ੴ

ਸਿੱਖਬਾਣੀ · SikhBani

ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥

ham teree dhar suaameea mere too kiau manahu bisaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1267, 1268 · 7 lines
Translations

ਮਲਾਰ ਮਹਲਾ ੫ ॥

malaar mahalaa 5 | Ang 1267

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਬਰਸੁ ਮੇਘ ਜੀ; ਤਿਲੁ ਬਿਲਮੁ. ਨ ਲਾਉ ॥

baras megh jee; til bilam. na laau | Ang 1267

Sant Singh KhalsaRain down, O cloud; do not delay.
Manmohan SinghBurst thou forth, O sublime cloud and make not even a moment's delay.
Manmohan Singh (Punjabi)ਤੂੰ ਵਰ੍ਹ ਪਉ, ਹੇ ਸਰੇਸ਼ਟ ਬੱਦਲਾ! ਅਤੇ ਇਕ ਮੁਹਤ ਦੀ ਭੀ ਢਿੱਲ ਨਾਂ ਕਰ।
Fareedkot Teekaਹੇ ਪਰਮੇਸ੍ਵਰ ਵਾਹਿਗੁਰੂ! ਉਪਦੇਸ ਕੀ ਬਰਖਾ ਕਰੋ ਤਿਲ ਮਾਤ੍ਰ ਭੀ ਦੇਰੀ ਨਾ ਲਾਈਏ॥
Prof. Sahib Singhਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ। ਰਤਾ ਭੀ ਢਿੱਲ ਨਾਹ ਕਰ।

ਪਦ ਅਰਥ ਬਰਸੁ = (ਨਾਮ ਦੀ) ਵਰਖਾ ਕਰ। ਮੇਘ ਜੀ = ਹੇ ਮੇਘ ਜੀ! ਹੇ ਬੱਦਲ ਜੀ! ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! ਤਿਲੁ = ਰਤਾ ਭਰ ਭੀ। ਬਿਲਮੁ = (विलभ्ब) ਦੇਰ, ਢਿੱਲ।

SikhNet (Spanish)Manden su lluvia, oh nubes, no se tarden, oh bienamada Nube, oh, Soporte de la mente,

ਬਰਸੁ ਪਿਆਰੇ ਮਨਹਿ ਸਧਾਰੇ; ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥

baras piaare maneh sadhaare; hoe anad sadaa man chaau |1| rahaau | Ang 1267

Sant Singh KhalsaO beloved cloud, O support of the mind, you bring lasting bliss and joy to the mind. ||1||Pause||
Manmohan SinghO dear cloud, the support of my soul, burst forth thou, that my mind be comforted and be ever in bliss. Pause.
Manmohan Singh (Punjabi)ਹੇ ਮੇਰੀ ਆਤਮਾ ਦੇ ਆਸਰੇ, ਲਾਡਲੇ ਬੱਦਲਾ! ਤੂੰ ਵਰ੍ਹ ਪਉ ਤਾਂ ਜੋ ਮੇਰਾ ਚਿੱਤ ਸੁਖੀ ਹੋ ਜਾਵੇ ਅਤੇ ਸਦਾ ਖੁਸ਼ੀ ਅੰਦਰ ਵਿਚਰੇ। ਠਹਿਰਾਉ।
Fareedkot Teekaਹੇ ਪ੍ਯਾਰੇ! ਮਨ ਕੇ (ਸਧਾਰੇ) ਆਸਰਾ ਦੇਣ ਵਾਲੇ ਵਾ ਸੁਧਾਰਨ ਵਾਲੇ ਉਪਦੇਸ ਕੋ ਬਰਸ, ਜੋ ਮੇਰੇ ਮਨ ਮੇਂ ਅਨੰਦ ਹੋਵੇ। ਇਹ ਮੇਰੇ ਮਨ ਮੇਂ ਸਦਾ ਚਾਉ ਰਹਿਤਾ ਹੈ॥੧॥ ਰਹਾਉ ॥
Prof. Sahib Singhਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ। (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਮਨਹਿ ਸਧਾਰੇ = ਹੇ (ਮੇਰੇ) ਮਨ ਨੂੰ ਆਸਰਾ ਦੇਣ ਵਾਲੇ! ਮਨਿ = ਮਨ ਵਿਚ। ਹੋਇ = ਹੁੰਦਾ ਹੈ ॥੧॥ ਰਹਾਉ ॥

SikhNet (Spanish)Tú traes Gloria y Dichas duraderas a la mente. (1-Pausa)

ਹਮ ਤੇਰੀ ਧਰ ਸੁਆਮੀਆ ਮੇਰੇ; ਤੂ ਕਿਉ ਮਨਹੁ ਬਿਸਾਰੇ ॥

ham teree dhar suaameea mere; too kiau manahu bisaare | Ang 1267

Sant Singh KhalsaI take to Your Support, O my Lord and Master; how could You forget me?
Manmohan SinghThou are my mainstay, O my Lord. Why forget Thou me from Thy heart?
Manmohan Singh (Punjabi)ਤੂੰ ਮੇਰਾ ਆਸਰਾ ਹੈਂ, ਹੇ ਮੇਰੇ ਸਾਈਂ! ਤੂੰ ਮੈਨੂੰ ਆਪਣੇ ਦਿਲੋਂ ਕਿਉਂ ਭੁਲਾਉਂਦਾ ਹੈਂ?
Fareedkot Teekaਹੇ ਮੇਰੇ ਸ੍ਵਾਮੀ ਹਮ ਸਭ ਜੀਵ ਤੇਰੀ (ਧਰ) ਸਰਣ ਹੈਂ, ਤੈਨੇ ਕਿਸ ਵਾਸਤੇ ਮਨ ਤੇ ਬਿਸਾਰ ਦੀਏ ਹੈਂ॥
Prof. Sahib Singhਹੇ ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ।

ਪਦ ਅਰਥ ਹਮ = ਅਸਾਨੂੰ, ਮੈਨੂੰ। ਧਰ = ਆਸਰਾ। ਮਨਹੁ = (ਆਪਣੇ) ਮਨ ਤੋਂ। ਕਿਉ ਬਿਸਾਰੇ = ਕਿਉਂ ਵਿਸਾਰਦਾ ਹੈਂ? ਨਾਹ ਵਿਸਾਰ।

SikhNet (Spanish)Me aferro a Tu Soporte, oh Señor y Maestro, ¿cómo podrías olvidarme?

ਇਸਤ੍ਰੀ ਰੂਪ ਚੇਰੀ ਕੀ ਨਿਆਈ; ਸੋਭ ਨਹੀ. ਬਿਨੁ ਭਰਤਾਰੇ ॥੧॥

eisatree roop cheree kee niaaee; sobh nahee. bin bharataare |1| Ang 1268

Sant Singh KhalsaI am Your beautiful bride, Your servant and slave. I have no nobility without my Husband Lord. ||1||
Manmohan SinghI, Thy beauteous bride, am like a hand-maiden of Thine. Without Thee, O my Groom, I look not glorious.
Manmohan Singh (Punjabi)ਮੈਂ, ਤੇਰੀ ਰੂਪਵੰਤੀ ਪਤਨੀ, ਤੇਰੀ ਗੋਲੀ ਦੀ ਮਾਨੰਦ ਹਾਂ। ਤੇਰੇ ਬਗੈਰ, ਹੇ ਮੇਰੇ ਕੰਤ! ਮੈਂ ਸੁਭਾਇਮਾਨ ਨਹੀਂ ਲਗਦੀ।
Fareedkot Teekaਮੈਂ ਇਸਤ੍ਰੀ ਅਰਥਾਤ ਘਰ ਵਾਲੀ ਥੀ। ਅਬ ਮੇਂ (ਚੇਰੀ) ਦਾਸੀ ਕੀ ਨਿਆਂਈ ਹੋ ਰਹੀ ਹੂੰ, ਭਾਵ ਸੇ ਹੰਤਾ ਤ੍ਯਾਗੀ ਹੈ; ਵਾ ਰੂਪ ਵਾਲੀ ਇਸਤ੍ਰੀ ਭੀ ਹੋਵੇ ਪਰੰਤੂ ਬਿਨਾਂ ਭਰਤਾ ਕੇ ਸੋਭਾ ਨਹੀਂ ਪਾਵਤੀ ਅਰ ਵਹੁ ਦਾਸੀ ਤੁਲ ਹੈ। ਤੈਸੇ ਹੀ ਪ੍ਰਾਣੀ ਅਨੇਕ ਹੀ ਗੁਣਾਂ ਕਰ ਭੂਸ਼ਤ ਉਤਮ ਜਾਤੀ ਵਾਲਾ ਭੀ ਹੋਵੇ ਤਾਂ ਵੀ ਹਰੀ ਸਿਮਰਨ ਸੇ ਬਿਨਾਂ ਸੋਭਤਾ ਨਹੀਂ ਹੈ॥੧॥
Prof. Sahib Singhਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ। (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ ॥੧॥

ਪਦ ਅਰਥ ਇਸਤ੍ਰੀ ਰੂਪ = (ਮੈਂ ਤਾਂ) ਇਸਤ੍ਰੀ ਵਾਂਗ ਹਾਂ। ਚੇਰੀ = ਦਾਸੀ। ਕੀ ਨਿਆਈ = ਵਾਂਗ। ਭਰਤਾਰੇ = ਖਸਮ ॥੧॥

SikhNet (Spanish)Soy tu bella novia, tu sirviente y esclava. No hay nobleza en mí sin mi Señor Esposo. (1)

ਬਿਨਉ ਸੁਨਿਓ. ਜਬ ਠਾਕੁਰ ਮੇਰੈ; ਬੇਗਿ ਆਇਓ ਕਿਰਪਾ ਧਾਰੇ ॥

binau sunio. jab tthaakur merai; beg aaeo kirapaa dhaare | Ang 1268

Sant Singh KhalsaWhen my Lord and Master listened to my prayer, He hurried to shower me with His Mercy.
Manmohan SinghWhen my Master hearkened to my prayer. He came hurrying to me, in His mercy.
Manmohan Singh (Punjabi)ਜਦ ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣੀ ਤਾਂ ਦਇਆਵਾਨ ਹੋ, ਉਹ ਤੁਰੰਤ ਹੀ ਮੇਰੇ ਕੋਲ ਆ ਗਿਆ।
Fareedkot Teekaਜਬ ਮੇਰੇ ਠਾਕੁਰ ਨੇ ਬੇਨਤੀ ਕੋ ਸੁਨਾ ਤਬ (ਬੇਗਿ) ਸੀਘ੍ਰ ਕ੍ਰਿਪਾ ਧਾਰ ਕਰ ਪਾਸ ਆਯਾ, ਭਾਵ ਸਾਛਾਤ ਹੂਆ॥
Prof. Sahib Singh(ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ।

ਪਦ ਅਰਥ ਬਿਨਉ = (विनय) ਬੇਨਤੀ। ਠਾਕੁਰ ਮੇਰੈ = ਮੇਰੇ ਠਾਕੁਰ ਨੇ। ਬੇਗਿ = ਛੇਤੀ। ਧਾਰੇ = ਧਾਰਿ, ਧਾਰ ਕੇ, ਕਰ ਕੇ।

SikhNet (Spanish)Desde que mi Señor y Maestro escuchó mi oración y presto me roció con Su Misericordia,

ਕਹੁ ਨਾਨਕ. ਮੇਰੋ ਬਨਿਓ ਸੁਹਾਗੋ; ਪਤਿ ਸੋਭਾ ਭਲੇ ਅਚਾਰੇ ॥੨॥੩॥੭॥

kahu naanak. mero banio suhaago; pat sobhaa bhale achaare |2|3|7| Ang 1268

Sant Singh KhalsaSays Nanak, I have become just like my Husband Lord; I am blessed with honor, nobility and the lifestyle of goodness. ||2||3||7||
Manmohan SinghSays Nanak, I have now attained to my Groom and am blessed with honour, glory and the sublime way of life.
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਮੈਂ ਆਪਣੇ ਪਤੀ ਨੂੰ ਪਰਾਪਤ ਹੋ ਗਈ ਹਾਂ ਅਤੇ ਮੈਂ ਇਜ਼ਤ-ਆਬਰੂ, ਪ੍ਰਭਤਾ ਅਤੇ ਸਰੇਸ਼ਟ ਜੀਵਨ ਰਹੁ-ਰੀਤੀ ਪਾ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੇਰੋ ਸੁਹਾਗ (ਬਨਿਓ) ਸੋਭਨੀਕ ਹੂਆ ਹੈ, ਪਤ ਅਰ ਸੋਭਾ ਔਰ (ਅਚਾਰੇ) ਕਰਤਬ੍ਯ ਸਭ ਭਲੇ ਹੂਏ ਹੈਂ॥੨॥੩॥੭॥
Prof. Sahib Singhਨਾਨਕ ਆਖਦਾ ਹੈ- ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ ॥੨॥੩॥੭॥

ਪਦ ਅਰਥ ਸੁਹਾਗੋ = ਸੁਭਾਗਤਾ। ਪਤਿ = ਇੱਜ਼ਤ। ਅਚਾਰੇ = ਕੰਮ ॥੨॥੩॥੭॥

SikhNet (Spanish)dice Nanak, me he vuelto como mi Señor Esposo, he sido bendecido con Honor, Nobleza y un modo de Vida lleno de Bondades. (2-3-7)
Answers quote the Granth verbatim with Ang citations. AI commentary is not Gurbani and not a religious ruling.