ਗੂਜਰੀ ਮਹਲਾ ੫ ॥
goojaree mahalaa 5 | Ang 498
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਮੁਨਿ ਜੋਗੀ. ਸਾਸਤ੍ਰਗਿ ਕਹਾਵਤ; ਸਭ ਕੀਨੑੇ ਬਸਿ ਅਪਨਹੀ ॥
mun jogee. saasatrag kahaavat; sabh keenae bas apanahee | Ang 498
Sant Singh KhalsaThey call themselves silent sages, Yogis and scholars of the Shaastras, but Maya has has them all under her control.
Manmohan SinghMen call themselves silent sages, Yogis and learned in Shashtras, but mammon has them all under her control.
Manmohan Singh (Punjabi)ਇਨਸਾਨ ਆਪਣੇ ਆਪ ਨੂੰ ਮੁਨੀ, ਯੋਗੀ ਅਤੇ ਸ਼ਾਸਤਰ-ਵੇਤਾ ਅਖਵਾਉਂਦੇ ਹਨ। ਪਰ ਮਾਇਆ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ।
Fareedkot Teekaਬਡੇ ਮੁਨੀ ਔਰ ਜੋਗੀਸ੍ਵਰ ਤਥਾ ਬਡੇ ਪੰਡਤ ਜੋ ਸਾਸਤ੍ਰਗ ਕਹਾਉਤੇ ਹੈਂ, ਸਭ ਅਪਨੇ ਬਸ ਰਖੇ ਹੈਂ॥
Prof. Sahib Singhਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ-ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ।ਪਦ ਅਰਥ ਮੁਨਿ = ਸਮਾਧੀ ਲਾ ਕੇ ਚੁੱਪ ਟਿਕੇ ਰਹਿਣ ਵਾਲੇ। ਜੋਗੀ = ਜੋਗ-ਅੱਭਿਆਸ ਕਰਨ ਵਾਲੇ। ਸਾਸਤ੍ਰਗਿ = {शास्त्रज्ञ} ਸ਼ਾਸਤਰਾਂ ਦੇ ਜਾਣਨ ਵਾਲੇ। ਕਹਾਵਤ = ਅਖਵਾਂਦੇ ਹਨ। ਬਸਿ = ਵੱਸ ਵਿਚ। ਕੀਨ੍ਹ੍ਹੇ = ਕੀਤੇ ਹਨ।
SikhNet (Spanish)Los Yoguis, los adeptos, los expertos en los Shastras, todos son jalados por Maya.
ਤੀਨਿ ਦੇਵ, ਅਰੁ ਕੋੜਿ ਤੇਤੀਸਾ; ਤਿਨ ਕੀ ਹੈਰਤਿ. ਕਛੁ ਨ ਰਹੀ ॥੧॥
teen dev, ar korr teteesaa; tin kee hairat. kachh na rahee |1| Ang 498
Sant Singh KhalsaThe three gods, and the 330,000,000 demi-gods, were astonished. ||1||
Manmohan SinghThe three gods (Brahma, Vishnu and Shiva) and three hundred and thirty millions of demigods their astonishment knew no bounds.
Manmohan Singh (Punjabi)ਤਿੰਨ ਸੁਰ ਅਤੇ ਤੇਤੀ ਕ੍ਰੋੜ ਦੇਵਤੇ, ਉਨ੍ਹਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਂ ਰਹੀ।
Fareedkot Teekaਤੀਨ ਦੇਵ ਬ੍ਰਹਮਾ ਬਿਸਨ ਮਹੇਸ ਤਥਾ ਤੇਤੀਸ ਕੋਟ ਦੇਵਤੇ ਇਨ ਕੀ ਭੀ (ਹੈਰਤਿ) ਅਕਲ ਇਸ ਕੇ ਆਗੇ ਕਛ ਨਹੀਂ ਰਹੀ ਹੈ॥੧॥
Prof. Sahib Singh(ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ-(ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥ਪਦ ਅਰਥ ਤੀਨਿ ਦੇਵ = ਬ੍ਰਹਮਾ, ਵਿਸ਼ਨੂੰ, ਸ਼ਿਵ। ਅਰੁ = ਅਤੇ। ਕੋੜਿ = ਕ੍ਰੋੜ। ਹੈਰਤਿ = ਹੈਰਾਨਗੀ ॥੧॥
SikhNet (Spanish)Los tres dioses, los trescientos treinta mil semidioses estaban en total asombro. (1)
ਬਲਵੰਤਿ; ਬਿਆਪਿ ਰਹੀ ਸਭ ਮਹੀ ॥
balavant; biaap rahee sabh mahee | Ang 499
Sant Singh KhalsaThe power of Maya is pervading everywhere.
Manmohan SinghThe powerful mammon continues to pervade amongst all.
Manmohan Singh (Punjabi)ਬਲਵਾਨ ਮਾਇਆ ਸਾਰਿਆਂ ਅੰਦਰ ਵਸ ਰਹੀ ਹੈ।
Fareedkot Teekaਇਹ ਐਸੀ ਬਲਵਾਨ ਹੈ ਸਭ (ਮਹੀ) ਪ੍ਰਿਥਵੀ ਮੇਂ ਵਾ ਸਭ ਜੀਵੋਂ ਮੇਂ ਬਿਆਪਕ ਰਹੀ ਹੈ॥
Prof. Sahib Singhਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ,ਪਦ ਅਰਥ ਬਲਵੰਤਿ = ਬਲਵਤੀ ਮਾਇਆ, ਪ੍ਰਬਲ ਮਾਇਆ। ਬਿਆਪਿ ਰਹੀ = ਆਪਣਾ ਜ਼ੋਰ ਪਾ ਰਹੀ ਹੈ। ਮਹੀ = ਧਰਤੀ।
SikhNet (Spanish)La poderosa Maya prevalece en todo,
ਅਵਰੁ ਨ ਜਾਨਸਿ ਕੋਊ ਮਰਮਾ; ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥
avar na jaanas koaoo maramaa; gur kirapaa te lahee |1| rahaau | Ang 499
Sant Singh KhalsaHer secret is known only by Guru's Grace - no one else knows it. ||1||Pause||
Manmohan SinghHer secret if obtained by Guru's grace and None besides the Guru, knows it. Pause.
Manmohan Singh (Punjabi)ਉਸ ਦਾ ਭੇਦ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ। ਹੋਰ ਕੋਈ ਇਸ ਨੂੰ ਨਹੀਂ ਜਾਣਦਾ। ਠਹਿਰਾਉ।
Fareedkot Teekaਔਰ ਕੋਈ ਇਸ ਕੇ ਭੇਦੋਂ ਕੋ ਨਹੀਂ ਜਾਨਤਾ। ਗੁਰੋਂ ਕੀ ਕ੍ਰਿਪਾ ਸੇ ਗੁਰ ਸਿਖੋਂ ਨੇ (ਲਹੀ) ਜਾਨੀ ਹੈ॥੧॥ ਰਹਾਉ ॥
Prof. Sahib Singhਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ ॥੧॥ ਰਹਾਉ ॥ਪਦ ਅਰਥ ਮਰਮਾ = ਭੇਤ। ਅਵਰੁ = ਹੋਰ। ਤੇ = ਤੋਂ। ਲਹੀ = ਲੱਭਿਆ ॥੧॥ ਰਹਾਉ ॥
SikhNet (Spanish)y su secreto es conocido sólo por la Gracia del Guru y nadie más lo conoce. (1‑Pausa)
ਜੀਤਿ ਜੀਤਿ. ਜੀਤੇ ਸਭਿ ਥਾਨਾ; ਸਗਲ ਭਵਨ ਲਪਟਹੀ ॥
jeet jeet. jeete sabh thaanaa; sagal bhavan lapattahee | Ang 499
Sant Singh KhalsaConquering and conquering, she has conquered everywhere, and she clings to the whole world.
Manmohan SinghEver conquering, she has subdued all the places and is clinging to the whole world.
Manmohan Singh (Punjabi)ਸਦਾ ਹੀ ਜਿੱਤਦੀ ਹੋਈ ਨੇ, ਸਾਰੀਆਂ ਜਗ੍ਹਾ ਜਿੱਤ ਲਈਆਂ ਹਨ ਅਤੇ ਉਹ ਸਾਰੇ ਜਹਾਨ ਨੂੰ ਚਿੰਮੜੀ ਹੋਈ ਹੈ।
Fareedkot Teekaਤੀਨੋਂ ਦੇਵਤੋਂ ਕੋ ਜੀਤ ਕਰ ਕੇ ਸਭ ਰਿਖ ਮੁਨਿ ਕੋ ਜੀਤ ਕੇ ਸਭ ਉਤਮ ਸਥਾਨ, ਭਾਵ ਤੀਰਥਾਦਿਕ ਜੀਤੇ ਹੈਂ ਪੁਨਾ ਚੌਦਹ ਲੋਕ ਮੇਂ ਇਤ੍ਰ ਕੋ ਲਪਟ ਰਹੀ ਹੈ॥
Prof. Sahib Singhਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ।ਪਦ ਅਰਥ ਜੀਤਿ ਜੀਤਿ ਜੀਤੇ = ਸਦਾ ਤੋਂ ਜਿੱਤਦੀ ਆ ਰਹੀ ਹੈ {ਵੇਖੋ 'ਗੁਰਬਾਣੀ ਵਿਆਕਰਣ'} ਸਭਿ = ਸਾਰੇ। ਲਪਟਹੀ = ਚੰਬੜੀ ਹੋਈ ਹੈ।
SikhNet (Spanish)Ella ha conquistado todos los lugares, los ha ahogado y consumido.
ਕਹੁ ਨਾਨਕ. ਸਾਧ ਤੇ ਭਾਗੀ; ਹੋਇ ਚੇਰੀ. ਚਰਨ ਗਹੀ ॥੨॥੫॥੧੪॥
kahu naanak. saadh te bhaagee; hoe cheree. charan gahee |2|5|14| Ang 499
Sant Singh KhalsaSays Nanak, she surrenders to the Holy Saint; becoming his servant, she falls at his feet. ||2||5||14||
Manmohan SinghO Nanak say, she surrenders to the saints and becoming his hand-maiden, clasps his feet.
Manmohan Singh (Punjabi)ਹੇ ਨਾਨਕ ਆਖ ਕਿ ਉਹ ਸੰਤ ਦੇ ਅਧੀਨ ਹੋ ਜਾਂਦੀ ਹੈ ਅਤੇ ਗੋਲੀ ਬਣ ਕੇ ਉਸ ਦੇ ਪੈਰ ਪਕੜ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਕਿੰਚਨ ਸਾਧੂ ਹੈ, ਤਿਨ ਸੇ ਭਾਗੀ ਹੈਂ ਔਰ ਦਾਸੀ ਹੋ ਕਰ ਚਰਨ ਪਕੜੀ ਰਖਤੀ ਹੈ ਅਰਥਾਤ ਮਾਇਆ ਕੇ ਵਸ ਨਹੀਂ ਹੋਤੇ ਹੈਂ॥੨॥੫॥੧੪॥☬ਪਰਮੇਸ੍ਵਰ ਕੀ ਦਇਆ ਕਾ ਫਲ੍ਹ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ॥੨॥੫॥੧੪॥ਪਦ ਅਰਥ ਸਾਧ ਤੇ = ਗੁਰੂ ਪਾਸੋਂ। ਹੋਇ ਚੇਰੀ = ਦਾਸੀ ਬਣ ਕੇ। ਗਹੀ = ਫੜਦੀ ਹੈ ॥੨॥੫॥੧੪॥
SikhNet (Spanish)Dice Nanak, solamente ha dejado en paz a los Santos y se agarra de Sus Pies como una esclava. (2‑5‑14)