ਗਉੜੀ ॥
gaurree | Ang 339
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.
ਮਾਈ. ਮੋਹਿ ਅਵਰੁ ਨ ਜਾਨਿਓ; ਆਨਾਨਾਂ ॥
maaee. mohi avar na jaanio; aanaanaan | Ang 339
Sant Singh KhalsaO mother, I do not know any other, except Him.
Manmohan SinghO Mother, I know none else beside the Lord.
Manmohan Singh (Punjabi)ਮੇਰੀ ਮਾਤਾ, ਮੈਂ ਪ੍ਰਭੂ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ (ਮਾਈ) ਭਾਈ! ਮੈਂ ਹਰੀ ਸੇ ਬਿਨਾਂ (ਨਾਂ) ਨਿਸਚੇ ਕਰ ਕੇ ਔਰ ਜਗਾ ਦੂਸਰਾ ਨਹੀ ਜਾਨਿਆ ਹੈ ਵਾ ਨਕਾਰ ਤੁਕਾਂਤ ਮੇਂ ਜਾਣ ਲੈਣਾ॥
Prof. Sahib Singhਹੇ (ਮੇਰੀ) ਮਾਂ! ਮੈਂ ਕਿਸੇ ਹੋਰ ਨੂੰ (ਆਪਣੇ ਜੀਵਨ ਦਾ ਆਸਰਾ) ਨਹੀਂ ਸਮਝਿਆ,ਪਦ ਅਰਥ ਮਾਈ = ਹੇ ਮਾਂ! ਮੋਹਿ = ਮੈਂ। ਅਵਰੁ = ਹੋਰ। ਨ ਜਾਨਿਓ = ਨਹੀਂ ਜਾਣਿਆ, ਜੀਵਨ ਦਾ ਆਸਰਾ ਨਹੀਂ ਸਮਝਿਆ। ਆਨਾਨਾਂ = ਆਨ, ਅਨ੍ਯ, ਕੋਈ ਹੋਰ।
SikhNet (Spanish)Oh madre, no conozco a nadie más; y en Él está mi respiración vital,
ਸਿਵ ਸਨਕਾਦਿ. ਜਾਸੁ ਗੁਨ ਗਾਵਹਿ; ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
siv sanakaad. jaas gun gaaveh; taas baseh more praanaanaan | rahaau | Ang 339
Sant Singh KhalsaMy breath of life resides in Him, whose praises are sung by Shiva and Sanak and so many others. ||Pause||
Manmohan SinghMy soul abides in Him, whose praises Shiva, Sanak and others sing. Pause.
Manmohan Singh (Punjabi)ਮੇਰੀ ਆਤਮਾ ਉਸ ਅੰਦਰ ਰਹਿੰਦੀ ਹੈ, ਜਿਸ ਦੀ ਕੀਰਤੀ ਸ਼ਿਵਜੀ ਅਤੇ ਸਨਕ ਆਦਿਕ ਗਾਇਨ ਕਰਦੇ ਹਨ। ਠਹਿਰਾਉ।
Fareedkot Teekaਜਿਸ ਕੇ ਗੁਨ ਸਿਵ ਸਨਕਾਦਿਕ ਗਾਵਤੇ ਹੈਂ ਤਿਸ (ਨਾ) ਪੁਰਸ਼ ਮੇਂ ਵਾ ਨਿਸਚੇ ਕਰ ਕੇ ਮੇਰੇ ਪ੍ਰਾਨ ਬਸਤੇ ਹੈਂ॥ ਰਹਾਉ ॥
Prof. Sahib Singh(ਕਿਉਂਕਿ) ਮੇਰੇ ਪ੍ਰਾਣ (ਤਾਂ) ਉਸ (ਪ੍ਰਭੂ) ਵਿਚ ਵੱਸ ਰਹੇ ਹਨ ਜਿਸ ਦੇ ਗੁਣ ਸ਼ਿਵ ਅਤੇ ਸਨਕ ਆਦਿਕ ਗਾਉਂਦੇ ਹਨ ਰਹਾਉ॥ਪਦ ਅਰਥ ਸਨਕਾਦਿ = ਸਨਕ ਆਦਿ, ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ। ਜਾਸੁ ਗੁਨ = ਜਿਸ ਦੇ ਗੁਣ। ਤਾਸੁ = ਉਸ (ਪ੍ਰਭੂ) ਵਿਚ। ਪ੍ਰਾਨਾਨਾਂ = ਪ੍ਰਾਨ ਰਹਾਉ॥
SikhNet (Spanish)Su Alabanza es cantada por Shiva, Sanak y otros. (Pausa)
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ; ਗਗਨ ਮੰਡਲ ਮਹਿ ਧਿਆਨਾਨਾਂ ॥
hirade pragaas giaan gur gamit; gagan manddal meh dhiaanaanaan | Ang 339
Sant Singh KhalsaMy heart is illuminated by spiritual wisdom; meeting the Guru, I meditate in the Sky of the Tenth Gate.
Manmohan SinghOn meeting the Guru, the light of Divine knowledge has entered my mind, and my attention is fixed up in the tenth gate.
Manmohan Singh (Punjabi)ਗੁਰਾਂ ਨੂੰ ਮਿਲ ਪੈਣ ਤੇ ਬ੍ਰਹਿ-ਬੋਧ ਦਾ ਚਾਨਣ ਮੇਰੇ ਅੰਤਰਿ ਆਤਮੇ ਪ੍ਰਵੇਸ਼ ਕਰ ਗਿਆ ਹੈ ਅਤੇ ਮੇਰੀ ਬਿਰਤੀ ਦਸਮ ਦੁਆਰ ਅੰਦਰ ਸਥਿਰ ਹੋ ਗਈ ਹੈ।
Fareedkot Teekaਜਬ ਗੁਰੋਂ ਨੇ ਗਿਆਨ ਉਪਦੇਸ਼ ਕੀਆ ਤਬ ਹਿਰਦੇ ਮੇਂ ਪ੍ਰਕਾਸ਼ ਹੂਆ ਅਰਥਾਤ ਬਬੇਕ (ਗੰਮਤਾ) ਪ੍ਰਾਪਤਿ ਹੂਆ, (ਗਗਨ ਮੰਡਲ) ਬ੍ਯਾਪਕ ਰੂਪ ਚਿਦਾਕਾਸ਼ ਵਾ ਦਸਮੇ ਦੁਆਰ ਮੇਂ ਧਿਆਨ ਲਗਾ॥☬ਪ੍ਰਸ਼ਨ: ਧਿਆਨ ਕਰ ਤੁਮ ਕੋ ਕਿਆ ਲਾਭ ਹੂਆ?☬ਉੱਤ੍ਰ:
Prof. Sahib Singhਜਦੋਂ ਦੀ ਸਤਿਗੁਰੂ ਨੇ ਉੱਚੀ ਸੂਝ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ, (ਮਾਨੋ) ਚਾਨਣ ਹੋ ਗਿਆ ਹੈ, ਤੇ ਮੇਰਾ ਧਿਆਨ ਉੱਚੇ ਮੰਡਲਾਂ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ।ਪਦ ਅਰਥ ਪ੍ਰਗਾਸੁ = ਚਾਨਣ। ਗੰਮਤਿ = ਅਪੜਾਇਆ, ਦਿੱਤਾ, ਬਖ਼ਸ਼ਿਆ {ਸੰ: ਗਮ = ਜਾਣਾ, ਅੱਪੜਨਾ। ਕ੍ਰਿਆ: 'ਗਮ' ਤੋਂ 'ਪ੍ਰੇਰਣਾਰਥਕ ਕ੍ਰਿਆ' ਗਮਯ ਦਾ ਅਰਥ ਹੈ ਅਪੜਾਉਣਾ, ਦੇਣਾ, ਬਖ਼ਸ਼ਣਾ}। ਗਗਨ ਮਹਿ = ਆਕਾਸ਼ ਵਿਚ (ਭਾਵ, ਦੁਨੀਆ ਦੇ ਪਦਾਰਥਾਂ ਵਿਚੋਂ ਉੱਠ ਕੇ ਉੱਚੇ ਮੰਡਲਾਂ ਵਿਚ, ਪ੍ਰਭੂ-ਚਰਨਾਂ ਵਿਚ)। ਧਿਆਨਾਨਾਂ = ਧਿਆਨ (ਲੱਗ ਗਿਆ)।
SikhNet (Spanish)Al haber encontrado al Guru, la Luz del Conocimiento Divino ha iluminado mi mente.
ਬਿਖੈ ਰੋਗ ਭੈ ਬੰਧਨ ਭਾਗੇ; ਮਨ ਨਿਜ ਘਰਿ ਸੁਖੁ ਜਾਨਾਨਾ ॥੧॥
bikhai rog bhai bandhan bhaage; man nij ghar sukh jaanaanaa |1| Ang 339
Sant Singh KhalsaThe diseases of corruption, fear and bondage have run away; my mind has come to know peace in its own true home. ||1||
Manmohan SinghThe disease of sin, fear and worldly entanglements have fled, and my soul has realised peace in its own home.
Manmohan Singh (Punjabi)ਪਾਪ ਦੀ ਬੀਮਾਰੀ, ਡਰ ਅਤੇ ਸੰਸਾਰੀ ਅਲਸੇਟੇ ਦੌੜ ਗਏ ਹਨ ਅਤੇ ਮੇਰੀ ਆਤਮਾ ਨੇ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਆਰਾਮ ਅਨੁਭਵ ਕਰ ਲਿਆ ਹੈ।
Fareedkot Teekaਵਿਖੇ ਰੋਗ ਔਰ ਸੰਪੂਰਨ ਭੈ ਤਥਾ ਬੰਧਨ ਭਾਗ ਗਏ ਔਰ ਮਨ ਨੇ ਨਿਜ ਸਰੂਪ ਕੇ ਸੁਖ ਕੋ ਜਾਨ ਲੀਆ॥੧॥
Prof. Sahib Singhਵਿਸ਼ੇ-ਵਿਕਾਰ ਆਦਿਕ ਆਤਮਕ ਰੋਗਾਂ ਤੇ ਸਹਿਮਾਂ ਦੇ ਜ਼ੰਜੀਰ ਟੁੱਟ ਗਏ ਹਨ, ਮੇਰੇ ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ ॥੧॥ਪਦ ਅਰਥ ਬਿਖੈ = ਵਿਸ਼ੇ। ਨਿਜ ਘਰਿ = ਆਪਣੇ ਘਰ ਵਿਚ, ਅੰਦਰ ਹੀ। ਜਾਨਾਨਾ = ਜਾਨਾ, ਜਾਣ ਲਿਆ ॥੧॥
SikhNet (Spanish)Mi atención ahora está concentrada en la órbita de su propio cielo, todas las aflicciones de vicios, de miedos, y de apegos a lo mundano han desaparecido y el Alma ha encontrado la Paz en su propio hogar, el mismo cuerpo.(1)
ਏਕ ਸੁਮਤਿ ਰਤਿ. ਜਾਨਿ ਮਾਨਿ ਪ੍ਰਭ; ਦੂਸਰ ਮਨਹਿ. ਨ ਆਨਾਨਾ ॥
ek sumat rat. jaan maan prabh; doosar maneh. na aanaanaa | Ang 339
Sant Singh KhalsaImbued with a balanced single-mindedness, I know and obey God; nothing else enters my mind.
Manmohan SinghImbued with good intellect, I know and obey the One Lord and allow not another to enter my mind.
Manmohan Singh (Punjabi)ਸਰੇਸ਼ਟ ਅਕਲ ਨਾਲ ਰੰਗੀਜਣ ਕਾਰਨ ਮੈਂ ਇਕ ਸੁਆਮੀ ਨੂੰ ਹੀ ਪਛਾਣਦਾ ਅਤੇ ਮੰਨਦਾ ਹਾਂ ਅਤੇ ਕਿਸੇ ਹੋਰਸ! ਆਪਦੇ ਚਿੱਤ ਅੰਦਰ ਨਹੀਂ ਆਉਣ ਦਿੰਦਾ।
Fareedkot Teekaਏਕ ਅਦੁਤੀ ਪ੍ਰਭੂ ਮੇਂ ਸ੍ਰੇਸ੍ਟ ਮਤਿ ਕੀ (ਰਤਿ) ਪ੍ਰੀਤੀ ਲਾਗੀ ਹੈ ਤਿਸ ਕੋ ਜਾਨ ਕਰ ਕੇ ਔਰੁ ਮਾਨ ਕਰ ਕੇ ਦੂਸਰਾ ਕੋਈ ਮਨ ਮੇਂ ਨਹੀਂ ਆਨਾ॥
Prof. Sahib Singhਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਵਿਚ ਹੀ ਬਣ ਗਿਆ ਹੈ। ਇੱਕ ਪ੍ਰਭੂ ਨੂੰ (ਆਸਰਾ) ਸਮਝ ਕੇ (ਤੇ ਉਸ ਵਿਚ) ਪਤੀਜ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ (ਭਾਵ, ਕਿਸੇ ਹੋਰ ਦੀ ਓਟ ਨਹੀਂ ਤੱਕਦਾ)।ਪਦ ਅਰਥ ਏਕਸੁ = ਇਕ (ਪ੍ਰਭੂ) ਵਿਚ ਹੀ। ਮਤਿ = ਬੁੱਧ। ਰਤਿ = ਪਿਆਰ, ਲਗਨ। ਜਾਨਿ = ਜਾਣ ਕੇ, ਸਮਝ ਕੇ। ਮਾਨਿ = ਮੰਨ ਕੇ, ਪਤੀਜ ਕੇ। ਮਨਹਿ = ਮਨ ਵਿਚ। ਆਨਾਨਾ = ਆਨਾ, ਆਨਿਆ, ਲਿਆਂਦਾ।
SikhNet (Spanish)Imbuido en un verdadero acto de Conciencia de la mente, conozco y obedezco al Único Señor y no me distraigo en pensar que existe algo aparte.
ਚੰਦਨ ਬਾਸੁ ਭਏ ਮਨ ਬਾਸਨ; ਤਿਆਗਿ ਘਟਿਓ ਅਭਿਮਾਨਾਨਾ ॥੨॥
chandan baas bhe man baasan; tiaag ghattio abhimaanaanaa |2| Ang 339
Sant Singh KhalsaMy mind has become fragrant with the scent of sandalwood; I have renounced egotistical selfishness and conceit. ||2||
Manmohan SinghHaving abandoned the mental pride my soul is perfumed with the fragrance of sandal.
Manmohan Singh (Punjabi)ਆਪਣੇ ਮਾਨਸਕ ਹੰਕਾਰ ਨੂੰ ਛੱਡ ਕੇ, ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਹੈ।
Fareedkot Teekaਜਬ ਅੰਤਹਕਰਣ (ਚੰਦਨ ਬਾਸੁ) ਆਤਮ ਅਨੰਦ ਕੇ (ਬਾਸਨ) ਪਾਤ੍ਰ ਹੂਏ, ਭਾਵ ਯੇਹ ਕਿ ਅਧਿਕਾਰੀ ਹੂਏ ਤਬ ਘਟ ਮੇਂ ਜੋ ਅਭਿਮਾਨ ਥਾ, ਸੋ ਤਿਆਗ ਦੀਆ। ਵਾ ਜੋ (ਚੰਦਨ) ਗੁਰੂ ਹੈ ਤਾਂ ਸੋ ਬਾਸਨਾ ਮਨ ਕੀ ਤਿਆਗ ਕਰ ਜਬ ਚੰਦਨ ਭਏ ਤਬਿ ਅਭਿਮਾਨ ਘਟ ਗਿਆ॥੨॥☬ਜੇ ਕਹੇ ਔਰੋਂ ਕੋ ਅਭਿਮਾਨ ਭੀ ਨਿਵਿਰਤਿ ਹੋ ਕਰ ਪ੍ਰਭੂ ਮੇਂ ਥਾਨ ਹੈ ਵਾ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਮਨ ਦੀਆਂ ਵਾਸ਼ਨਾਂ ਤਿਆਗ ਕੇ (ਮੇਰੇ ਅੰਦਰ, ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ, (ਮੇਰੇ ਅੰਦਰੋਂ) ਅਹੰਕਾਰ ਘਟ ਗਿਆ ਹੈ (ਭਾਵ ਮਿਟ ਗਿਆ ਹੈ) ॥੨॥ਪਦ ਅਰਥ ਬਾਸੁ = ਸੁਗੰਧੀ। ਮਨ ਬਾਸਨ = ਮਨ ਦੀਆਂ ਵਾਸ਼ਨਾਂ। ਤਿਆਗਿ = ਤਿਆਗ ਕੇ।੨। {❀ ਨੋਟ: ਲਫ਼ਜ਼ 'ਤਿਆਗਿ' ਦਾ ਅਰਥ ਹੈ 'ਤਿਆਗ ਕੇ'। ਲਫ਼ਜ਼ 'ਘਟਿਓ' ਵਿਆਕਰਣ ਅਨੁਸਾਰ "ਭੂਤਕਾਲ" ਹੈ, ਜਿਵੇਂ ਇਸੇ ਹੀ ਸ਼ਬਦ ਦੇ ਲਫ਼ਜ਼ 'ਜਾਨਿਓ', 'ਬਸਿਓ' ਅਤੇ 'ਪ੍ਰਗਾਸਿਓ' ਹਨ; ਘਟਿਓ = ਘਟ ਗਿਆ, ਘਟਿਆ। ਜਾਨਿਓ = ਜਾਨਿਆ, ਜਾਣ ਲਿਆ। ਬਸਿਓ = ਵੱਸਿਆ, ਵੱਸ ਪਿਆ। ਪ੍ਰਗਾਸਿ = ਪ੍ਰਗਾਸਿਆ, ਚਮਕ ਪਿਆ। ਸੋ, ਲਫ਼ਜ਼ 'ਘਟਿਓ' ਦਾ ਅਰਥ "ਘਟਦਾ ਘਟਦਾ" ਨਹੀਂ ਹੋ ਸਕਦਾ। ਨਾਹ ਹੀ ਇਸ ਦਾ ਅਰਥ "ਘਟ ਵਿਚੋਂ" ਹੋ ਸਕਦਾ ਹੈ; ਉਸ ਹਾਲਤ ਵਿਚ ਲਫ਼ਜ਼ "ਘਟਹੁ" ਹੁੰਦਾ ਹੈ, ਜਿਵੇਂ "ਮਨਹੁ" = ਮਨ ਤੋਂ, ਮਨ ਵਿਚੋਂ। ਲਫ਼ਜ਼ 'ਤਿਆਗਿ' ਵਾਂਗ ਹੀ ਜਾਨਿ = ਜਾਣ ਕੇ। ਮਾਨਿ = ਮੰਨ ਕੇ। ਕਾਟਿ = ਕੱਟ ਕੇ। ਭੇਟਿ = ਭੇਟ ਕੇ ਮਿਲ ਕੇ} ॥੨॥
SikhNet (Spanish)Habiendo dejado la soberbia, mi Alma está perfumada con la fragancia de sándalo. (2)
ਜੋ ਜਨ ਗਾਇ ਧਿਆਇ ਜਸੁ ਠਾਕੁਰ; ਤਾਸੁ ਪ੍ਰਭੂ ਹੈ ਥਾਨਾਨਾਂ ॥
jo jan gaae dhiaae jas tthaakur; taas prabhoo hai thaanaanaan | Ang 339
Sant Singh KhalsaThat humble being, who sings and meditates on the Praises of his Lord and Master, is the dwelling-place of God.
Manmohan SinghThe man, who sings and meditates on the excellences of the Lord, within him is the abode of the master.
Manmohan Singh (Punjabi)ਜੋ ਪੁਰਸ਼ ਸੁਆਮੀ ਦੀਆਂ ਉਤਮਤਾਈਆਂ ਦਾ ਗਾਇਨ ਤੇ ਚਿੰਤਨ ਕਰਦਾ ਹੈ, ਉਸ ਦੇ ਅੰਦਰ ਮਾਲਕ ਦਾ ਨਿਵਾਸ ਹੈ।
Fareedkot Teekaਜੋ ਪੁਰਸ ਠਾਕਰੁ ਕਾ ਜਸ ਗਾਵਤਾ ਹੈ ਔਰ ਧਿਆਵਤਾ ਹੈ ਤਿਸ ਕਾ ਪ੍ਰਭੂ ਹੀ (ਥਾਨ) ਆਸਰਾ ਹੈ॥☬ਪ੍ਰਸ਼ਨ: ਸੰਸਾਰ ਮੇਂ ਵਡਭਾਗੀ ਕੌਨ ਹੈ?☬ਉੱਤਰ:
Prof. Sahib Singhਜੋ ਮਨੁੱਖ ਠਾਕੁਰ ਦਾ ਜਸ ਗਾਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ, ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ।ਪਦ ਅਰਥ ਤਾਸੁ = ਉਸ (ਮਨੁੱਖ ਦੇ ਹਿਰਦੇ) ਵਿਚ। ਪ੍ਰਭੂ ਥਾਨਾਨਾਂ = ਪ੍ਰਭੂ ਦਾ ਥਾਂ, ਪ੍ਰਭੂ ਦਾ ਨਿਵਾਸ।
SikhNet (Spanish)Aquél que canta la Alabanza del Señor y medita en Sus Excelencias, se convierte en el Recinto del Maestro.
ਤਿਹ ਬਡ ਭਾਗ ਬਸਿਓ ਮਨਿ ਜਾ ਕੈ; ਕਰਮ ਪ੍ਰਧਾਨ ਮਥਾਨਾਨਾ ॥੩॥
tih badd bhaag basio man jaa kai; karam pradhaan mathaanaanaa |3| Ang 339
Sant Singh KhalsaHe is blessed with great good fortune; the Lord abides in his mind. Good karma radiates from his forehead. ||3||
Manmohan SinghHe, in whose heart, the Lord dwells, has very good fortune. The most distinguished is the destiny (recorded) on his forehead.
Manmohan Singh (Punjabi)ਜਿਸ ਦੇ ਦਿਲ ਅੰਦਰ ਸੁਆਮੀ ਵਸਦਾ ਹੈ, ਭਾਰੀ ਚੰਗੀ ਕਿਸਮਤ ਹੈ ਉਸ ਦੀ। ਪਰਮ ਪਰਸਿਧ ਹੈ ਉਸ ਦੇ ਮੱਥੇ ਤੇ (ਲਿਖੀ) ਪ੍ਰਾਲਬਧ।
Fareedkot Teekaਜਿਸ ਕੇ ਮਨ ਮੇਂ ਬਸ੍ਯੋ ਹੈ ਤਿਸ ਕੇ ਵੱਡੇ ਭਾਗ ਹੈਂ☬ਜੇ ਕਹੇ ਪਰਮੇਸ੍ਵਰ ਕੇ ਸਾਥ ਮਿਲਾਉਣੇ ਕੋ ਮੁਖ ਸਾਧਨ ਕੌਣ ਹੈ? ਤਿਸ ਪਰ ਕਹਤੇ ਹੈਂ:☬ਜੋ ਪੁਰਸ ਕੇ ਮਸਤਕ ਮੇਂ ਲਿਖੇ ਗਏ ਹੈਂ, ਸੋ ਕਰਮ ਹੀ ਪ੍ਰਧਾਨ ਹੈਂ॥੩॥☬ਪ੍ਰਸ਼ਨ: ਆਪ ਨੇ ਨਿਸਕਾਮ ਕਰਨੇ ਸੇ ਕਿਆ ਫਲੁ ਦੇਖਾ?☬ਉੱਤਰ:
Prof. Sahib Singhਤੇ, ਜਿਸ ਦੇ ਮਨ ਵਿਚ ਪ੍ਰਭੂ ਵੱਸ ਪਿਆ, ਉਸ ਦੇ ਵੱਡੇ ਭਾਗ (ਸਮਝੋ), ਉਸ ਦੇ ਮੱਥੇ ਉੱਤੇ ਉੱਚੇ ਲੇਖ ਉੱਘੜ ਆਏ (ਜਾਣੋ) ॥੩॥ਪਦ ਅਰਥ ਮਨਿ ਜਾ ਕੈ = ਜਿਸ ਮਨੁੱਖ ਦੇ ਮਨ ਵਿਚ। ਕਰਮ ਪ੍ਰਧਾਨ = (ਉੱਚ) ਕਰਮ ਉੱਘੜ ਆਏ ਹਨ। ਮਥਾਨਾਨਾ = ਮੱਥੇ ਤੇ ॥੩॥
SikhNet (Spanish)Aquél en cuyo corazón habita el Señor Maestro, ha sido bendecido, y exaltado, ese es el Destino marcado en su frente.(3)
ਕਾਟਿ ਸਕਤਿ. ਸਿਵ ਸਹਜੁ ਪ੍ਰਗਾਸਿਓ; ਏਕੈ ਏਕ ਸਮਾਨਾਨਾ ॥
kaatt sakat. siv sehaj pragaasio; ekai ek samaanaanaa | Ang 339
Sant Singh KhalsaI have broken the bonds of Maya; the intuitive peace and poise of Shiva has dawned within me, and I am merged in oneness with the One.
Manmohan SinghI have destroyed mammon. Lord's knowledge is kindled in my mind and I have become absorbed in the One Master.
Manmohan Singh (Punjabi)ਮਾਇਆ ਨੂੰ ਮੈਂ ਮੇਟ ਸੁਟਿਆ ਹੈ। ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੌਸ਼ਨ ਹੋ ਗਈ ਹੈ ਅਤੇ ਮੈਂ ਇਕ ਮਾਲਕ ਅੰਦਰ ਲੀਨ ਹੋ ਗਿਆ ਹਾਂ।
Fareedkot Teekaਅਵਿਦ੍ਯਾ ਸਕਤੀ ਕੋ ਕਾਟ ਕਰ (ਸਿਵ) ਪਰਮਾਤਮਾਂ ਕਾ (ਸਹਜੁ) ਗ੍ਯਾਨ ਪ੍ਰਕਾਸਿਆ ਹੈ॥☬ਪ੍ਰਸ਼ਨ: ਗਿਆਨ ਕਾ ਸਰੂਪ ਕਿਆ ਹੈ?☬ਉੱਤਰ: ਏਕ ਹੀ ਏਕ ਸਮਾਇਆ ਜਾਣਿਆ ਹੈ, ਇਸੀ ਕਾ ਨਾਮੁ ਗਿਆਨ ਹੈ॥☬ਪ੍ਰਸ਼ਨ: ਕਰਮ ਕਰਤਿਆਂ ਹੂਇਆਂ ਆਪ ਸੇ ਗਿਆਨ ਹੋ ਗਿਆ ਹੈ?☬ਉੱਤਰ:
Prof. Sahib Singhਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਤਾਂ ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ।ਪਦ ਅਰਥ ਕਾਟਿ = ਕੱਟ ਕੇ, ਦੂਰ ਕਰ ਕੇ। ਸਕਤਿ = ਮਾਇਆ (ਦਾ ਪ੍ਰਭਾਵ)। ਸਿਵ ਸਹਜੁ = ਸ਼ਿਵ ਦੀ ਸਹਜਿ ਅਵਸਥਾ, ਪਰਮਾਤਮਾ ਦਾ ਗਿਆਨ, ਪ੍ਰਭੂ ਦਾ ਪ੍ਰਕਾਸ਼। ਏਕੈ ਏਕ = ਨਿਰੋਲ ਇੱਕ ਪ੍ਰਭੂ ਵਿਚ।
SikhNet (Spanish)He cortado las amarras de Maya, el conocimiento del Señor se ha prendido en mi mente y estoy imbuido en mi Dios.
ਕਹਿ ਕਬੀਰ. ਗੁਰ ਭੇਟਿ ਮਹਾ ਸੁਖ; ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
keh kabeer. gur bhett mahaa sukh; bhramat rahe man maanaanaan |4|23|74| Ang 340
Sant Singh KhalsaSays Kabeer, meeting the Guru, I have found absolute peace. My mind has ceased its wanderings; I am happy. ||4||23||74||
Manmohan SinghSays Kabir, on meeting the Guru, I have obtained supreme bliss. My mind has ceased to wander and is rendered happy.
Manmohan Singh (Punjabi)ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਮਿਲ ਕੇ ਮੈਨੂੰ ਪਰਮ ਆਨੰਦ ਪਰਾਪਤ ਹੋ ਗਿਆ ਹੈ। ਮੇਰਾ ਮਨੂਆ ਭਟਕਣੋ ਹੱਟ ਗਿਆ ਹੈ ਅਤੇ ਖੁਸ਼ ਹੋ ਗਿਆ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਗੁਰੋਂ ਕੋ ਮਿਲ ਕੇ ਆਤਮ ਸੁਖ ਹੂਆ ਹੈ। ਯਾਂ ਤੇ ਚੌਰਾਸੀ ਮੇਂ ਭ੍ਰਮਤੇ ਹੂਏ ਰਹ ਗਏ ਹੈਂ, ਬ੍ਰਹਮ ਸਰੂਪ ਮੇਂ ਮਨ ਮਾਨਾ ਹੈ॥੪॥੨੩॥੭੪॥☬ਏਕ ਕਾਲ ਮੇਂ ਕਬੀਰ ਜੀ ਕੇ ਪਾਸ ਕਾਜੀ ਅਰੁ ਬ੍ਰਾਹਮਣ ਅਪਣਾ ਅਪਣਾ ਮਤੁ ਸਿਧ ਕਰਾਵਨੇ ਕੇ ਵਾਸਤੇ ਔਰ ਕਬੀਰ ਜੀ ਕਾ ਸਿਧਾਂਤ ਸੁਣਨੇ ਕੋ ਆਏ। ਆਇ ਕਰ ਕਹਾ ਕਿ ਆਪ ਅਖਰੋਂ ਕਾ ਸਿਧਾਂਤ ਕਹੋ, ਜੋ ਇਨ ਮੇਂ ਸੇ ਕਿਆ ਮਿਲਤਾ ਹੈ ਔਰ ਤ੍ਰਿਲੋਕੀ ਮੇਂ ਕਿਆ ਹੈ ਔਰ ਨਿਜ ਸਿਧਾਂਤ ਕੋ ਪ੍ਰਗਟ ਕਰੋ। ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ ॥੪॥੨੩॥੭੪॥ਪਦ ਅਰਥ ਗੁਰ ਭੇਟਿ = ਗੁਰੂ ਨੂੰ ਮਿਲ ਕੇ। ਭ੍ਰਮਤ ਰਹੇ = ਭਟਕਣਾ ਦੂਰ ਹੋ ਜਾਂਦੀ ਹੈ। ਮਾਨਾਨਾਂ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ ॥੪॥੨੩॥੭੪॥
* ਸ਼ਬਦ ਦਾ ਭਾਵ: ਸਤਿਗੁਰੂ ਨੂੰ ਮਿਲ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਦਾ ਹੈ, ਉਸ ਦਾ ਮਨ ਵਿਕਾਰਾਂ ਵਲੋਂ ਹਟ ਕੇ ਪ੍ਰਭੂ ਦੇ ਦੇਸ ਦੀਆਂ ਉਡਾਰੀਆਂ ਲਾਂਦਾ ਹੈ। ਵਾਸ਼ਨਾ ਮੁੱਕ ਜਾਣ ਕਰਕੇ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।੭੪। * ਨੋਟ: ਇਸ ਸ਼ਬਦ ਦੀ ਹਰੇਕ ਤੁਕ ਦੇ ਅਖ਼ੀਰਲੇ ਲਫ਼ਜ਼ ਦਾ ਅਖ਼ੀਰਲਾ ਅੱਖਰ 'ਨਾ' ਸਿਰਫ਼ ਪਦ-ਪੂਰਤੀ ਲਈ ਹੈ, 'ਅਰਥ' ਕਰਨ ਵਿਚ ਇਸ ਦਾ ਕੋਈ ਸੰਬੰਧ ਨਹੀਂ ਪੈਂਦਾ।
SikhNet (Spanish)Dice Kabir, he encontrando al Guru, he obtenido el Éxtasis Supremo, mi mente no vacila más, ahora estoy Feliz.(4-23-74)