ੴ

ਸਿੱਖਬਾਣੀ · SikhBani

ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥

mul khareedee laalaa golaa meraa naau sabhaagaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 991 · 11 lines
Translations

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਮੁਲ ਖਰੀਦੀ. ਲਾਲਾ ਗੋਲਾ; ਮੇਰਾ ਨਾਉ ਸਭਾਗਾ ॥

mul khareedee. laalaa golaa; meraa naau sabhaagaa |

Sant Singh KhalsaI am Your slave, Your bonded servant, and so I am called fortunate.
Manmohan SinghI am a purchased servant and slave of Thine, O Lord, and I go by the name of lucky.
Manmohan Singh (Punjabi)ਹੇ ਸੁਆਮੀ! ਮੈਂ ਤੇਰਾ ਮੁੱਲ ਮਿਲਾ ਹੋਇਆ ਸੇਵਕ ਅਤੇ ਗੁਲਾਮ ਹਾਂ ਅਤੇ ਮੈਡਾਂ ਨਾਮ ਕਰਮਾਂ ਵਾਲਾ ਹੈ।
Fareedkot Teekaਬੇਨਤੀ ਕਰਤੇ ਹੈਂ: ਹੇ ਹਰੀ! ਮੋਲ ਕਰ ਖਰੀਦਿਆ ਹੂਆ ਤੇਰੇ ਦਾਸੋਂ ਕਾ ਦਾਸ ਹੂੰ, ਭਾਵ ਮੈਂ ਤੇਰੇ ਅਧੀਨ ਹੂੰ। ਇਸੀ ਸੇ ਮੇਰਾ ਨਾਉ ਸਭਾਗਾ ਹੈ, ਭਾਵ ਜੋ ਤੇਰੇ ਦਾਸੋਂ ਕਾ ਦਾਸ ਹੋਤਾ ਹੈ, ਸੋ ਉਤਮ ਭਾਗਾਂ ਵਾਲਾ ਹੋਤਾ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।

ਪਦ ਅਰਥ ਮੁਲ ਖਰੀਦੀ = ਮੁੱਲ ਖ਼ਰੀਦਿਆ ਹੋਇਆ, ਜਦੋਂ ਤੋਂ ਮੈਂ ਪ੍ਰੇਮ-ਕੀਮਤ ਦੇ ਵੱਟੇ ਖ਼ਰੀਦਿਆ ਗਿਆ ਹਾਂ, ਜਦੋਂ ਤੋਂ ਗੁਰੂ ਨੇ ਮੈਨੂੰ ਪ੍ਰਭੂ ਦਾ ਪਿਆਰ ਦੇ ਕੇ ਉਸ ਦੇ ਇਵਜ਼ ਮੇਰਾ ਆਪਾ-ਭਾਵ ਲੈ ਲਿਆ ਹੈ। ਲਾਲਾ = ਗ਼ੁਲਾਮ। ਗੋਲਾ = ਗ਼ੁਲਾਮ। ਸਭਾਗਾ = ਭਾਗਾਂ ਵਾਲਾ। ਮੇਰਾ ਨਾਉ ਸਭਾਗਾ = 'ਭਾਗਾਂ ਵਾਲਾ' ਮੇਰਾ ਨਾਮ ਪੈ ਗਿਆ ਹੈ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ।

SikhNet (Spanish)Soy Esclavo Tuyo, oh Dios, qué afortunado soy por ser Tu Esclavo.

ਗੁਰ ਕੀ ਬਚਨੀ ਹਾਟਿ ਬਿਕਾਨਾ; ਜਿਤੁ ਲਾਇਆ ਤਿਤੁ ਲਾਗਾ ॥੧॥

gur kee bachanee haatt bikaanaa; jit laaeaa tith laagaa |1|

Sant Singh KhalsaI sold myself at Your store in exchange for the Guru's Word; whatever You link me to, to that I am linked. ||1||
Manmohan SinghIn exchange for Thy Gurbani, O Lord, I have sold myself at Thy shop and whithersoever Thou hast yoked me, thither I am yoked.
Manmohan Singh (Punjabi)ਤੇਰੀ ਗੁਰਬਾਣੀ ਦੇ ਵਟਾਂਦਰੇ ਵਿੱਚ, ਹੇ ਸੁਆਮੀ! ਮੈਂ ਆਪਣੇ ਆਪ ਨੂੰ ਤੇਰੀ ਹੱਟੀ ਉਤੇ ਵੇਚ ਛੱਡਿਆ ਹੈ ਅਤੇ ਜਿੱਥੇ ਕਿਤੇ ਤੂੰ ਮੈਨੂੰ ਜੋੜਿਆ ਹੈ ਉੱਥੇ ਹੀ ਮੈਂ ਜੁੜਿਆ ਹੋਇਆ ਹਾਂ।
Fareedkot Teekaਗੁਰੋਂ ਕੇ ਬਚਨੋਂ ਕਰ ਮੈਂ (ਹਾਟਿ) ਦੁਕਾਨ ਸਾਧ ਸੰਗਤਿ ਬੀਚ ਬਿਕਿਆ ਹੂੰ ਸਾਧ ਸੰਗਤ ਨੇ ਜਿਸ ਤਰਫ ਲਾਇਆ ਹੈ ਮੈਂ ਉਸੀ ਤਰਫ ਲਾਗਾ ਹੂੰ ਭਾਵ ਹੇ ਪ੍ਰਮੇਸਰ ਆਪ ਕੀ ਭਗਤੀ ਮੈਂ ਲਗਾ ਰਹਿਤਾ ਹੂੰ॥੧॥
Prof. Sahib Singhਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ ॥੧॥

ਪਦ ਅਰਥ ਗੁਰ ਕੀ ਬਚਨੀ = ਗੁਰੂ ਦੇ ਉਪਦੇਸ਼ ਦੇ ਵੱਟੇ। ਹਾਟਿ = ਗੁਰੂ ਦੇ ਹੱਟ ਤੇ, ਗੁਰੂ ਦੇ ਦਰ ਤੇ। ਬਿਕਾਨਾ = ਮੈਂ ਵਿਕ ਗਿਆ ਹਾਂ, ਮੈਂ ਸਿਰ ਵੇਚ ਦਿੱਤਾ ਹੈ, ਮੈਂ ਆਪਾ-ਭਾਵ ਦੇ ਦਿੱਤਾ ਹੈ। ਜਿਤੁ = ਜਿਸ (ਕੰਮ) ਵਿਚ। ਤਿਤੁ = ਉਸੇ (ਕੰਮ) ਵਿਚ ॥੧॥

SikhNet (Spanish)He vendido mi ser en Tu Tienda a cambio de Tu Palabra, oh Guru, ahora voy y hago así como lo deseas.(1)

ਤੇਰੇ ਲਾਲੇ; ਕਿਆ ਚਤੁਰਾਈ ॥

tere laale; kiaa chaturaaee |

Sant Singh KhalsaWhat cleverness can Your servant try with You?
Manmohan SinghWhat cleverness, O Lord, can Thy servant play with thee?
Manmohan Singh (Punjabi)ਤੈਡਾਂ ਚਾਕਰ, ਹੇ ਸੁਆਮੀ! ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ?
Fareedkot Teekaਜੋ ਤੇਰਾ ਦਾਸ ਹੈ ਤਿਸ ਕੀ ਤੇਰੇ ਆਗੇ ਚਤਰਾਈ ਕਿਆ ਚਲ ਸਕਤੀ ਹੈ॥
Prof. Sahib Singh(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ।

ਪਦ ਅਰਥ ਕਿਆ ਚਤੁਰਾਈ = ਕਾਹਦੀ ਅਕਲ ਹੈ? ਪੂਰੀ ਸਮਝ ਨਹੀਂ ਹੈ।

SikhNet (Spanish)Oh Señor, ¿cómo podría yo, Tu Esclavo, jugarle al astuto Contigo?

ਸਾਹਿਬ ਕਾ ਹੁਕਮੁ; ਨ ਕਰਣਾ ਜਾਈ ॥੧॥ ਰਹਾਉ ॥

saahib kaa hukam; na karanaa jaaee |1| rahaau |

Sant Singh KhalsaO my Lord and Master, I cannot carry out the Hukam of Your Command. ||1||Pause||
Manmohan SinghI can carry out not Thy command, O my master. Pause.
Manmohan Singh (Punjabi)ਮੈਂ ਤੇਰੇ ਫ਼ੁਰਮਾਨ ਦੀ ਪਾਲਣਾ ਨਹੀਂ ਕਰ ਸਕਦਾ, ਹੇ ਮੈਂਡੇ ਮਾਲਕ! ਠਹਿਰਾਉ।
Fareedkot Teekaਜੋ ਸੇਵਕ ਹੋਵੈ ਉਸ ਸੇ ਸਾਹਿਬ ਕਾ ਹੁਕਮ ਫੇਰਨਾ ਨਹੀਂ ਕਰਾ ਜਾਤਾ ਹੈ, ਭਾਵ ਅਪਨੀ ਕ੍ਰਿਪਾ ਕਰ ਕੇ ਹੀ ਤੂੰ ਹਮਾਰੀ ਸੇਵਕਾਈ ਨਿਬਾਹ ਰਹਾ ਹੈਂ॥੧॥ ਰਹਾਉ ॥
Prof. Sahib Singhਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ॥੧॥ ਰਹਾਉ ॥
SikhNet (Spanish)Por mí mismo no puedo, ni siquiera, en buena fe llevar a cabo Tu Mandato.(1-Pausa)

ਮਾ ਲਾਲੀ ਪਿਉ ਲਾਲਾ ਮੇਰਾ; ਹਉ ਲਾਲੇ ਕਾ ਜਾਇਆ ॥

maa laalee piau laalaa meraa; hau laale kaa jaaeaa |

Sant Singh KhalsaMy mother is Your slave, and my father is Your slave; I am the child of Your slaves.
Manmohan SinghMy mother is Thy slave my father is thy slave, O Lord, and I am a child of thine slaves.
Manmohan Singh (Punjabi)ਮੈਂਡੀ ਮਾਂ ਤੈਂਡੀ ਗੋਲੀ ਹੈ, ਮੈਡਾਂ ਪਿਤਾ ਤੈਡਾਂ ਗੋਲਾ ਹੈ, ਹੇ ਪ੍ਰਭੂ! ਅਤੇ ਮੈਂ ਤੈਂਡੇ ਗੋਲਿਆਂ ਦਾ ਬਾਲ ਹਾਂ।
Fareedkot Teekaਮਾਤਾ ਬੁਧੀ ਮੇਰੀ ਆਪ ਕੀ ਦਾਸੀ ਹੈ ਅਰ (ਪਿਉ) ਸੰਤੋਖ ਵਿਸਸਟ ਮਨੁ ਭੀ ਮੇਰਾ ਆਪ ਕਾ ਦਾਸੁ ਹੈ। ਪੁਨਾ (ਹਉ) ਹੰਕਾਰ ਜੋ ਮਨ ਦਾਸ ਕਾ ਉਤਪਤਿ ਕੀਆ ਹੂਆ ਹੈ, ਭਾਵ ਜੋ ਸੁਧ ਹੰਕਾਰ ਹੈ॥
Prof. Sahib Singh(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮੱਤ ਬਣੀ ਉਸ ਮੱਤ) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ), (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ। ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ।

ਪਦ ਅਰਥ ਮਾ = ਮੇਰੀ ਮਾਂ, ਮੇਰੀ ਮੱਤ। ਲਾਲੀ = ਦਾਸੀ, ਹੁਕਮ ਵਿਚ ਤੁਰਨ ਵਾਲੀ। ਮਾ ਲਾਲੀ = ਤੇਰੇ ਹੁਕਮ ਵਿਚ ਤੁਰਨ ਵਾਲੀ ਮੇਰੀ ਮੱਤ। ਪਿਉ = ਮੇਰਾ ਪਿਉ, ਸੰਤੋਖ, ਮੇਰੇ ਸੇਵਕ-ਜੀਵਨ ਨੂੰ ਜਨਮ ਦੇਣ ਵਾਲਾ ਸੰਤੋਖ {ਨੋਟ: ਜਿਥੇ ਸੰਤੋਖ ਹੈ ਉਥੇ ਹੀ ਸੇਵਾ-ਭਾਵ ਹੋ ਸਕਦਾ ਹੈ। ਸੰਤੋਖ ਸੇਵਾ-ਭਾਵ ਨੂੰ ਜਨਮ ਦੇਂਦਾ ਹੈ}। ਹਉ = ਮੈਂ, ਮੇਰਾ ਸੇਵਾ-ਭਾਵ। ਲਾਲੇ ਕਾ ਜਾਇਆ = ਸੰਤੋਖ-ਪਿਤਾ ਤੋਂ ਹੀ ਜੰਮਿਆ ਹੈ।

SikhNet (Spanish)Mi madre es Tu Esclava así como mi padre, yo soy el retoño de Tus Esclavos,

ਲਾਲੀ ਨਾਚੈ ਲਾਲਾ ਗਾਵੈ; ਭਗਤਿ ਕਰਉ ਤੇਰੀ ਰਾਇਆ ॥੨॥

laalee naachai laalaa gaavai; bhagat krau teree raaeaa |2|

Sant Singh KhalsaMy slave mother dances, and my slave father sings; I practice devotional worship to You, O my Sovereign Lord. ||2||
Manmohan SinghMy slave mother dances, my slave father sings and I perform Thine devotional service, O king.
Manmohan Singh (Punjabi)ਮੇਰੀ ਗੋਲੀ ਮਾਤਾ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉਂਦਾ ਹੈ ਅਤੇ ਮੈਂ ਤੇਰੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ ਹੇ ਪਾਤਿਸ਼ਾਹ!
Fareedkot Teekaਸੋ ਬੁਧੀ ਨਾਚਤੀ ਹੈ, ਭਾਵ ਭਗਤੀ ਮੇਂ ਲਗੀ ਹੋਈ ਹੈ ਔ ਮਨ ਭੀ ਆਪ ਕੇ ਗੁਣੋਂ ਕੋ ਗਾਵਤਾ ਹੈ। ਹੇ ਪ੍ਰਮੇਸਰ ਰਾਜਾ! ਇਸ ਪ੍ਰਕਾਰ ਮੈਂ ਭਗਤੀ ਕਰਤਾ ਹੂੰ॥੨॥
Prof. Sahib Singhਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮੱਤ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ ॥੨॥

ਪਦ ਅਰਥ ਲਾਲੀ ਨਾਚੈ = ਲਾਲੀ ਨੱਚਦੀ ਹੈ, ਮੇਰੀ ਮੱਤ ਉਤਸ਼ਾਹ ਵਿਚ ਆਉਂਦੀ ਹੈ। ਲਾਲਾ ਗਾਵੈ = ਲਾਲਾ ਗਾਂਦਾ ਹੈ, ਸੰਤੋਖ ਉਛਾਲੇ ਮਾਰਦਾ ਹੈ। ਕਰਉ = ਮੈਂ ਕਰਦਾ ਹਾਂ। ਰਾਇਆ = ਹੇ ਪ੍ਰਕਾਸ਼-ਰੂਪ-ਪ੍ਰਭੂ! ॥੨॥

SikhNet (Spanish)oh Dios y cuando uno baila a Tu Son, el otro Te canta y todos, oh mi Rey, Te adoramos. (2)

ਪੀਅਹਿ ਤ. ਪਾਣੀ ਆਣੀ ਮੀਰਾ; ਖਾਹਿ ਤ. ਪੀਸਣ ਜਾਉ ॥

peeeh ta. paanee aanee meeraa; khaeh ta. peesan jaau |

Sant Singh KhalsaIf You wish to drink, then I shall get water for You; if You wish to eat, I shall grind the corn for You.
Manmohan SinghIf Thou mayest drink, then I may fetch Thee water, O Lord If Thou mayest eat, I may go to grind Thee corn.
Manmohan Singh (Punjabi)ਜੇਕਰ ਤੂੰ ਪੀਵੇਂ ਤਾਂ ਮੈਂ ਤੇਰੇ ਲਈ ਜਲ ਲਿਆਵਾਂ, ਹੇ ਸੁਆਮੀ! ਜੇਕਰ ਤੂੰ ਖਾਵੇ ਮੈਂ ਤੇਰੇ ਲਈ ਦਾਣੇ ਪੀਹਣ ਜਾਵਾਂ।
Fareedkot Teekaਹੇ ਮੇਰੇ ਬਾਦਸਾਹੁ! ਜੇ ਜਲ ਪੀਓ ਤਾਂ ਲਿਆਵਾਂ, ਜੇ ਕੁਛ ਖਾਓ ਤਾਂ ਚਕੀ ਪੀਸਨੇ ਜਾਤਾ ਹੂੰ, ਭਾਵ ਅਤੀ ਨਿੰਮ੍ਰਤਾ ਔ ਪ੍ਰੀਤੀ ਸੂਚਨ ਕਰੀ॥
Prof. Sahib Singh(ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ,

ਪਦ ਅਰਥ ਪੀਅਹਿ = ਜੇ ਤੂੰ ਪੀਵੇਂ। ਹੇ ਪ੍ਰਭੂ! ਆਪਣੀ ਰਚੀ ਖ਼ਲਕਤ ਵਿਚ ਵਿਆਪਕ ਹੋ ਕੇ ਜੇ ਤੈਨੂੰ ਪਾਣੀ ਦੀ ਲੋੜ ਪਏ। ਆਣੀ = ਮੈਂ ਲਿਆਵਾਂ। ਮੀਰਾ = ਹੇ (ਮੇਰੇ) ਪਾਤਿਸ਼ਾਹ! ਪੀਸਣ ਜਾਉ = ਮੈਂ ਚੱਕੀ ਪੀਹਣ ਜਾਵਾਂ।

SikhNet (Spanish)Si tienes sed, traigo agua para Ti, si tienes hambre, muelo maíz para Ti.

ਪਖਾ ਫੇਰੀ ਪੈਰ ਮਲੋਵਾ; ਜਪਤ ਰਹਾ ਤੇਰਾ ਨਾਉ ॥੩॥

pakhaa feree pair malovaa; japat rahaa teraa naau |3|

Sant Singh KhalsaI wave the fan over You, and wash Your feet, and continue to chant Your Name. ||3||
Manmohan SinghI wave fan to Thee, shampoo Thine feet and continue to utter Thy Name.
Manmohan Singh (Punjabi)ਮੈਂ ਤੈਨੂੰ ਪੱਖੀ ਝਲਦਾ ਹਾਂ, ਤੇਰੇ ਪਗ ਧੋਦਾਂ ਹਾਂ ਅਤੇ ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ।
Fareedkot Teekaਪਖਾ ਫੇਰੂੰ ਔ ਚਰਨੋਂ ਕੋ ਪਲੋਸੋ ਪੁਨਾ ਤੇਰਾ ਨਾਮ ਜਪਤਾ ਰਹੂੰ॥੩॥
Prof. Sahib Singhਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ ॥੩॥

ਪਦ ਅਰਥ ਫੇਰੀ = ਮੈਂ ਫੇਰਾਂ ॥੩॥

SikhNet (Spanish)También muevo el abanico, Te froto los Pies y medito siempre en Tu Nombre. (3)

ਲੂਣ ਹਰਾਮੀ ਨਾਨਕੁ ਲਾਲਾ; ਬਖਸਿਹਿ. ਤੁਧੁ ਵਡਿਆਈ ॥

loon haraamee naanak laalaa; bakhasihi. tudh vaddiaaee |

Sant Singh KhalsaI have been untrue to myself, but Nanak is Your slave; please forgive him, by Your glorious greatness.
Manmohan SinghSalt-betrayer is Nanak, Thy slave, O Lord, If Thou pardon him, it is to Thine glory.
Manmohan Singh (Punjabi)ਨਿਮਕ-ਹਰਾਮ ਹੈ ਨਾਨਕ, ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇਂ, ਇਸ ਵਿੱਚ ਤੇਰੀ ਪ੍ਰਭਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸੁ ਤੌ ਨਿਮਕ ਹਰਾਮ ਹੂੰ, ਜੇ ਬਖਸ ਲਏ ਤੌ ਤੇਰੀ ਏਹ ਵਡਿਆਈ ਹੈ॥
Prof. Sahib Singh(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ। ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ।

ਪਦ ਅਰਥ ਲੂਣ ਹਰਾਮੀ = ਮਿਲੀ ਤਨਖ਼ਾਹ ਦੇ ਇਵਜ਼ ਵਿਚ ਪੂਰਾ ਸਾਂਵਾਂ ਕੰਮ ਨਾਹ ਕਰ ਸਕਣ ਵਾਲਾ। ਬਖਸਿਹਿ = ਜੇ ਤੂੰ ਬਖ਼ਸ਼ਸ਼ ਕਰੇਂ, ਜੇ ਤੇਰੀ ਆਪਣੀ ਮੇਹਰ ਹੋਵੇ। ਤੁਧੁ ਵਡਿਆਈ = ਤੈਨੂੰ ਵਡਿਆਈ ਮਿਲੇਗੀ, ਤੇਰੀ ਹੀ ਜੈ-ਜੈਕਾਰ ਹੋਵੇਗੀ।

SikhNet (Spanish)Oh Señor, he tirado Tu Sal, pero gracias a Tu Divina Gloria, aun así me perdonas.

ਆਦਿ ਜੁਗਾਦਿ ਦਇਆਪਤਿ ਦਾਤਾ; ਤੁਧੁ ਵਿਣੁ ਮੁਕਤਿ. ਨ ਪਾਈ ॥੪॥੬॥

aad jugaad deaapat daataa; tudh vin mukat. na paaee |4|6|

Sant Singh KhalsaSince the very beginning of time, and throughout the ages, You have been the merciful and generous Lord. Without You, liberation cannot be attained. ||4||6||
Manmohan SinghSince the very beginning and the commencement of ages, Thou art the Merciful and Munificent Master. Without Thee, salvation can be obtained not.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈਂ। ਤੇਰੇ ਬਗੈਰ ਮੋਖ਼ ਪਰਾਪਤ ਨਹੀਂ ਹੋ ਸਕਦੀ।
Fareedkot Teekaਸਦਾ ਸਦਾ ਦਇਆ ਸਰੂਪ ਤੁਮ ਸਵਾਮੀ ਦਾਤਾ ਹੋ। ਤੇਰੀ ਕ੍ਰਿਪਾ ਬਿਨਾਂ ਮੁਕਤੀ ਕਿਸੇ ਨੇ ਨਹੀਂ, ਭਾਵ ਹਮਾਰੇ ਸੇ ਸੇਵਾ ਭਗਤੀ ਤੌ ਕੁਛ ਨਹੀਂ ਹੋਤੀ, ਕੇਵਲ ਆਪ ਕੀ ਕ੍ਰਿਪਾ ਹੀ ਚਾਹਤੇ ਹੈਂ॥੪॥੬॥☬ਸੁਲਤਾਨ ਪੁਰ ਮੇਂ ਵੈਰਾਗ ਦਸ਼ਾ ਕਰ ਜਬ ਮਸਾਣ ਭੂਮਕਾ ਮੇਂ ਗੁਰੂ ਜੀ ਜਾ ਪੜੇ ਤਬ ਦੌਲਤ ਖਾਂ ਦਾ ਭੇਜਾ ਹੂਆ ਕਾਜੀ ਗ੍ਯਾ। ਤਿਸ ਕੇ ਪੂਛਨੇ ਪਰ ਸਬਦੁ ਉਚਾਰਤੇ ਭਏ ਹੈਂ:
Prof. Sahib Singhਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ ॥੪॥੬॥

ਪਦ ਅਰਥ ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਦਇਆ ਪਤਿ = ਦਇਆ ਦਾ ਮਾਲਕ। ਤੁਧੁ ਵਿਣੁ = ਤੇਰੀ ਦਇਆ ਤੋਂ ਬਿਨਾ ॥੪॥੬॥

SikhNet (Spanish)Oh Dios, eres Compasivo con toda la vida desde la Eternidad, y sin Ti, nadie es emancipado.(4-6)
Answers quote the Granth verbatim with Ang citations. AI commentary is not Gurbani and not a religious ruling.