮੇਂ ਸਮਾਇ ਗਇਆ ਹੈ। ਸਰਗ ਆਦਿਕੋਂ ਕਾ ਰੂਪ ਸਿਰੀ ਰਾਗੁ ਪਾਤਸ਼ਾਹੀ ੧ ਅਸਟਪਦੀ ਕੀ ੫ ਪਉੜੀ ਮੇਂ ਕਹਾ ਹੈ॥੩॥੨੨॥੭੩॥☬ਪ੍ਰਸ਼ਨ: ਆਪਨੇ ਕਿਆ ਸਾਰ ਜਾਨਾ ਹੈ?
Prof. Sahib Singhਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥ਪਦ ਅਰਥ ਨਵੈ ਘਰ ਮੂਸੇ = ਜਦੋਂ ਨੌ ਹੀ ਗੋਲਕਾਂ ਠੱਗੀਆਂ ਜਾਂਦੀਆਂ ਹਨ, ਜਦੋਂ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ। ਦਸਵੈਂ = ਦਸਵੇਂ ਘਰ ਵਿਚ, ਦਸਵੇਂ ਦੁਆਰ ਵਿਚ, ਦਿਮਾਗ਼ ਵਿਚ {ਸੋਚ-ਵਿਚਾਰ ਦਾ ਕੰਮ ਮਨੁੱਖ ਦੇ ਦਿਮਾਗ਼ ਨੂੰ ਕੁਦਰਤ ਨੇ ਸੌਂਪਿਆ ਹੈ, ਇਸ ਲਈ ਇਸ ਨੂੰ ਦਸਵਾਂ ਘਰ, ਦਸਵਾਂ ਦੁਆਰ ਕਿਹਾ ਜਾਂਦਾ ਹੈ। ਜਿਤਨਾ ਚਿਰ ਸਰੀਰ ਦੀਆਂ ਨੌ ਗੋਲਕਾਂ ਨਿਰੇ ਸਰੀਰਕ ਕ੍ਰਿਆ ਵਲ ਮਨ ਨੂੰ ਲਾਈ ਰੱਖਦੀਆਂ ਹਨ, ਨਿਰੇ ਸੰਸਾਰੀ ਕੰਮਾਂ-ਧੰਧਿਆਂ ਵਿਚ ਜੋੜੀ ਰੱਖਦੀਆਂ ਹਨ, ਉਤਨਾ ਚਿਰ ਮਨੁੱਖ ਆਪਣੇ ਆਪ ਨੂੰ ਨਿਰਾ ਸਰੀਰ ਹੀ ਸਮਝੀ ਰੱਖਦਾ ਹੈ, ਨਿਰਾ ਸਰੀਰ ਦੀ ਪਰਵਰਿਸ਼ ਵਿਚ ਹੀ ਮਸਤ ਰਹਿੰਦਾ ਹੈ, ਅੰਦਰ-ਵੱਸਦੀ ਆਤਮਕ ਜੋਤਿ ਦਾ ਖ਼ਿਆਲ ਕਦੇ ਨਹੀਂ ਆਉਂਦਾ}। ਤਤੁ = ਅਸਲੀਅਤ, ਪਰਮਾਤਮਾ ਦੀ ਜੋਤਿ ॥੩॥੨੨॥੭੩॥
* ਸ਼ਬਦ ਦਾ ਭਾਵ: ਕਾਮ ਕ੍ਰੋਧ ਆਦਿਕ ਕੋਈ ਵਿਕਾਰ ਤਦ ਤਕ ਮਨੁੱਖ ਦਾ ਜੀਵਨ ਵਿਗਾੜਦਾ ਰਹਿੰਦਾ ਹੈ, ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਲ ਹੈ। ਇਹ ਗਿਆਨ-ਇੰਦਰੇ ਭੀ ਹੋਰ ਹੋਰ ਮੰਦੇ ਪਾਸੇ ਵੱਲ ਹੀ ਪ੍ਰੇਰਦੱੇ ਰਹਿੰਦੇ ਹਨ। ਸਿਮਰਨ ਹੀ ਇੱਕ ਐਸੀ ਦਾਤ ਹੈ, ਜਿਸ ਦੀ ਬਰਕਤ ਨਾਲ ਆਤਮਕ ਜੀਵਨ ਵਿਕਾਰਾਂ ਦੀ ਧੁੰਧ ਜਿਹੀ ਵਿਚੋਂ ਨਿਕਲ ਕੇ ਨਿਖਰ ਆਉਂਦਾ ਹੈ।੭੩।
SikhNet (Spanish)Dice Kabir; la Quintaesencia de la Realidad es lograda en la Décima Puerta; los ladrones pillan el cuerpo en las otras nueve aperturas. (3-22-73)