ੴ

ਸਿੱਖਬਾਣੀ · SikhBani

Ang 339

Sri Guru Granth Sahib · Raag Gauree · 5 shabads, 42 lines
Translations
Shabad Bhagat Kabir Ji Raag Gauree continued from Ang 338

ਸੰਕਟਿ ਨਹੀ ਪਰੈ. ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ॥

sankatt nahee parai. jon nahee aavai; naam niranjan jaa ko re |

Sant Singh KhalsaHe does not fall into misfortune, and He does not take birth; His Name is the Immaculate Lord.
Manmohan SinghHe whose Name is the Immaculate Lord falls not in trouble and undergoes not birth.
Manmohan Singh (Punjabi)ਜਿਸ ਦਾ ਨਾਮ ਪਵਿੱਤ੍ਰ ਪ੍ਰਭੂ ਹੈ, ਉਹ ਤਕਲੀਫ ਵਿੱਚ ਨਹੀਂ ਪੈਦਾ ਅਤੇ ਜਨਮ ਨਹੀਂ ਧਾਰਦਾ।
Fareedkot Teekaਜੇ ਕਰ ਕ੍ਰਿਸਨ ਕਾ ਯਥਾਰਥ ਰੂਪ ਪੂਛੋ ਤੋ ਜਿਸ ਕਾ ਨਾਮ ਨਿਰੰਜਨ ਹੈ ਸੰਕਟ ਮੇਂ ਨਹੀਂ ਪਰਤਾ ਜੋਨੀ ਮੇਂ ਨਹੀਂ ਆਵਤਾ॥
Prof. Sahib Singhਹੇ ਭਾਈ! (ਅਸਲ ਗੱਲ ਇਹ ਹੈ ਕਿ ਜਿਸ ਪ੍ਰਭੂ) ਦਾ ਨਾਮ ਹੈ ਨਿਰੰਜਨ (ਭਾਵ, ਜੋ ਪ੍ਰਭੂ ਕਦੇ ਮਾਇਆ ਦੇ ਅਸਰ ਹੇਠ ਨਹੀਂ ਆ ਸਕਦਾ), ਉਹ ਜੂਨ ਵਿਚ ਨਹੀਂ ਆਉਂਦਾ, ਉਹ (ਜੰਮਣ ਮਰਨ ਦੇ) ਦੁੱਖ ਵਿਚ ਨਹੀਂ ਪੈਂਦਾ।

ਪਦ ਅਰਥ ਸੰਕਟਿ = ਸੰਕਟ ਵਿਚ, ਦੁੱਖ ਵਿਚ। ਨਿਰੰਜਨ = ਅੰਜਨ-ਰਹਿਤ, ਮਾਇਆ ਦੇ ਪ੍ਰਭਾਵ ਤੋਂ ਉਤਾਂਹ।

SikhNet (Spanish)Él no cae en infortunio, ni reencarna, Su Nombre es El Señor Inmaculado.

ਕਬੀਰ ਕੋ ਸੁਆਮੀ. ਐਸੋ ਠਾਕੁਰੁ; ਜਾ ਕੈ. ਮਾਈ ਨ ਬਾਪੋ ਰੇ ॥੨॥੧੯॥੭੦॥

kabeer ko suaamee. aiso tthaakur; jaa kai. maaee na baapo re |2|19|70|

Sant Singh KhalsaKabeer's Lord is such a Lord and Master, who has no mother or father. ||2||19||70||
Manmohan SinghKabir's Master is such a Lord, who has neither mother, nor father.
Manmohan Singh (Punjabi)ਕਬੀਰ ਦਾ ਮਾਲਕ ਇਹੋ ਜਿਹਾ ਸਾਹਿਬ ਹੈ, ਜਿਸ ਦੀ ਨਾਂ ਕੋਈ ਮਾਤਾ ਹੈ ਤੇ ਨਾਂ ਹੀ ਪਿਤਾ।
Fareedkot Teekaਕਬੀਰ ਜੀ ਕਹਤੇ ਹੈਂ: ਹਮਾਰਾ ਸੁਆਮੀ ਐਸਾ ਠਾਕੁਰ ਹੈ ਜਿਸ ਕੇ ਨ ਮਾਈ ਹੈ ਨ ਬਾਪੁ ਹੈ॥੨॥੧੯॥੭੦॥☬ਏਕ ਕਾਲ ਮੇਂ ਕਬੀਰ ਜੀ ਨੇ ਲੋਕੋਂ ਕੋ ਪੀਛੇ ਸੇ ਹਟਾਵਣੇ ਕੇ ਵਾਸਤੇ ਐਸਾ ਸ੍ਵਾਂਗ ਧਾਰਿਆ, ਏਕ ਹਾਥ ਮੇਂ ਵੇਸਵਾ ਏਕ ਹਾਥ ਮੇਂ ਗੰਗਾ ਜਲ ਕੀ ਬੋਤਲ ਪਕੜੀ ਹੂਈ ਥੀ। ਮਦਮਤੋਂ ਕੇ ਸਮ ਫਿਰਨੇ ਲਗੇ ਤਬ ਲੋਗ ਨਿੰਦਾ ਕਰਨੇ ਲਗੇ। ਇਸ ਪਰਥਾਇ ਕਹਤੇ ਹੈਂ:
Prof. Sahib Singhਕਬੀਰ ਦਾ ਸੁਆਮੀ (ਸਾਰੇ ਜਗਤ ਦਾ) ਪਾਲਣਹਾਰ ਐਸਾ ਹੈ ਜਿਸ ਦੀ ਨਾ ਕੋਈ ਮਾਂ ਹੈ, ਤੇ ਨਾ ਪਿਓ ॥੨॥੧੯॥੭੦॥

* ਸ਼ਬਦ ਦਾ ਭਾਵ: ਪਰਮਾਤਮਾ ਆਪ ਸਾਰੇ ਜਗਤ ਨੂੰ ਰਚਨ ਵਾਲਾ ਹੈ। ਮਾਇਆ ਦੇ ਖੇਲ ਨੂੰ ਉਹ ਆਪ ਹੀ ਬਣਾਉਣ ਵਾਲਾ ਹੈ; ਉਹ ਜਨਮ ਮਰਨ ਵਿਚ ਨਹੀਂ ਆਉਂਦਾ, ਉਸ ਦਾ ਕੋਈ ਮਾਂ-ਪਿਉ ਨਹੀਂ ਹੈ। ਗੋਕਲ ਦੇ ਗੁਆਲੇ ਨੰਦ ਨੂੰ ਪਰਮਾਤਮਾ ਦਾ ਪਿਉ ਆਖਣਾ ਵੱਡੀ ਭੁੱਲ ਹੈ।੭੦। * ਨੋਟ: ਲਫ਼ਜ਼ 'ਗਉੜੀ' ਦੇ ਹੇਠ ਛੋਟਾ ਅੰਕ ੫ ਦੱਸਦਾ ਹੈ ਕਿ ਇਸ ਸ਼ਬਦ ਸਮੇਤ ਅਗਾਂਹ ਕਬੀਰ ਜੀ ਦੇ ਪੰਜ ਸ਼ਬਦ ਹਨ।

SikhNet (Spanish)El Maestro y Señor de Kabir es Aquél que no tiene ni madre ni padre. (2-19-70)

Open this shabad (7 lines, Angs 338-339) →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਨਿੰਦਉ; ਨਿੰਦਉ; ਮੋ ਕਉ ਲੋਗੁ ਨਿੰਦਉ ॥

nindau; nindau; mo kau log nindau |

Sant Singh KhalsaSlander me, slander me - go ahead, people, and slander me.
Manmohan SinghSlander, slander me, ye people slander.
Manmohan Singh (Punjabi)ਦੂਸ਼ਨ ਲਾਓ, ਦੂਸ਼ਨ ਲਾਓ, ਮੈਨੂੰ ਤੁਸੀਂ ਲੋਕੋ ਦੂਸ਼ਨ ਲਾਓ।
Fareedkot Teekaਹੇ ਲੋਕੋ! ਮੇਰੇ ਕੋ ਮਨ ਤਨ ਬਾਣੀ ਕਰ ਕੇ ਨਿੰਦੋ॥
Prof. Sahib Singhਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ;

ਪਦ ਅਰਥ ਨਿੰਦਉ = {ਹੁਕਮੀ ਭਵਿੱਖਤ, Imperative mood, ਅੱਨ ਪੁਰਖ, ਇਕ-ਵਚਨ}। ਲੋਗੁ ਨਿੰਦਉ = ਬੇਸ਼ੱਕ ਜਗਤ ਨਿੰਦਿਆ ਕਰੇ। ਮੋ ਕਉ = ਮੈਨੂੰ।

SikhNet (Spanish)Calúmnienme, calúmnienme, pues la calumnia es dulce para mí.

ਨਿੰਦਾ ਜਨ ਕਉ; ਖਰੀ ਪਿਆਰੀ ॥

nindaa jan kau; kharee piaaree |

Sant Singh KhalsaSlander is pleasing to the Lord's humble servant.
Manmohan SinghSlander is very sweet to God's servant.
Manmohan Singh (Punjabi)ਬਦਖੋਈ ਰੱਬ ਦੇ ਨੌਕਰ ਨੂੰ ਬੜੀ ਮਿੱਠੀ ਲੱਗਦੀ ਹੈ।
Fareedkot Teekaਮੁਝ ਜਨ ਕਉ ਨਿੰਦਾ ਅਤੀ ਪਿਆਰੀ ਹੈ॥
Prof. Sahib Singhਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ,

ਪਦ ਅਰਥ ਜਨ ਕਉ = ਪ੍ਰਭੂ ਦੇ ਸੇਵਕ ਨੂੰ। ਖਰੀ = ਬਹੁਤ।

SikhNet (Spanish)Aprecio la calumnia,

ਨਿੰਦਾ ਬਾਪੁ; ਨਿੰਦਾ ਮਹਤਾਰੀ ॥੧॥ ਰਹਾਉ ॥

nindaa baap; nindaa mahataaree |1| rahaau |

Sant Singh KhalsaSlander is my father, slander is my mother. ||1||Pause||
Manmohan SinghSlander is my father and slander my mother. Pause.
Manmohan Singh (Punjabi)ਬਦਖੋਈ ਮੇਰਾ ਪਿਤਾ ਹੈ ਅਤੇ ਬਦਖੋਈ ਹੀ ਮੇਰੀ ਮਾਤਾ। ਠਹਿਰਾਉ।
Fareedkot Teekaਨਿੰਦਾ ਹੀ ਪਿਤਾ ਨਿੰਦਾ ਹਮਾਰੀ ਮਾਤਾ ਹੈ॥੧॥ ਰਹਾਉ ॥☬ਜੇ ਕਹੇ ਤੁਮ ਕੋ ਨਿੰਦਾ ਪਿਆਰੀ ਕਿਉਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ॥੧॥ ਰਹਾਉ ॥

ਪਦ ਅਰਥ ਮਹਤਾਰੀ = ਮਾਂ ॥੧॥ ਰਹਾਉ ॥

SikhNet (Spanish)así como aprecio a mi madre y a mi padre.(1-Pausa)

ਨਿੰਦਾ ਹੋਇ; ਤ ਬੈਕੁੰਠਿ ਜਾਈਐ ॥

nindaa hoe; ta baikuntth jaaeeai |

Sant Singh KhalsaIf I am slandered, I go to heaven;
Manmohan SinghIf I am calumniated I go to God's Home,
Manmohan Singh (Punjabi)ਜੇ ਮੈਨੂੰ ਤੁਹਮਤ ਲੱਗੇ ਤਾਂ ਮੈਂ ਰੱਬ ਦੇ ਘਰ ਜਾਂਦਾ ਹਾਂ,
Fareedkot Teekaਜੇ ਨਿੰਦਾ ਹੋਵੇ ਤੋ ਬੈਕੁੰਠ ਕੋ ਜਾਈਤਾ ਹੈ॥☬ਜੇ ਕਹੇ ਨਿੰਦਾ ਹੋਣੇ ਕਰ ਬੈਕੁੰਠ ਮੇਂ ਕੈਸੇ ਜਾਈਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ,

ਪਦ ਅਰਥ ਬੈਕੁੰਠਿ = ਬੈਕੁੰਠ ਵਿਚ।

SikhNet (Spanish)Si alguien me calumnia, voy a la Casa de mi Dios

ਨਾਮੁ ਪਦਾਰਥੁ; ਮਨਹਿ ਬਸਾਈਐ ॥

naam padaarath; maneh basaaeeai |

Sant Singh Khalsathe wealth of the Naam, the Name of the Lord, abides within my mind.
Manmohan Singhand Name's wealth abides in my mind.
Manmohan Singh (Punjabi)ਅਤੇ ਨਾਮ ਦੀ ਦੌਲਤ ਮੇਰੇ ਚਿੱਤ ਵਿੱਚ ਟਿਕ ਜਾਂਦੀ ਹੈ।
Fareedkot Teekaਨਾਮ ਪਦਾਰਥ ਮਨ ਮੇਂ ਵਸਾਈਤਾ ਹੈ, ਭਾਵ ਇਹ ਕਿ ਏਕ ਤੋ ਜਿਸ ਕੀ ਨਿੰਦਾ ਕਰਤਾ ਹੈ ਤਿਸ ਕੇ ਨਿੰਦਕ ਪਾਪ ਲੇ ਜਾਤਾ ਹੈ, ਦੁਤੀਯ ਲੋਕ ਪੀਛੇ ਸੇ ਹਟ ਜਾਤੇ ਹੈਂ ਤਬ ਸੁਧ ਹੋ ਕਰ ਨਾਮ ਜਪ ਕੇ ਬੈਕੁੰਠ ਮੇਂ ਹੀ ਜਾਵੇਗਾ॥☬ਜੇ ਕਹੇ ਜਿਸ ਨੇ ਪਾਪ ਕੀਆ ਉਸ ਕੋ ਪਾਪੀ ਕਹਿ ਦੀਆ ਤੋ ਕਿਆ ਦੋਸ਼ ਹੈ ਏਹੀ ਨਿੰਦਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ।

ਪਦ ਅਰਥ ਮਨਹਿ = ਮਨ ਵਿਚ। ਬਸਾਈਐ = ਵਸਾਇਆ ਜਾ ਸਕਦਾ ਹੈ।

SikhNet (Spanish)y la Riqueza del Nombre habita en mi mente.

ਰਿਦੈ ਸੁਧ; ਜਉ ਨਿੰਦਾ ਹੋਇ ॥

ridai sudh; jau nindaa hoe |

Sant Singh KhalsaIf my heart is pure, and I am slandered,
Manmohan SinghIf I am slandered when my mind is pure,
Manmohan Singh (Punjabi)ਜੇਕਰ ਮੇਰੇ ਤੇ ਉਦੋਂ ਤੁਹਮਤ ਲੱਗਦੀ ਹੈ, ਜਦ ਮੇਰਾ ਮਨ ਪਵਿੱਤ੍ਰ ਹੈ,
Fareedkot Teekaਜੋ ਹਮ ਰਿਦੇ ਕਰ ਕੇ ਸੁਧ ਹੈਂ ਔਰ ਨਿੰਦਾ ਹੋਤੀ ਹੈ॥
Prof. Sahib Singhਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ),

ਪਦ ਅਰਥ ਰਿਦੈ ਸੁਧ = ਪਵਿੱਤਰ ਹਿਰਦਾ ਹੁੰਦਿਆਂ। ਜਉ = ਜੇ।

SikhNet (Spanish)Si soy calumniado cuando mi mente está pura,

ਹਮਰੇ ਕਪਰੇ; ਨਿੰਦਕੁ ਧੋਇ ॥੧॥

hamare kapare; nindak dhoe |1|

Sant Singh Khalsathen the slanderer washes my clothes. ||1||
Manmohan Singhthe slanderer washes my clothes.
Manmohan Singh (Punjabi)ਤਾਂ ਕਲੰਕ ਲਾਉਣ ਵਾਲਾ ਮੇਰੇ ਕਪੜੇ ਧੋਂਦਾ ਹੈ।
Fareedkot Teekaਤੌ ਨਿੰਦਕ ਹਮਾਰੇ ਅੰਤਹਕਰਣ ਰੂਪੀ ਕਪੜੇ ਧੋਤਾ ਹੈ ਅਰਥਾਤ ਪਾਪ ਕੋ ਲੇ ਲੇਤਾ ਹੈ॥੧॥
Prof. Sahib Singhਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦਾ ਹੈ ॥੧॥

ਪਦ ਅਰਥ ਕਪਰੇ ਧੋਇ = ਕੱਪੜੇ ਧੋਂਦਾ ਹੈ, ਮਨ ਦੀ ਵਿਕਾਰਾਂ ਦੀ ਮੈਲ ਦੂਰ ਕਰਦਾ ਹੈ ॥੧॥

SikhNet (Spanish)el calumniador sólo se traga la mugre que se pega a mi ropa. (1)

ਨਿੰਦਾ ਕਰੈ; ਸੁ ਹਮਰਾ ਮੀਤੁ ॥

nindaa karai; su hamaraa meet |

Sant Singh KhalsaOne who slanders me is my friend;
Manmohan SinghHe who calumniates me, is my friend,
Manmohan Singh (Punjabi)ਜੋ ਮੈਨੂੰ ਕਲੰਕ ਲਾਉਂਦਾ ਹੈ, ਉਹ ਮੇਰਾ ਦੋਸਤ ਹੈ।
Fareedkot Teekaਜੋ ਨਿੰਦਾ ਕਰੇ ਸੋ ਹਮਾਰਾ ਮੀਤ ਹੈ॥
Prof. Sahib Singh(ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ,
SikhNet (Spanish)Puedo considerar a quien me calumnie como mi mejor amigo,

ਨਿੰਦਕ ਮਾਹਿ; ਹਮਾਰਾ ਚੀਤੁ ॥

nindak maeh; hamaaraa cheet |

Sant Singh Khalsathe slanderer is in my thoughts.
Manmohan Singhwith the slanderer my mind is pleased.
Manmohan Singh (Punjabi)ਤੁਹਮਤ ਲਾਉਣ ਵਾਲੇ ਨਾਲ ਮੇਰਾ ਮਨ ਪ੍ਰਸੰਨ ਹੈ।
Fareedkot Teekaਨਿੰਦਕ ਕੇ ਬੀਚ ਹਮਾਰਾ ਚੀਤ ਹੈ॥
Prof. Sahib Singhਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ)।

ਪਦ ਅਰਥ ਮਾਹਿ = ਵਿਚ।

SikhNet (Spanish)porque no rechazo la calumnia en mi mente.

ਨਿੰਦਕੁ ਸੋ; ਜੋ ਨਿੰਦਾ ਹੋਰੈ ॥

nindak so; jo nindaa horai |

Sant Singh KhalsaThe slanderer is the one who prevents me from being slandered.
Manmohan SinghHe is the slanderer, who prevents my being slandered.
Manmohan Singh (Punjabi)ਕਲੰਕ ਲਾਉਣ ਵਾਲਾ ਉਹ ਹੈ, ਜੋ ਮੇਰੀ ਬਦਖੋਈ ਹੁੰਦੀ ਨੂੰ ਹੋੜਦਾ ਹੈ।
Fareedkot Teekaਹਮਾਰਾ ਨਿੰਦਕ ਸੋ ਹੈ, ਜੋ ਹਮਾਰੀ ਨਿੰਦਾ ਹੋਤੀ ਕੋ (ਹੋਰੈ) ਹਟਾਵੈ, ਨਿੰਦਾ ਪਰਾਇਣ ਹੀ ਹੋ ਰਹੇ ਸੋ ਨਿੰਦਕ ਹੈ॥
Prof. Sahib Singh(ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ।

ਪਦ ਅਰਥ ਹੋਰੈ = ਰੋਕਦਾ ਹੈ।

SikhNet (Spanish)Es el calumniador quien previene que otros me calumnien otra vez;

ਹਮਰਾ ਜੀਵਨੁ; ਨਿੰਦਕੁ ਲੋਰੈ ॥੨॥

hamaraa jeevan; nindak lorai |2|

Sant Singh KhalsaThe slanderer wishes me long life. ||2||
Manmohan SinghThe calumniator wished me long life.
Manmohan Singh (Punjabi)ਇਲਜ਼ਾਮ ਲਾਉਣ ਵਾਲਾ ਮੇਰੀ ਲੰਮੀ ਉਮਰ ਲੋੜਦਾ ਹੈ।
Fareedkot Teekaਨਿੰਦਕ ਹਮਾਰਾ ਜੀਵਨ ਚਾਹਤਾ ਹੈ॥
Prof. Sahib Singhਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ॥੨॥

ਪਦ ਅਰਥ ਲੋਰੈ = ਚਾਹੁੰਦਾ ਹੈ। ਨਿੰਦਕੁ = ਮੰਦਾ ਚਿਤਵਣ ਵਾਲਾ ॥੨॥

SikhNet (Spanish)es el calumniador quien acepta toda la maldad en mi vida. (2)

ਨਿੰਦਾ ਹਮਰੀ; ਪ੍ਰੇਮ ਪਿਆਰੁ ॥

nindaa hamaree; prem piaar |

Sant Singh KhalsaI have love and affection for the slanderer.
Manmohan SinghI bear love and affection to him who slanders me.
Manmohan Singh (Punjabi)ਮੈਂ ਉਸ ਨਾਲ ਪ੍ਰੀਤ ਤੇ ਨੇਹੂੰ ਕਰਦਾ ਹਾਂ, ਜੋ ਮੇਰੀ ਨਿੰਦਾ ਕਰਦਾ ਹੈ।
Fareedkot Teekaਜੋ ਹਮਾਰੀ ਨਿੰਦਾ ਮੇਂ ਪ੍ਰੇਮ ਕਰਤਾ ਹੈ ਹਮ ਤਿਸ ਮੇਂ ਪਿਆਰ ਕਰਤੇ ਹਾਂ॥
Prof. Sahib Singhਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ,
SikhNet (Spanish)Por tanto siento afecto y amor por el calumniador,

ਨਿੰਦਾ ਹਮਰਾ; ਕਰੈ ਉਧਾਰੁ ॥

nindaa hamaraa; karai udhaar |

Sant Singh KhalsaSlander is my salvation.
Manmohan SinghSlander effects my salvation.
Manmohan Singh (Punjabi)ਨਿੰਦਾ ਮੇਰੀ ਮੁਕਤੀ ਕਰਦੀ ਹੈ।
Fareedkot Teekaਕਿਉਂਕਿ ਨਿੰਦਾ ਹਮਾਰਾ ਉਧਾਰ ਕਰਤੀ ਹੈ॥
Prof. Sahib Singhਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ।

ਪਦ ਅਰਥ ਉਧਾਰੁ = ਬਚਾਅ।

SikhNet (Spanish)porque el calumniador propicia mi salvación.

ਜਨ ਕਬੀਰ ਕਉ; ਨਿੰਦਾ ਸਾਰੁ ॥

jan kabeer kau; nindaa saar |

Sant Singh KhalsaSlander is the best thing for servant Kabeer.
Manmohan SinghTo the slave Kabir, calumniation is the best thing.
Manmohan Singh (Punjabi)ਗੋਲੇ ਕਬੀਰ ਲਈ ਨਿੰਦਾ ਸਾਰਿਆਂ ਤੋਂ ਚੰਗੀ ਸ਼ੈ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਮੁਝ ਦਾਸ ਕੋ ਤੋ ਨਿੰਦਾ ਹੀ ਸ੍ਰੇਸ਼ਟ ਹੈ॥
Prof. Sahib Singhਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ।

ਪਦ ਅਰਥ ਸਾਰੁ = ਸ੍ਰੇਸ਼ਟ ਧਨ।

SikhNet (Spanish)Para Kabir, el Esclavo del Señor, ser calumniado es lo mejor que le puede pasar,

ਨਿੰਦਕੁ ਡੂਬਾ; ਹਮ ਉਤਰੇ ਪਾਰਿ ॥੩॥੨੦॥੭੧॥

nindak ddoobaa; ham utare paar |3|20|71|

Sant Singh KhalsaThe slanderer is drowned, while I am carried across. ||3||20||71||
Manmohan SinghThe slanderer is drowned and I am ferried across.
Manmohan Singh (Punjabi)ਨਿੰਦਕ ਡੁੱਬ ਗਿਆ ਹੈ ਅਤੇ ਮੈਂ ਤਰ ਗਿਆ ਹਾਂ।
Fareedkot Teekaਕਿਉਂਕਿ ਨਿੰਦਾ ਕਰਨੇ ਵਾਲਾ ਡੂਬਾ ਹੈ ਹਮ ਪਾਰ ਉਤਰੇ ਹੈਂ॥੩॥੨੦॥੭੧॥
Prof. Sahib Singhਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀਂ (ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ ॥੩॥੨੦॥੭੧॥

* ਸ਼ਬਦ ਦਾ ਭਾਵ: ਜੇ ਕੋਈ ਮਨੁੱਖ ਠੰਢੇ ਜਿਗਰੇ ਆਪਣੇ ਐਬ ਨਸ਼ਰ ਹੁੰਦੇ ਸੁਣੇ, ਤਾਂ ਉਹ ਸਗੋਂ ਇਸ ਤਰ੍ਹਾਂ ਆਪਣੇ ਅੰਦਰੋਂ ਉਹ ਐਬ ਦੂਰ ਕਰ ਸਕਦਾ ਹੈ, ਤੇ ਆਪਣਾ ਜੀਵਨ ਪਵਿੱਤਰ ਬਣਾ ਸਕਦਾ ਹੈ। ਪਰ, ਦੂਜਿਆਂ ਦੇ ਐਬ ਫਰੋਲਣ ਵਾਲਾ ਆਪਣੇ ਅੰਦਰ ਕਦੇ ਝਾਤੀ ਨਾਹ ਮਾਰਨ ਕਰਕੇ ਆਪ ਹੀ ਉਹਨਾਂ ਐਬਾਂ ਵਿਚ ਡੁੱਬ ਜਾਂਦਾ ਹੈ। ਸੋ, ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਾਬਰਦੇ ਨਹੀਂ ਹਨ।੭੧।

SikhNet (Spanish)aunque sabe también que el calumniador se ahoga, mientras Kabir es conducido hasta la otra orilla. (3-20-71)

Open this shabad →

Shabad Bhagat Kabir Ji Raag Gauree

ਰਾਜਾ ਰਾਮ. ਤੂੰ ਐਸਾ ਨਿਰਭਉ; ਤਰਨ ਤਾਰਨ, ਰਾਮ ਰਾਇਆ ॥੧॥ ਰਹਾਉ ॥

raajaa raam. toon aisaa nirbhau; taran taaran, raam raaeaa |1| rahaau |

Sant Singh KhalsaO my Sovereign Lord King, You are Fearless; You are the Carrier to carry us across, O my Lord King. ||1||Pause||
Manmohan SinghMy Sovereign Lord Thou art very fearless. Thou art a raft to swim across, O God, the monarch. Pause.
Manmohan Singh (Punjabi)ਮੇਰੇ ਪਾਤਸ਼ਾਹ ਪ੍ਰਭੂ! ਤੂੰ ਬਹੁਤ ਹੀ ਨਿਡੱਰ ਹੈਂ। ਪਾਰ ਉਤਰਨ ਲਈ ਤੂੰ ਇਕ ਬੇੜੀ ਹੈ, ਹੇ ਵਾਹਿਗੁਰੂ ਰਾਜੇ! ਠਹਿਰਾਉ।
Fareedkot Teekaਬੇਨਤੀ: ਰਾਜਾ ਰਾਮ ਤੂੰ ਐਸਾ ਨਿਰਭਉ ਹੈਂ। ਹੇ ਰਾਮ ਰਾਜਾ! ਤੂੰ ਤਾਰਨੇ ਕੋ (ਤਰਨ) ਨਾਉਕਾ ਹੈਂ॥੧॥ ਰਹਾਉ ॥
Prof. Sahib Singhਹੇ ਸਭ ਦੇ ਮਾਲਕ ਪ੍ਰਭੂ! ਹੇ ਸਭ ਜੀਵਾਂ ਨੂੰ ਤਾਰਨ ਲਈ ਸਮਰੱਥ ਰਾਮ! ਹੇ ਸਭ ਵਿਚ ਵਿਆਪਕ ਪ੍ਰਭੂ! ਤੂੰ ਕਿਸੇ ਤੋਂ ਡਰਦਾ ਨਹੀਂ ਹੈਂ; ਤੇਰਾ ਸੁਭਾਵ ਕੁਝ ਅਨੋਖਾ ਹੈ ॥੧॥ ਰਹਾਉ ॥

ਪਦ ਅਰਥ ਰਾਜਾ ਰਾਮ = ਹੇ ਸਭ ਦੇ ਮਾਲਕ ਪ੍ਰਭੂ! ਐਸਾ = ਇਹੋ ਜਿਹੇ ਸੁਭਾਵ ਵਾਲਾ, ਅਨੋਖਾ ਜਿਹਾ। ਤਰਨ = ਬੇੜੀ, ਜਹਾਜ਼। ਤਰਨ ਤਾਰਨ = ਸਭ ਜੀਵਾਂ ਨੂੰ ਤਾਰਨ ਲਈ ਜਹਾਜ਼ ॥੧॥ ਰਹਾਉ ॥

SikhNet (Spanish)Oh Señor, mi intrépido Rey, eres el Barco en que atravieso este mar de la existencia. (1-Pausa)

ਜਬ ਹਮ ਹੋਤੇ, ਤਬ ਤੁਮ ਨਾਹੀ; ਅਬ ਤੁਮ ਹਹੁ, ਹਮ ਨਾਹੀ ॥

jab ham hote, tab tum naahee; ab tum hahu, ham naahee |

Sant Singh KhalsaWhen I was, then You were not; now that You are, I am not.
Manmohan SinghWhen I was proud Thou wert not in me. Now when Thou art in mine, I am not proud.
Manmohan Singh (Punjabi)ਜਦ ਮੈਂ ਹੰਕਾਰੀ ਸਾਂ ਤੂੰ ਮੇਰੇ ਵਿੱਚ ਨਹੀਂ ਸੈਂ। ਹੁਣ ਜਦ ਤੂੰ ਮੇਰੇ ਵਿੱਚ ਹੈਂ ਮੈਂ ਮਗ਼ਰੂਰ ਨਹੀਂ ਹਾਂ।
Fareedkot Teekaਜਬ ਹਮ ਅਪਨੇ ਆਪ ਕੋ ਜੀਵ ਮਾਨਤੇ ਥੇ ਤਬ ਤੁਮ ਹਮ ਕੋ ਪ੍ਰਾਪਤ ਨਹੀਂ ਥੇ। ਅਬ ਤੁਮ ਪ੍ਰਾਪਤ ਹੂਏ ਤੋ ਤਬ ਹਮ ਤੁਮ ਸੇ ਕੁਛ ਭਿੰਨ ਨਹੀਂ ਹੈਂ।
Prof. Sahib Singhਜਿਤਨਾ ਚਿਰ ਅਸੀਂ ਕੁਝ ਬਣੀ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ!) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ), ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ।
SikhNet (Spanish)Cuando habitaba en mi ego, no estaba Contigo;

ਅਬ ਹਮ ਤੁਮ, ਏਕ ਭਏ ਹਹਿ; ਏਕੈ ਦੇਖਤ ਮਨੁ ਪਤੀਆਹੀ ॥੧॥

ab ham tum, ek bhe heh; ekai dekhat man pateeaahee |1|

Sant Singh KhalsaNow, You and I have become one; seeing this, my mind is content. ||1||
Manmohan SinghNow Thou and I have became one. My mind is appeased on beholding that we both are one and the same.
Manmohan Singh (Punjabi)ਹੁਣ ਤੂੰ ਤੇ ਮੈਂ ਇਕ ਹੋ ਗਏ ਹਾਂ, ਇਹ ਵੇਖ ਕੇ ਕਿ ਅਸੀਂ ਦੋਨੋਂ ਇਕ ਮਿਕ ਹੋ ਗਏ ਹਾਂ, ਮੇਰਾ ਚਿੱਤ ਪਤੀਜ ਗਿਆ ਹੈ।
Fareedkot Teekaਅਬ ਹਮ ਔਰ ਤੁਮ ਏਕ ਭਏ ਹੈਂ, ਏਕ ਤੇਰੇ ਕੋ ਦੇਖਤੇ ਹੀ ਮਨ ਨਿਸਚੇ ਕੋ ਪ੍ਰਾਪਤ ਹੂਆ ਹੈ॥੧॥
Prof. Sahib Singhਹੁਣ (ਹੇ ਪ੍ਰਭੂ!) ਤੂੰ ਤੇ ਅਸੀਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁਝ ਭੀ ਨਹੀਂ ਹਾਂ) ॥੧॥

ਪਦ ਅਰਥ ਪਤੀਆਹੀ = ਪਤੀਜ ਗਿਆ ਹੈ, ਮੰਨ ਗਿਆ ਹੈ ਕਿ ਤੂੰ ਹੀ ਤੂੰ ਹੈਂ ਅਸੀਂ ਤੈਥੋਂ ਵੱਖਰੇ ਕੁਝ ਭੀ ਨਹੀਂ ਹਾਂ ॥੧॥

SikhNet (Spanish)ahora que soy Uno Contigo, mi mente está saciada. (1)

ਜਬ ਬੁਧਿ ਹੋਤੀ. ਤਬ ਬਲੁ ਕੈਸਾ; ਅਬ ਬੁਧਿ ਬਲੁ ਨ ਖਟਾਈ ॥

jab budh hotee. tab bal kaisaa; ab budh bal na khattaaee |

Sant Singh KhalsaWhen there was wisdom, how could there be strength? Now that there is wisdom, strength cannot prevail.
Manmohan SinghWhen there is worldly wisdom how can there be spiritual strength? Now (when I have spiritual wisdom), the temporal strength cannot abide.
Manmohan Singh (Punjabi)ਜਦ ਸੰਸਾਰੀ ਸਿਆਣਪ ਹੈ ਤਾਂ ਰੂਹਾਨੀ ਸੱਤਿਆਂ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ (ਜਦ ਮੇਰੇ ਪੱਲੇ ਆਤਮਕ ਅਕਲਮੰਦੀ ਹੈ) ਤਾਂ ਦੁਨਿਆਵੀ ਤਾਕਤ ਰਹਿ ਨਹੀਂ ਸਕਦੀ।
Fareedkot Teekaਜਬ ਸੰਸਾਰਕ ਬੁਧੀ ਹੋਤੀ ਥੀ ਤਬ ਤੇਰੀ ਪ੍ਰਾਪਤੀ ਕਾ ਬਲ ਕੈਸਾ ਥਾ, ਭਾਵ ਸੇ ਬਲ ਨਹੀਂ ਥਾ। ਬੁਧੀ ਔਰ ਬਲ ਜੋ ਸੰਸਾਰਕ ਥੇ ਅਬ ਉਨ ਕੀ (ਖਟਾਈ) ਸਮਾਈ ਨਹੀਂ॥
Prof. Sahib Singh(ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ), ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ।

ਪਦ ਅਰਥ ਬਲੁ ਕੈਸਾ = ਕੇਹਾ ਬਲ ਹੋ ਸਕਦਾ ਸੀ? (ਭਾਵ, ਸਾਡੇ ਅੰਦਰ ਆਤਮਕ ਬਲ ਨਹੀਂ ਸੀ)। ਨ ਖਟਾਈ = ਸਮਾਈ ਨਹੀਂ ਹੈ।

SikhNet (Spanish)Cuando me apoyaba en mi astucia, ¿cómo podía recolectar mí fuerza espiritual? Ahora que soy sabio en Ti, no tengo necesidad del poder mundano.

ਕਹਿ ਕਬੀਰ. ਬੁਧਿ ਹਰਿ ਲਈ ਮੇਰੀ; ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥

keh kabeer. budh har lee meree; budh badalee sidh paaee |2|21|72|

Sant Singh KhalsaSays Kabeer, the Lord has taken away my wisdom, and I have attained spiritual perfection. ||2||21||72||
Manmohan SinghSays Kabir, God has taken away my worldly wisdom and I have obtained perfection instead.
Manmohan Singh (Punjabi)ਕਬੀਰ ਜੀ ਆਖਦੇ ਹਨ, ਪਰਮੇਸ਼ਰ ਨੇ ਮੇਰੀ ਸੰਸਾਰੀ ਸਿਆਣਪ ਲੈ ਲਈ ਹੈ ਅਤੇ ਉਸ ਦੀ ਥਾਂ ਮੈਨੂੰ ਪੂਰਨਤਾ ਪਰਾਪਤ ਹੋ ਗਈ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਜੋ ਮੇਰੀ ਸੰਸਾਰਕ ਬੁਧੀ ਥੀ ਸੋ ਮੇਰੇ ਸੇ ਅਬ ਆਪਨੇ ਦੂਰ ਕਰ ਲਈ ਹੈ। ਜਬ ਸੰਸਾਰਕ ਬੁਧੀ ਬਦਲੀ ਅਰਥਾਤ ਉਲਟ ਕੇ ਪਰਮੇਸ੍ਵਰ ਪਰਾਇਣ ਹੂਈ ਤਬ (ਸਿਧਿ ਪਾਈ) ਮੋਖ੍ਯ ਪ੍ਰਾਪਤ ਹੋਈ ਹੈ॥੨॥੨੧॥੭੨॥
Prof. Sahib Singhਕਬੀਰ ਆਖਦਾ ਹੈ-(ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, 'ਮੈਂ ਮੈਂ' ਛੱਡ ਕੇ 'ਤੂੰ ਹੀ ਤੂੰ' ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ ॥੨॥੨੧॥੭੨॥

ਪਦ ਅਰਥ ਹਰਿ ਲਈ = ਖੋਹ ਲਈ ਹੈ ॥੨॥੨੧॥੭੨॥

* ਸ਼ਬਦ ਦਾ ਭਾਵ: ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਪ੍ਰਭੂ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਦੋਂ ਉਹ ਆਪ ਅੰਦਰ ਆ ਵੱਸਦਾ ਹੈ ਤਾਂ ਹਉਮੈ ਨਾਸ ਹੋ ਜਾਂਦੀ ਹੈ ਤੇ ਹਉਮੈ ਨੂੰ ਦੂਰ ਕਰਨਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।੭੨। * ਨੋਟ: ਰਵਿਦਾਸ ਜੀ ਸੋਰਠ ਵਿਚ ਲਿਖਦੇ ਹਨ: 'ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ।' ਇਸ ਤੁਕ ਨੂੰ ਕਬੀਰ ਜੀ ਦੇ ਇਸ ਸ਼ਬਦ ਦੇ ਅੰਕ ਨੰ: ੧ ਦੀ ਪਹਿਲੀ ਤੁਕ ਨਾਲ ਮੇਲੋ। ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਬਣ ਗਈ। ਕਬੀਰ ਤੇ ਰਵਿਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ, ਸਮਕਾਲੀ ਭੀ ਸਨ। ਹਮ-ਖ਼ਿਆਲ ਹੋਣ ਕਰਕੇ ਦੋਵੇਂ ਆਪੋ ਵਿਚ ਮੇਲਜੋਲ ਭੀ ਜ਼ਰੂਰ ਰੱਖਦੇ ਹੋਣਗੇ।

SikhNet (Spanish)Dice Kabir, el Señor me ha liberado de mi individualidad, y ahora que mi mente se ha transformado, he logrado la Perfección. (2-21-72)

Open this shabad →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.

ਖਟ ਨੇਮ ਕਰਿ ਕੋਠੜੀ ਬਾਂਧੀ; ਬਸਤੁ ਅਨੂਪੁ ਬੀਚ ਪਾਈ ॥

khatt nem kar kottharree baandhee; basat anoop beech paaee |

Sant Singh KhalsaHe fashioned the body chamber with six rings, and placed within it the incomparable thing.
Manmohan SinghThe Creator make the body chamber of six rings and in it put a peerless thing.
Manmohan Singh (Punjabi)ਸਿਰਜਣਹਾਰ ਨੇ ਛਿਆਂ ਚੱਕਰਾਂ ਵਾਲੀ ਸਰੀਰਕ ਕੋਠੜੀ ਬਣਾਈ ਹੈ ਅਤੇ ਇਸ ਵਿੱਚ ਉਸ ਨੇ ਇਕ ਲਾਸਾਨੀ ਸ਼ੈ ਪਾਈ ਹੈ।
Fareedkot Teekaਨੇਮ ਉਪਲਖਤ ਨੇਮੀਆਂ ਪੁਠੀਆ ਅਰਥਾਤ (ਖਟ) ਛਿਆ ਚਕਰੋਂ ਕਰ ਦੇਹ ਰੂਪੀ ਕੋਠੜੀ ਬਾਂਧੀ ਰਹੀ ਹੈ ਅਰੁ ਉਪਮਾ ਸੇ ਰਹਤ ਆਤਮ ਬਸਤੂ ਬੀਚ ਪਾਈ ਹੈ॥ ਚਕਰੋਂ ਕਾ ਰੂਪ ਕਬੀਰ ਜੀ ਕੇ ੪੭ਵੇਂ ਸਬਦ ਮੇਂ ਕਹ ਆਏ ਹੈਂ।
Prof. Sahib Singhਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ;

ਪਦ ਅਰਥ ਖਟ = ਛੇ। ਨੇਮ = {ਸੰ: ਨੇਮਿ} ਚੱਕਰ, ਪਹੀਏ ਦਾ ਉਪਰਲਾ ਘੇਰਾ। ਖਟ ਨੇਮ = ਛੇ ਚੱਕਰ {ਵੇਖੋ ਸ਼ਬਦ ਨੰ: ੪੭; ਜੋਗੀ-ਲੋਕ ਸਰੀਰ ਦੇ ਛੇ ਚੱਕਰ ਮੰਨਦੇ ਹਨ, ਪ੍ਰਾਣਾਯਾਮ ਵੇਲੇ ਪ੍ਰਾਣਾਂ ਨੂੰ ਹੇਠਲੇ ਚੱਕਰ ਤੋਂ ਖਿੱਚ ਕੇ ਉੱਪਰਲੇ ਚੱਕਰ ਵਿਚ ਅਪੜਾਉਂਦੇ ਹਨ। ਪਰ ਇਸ ਸ਼ਬਦ ਵਿਚ ਜੋਗੀਆਂ ਦੇ ਇਹਨਾਂ ਚੱਕਰਾਂ ਵਲ ਇਸ਼ਾਰਾ ਨਹੀਂ ਜਾਪਦਾ}; ਪੰਜ ਤੱਤ ਤੇ ਛੇਵਾਂ ਮਨ {ਸਰੀਰ ਦੀ ਬਣਤਰ ਪੰਜ ਤੱਤਾਂ ਤੋਂ ਮੰਨੀ ਜਾਂਦੀ ਹੈ, ਤੇ ਜੀਵ ਨੂੰ ਜਨਮ ਵਿਚ ਲਿਆਉਣ ਵਾਲਾ ਇਸ ਦਾ 'ਮਨ' ਹੀ ਮੂਲ-ਕਾਰਨ ਹੈ, ਕਿਉਂਕਿ ਮਨ ਦੀਆਂ ਵਾਸ਼ਨਾਂ ਜੀਵ ਨੂੰ ਭਟਕਾਉਂਦੀਆਂ ਫਿਰਦੀਆਂ ਹਨ। ਸੋ, ਇੱਥੇ 'ਖਟ ਨੇਮ' ਤੋਂ ਭਾਵ ਹੈ ਪੰਜ ਤੱਤ ਤੇ ਛੇਵਾਂ ਮਨ}। ਕੋਠੜੀ = ਸਰੀਰ-ਰੂਪ ਨਿੱਕਾ ਜਿਹਾ ਘਰ। ਬਾਂਧੀ = ਬਣਾਈ। ਬਸਤੁ = ਚੀਜ਼। ਅਨੂਪ = {ਅਨ-ਊਪ। ਊਪ = ਉਪਮਾ} ਜਿਸ ਦੀ ਉਪਮਾ ਨਹੀਂ ਹੋ ਸਕਦੀ, ਜਿਸ ਵਰਗੀ ਹੋਰ ਕੋਈ ਚੀਜ਼ ਨਹੀਂ। ਬਸਤੁ ਅਨੂਪ = ਉਹ ਸ਼ੈ ਜਿਸ ਵਰਗੀ ਹੋਰ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ, ਪਰਮਾਤਮਾ ਦੀ ਆਪਣੀ ਜੋਤ। ਬੀਚ = (ਉਸ 'ਕੋਠੜੀ') ਵਿਚ।

SikhNet (Spanish)La estructura de nuestro cuerpo está construida en la base de seis lotos, y dentro de ella,

ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ; ਕਰਤੇ. ਬਾਰ ਨ ਲਾਈ ॥੧॥

kunjee kulaf praan kar raakhe; karate. baar na laaee |1|

Sant Singh KhalsaHe made the breath of life the watchman, with lock and key to protect it; the Creator did this in no time at all. ||1||
Manmohan SinghLike lock and key, the life is make the watchmen thereof. In doing so, the Maker makes no delay.
Manmohan Singh (Punjabi)ਜਿੰਦੇ ਅਤੇ ਚਾਬੀ ਦੀ ਤਰ੍ਹਾਂ ਜਿੰਦੜੀ ਉਸ ਦੀ ਚੌਕੀਦਾਰ ਬਣਾਈ ਗਈ ਹੈ। ਇਸ ਤਰ੍ਹਾਂ ਕਰਨ ਵਿੱਚ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ।
Fareedkot Teekaਚਕ੍ਰੋਂ ਰੂਪੀ (ਕੁਲਫੁ) ਜੰਦ੍ਰੇ ਖੋਲਨੇ ਕੋ ਪ੍ਰਾਣ ਕੁੰਜੀ ਕਰ ਰਾਖੇ ਹੈਂ। ਕਰਤੇ ਹੂਏ ਪਰਮੇਸ੍ਵਰ ਨੇ ਡੇਰ ਨਹੀਂ ਲਾਈ ਵਾ ਪੰਜ ਤਤ ਏਕ ਮਨ ਇਨ ਖਟੋਂ ਕੇ ਨਿਜਮ ਕਰ ਕੇ ਦੇਹ ਕੋਠੜੀ ਬਾਂਧੀ ਹੈ। ਬੀਚ ਆਤਮ ਵਸਤੂ ਪਾਈ ਹੈ, ਕੁੰਜੀ ਬ੍ਰਹਮ ਵਿਦਿਆ ਹੈ, ਜਿੰਦਾ ਅਗ੍ਯਾਨ ਹੈ, ਪ੍ਰਾਣ ਥੰਭਾ ਕਰ ਕੇ ਰਾਖੇ ਹੈਂ॥੧॥
Prof. Sahib Singh(ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ॥੧॥

ਪਦ ਅਰਥ ਕੁਲਫੁ = ਜੰਦਰਾ। ਕਰਤੇ = ਕਰਦਿਆਂ, ਬਣਾਉਂਦਿਆਂ। ਬਾਰ ਨ ਲਾਈ = ਦੇਰ ਨਹੀਂ ਲਾਈ (ਲਫ਼ਜ਼ 'ਬਾਰ' ਇਸਤ੍ਰੀ ਲਿੰਗ ਹੈ, ਕਿਉਂਕਿ ਇਸ ਦੀ ਕ੍ਰਿਆ 'ਲਾਈ' ਭੀ ਇਸਤ੍ਰੀ ਲਿੰਗ ਹੈ; ਸੋ ਇਸ ਦਾ ਅਰਥ 'ਦਰਵਾਜ਼ੇ' ਫਬਦਾ ਨਹੀਂ ਹੈ) ॥੧॥

SikhNet (Spanish)se encuentra algo incomparable, el Alma. Como cerradura y llave, la respiración fue hecha guardián de esta cosa preciosa con toda espontaneidad. (1)

ਅਬ ਮਨ ਜਾਗਤ ਰਹੁ; ਰੇ ਭਾਈ ॥

ab man jaagat rahu; re bhaaee |

Sant Singh KhalsaKeep your mind awake and aware now, O Sibling of Destiny.
Manmohan SinghO brother, let thy soul remain awake now.
Manmohan Singh (Punjabi)ਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।
Fareedkot Teekaਹੇ ਭਾਈ ਮਨ! ਅਬ ਮਾਨਸ ਜਨਮ ਮੇਂ ਜਾਗਤ ਰਹੁ॥
Prof. Sahib Singh(ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ,

ਪਦ ਅਰਥ ਮਨ = ਹੇ ਮਨ! ਰੇ ਭਾਈ = ਹੇ ਵੀਰ! ਰੇ ਭਾਈ ਮਨ = ਹੇ ਪਿਆਰੇ ਮਨ!

SikhNet (Spanish)Oh hermano, deja que tu Alma permanezca despierta ahora;

ਗਾਫਲੁ ਹੋਇ ਕੈ. ਜਨਮੁ ਗਵਾਇਓ; ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥

gaafal hoe kai. janam gavaaeo; chor musai ghar jaaee |1| rahaau |

Sant Singh KhalsaYou were careless, and you have wasted your life; your home is being plundered by thieves. ||1||Pause||
Manmohan SinghBecoming unmindful thou hast wasted away thy life. Thy home is being robbed by thieves. Pause.
Manmohan Singh (Punjabi)ਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।
Fareedkot Teekaਗਾਫਲ ਹੋ ਕਰ ਤੈਂ ਕਿਉਂ ਜਨਮ ਗਵਾਇਆ ਹੈ। ਕਾਮਾਦਿ ਪੰਚ ਚੋਰ ਘਰ ਕੋ (ਮੁਸੈ) ਠਗੀ ਜਾਤੇ ਹੈਂ॥੧॥ ਰਹਾਉ ॥
Prof. Sahib Singhਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਗਾਫਲੁ = ਬੇ-ਪਰਵਾਹ। ਮੁਸੈ ਘਰੁ = ਘਰ ਨੂੰ ਲੁੱਟਦਾ ਹੈ। ਜਾਈ = ਜਾਇ, ਜਾ ਕੇ ॥੧॥ ਰਹਾਉ ॥

SikhNet (Spanish)en total distracción has desperdiciado tu vida y tu casa está siendo ultrajada por los ladrones de la lujuria, el enojo, la avaricia, el orgullo y el apego.(1-Pausa)

ਪੰਚ ਪਹਰੂਆ. ਦਰ ਮਹਿ ਰਹਤੇ; ਤਿਨ ਕਾ ਨਹੀ ਪਤੀਆਰਾ ॥

panch paharooaa. dar meh rahate; tin kaa nahee pateeaaraa |

Sant Singh KhalsaThe five senses stand as guards at the gate, but now can they be trusted?
Manmohan SinghThe five senses stand as sentinels at the gate but no reliance can be placed on them.
Manmohan Singh (Punjabi)ਪੰਜ ਗਿਆਨ ਇੰਦਰੇ ਦਰਵਾਜੇ ਉਤੇ ਪਹਿਰੇਦਾਰ ਖੜੇ ਹਨ, ਪਰ ਉਨ੍ਹਾਂ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
Fareedkot Teekaਸਰੀਰ ਕੋਠੜੀ ਕੇ ਪਹਰੇ ਵਾਲੇ ਪੰਜ ਗਿਆਨ ਇੰਦ੍ਰੇ ਵਾ ਦੇਵਤਾ ਦਰਵਾਜੇ ਮੇਂ ਰਹਤੇ ਹੈਂ, ਤਿਨ ਕਾ ਭਰੋਸਾ ਨਹੀਂ॥
Prof. Sahib Singh(ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ।

ਪਦ ਅਰਥ ਪੰਚ ਪਹਰੂਆ = ਪੰਜ ਪਹਿਰੇਦਾਰ, ਪੰਜ ਗਿਆਨ ਇੰਦਰੇ (ਅੱਖਾਂ, ਕੰਨ, ਨੱਕ, ਜੀਭ, ਚਮੜੀ; ਇਹਨਾਂ ਪੰਜਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦੀ ਖ਼ਬਰ ਦਿਮਾਗ਼ ਵਿਚ ਅੱਪੜਦੀ ਹੈ। ਸਰੀਰ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਆਉਂਦਾ ਹੋਵੇ, ਉਹ ਭੀ ਇਹਨਾਂ ਦੀ ਰਾਹੀਂ ਹੀ ਪਤਾ ਲੱਗਦਾ ਹੈ, ਪਰ ਕਿਸੇ ਚਸਕੇ ਵਲ, ਕਿਸੇ ਵਿਕਾਰ ਵਲ ਪ੍ਰੇਰਨਾ ਭੀ ਇਹਨਾਂ ਦੀ ਰਾਹੀਂ ਹੀ ਹੁੰਦਾ ਹੈ। ਅੱਖਾਂ ਜੇ ਪਰਾਇਆ ਰੂਪ ਤੱਕਣ ਦੇ ਚਸਕੇ ਵਿਚ ਫਸੀਆਂ ਹੋਈਆਂ ਹਨ ਤਾਂ ਨੇਕ ਜੀਵਨ ਲਈ ਪਹਿਰਾ ਦੇਣ ਦੀ ਥਾਂ ਇਹ ਵਿਕਾਰ ਵਲ ਪ੍ਰੇਰਨਗੀਆਂ। ਇਸੇ ਤਰ੍ਹਾਂ ਬਾਕੀ ਦੇ ਗਿਆਨ-ਇੰਦ੍ਰੇ)। ਦਰ ਮਹਿ = ਸਰੀਰ-ਰੂਪ ਨਿੱਕੇ ਜਿਹੇ ਘਰ ਦੇ ਦਰਵਾਜ਼ਿਆਂ ਤੇ। ਪਤੀਆਰਾ = ਇਤਬਾਰ, ਵਿਸਾਹ।

SikhNet (Spanish)Los cinco sentidos han sido puestos como los guardias de la puerta adamantina, pero uno no puede confiar en que ellos estén siempre alertas.

ਚੇਤਿ ਸੁਚੇਤ. ਚਿਤ ਹੋਇ ਰਹੁ; ਤਉ ਲੈ ਪਰਗਾਸੁ ਉਜਾਰਾ ॥੨॥

chet suchet. chit hoe rahu; tau lai paragaas ujaaraa |2|

Sant Singh KhalsaWhen you are conscious in your consciousness, you shall be enlightened and illuminated. ||2||
Manmohan SinghThou shalt have light and illumination, until thou art awake in thy conscious mind.
Manmohan Singh (Punjabi)ਜਦ ਤਾਂਈ ਤੂੰ ਆਪਣੇ ਚੋਕਸ ਮਨ ਅੰਦਰ ਜਾਗਦਾ ਹੈ, ਤੈਨੂੰ ਨੂਰ ਤੇ ਚਾਨਣ ਪਰਾਪਤ ਹੋਵੇਗਾ।
Fareedkot Teekaਤਾਂ ਤੇ ਚਿਤ ਮੇਂ (ਚੇਤਿ) ਸਿਮਰਨ ਕਰ ਕੇ ਸੁਚੇਤ ਹੋ ਰਹੁ॥☬ਜੋ ਕਹੈਂ ਮਰੇ ਕੋ ਕਿਆ ਲਾਭ ਹੋਵੇਗਾ? ਤਿਸ ਪਰ ਕਹਤੇ ਹੈਂ:☬ਤੌ ਪ੍ਰਕਾਸ ਰੂਪ ਪਰਮੇਸ੍ਵਰ ਕਾ (ਉਜਾਰਾ) ਗਿਆਨ ਲਹੇਗਾ॥੨॥
Prof. Sahib Singhਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥

ਪਦ ਅਰਥ ਸੁਚੇਤ ਚਿਤ ਹੋਇ = ਹੁਸ਼ਿਆਰ ਹੋ ਕੇ। ਉਜਾਰਾ = ਉਜਾਲਾ, ਨਿਖਾਰ। ਲੈ ਉਜਾਰਾ = ਨਿਖਰ ਆਉਣਾ ਹੈ। ਪਰਗਾਸੁ = ਚਾਨਣ ॥੨॥

SikhNet (Spanish)Tendrás la Luz y la Iluminación sólo cuando despiertes con toda tu Conciencia. ()

ਨਉ ਘਰ ਦੇਖਿ. ਜੁ ਕਾਮਨਿ ਭੂਲੀ; ਬਸਤੁ ਅਨੂਪ ਨ ਪਾਈ ॥

nau ghar dekh. ju kaaman bhoolee; basat anoop na paaee |

Sant Singh KhalsaSeeing the nine openings of the body, the soul-bride is led astray; she does not obtain that incomparable thing.
Manmohan SinghThe bride who goes amiss by seeing the body of nine apertures, obtains not the peerless thing of God's Name.
Manmohan Singh (Punjabi)ਪਤਨੀ ਜਿਹੜੀ ਨੌ ਗੋਲਕਾਂ ਵਾਲੀ ਦੇਹਿ ਨੂੰ ਵੇਖ ਕੇ ਕੁਰਾਹੇ ਪੈ ਗਈ ਹੈ, ਉਹ ਰੱਬ ਦੇ ਨਾਮ ਦੀ ਲਾਸਾਨੀ ਵਸਤੂ ਨੂੰ ਨਹੀਂ ਪਾਉਂਦੀ।
Fareedkot Teekaਜਿਨ ਕੀ (ਕਾਮਨਿ) ਬੁਧੀ (ਨਉ ਘਰ) ਨਉ ਗੋਲਕਾਂ ਵਾਲੇ ਸਰੀਰ ਕੋ ਦੇਖ ਕਰ ਭੂਲੀ ਹੈ ਤਿਸ ਨੇ ਅਨੂਪਮ ਆਤਮ ਵਸਤੂ ਨਹੀਂ ਪਾਈ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ)।

ਪਦ ਅਰਥ ਨਉ ਘਰ = ਨੌ ਗੋਲਕਾਂ = {ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਇੰਦ੍ਰੀ, ਗੁਦਾ; ਇਹ ਨੌ ਹੀ ਰੰਧ੍ਰ ਜੋ ਸਰੀਰ ਦੀਆਂ ਕ੍ਰਿਆ ਚਲਾ ਰਹੇ ਹਨ}। ਦੇਖਿ = ਵੇਖ ਕੇ। ਜੁ = ਜਿਹੜੀ। ਕਾਮਨਿ = ਜੀਵ-ਇਸਤ੍ਰੀ।

SikhNet (Spanish)La novia Alma que se identifica con el cuerpo de nueve aperturas, no obtiene la cosa incomparable que está bien guardada en la décima.

ਕਹਤੁ ਕਬੀਰ. ਨਵੈ ਘਰ ਮੂਸੇ; ਦਸਵੈਂ ਤਤੁ ਸਮਾਈ ॥੩॥੨੨॥੭੩॥

kehat kabeer. navai ghar moose; dasavain tat samaaee |3|22|73|

Sant Singh KhalsaSays Kabeer, the nine openings of the body are being plundered; rise up to the Tenth Gate, and discover the true essence. ||3||22||73||
Manmohan SinghSays Kabir, save the real thing, which is contained in the tenth gate, the thieves plunder the body on nine apertures.
Manmohan Singh (Punjabi)ਅਸਲ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਹੈ, ਦੇ ਬਿਨਾ ਚੋਰ ਨਵਾ ਗੋਲਕਾਂ ਵਾਲੇ ਸਰੀਰ ਨੂੰ ਲੁਟ ਲੈਂਦੇ ਹਨ, ਕਬੀਰ ਜੀ ਆਖਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਜਿਸ ਨੇ ਨੌ ਘਰ ਮੁਸੇ ਅਰਥਾਤ ਰੋਕੇ ਹੈਂ, ਸੋ ਪੁਰਸ਼ (ਦਸਮੇ) ਸਰਗ ਆਦਿਕ ਨਵੋਂ ਕਾ ਜੋ ਆਸਰਾ ਹੈ ਤਿਸ ਤਤ ਰੂਪ ਮੇਂ ਸਮਾਇ ਗਇਆ ਹੈ। ਸਰਗ ਆਦਿਕੋਂ ਕਾ ਰੂਪ ਸਿਰੀ ਰਾਗੁ ਪਾਤਸ਼ਾਹੀ ੧ ਅਸਟਪਦੀ ਕੀ ੫ ਪਉੜੀ ਮੇਂ ਕਹਾ ਹੈ॥੩॥੨੨॥੭੩॥☬ਪ੍ਰਸ਼ਨ: ਆਪਨੇ ਕਿਆ ਸਾਰ ਜਾਨਾ ਹੈ?
Prof. Sahib Singhਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥

ਪਦ ਅਰਥ ਨਵੈ ਘਰ ਮੂਸੇ = ਜਦੋਂ ਨੌ ਹੀ ਗੋਲਕਾਂ ਠੱਗੀਆਂ ਜਾਂਦੀਆਂ ਹਨ, ਜਦੋਂ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ। ਦਸਵੈਂ = ਦਸਵੇਂ ਘਰ ਵਿਚ, ਦਸਵੇਂ ਦੁਆਰ ਵਿਚ, ਦਿਮਾਗ਼ ਵਿਚ {ਸੋਚ-ਵਿਚਾਰ ਦਾ ਕੰਮ ਮਨੁੱਖ ਦੇ ਦਿਮਾਗ਼ ਨੂੰ ਕੁਦਰਤ ਨੇ ਸੌਂਪਿਆ ਹੈ, ਇਸ ਲਈ ਇਸ ਨੂੰ ਦਸਵਾਂ ਘਰ, ਦਸਵਾਂ ਦੁਆਰ ਕਿਹਾ ਜਾਂਦਾ ਹੈ। ਜਿਤਨਾ ਚਿਰ ਸਰੀਰ ਦੀਆਂ ਨੌ ਗੋਲਕਾਂ ਨਿਰੇ ਸਰੀਰਕ ਕ੍ਰਿਆ ਵਲ ਮਨ ਨੂੰ ਲਾਈ ਰੱਖਦੀਆਂ ਹਨ, ਨਿਰੇ ਸੰਸਾਰੀ ਕੰਮਾਂ-ਧੰਧਿਆਂ ਵਿਚ ਜੋੜੀ ਰੱਖਦੀਆਂ ਹਨ, ਉਤਨਾ ਚਿਰ ਮਨੁੱਖ ਆਪਣੇ ਆਪ ਨੂੰ ਨਿਰਾ ਸਰੀਰ ਹੀ ਸਮਝੀ ਰੱਖਦਾ ਹੈ, ਨਿਰਾ ਸਰੀਰ ਦੀ ਪਰਵਰਿਸ਼ ਵਿਚ ਹੀ ਮਸਤ ਰਹਿੰਦਾ ਹੈ, ਅੰਦਰ-ਵੱਸਦੀ ਆਤਮਕ ਜੋਤਿ ਦਾ ਖ਼ਿਆਲ ਕਦੇ ਨਹੀਂ ਆਉਂਦਾ}। ਤਤੁ = ਅਸਲੀਅਤ, ਪਰਮਾਤਮਾ ਦੀ ਜੋਤਿ ॥੩॥੨੨॥੭੩॥

* ਸ਼ਬਦ ਦਾ ਭਾਵ: ਕਾਮ ਕ੍ਰੋਧ ਆਦਿਕ ਕੋਈ ਵਿਕਾਰ ਤਦ ਤਕ ਮਨੁੱਖ ਦਾ ਜੀਵਨ ਵਿਗਾੜਦਾ ਰਹਿੰਦਾ ਹੈ, ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਲ ਹੈ। ਇਹ ਗਿਆਨ-ਇੰਦਰੇ ਭੀ ਹੋਰ ਹੋਰ ਮੰਦੇ ਪਾਸੇ ਵੱਲ ਹੀ ਪ੍ਰੇਰਦੱੇ ਰਹਿੰਦੇ ਹਨ। ਸਿਮਰਨ ਹੀ ਇੱਕ ਐਸੀ ਦਾਤ ਹੈ, ਜਿਸ ਦੀ ਬਰਕਤ ਨਾਲ ਆਤਮਕ ਜੀਵਨ ਵਿਕਾਰਾਂ ਦੀ ਧੁੰਧ ਜਿਹੀ ਵਿਚੋਂ ਨਿਕਲ ਕੇ ਨਿਖਰ ਆਉਂਦਾ ਹੈ।੭੩।

SikhNet (Spanish)Dice Kabir; la Quintaesencia de la Realidad es lograda en la Décima Puerta; los ladrones pillan el cuerpo en las otras nueve aperturas. (3-22-73)

Open this shabad →

Shabad Bhagat Kabir Ji Raag Gauree continues on Ang 340

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.

ਮਾਈ. ਮੋਹਿ ਅਵਰੁ ਨ ਜਾਨਿਓ; ਆਨਾਨਾਂ ॥

maaee. mohi avar na jaanio; aanaanaan |

Sant Singh KhalsaO mother, I do not know any other, except Him.
Manmohan SinghO Mother, I know none else beside the Lord.
Manmohan Singh (Punjabi)ਮੇਰੀ ਮਾਤਾ, ਮੈਂ ਪ੍ਰਭੂ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ (ਮਾਈ) ਭਾਈ! ਮੈਂ ਹਰੀ ਸੇ ਬਿਨਾਂ (ਨਾਂ) ਨਿਸਚੇ ਕਰ ਕੇ ਔਰ ਜਗਾ ਦੂਸਰਾ ਨਹੀ ਜਾਨਿਆ ਹੈ ਵਾ ਨਕਾਰ ਤੁਕਾਂਤ ਮੇਂ ਜਾਣ ਲੈਣਾ॥
Prof. Sahib Singhਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ,

ਪਦ ਅਰਥ ਮਾਈ = ਹੇ ਮਾਂ! ਮੋਹਿ = ਮੈਂ। ਅਵਰੁ = ਹੋਰ। ਨ ਜਾਨਿਓ = ਨਹੀਂ ਜਾਣਿਆ, ਜੀਵਨ ਦਾ ਆਸਰਾ ਨਹੀਂ ਸਮਝਿਆ। ਆਨਾਨਾਂ = ਆਨ, ਅਨ੍ਯ, ਕੋਈ ਹੋਰ।

SikhNet (Spanish)Oh madre, no conozco a nadie más; y en Él está mi respiración vital,

ਸਿਵ ਸਨਕਾਦਿ. ਜਾਸੁ ਗੁਨ ਗਾਵਹਿ; ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥

siv sanakaad. jaas gun gaaveh; taas baseh more praanaanaan | rahaau |

Sant Singh KhalsaMy breath of life resides in Him, whose praises are sung by Shiva and Sanak and so many others. ||Pause||
Manmohan SinghMy soul abides in Him, whose praises Shiva, Sanak and others sing. Pause.
Manmohan Singh (Punjabi)ਮੇਰੀ ਆਤਮਾ ਉਸ ਅੰਦਰ ਰਹਿੰਦੀ ਹੈ, ਜਿਸ ਦੀ ਕੀਰਤੀ ਸ਼ਿਵਜੀ ਅਤੇ ਸਨਕ ਆਦਿਕ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਜਿਸ ਕੇ ਗੁਨ ਸਿਵ ਸਨਕਾਦਿਕ ਗਾਵਤੇ ਹੈਂ ਤਿਸ (ਨਾ) ਪੁਰਸ਼ ਮੇਂ ਵਾ ਨਿਸਚੇ ਕਰ ਕੇ ਮੇਰੇ ਪ੍ਰਾਨ ਬਸਤੇ ਹੈਂ॥ ਰਹਾਉ ॥
Prof. Sahib Singh(ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ਰਹਾਉ॥

ਪਦ ਅਰਥ ਸਨਕਾਦਿ = ਸਨਕ ਆਦਿ, ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਜਾਸੁ ਗੁਨ = ਜਿਸ ਦੇ ਗੁਣ। ਤਾਸੁ = ਉਸ (ਪ੍ਰਭੂ) ਵਿਚ। ਪ੍ਰਾਨਾਨਾਂ = ਪ੍ਰਾਨ ਰਹਾਉ॥

SikhNet (Spanish)Su Alabanza es cantada por Shiva, Sanak y otros. (Pausa)

ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ; ਗਗਨ ਮੰਡਲ ਮਹਿ ਧਿਆਨਾਨਾਂ ॥

hirade pragaas giaan gur gamit; gagan manddal meh dhiaanaanaan |

Sant Singh KhalsaMy heart is illuminated by spiritual wisdom; meeting the Guru, I meditate in the Sky of the Tenth Gate.
Manmohan SinghOn meeting the Guru, the light of Divine knowledge has entered my mind, and my attention is fixed up in the tenth gate.
Manmohan Singh (Punjabi)ਗੁਰਾਂ ਨੂੰ ਮਿਲ ਪੈਣ ਤੇ ਬ੍ਰਹਿ-ਬੋਧ ਦਾ ਚਾਨਣ ਮੇਰੇ ਅੰਤਰਿ ਆਤਮੇ ਪ੍ਰਵੇਸ਼ ਕਰ ਗਿਆ ਹੈ ਅਤੇ ਮੇਰੀ ਬਿਰਤੀ ਦਸਮ ਦੁਆਰ ਅੰਦਰ ਸਥਿਰ ਹੋ ਗਈ ਹੈ।
Fareedkot Teekaਜਬ ਗੁਰੋਂ ਨੇ ਗਿਆਨ ਉਪਦੇਸ਼ ਕੀਆ ਤਬ ਹਿਰਦੇ ਮੇਂ ਪ੍ਰਕਾਸ਼ ਹੂਆ ਅਰਥਾਤ ਬਬੇਕ (ਗੰਮਤਾ) ਪ੍ਰਾਪਤਿ ਹੂਆ, (ਗਗਨ ਮੰਡਲ) ਬ੍ਯਾਪਕ ਰੂਪ ਚਿਦਾਕਾਸ਼ ਵਾ ਦਸਮੇ ਦੁਆਰ ਮੇਂ ਧਿਆਨ ਲਗਾ॥☬ਪ੍ਰਸ਼ਨ: ਧਿਆਨ ਕਰ ਤੁਮ ਕੋ ਕਿਆ ਲਾਭ ਹੂਆ?☬ਉੱਤ੍ਰ:
Prof. Sahib Singhਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ।

ਪਦ ਅਰਥ ਪ੍ਰਗਾਸੁ = ਚਾਨਣ। ਗੰਮਤਿ = ਅਪੜਾਇਆ, ਦਿੱਤਾ, ਬਖ਼ਸ਼ਿਆ {ਸੰ: ਗਮ = ਜਾਣਾ, ਅੱਪੜਨਾ। ਕ੍ਰਿਆ: 'ਗਮ' ਤੋਂ 'ਪ੍ਰੇਰਣਾਰਥਕ ਕ੍ਰਿਆ' ਗਮਯ ਦਾ ਅਰਥ ਹੈ ਅਪੜਾਉਣਾ, ਦੇਣਾ, ਬਖ਼ਸ਼ਣਾ}। ਗਗਨ ਮਹਿ = ਆਕਾਸ਼ ਵਿਚ (ਭਾਵ, ਦੁਨੀਆ ਦੇ ਪਦਾਰਥਾਂ ਵਿਚੋਂ ਉੱਠ ਕੇ ਉੱਚੇ ਮੰਡਲਾਂ ਵਿਚ, ਪ੍ਰਭੂ-ਚਰਨਾਂ ਵਿਚ)। ਧਿਆਨਾਨਾਂ = ਧਿਆਨ (ਲੱਗ ਗਿਆ)।

SikhNet (Spanish)Al haber encontrado al Guru, la Luz del Conocimiento Divino ha iluminado mi mente.

ਬਿਖੈ ਰੋਗ ਭੈ ਬੰਧਨ ਭਾਗੇ; ਮਨ ਨਿਜ ਘਰਿ ਸੁਖੁ ਜਾਨਾਨਾ ॥੧॥

bikhai rog bhai bandhan bhaage; man nij ghar sukh jaanaanaa |1|

Sant Singh KhalsaThe diseases of corruption, fear and bondage have run away; my mind has come to know peace in its own true home. ||1||
Manmohan SinghThe disease of sin, fear and worldly entanglements have fled, and my soul has realised peace in its own home.
Manmohan Singh (Punjabi)ਪਾਪ ਦੀ ਬੀਮਾਰੀ, ਡਰ ਅਤੇ ਸੰਸਾਰੀ ਅਲਸੇਟੇ ਦੌੜ ਗਏ ਹਨ ਅਤੇ ਮੇਰੀ ਆਤਮਾ ਨੇ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਆਰਾਮ ਅਨੁਭਵ ਕਰ ਲਿਆ ਹੈ।
Fareedkot Teekaਵਿਖੇ ਰੋਗ ਔਰ ਸੰਪੂਰਨ ਭੈ ਤਥਾ ਬੰਧਨ ਭਾਗ ਗਏ ਔਰ ਮਨ ਨੇ ਨਿਜ ਸਰੂਪ ਕੇ ਸੁਖ ਕੋ ਜਾਨ ਲੀਆ॥੧॥
Prof. Sahib Singhਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ॥੧॥

ਪਦ ਅਰਥ ਬਿਖੈ = ਵਿਸ਼ੇ। ਨਿਜ ਘਰਿ = ਆਪਣੇ ਘਰ ਵਿਚ, ਅੰਦਰ ਹੀ। ਜਾਨਾਨਾ = ਜਾਨਾ, ਜਾਣ ਲਿਆ ॥੧॥

SikhNet (Spanish)Mi atención ahora está concentrada en la órbita de su propio cielo, todas las aflicciones de vicios, de miedos, y de apegos a lo mundano han desaparecido y el Alma ha encontrado la Paz en su propio hogar, el mismo cuerpo.(1)

ਏਕ ਸੁਮਤਿ ਰਤਿ. ਜਾਨਿ ਮਾਨਿ ਪ੍ਰਭ; ਦੂਸਰ ਮਨਹਿ. ਨ ਆਨਾਨਾ ॥

ek sumat rat. jaan maan prabh; doosar maneh. na aanaanaa |

Sant Singh KhalsaImbued with a balanced single-mindedness, I know and obey God; nothing else enters my mind.
Manmohan SinghImbued with good intellect, I know and obey the One Lord and allow not another to enter my mind.
Manmohan Singh (Punjabi)ਸਰੇਸ਼ਟ ਅਕਲ ਨਾਲ ਰੰਗੀਜਣ ਕਾਰਨ ਮੈਂ ਇਕ ਸੁਆਮੀ ਨੂੰ ਹੀ ਪਛਾਣਦਾ ਅਤੇ ਮੰਨਦਾ ਹਾਂ ਅਤੇ ਕਿਸੇ ਹੋਰਸ! ਆਪਦੇ ਚਿੱਤ ਅੰਦਰ ਨਹੀਂ ਆਉਣ ਦਿੰਦਾ।
Fareedkot Teekaਏਕ ਅਦੁਤੀ ਪ੍ਰਭੂ ਮੇਂ ਸ੍ਰੇਸ੍ਟ ਮਤਿ ਕੀ (ਰਤਿ) ਪ੍ਰੀਤੀ ਲਾਗੀ ਹੈ ਤਿਸ ਕੋ ਜਾਨ ਕਰ ਕੇ ਔਰੁ ਮਾਨ ਕਰ ਕੇ ਦੂਸਰਾ ਕੋਈ ਮਨ ਮੇਂ ਨਹੀਂ ਆਨਾ॥
Prof. Sahib Singhਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ। ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ)।

ਪਦ ਅਰਥ ਏਕਸੁ = ਇਕ (ਪ੍ਰਭੂ) ਵਿਚ ਹੀ। ਮਤਿ = ਬੁੱਧ। ਰਤਿ = ਪਿਆਰ, ਲਗਨ। ਜਾਨਿ = ਜਾਣ ਕੇ, ਸਮਝ ਕੇ। ਮਾਨਿ = ਮੰਨ ਕੇ, ਪਤੀਜ ਕੇ। ਮਨਹਿ = ਮਨ ਵਿਚ। ਆਨਾਨਾ = ਆਨਾ, ਆਨਿਆ, ਲਿਆਂਦਾ।

SikhNet (Spanish)Imbuido en un verdadero acto de Conciencia de la mente, conozco y obedezco al Único Señor y no me distraigo en pensar que existe algo aparte.

ਚੰਦਨ ਬਾਸੁ ਭਏ ਮਨ ਬਾਸਨ; ਤਿਆਗਿ ਘਟਿਓ ਅਭਿਮਾਨਾਨਾ ॥੨॥

chandan baas bhe man baasan; tiaag ghattio abhimaanaanaa |2|

Sant Singh KhalsaMy mind has become fragrant with the scent of sandalwood; I have renounced egotistical selfishness and conceit. ||2||
Manmohan SinghHaving abandoned the mental pride my soul is perfumed with the fragrance of sandal.
Manmohan Singh (Punjabi)ਆਪਣੇ ਮਾਨਸਕ ਹੰਕਾਰ ਨੂੰ ਛੱਡ ਕੇ, ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਹੈ।
Fareedkot Teekaਜਬ ਅੰਤਹਕਰਣ (ਚੰਦਨ ਬਾਸੁ) ਆਤਮ ਅਨੰਦ ਕੇ (ਬਾਸਨ) ਪਾਤ੍ਰ ਹੂਏ, ਭਾਵ ਯੇਹ ਕਿ ਅਧਿਕਾਰੀ ਹੂਏ ਤਬ ਘਟ ਮੇਂ ਜੋ ਅਭਿਮਾਨ ਥਾ, ਸੋ ਤਿਆਗ ਦੀਆ। ਵਾ ਜੋ (ਚੰਦਨ) ਗੁਰੂ ਹੈ ਤਾਂ ਸੋ ਬਾਸਨਾ ਮਨ ਕੀ ਤਿਆਗ ਕਰ ਜਬ ਚੰਦਨ ਭਏ ਤਬਿ ਅਭਿਮਾਨ ਘਟ ਗਿਆ॥੨॥☬ਜੇ ਕਹੇ ਔਰੋਂ ਕੋ ਅਭਿਮਾਨ ਭੀ ਨਿਵਿਰਤਿ ਹੋ ਕਰ ਪ੍ਰਭੂ ਮੇਂ ਥਾਨ ਹੈ ਵਾ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) ॥੨॥

ਪਦ ਅਰਥ ਬਾਸੁ = ਸੁਗੰਧੀ। ਮਨ ਬਾਸਨ = ਮਨ ਦੀਆਂ ਵਾਸ਼ਨਾਂ। ਤਿਆਗਿ = ਤਿਆਗ ਕੇ।੨। {❀ ਨੋਟ: ਲਫ਼ਜ਼ 'ਤਿਆਗਿ' ਦਾ ਅਰਥ ਹੈ 'ਤਿਆਗ ਕੇ'। ਲਫ਼ਜ਼ 'ਘਟਿਓ' ਵਿਆਕਰਣ ਅਨੁਸਾਰ "ਭੂਤਕਾਲ" ਹੈ, ਜਿਵੇਂ ਇਸੇ ਹੀ ਸ਼ਬਦ ਦੇ ਲਫ਼ਜ਼ 'ਜਾਨਿਓ', 'ਬਸਿਓ' ਅਤੇ 'ਪ੍ਰਗਾਸਿਓ' ਹਨ; ਘਟਿਓ = ਘਟ ਗਿਆ, ਘਟਿਆ। ਜਾਨਿਓ = ਜਾਨਿਆ, ਜਾਣ ਲਿਆ। ਬਸਿਓ = ਵੱਸਿਆ, ਵੱਸ ਪਿਆ। ਪ੍ਰਗਾਸਿ = ਪ੍ਰਗਾਸਿਆ, ਚਮਕ ਪਿਆ। ਸੋ, ਲਫ਼ਜ਼ 'ਘਟਿਓ' ਦਾ ਅਰਥ "ਘਟਦਾ ਘਟਦਾ" ਨਹੀਂ ਹੋ ਸਕਦਾ। ਨਾਹ ਹੀ ਇਸ ਦਾ ਅਰਥ "ਘਟ ਵਿਚੋਂ" ਹੋ ਸਕਦਾ ਹੈ; ਉਸ ਹਾਲਤ ਵਿਚ ਲਫ਼ਜ਼ "ਘਟਹੁ" ਹੁੰਦਾ ਹੈ, ਜਿਵੇਂ "ਮਨਹੁ" = ਮਨ ਤੋਂ, ਮਨ ਵਿਚੋਂ। ਲਫ਼ਜ਼ 'ਤਿਆਗਿ' ਵਾਂਗ ਹੀ ਜਾਨਿ = ਜਾਣ ਕੇ। ਮਾਨਿ = ਮੰਨ ਕੇ। ਕਾਟਿ = ਕੱਟ ਕੇ। ਭੇਟਿ = ਭੇਟ ਕੇ ਮਿਲ ਕੇ} ॥੨॥

SikhNet (Spanish)Habiendo dejado la soberbia, mi Alma está perfumada con la fragancia de sándalo. (2)

ਜੋ ਜਨ ਗਾਇ ਧਿਆਇ ਜਸੁ ਠਾਕੁਰ; ਤਾਸੁ ਪ੍ਰਭੂ ਹੈ ਥਾਨਾਨਾਂ ॥

jo jan gaae dhiaae jas tthaakur; taas prabhoo hai thaanaanaan |

Sant Singh KhalsaThat humble being, who sings and meditates on the Praises of his Lord and Master, is the dwelling-place of God.
Manmohan SinghThe man, who sings and meditates on the excellences of the Lord, within him is the abode of the master.
Manmohan Singh (Punjabi)ਜੋ ਪੁਰਸ਼ ਸੁਆਮੀ ਦੀਆਂ ਉਤਮਤਾਈਆਂ ਦਾ ਗਾਇਨ ਤੇ ਚਿੰਤਨ ਕਰਦਾ ਹੈ, ਉਸ ਦੇ ਅੰਦਰ ਮਾਲਕ ਦਾ ਨਿਵਾਸ ਹੈ।
Fareedkot Teekaਜੋ ਪੁਰਸ ਠਾਕਰੁ ਕਾ ਜਸ ਗਾਵਤਾ ਹੈ ਔਰ ਧਿਆਵਤਾ ਹੈ ਤਿਸ ਕਾ ਪ੍ਰਭੂ ਹੀ (ਥਾਨ) ਆਸਰਾ ਹੈ॥☬ਪ੍ਰਸ਼ਨ: ਸੰਸਾਰ ਮੇਂ ਵਡਭਾਗੀ ਕੌਨ ਹੈ?☬ਉੱਤਰ:
Prof. Sahib Singhਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ।

ਪਦ ਅਰਥ ਤਾਸੁ = ਉਸ (ਮਨੁੱਖ ਦੇ ਹਿਰਦੇ) ਵਿਚ। ਪ੍ਰਭੂ ਥਾਨਾਨਾਂ = ਪ੍ਰਭੂ ਦਾ ਥਾਂ, ਪ੍ਰਭੂ ਦਾ ਨਿਵਾਸ।

SikhNet (Spanish)Aquél que canta la Alabanza del Señor y medita en Sus Excelencias, se convierte en el Recinto del Maestro.

ਤਿਹ ਬਡ ਭਾਗ ਬਸਿਓ ਮਨਿ ਜਾ ਕੈ; ਕਰਮ ਪ੍ਰਧਾਨ ਮਥਾਨਾਨਾ ॥੩॥

tih badd bhaag basio man jaa kai; karam pradhaan mathaanaanaa |3|

Sant Singh KhalsaHe is blessed with great good fortune; the Lord abides in his mind. Good karma radiates from his forehead. ||3||
Manmohan SinghHe, in whose heart, the Lord dwells, has very good fortune. The most distinguished is the destiny (recorded) on his forehead.
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਵਸਦਾ ਹੈ, ਭਾਰੀ ਚੰਗੀ ਕਿਸਮਤ ਹੈ ਉਸ ਦੀ। ਪਰਮ ਪਰਸਿਧ ਹੈ ਉਸ ਦੇ ਮੱਥੇ ਤੇ (ਲਿਖੀ) ਪ੍ਰਾਲਬਧ।
Fareedkot Teekaਜਿਸ ਕੇ ਮਨ ਮੇਂ ਬਸ੍ਯੋ ਹੈ ਤਿਸ ਕੇ ਵੱਡੇ ਭਾਗ ਹੈਂ☬ਜੇ ਕਹੇ ਪਰਮੇਸ੍ਵਰ ਕੇ ਸਾਥ ਮਿਲਾਉਣੇ ਕੋ ਮੁਖ ਸਾਧਨ ਕੌਣ ਹੈ? ਤਿਸ ਪਰ ਕਹਤੇ ਹੈਂ:☬ਜੋ ਪੁਰਸ ਕੇ ਮਸਤਕ ਮੇਂ ਲਿਖੇ ਗਏ ਹੈਂ, ਸੋ ਕਰਮ ਹੀ ਪ੍ਰਧਾਨ ਹੈਂ॥੩॥☬ਪ੍ਰਸ਼ਨ: ਆਪ ਨੇ ਨਿਸਕਾਮ ਕਰਨੇ ਸੇ ਕਿਆ ਫਲੁ ਦੇਖਾ?☬ਉੱਤਰ:
Prof. Sahib Singhਤੇ, ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ), ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ॥੩॥

ਪਦ ਅਰਥ ਮਨਿ ਜਾ ਕੈ = ਜਿਸ ਮਨੁੱਖ ਦੇ ਮਨ ਵਿਚ। ਕਰਮ ਪ੍ਰਧਾਨ = (ਉੱਚ) ਕਰਮ ਉੱਘੜ ਆਏ ਹਨ। ਮਥਾਨਾਨਾ = ਮੱਥੇ ਤੇ ॥੩॥

SikhNet (Spanish)Aquél en cuyo corazón habita el Señor Maestro, ha sido bendecido, y exaltado, ese es el Destino marcado en su frente.(3)

ਕਾਟਿ ਸਕਤਿ. ਸਿਵ ਸਹਜੁ ਪ੍ਰਗਾਸਿਓ; ਏਕੈ ਏਕ ਸਮਾਨਾਨਾ ॥

kaatt sakat. siv sehaj pragaasio; ekai ek samaanaanaa |

Sant Singh KhalsaI have broken the bonds of Maya; the intuitive peace and poise of Shiva has dawned within me, and I am merged in oneness with the One.
Manmohan SinghI have destroyed mammon. Lord's knowledge is kindled in my mind and I have become absorbed in the One Master.
Manmohan Singh (Punjabi)ਮਾਇਆ ਨੂੰ ਮੈਂ ਮੇਟ ਸੁਟਿਆ ਹੈ। ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੌਸ਼ਨ ਹੋ ਗਈ ਹੈ ਅਤੇ ਮੈਂ ਇਕ ਮਾਲਕ ਅੰਦਰ ਲੀਨ ਹੋ ਗਿਆ ਹਾਂ।
Fareedkot Teekaਅਵਿਦ੍ਯਾ ਸਕਤੀ ਕੋ ਕਾਟ ਕਰ (ਸਿਵ) ਪਰਮਾਤਮਾਂ ਕਾ (ਸਹਜੁ) ਗ੍ਯਾਨ ਪ੍ਰਕਾਸਿਆ ਹੈ॥☬ਪ੍ਰਸ਼ਨ: ਗਿਆਨ ਕਾ ਸਰੂਪ ਕਿਆ ਹੈ?☬ਉੱਤਰ: ਏਕ ਹੀ ਏਕ ਸਮਾਇਆ ਜਾਣਿਆ ਹੈ, ਇਸੀ ਕਾ ਨਾਮੁ ਗਿਆਨ ਹੈ॥☬ਪ੍ਰਸ਼ਨ: ਕਰਮ ਕਰਤਿਆਂ ਹੂਇਆਂ ਆਪ ਸੇ ਗਿਆਨ ਹੋ ਗਿਆ ਹੈ?☬ਉੱਤਰ:
Prof. Sahib Singhਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਤਾਂ ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ।

ਪਦ ਅਰਥ ਕਾਟਿ = ਕੱਟ ਕੇ, ਦੂਰ ਕਰ ਕੇ। ਸਕਤਿ = ਮਾਇਆ (ਦਾ ਪ੍ਰਭਾਵ)। ਸਿਵ ਸਹਜੁ = ਸ਼ਿਵ ਦੀ ਸਹਜਿ ਅਵਸਥਾ, ਪਰਮਾਤਮਾ ਦਾ ਗਿਆਨ, ਪ੍ਰਭੂ ਦਾ ਪ੍ਰਕਾਸ਼। ਏਕੈ ਏਕ = ਨਿਰੋਲ ਇੱਕ ਪ੍ਰਭੂ ਵਿਚ।

SikhNet (Spanish)He cortado las amarras de Maya, el conocimiento del Señor se ha prendido en mi mente y estoy imbuido en mi Dios.

Open this shabad (11 lines, Angs 339-340) →

Ang 339 of 1430