ੴ

ਸਿੱਖਬਾਣੀ · SikhBani

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥

saa sevaa keetee safal hai jit satigur kaa man mane
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 314 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਾ ਸੇਵਾ ਕੀਤੀ ਸਫਲ ਹੈ; ਜਿਤੁ ਸਤਿਗੁਰ ਕਾ ਮਨੁ ਮੰਨੇ ॥

saa sevaa keetee safal hai; jit satigur kaa man mane |

Sant Singh KhalsaFruitful and rewarding is that service, which is pleasing to the Guru's Mind.
Manmohan SinghProfitable is the performance of that service with which the True Guru's mind is pleased.
Manmohan Singh (Punjabi)ਫਲਦਾਇਕ ਹੈ ਉਸ ਘਾਲ ਦਾ ਕਮਾਉਣਾ ਜਿਸ ਨਾਲ ਗੁਰਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸੋ ਸੇਵਾ ਕਰੀ ਹੂਈ ਸਫਲ ਹੈ ਜਿਸ ਕਰ ਕੇ ਸਤਿਗੁਰੋਂ ਕਾ ਮਨ ਮੰਨੇ ਅਰਥਾਤ ਪਤੀਆਵੇ॥
Prof. Sahib Singhਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ,
SikhNet (Spanish)Fructífero es el Servicio que complace al Verdadero Guru.

ਜਾ ਸਤਿਗੁਰ ਕਾ ਮਨੁ ਮੰਨਿਆ; ਤਾ ਪਾਪ ਕਸੰਮਲ ਭੰਨੇ ॥

jaa satigur kaa man maniaa; taa paap kasamal bhane |

Sant Singh KhalsaWhen the Mind of the True Guru is pleased, then sins and misdeeds run away.
Manmohan SinghWhen the mind of the True Guru is propitiated then the sins and evil-deeds flee.
Manmohan Singh (Punjabi)ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ, ਤਦ ਗੁਨਾਹ ਅਤੇ ਮੰਦੇ-ਅਮਲ ਦੌੜ ਜਾਂਦੇ ਹਨ।
Fareedkot Teekaਜਬ ਸਤਿਗੁਰੋਂ ਕਾ ਮਨ ਪਤੀਆਇਆ ਤਬ ਪਾਪ ਜੋ (ਕਸੰਮਲ) ਮਲ ਰੂਪ ਦੁਖੋਂ ਕੀ ਤਰਫ ਖੈਚਨੇ ਵਾਲੇ ਥੇ, ਸੋ (ਭੰਨੇ) ਨਾਸ ਹੂਏ ਵਾ ਭਾਗ ਗਏ॥
Prof. Sahib Singh(ਕਿਉਂਕਿ ਜਦੋਂ) ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ।

ਪਦ ਅਰਥ = ਕਸੰਮਲ = ਪਾਪ। ਭੰਨੇ = ਨਾਸ ਹੋ ਜਾਂਦੇ ਹਨ।

SikhNet (Spanish)Cuando la mente del Guru está complacida, él absuelve todos nuestros errores.

ਉਪਦੇਸੁ ਜਿ ਦਿਤਾ ਸਤਿਗੁਰੂ; ਸੋ ਸੁਣਿਆ ਸਿਖੀ ਕੰਨੇ ॥

aupades ji ditaa satiguroo; so suniaa sikhee kane |

Sant Singh KhalsaThe Sikhs listen to the Teachings imparted by the True Guru.
Manmohan Singhwith their ears, the Sikhs hear the instruction which the True Guru imparts.
Manmohan Singh (Punjabi)ਜਿਹੜੀ ਸਿੱਖ-ਮਤ ਸੱਚੇ ਗੁਰੂ ਜੀ ਦਿੰਦੇ ਹਨ, ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸ੍ਰਵਨ ਕਰਦੇ ਹਨ।
Fareedkot Teekaਜੋ ਉਪਦੇਸ਼ ਸਤਿਗੁਰੋਂ ਨੇ ਦੀਆ ਹੈ, ਸੋ ਸਿਖੋਂ ਨੇ ਕਾਨੋਂ ਮੇਂ ਸ੍ਰਵਨ ਕੀਆ ਹੈ॥
Prof. Sahib Singh(ਪਤੀਜ ਕੇ) ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ।

ਪਦ ਅਰਥ ਕੰਨੀ ਸੁਣਿਆ = ਗਹੁ ਨਾਲ ਸੁਣਿਆ।

SikhNet (Spanish)La Instrucción impartida por el Guru, es lo que escuchan los buscadores.

ਜਿਨ ਸਤਿਗੁਰ ਕਾ ਭਾਣਾ ਮੰਨਿਆ; ਤਿਨ ਚੜੀ ਚਵਗਣਿ ਵੰਨੇ ॥

jin satigur kaa bhaanaa maniaa; tin charree chavagan vane |

Sant Singh KhalsaThose who surrender to the True Guru's Will are imbued with the four-fold Love of the Lord.
Manmohan SinghThey who submit to the True Guru's will are imbued with fourfold dye (of love).
Manmohan Singh (Punjabi)ਜੋ ਗੁਰਾਂ ਦੀ ਰਜਾ ਮੂਹਰੇ ਸਿਰ ਨਿਵਾਉਂਦੇ ਹਨ, ਉਨ੍ਹਾਂ ਨੂੰ ਚਾਰ ਗੁਣਾ (ਪਿਆਰ ਦਾ) ਰੰਗ ਚੜ੍ਹ ਜਾਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕਾ ਭਾਣਾ ਮੰਨਿਆ ਹੈ ਤਿਨੋਂ ਕੋ ਚੌਗਨੀ ਰੰਗੀਨਤਾ ਚੜੀ ਹੈ ਅਰਥਾਤ ਚੌਥੀ ਭੂਮਕਾ ਕੋ ਪ੍ਰਾਪਤ ਹੂਏ ਹੈਂ॥
Prof. Sahib Singh(ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ।

ਪਦ ਅਰਥ ਵੰਨ = ਰੰਗਣ।

SikhNet (Spanish)Aquéllos que se vuelven receptivos a la Voluntad del Guru, su Gloria se incrementa cada vez más.

ਇਹ ਚਾਲ ਨਿਰਾਲੀ ਗੁਰਮੁਖੀ; ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

eih chaal niraalee guramukhee; gur deekhiaa sun man bhine |25|

Sant Singh KhalsaThis is the unique and distinct life-style of the Gurmukhs: listening to the Guru's Teachings, their minds blossom forth. ||25||
Manmohan SinghThis is the peculiar way of life of the Guru's Sikhs, that their soul flowers by hearing Guru's teaching.
Manmohan Singh (Punjabi)ਸੱਚੇ ਸਿੱਖਾਂ ਦੀ ਇਹ ਅਨੋਖੀ ਜੀਵਨ ਰਹੁ ਰੀਤੀ ਹੈ, ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦੀ ਆਤਮਾ ਪਰਫੁਲਤ ਹੋ ਜਾਂਦੀ ਹੈ।
Fareedkot Teekaਇਹ ਗੁਰਮੁਖੋਂ ਕੀ ਚਾਲ ਨਿਰਾਲੀ ਹੀ ਹੈ ਕਿ ਗੁਰੋਂ ਕਾ ਉਪਦੇਸ਼ ਸੁਣ ਕਰ ਮਨ ਮੇਂ (ਭਿੰਨੇ) ਸਨਿਗਧ ਹੋਤੇ ਹੈਂ॥੨੫॥
Prof. Sahib Singh'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ'-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ ॥੨੫॥

ਪਦ ਅਰਥ ਦੀਖਿਆ = ਸਿੱਖਿਆ ॥੨੫॥

SikhNet (Spanish)Misteriosa es la manera de los verdaderos Discípulos, porque no solamente escuchan la Instrucción del Guru, sino que se encuentran totalmente sobrellevados por ella. 25
Answers quote the Granth verbatim with Ang citations. AI commentary is not Gurbani and not a religious ruling.