ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਦਿਨੁ ਰਾਤੀ ਆਰਾਧਹੁ ਪਿਆਰੋ; ਨਿਮਖ. ਨ ਕੀਜੈ ਢੀਲਾ ॥
din raatee aaraadhahu piaaro; nimakh. na keejai dteelaa |
Sant Singh KhalsaWorship the Lord in adoration, day and night, O my dear - do not delay for a moment.
Manmohan SinghMy dear, remember thou the Lord, day and night make not a moment's delay.
Manmohan Singh (Punjabi)ਮੇਰੇ ਪ੍ਰੀਤਮਾ! ਤੂੰ ਦਿਹੁੰ ਰੈਣ ਸੁਆਮੀ ਦਾ ਸਿਮਰਨ ਕਰ। ਇਕ ਮੁਹਤ ਭਰ ਭੀ ਢਿੱਲ ਨਾਂ ਲਾ।
Fareedkot Teekaਹੇ ਭਾਈ! ਐਸੇ ਮੋਹਨ ਪਿਆਰੇ ਕੋ ਰਾਤ ਦਿਨ ਧ੍ਯਾਓ, (ਢੀਲਾ) ਦੇਰ ਇਕ ਨਿਮਖ ਭੀ ਨ ਕਰੋ॥
Prof. Sahib Singhਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ।ਪਦ ਅਰਥ ਪਿਆਰੋ = ਪਿਆਰੇ (ਹਰੀ) ਨੂੰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਢੀਲਾ = ਢਿੱਲ।
SikhNet (Spanish)Contempla a tu Señor, y no vaciles ni por un momento,
ਸੰਤ ਸੇਵਾ ਕਰਿ ਭਾਵਨੀ ਲਾਈਐ; ਤਿਆਗਿ ਮਾਨੁ ਹਾਠੀਲਾ ॥੧॥
sant sevaa kar bhaavanee laaeeai; tiaag maan haattheelaa |1|
Sant Singh KhalsaServe the Saints with loving faith, and set aside your pride and stubbornness. ||1||
Manmohan SinghWith faith, perform thou the saints, service and put aside thy pride and obstinacy.
Manmohan Singh (Punjabi)ਸ਼ਰਧਾ ਦੇ ਨਾਲ ਤੂੰ ਸਾਧੂਆਂ ਦੀ ਟਹਿਲ ਕਮਾ ਅਤੇ ਆਪਣੀ ਹੰਗਤਾ ਅਤੇ ਜਿੱਦ ਨੂੰ ਛੱਡ ਦੇ।
Fareedkot Teekaਪ੍ਰਿਥਮੇਂ ਸੰਤੋਂ ਕੀ ਸੇਵਾ ਕਰ ਕੇ ਫਿਰ ਤਿਸ ਮੇਂ ਅਪਨੀ ਸ੍ਰਧਾ ਲਗਾਈਐ ਔਰ (ਹਾਠੀਲਾ) ਹਠ ਔਰ ਅਭਿਮਾਨੁ ਤ੍ਯਾਗ ਦੇਉ॥੧॥
Prof. Sahib Singh(ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ ॥੧॥ਪਦ ਅਰਥ ਸੰਤ = ਗੁਰੂ। ਕਰਿ = ਕਰ ਕੇ। ਭਾਵਨੀ = ਸਰਧਾ। ਲਾਈਐ = ਬਣਾਣੀ ਚਾਹੀਦੀ ਹੈ। ਤਿਆਗਿ = ਤਿਆਗ ਕੇ। ਹਾਠੀਲਾ = ਹਠ ॥੧॥
SikhNet (Spanish)y en Fe entera sirve a los Santos sacrificando tu ego y tu vanagloria. (1)
ਮੋਹਨੁ; ਪ੍ਰਾਨ ਮਾਨ ਰਾਗੀਲਾ ॥
mohan; praan maan raageelaa |
Sant Singh KhalsaThe fascinating, playful Lord is my very breath of life and honor.
Manmohan SinghThe fascinating sportive Lord is my very life and honour.
Manmohan Singh (Punjabi)ਮੋਹ ਲੈਣਹਾਰ, ਖਿਲੰਦੜਾ ਸੁਆਮੀ ਮੇਰੀ ਜਿੰਦ ਜਾਨ ਅਤੇ ਪੱਤ-ਆਬਰੂ ਹੈ।
Fareedkot Teekaਮੇਰਾ ਪ੍ਰਾਣ ਪ੍ਯਾਰਾ ਮੋਹਨ ਮਾਨ ਦੇਨੇ ਹਾਰਾ ਰੰਗੀਲਾ ਹੈ॥
Prof. Sahib Singhਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ।ਪਦ ਅਰਥ ਮੋਹਨੁ = ਸੁੰਦਰ ਪ੍ਰਭੂ। ਪ੍ਰਾਨ ਮਾਨ = ਜਿੰਦ ਦਾ ਫ਼ਖ਼ਰ। ਰਾਗੀਲਾ = ਰੰਗੀਲਾ, ਸਦਾ ਖਿੜੇ ਸੁਭਾਵ ਵਾਲਾ।
SikhNet (Spanish)Sí, Bello es tu Señor, Él solamente es tu orgullo y tu aliento;
ਬਾਸਿ ਰਹਿਓ. ਹੀਅਰੇ ਕੈ ਸੰਗੇ; ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥
baas rahio. heeare kai sange; pekh mohio man leelaa |1| rahaau |
Sant Singh KhalsaHe abides in my heart; beholding His playful games, my mind is fascinated. ||1||Pause||
Manmohan SinghHe abides with my soul and my mind is bewitched, as I behold His sports. Pause.
Manmohan Singh (Punjabi)ਉਹ ਮੇਰੀ ਜਿੰਦੜੀ ਦੇ ਨਾਲ ਵਸਦਾ ਹੈ ਅਤੇ ਉਸ ਦੇ ਕਉਤਕ ਵੇਖ ਕੇ ਮੇਰਾ ਚਿੱਤ ਫਰੇਫਤ ਹੋ (ਮੋਹਿਆ) ਗਿਆ ਹੈ। ਠਹਿਰਾਉ।
Fareedkot Teekaਔਰ ਹ੍ਰਿਦ੍ਯ ਕੇ ਸੰਗ ਹੀ ਬਸ ਰਹਾ ਹੈ ਦੂਰ ਨਹੀਂ ਹੈ, ਤਿਸ ਕੀ ਲੀਲਾ ਅਨੰਤ ਪ੍ਰਕਾਰ ਕੀ ਦੇਖ ਕਰ ਮਨ ਮੋਹਾ ਗ੍ਯਾ ਹੈ॥੧॥ ਰਹਾਉ ॥
Prof. Sahib Singhਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ॥੧॥ ਰਹਾਉ ॥ਪਦ ਅਰਥ ਹੀਅਰੇ ਕੈ ਸੰਗੇ = (ਮੇਰੇ) ਹਿਰਦੇ ਦੇ ਨਾਲ। ਹੀਅਰਾ = ਹਿਰਦਾ। ਪੇਖਿ = ਵੇਖ ਕੇ। ਲੀਲਾ = ਕੌਤਕ ॥੧॥ ਰਹਾਉ ॥
SikhNet (Spanish)Él vive siempre dentro de tu corazón. Atestiguando Su Milagro, mi mente está encantada. (1‑Pausa)
ਜਿਸੁ ਸਿਮਰਤ. ਮਨਿ ਹੋਤ ਅਨੰਦਾ; ਉਤਰੈ ਮਨਹੁ ਜੰਗੀਲਾ ॥
jis simarat. man hot anandaa; utarai manahu jangeelaa |
Sant Singh KhalsaRemembering Him, my mind is in bliss, and the rust of my mind is removed.
Manmohan SinghBy remembering whom, my mind is in bliss and mind's rust is removed.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਚਿੱਤ ਵਿੱਚ ਖੁਸ਼ੀ ਹੁੰਦੀ ਹੈ ਅਤੇ ਮਨੂਏ ਦਾ ਜੰਗਾਲ ਲਹਿ ਜਾਂਦਾ ਹੈ।
Fareedkot Teekaਜਿਸ ਮੋਹਨ ਪ੍ਯਾਰੇ ਕੇ ਸਿਮਰਨੇ ਸੇ ਮਨ ਮੇਂ ਅਨੰਦ ਹੋਤਾ ਹੈ ਔਰ (ਜੰਗੀਲਾ) ਮਨ ਸੇ ਜੰਗਾਲੁ, ਭਾਵ ਪਾਪ ਰੂਪੀ ਮੈਲ ਉਤਰ ਜਾਤੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ,ਪਦ ਅਰਥ ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਫ਼ਰਕ ਵੇਖੋ}। ਮਨਹੁ = ਮਨ ਤੋਂ। ਜੰਗੀਲਾ = ਜੰਗਾਲ, ਮੈਲ।
SikhNet (Spanish)Contemplándolo, tu mente está en Éxtasis, ya que toda impureza interior se elimina.
ਮਿਲਬੇ ਕੀ ਮਹਿਮਾ, ਬਰਨਿ. ਨ ਸਾਕਉ; ਨਾਨਕ. ਪਰੈ ਪਰੀਲਾ ॥੨॥੪॥੧੩॥
milabe kee mahimaa, baran. na saakau; naanak. parai pareelaa |2|4|13|
Sant Singh KhalsaThe great honor of meeting the Lord cannot be described; O Nanak, it is infinite, beyond measure. ||2||4||13||
Manmohan SinghThe greatness of meeting the Lord cannot be described. Nanak, it is infinitely beyond measure.
Manmohan Singh (Punjabi)ਸੁਆਮੀ ਦੇ ਮਿਲਾਪ ਦੀ ਵਡਿਆਈ ਵਰਨਣ ਨਹੀਂ ਕੀਤੀ ਜਾ ਸਕਦੀ। ਨਾਨਕ, ਇਹ ਅੰਦਾਜੇ ਤੋਂ ਬੇਅੰਤ ਪਰੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਮੋਹਨ ਪ੍ਯਾਰੇ ਸੇ ਮਿਲਨੇ ਕੀ ਜੋ ਮਹਿਮਾ ਹੈ, ਸੋ ਮੈਂ ਕਰ ਨਹੀਂ ਸਕਤਾ। ਪਰੇ ਸੇ ਭੀ ਪਰੇ ਅਰਥਾਤ ਬ੍ਯੰਤ ਹੈ॥੨॥੪॥੧੩॥☬ਮਾਯਾ ਕੀ ਪ੍ਰਬਲਤਾ ਦਿਖਾਉਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ) ॥੨॥੪॥੧੩॥ਪਦ ਅਰਥ ਮਿਲਬੇ ਕੀ = (ਉਸ ਪਰਮਾਤਮਾ ਨੂੰ) ਮਿਲਣ ਦੀ। ਮਹਿਮਾ = ਵਡਿਆਈ। ਸਾਕਉ = ਸਾਕਉਂ ॥੨॥੪॥੧੩॥
SikhNet (Spanish)Bendita es la Unión con Él, Su Gloria es Indescriptible. (2‑4‑13)