ੴ

ਸਿੱਖਬਾਣੀ · SikhBani

ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰੵਉ ॥

amiau rasanaa badan bar daat alakh apaar gur soor sabad...
Bhatt Kalh Sahar ਭੱਟ ਕਲੵ ਸਹਾਰ · Svaiyay Fifth Mehl · Ang 1408 · 4 lines
Translations

ਅਮਿਉ ਰਸਨਾ, ਬਦਨਿ ਬਰ ਦਾਤਿ; ਅਲਖ ਅਪਾਰ ਗੁਰ ਸੂਰ; ਸਬਦਿ. ਹਉਮੈ ਨਿਵਾਰੵਉ ॥

amiau rasanaa, badan bar daat; alakh apaar gur soor; sabad. haumai nivaaryau |

Sant Singh KhalsaNectar drips from Your tongue, and Your mouth gives Blessings, O Incomprehensible and Infinite Spiritual Hero. O Guru, the Word of Your Shabad eradicates egotism.
Manmohan SinghO Inapprehensible and infinite hero, the Guru, through thy tongue rains Nectar, thy mouth blesses gifts and thy words eradicate ego.
Manmohan Singh (Punjabi)ਹੇ ਅਗਾਧ ਅਤੇ ਬੇਅੰਤ ਯੋਧੇ ਗੁਰਦੇਵ! ਤੇਰੀ ਜੀਭਾ ਤੋਂ ਅੰਮ੍ਰਿਤ ਵਰਸਦਾ ਹੈ। ਤੇਰਾ ਮੁਖਾਰਥਿੰਦ ਦਾਤਾ ਬਖਸ਼ਦਾ ਹੈ ਅਤੇ ਤੇਰੀ ਬਾਣੀ ਹੰਗਤਾ ਨੂੰ ਨਾਸ ਕਰਦੀ ਹੈ।
Fareedkot Teekaਜੋ ਮੁਖ ਕਰ ਕੇ ਰਸਨਾ ਤੇ (ਅਮਿਉ) ਅੰਮ੍ਰਿਤ ਰੂਪ ਬਚਨ ਉਚਾਰਨ ਕਰ ਆਪ (ਬਰ ਦਾਤਿ) ਵਰ ਦੇਤੇ ਹੋ। ਹੇ ਅਲਖ ਅਪਾਰ ਰੂਪ ਸਤਿਗੁਰੂ! ਉਸੀ ਅੰਮ੍ਰਿਤ ਉਪਦੇਸ ਰੂਪ ਸੂਰਜ ਕਰ ਕੇ ਦਾਸੋਂ ਕੇ ਰਿਦੇ ਤੇ ਆਪ ਨੇ ਹਉਮੈ ਰੂਪੀ ਅੰਧੇਰੇ ਕਉ ਨਿਵਾਰਿਆ ਹੈ॥
Prof. Sahib Singhਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ।

ਪਦ ਅਰਥ ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਸਨਾ = ਜੀਭ ਨਾਲ। ਬਦਨਿ = ਮੁਖ ਤੋਂ। ਬਰ ਦਾਤਿ = ਵਰ ਦੀ ਬਖ਼ਸ਼ਿਸ਼। ਗੁਰ ਸੂਰ = ਹੇ ਸੂਰਮੇ ਗੁਰੂ! ਸਬਦਿ = ਸ਼ਬਦ ਦੁਆਰਾ।

SikhNet (Spanish)El Néctar gotea de tu boca y tus labios dan Bendiciones, oh Infinito e Incomprensible Héroe Espiritual. Oh Guru la Palabra de Tu Shabd, erradica el egoísmo.

ਪੰਚਾ ਹਰੁਨਿ ਦਲਿਅਉ; ਸੁੰਨ ਸਹਜਿ. ਨਿਜ ਘਰਿ ਸਹਾਰੵਉ ॥

panchaa harun daliaau; sun sehaj. nij ghar sahaaryau |

Sant Singh KhalsaYou have overpowered the five enticers, and established with intuitive ease the Absolute Lord within Your own being.
Manmohan SinghThou have smothered the five enticing demons and has easily established thy Lord in thy own home.
Manmohan Singh (Punjabi)ਤੂੰ ਪੰਜਾਂ ਹੀ ਲੁਭਾਉਣ ਵਾਲੇ ਭੂਤਨਿਆਂ ਨੂੰ ਕੁਚਲ ਛਡਿਆ ਹੈ ਅਤੇ ਸੁਆਮੀ ਨੂੰ ਸੁਖੈਨ ਹੀ ਆਪਣੇ ਨਿਜ ਦੇ ਧਾਮ ਅੰਦਰ ਟਿਕਾ ਲਿਆ ਹੈ।
Fareedkot Teekaਪਾਂਚੋਂ ਵਿਸ਼ੇ ਰੂਪ ਮ੍ਰਿਗੋਂ ਕੋ ਵਾ (ਪੰਚਾਹਰੁ) ਪੰਚਾਨਨ ਅਰਥਾਤ ਅਗਿਆਨ ਰੂਪੀ ਸ਼ੇਰ ਵਿਸ਼ੇਸ਼ ਕਰ ਕੇ ਆਪ ਨੇ ਦਲਿਆ ਹੈ ਔ ਸੁਤੇ ਹੀ (ਸੁੰਨ) ਅਫੁਰ ਪ੍ਰਮਾਤਮਾ ਕੋ ਅਪਨੇ ਰਿਦੇ ਰੂਪ ਘਰ ਮੇਂ (ਸਹਾਰ੍ਹਉ), ਭਾਵ ਧਾਰਨ ਕੀਆ ਹੈ॥
Prof. Sahib Singhਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ।

ਪਦ ਅਰਥ ਪੰਚਾਹਰੁ = ਪੰਜ (ਗਿਆਨ ਇੰਦ੍ਰਿਆਂ) ਨੂੰ ਹਰਨ ਵਾਲੇ, (ਅਗਿਆਨ) ਨੂੰ। ਸਹਾਰ੍ਯ੍ਯਉ = ਧਾਰਿਆ, ਜਰਿਆ ਹੈ।

SikhNet (Spanish)Te has sobrepuesto a los cinco embaucadores y has establecido con sencillez intuitiva al Señor Absoluto en el Seno de Tu Ser.

ਹਰਿ ਨਾਮਿ ਲਾਗਿ ਜਗ ਉਧਰੵਉ; ਸਤਿਗੁਰੁ ਰਿਦੈ ਬਸਾਇਅਉ ॥

har naam laag jag udharyau; satigur ridai basaaeaau |

Sant Singh KhalsaAttached to the Lord's Name, the world is saved; enshrine the True Guru within your heart.
Manmohan SinghAttached with the Lord's Name, the world is ferried across. That Name, the True Guru has enshrined in my mind.
Manmohan Singh (Punjabi)ਸੁਆਮੀ ਦੇ ਨਾਮ ਨਾਲ ਜੁੜ ਕੇ ਸੰਸਾਰ ਦਾ ਪਾਰ ਉਤਾਰਾ ਥੀ ਵੰਞਦਾ ਹੈ। ਉਹ ਨਾਮ, ਸੱਚੇ ਗੁਰਾਂ ਨੇ ਮੇਰੇ ਅੰਤਰ-ਆਤਮੇ ਟਿਕਾ ਦਿਤਾ ਹੈ।
Fareedkot Teekaਜਿਸ ਹਰੀ ਕੇ ਨਾਮ ਕੋ ਆਪ ਨੇ ਰਿਦੇ ਮੇਂ ਵਸਾਯਾ ਹੈ, ਹੇ ਸਤਿਗੁਰ ਜੀ! ਤਿਸੀ ਨਾਮ ਕੋ ਉਪਦੇਸ ਮੇਂ ਲਗਾਇ ਕਰ ਆਪ ਨੇ ਜਗਤ ਕਾ ਉਧਾਰ ਕੀਆ ਹੈ॥
Prof. Sahib Singhਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ।
SikhNet (Spanish)Apegado al Nombre del Señor, el mundo está a salvo, enaltece al Verdadero Guru en tu corazón,

ਗੁਰ ਅਰਜੁਨ ਕਲੵੁਚਰੈ; ਤੈ ਜਨਕਹ, ਕਲਸੁ ਦੀਪਾਇਅਉ ॥੯॥

gur arajun kalayucharai; tai janakah, kalas deepaaeaau |9|

Sant Singh KhalsaSo speaks KALL: O Guru Arjun, You have illliminated the highest pinnacle of wisdom. ||9||
Manmohan SinghSays Kall, the bard, O Guru Arjan Dev, thou have illumined the pinnacle of the glory of thine slaves.
Manmohan Singh (Punjabi)ਕਲ ਭੱਟ, ਆਖਦਾ ਹੈ, ਹੇ ਗੁਰੂ ਅਰਜਨ ਦੇਵ! ਤੈ ਆਪਣੇ ਗੋਲਿਆਂ ਦੀ ਪ੍ਰਭਤਾ ਦੇ ਮੁਨਾਰੇ ਨੂੰ ਰੋਸ਼ਨ ਕੀਤਾ ਹੈ।
Fareedkot Teekaਸ੍ਰੀ 'ਕਲ' ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਨੇ ਅਪਨੇ ਦਾਸੋਂ ਕੋ ਕਲ ਸਰੂਪ, ਭਾਵ ਸਿਰੋਮਣੀ ਪ੍ਰਮਾਤਮਾ (ਦੀਪਾਇਅਉ) ਪ੍ਰਕਾਸਿਆ, ਭਾਵ ਪ੍ਰਗਟ ਕੀਆ ਹੈ॥੯॥
Prof. Sahib Singhਕਲ੍ਯ੍ਯ ਕਵੀ ਆਖਦਾ ਹੈ ਕਿ ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ ॥੯॥

ਪਦ ਅਰਥ ਕਲਸੁ = ਘੜਾ, ਸੁਨਹਿਰੀ ਗਾਗਰ ਆਦਿਕ ਜੋ ਮੰਦਰਾਂ ਦੇ ਉੱਤੇ ਲਾਈ ਜਾਂਦੀ ਹੈ, ਇਹ ਮੰਦਰ ਦਾ ਨਿਸ਼ਾਨ ਹੁੰਦਾ ਹੈ। ਜਨਕਹ ਕਲਸੁ = ਜਨਕ ਦਾ ਕਲਸ, ਗਿਆਨ ਦਾ ਕਲਸ, ਗਿਆਨ-ਰੂਪ ਕਲਸ। ਦੀਪਾਇਅਉ = ਲਿਸ਼ਕਾਇਆ ਹੈ ॥੯॥

SikhNet (Spanish)así habla Kal, oh Guru Aryan, has iluminado el más elevado Pináculo de Sabiduría. (9)
Answers quote the Granth verbatim with Ang citations. AI commentary is not Gurbani and not a religious ruling.