ੴ

ਸਿੱਖਬਾਣੀ · SikhBani

ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥

eit ut deh dis ravio mer tineh samaan 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kalyaan · Ang 1322 · 7 lines
Translations

ਕਲਿਆਨ ਮਹਲਾ ੫ ਘਰੁ ੨ ॥

kaliaan mahalaa 5 ghar 2 |

Sant Singh KhalsaKalyaan, Fifth Mehl, Second House:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਲਿਆਨੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Kalyaan, Mejl Guru Aryan Dev, Quinto Canal Divino, Segunda Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤੇਰੈ ਮਾਨਿ; ਹਰਿ ਹਰਿ ਮਾਨਿ ॥

terai maan; har har maan |

Sant Singh KhalsaBelief in You, Lord, brings honor.
Manmohan SinghBy believing in Thee, O Lord God, man is blessed with glory.
Manmohan Singh (Punjabi)ਤੇਰੇ ਉਤੇ ਭਰੋਸਾ ਧਾਰਨ ਦੁਆਰਾ, ਹੇ ਸੁਆਮੀ ਵਾਹਿਗੁਰੂ! ਇਨਸਾਨ ਨੂੰ ਪ੍ਰਭਤਾ ਪ੍ਰਦਾਨ ਹੁੰਦੀ ਹੈ।
Fareedkot Teekaਹੇ ਪੁਰਸ਼! ਹਰਿ ਹਰਿ ਕੋ (ਮਾਨਿ) ਮਨਨ ਕਰਨੇ ਸੇ ਤੇਰੇ ਕੋ ਮਾਨ ਪ੍ਰਾਪਤ ਹੋਵੈਗਾ॥
Prof. Sahib Singhਹੇ ਹਰੀ! ਤੇਰੇ (ਬਖ਼ਸ਼ੇ) ਪਿਆਰ ਦੀ ਬਰਕਤਿ ਨਾਲ, ਹੇ ਹਰੀ! ਤੇਰੇ ਦਿੱਤੇ ਪ੍ਰੇਮ ਦੀ ਰਾਹੀਂ;

ਪਦ ਅਰਥ ਤੇਰੈ ਮਾਨਿ = ਤੇਰੇ (ਦਿੱਤੇ) ਮਾਣ ਦੀ ਰਾਹੀਂ। ਮਾਨਿ = ਮਾਣ ਦੀ ਰਾਹੀਂ, ਪਿਆਰ ਦੀ ਬਰਕਤਿ ਨਾਲ। ਹਰਿ = ਹੇ ਹਰੀ! ਮਾਨਿ = (ਤੇਰੈ) ਮਾਨਿ, ਤੇਰੇ ਬਖ਼ਸ਼ੇ ਪ੍ਰੇਮ ਦੀ ਰਾਹੀਂ।

SikhNet (Spanish)En total Gloria me encuentro viendo con mis ojos, escuchando con mis oídos,

ਨੈਨ ਬੈਨ ਸ੍ਰਵਨ ਸੁਨੀਐ; ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥

nain bain sravan suneeai; ang ange sukh praan |1| rahaau |

Sant Singh KhalsaTo see with my eyes, and hear with my ears - every limb and fiber of my being, and my breath of life are in bliss. ||1||Pause||
Manmohan SinghIf man sees the Lord with his eyes, hears of Him with His mouth, then all his body limbs and soul are in bliss. Pause.
Manmohan Singh (Punjabi)ਜੇਕਰ ਬੰਦਾ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖੇ, ਆਪਣਿਆਂ ਕੰਨਾਂ ਨਾਲ ਉਸ ਬਾਰੇ ਸੁਣੇ ਅਤੇ ਮੂੰਹ ਦੁਆਰਾ ਉਸ ਦੇ ਨਾਮ ਨੂੰ ਉਚਾਰੇ, ਤਾਂ ਉਸ ਦੇ ਸਰੀਰ ਦੇ ਸਮੂਹ ਭਾਗ ਤੇ ਜਿੰਦ ਖੁਸ਼ ਹੋ ਜਾਂਦੇ ਹਨ। ਠਹਿਰਾਓ।
Fareedkot Teeka(ਨੈਨ) ਨੇਤ੍ਰੋਂ ਸੇ ਸਰਬ ਰੂਪ ਕਰ ਹਰੀ ਕੋ ਦੇਖੀਏ ਔਰ (ਬੈਨ) ਬਾਣੀ ਕਰ ਕੇ ਗਾਈਐ ਔਰ ਕਾਨੋਂ ਕਰ ਕੇ ਤਿਸ ਕੇ ਜਸ ਕੋ ਸ੍ਰਵਣ ਕਰੀਏ, ਕਿਉਂਕਿ ਤਿਸ ਕੇ (ਅੰਗ) ਸਰੂਪ ਕੇ ਸਾਥ (ਅੰਗੇ) ਰਿਦੇ ਕੋ ਮਿਲਾਵੀਏ ਤੋ ਪ੍ਰਾਣੀ ਕੋ ਸੁਖ ਹੋਤਾ ਹੈ॥੧॥ ਰਹਾਉ ॥
Prof. Sahib Singhਅੱਖਾਂ ਨਾਲ (ਤੇਰਾ ਦਰਸਨ ਹਰ ਥਾਂ ਕਰੀਦਾ ਹੈ) ਬਚਨਾਂ ਨਾਲ (ਤੇਰੀ ਸਿਫ਼ਤ-ਸਾਲਾਹ ਕਰੀਦੀ ਹੈ) ਕੰਨਾਂ ਨਾਲ (ਤੇਰੀ ਸਿਫ਼ਤ-ਸਾਲਾਹ) ਸੁਣੀਦੀ ਹੈ, ਹਰੇਕ ਅੰਗ ਵਿਚ ਹਰੇਕ ਸਾਹ ਦੇ ਨਾਲ ਆਨੰਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥

ਪਦ ਅਰਥ ਨੈਨ = ਅੱਖਾਂ ਨਾਲ (ਤੇਰਾ ਦਰਸਨ ਕਰੀਦਾ ਹੈ)। ਬੈਨ = ਬਚਨਾਂ ਨਾਲ (ਤੇਰਾ ਜਸ ਗਾਇਆ ਜਾਂਦਾ ਹੈ)। ਸ੍ਰਵਨ ਸੁਨੀਐ = ਕੰਨਾਂ ਨਾਲ (ਤੇਰੀ ਸਿਫ਼ਤ-ਸਾਲਾਹ) ਸੁਣੀ ਜਾਂਦੀ ਹੈ। ਅੰਗ ਅੰਗੇ = ਅੰਗਿ ਅੰਗਿ; ਹਰੇਕ ਅੰਗ ਵਿਚ। ਪ੍ਰਾਨਿ = (ਹਰੇਕ) ਸਾਹ ਦੇ ਨਾਲ ॥੧॥ ਰਹਾਉ ॥

SikhNet (Spanish)en Gloria están cada coyuntura y fibra de mi ser, y también mi respiración vital. (1-Pausa)

ਇਤ ਉਤ, ਦਹ ਦਿਸਿ ਰਵਿਓ; ਮੇਰ ਤਿਨਹਿ ਸਮਾਨਿ ॥੧॥

eit ut, deh dis ravio; mer tineh samaan |1|

Sant Singh KhalsaHere and there, and in the ten directions You are pervading, in the mountain and the blade of grass. ||1||
Manmohan SinghHere, there and in ten directions, the Lord is pervading, He is equally contained in the mountain and straw.
Manmohan Singh (Punjabi)ਏਥੇ ਉਥੇ ਤੇ ਦਸਾਂ ਹੀ ਦਿਸ਼ਾਵਾਂ ਅੰਦਰ ਸਾਈਂ ਵਿਆਪਕ ਹੋ ਰਿਹਾ ਹੈ। ਪਹਾੜ ਫੂਸ ਅੰਦਰ ਉਹ ਇਕਰਸ ਰਮ ਰਿਹਾ ਹੈ।
Fareedkot Teeka(ਇਤਉਤ) ਇਧਰ ਉਧਰ ਦਸੋਂ ਦਿਸ਼ਾ ਮੇਂ ਬ੍ਯਾਪਕ ਹੋ ਰਹਾ ਹੈ, (ਮੇਰ) ਪਰਬਤ ਔਰ ਤ੍ਰਿਣੋਂ ਮੇਂ ਸਮਾਨ ਸਤਾ ਕਰ ਪੂਰਨ ਹੈ॥੧॥
Prof. Sahib Singh(ਪ੍ਰਭੂ ਤੋਂ ਮਿਲੇ ਪਿਆਰ ਦੀ ਬਰਕਤਿ ਨਾਲ ਉਹ ਪ੍ਰਭੂ) ਹਰ ਥਾਂ ਦਸੀਂ ਪਾਸੀਂ ਵਿਆਪਕ ਦਿੱਸ ਪੈਂਦਾ ਹੈ, ਸੁਮੇਰ ਪਰਬਤ ਅਤੇ ਤੀਲੇ ਵਿਚ ਇਕੋ ਜਿਹਾ ॥੧॥

ਪਦ ਅਰਥ ਇਤ = ਇਥੇ। ਉਤ = ਉਥੇ। ਇਤ ਉਤ = ਇਥੇ ਉਥੇ, ਹਰ ਥਾਂ। ਦਹ ਦਿਸਿ = ਦਸੀਂ ਪਾਸੀਂ, ਸਾਰੇ ਜਗਤ ਵਿਚ। ਰਵਿਓ = ਵਿਆਪਕ (ਜਾਪਦਾ ਹੈ)। ਮੇਰ = ਸੁਮੇਰ ਪਰਬਤ। ਤਿਨਹਿ = ਤ੍ਰਿਣ ਵਿਚ, ਤਿਨਕੇ ਵਿਚ। ਸਮਾਨਿ = ਇਕੋ ਜਿਹਾ ॥੧॥

SikhNet (Spanish)Aquí, allá y en la diez direcciones Estás prevaleciendo, en las montañas y en las llanuras también. (1)

ਜਤ ਕਤਾ ਤਤ ਪੇਖੀਐ; ਹਰਿ ਪੁਰਖ ਪਤਿ ਪਰਧਾਨ ॥

jat kataa tat pekheeai; har purakh pat paradhaan |

Sant Singh KhalsaWherever I look, I see the Lord, the Supreme Lord, the Primal Being.
Manmohan SinghWheresoever I see, there do I see the Supreme God Lord, My Spouse.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸ਼੍ਰੋਮਣੀ ਵਾਹਿਗੁਰੂ ਸੁਆਮੀ, ਆਪਣੇ ਕੰਤ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਕਹਾਂ ਦੇਖੀਤਾ ਹੈ ਤਹਾਂ ਹੀ ਹਰੀ ਬਿਆਪਕ ਹੈ। ਸੋ ਪਤੀ ਪਰਧਾਨ ਪੁਰਖ ਹੈ, ਭਾਵ ਸਿਰੋਮਣੀ ਹੈ॥
Prof. Sahib Singhਉਹ ਪਰਧਾਨ ਪੁਰਖ ਉਹ ਸਾਰੇ ਜੀਵਾਂ ਦਾ ਮਾਲਕ ਹਰੀ ਹਰ ਥਾਂ ਵੱਸਦਾ ਦਿੱਸਣ ਲੱਗ ਪੈਂਦਾ ਹੈ।

ਪਦ ਅਰਥ ਜਤ = ਜਿੱਥੇ। ਕਤਾ = ਕਿੱਥੇ। ਤਤ = ਤਿੱਥੇ। ਜਤ ਕਤਾ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਪੇਖੀਐ = ਵੇਖ ਲਈਦਾ ਹੈ। ਪੁਰਖ ਪਤਿ = ਪੁਰਖਾਂ ਦਾ ਪਤੀ।

SikhNet (Spanish)En donde sea que volteo, ahí veo al Señor, al Señor Supremo, al Ser Primordial. En la Saad Sangat,

ਸਾਧਸੰਗਿ ਭ੍ਰਮ ਭੈ ਮਿਟੇ; ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥

saadhasang bhram bhai mitte; kathe naanak braham giaan |2|1|4|

Sant Singh KhalsaIn the Saadh Sangat, the Company of the Holy, doubt and fear are dispelled. Nanak speaks the Wisdom of God. ||2||1||4||
Manmohan SinghAssociating with the saints, doubt and dread are dispelled. This is the Divine wisdom that Nanak utters.
Manmohan Singh (Punjabi)ਸੰਤਾ ਦੀ ਸੰਗਤ ਕਰਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ। ਇਹ ਹੈ ਰੱਬੀ ਗਿਆਤ ਜਿਸ ਦਾ ਨਾਨਕ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ (ਕਥੇ) ਕਹਤੇ ਹੈਂ: ਸੰਤੋਂ ਕੀ ਸੰਗਤ ਕਰਨੇ ਸੇ ਬ੍ਰਹਮ ਗਿਆਨ ਦੁਆਰਾ ਭ੍ਰਮ ਅਰ ਭੈ ਮਿਟਤੇ ਹੈਂ॥੨॥੧॥੪॥☬ਸਤਿਸੰਗ ਕੀ ਮਹਿਮਾ ਕਰਤੇ ਹੈਂ:
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਭਰਮ ਸਾਰੇ ਡਰ ਮਿਟ ਜਾਂਦੇ ਹਨ ॥੨॥੧॥੪॥

ਪਦ ਅਰਥ ਸਾਧ ਸੰਗਿ = ਸਾਧ ਸੰਗਤ। ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਕਥੇ = ਕਥਿ, ਕਥ ਕੇ, ਆਖ ਕੇ। ਬ੍ਰਹਮ ਗਿਆਨ = ਪਰਮਾਤਮਾ ਨਾਲ ਸਾਂਝ ਦੇ ਬਚਨ, ਪਰਮਾਤਮਾ ਦੇ ਗੁਣ ॥੨॥੧॥੪॥

SikhNet (Spanish)la Compañía de los Santos, la duda y el miedo son disipados y Nanak sólo habla la Sabiduría de Dios. (2-1-4)
Answers quote the Granth verbatim with Ang citations. AI commentary is not Gurbani and not a religious ruling.