ੴ

ਸਿੱਖਬਾਣੀ · SikhBani

ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥

haumai mamataa mohanee manamukhaa no gee khaae
Guru Amardas Ji ਗੁਰੂ ਅਮਰਦਾਸ ਜੀ · Raag Gujri · Ang 513 · 6 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹਉਮੈ ਮਮਤਾ ਮੋਹਣੀ; ਮਨਮੁਖਾ ਨੋ ਗਈ ਖਾਇ ॥

haumai mamataa mohanee; manamukhaa no gee khaae |

Sant Singh KhalsaBy egotism and pride, the self-willed manmukhs are enticed, and consumed.
Manmohan SinghEgotism and egoism stimulate the mammonish instinct and it eats up the apostates.
Manmohan Singh (Punjabi)ਅਹੰਕਾਰ ਅਤੇ ਅਪਣੱਤ ਮਾਇਕੀ ਰੁਚੀ ਨੂੰ ਉਭਾਰਦੀ ਹੈ ਅਤੇ ਇਹ ਅਧਰਮੀਆਂ ਨੂੰ ਖਾ ਜਾਂਦੀ ਹੈ।
Fareedkot Teeka(ਮੋਹਣੀ) ਮੋਹਨੇ ਹਾਰੀ ਮਾਇਆ ਕੀ ਜੋ ਹੰਤਾ ਔਰ ਮਮਤਾ ਹੈ, ਸੋ ਮਨਮੁਖੋਂ ਕੋ ਖਾਇ ਗਈ ਹੈ॥
Prof. Sahib Singhਹਉਮੈ ਤੇ ਅਪਣੱਤ (ਸਰੂਪ ਵਾਲੀ ਮਾਇਆ, ਮਾਨੋ) ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ,

ਪਦ ਅਰਥ ਮਮਤਾ = (ਮਮ = ਮੇਰੀ। ਮਮਤਾ = ਇਹ ਖ਼ਿਆਲ ਕਿ ਫਲਾਣੀ ਚੀਜ਼ ਮੇਰੀ ਬਣ ਜਾਏ ਜਾਂ ਮੇਰੀ ਹੈ) ਅਪਣੱਤ। ਮੋਹਣੀ = ਮੋਹ ਲੈਣ ਵਾਲੀ, ਠਗਣੀ, ਚੁੜੇਲ।

SikhNet (Spanish)El ego seduce y consume a los ególatras, pues en el apego al otro Maya se aferra a ellos.

ਜੋ ਮੋਹਿ ਦੂਜੈ ਚਿਤੁ ਲਾਇਦੇ; ਤਿਨਾ ਵਿਆਪਿ ਰਹੀ ਲਪਟਾਇ ॥

jo mohi doojai chit laaeide; tinaa viaap rahee lapattaae |

Sant Singh KhalsaThose who center their consciousness on duality are caught in it, and remain stuck.
Manmohan SinghThey who attach their mind to another's love this mammon sticks and clings to them.
Manmohan Singh (Punjabi)ਜਿਹੜੇ ਆਪਣੇ ਮਨ ਨੂੰ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ, ਇਹ ਮਾਇਆ ਉਨ੍ਹਾਂ ਨੂੰ ਤੰਗ ਕਰਦੀ ਤੇ ਚਿਮੜ ਜਾਂਦੀ ਹੈ।
Fareedkot Teekaਜੋ ਮੋਹਿ ਕਰ ਕੇ ਲੰਪਟ ਹੂਏ ਹੂਏ ਦੂਸਰੇ ਭਾਵ ਮੇਂ ਚਿਤ ਲਗਾਉਤੇ ਹੈਂ, ਤਿਨ ਕੋ ਮਾਇਆ ਬਿਆਪ ਰਹੀ ਹੈ॥
Prof. Sahib Singhਜੋ ਮਨੁੱਖ (ਰੱਬ ਨੂੰ ਛੱਡ ਕਿਸੇ) ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ।

ਪਦ ਅਰਥ ਲਪਟਾਇ = ਚੰਬੜ ਕੇ।

SikhNet (Spanish)Y sólo es eliminada si uno la quema con el Fuego del Bani de la Palabra del Guru.

ਗੁਰ ਕੈ ਸਬਦਿ ਪਰਜਾਲੀਐ; ਤਾ ਏਹ ਵਿਚਹੁ ਜਾਇ ॥

gur kai sabad parajaaleeai; taa eeh vichahu jaae |

Sant Singh KhalsaBut when it is burnt away by the Word of the Guru's Shabad, only then does it depart from within.
Manmohan SinghWhen it is burnt by Guru's word, then alone does it depart from within.
Manmohan Singh (Punjabi)ਜੇਕਰ ਗੁਰਾਂ ਦੀ ਬਾਣੀ ਦੁਆਰਾ ਸਾੜ ਦਿੱਤੀ ਜਾਵੇ, ਕੇਵਲ ਤਦ ਹੀ ਇਹ ਅੰਦਰੋਂ ਬਾਹਰ ਹੁੰਦੀ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਭਲੀ ਪ੍ਰਕਾਰ ਜਲਾਈਏ ਤਬ ਇਹ ਰਿਦੇ ਕੇ ਬੀਚ ਸੇ ਜਾਤੀ ਹੈ॥
Prof. Sahib Singhਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ ਤਾਂ ਇਹ ਅੰਦਰੋਂ ਨਿਕਲਦੀ ਹੈ;

ਪਦ ਅਰਥ ਪਰਜਾਲੀਐ = ਚੰਗੀ ਤਰ੍ਹਾਂ ਸਾੜੀਦੀ ਹੈ।

SikhNet (Spanish)El cuerpo se vuelve bello y el Nombre del Señor es entretejido en la mente.

ਤਨੁ ਮਨੁ ਹੋਵੈ ਉਜਲਾ; ਨਾਮੁ ਵਸੈ ਮਨਿ ਆਇ ॥

tan man hovai ujalaa; naam vasai man aae |

Sant Singh KhalsaThe body and mind become radiant and bright, and the Naam, the Name of the Lord, comes to dwell within the mind.
Manmohan SinghThen the body and soul become bright and the Name comes to abode in the mind.
Manmohan Singh (Punjabi)ਤਦ ਦੇਹ ਤੇ ਆਤਮਾ ਰੋਸ਼ਨ ਹੋ ਜਾਂਦੇ ਹਨ ਅਤੇ ਨਾਮ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਜਬ ਹਰਿ ਨਾਮ ਮਨ ਮੇਂ ਆਇ ਬਸਤਾ ਹੈ ਤਬ ਮਨ ਤਨ ਉਜਲ ਹੋਵੈ ਹੈ॥
Prof. Sahib Singhਤਾਂ ਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈ; ਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ।
SikhNet (Spanish)Dice Nanak, Maya es destruida a través del Nombre

ਨਾਨਕ. ਮਾਇਆ ਕਾ ਮਾਰਣੁ, ਹਰਿ ਨਾਮੁ ਹੈ; ਗੁਰਮੁਖਿ ਪਾਇਆ ਜਾਇ ॥੧॥

naanak. maaeaa kaa maaran, har naam hai; guramukh paaeaa jaae |1|

Sant Singh KhalsaO Nanak, the Lord's Name is the antidote to Maya; the Gurmukh obtains it. ||1||
Manmohan SinghNanak the Name of God is an antidote to mammon and through the Guru, this Name is attained to.
Manmohan Singh (Punjabi)ਨਾਨਕ, ਵਾਹਿਗੁਰੂ ਦਾ ਨਾਮ ਮੋਹਨੀ ਮਾਇਆ ਦਾ ਮਸਾਲਾ (ਦਾਰੂ) ਹੈ। ਗੁਰਾਂ ਦੇ ਰਾਹੀਂ ਇਹ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਇਆ ਕੇ ਮਾਰਨੇ ਕਾ ਸਾਧਨ ਹਰਿ ਨਾਮ ਹੈ, ਸੋ ਗੁਰੋਂ ਦੁਆਰੇ ਪਾਇਆ ਜਾਤਾ ਹੈ॥੧॥
Prof. Sahib Singhਹੇ ਨਾਨਕ! ਇਸ ਮਾਇਆ (ਸੰਖੀਏ ਨੂੰ ਕੁਸ਼ਤਾ ਕਰਨ) ਦੀ ਬੂਟੀ ਇੱਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ ॥੧॥

ਪਦ ਅਰਥ ਮਾਰਣੁ = (ਸੰਖੀਏ ਆਦਿਕ ਜ਼ਹਿਰ ਨੂੰ) ਕੁਸ਼ਤਾ ਕਰਨ ਵਾਲੀ ਬੂਟੀ ॥੧॥

SikhNet (Spanish)y uno recibe el Nombre sólo a través del Guru. (1)
Answers quote the Granth verbatim with Ang citations. AI commentary is not Gurbani and not a religious ruling.