ੴ

ਸਿੱਖਬਾਣੀ · SikhBani

ਠਾਢਿ ਪਾਈ ਕਰਤਾਰੇ ॥

tthaadt paaee karataare
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 622, 623 · 19 lines
Translations

ਸੋਰਠਿ ਮਹਲਾ ੫ ॥

soratth mahalaa 5 | Ang 622

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਠਾਢਿ ਪਾਈ ਕਰਤਾਰੇ ॥

tthaadt paaee karataare | Ang 622

Sant Singh KhalsaThe Creator has brought utter peace to my home;
Manmohan SinghThe Creator has brought peace to my home,
Manmohan Singh (Punjabi)ਸਿਰਜਣਹਾਰ ਨੇ ਮੇਰੇ ਘਰ ਵਿੱਚ ਠੰਢ-ਚੈਨ ਵਰਤਾ ਦਿੱਤੀ ਹੈ,
Fareedkot Teekaਕਰਤਾ ਨੇ ਠੰਢ ਪਾਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ,

ਪਦ ਅਰਥ ਠਾਢਿ = ਠੰਢ, ਸ਼ਾਂਤੀ। ਕਰਤਾਰੇ = ਕਰਤਾਰਿ, ਕਰਤਾਰ ਨੇ।

SikhNet (Spanish)Mi Señor ha traído el Bienestar a mi hogar;

ਤਾਪੁ ਛੋਡਿ ਗਇਆ ਪਰਵਾਰੇ ॥

taap chhodd geaa paravaare | Ang 622

Sant Singh Khalsathe fever has left my family.
Manmohan Singhand fever has left my family.
Manmohan Singh (Punjabi)ਤੇ ਬੁਖਾਰ ਮੇਰੇ ਪਰਿਵਾਰ ਨੂੰ ਛੱਡ ਗਿਆ ਹੈ।
Fareedkot Teekaਹਮਾਰੇ ਸਭ ਪਰਵਾਰ ਕੋ ਤਾਪ ਛੋਡ ਗਇਆ, ਭਾਵ ਸੇ ਸਭ ਸੁਖੀ ਹੂਏ ਹੈਂ॥
Prof. Sahib Singhਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ।

ਪਦ ਅਰਥ ਪਰਵਾਰੇ = ਪਰਵਾਰ ਨੂੰ, ਜੀਵ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ।

SikhNet (Spanish)mi familia se ha liberado de su mal.

ਗੁਰਿ ਪੂਰੈ. ਹੈ ਰਾਖੀ ॥

gur poorai. hai raakhee | Ang 622

Sant Singh KhalsaThe Perfect Guru has saved us.
Manmohan SinghThe Perfect Guru has saved my honour.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ।
Fareedkot Teekaਤਬ ਪੂਰੇ ਗੁਰੂ ਨੇ ਮੇਰੀ ਪ੍ਰਤੱਗਿਆ ਰਾਖੀ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)El Guru Perfecto ha salvado mi honor, pues he buscado el Refugio

ਸਰਣਿ ਸਚੇ ਕੀ ਤਾਕੀ ॥੧॥

saran sache kee taakee |1| Ang 622

Sant Singh KhalsaI sought the Sanctuary of the True Lord. ||1||
Manmohan SinghI have sought the protection of the True Lord.
Manmohan Singh (Punjabi)ਮੈਂ ਸੱਚੇ ਸਾਹਿਬ ਦੀ ਪਨਾਹ ਲਈ ਹੈ।
Fareedkot Teekaਜਬ ਮੈਨੇ (ਸਚੇ) ਵਾਹਿਗੁਰੂ ਕੀ ਸਰਨ ਤਾਕੀ ਹੈ॥੧॥
Prof. Sahib Singhਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥

ਪਦ ਅਰਥ ਸਚੇ ਕੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ। ਤਾਕੀ = ਤੱਕੀ ॥੧॥

SikhNet (Spanish)sólo del Uno Verdadero. (1)

ਪਰਮੇਸਰੁ; ਆਪਿ ਹੋਆ ਰਖਵਾਲਾ ॥

paramesar; aap hoaa rakhavaalaa | Ang 622

Sant Singh KhalsaThe Transcendent Lord Himself has become my Protector.
Manmohan SinghThe Supreme Lord Himself has become Protector.
Manmohan Singh (Punjabi)ਸ਼੍ਰੋਮਣੀ ਸਾਹਿਬ ਖੁਦ ਮੇਰਾ ਰੱਖਣ ਵਾਲਾ ਹੋ ਗਿਆ ਹੈ।
Fareedkot Teekaਪਰਮੇਸਰ ਹਮਾਰਾ ਆਪ ਰਾਖਾ ਹੂਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ,

ਪਦ ਅਰਥ ਰਖਵਾਲਾ = ਰਾਖਾ।

SikhNet (Spanish)El Señor Mismo me protegió, la Paz llegó al fondo de mi corazón

ਸਾਂਤਿ ਸਹਜ ਸੁਖ ਖਿਨ ਮਹਿ ਉਪਜੇ; ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥

saant sehaj sukh khin meh upaje; man hoaa sadaa sukhaalaa | rahaau | Ang 622

Sant Singh KhalsaTranquility, intuitive peace and poise welled up in an instant, and my mind was comforted forever. ||Pause||
Manmohan SinghPeace, poise and pleasure have welled within me in an instant and my mind has become comfortable for aye. Pause.
Manmohan Singh (Punjabi)ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਇਕ ਮੁਹਤ ਵਿੱਚ ਮੇਰੇ ਅੰਦਰ ਉਤਪੰਨ ਹੋ ਗਈਆਂ ਅਤੇ ਮੇਰੀ ਆਤਮਾ ਹਮੇਸ਼ਾਂ ਲਈ ਸੁੱਖੀ ਹੋ ਗਈ। ਠਹਿਰਾਉ।
Fareedkot Teekaਸਹਜੇ ਹੀ ਸਾਂਤੀ ਔ ਸਰਬ ਸੁਖ ਖਿਨ ਮਾਤ੍ਰ ਮੇਂ ਉਤਪੰਨ ਹੂਏ ਹੈਂ, ਮਨ ਹਮਾਰਾ ਸਦਾ ਸੁਖੋਂ ਕਾ ਘਰ ਹੂਆ ਹੈ॥ ਰਹਾਉ ॥
Prof. Sahib Singhਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ਰਹਾਉ॥

ਪਦ ਅਰਥ ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਉਪਜੇ = ਪੈਦਾ ਹੋ ਗਏ। ਸੁਖਾਲਾ = ਸੁਖੀ ॥ਰਹਾਉ॥

SikhNet (Spanish)instantáneamente, y mi mente descansó en Dicha. (Pausa)

ਹਰਿ ਹਰਿ ਨਾਮੁ ਦੀਓ ਦਾਰੂ ॥

har har naam deeo daaroo | Ang 622

Sant Singh KhalsaThe Lord, Har, Har, gave me the medicine of His Name,
Manmohan SinghThe Lord God has given me the medicine of His Name,
Manmohan Singh (Punjabi)ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ,
Fareedkot Teekaਮੇਰੇ ਕੋ ਹਰਿ ਹਰਿ ਨਾਮ ਜਪ ਦਾਰੂ ਦੀਆ ਹੈ॥
Prof. Sahib Singhਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ,

ਪਦ ਅਰਥ ਦਾਰੂ = ਦਵਾਈ।

SikhNet (Spanish)El Señor me bendijo con la Cura de Su Nombre.

ਤਿਨਿ ਸਗਲਾ ਰੋਗੁ ਬਿਦਾਰੂ ॥

tin sagalaa rog bidaaroo | Ang 622

Sant Singh Khalsawhich has cured all disease.
Manmohan Singhwhich has rid me of all the diseases.
Manmohan Singh (Punjabi)ਜਿਸ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ।
Fareedkot Teekaਤਿਸ ਜਾਪ ਨੇ ਸਗਲਾ ਰੋਗ ਦੂਰ ਕੀਆ ਹੈ॥
Prof. Sahib Singhਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ।

ਪਦ ਅਰਥ ਤਿਨਿ = ਉਸ (ਦਾਰੂ) ਨੇ। ਬਿਦਾਰੂ = ਨਾਸ ਕਰ ਦਿੱਤਾ।

SikhNet (Spanish)El Nombre nos liberó de todas nuestras aflicciones.

ਅਪਣੀ ਕਿਰਪਾ ਧਾਰੀ ॥

apanee kirapaa dhaaree | Ang 622

Sant Singh KhalsaHe extended His Mercy to me,
Manmohan SinghTo me the Lord has extended His mercy,
Manmohan Singh (Punjabi)ਮੇਰੇ ਉਤੇ ਸਾਈਂ ਨੇ ਆਪਣੀ ਮਿਹਰ ਕੀਤੀ ਹੈ,
Fareedkot Teekaਜਬ ਵਾਹਿਗੁਰੂ ਨੇ ਆਪਣੀ ਕਿਰਪਾ ਕਰੀ॥
Prof. Sahib Singhਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ,
SikhNet (Spanish)El Señor Mismo es Compasivo conmigo, y así fui emancipado.

ਤਿਨਿ ਸਗਲੀ ਬਾਤ ਸਵਾਰੀ ॥੨॥

tin sagalee baat savaaree |2| Ang 622

Sant Singh Khalsaand resolved all these affairs. ||2||
Manmohan Singhwhich has regulated all mine affairs.
Manmohan Singh (Punjabi)ਜਿਸ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਤਿਸ ਕਿਰਪਾ ਨੇ ਸਗਲੀ ਬਾਤ ਸਵਾਰ ਦਈ ਹੈ॥੨॥
Prof. Sahib Singhਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥

ਪਦ ਅਰਥ ਬਾਤ = (ਜੀਵਨ ਦੀ) ਕਹਾਣੀ ॥੨॥

SikhNet (Spanish)De esa forma mi honor fue salvado. (2)

ਪ੍ਰਭਿ ਅਪਨਾ ਬਿਰਦੁ ਸਮਾਰਿਆ ॥

prabh apanaa birad samaariaa | Ang 622

Sant Singh KhalsaGod confirmed His loving nature;
Manmohan SinghThe Lord has honoured His creed,
Manmohan Singh (Punjabi)ਸੁਆਮੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ,
Fareedkot Teekaਅਪਨਾ ਬਿਰਦ ਆਪ ਪ੍ਰਭੂ ਨੇ ਸੰਭਾਲਿਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰਿਆ = ਚੇਤੇ ਰੱਖਿਆ।

SikhNet (Spanish)Mi Maestro no tomó ni mi mérito

ਹਮਰਾ ਗੁਣੁ ਅਵਗੁਣੁ; ਨ ਬੀਚਾਰਿਆ ॥

hamaraa gun avagun; na beechaariaa | Ang 622

Sant Singh KhalsaHe did not take my merits or demerits into account.
Manmohan Singhand has not taken into account my merits and demerits.
Manmohan Singh (Punjabi)ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।
Fareedkot Teekaਇਸੀ ਤੇ ਹਮਾਰਾ ਗੁਨ ਔਗਣ ਕੁਛ ਬਿਚਾਰਿਆ ਨਹੀਂ ਹੈ॥
Prof. Sahib Singhਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ।

ਪਦ ਅਰਥ ਹਮਰਾ = ਅਸਾਂ ਜੀਵਾਂ ਦਾ।

SikhNet (Spanish)ni mi demérito en cuenta; actuó de acuerdo a Su Voluntad

ਗੁਰ ਕਾ ਸਬਦੁ; ਭਇਓ ਸਾਖੀ ॥

gur kaa sabad; bheo saakhee | Ang 622

Sant Singh KhalsaThe Word of the Guru's Shabad has become manifest,
Manmohan SinghThe Guru's world has become manifest unto me,
Manmohan Singh (Punjabi)ਗੁਰਾਂ ਦੀ ਬਾਣੀ ਮੇਰੇ ਤੇ ਪ੍ਰਗਟ ਹੋਈ ਹੈ,
Fareedkot Teekaਗੁਰੋਂ ਕਾ ਉਪਦੇਸ਼ ਜੋ ਹਮਾਰਾ ਸਾਖੀ ਦੇਣੇ ਵਾਲਾ ਹੂਆ ਹੈ॥
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ,

ਪਦ ਅਰਥ ਸਾਖੀ = ਸਾਖਿਆਤ।

SikhNet (Spanish)y La Gloria de la Palabra del Shabd del Guru se volvió manifiesta.

ਤਿਨਿ; ਸਗਲੀ ਲਾਜ ਰਾਖੀ ॥੩॥

tin; sagalee laaj raakhee |3| Ang 623

Sant Singh Khalsaand through it, my honor was totally preserved. ||3||
Manmohan Singhwhich has wholly preserved my honour.
Manmohan Singh (Punjabi)ਜਿਸ ਨੇ ਮੁਕੰਮਲ ਤੌਰ ਤੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Fareedkot Teekaਤਿਸ ਉਪਦੇਸ਼ ਨੇ ਹਮਾਰੀ ਸਭ ਲਜਿਆ ਰਖ ਲਈ ਹੈ॥੩॥
Prof. Sahib Singhਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥

ਪਦ ਅਰਥ ਤਿਨਿ = ਉਸ (ਸ਼ਬਦ) ਨੇ। ਲਾਜ = ਇੱਜ਼ਤ ॥੩॥

SikhNet (Spanish)Sólo hablo lo que me haces hablar, oh Señor; eres mi Maestro, el Tesoro de Virtud.(3)

ਬੋਲਾਇਆ ਬੋਲੀ ਤੇਰਾ ॥

bolaaeaa bolee teraa | Ang 623

Sant Singh KhalsaI speak as You cause me to speak;
Manmohan SinghI utter what Thou makest me utter Thou,
Manmohan Singh (Punjabi)ਮੈਂ ਉਹੋ ਕੁਛ ਬੋਲਦਾ ਹਾਂ, ਜਿਹੜਾ ਤੂੰ ਮੇਰੇ ਪਾਸੋਂ ਬੁਲਾਉਂਦਾ ਹੈਂ।
Fareedkot Teekaਅਬ ਤੋ ਮੈਂ ਤੇਰਾ ਬੁਲਾਇਆ ਹੂਆ ਬੋਲਤਾ ਹੂੰ॥
Prof. Sahib Singhਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।

ਪਦ ਅਰਥ ਬੋਲੀ = ਬੋਲੀਂ, ਮੈਂ ਬੋਲਦਾ ਹਾਂ, ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਹਾਂ।

SikhNet (Spanish)Nanak meditó

ਤੂ ਸਾਹਿਬੁ ਗੁਣੀ ਗਹੇਰਾ ॥

too saahib gunee gaheraa | Ang 623

Sant Singh KhalsaO Lord and Master, You are the ocean of excellence.
Manmohan SinghO Lord art an ocean of excellences.
Manmohan Singh (Punjabi)ਤੂੰ ਹੇ ਪ੍ਰਭੂ! ਗੁਣਾਂ ਦਾ ਸਮੁੰਦਰ ਹੈ।
Fareedkot Teekaਤੂੰ ਗੁਣੋਂ ਕਾ ਸਮੁੰਦਰ ਮੇਰਾ ਸੁਆਮੀ ਹੈਂ॥
Prof. Sahib Singhਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।

ਪਦ ਅਰਥ ਗੁਣੀ = ਗੁਣਾਂ ਦਾ ਮਾਲਕ। ਗਹੇਰਾ = ਡੂੰਘਾ।

SikhNet (Spanish)en el Nombre del Señor,

ਜਪਿ ਨਾਨਕ ਨਾਮੁ; ਸਚੁ ਸਾਖੀ ॥

jap naanak naam; sach saakhee | Ang 623

Sant Singh KhalsaNanak chants the Naam, the Name of the Lord, according to the Teachings of Truth.
Manmohan SinghNanak, utters the Name and hears the True Guru's instruction.
Manmohan Singh (Punjabi)ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਸਿੱਖਿਆ ਨੂੰ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਨਾਮ ਕੋ ਜਪਤਾ ਹੂੰ, ਜਿਸ ਤੇਰੀ ਸਚੀ ਸਿਖਿਆ ਹੈ ਵਾ ਤੇਰੀ ਸਚੀ ਗਵਾਹੀ ਹੈ॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।

ਪਦ ਅਰਥ ਸਚੁ ਸਾਖੀ = ਸਦਾ ਨਾਲ ਨਿਭਣ ਵਾਲਾ ਮਦਦਗਾਰ। ਸਾਖੀ = ਸਾਖ ਭਰਨ ਵਾਲਾ।

SikhNet (Spanish)se convirtió en Testigo de Su Verdad

ਅਪੁਨੇ ਦਾਸ ਕੀ; ਪੈਜ ਰਾਖੀ ॥੪॥੬॥੫੬॥

apune daas kee; paij raakhee |4|6|56| Ang 623

Sant Singh KhalsaGod preserves the honor of His slaves. ||4||6||56||
Manmohan SinghThe Lord has saved the honour of His slaves.
Manmohan Singh (Punjabi)ਪ੍ਰਭੂ ਆਪਣੇ ਦਾਸ ਦੀ ਲਾਜ ਰੱਖਦਾ ਹੈ।
Fareedkot Teekaਹੇ ਸਾਖੀ ਗੋਪਾਲ! ਅਪਨੇ ਦਾਸ ਬ੍ਰਹਮਣ ਕੀ ਪ੍ਰਤਗਿਆ ਤੈਨੇ ਰਾਖੀ ਹੈ॥੪॥੬॥੫੬॥☬ਤਿਸ ਕੀ ਸਾਖੀ ਇਸ ਪ੍ਰਕਾਰ ਹੈ- ਏਕ ਖੁਰਦਨਾਂ ਪੁਰ ਜੋ ਜਗਨ ਨਾਥ ਜੀ ਸੇ ਪਾਂਚ ਕੋਸ ਉਰੇ ਹੈ, ਤਿਸ ਗ੍ਰਾਮ ਸੇ ਦੋ ਬ੍ਰਾਹਮਨ ਏਕ ਬ੍ਰਿਧ ਜਾਤੀ ਔ ਏਕ ਨ੍ਯੂਨ ਜਾਤੀ ਵਾਲਾ ਤੀਰਥ ਯਾਤ੍ਰਾ ਕੋ ਦੋਊ ਗਏ ਥੇ। ਬਿੰਦ੍ਰਾਬਨ ਮੇਂ ਜਾਇ ਬ੍ਰਿਧ ਬੀਮਾਰ ਹੂਆ ਤੌ ਦੂਸਰੇ ਨੇ ਅਤੀ ਸੇਵਾ ਕਰੀ। ਤੌ ਜਬ ਰਾਜੀ ਹੂਆ, ਤਬ ਅਪਨੀ ਬੇਟੀ ਕਾ ਸਾਕ ਦੇਣਾ ਕਹਾ, ਪੁਨਾ ਗ੍ਰਾਮ ਮੇਂ ਆਇਆ ਸੰਬੰਧੀਓਂ ਕਾ ਭਰਮਾਇਆ ਹੂਆ ਮੁਕਰ ਪੜਾ। ਤਬ ਝਗੜਾ ਹੂਆ ਤੌ ਅਦਾਲਤ ਨੇ ਉਗਾਹੀ ਮਾਂਗੀ। ਤਬ ਤਿਸਨੇ ਕਹਾ ਕਿ ਮੇਰਾ ਗੋਪਾਲ ਸਾਖੀ ਹੈ। ਤਬ ਅਦਾਲਤ ਨੇ ਕਹਾ ਵਹੁ ਆਇਕੇ ਸਾਖੀ ਦੇ ਤੌ ਤੇਰਾ ਸਾਕ ਪੱਕਾ ਹੈ। ਵਹੁ ਬ੍ਰਹਮਣ ਗਿਆ ਧਰਨਾ ਲਾਇਕੇ ਸਾਥ ਲੈ ਆਯਾ। ਗੋਪਾਲ ਨੇ ਸਾਖੀ ਦੇ ਕੇ ਦਾਸ ਕੀ ਸਹਾਇਤਾ ਕਰੀ। ਭਗਤਮਾਲ ਮੇਂ ਸਾਖੀ ਪ੍ਰਸਿਧ ਹੈ।☬ਸ੍ਰੀ ਅੰਮ੍ਰਿਤਸਰ ਜੀ ਕੀ ਵਾ ਸਤਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥

ਪਦ ਅਰਥ ਪੈਜ = ਇੱਜ਼ਤ ॥੪॥੬॥੫੬॥

SikhNet (Spanish)y el Señor salvó su Honor. (4‑6‑56)
Answers quote the Granth verbatim with Ang citations. AI commentary is not Gurbani and not a religious ruling.