ਆਸਾ ਮਹਲਾ ੫ ॥
aasaa mahalaa 5 | Ang 395
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਪ੍ਰਥਮੇ ਮਿਟਿਆ; ਤਨ ਕਾ ਦੂਖ ॥
prathame mittiaa; tan kaa dookh | Ang 395
Sant Singh KhalsaFirst, the pains of the body vanish;
Manmohan SinghFirst vanishes the pain of the body,
Manmohan Singh (Punjabi)ਪਹਿਲਾਂ ਦੇਹਿ ਦੀ ਪੀੜ ਨਾਸ ਹੋ ਗਈ ਹੈ,
Fareedkot Teekaਪ੍ਰਿਥਮੇ ਮੇਰਾ ਸਰੀਰ ਕਾ ਦੁਖ ਦੂਰ ਹੋ ਗ੍ਯਾ, ਭਾਵ ਦੇਹ ਅਭਿਮਾਨ ਨਵਿਰਤ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਨੂੰ ਮਿਲਿਆਂ ਸਭ ਤੋਂ) ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ,ਪਦ ਅਰਥ ਪ੍ਰਥਮੇ = ਪਹਿਲਾਂ।
SikhNet (Spanish)El dolor se va del cuerpo
ਮਨ ਸਗਲ ਕਉ; ਹੋਆ ਸੂਖੁ ॥
man sagal kau; hoaa sookh | Ang 395
Sant Singh Khalsathen, the mind becomes totally peaceful.
Manmohan Singhand then the mind attains all peace.
Manmohan Singh (Punjabi)ਅਤੇ ਮਗਰੋਂ ਚਿੱਤ ਨੂੰ ਸਮੂਹ ਆਰਾਮ ਪਰਾਪਤ ਹੋ ਗਿਆ ਹੈ।
Fareedkot Teekaਅਰੁ ਮਨ ਕੋ ਸਭੁ ਸੁਖ ਹੂਆ ਹੈ॥
Prof. Sahib Singhਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ।ਪਦ ਅਰਥ ਕਉ = ਨੂੰ।
SikhNet (Spanish)de aquél que es bendecido por el Guru con el Naam,
ਕਰਿ ਕਿਰਪਾ; ਗੁਰ ਦੀਨੋ ਨਾਉ ॥
kar kirapaa; gur deeno naau | Ang 395
Sant Singh KhalsaIn His Mercy, the Guru bestows the Lord's Name.
Manmohan SinghThe Guru has mercifully given me God's Name
Manmohan Singh (Punjabi)ਮਿਹਰਬਾਨੀ ਕਰਕੇ ਗੁਰਾਂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ।
Fareedkot Teekaਜਿਨ ਗੁਰੋਂ ਨੇ ਕ੍ਰਿਪਾ ਕਰ ਕੇ ਮੁਝੇ ਨਾਮ ਦੀਆ ਹੈ॥
Prof. Sahib Singhਗੁਰੂ ਨੇ ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ।ਪਦ ਅਰਥ ਕਰਿ = ਕਰ ਕੇ। ਗੁਰਿ = ਗੁਰੂ ਨੇ।
SikhNet (Spanish)el Nombre del Señor, y su mente está siempre en Éxtasis.
ਬਲਿ ਬਲਿ; ਤਿਸੁ ਸਤਿਗੁਰ ਕਉ ਜਾਉ ॥੧॥
bal bal; tis satigur kau jaau |1| Ang 395
Sant Singh KhalsaI am a sacrifice, a sacrifice to that True Guru. ||1||
Manmohan SinghA sacrifice a sacrifice am I unto that True Guru.
Manmohan Singh (Punjabi)ਕੁਰਬਾਨ, ਕੁਰਬਾਨ ਹਾਂ, ਮੈਂ ਉਸ ਸੱਚੇ ਗੁਰੂ ਉਤੋਂ।
Fareedkot Teekaਮੈਂ ਤਿਨ ਸਤਿਗੁਰੋਂ ਕੇ ਬਾਰੰਬਾਰ ਬਲਿਹਾਰ ਜਾਤਾ ਹੂੰ॥੧॥
Prof. Sahib Singh(ਹੇ ਭਾਈ!) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ॥੧॥ਪਦ ਅਰਥ ਬਲਿ ਬਲਿ = ਕੁਰਬਾਨ। ਜਾਉ = ਮੈਂ ਜਾਂਦਾ ਹਾਂ, ਜਾਉਂ ॥੧॥
SikhNet (Spanish)Ofrezco mi ser en sacrificio a tal Guru. (1)
ਗੁਰੁ ਪੂਰਾ ਪਾਇਓ; ਮੇਰੇ ਭਾਈ ॥
gur pooraa paaeo; mere bhaaee | Ang 395
Sant Singh KhalsaI have obtained the Perfect Guru, O my Siblings of Destiny.
Manmohan SinghThe perfect Guru I have obtained O my brother.
Manmohan Singh (Punjabi)ਪੂਰਨ ਗੁਰਾਂ ਨੂੰ ਪਰਾਪਤ ਕਰ ਲਿਆ ਹੈ, ਹੇ ਮੈਡੇ ਵੀਰ!
Fareedkot Teekaਹੇ ਮੇਰੇ ਭਾਈ! ਮੈਨੇ ਪੂਰਾ ਗੁਰੂ ਪਾਯਾ ਹੈ॥
Prof. Sahib Singhਹੇ ਮੇਰੇ ਵੀਰ! ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ,ਪਦ ਅਰਥ ਭਾਈ = ਹੇ ਭਾਈ!
SikhNet (Spanish)Cuando uno encuentra al Guru Perfecto, oh querido,
ਰੋਗ ਸੋਗ ਸਭ ਦੂਖ ਬਿਨਾਸੇ; ਸਤਿਗੁਰ ਕੀ ਸਰਣਾਈ ॥ ਰਹਾਉ ॥
rog sog sabh dookh binaase; satigur kee saranaaee | rahaau | Ang 395
Sant Singh KhalsaAll illness, sorrows and sufferings are dispelled, in the Sanctuary of the True Guru. ||Pause||
Manmohan SinghBy seeking the protection of the True Guru all my ailments sorrows and distresses are destroyed. Pause.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ, ਮੇਰੀਆਂ ਸਾਰੀਆਂ ਬੀਮਾਰੀਆਂ ਗਮ ਅਤੇ ਤਕਲੀਫਾਂ ਨਾਸ ਹੋ ਗਈਆਂ ਹਨ। ਠਹਿਰਾਉ।
Fareedkot Teekaਗੁਰੋਂ ਕੀ ਸਰਣਾਗਤਿ ਕਰ ਕੇ ਸਭ ਪ੍ਰਕਾਰ ਕੇ ਰੋਗ ਔ ਸੋਗ ਔ ਦੁਖ ਨਾਸ ਹੋ ਗਏ ਹੈਂ॥ ਰਹਾਉ ॥
Prof. Sahib Singhਗੁਰੂ ਦੀ ਸਰਨ ਪਿਆਂ ਮੇਰੇ ਸਾਰੇ ਰੋਗ ਸਾਰੇ ਚਿੰਤਾ ਫ਼ਿਕਰ ਸਾਰੇ ਦੁੱਖ ਨਾਸ ਹੋ ਗਏ ਹਨ ਰਹਾਉ॥
SikhNet (Spanish)todos los sufrimientos y penas se acaban, uno es protegido en el Refugio del Señor. (Pausa)
ਗੁਰ ਕੇ ਚਰਨ; ਹਿਰਦੈ ਵਸਾਏ ॥
gur ke charan; hiradai vasaae | Ang 395
Sant Singh KhalsaThe feet of the Guru abide within my heart;
Manmohan SinghGuru's Feet I have placed within my mind,
Manmohan Singh (Punjabi)ਗੁਰਾਂ ਦੇ ਪੈਰ ਮੈਂ ਆਪਣੇ ਚਿੱਤ ਅੰਦਰ ਟਿਕਾਏ ਹਨ,
Fareedkot Teekaਜਬ ਸੇ ਮੈਨੇ ਗੁਰੋਂ ਕੇ ਚਰਨ ਅੰਤਸਕਰਣ ਮੇਂ ਬਸਾਏ ਹੈਂ॥
Prof. Sahib Singh(ਹੇ ਭਾਈ! ਜਦੋਂ ਤੋਂ) ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ,ਪਦ ਅਰਥ ਹਿਰਦੈ = ਹਿਰਦੇ ਵਿਚ।
SikhNet (Spanish)Aquél que enaltece en su corazón
ਮਨ ਚਿੰਤਤ; ਸਗਲੇ ਫਲ ਪਾਏ ॥
man chintat; sagale fal paae | Ang 395
Sant Singh KhalsaI have received all the fruits of my heart's desires.
Manmohan Singhand I have received all the fruits my heart desired.
Manmohan Singh (Punjabi)ਅਤੇ ਮੈਂ ਆਪਣੇ ਦਿਲ ਲੁੜੀਦੇ (ਚਿੱਤ ਚਾਹੁੰਦੇ) ਮੇਵੇ ਪਾ ਲਏ ਹਨ।
Fareedkot Teekaਤਬ ਸੇ ਮਨ ਚਿੰਤਤ ਸਮਗ੍ਰ ਫਲ ਪਾਇ ਲੀਏ ਹੈਂ॥
Prof. Sahib Singhਮੈਨੂੰ ਸਾਰੇ ਮਨ-ਇੱਛਤ ਫਲ ਮਿਲ ਰਹੇ ਹਨ।ਪਦ ਅਰਥ ਮਨ ਚਿੰਤਤ = ਮਨ-ਇੱਛਤ।
SikhNet (Spanish)los Pies de Loto del Señor, recibe el fruto de sus deseos.
ਅਗਨਿ ਬੁਝੀ; ਸਭ ਹੋਈ ਸਾਂਤਿ ॥
agan bujhee; sabh hoee saant | Ang 395
Sant Singh KhalsaThe fire is extinguished, and I am totally peaceful.
Manmohan SinghMy fire of lust is extinguished and I am all at peace.
Manmohan Singh (Punjabi)ਮੇਰੀ ਅੱਗ ਬੁਝ ਗਈ ਹੈ ਅਤੇ ਮੈਂ ਸਮੂਹ ਠੰਢ ਚੈਨ ਵਿੱਚ ਹਾਂ।
Fareedkot Teekaਜਿਸਤੇ ਤ੍ਰਿਸਨਾ ਅਗਨਿ ਬੁਝ ਗਈ ਔਰ ਸਭ ਪ੍ਰਕਾਰ ਸੇ ਸਾਂਤਿ ਪ੍ਰਾਪਤਿ ਹੋ ਗਈ ਹੈ॥
Prof. Sahib Singh(ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ ਹੈ (ਮੇਰੇ ਅੰਦਰ) ਪੂਰੀ ਠੰਢ ਪੈ ਗਈ ਹੈ।ਪਦ ਅਰਥ ਸਾਂਤਿ = ਠੰਢ।
SikhNet (Spanish)Aquél al que el Señor bendice con su Gracia,
ਕਰਿ ਕਿਰਪਾ; ਗੁਰਿ ਕੀਨੀ ਦਾਤਿ ॥੨॥
kar kirapaa; gur keenee daat |2| Ang 395
Sant Singh KhalsaShowering His Mercy, the Guru has given this gift. ||2||
Manmohan SinghShowering his benediction the Guru has given me the gift of God's Name.
Manmohan Singh (Punjabi)ਆਪਣੀ ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ।
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਐਸੀ ਦਾਤਿ ਕਰੀ ਹੈ॥੨॥
Prof. Sahib Singhਇਹ ਸਾਰੀ ਦਾਤਿ ਗੁਰੂ ਨੇ ਹੀ ਮੇਹਰ ਕਰ ਕੇ ਦਿੱਤੀ ਹੈ ॥੨॥
SikhNet (Spanish)su fuego es apaciguado y vive para siempre en la Gloria (2)
ਨਿਥਾਵੇ ਕਉ; ਗੁਰਿ. ਦੀਨੋ ਥਾਨੁ ॥
nithaave kau; gur. deeno thaan | Ang 395
Sant Singh KhalsaThe Guru has given shelter to the shelterless.
Manmohan SinghTo the shelterless the Guru has given the shelter.
Manmohan Singh (Punjabi)ਆਸਰਾ ਵਿਹੂਣ ਨੂੰ ਗੁਰੂ ਨੇ ਆਸਰਾ ਦਿੱਤਾ ਹੈ।
Fareedkot Teekaਜਿਨ ਕੋ ਕੋਈ ਅਸਥਾਨ ਨਹੀਂ ਥਾ ਤਿਨ ਕੋ ਗੁਰੋਂ ਨੇ ਅਸਥਾਨ ਦੀਆ ਹੈ॥
Prof. Sahib Singhਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ (ਆਪਣੇ ਚਰਨਾਂ ਵਿੱਚ) ਥਾਂ ਦਿੱਤਾ,ਪਦ ਅਰਥ ਨਿਥਾਵਾ = ਜਿਸ ਨੂੰ ਕਿਤੇ ਢੋਈ ਨਾਹ ਮਿਲੇ।
SikhNet (Spanish)El vagabundo encuentra un lugar a través del Guru;
ਨਿਮਾਨੇ ਕਉ; ਗੁਰਿ ਕੀਨੋ ਮਾਨੁ ॥
nimaane kau; gur keeno maan | Ang 395
Sant Singh KhalsaThe Guru has given honor to the dishonored.
Manmohan SinghUnto the dishonoured the Guru has bestowed honour.
Manmohan Singh (Punjabi)ਬੇਇਜ਼ਤੇ ਨੂੰ ਗੁਰਾਂ ਨੇ ਇੱਜ਼ਤ ਬਖਸ਼ੀ ਹੈ।
Fareedkot Teekaਜਿਨ ਕੋ ਕੋਈ ਮਾਨ ਨਹੀਂ ਦੇਤਾ ਥਾ ਤਿਨ ਕੋ ਗੁਰੋਂ ਨੇ ਮਾਨ ਦੀਆ ਹੈ॥
Prof. Sahib Singhਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ,
SikhNet (Spanish)el deshonrado es bendecido con Honor,
ਬੰਧਨ ਕਾਟਿ; ਸੇਵਕ ਕਰਿ ਰਾਖੇ ॥
bandhan kaatt; sevak kar raakhe | Ang 395
Sant Singh KhalsaShattering his bonds, the Guru has saved His servant.
Manmohan SinghShattering the shackles the Guru has protected me like his slave
Manmohan Singh (Punjabi)ਬੇੜੀਆਂ ਵੱਢ ਕੇ, ਗੁਰਾਂ ਨੇ ਮੇਰੀ ਆਪਣੇ ਗੋਲੇ ਦੀ ਤਰ੍ਹਾਂ ਰੱਖਿਆ ਕੀਤੀ ਹੈ।
Fareedkot Teekaਜਿਨ ਪਰ ਸਤਗੁਰੋਂ ਕੀ ਕ੍ਰਿਪਾ ਹੂਈ ਹੈ, ਤਿਨ ਕੇ ਸੁਭਾਸੁਭ ਕਰਮ ਰੂਪ ਬੰਧਨ ਕਾਟਿ ਕਰ ਕੇ ਅਪਨੇ ਦਾਸ ਕਰ ਰਾਖੇ ਹੈਂ॥
Prof. Sahib Singhਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿਚ ਟਿਕਾ ਲਿਆ,ਪਦ ਅਰਥ ਕਾਟਿ = ਕੱਟ ਕੇ। ਕਰਿ = ਬਣਾ ਕੇ।
SikhNet (Spanish)y libres quedan las amarras del Devoto;
ਅੰਮ੍ਰਿਤ ਬਾਨੀ; ਰਸਨਾ ਚਾਖੇ ॥੩॥
amrit baanee; rasanaa chaakhe |3| Ang 395
Sant Singh KhalsaI taste with my tongue the Ambrosial Bani of His Word. ||3||
Manmohan SinghThe ambrosial Gurbani I now taste with my tongue.
Manmohan Singh (Punjabi)ਸੁਧਾ ਸਰੂਪ ਗੁਰਬਾਣੀ, ਹੁਣ ਮੈਂ ਆਪਣੀ ਜੀਭ ਨਾਲ ਚੱਖਦਾ ਹਾਂ।
Fareedkot Teekaਸੋ ਦਾਸ ਅੰਮ੍ਰਿਤ ਜੋ ਗੁਰੋਂ ਕੀ ਬਾਨੀ ਹੈ, ਤਿਸੀ ਕੇ ਸ੍ਵਾਦ ਕੋ ਰਸਨਾ ਕਰ ਕੇ ਚਾਖਤੇ ਹੈਂ॥੩॥
Prof. Sahib Singhਹੁਣ ਮੇਰੀ ਜੀਭ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਰਸ) ਚੱਖਦੀ ਰਹਿੰਦੀ ਹੈ ॥੩॥ਪਦ ਅਰਥ ਰਸਨਾ = ਜੀਭ ॥੩॥
SikhNet (Spanish)por las Manos del Guru uno es protegido y los labios prueban el Néctar de la Palabra del Señor. (3)
ਵਡੈ ਭਾਗਿ; ਪੂਜ ਗੁਰ ਚਰਨਾ ॥
vaddai bhaag; pooj gur charanaa | Ang 395
Sant Singh KhalsaBy great good fortune, I worship the Guru's feet.
Manmohan SinghThrough the greatest good luck I have adored the Guru's Feet.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕੀਤੀ ਹੈ।
Fareedkot Teekaਵਡੇ ਭਾਗੋਂ ਕਰ ਕੇ ਗੁਰੋਂ ਕੇ ਚਰਨੋਂ ਕੀ ਪੂਜਾ ਪ੍ਰਾਪਤਿ ਹੋਈ ਹੈ॥
Prof. Sahib Singh(ਹੇ ਭਾਈ!) ਵੱਡੀ ਕਿਸਮਤਿ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ (ਦਾ ਅਵਸਰ ਮਿਲਿਆ)ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਪੂਜ = ਪੂਜਾ।
SikhNet (Spanish)Bendito es quien alaba los Pies del Guru,
ਸਗਲ ਤਿਆਗਿ; ਪਾਈ ਪ੍ਰਭ ਸਰਨਾ ॥
sagal tiaag; paaee prabh saranaa | Ang 395
Sant Singh KhalsaForsaking everything, I have obtained God's Sanctuary.
Manmohan SinghForsaking all I have obtained the Lord's protection.
Manmohan Singh (Punjabi)ਸਭ ਨੂੰ ਛੱਡ ਕੇ ਮੈਂ ਸੁਆਮੀ ਦੀ ਪਨਾਹ ਪਰਾਪਤ ਕੀਤੀ ਹੈ।
Fareedkot Teekaਔਰ ਸਭ ਕੁਛ ਤ੍ਯਾਗ ਕਰ ਕੇ ਸਮਰਥ ਗੁਰੋਂ ਕੀ ਸਰਨ ਪਾਈ ਹੈ॥
Prof. Sahib Singh(ਜਿਸ ਦੀ ਬਰਕਤਿ ਨਾਲ) ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸਰਨ ਆ ਪਿਆ ਹਾਂ।ਪਦ ਅਰਥ ਤਿਆਗਿ = ਤਿਆਗ ਕੇ।
SikhNet (Spanish)y dejando todo, encuentra el Refugio de Dios.
ਗੁਰੁ ਨਾਨਕ; ਜਾ ਕਉ ਭਇਆ ਦਇਆਲਾ ॥
gur naanak; jaa kau bheaa deaalaa | Ang 396
Sant Singh KhalsaThat humble being, O Nanak, unto whom the Guru grants His Mercy,
Manmohan SinghThe person unto whom Guru, O Nanak, is merciful,
Manmohan Singh (Punjabi)ਉਹ ਪੁਰਸ਼ ਜਿਸ ਉਤੇ ਗੁਰੂ ਮਿਹਰਬਾਨ ਹਨ, ਹੇ ਨਾਨਕ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਗੁਰੂ ਦਿਆਲ ਹੂਆ ਹੈ॥
Prof. Sahib Singhਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ,ਪਦ ਅਰਥ ਹੇ ਨਾਨਕ! ਜਾ ਕਉ = ਜਿਸ ਮਨੁੱਖ ਉਤੇ।
SikhNet (Spanish)Dice Nanak, aquél sobre quien se posa la Gracia del Guru,
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥
so jan hoaa sadaa nihaalaa |4|6|100| Ang 396
Sant Singh KhalsaIs forever enraptured. ||4||6||100||
Manmohan Singhbecomes jubilant for aye.
Manmohan Singh (Punjabi)ਹਮੇਸ਼ਾਂ ਲਈ ਪਰਸੰਨ ਹੋ ਜਾਂਦਾ ਹੈ।
Fareedkot Teekaਸੋ ਪੁਰਖੁ ਸਰਬਦਾ ਕ੍ਰਿਤ ਕ੍ਰਿਤ ਹੂਆ ਹੈ॥੪॥੬॥੧੦੦॥☬ਜਬ ਗੁਰੂ ਹਰਿ ਗੋਬਿੰਦ ਸਾਹਿਬ ਜੀ ਕਾ ਔਤਾਰ ਹੂਆ, ਤਬ ਸਿਖ ਬਧਾਈ ਦੇਨੇ ਆਏ। ਤਿਨੋਂ ਪ੍ਰਤਿ ਬਡਾਲੀ ਗ੍ਰਾਮ ਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਕ੍ਰਿਪਾ ਕਾ ਬਰਨਨ ਕੀਆ।
Prof. Sahib Singhਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥ਪਦ ਅਰਥ ਨਿਹਾਲਾ = ਪ੍ਰਸੰਨ, ਖ਼ੁਸ਼ ॥੪॥੬॥੧੦੦॥
SikhNet (Spanish)es para siempre salvado y redimido. (4-6-100)