ੴ

ਸਿੱਖਬਾਣੀ · SikhBani

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥

maaeaa mohu paret hai kaam krodh ahankaaraa
Guru Amardas Ji ਗੁਰੂ ਅਮਰਦਾਸ ਜੀ · Raag Gujri · Ang 513 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮਾਇਆ ਮੋਹੁ ਪਰੇਤੁ ਹੈ; ਕਾਮੁ ਕ੍ਰੋਧੁ ਅਹੰਕਾਰਾ ॥

maaeaa mohu paret hai; kaam krodh ahankaaraa |

Sant Singh KhalsaEmotional attachment to Maya, sexual desire, anger and egotism are demons.
Manmohan SinghLove of wealth, lust, wrath and self-conceit are like goblins.
Manmohan Singh (Punjabi)ਧਨ-ਦੌਲਤ ਦੀ ਪ੍ਰੀਤ, ਵਿਸ਼ੇ ਭੋਗ, ਗੁੱਸਾ ਅਤੇ ਸਵੈ-ਹੰਗਤਾ ਭੂਤਨਿਆਂ ਦੀ ਨਿਆਈ ਹਨ।
Fareedkot Teekaਜਿਸ ਮੇਂ ਕਾਮ ਹੰਕਾਰ ਹੈ, ਸੋ ਮਾਇਆ ਕੇ ਮੋਹ ਕਰ ਜੀਵ ਪ੍ਰੇਤ ਹੋ ਰਹਾ ਹੈ॥
Prof. Sahib Singhਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ ਸਭ ਇਕ ਤਰ੍ਹਾਂ ਦੇ ਭੂਤ ਹਨ;

ਪਦ ਅਰਥ ਪਰੇਤੁ = ਭੂਤ।

SikhNet (Spanish)Maya, la infatuación, el ego, el enojo y la lujuria son como los malos espíritus;

ਏਹ ਜਮ ਕੀ ਸਿਰਕਾਰ ਹੈ; ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥

eeh jam kee sirakaar hai; enaa upar jam kaa ddandd karaaraa |

Sant Singh KhalsaBecause of them, mortals are subject to death; above their heads hangs the heavy club of the Messenger of Death.
Manmohan SinghThey are the subjects of death and on the head of these hangs the heavy club of Death's Myrmidon.
Manmohan Singh (Punjabi)ਉਹ ਮੌਤ ਦੀ ਰਿਆਇਆ ਹਨ ਅਤੇ ਇਨ੍ਹਾਂ ਦੇ ਸਿਰ ਉਤੇ ਮੌਤ ਦੇ ਫਰੇਸ਼ਤੇ ਦਾ ਡਾਢਾ ਡੰਡਾ ਲਟਕ ਰਿਹਾ ਹੈ।
Fareedkot Teekaਇਹ ਜਮ ਕੀ (ਸਿਰਕਾਰ) ਰ੍ਯਤ ਹੈਂ ਇਨੋਂ ਪਰ ਜਮ ਕਾ ਕਰਾਰਾ, ਭਾਵ ਭਾਰੀ ਦੰਡ ਹੈ॥
Prof. Sahib Singhਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ।

ਪਦ ਅਰਥ ਏਹ = ਇਹ ਮੋਹ ਕਾਮ ਕ੍ਰੋਧ ਆਦਿਕ ਸਾਰੇ। ਸਿਰਕਾਰ = ਰਈਅਤ। ਡੰਡੁ = ਡੰਡਾ। ਕਰਾਰਾ = ਕਰੜਾ।

SikhNet (Spanish)por cuenta de ellos uno es castigado y sometido a la muerte.

ਮਨਮੁਖ ਜਮ ਮਗਿ ਪਾਈਅਨੑਿ; ਜਿਨੑ ਦੂਜਾ ਭਾਉ ਪਿਆਰਾ ॥

manamukh jam mag paaeeana; jina doojaa bhaau piaaraa |

Sant Singh KhalsaThe self-willed manmukhs, in love with duality, are led onto the path of Death.
Manmohan SinghThe apostates who love duality are goaded into death's path.
Manmohan Singh (Punjabi)ਅਧਰਮੀ ਜੋ ਦਵੈਤ-ਭਾਵ ਨਾਲ ਪ੍ਰੇਮ ਕਰਦੇ ਹਨ, ਮੌਤ ਦੇ ਮਾਰਗ ਵਿੱਚ ਧੱਕੇ ਜਾਂਦੇ ਹਨ।
Fareedkot Teekaਜਿਨਾਂ ਕੋ ਦੂਸਰਾ ਭਾਵ ਪਿਆਰਾ ਹੈ, ਸੋ ਮਨਮੁਖ ਜਮ ਮਾਰਗ ਮੇਂ ਪਾਈਤੇ ਹੈਂ॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਜਮਰਾਜ ਦੇ ਰਾਹ ਤੇ ਪਾਏ ਜਾਂਦੇ ਹਨ,

ਪਦ ਅਰਥ ਮਗਿ = ਰਸਤੇ ਤੇ। ਪਾਈਅਨ੍ਹ੍ਹਿ = ਪਾਏ ਜਾਂਦੇ ਹਨ।

SikhNet (Spanish)Los arrogantes Manmukjs van empinados hacia el sendero de la muerte,

ਜਮ ਪੁਰਿ ਬਧੇ ਮਾਰੀਅਨਿ; ਕੋ ਸੁਣੈ ਨ. ਪੂਕਾਰਾ ॥

jam pur badhe maareean; ko sunai na. pookaaraa |

Sant Singh KhalsaIn the City of Death, they are tied up and beaten, and no one hears their cries.
Manmohan SinghBound hands and feet they are beaten in the City of Death and none listens to their shrieks.
Manmohan Singh (Punjabi)ਮੁਸ਼ਕਾਂ ਬੰਨ੍ਹ ਕੇ ਉਹ ਮੌਤ ਦੇ ਸ਼ਹਿਰ ਵਿੱਚ ਕੁੱਟੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੇ ਚੀਕ ਚਿਹਾੜੇ ਨੂੰ ਨਹੀਂ ਸੁਣਦਾ।
Fareedkot Teekaਜਮ ਲੋਕ ਮੇਂ ਬਾਂਧੇ ਹੂਏ ਮਾਰੀਤੇ ਹੈਂ। ਉਨ ਕੀ ਪੁਕਾਰ ਕੋਈ ਨਹੀਂ ਸੁਨਤਾ॥
Prof. Sahib Singhਉਹ ਮਨਮੁਖ ਜਮ-ਪੁਰੀ ਵਿਚ ਬੱਝੇ ਹੋਏ ਮਾਰੀਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਭਾਵ, ਇਹਨਾਂ ਕਾਮਾਦਿਕਾਂ ਦੇ ਪੰਜੇ ਤੋਂ ਕੋਈ ਉਹਨਾਂ ਨੂੰ ਛੁਡਾ ਨਹੀਂ ਸਕਦਾ)।

ਪਦ ਅਰਥ ਜਮ ਪੁਰਿ = ਜਮ ਦੇ ਸ਼ਹਿਰ ਵਿਚ। ਮਾਰੀਅਨਿ = ਮਾਰੀਦੇ ਹਨ।

SikhNet (Spanish)pues ellos aman a otro que no es Dios; sufren las consecuencias en el recinto de la muerte y nadie escucha sus quejidos.

ਜਿਸ ਨੋ ਕ੍ਰਿਪਾ ਕਰੇ. ਤਿਸੁ ਗੁਰੁ ਮਿਲੈ; ਗੁਰਮੁਖਿ ਨਿਸਤਾਰਾ ॥੧੨॥

jis no kripaa kare. tis gur milai; guramukh nisataaraa |12|

Sant Singh KhalsaOne who is blessed by the Lord's Grace meets the Guru; as Gurmukh, he is emancipated. ||12||
Manmohan SinghOn whom is the Lord's grace him meets the Guru and though the Guru the mortal is emancipated.
Manmohan Singh (Punjabi)ਜਿਸ ਉਤ ਸਾਈਂ ਮਿਹਰ ਧਾਰਦਾ ਹੈ, ਉਸ ਨੂੰ ਵਾਹਿਗੁਰੂ ਜੀ ਮਿਲ ਪੈਂਦੇ ਹਨ। ਗੁਰਾਂ ਦੇ ਰਾਹੀਂ, ਪ੍ਰਾਣੀ ਪਾਰ ਉੱਤਰ ਜਾਂਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਆਪ ਹੀ ਕ੍ਰਿਪਾ ਕਰਤਾ ਹੈ ਤਿਸ ਕੋ ਗੁਰੂ ਮਿਲਤੇ ਹੈਂ, ਗੁਰੋਂ ਦ੍ਵਾਰੇ ਤਿਸ ਕਾ ਨਿਸਤਾਰਾ ਹੋਤਾ ਹੈ॥੧੨॥
Prof. Sahib Singhਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ, ਗੁਰੂ ਦੀ ਰਾਹੀਂ (ਇਹਨਾਂ ਭੂਤਾਂ ਤੋਂ) ਛੁਟਕਾਰਾ ਹੁੰਦਾ ਹੈ ॥੧੨॥
SikhNet (Spanish)Aquél que goza de la Gracia del Señor, encuentra al Guru, y a través del Guru es emancipado. (12)
Answers quote the Granth verbatim with Ang citations. AI commentary is not Gurbani and not a religious ruling.