ੴ

ਸਿੱਖਬਾਣੀ · SikhBani

ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥

har naamaa har rang hai har rang majeetthai rang
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 731, 732 · 11 lines
Translations

ਸੂਹੀ ਮਹਲਾ ੪ ॥

soohee mahalaa 4 | Ang 731

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਹਰਿ ਨਾਮਾ ਹਰਿ ਰੰਙੁ ਹੈ; ਹਰਿ ਰੰਙੁ ਮਜੀਠੈ ਰੰਙੁ ॥

har naamaa har rang hai; har rang majeetthai rang | Ang 731

Sant Singh KhalsaThe Lord's Name is the Love of the Lord. The Lord's Love is the permanent color.
Manmohan SinghGod's Name is the love of God, God's love is of fast colour, like madder.
Manmohan Singh (Punjabi)ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ।
Fareedkot Teekaਹਰੇਕ ਰੰਗਾਂ ਵਿਚੋਂ ਹਰਿ ਹਰਿ ਨਾਮ ਕਾ ਮਜੀਠਾ ਰੰਗ ਜੋ ਸਚਾ ਆਨੰਦ ਹੈ ਤਿਸ ਮੇਂ ਅਪਣੇ ਆਪ ਕੋ ਤਿਸ ਨੇ ਰੰਗਿਆ ਹੈ॥
Prof. Sahib Singhਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ।

ਪਦ ਅਰਥ ਰੰਙੁ = ਰੰਗ, ਪਿਆਰ। ਮਜੀਠੈ ਰੰਙੁ = ਮਜੀਠ ਦਾ ਰੰਗ, ਪੱਕਾ ਰੰਗ।

SikhNet (Spanish)El Nombre del Señor se encuentra en el Amor del Señor; el Amor del Señor, como el carmesí, es de color profundo.

ਗੁਰਿ ਤੁਠੈ. ਹਰਿ ਰੰਗੁ ਚਾੜਿਆ; ਫਿਰਿ ਬਹੁੜਿ. ਨ ਹੋਵੀ ਭੰਙੁ ॥੧॥

gur tutthai. har rang chaarriaa; fir bahurr. na hovee bhang |1| Ang 731

Sant Singh KhalsaWhen the Guru is totally satisfied and pleased, He colors us with the Lord's Love; this color shall never fade away. ||1||
Manmohan SinghBeing pleased the Guru imbues with the Lord's dye and it never fades again.
Manmohan Singh (Punjabi)ਪ੍ਰਸੰਨ ਹੋ ਕੇ, ਗੁਰੂ ਜੀ ਪ੍ਰਭੂ ਦੀ ਰੰਗਤ ਨਾਲ ਰੰਗ ਦਿੰਦੇ ਹਨ ਅਤੇ ਇਹ ਮੁੜ ਕਦੇ ਉਤਰਦਾ ਨਹੀਂ।
Fareedkot Teekaਜਿਨੋਂ ਪਰ ਗੁਰੋਂ ਨੇ ਪ੍ਰਸੰਨ ਹੋਇਕੇ ਭਗਤੀ ਕਾ ਰੰਗ ਚੜਾਇਆ ਹੈ (ਫਿਰਿ) ਜਨਮ ਮਰਨ ਵਿਚ ਬਹੁੜ ਨਹੀਂ ਫਿਰਤੇ, ਪੁਨਾ ਇਸ ਲੋਕ ਮੇਂ ਤਿਨ ਕੇ ਕਿਸੀ ਕਾਰਜ ਮੇਂ (ਭੰਙੁ) ਬਿਘਨ ਨਹੀਂ ਪੜਤਾ॥੧॥
Prof. Sahib Singhਜੇ (ਕਿਸੇ ਮਨੁੱਖ ਉਤੇ) ਗੁਰੂ ਤ੍ਰੁੱਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ ॥੧॥

ਪਦ ਅਰਥ ਗੁਰਿ ਤੁਠੈ = ਜੇ ਗੁਰੂ ਤ੍ਰੁੱਠ ਪਏ। ਬਹੁੜਿ = ਮੁੜ। ਹੋਵੀ = ਹੁੰਦਾ। ਭੰਙੁ = ਭੰਗ, ਤੋਟ, ਨਾਸ ॥੧॥

SikhNet (Spanish)Si el Guru por su Misericordia nos tiñe con el Color del Señor, ese Color no se desvanece nunca. (1)

ਮੇਰੇ ਮਨ; ਹਰਿ ਰਾਮ ਨਾਮਿ ਕਰਿ ਰੰਙੁ ॥

mere man; har raam naam kar rang | Ang 732

Sant Singh KhalsaO my mind, enshrine love for the Name of the Lord.
Manmohan SinghMy soul enshrine thou the Love for the Lord God's Name.
Manmohan Singh (Punjabi)ਮੇਰੀ ਜਿੰਦੜੀਏ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਆਰ ਪਾ।
Fareedkot Teekaਹੇ ਮੇਰੇ ਮਨ! ਹਰਿ ਰਾਮ ਆਦਿ ਨਾਮੋਂ ਮੇਂ ਪ੍ਰੀਤ ਕਰ; ਵਾ ਹਰੀ ਜੋ ਰਮਾ ਹੂਆ ਹੈ ਨਾਮੀ ਤਿਸ ਮੇਂ ਪ੍ਰੇਮ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ।

ਪਦ ਅਰਥ ਮਨ = ਹੇ ਮਨ! ਨਾਮਿ = ਨਾਮ ਵਿਚ। ਰੰਙੁ = ਪ੍ਰੇਮ।

SikhNet (Spanish)Oh mi mente, habita en el Amor del Señor.

ਗੁਰਿ ਤੁਠੈ. ਹਰਿ ਉਪਦੇਸਿਆ; ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥

gur tutthai. har upadesiaa; har bhettiaa raau nisang |1| rahaau | Ang 732

Sant Singh KhalsaThe Guru, satisfied and pleased, taught me about the Lord, and my Sovereign Lord King met with me at once. ||1||Pause||
Manmohan SinghBeing mightily pleased the Guru has instructed me in God and God the King has doubtlessly met me. Pause.
Manmohan Singh (Punjabi)ਪਰਮ ਪਰਸੰਨ ਹੋ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ ਅਤੇ ਵਾਹਿਗੁਰੂ ਪਾਤਿਸ਼ਾਹ ਮੈਨੂੰ ਨਿਰਸੰਦੇਹ ਮਿਲ ਪਿਆ ਹੈ। ਠਹਿਰਾਉ।
Fareedkot Teekaਔਰ ਗੁਰੋਂ ਨੇ ਕ੍ਰਿਪਾਲ ਹੋ ਕੇ ਜਿਸ ਕੋ ਉਪਦੇਸ਼ ਦੀਆ ਹੈ ਹਰਿ ਰਾਜਾ ਉਨਾਂ ਕੋ ਮਿਲਿਆ ਹੈ, ਵਹੁ ਜਨਮ ਮਰਨ ਰੂਪ ਸੰਕਾ ਤੇ ਨਿਸੰਕ ਹੂਏ ਹੈਂ ਵਾ ਨਿਰਸੰਦੇਹ ਹੋ ਕਰ ਵਹੁ ਹਰੀ ਰਾਜਾ ਕੋ ਮਿਲਾ ਹੈ॥੧॥ ਰਹਾਉ ॥
Prof. Sahib Singhਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਭੇਟਿਆ = ਮਿਲਿਆ। ਹਰਿ ਰਾਉ = ਪ੍ਰਭੂ ਪਾਤਿਸ਼ਾਹ। ਨਿਸੰਙੁ = ਸੰਗ ਲਾਹ ਕੇ, ਝਾਕਾ ਲਾਹ ਕੇ, ਜ਼ਰੂਰ ॥੧॥ ਰਹਾਉ ॥

SikhNet (Spanish)El Guru, Satisfecho y Complacido, me contó del Señor y mi Soberano Señor Rey me encontró de inmediato. (1-Pausa)

ਮੁੰਧ ਇਆਣੀ ਮਨਮੁਖੀ; ਫਿਰਿ ਆਵਣ ਜਾਣਾ ਅੰਙੁ ॥

mundh eaanee manamukhee; fir aavan jaanaa ang | Ang 732

Sant Singh KhalsaThe self-willed manmukh is like the ignorant bride, who comes and goes again and again in reincarnation.
Manmohan SinghAn ignorant apostate bride repeatedly comes and goes in existences.
Manmohan Singh (Punjabi)ਬੇਸਮਝ ਅਧਰਮੀ ਪਤਨੀ, ਮੁੜ ਮੁੜ ਕੇ ਜੂਨੀਆਂ ਅੰਦਰ ਆਉਂਦੀ ਤੇ ਜਾਂਦੀ ਹੈ।
Fareedkot Teekaਮਨਮੁਖਤਾ ਕਰ ਜੋ ਜੀਵ ਰੂਪ ਇਸਤ੍ਰੀ ਅਗ੍ਯਾਤ ਹੋਈ ਹੈ, (ਫਿਰਿ) ਫੇਰ ਉਸ ਕੇ ਸਰੀਰ ਮੇਂ ਆਵਨਾ ਜਾਨਾ ਹੀ ਰਹੇਗਾ॥☬ਕਾਹੇ ਤੇ?
Prof. Sahib Singhਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ।

ਪਦ ਅਰਥ ਮੁੰਧ = ਜੀਵ-ਇਸਤ੍ਰੀ। ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਅੰਙੁ = ਸਾਥ।

SikhNet (Spanish)El voluntarioso Manmukj es como la novia ignorante que vive en su falso ego y así nace y muere;

ਹਰਿ ਪ੍ਰਭੁ ਚਿਤਿ. ਨ ਆਇਓ; ਮਨਿ ਦੂਜਾ ਭਾਉ ਸਹਲੰਙੁ ॥੨॥

har prabh chit. na aaeo; man doojaa bhaau sehalang |2| Ang 732

Sant Singh KhalsaThe Lord God does not come into her consciousness, and her mind is stuck in the love of duality. ||2||
Manmohan SinghShe contemplates not her Lord God her heart is attached with the Love of another.
Manmohan Singh (Punjabi)ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ। ਉਸ ਦਾ ਦਿਲ ਹੋਰਸ ਦੇ ਪਿਆਰ ਨਾਲ ਜੁੜਿਆ ਹੋਇਆ ਹੈ।
Fareedkot Teekaਹਰਿ ਪ੍ਰਭੂ ਚਿਤ ਜੋ ਨਾ ਆਇਆ, ਮਨ ਮੇਂ ਦ੍ਵੈਤ ਭਾਵ ਹੀ (ਸਹਲੰਙੁ) ਇਕੱਠਾ ਹੋਇ ਰਹਾ ਹੈ॥੨॥☬ਜਿਸ ਜਗ੍ਯਾਸੂ ਨੇ ਦ੍ਵੈਤ ਛੋਡਕੇ ਐਸੇ ਪ੍ਰਾਰਥਨਾ ਕਰੀ ਹੈ ਤਿਸ ਕੇ ਪਾਪ ਗਏ ਹੈਨ, ਸੋ ਦਿਖਾਵਤੇ ਹੈਂ:
Prof. Sahib Singhਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਚਿਤਿ = ਚਿੱਤ ਵਿਚ। ਮਨਿ = ਮਨ ਵਿਚ। ਦੂਜਾ ਭਾਉ = ਮਾਇਆ ਦਾ ਪਿਆਰ। ਸਹਲੰਙੁ = {सह लग्न} ਸਾਥੀ ॥੨॥

SikhNet (Spanish)el Señor no llega a su conciencia, pues su mente vive en la dualidad. (2)

ਹਮ ਮੈਲੁ ਭਰੇ ਦੁਹਚਾਰੀਆ; ਹਰਿ ਰਾਖਹੁ ਅੰਗੀ ਅੰਙੁ ॥

ham mail bhare duhachaareea; har raakhahu angee ang | Ang 732

Sant Singh KhalsaI am full of filth, and I practice evil deeds; O Lord, save me, be with me, merge me into Your Being!
Manmohan SinghI, am evil-doer, am filled with filth. O Lord, my partisan, take Thou my side.
Manmohan Singh (Punjabi)ਮੈਂ ਕੁਕਰਮੀ, ਮਲੀਨਤਾ ਨਾਲ ਪਰੀਪੂਰਨ ਹਾਂ। ਹੇ ਮੇਰੇ ਪੱਖੀ ਸੁਆਮੀ ਤੂੰ ਮੇਰਾ ਪੱਖ ਪੂਰ।
Fareedkot Teekaਹਮ ਪਾਪੋਂ ਸਾਥ ਭਰੇ ਹੂਏ ਖੋਟੇ ਕਰਮਾਂ ਵਾਲੇ ਹਾਂ, ਹੇ ਹਰਿ! ਭਗਤੋਂ ਕੇ ਪੱਖੀ ਮੇਰਾ ਭੀ ਪੱਖ ਕਰ ਕੇ ਜਨਮ ਮਰਨ ਸੇ ਰੱਖ ਲੇਵੋ॥
Prof. Sahib Singhਹੇ ਹਰੀ! ਅਸੀਂ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀਂ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ।

ਪਦ ਅਰਥ ਦੁਹ ਚਾਰੀਆ = ਮੰਦ-ਕਰਮੀ। ਅੰਗੀ = ਹੇ ਅੰਗੀ! ਹੇ ਅੰਗ = ਪਾਲ! ਅੰਙੁ = ਅੰਗ, ਪੱਖ।

SikhNet (Spanish)Somos unos míseros tontos, cometemos errores sin conducción; oh Dios, abrázanos en Tu Ser. Mira,

ਗੁਰਿ ਅੰਮ੍ਰਿਤ ਸਰਿ ਨਵਲਾਇਆ; ਸਭਿ ਲਾਥੇ ਕਿਲਵਿਖ ਪੰਙੁ ॥੩॥

gur amrit sar navalaaeaa; sabh laathe kilavikh pang |3| Ang 732

Sant Singh KhalsaThe Guru has bathed me in the pool of Ambrosial Nectar, and all my dirty sins and mistakes have been washed away. ||3||
Manmohan SinghThe Guru has bathed me in the tank of Nectar and all the scum of my sins is washed off.
Manmohan Singh (Punjabi)ਗੁਰਾਂ ਨੇ ਮੈਨੂੰ ਆਬਿ-ਹਿਯਾਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ ਹੈ ਅਤੇ ਮੇਰੇ ਪਾਪਾਂ ਦੀ ਸਾਰੀ ਮੈਲ ਧੋਂਤੀ ਗਈ ਹੈ।
Fareedkot Teekaਐਸੇ ਜਗ੍ਯਾਸੂ ਕੋ ਗੁਰੋਂ ਦ੍ਵਾਰਾ (ਅੰਮ੍ਰਿਤ ਸਰਿ) ਸਤਿਸੰਗ ਮੇਂ ਵਾ ਆਤਮਾਨੰਦ ਮੇਂ ਹਰੀ ਨੇ ਇਸਨਾਨ ਕਰਾਯਾ ਹੈ, ਉਸ ਕੇ ਚਿਕੜ ਰੂਪ ਪਾਪ ਸਭ ਦੂਰ ਹੂਏ ਹੈਂ॥੩॥
Prof. Sahib Singhਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਰਿ = ਸਰ ਵਿਚ, ਤਾਲਾਬ ਵਿਚ। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਵਲਾਇਆ = ਇਸ਼ਨਾਨ ਕਰਾ ਦਿੱਤਾ। ਕਿਲਵਿਖ = ਪਾਪ। ਪੰਙੁ = ਪੰਕੁ, ਚਿੱਕੜ ॥੩॥

SikhNet (Spanish)el Guru me bañó en Aguas de Ambrosía, y toda la negrura de mi desatino fue lavada.(3)

ਹਰਿ ਦੀਨਾ ਦੀਨ ਦਇਆਲ ਪ੍ਰਭੁ; ਸਤਸੰਗਤਿ ਮੇਲਹੁ ਸੰਙੁ ॥

har deenaa deen deaal prabh; satasangat melahu sang | Ang 732

Sant Singh KhalsaO Lord God, Merciful to the meek and the poor, please unite me with the Sat Sangat, the True Congregation.
Manmohan SinghO God Lord, merciful to the meek and poor, unite me thou with the saints' society.
Manmohan Singh (Punjabi)ਹੇ ਮਸਕੀਨਾਂ ਅਤੇ ਗਰੀਬਾਂ ਦੇ ਮਿਹਰਬਾਨ ਵਾਹਿਗੁਰੂ ਸੁਆਮੀ, ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।
Fareedkot Teekaਹੇ ਹਰਿ ਦੀਨਦ੍ਯਾਲ ਪ੍ਰਭੂ! ਹਮ ਦੀਨੋਂ ਕੋ ਸਤਸੰਗਤ ਕੇ ਸੰਗ ਮੇਂ ਮੇਲੋ॥
Prof. Sahib Singhਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ।

ਪਦ ਅਰਥ ਦੀਨਾ ਦੀਨ = ਕੰਗਾਲਾਂ ਤੋਂ ਕੰਗਾਲ। ਪ੍ਰਭੁ = ਹੇ ਪ੍ਰਭੂ! ਸੰਙੁ = ਸਾਥ।

SikhNet (Spanish)Eres el Soporte del débil, por Piedad, guíame hasta la Compañía de los Santos.

ਮਿਲਿ ਸੰਗਤਿ. ਹਰਿ ਰੰਗੁ ਪਾਇਆ; ਜਨ ਨਾਨਕ. ਮਨਿ ਤਨਿ ਰੰਙੁ ॥੪॥੩॥

mil sangat. har rang paaeaa; jan naanak. man tan rang |4|3| Ang 732

Sant Singh KhalsaJoining the Sangat, servant Nanak has obtained the Lord's Love; my mind and body are drenched in it. ||4||3||
Manmohan SinghMeeting the society of saints, slave Nanak has obtained God's love and his soul and body are imbued with the love.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਗੋਲੇ ਨਾਨਕ ਨੂੰ ਵਾਹਿਗੁਰੂ ਦਾ ਪ੍ਰੇਮ ਪਰਾਪਤ ਹੋਇਆ ਹੈ, ਅਤੇ ਉਸ ਦੀ ਆਤਮਾ ਤੇ ਦੇਹ ਪ੍ਰੇਮ ਨਾਲ ਰੰਗੇ ਗਏ ਹਨ।
Fareedkot Teekaਜਿਨਾਂ ਐਸੀ ਬੇਨਤੀ ਕਰੀ ਹੈ ਉਨੋਂ ਨੇ ਸੰਗਤ ਮੇਂ ਮਿਲ ਕਰ ਹਰੀ ਕੇ ਅਨੰਦ ਕੋ ਪਾਯਾ ਹੈ। ਗੁਰੂ ਜੀ ਕਹਤੇ ਹੈਂ: ਤਿਨਾਂ ਦਾਸਾਂ ਕਾ ਮਨ ਤਨ ਆਨੰਦ ਸਰੂਪ ਹੀ ਹੋਇਆ ਹੈ॥੪॥੩॥☬ਮਨਮੁਖੋਂ ਕੇ ਕਰਤਬ ਨਿਸਫਲ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ॥੪॥੩॥

ਪਦ ਅਰਥ ਮਿਲਿ = ਮਿਲ ਕੇ ॥੪॥੩॥

SikhNet (Spanish)Así me podré unir a Ti, oh mi Dios, y mi cuerpo y mi mente se fundirán en Tu Amor. (4-3)
Answers quote the Granth verbatim with Ang citations. AI commentary is not Gurbani and not a religious ruling.