ਨਾਨਕ. ਗੁਰਮੁਖਿ ਉਬਰੇ; ਜਿ ਆਪਿ ਮੇਲੇ ਕਰਤਾਰਿ ॥੨॥
naanak. guramukh ubare; ji aap mele karataar |2|
ਪਦ ਅਰਥ ਜਿ = ਜੋ। ਕਰਤਾਰਿ = ਕਰਤਾਰ ਨੇ ॥੨॥
ਨਾਨਕ. ਗੁਰਮੁਖਿ ਉਬਰੇ; ਜਿ ਆਪਿ ਮੇਲੇ ਕਰਤਾਰਿ ॥੨॥
naanak. guramukh ubare; ji aap mele karataar |2|
ਪਦ ਅਰਥ ਜਿ = ਜੋ। ਕਰਤਾਰਿ = ਕਰਤਾਰ ਨੇ ॥੨॥
ਪਉੜੀ ॥
paurree |
ਭਗਤ ਸਚੈ ਦਰਿ ਸੋਹਦੇ; ਸਚੈ ਸਬਦਿ ਰਹਾਏ ॥
bhagat sachai dar sohade; sachai sabad rahaae |
ਪਦ ਅਰਥ ਰਹਾਏ = ਟਿਕਾਏ ਹੋਏ।
ਹਰਿ ਕੀ ਪ੍ਰੀਤਿ. ਤਿਨ ਊਪਜੀ; ਹਰਿ ਪ੍ਰੇਮ ਕਸਾਏ ॥
har kee preet. tin aoopajee; har prem kasaae |
ਪਦ ਅਰਥ ਪ੍ਰੇਮ ਕਸਾਏ = ਪ੍ਰੇਮ ਦੇ ਖਿੱਚੇ ਹੋਏ।
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ; ਰਸਨਾ ਹਰਿ ਰਸੁ ਪਿਆਏ ॥
har rang raheh sadaa rang raate; rasanaa har ras piaae |
ਸਫਲੁ ਜਨਮੁ. ਜਿਨੑੀ ਗੁਰਮੁਖਿ ਜਾਤਾ; ਹਰਿ ਜੀਉ ਰਿਦੈ ਵਸਾਏ ॥
safal janam. jinaee guramukh jaataa; har jeeo ridai vasaae |
ਬਾਝੁ ਗੁਰੂ. ਫਿਰੈ ਬਿਲਲਾਦੀ; ਦੂਜੈ ਭਾਇ ਖੁਆਏ ॥੧੧॥
baajh guroo. firai bilalaadee; doojai bhaae khuaae |11|
ਪਦ ਅਰਥ ਦੂਜੈ ਭਾਇ = (ਰੱਬ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਏ = ਖੁੰਝੀ ਹੋਈ। ਦਰਿ = ਦਰ ਤੇ ॥੧੧॥
ਸਲੋਕੁ ਮਃ ੩ ॥
salok mahalaa 3 |
ਕਲਿਜੁਗ ਮਹਿ ਨਾਮੁ ਨਿਧਾਨੁ. ਭਗਤੀ ਖਟਿਆ; ਹਰਿ ਉਤਮ ਪਦੁ ਪਾਇਆ ॥
kalijug meh naam nidhaan. bhagatee khattiaa; har utam pad paaeaa |
ਪਦ ਅਰਥ ਕਲਿ = ਝਗੜੇ, ਕਲੇਸ਼। ਜੁਗ = ਸੰਸਾਰ, ਜੀਵਨ (ਵੇਖੋ, ਸਲੋਕ ੧ ਪਉੜੀ ੧੦ 'ਇਸ ਜੁਗ ਮਹਿ')। ਭਗਤੀ = ਭਗਤੀ ਦੀ ਰਾਹੀਂ (ਨੋਟ: 'ਭਗਤਾਂ ਨੇ, ਅਰਥ ਫਬਦਾ ਨਹੀਂ, ਪਹਿਲੀਆਂ ਚਹੁੰਆਂ ਤੁਕਾਂ ਵਿਚ ਕਿਸੇ ਇਕ ਬੰਦੇ ਦਾ ਜ਼ਿਕਰ ਹੈ, ਬਹੁਤਿਆਂ ਦਾ ਨਹੀਂ)।
ਸਤਿਗੁਰ ਸੇਵਿ. ਹਰਿ ਨਾਮੁ ਮਨਿ ਵਸਾਇਆ; ਅਨਦਿਨੁ ਨਾਮੁ ਧਿਆਇਆ ॥
satigur sev. har naam man vasaaeaa; anadin naam dhiaaeaa |
ਵਿਚੇ ਗ੍ਰਿਹ ਗੁਰ ਬਚਨਿ ਉਦਾਸੀ; ਹਉਮੈ ਮੋਹੁ ਜਲਾਇਆ ॥
viche grih gur bachan udaasee; haumai mohu jalaaeaa |
ਆਪਿ ਤਰਿਆ. ਕੁਲ ਜਗਤੁ ਤਰਾਇਆ; ਧੰਨੁ ਜਣੇਦੀ ਮਾਇਆ ॥
aap tariaa. kul jagat taraaeaa; dhan janedee maaeaa |
ਪਦ ਅਰਥ ਕੁਲ = ਸਾਰਾ। ਜਣੇਦੀ = ਜੰਮਣ ਵਾਲੀ।
ਐਸਾ ਸਤਿਗੁਰੁ ਸੋਈ ਪਾਏ; ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥
aisaa satigur soee paae; jis dhur masatak har likh paaeaa |
ਪਦ ਅਰਥ ਮਸਤਕਿ = ਮੱਥੇ ਤੇ।
ਜਨ ਨਾਨਕ. ਬਲਿਹਾਰੀ ਗੁਰ ਆਪਣੇ ਵਿਟਹੁ; ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥
jan naanak. balihaaree gur aapane vittahu; jin bhram bhulaa maarag paaeaa |1|
ਪਦ ਅਰਥ ਵਿਟਹੁ = ਤੋਂ। ਭ੍ਰਮਿ = ਭੁਲੇਖੇ ਵਿਚ। ਮਾਰਗਿ = ਰਸਤੇ ਤੇ ॥੧॥
ਮਃ ੩ ॥
mahalaa 3 |
ਤ੍ਰੈ ਗੁਣ ਮਾਇਆ ਵੇਖਿ ਭੁਲੇ; ਜਿਉ ਦੇਖਿ ਦੀਪਕਿ. ਪਤੰਗ ਪਚਾਇਆ ॥
trai gun maaeaa vekh bhule; jiau dekh deepak. patang pachaaeaa |
ਪਦ ਅਰਥ ਦੀਪਕ = ਦੀਵੇ ਉਤੇ। ਪਤੰਗ = ਭੰਬਟ।
ਪੰਡਿਤ ਭੁਲਿ ਭੁਲਿ. ਮਾਇਆ ਵੇਖਹਿ; ਦਿਖਾ, ਕਿਨੈ ਕਿਹੁ ਆਣਿ ਚੜਾਇਆ ॥
panddit bhul bhul. maaeaa vekheh; dikhaa, kinai kihu aan charraaeaa |
ਪਦ ਅਰਥ ਦਿਖਾ = ਦੇਖੀਏ। ਕਿਹੁ = ਕੁਝ। ਆਣਿ = ਲਿਆ ਕੇ।
ਦੂਜੈ ਭਾਇ, ਪੜਹਿ ਨਿਤ ਬਿਖਿਆ; ਨਾਵਹੁ ਦਯਿ ਖੁਆਇਆ ॥
doojai bhaae, parreh nit bikhiaa; naavahu day khuaaeaa |
ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਬਿਖਿਆ = ਮਾਇਆ। ਦਯਿ = ਪਰਮਾਤਮਾ ਨੇ ('ਦਯ' ਨੇ)।
ਜੋਗੀ ਜੰਗਮ ਸੰਨਿਆਸੀ ਭੁਲੇ; ਓਨੑਾ ਅਹੰਕਾਰੁ ਬਹੁ ਗਰਬੁ ਵਧਾਇਆ ॥
jogee jangam saniaasee bhule; onaa ahankaar bahu garab vadhaaeaa |
ਪਦ ਅਰਥ ਜੰਗਮ = ਸ਼ਿਵ ਦੇ ਉਪਾਸ਼ਕ ਜੋ ਸਿਰ ਤੇ ਮੋਰਾਂ ਦੇ ਖੰਭ ਰੱਖਦੇ ਹਨ ਤੇ ਟੱਲੀਆਂ ਵਜਾਂਦੇ ਮੰਗਦੇ ਫਿਰਦੇ ਹਨ। ਗਰਬੁ = ਅਹੰਕਾਰ।
ਛਾਦਨੁ ਭੋਜਨੁ. ਨ ਲੈਹੀ ਸਤ ਭਿਖਿਆ; ਮਨਹਠਿ ਜਨਮੁ ਗਵਾਇਆ ॥
chhaadan bhojan. na laihee sat bhikhiaa; manahatth janam gavaaeaa |
ਪਦ ਅਰਥ ਛਾਦਨੁ = ਕੱਪੜਾ। ਨ ਲੈਹੀ = ਨਹੀਂ ਲੈਂਦੇ। ਸਤ ਭਿਖਿਆ = ਸਰਧਾ ਨਾਲ ਦਿੱਤੀ ਭਿੱਛਿਆ।
ਏਤੜਿਆ ਵਿਚਹੁ. ਸੋ ਜਨੁ ਸਮਧਾ; ਜਿਨਿ ਗੁਰਮੁਖਿ ਨਾਮੁ ਧਿਆਇਆ ॥
etarriaa vichahu. so jan samadhaa; jin guramukh naam dhiaaeaa |
ਪਦ ਅਰਥ ਸਮਧਾ = ਸਮਾਧੀ ਵਾਲਾ, ਟਿਕੇ ਹੋਏ ਮਨ ਵਾਲਾ, ਪੂਰਨ ਅਵਸਥਾ ਵਾਲਾ।
ਜਨ ਨਾਨਕ. ਕਿਸ ਨੋ ਆਖਿ ਸੁਣਾਈਐ; ਜਾ ਕਰਦੇ ਸਭਿ ਕਰਾਇਆ ॥੨॥
jan naanak. kis no aakh sunaaeeai; jaa karade sabh karaaeaa |2|
ਪਉੜੀ ॥
paurree |
ਮਾਇਆ ਮੋਹੁ ਪਰੇਤੁ ਹੈ; ਕਾਮੁ ਕ੍ਰੋਧੁ ਅਹੰਕਾਰਾ ॥
maaeaa mohu paret hai; kaam krodh ahankaaraa |
ਪਦ ਅਰਥ ਪਰੇਤੁ = ਭੂਤ।
ਏਹ ਜਮ ਕੀ ਸਿਰਕਾਰ ਹੈ; ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥
eeh jam kee sirakaar hai; enaa upar jam kaa ddandd karaaraa |
ਪਦ ਅਰਥ ਏਹ = ਇਹ ਮੋਹ ਕਾਮ ਕ੍ਰੋਧ ਆਦਿਕ ਸਾਰੇ। ਸਿਰਕਾਰ = ਰਈਅਤ। ਡੰਡੁ = ਡੰਡਾ। ਕਰਾਰਾ = ਕਰੜਾ।
ਮਨਮੁਖ ਜਮ ਮਗਿ ਪਾਈਅਨੑਿ; ਜਿਨੑ ਦੂਜਾ ਭਾਉ ਪਿਆਰਾ ॥
manamukh jam mag paaeeana; jina doojaa bhaau piaaraa |
ਪਦ ਅਰਥ ਮਗਿ = ਰਸਤੇ ਤੇ। ਪਾਈਅਨ੍ਹ੍ਹਿ = ਪਾਏ ਜਾਂਦੇ ਹਨ।
ਜਮ ਪੁਰਿ ਬਧੇ ਮਾਰੀਅਨਿ; ਕੋ ਸੁਣੈ ਨ. ਪੂਕਾਰਾ ॥
jam pur badhe maareean; ko sunai na. pookaaraa |
ਪਦ ਅਰਥ ਜਮ ਪੁਰਿ = ਜਮ ਦੇ ਸ਼ਹਿਰ ਵਿਚ। ਮਾਰੀਅਨਿ = ਮਾਰੀਦੇ ਹਨ।
ਜਿਸ ਨੋ ਕ੍ਰਿਪਾ ਕਰੇ. ਤਿਸੁ ਗੁਰੁ ਮਿਲੈ; ਗੁਰਮੁਖਿ ਨਿਸਤਾਰਾ ॥੧੨॥
jis no kripaa kare. tis gur milai; guramukh nisataaraa |12|
ਸਲੋਕੁ ਮਃ ੩ ॥
salok mahalaa 3 |
ਹਉਮੈ ਮਮਤਾ ਮੋਹਣੀ; ਮਨਮੁਖਾ ਨੋ ਗਈ ਖਾਇ ॥
haumai mamataa mohanee; manamukhaa no gee khaae |
ਪਦ ਅਰਥ ਮਮਤਾ = (ਮਮ = ਮੇਰੀ। ਮਮਤਾ = ਇਹ ਖ਼ਿਆਲ ਕਿ ਫਲਾਣੀ ਚੀਜ਼ ਮੇਰੀ ਬਣ ਜਾਏ ਜਾਂ ਮੇਰੀ ਹੈ) ਅਪਣੱਤ। ਮੋਹਣੀ = ਮੋਹ ਲੈਣ ਵਾਲੀ, ਠਗਣੀ, ਚੁੜੇਲ।
ਜੋ ਮੋਹਿ ਦੂਜੈ ਚਿਤੁ ਲਾਇਦੇ; ਤਿਨਾ ਵਿਆਪਿ ਰਹੀ ਲਪਟਾਇ ॥
jo mohi doojai chit laaeide; tinaa viaap rahee lapattaae |
ਪਦ ਅਰਥ ਲਪਟਾਇ = ਚੰਬੜ ਕੇ।
ਗੁਰ ਕੈ ਸਬਦਿ ਪਰਜਾਲੀਐ; ਤਾ ਏਹ ਵਿਚਹੁ ਜਾਇ ॥
gur kai sabad parajaaleeai; taa eeh vichahu jaae |
ਪਦ ਅਰਥ ਪਰਜਾਲੀਐ = ਚੰਗੀ ਤਰ੍ਹਾਂ ਸਾੜੀਦੀ ਹੈ।
ਤਨੁ ਮਨੁ ਹੋਵੈ ਉਜਲਾ; ਨਾਮੁ ਵਸੈ ਮਨਿ ਆਇ ॥
tan man hovai ujalaa; naam vasai man aae |
ਨਾਨਕ. ਮਾਇਆ ਕਾ ਮਾਰਣੁ, ਹਰਿ ਨਾਮੁ ਹੈ; ਗੁਰਮੁਖਿ ਪਾਇਆ ਜਾਇ ॥੧॥
naanak. maaeaa kaa maaran, har naam hai; guramukh paaeaa jaae |1|
ਪਦ ਅਰਥ ਮਾਰਣੁ = (ਸੰਖੀਏ ਆਦਿਕ ਜ਼ਹਿਰ ਨੂੰ) ਕੁਸ਼ਤਾ ਕਰਨ ਵਾਲੀ ਬੂਟੀ ॥੧॥
ਮਃ ੩ ॥
mahalaa 3 |
ਇਹੁ ਮਨੁ. ਕੇਤੜਿਆ ਜੁਗ ਭਰਮਿਆ; ਥਿਰੁ ਰਹੈ ਨ. ਆਵੈ ਜਾਇ ॥
eihu man. ketarriaa jug bharamiaa; thir rahai na. aavai jaae |
ਪਦ ਅਰਥ ਕੇਤੜਿਆ ਜੁਗ = ਕਈ ਜੁਗ, ਬਹੁਤ ਲੰਮਾ ਅਰਸਾ।
ਹਰਿ ਭਾਣਾ. ਤਾ ਭਰਮਾਇਅਨੁ; ਕਰਿ ਪਰਪੰਚੁ ਖੇਲੁ ਉਪਾਇ ॥
har bhaanaa. taa bharamaaeian; kar parapanch khel upaae |
ਪਦ ਅਰਥ ਹਰਿ ਭਾਣਾ = ਪ੍ਰਭੂ ਦੀ ਰਜ਼ਾ ਵਿਚ। ਭਰਮਾਇਅਨੁ = ਭਰਮਾਇਆ ਉਸ (ਪ੍ਰਭੂ) ਨੇ। ਪਰਪੰਚੁ = ਠੱਗਣ ਵਾਲਾ (ਸੰ: ਪ੍ਰਪੰਚ, ਇਹ ਦਿੱਸਦਾ ਜਗਤ ਜੋ ਕਈ ਰੰਗਾਂ ਵਾਲਾ ਹੈ ਤੇ ਭੁਲੇਖੇ ਵਿਚ ਪਾਂਦਾ ਹੈ)।
ਜਾ ਹਰਿ ਬਖਸੇ. ਤਾ ਗੁਰ ਮਿਲੈ; ਅਸਥਿਰੁ ਰਹੈ ਸਮਾਇ ॥
jaa har bakhase. taa gur milai; asathir rahai samaae |