ਰਾਜਾ ਰਾਮ. ਤੂੰ ਐਸਾ ਨਿਰਭਉ; ਤਰਨ ਤਾਰਨ, ਰਾਮ ਰਾਇਆ ॥੧॥ ਰਹਾਉ ॥
raajaa raam. toon aisaa nirbhau; taran taaran, raam raaeaa |1| rahaau |
Sant Singh KhalsaO my Sovereign Lord King, You are Fearless; You are the Carrier to carry us across, O my Lord King. ||1||Pause||
Manmohan SinghMy Sovereign Lord Thou art very fearless. Thou art a raft to swim across, O God, the monarch. Pause.
Manmohan Singh (Punjabi)ਮੇਰੇ ਪਾਤਸ਼ਾਹ ਪ੍ਰਭੂ! ਤੂੰ ਬਹੁਤ ਹੀ ਨਿਡੱਰ ਹੈਂ। ਪਾਰ ਉਤਰਨ ਲਈ ਤੂੰ ਇਕ ਬੇੜੀ ਹੈ, ਹੇ ਵਾਹਿਗੁਰੂ ਰਾਜੇ! ਠਹਿਰਾਉ।
Fareedkot Teekaਬੇਨਤੀ: ਰਾਜਾ ਰਾਮ ਤੂੰ ਐਸਾ ਨਿਰਭਉ ਹੈਂ। ਹੇ ਰਾਮ ਰਾਜਾ! ਤੂੰ ਤਾਰਨੇ ਕੋ (ਤਰਨ) ਨਾਉਕਾ ਹੈਂ॥੧॥ ਰਹਾਉ ॥
Prof. Sahib Singhਹੇ ਸਭ ਦੇ ਮਾਲਕ ਪ੍ਰਭੂ! ਹੇ ਸਭ ਜੀਵਾਂ ਨੂੰ ਤਾਰਨ ਲਈ ਸਮਰੱਥ ਰਾਮ! ਹੇ ਸਭ ਵਿਚ ਵਿਆਪਕ ਪ੍ਰਭੂ! ਤੂੰ ਕਿਸੇ ਤੋਂ ਡਰਦਾ ਨਹੀਂ ਹੈਂ; ਤੇਰਾ ਸੁਭਾਵ ਕੁਝ ਅਨੋਖਾ ਹੈ ॥੧॥ ਰਹਾਉ ॥ਪਦ ਅਰਥ ਰਾਜਾ ਰਾਮ = ਹੇ ਸਭ ਦੇ ਮਾਲਕ ਪ੍ਰਭੂ! ਐਸਾ = ਇਹੋ ਜਿਹੇ ਸੁਭਾਵ ਵਾਲਾ, ਅਨੋਖਾ ਜਿਹਾ। ਤਰਨ = ਬੇੜੀ, ਜਹਾਜ਼। ਤਰਨ ਤਾਰਨ = ਸਭ ਜੀਵਾਂ ਨੂੰ ਤਾਰਨ ਲਈ ਜਹਾਜ਼ ॥੧॥ ਰਹਾਉ ॥
SikhNet (Spanish)Oh Señor, mi intrépido Rey, eres el Barco en que atravieso este mar de la existencia. (1-Pausa)
ਜਬ ਹਮ ਹੋਤੇ, ਤਬ ਤੁਮ ਨਾਹੀ; ਅਬ ਤੁਮ ਹਹੁ, ਹਮ ਨਾਹੀ ॥
jab ham hote, tab tum naahee; ab tum hahu, ham naahee |
Sant Singh KhalsaWhen I was, then You were not; now that You are, I am not.
Manmohan SinghWhen I was proud Thou wert not in me. Now when Thou art in mine, I am not proud.
Manmohan Singh (Punjabi)ਜਦ ਮੈਂ ਹੰਕਾਰੀ ਸਾਂ ਤੂੰ ਮੇਰੇ ਵਿੱਚ ਨਹੀਂ ਸੈਂ। ਹੁਣ ਜਦ ਤੂੰ ਮੇਰੇ ਵਿੱਚ ਹੈਂ ਮੈਂ ਮਗ਼ਰੂਰ ਨਹੀਂ ਹਾਂ।
Fareedkot Teekaਜਬ ਹਮ ਅਪਨੇ ਆਪ ਕੋ ਜੀਵ ਮਾਨਤੇ ਥੇ ਤਬ ਤੁਮ ਹਮ ਕੋ ਪ੍ਰਾਪਤ ਨਹੀਂ ਥੇ। ਅਬ ਤੁਮ ਪ੍ਰਾਪਤ ਹੂਏ ਤੋ ਤਬ ਹਮ ਤੁਮ ਸੇ ਕੁਛ ਭਿੰਨ ਨਹੀਂ ਹੈਂ।
Prof. Sahib Singhਜਿਤਨਾ ਚਿਰ ਅਸੀਂ ਕੁਝ ਬਣੀ ਫਿਰਦੇ ਹਾਂ (ਭਾਵ, ਹਉਮੈ ਅਹੰਕਾਰ ਕਰਦੇ ਹਾਂ) ਤਦ ਤਕ (ਹੇ ਪ੍ਰਭੂ!) ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ (ਆਪਣਾ ਚਾਨਣ ਨਹੀਂ ਕਰਦਾ), ਪਰ ਜਦੋਂ ਹੁਣ ਤੂੰ ਆਪ (ਸਾਡੇ ਵਿਚ) ਨਿਵਾਸ ਕੀਤਾ ਹੈ ਤਾਂ ਸਾਡੇ ਵਿਚ ਉਹ ਪਹਿਲੀ ਹਉਮੈ ਨਹੀਂ ਰਹੀ।
SikhNet (Spanish)Cuando habitaba en mi ego, no estaba Contigo;
ਅਬ ਹਮ ਤੁਮ, ਏਕ ਭਏ ਹਹਿ; ਏਕੈ ਦੇਖਤ ਮਨੁ ਪਤੀਆਹੀ ॥੧॥
ab ham tum, ek bhe heh; ekai dekhat man pateeaahee |1|
Sant Singh KhalsaNow, You and I have become one; seeing this, my mind is content. ||1||
Manmohan SinghNow Thou and I have became one. My mind is appeased on beholding that we both are one and the same.
Manmohan Singh (Punjabi)ਹੁਣ ਤੂੰ ਤੇ ਮੈਂ ਇਕ ਹੋ ਗਏ ਹਾਂ, ਇਹ ਵੇਖ ਕੇ ਕਿ ਅਸੀਂ ਦੋਨੋਂ ਇਕ ਮਿਕ ਹੋ ਗਏ ਹਾਂ, ਮੇਰਾ ਚਿੱਤ ਪਤੀਜ ਗਿਆ ਹੈ।
Fareedkot Teekaਅਬ ਹਮ ਔਰ ਤੁਮ ਏਕ ਭਏ ਹੈਂ, ਏਕ ਤੇਰੇ ਕੋ ਦੇਖਤੇ ਹੀ ਮਨ ਨਿਸਚੇ ਕੋ ਪ੍ਰਾਪਤ ਹੂਆ ਹੈ॥੧॥
Prof. Sahib Singhਹੁਣ (ਹੇ ਪ੍ਰਭੂ!) ਤੂੰ ਤੇ ਅਸੀਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ ਮੰਨ ਗਿਆ ਹੈ (ਕਿ ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁਝ ਭੀ ਨਹੀਂ ਹਾਂ) ॥੧॥ਪਦ ਅਰਥ ਪਤੀਆਹੀ = ਪਤੀਜ ਗਿਆ ਹੈ, ਮੰਨ ਗਿਆ ਹੈ ਕਿ ਤੂੰ ਹੀ ਤੂੰ ਹੈਂ ਅਸੀਂ ਤੈਥੋਂ ਵੱਖਰੇ ਕੁਝ ਭੀ ਨਹੀਂ ਹਾਂ ॥੧॥
SikhNet (Spanish)ahora que soy Uno Contigo, mi mente está saciada. (1)
ਜਬ ਬੁਧਿ ਹੋਤੀ. ਤਬ ਬਲੁ ਕੈਸਾ; ਅਬ ਬੁਧਿ ਬਲੁ ਨ ਖਟਾਈ ॥
jab budh hotee. tab bal kaisaa; ab budh bal na khattaaee |
Sant Singh KhalsaWhen there was wisdom, how could there be strength? Now that there is wisdom, strength cannot prevail.
Manmohan SinghWhen there is worldly wisdom how can there be spiritual strength? Now (when I have spiritual wisdom), the temporal strength cannot abide.
Manmohan Singh (Punjabi)ਜਦ ਸੰਸਾਰੀ ਸਿਆਣਪ ਹੈ ਤਾਂ ਰੂਹਾਨੀ ਸੱਤਿਆਂ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ (ਜਦ ਮੇਰੇ ਪੱਲੇ ਆਤਮਕ ਅਕਲਮੰਦੀ ਹੈ) ਤਾਂ ਦੁਨਿਆਵੀ ਤਾਕਤ ਰਹਿ ਨਹੀਂ ਸਕਦੀ।
Fareedkot Teekaਜਬ ਸੰਸਾਰਕ ਬੁਧੀ ਹੋਤੀ ਥੀ ਤਬ ਤੇਰੀ ਪ੍ਰਾਪਤੀ ਕਾ ਬਲ ਕੈਸਾ ਥਾ, ਭਾਵ ਸੇ ਬਲ ਨਹੀਂ ਥਾ। ਬੁਧੀ ਔਰ ਬਲ ਜੋ ਸੰਸਾਰਕ ਥੇ ਅਬ ਉਨ ਕੀ (ਖਟਾਈ) ਸਮਾਈ ਨਹੀਂ॥
Prof. Sahib Singh(ਹੇ ਪ੍ਰਭੂ!) ਜਿਤਨਾ ਚਿਰ ਅਸਾਂ ਜੀਵਾਂ ਵਿਚ ਆਪਣੀ ਅਕਲ (ਦੀ ਹਉਮੈ) ਹੁੰਦੀ ਹੈ ਉਤਨਾ ਚਿਰ ਸਾਡੇ ਵਿਚ ਕੋਈ ਆਤਮਕ ਬਲ ਨਹੀਂ ਹੁੰਦਾ (ਭਾਵ, ਸਹਿਮੇ ਹੀ ਰਹਿੰਦੇ ਹਾਂ), ਪਰ ਹੁਣ (ਜਦੋਂ ਤੂੰ ਆਪ ਸਾਡੇ ਵਿਚ ਆ ਪ੍ਰਗਟਿਆ ਹੈਂ) ਸਾਡੀ ਆਪਣੀ ਅਕਲ ਤੇ ਬਲ ਦਾ ਮਾਣ ਨਹੀਂ ਰਿਹਾ।ਪਦ ਅਰਥ ਬਲੁ ਕੈਸਾ = ਕੇਹਾ ਬਲ ਹੋ ਸਕਦਾ ਸੀ? (ਭਾਵ, ਸਾਡੇ ਅੰਦਰ ਆਤਮਕ ਬਲ ਨਹੀਂ ਸੀ)। ਨ ਖਟਾਈ = ਸਮਾਈ ਨਹੀਂ ਹੈ।
SikhNet (Spanish)Cuando me apoyaba en mi astucia, ¿cómo podía recolectar mí fuerza espiritual? Ahora que soy sabio en Ti, no tengo necesidad del poder mundano.
ਕਹਿ ਕਬੀਰ. ਬੁਧਿ ਹਰਿ ਲਈ ਮੇਰੀ; ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
keh kabeer. budh har lee meree; budh badalee sidh paaee |2|21|72|
Sant Singh KhalsaSays Kabeer, the Lord has taken away my wisdom, and I have attained spiritual perfection. ||2||21||72||
Manmohan SinghSays Kabir, God has taken away my worldly wisdom and I have obtained perfection instead.
Manmohan Singh (Punjabi)ਕਬੀਰ ਜੀ ਆਖਦੇ ਹਨ, ਪਰਮੇਸ਼ਰ ਨੇ ਮੇਰੀ ਸੰਸਾਰੀ ਸਿਆਣਪ ਲੈ ਲਈ ਹੈ ਅਤੇ ਉਸ ਦੀ ਥਾਂ ਮੈਨੂੰ ਪੂਰਨਤਾ ਪਰਾਪਤ ਹੋ ਗਈ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਜੋ ਮੇਰੀ ਸੰਸਾਰਕ ਬੁਧੀ ਥੀ ਸੋ ਮੇਰੇ ਸੇ ਅਬ ਆਪਨੇ ਦੂਰ ਕਰ ਲਈ ਹੈ। ਜਬ ਸੰਸਾਰਕ ਬੁਧੀ ਬਦਲੀ ਅਰਥਾਤ ਉਲਟ ਕੇ ਪਰਮੇਸ੍ਵਰ ਪਰਾਇਣ ਹੂਈ ਤਬ (ਸਿਧਿ ਪਾਈ) ਮੋਖ੍ਯ ਪ੍ਰਾਪਤ ਹੋਈ ਹੈ॥੨॥੨੧॥੭੨॥
Prof. Sahib Singhਕਬੀਰ ਆਖਦਾ ਹੈ-(ਹੇ ਪ੍ਰਭੂ!) ਤੂੰ ਮੇਰੀ (ਹਉਮੈ ਵਾਲੀ) ਅਕਲ ਖੋਹ ਲਈ ਹੈ, ਹੁਣ ਉਹ ਅਕਲ ਬਦਲ ਗਈ ਹੈ (ਭਾਵ, 'ਮੈਂ ਮੈਂ' ਛੱਡ ਕੇ 'ਤੂੰ ਹੀ ਤੂੰ' ਕਰਨ ਵਾਲੀ ਹੋ ਗਈ ਹੈ, ਇਸ ਵਾਸਤੇ ਮਨੁੱਖਾ ਜਨਮ ਦੇ ਮਨੋਰਥ ਦੀ) ਸਿੱਧੀ ਹਾਸਲ ਹੋ ਗਈ ਹੈ ॥੨॥੨੧॥੭੨॥ਪਦ ਅਰਥ ਹਰਿ ਲਈ = ਖੋਹ ਲਈ ਹੈ ॥੨॥੨੧॥੭੨॥
* ਸ਼ਬਦ ਦਾ ਭਾਵ: ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਪ੍ਰਭੂ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਦੋਂ ਉਹ ਆਪ ਅੰਦਰ ਆ ਵੱਸਦਾ ਹੈ ਤਾਂ ਹਉਮੈ ਨਾਸ ਹੋ ਜਾਂਦੀ ਹੈ ਤੇ ਹਉਮੈ ਨੂੰ ਦੂਰ ਕਰਨਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।੭੨। * ਨੋਟ: ਰਵਿਦਾਸ ਜੀ ਸੋਰਠ ਵਿਚ ਲਿਖਦੇ ਹਨ: 'ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ।' ਇਸ ਤੁਕ ਨੂੰ ਕਬੀਰ ਜੀ ਦੇ ਇਸ ਸ਼ਬਦ ਦੇ ਅੰਕ ਨੰ: ੧ ਦੀ ਪਹਿਲੀ ਤੁਕ ਨਾਲ ਮੇਲੋ। ਲਫ਼ਜ਼ਾਂ ਦੀ ਇਹ ਸਾਂਝ ਸਬੱਬ ਨਾਲ ਨਹੀਂ ਬਣ ਗਈ। ਕਬੀਰ ਤੇ ਰਵਿਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ, ਸਮਕਾਲੀ ਭੀ ਸਨ। ਹਮ-ਖ਼ਿਆਲ ਹੋਣ ਕਰਕੇ ਦੋਵੇਂ ਆਪੋ ਵਿਚ ਮੇਲਜੋਲ ਭੀ ਜ਼ਰੂਰ ਰੱਖਦੇ ਹੋਣਗੇ।
SikhNet (Spanish)Dice Kabir, el Señor me ha liberado de mi individualidad, y ahora que mi mente se ha transformado, he logrado la Perfección. (2-21-72)