ਤੂ ਠਾਕੁਰੁ; ਤੁਮ ਪਹਿ ਅਰਦਾਸਿ ॥
too tthaakur; tum peh aradaas |
Sant Singh KhalsaYou are our Lord and Master; to You, I offer this prayer.
Manmohan SinghThou art the Lord, I make this supplication unto Thee.
Manmohan Singh (Punjabi)ਤੂੰ ਸੁਆਮੀ ਹੈ, ਮੇਰੀ ਇਹ ਬੇਨਤੀ ਤੇਰੇ ਕੋਲ ਹੈ।
Fareedkot Teekaਹੇ ਵਾਹਿਗੁਰੂ! ਤੁਮ ਮੇਰੇ (ਠਾਕੁਰੁ) ਸ੍ਵਾਮੀ ਹੋ ਤਾਂ ਤੇ ਤੁਮਾਰੇ ਆਗੇ ਮੇਰੀ ਬੇਨਤੀ ਹੈ॥
Prof. Sahib Singh(ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ,ਪਦ ਅਰਥ ਤੁਮ ਪਹਿ = ਤੇਰੇ ਪਾਸ।
SikhNet (Spanish)Tú eres el Maestro, Te doy gracias por esta vida y
ਜੀਉ ਪਿੰਡੁ ਸਭੁ; ਤੇਰੀ ਰਾਸਿ ॥
jeeo pindd sabh; teree raas |
Sant Singh KhalsaThis body and soul are all Your property.
Manmohan SinghMy soul and body are all Thine capital.
Manmohan Singh (Punjabi)ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹਨ।
Fareedkot Teekaਏਹੁ (ਜੀਉ) ਮੇਰੇ ਮੇਂ ਚੇਤਨ ਸਤਾ ਔ (ਪਿੰਡ) ਸਰੀਰ ਆਦਿ ਸਭ ਤੇਰੀ ਹੀ (ਰਾਸਿ) ਪੂੰਜੀ ਦਈ ਹੋਈ ਹੈ॥
Prof. Sahib Singhਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।ਪਦ ਅਰਥ ਪਿੰਡੁ = ਸਰੀਰ। ਰਾਸਿ = ਬਖ਼ਸ਼ੀਸ਼, ਪੂੰਜੀ।
SikhNet (Spanish)este cuerpo, que son Tus Regalos.
ਤੁਮ ਮਾਤ ਪਿਤਾ; ਹਮ ਬਾਰਿਕ ਤੇਰੇ ॥
tum maat pitaa; ham baarik tere |
Sant Singh KhalsaYou are our mother and father; we are Your children.
Manmohan SinghThou art Mother and Father and we are Thine children.
Manmohan Singh (Punjabi)ਤੂੰ ਮਾਂ ਅਤੇ ਪਿਓ ਹੈਂ ਅਤੇ ਅਸੀਂ ਤੇਰੇ ਬੱਚੇ ਹਾਂ।
Fareedkot Teekaਤੁਮ ਹਮਾਰੇ ਮਾਤ ਪਿਤਾ ਰੂਪ ਹੋ ਔਰ ਹਮ ਤੇਰੇ ਬਾਲਕ ਹੈਂ॥
Prof. Sahib Singhਤੂੰ ਸਾਡਾ ਮਾਂ ਪਿਉ ਹੈਂ, ਅਸੀਂ ਤੇਰੇ ਬਾਲ ਹਾਂ,
SikhNet (Spanish)Eres el Padre y la Madre; somos Tus hijos
ਤੁਮਰੀ ਕ੍ਰਿਪਾ ਮਹਿ; ਸੂਖ ਘਨੇਰੇ ॥
tumaree kripaa meh; sookh ghanere |
Sant Singh KhalsaIn Your Grace, there are so many joys!
Manmohan SinghIn Thine grace lie many comforts.
Manmohan Singh (Punjabi)ਤੇਰੀ ਦਇਆਲਤਾ ਅੰਦਰ ਬਹੁਤ ਆਰਾਮ ਹਨ।
Fareedkot Teekaਤਾਂ ਤੇ ਤੁਮਾਰੀ ਕ੍ਰਿਪਾ ਸੇ ਹੀ ਹਮ ਕੋ ਬਹੁਤ ਸੁਖ ਪਾ੍ਰਪਤ ਹੋਤੇ ਹੈਂ॥
Prof. Sahib Singhਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ।ਪਦ ਅਰਥ ਘਨੇਰੇ = ਬਹੁਤ।
SikhNet (Spanish)y nuestra alegría depende de Tu Gracia.
ਕੋਇ ਨ ਜਾਨੈ; ਤੁਮਰਾ ਅੰਤੁ ॥
koe na jaanai; tumaraa ant |
Sant Singh KhalsaNo one knows Your limits.
Manmohan SinghNo one Knows Thy limit.
Manmohan Singh (Punjabi)ਤੇਰਾ ਓੜਕ ਕੋਈ ਨਹੀਂ ਜਾਣਦਾ।
Fareedkot Teekaਹੇ ਭਗਵੰਤ! ਆਪ ਕਾ ਕੋਈ ਅੰਤ ਨਹੀਂ ਜਾਨਤਾ ਹੈ॥
Prof. Sahib Singhਕੋਈ ਤੇਰਾ ਅੰਤ ਨਹੀਂ ਪਾ ਸਕਦਾ,
SikhNet (Spanish)Oh Moldeador de nuestro destino,
ਊਚੇ ਤੇ ਊਚਾ; ਭਗਵੰਤ ॥
aooche te aoochaa; bhagavant |
Sant Singh KhalsaO Highest of the High, Most Generous God,
Manmohan SinghThou, O Wealthy Lord, art the Highest of the high.
Manmohan Singh (Punjabi)ਤੂੰ ਹੇ ਧਨਾਢ ਸਾਹਿਬ! ਬੁਲੰਦਾ ਦਾ ਪਰਮ ਬੁਲੰਦ ਹੈ।
Fareedkot Teekaਕਿਉਂਕਿ ਤੂੰ ਸਰਬ ਬ੍ਰਹਮਾਦੀ ਊਚਿਓਂ ਸੇ ਭੀ ਊਚਾ ਹੈਂ॥
Prof. Sahib Singh(ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ।
SikhNet (Spanish)la más Alta Cima,
ਸਗਲ ਸਮਗ੍ਰੀ; ਤੁਮਰੈ ਸੂਤ੍ਰਿ ਧਾਰੀ ॥
sagal samagree; tumarai sootr dhaaree |
Sant Singh Khalsathe whole creation is strung on Your thread.
Manmohan SinghThe entire creation is strung on the thread.
Manmohan Singh (Punjabi)ਸਾਰੀ ਰਚਨਾ ਤੇਰੇ ਧਾਗੇ ਅੰਦਰ ਪ੍ਰੋਤੀ ਹੋਈ ਹੈ।
Fareedkot Teekaਪੁਨਾ ਇਹ ਸਭ ਸ੍ਰਿਸ਼ਟੀ ਤੁਮਤੇ ਹੀ ਹੋਈ ਹੈ ਔਰ ਆਪਨੇ ਹੀ ਇਹੁ ਅਪਨੇ ਹੁਕਮ ਵਾ ਚੇਤਨ ਸਤਾ ਰੂਪ (ਸੂਤ੍ਰ) ਤਾਗੇ ਮੇਂ ਧਾਰੀ ਅਰਥਾਤ ਇਸਥਿਤ ਕਰੀ ਹੋਈ ਹੈ॥
Prof. Sahib Singh(ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ;ਪਦ ਅਰਥ ਸਮਗ੍ਰੀ = ਪਦਾਰਥ। ਸੂਤ੍ਰਿ = ਸੂਤ੍ਰ ਵਿਚ, ਮਰਯਾਦਾ ਵਿਚ, ਹੁਕਮ ਵਿਚ। ਧਾਰੀ = ਟਿਕੀ ਹੋਈ ਹੈ।
SikhNet (Spanish)sólo Tú conoces las formas en que Te manifiestas y los medios de que Te sirves.
ਤੁਮ ਤੇ ਹੋਇ; ਸੁ ਆਗਿਆਕਾਰੀ ॥
tum te hoe; su aagiaakaaree |
Sant Singh KhalsaThat which has come from You is under Your Command.
Manmohan SinghWhat has sprung from thee that is in Thy command.
Manmohan Singh (Punjabi)ਜੋ ਕੁਛ ਤੇਰੇ ਤੋਂ ਉਤਪੰਨ ਹੋਇਆ ਹੈ, ਉਹ ਤੇਰੇ ਹੁਕਮ ਅੰਦਰ ਹੈ।
Fareedkot Teekaਤਾਂ ਤੇ ਜੋ ਤੁਮਾਰੇ ਸੇ ਆਗ੍ਯਾ ਹੋਵੇ ਸੋਈ (ਕਾਰੀ) ਸੁੰਦਰ ਹੈ, ਵਾ ਜੋ ਤੇਰੇ ਸੇ ਹੋਤਾ ਹੈ, ਸੋ ਸਭ ਆਗ੍ਯਾ ਮੇਂ ਚਲਤਾ ਹੈ॥
Prof. Sahib Singhਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ।ਪਦ ਅਰਥ ਤੁਮ ਤੇ = ਤੈਥੋਂ। ਹੋਇ = (ਜੋ ਕੁਝ) ਹਸਤੀ ਵਿਚ ਆਇਆ ਹੈ, ਪੈਦਾ ਹੋਇਆ ਹੈ। ਆਗਿਆਕਾਰੀ = (ਤੇਰੇ) ਹੁਕਮ ਨੂੰ ਮੰਨ ਰਿਹਾ ਹੈ।
SikhNet (Spanish)Todo lo que viene de ti esta bajo tu gracia.
ਤੁਮਰੀ ਗਤਿ ਮਿਤਿ; ਤੁਮ ਹੀ ਜਾਨੀ ॥
tumaree gat mit; tum hee jaanee |
Sant Singh KhalsaYou alone know Your state and extent.
Manmohan SinghThine condition and extent thou alone knowest.
Manmohan Singh (Punjabi)ਆਪਣੀ ਅਵਸਥਾ ਅਤੇ ਵਿਸਥਾਰ ਕੇਵਲ ਤੂੰ ਹੀ ਜਾਣਦਾ ਹੈਂ।
Fareedkot Teekaਤੁਮਾਰੀ ਗਤੀ ਕੀ (ਮਿਤਿ) ਮ੍ਰਿਯਾਦਾ ਆਪਨੇ ਹੀ ਜਾਣੀ ਹੈ ਅਰਥਾਤ ਸਭ ਆਪ ਹੀ ਜਾਨਤੇ ਹੋ॥
Prof. Sahib Singhਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਤੂੰ ਆਪ ਹੀ ਜਾਣਦਾ ਹੈਂ।
SikhNet (Spanish)Solo tu conoces tus limites.
ਨਾਨਕ ਦਾਸ; ਸਦਾ ਕੁਰਬਾਨੀ ॥੮॥੪॥
naanak daas; sadaa kurabaanee |8|4|
Sant Singh KhalsaNanak, Your slave, is forever a sacrifice. ||8||4||
Manmohan SinghNanak, a slave of Thine is ever a sacrifice unto Thee.
Manmohan Singh (Punjabi)ਤੇਰਾ ਗੋਲਾ, ਨਾਨਕ, ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਆਪ ਪਰ ਸਦਾ ਕੁਰਬਾਨ ਹੋਤਾ ਹੂੰ॥੮॥੪॥
Prof. Sahib Singhਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ॥੮॥੪॥ਪਦ ਅਰਥ ਕੁਰਬਾਨੀ = ਸਦਕੇ। ਮਿਤਿ = ਮਰਯਾਦਾ, ਅੰਦਾਜ਼ਾ। ਗਤਿ = ਹਾਲਤ ॥੮॥
SikhNet (Spanish)Dice Nanak, me postro ante Ti por siempre y para siempre.(8-4)