ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ॥
bilaaval baanee ravidaas bhagat kee |
Sant Singh KhalsaBilaaval, The Word Of Devotee Ravi Daas:
Manmohan SinghBilawal. Hymns of Saint Ravidas
Manmohan Singh (Punjabi)ਬਿਲਾਵਲ ਸ਼ਬਦ ਭਗਤ ਰਵਿਦਾਸ।
Prof. Sahib Singhਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Bilawal, Palabras de Reverendo Ravidas-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਦਾਰਿਦੁ ਦੇਖਿ. ਸਭ ਕੋ ਹਸੈ; ਐਸੀ ਦਸਾ ਹਮਾਰੀ ॥
daarid dekh. sabh ko hasai; aisee dasaa hamaaree |
Sant Singh KhalsaSeeing my poverty, everyone laughed. Such was my condition.
Manmohan SinghEvery one laughed on seeing my poverty Such was my condition.
Manmohan Singh (Punjabi)ਹਰ ਕੋਈ ਮੇਰੀ ਗਰੀਬੀ ਦੇਖ ਕੇ ਹੱਸਦਾ ਸੀ, ਇਹੋ ਜਿਹੀ ਸੀ ਮੇਰੀ ਹਾਲਤ।
Fareedkot Teekaਹੇ ਵਾਹਿਗੁਰੂ! ਹਮਾਰੀ ਐਸੇ ਦਰਿਦ੍ਰ ਦਸਾ ਰੂਪ ਥੀ, ਜਿਸ ਕੋ ਦੇਖ ਕਰ ਸਭ ਕੋਈ ਹਾਸੀ ਕਰਤਾ ਥਾ॥
Prof. Sahib Singhਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ),ਪਦ ਅਰਥ ਦਾਰਿਦੁ = ਗ਼ਰੀਬੀ। ਸਭ ਕੋ = ਹਰੇਕ ਬੰਦਾ। ਹਸੈ = ਮਖ਼ੌਲ ਕਰਦਾ ਹੈ।
SikhNet (Spanish)Todos se reían de mi pobreza, pues tal era mi estado;
ਅਸਟ ਦਸਾ ਸਿਧਿ, ਕਰ ਤਲੈ; ਸਭ ਕ੍ਰਿਪਾ ਤੁਮਾਰੀ ॥੧॥
asatt dasaa sidh, kar talai; sabh kripaa tumaaree |1|
Sant Singh KhalsaNow, I hold the eighteen miraculous spiritual powers in the palm of my hand; everything is by Your Grace. ||1||
Manmohan SinghNow, I hold the eighteen supernatural powers on the palm of my hand All this is Thine grace.
Manmohan Singh (Punjabi)ਹੁਣ, ਅਠਾਰ੍ਹਾਂ ਕਰਾਮਾਤੀ ਸ਼ਕਤੀਆਂ ਮੇਰੇ ਹੱਥ ਦੀ ਹਥੇਲੀ ਉਤੇ ਹਨ। ਇਹ ਸਮੂਹ ਤੇਰੀ ਮਿਹਰਬਾਨੀ ਹੈ।
Fareedkot Teekaਅਬ ਅਠਾਰਹਿ ਸਿਧੀਆਂ ਹਮਾਰੇ ਹਾਥ ਕੀ ਤਲੀ ਮੇਂ ਹੈਂ, ਭਾਵ ਯਹਿ ਜਿਸ ਕੋ ਚਾਹੈ ਹਮ ਤਿਸ ਕੋ ਦੇ ਦੇਵੈਂ, ਸੋ ਇਹ ਸੰਪੂਰਨ ਤੁਮਾਰੀ ਹੀ ਕ੍ਰਿਪਾ ਹੈ॥੧॥
Prof. Sahib Singhਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥ਪਦ ਅਰਥ ਦਸਾ = ਦਸ਼ਾ, ਹਾਲਤ। ਅਸਟ ਦਸਾ = ਅਠਾਰਾਂ {ਅੱਠ ਤੇ ਦਸ}। ਕਰ ਤਲੈ = ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ ॥੧॥
SikhNet (Spanish)ahora los dieciocho Siddas están en la palma de mi mano, todo es por Tu Gracia, oh Dios. (1)
ਤੂ ਜਾਨਤ. ਮੈ ਕਿਛੁ ਨਹੀ; ਭਵ ਖੰਡਨ ਰਾਮ ॥
too jaanat. mai kichh nahee; bhav khanddan raam |
Sant Singh KhalsaYou know, and I am nothing, O Lord, Destroyer of fear.
Manmohan SinghThou knowest, I am nothing, O my Lord, the Destroyer of dread.
Manmohan Singh (Punjabi)ਤੂੰ ਜਾਣਦਾ ਹੈਂ, ਮੈਂ ਕੋਈ ਸ਼ੈ ਨਹੀਂ, ਹੇ ਮੇਰੇ ਡਰ ਨਾਸ ਕਰਨਹਾਰ ਸੁਆਮੀ!
Fareedkot Teekaਹੇ ਜਨਮ ਮਰਨ ਕੇ ਖੰਡਨਹਾਰੇ ਰਾਮ! ਤੂੰ ਸਭ ਕਿਛ ਜਾਨਤਾ ਹੈਂ ਅਰਥਾਤ ਤੂੰ ਅੰਤਰਜਾਮੀ ਹੈਂ। ਤਾਂ ਤੇ ਹੇ ਸੁਆਮੀ! ਮੈਂ ਤੇਰੇ ਆਗੇ ਕਿਛ ਨਹੀਂ ਹੂੰ, ਭਾਵ ਯਹਿ ਮੈਂ ਤੁਛ ਅਲਪਗ੍ਯ ਰੂਪ ਹੂੰ॥
Prof. Sahib Singhਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।ਪਦ ਅਰਥ ਮੈ ਕਿਛੁ ਨਹੀ = ਮੇਰੀ ਕੋਈ ਪਾਂਇਆਂ ਨਹੀਂ। ਭਵਖੰਡਨ = ਹੇ ਜਨਮ ਮਰਨ ਨਾਸ ਕਰਨ ਵਾਲੇ!
SikhNet (Spanish)Soy un ignorante y Tú lo conoces todo; eres el Destructor de la reencarnación,
ਸਗਲ ਜੀਅ ਸਰਨਾਗਤੀ; ਪ੍ਰਭ ਪੂਰਨ ਕਾਮ ॥੧॥ ਰਹਾਉ ॥
sagal jeea saranaagatee; prabh pooran kaam |1| rahaau |
Sant Singh KhalsaAll beings seek Your Sanctuary, O God, Fulfiller, Resolver of our affairs. ||1||Pause||
Manmohan SinghAll the sentient beings seek Thy refuge, O Lord, the Adjuster of all affairs. Pause.
Manmohan Singh (Punjabi)ਸਾਰੇ ਪ੍ਰਾਣਧਾਰੀ ਤੇਰੀ ਪਨਾਹ ਲੋੜਦੇ ਹਨ, ਹੇ ਸਾਰਿਆਂ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲੇ ਸੁਆਮੀ! ਠਹਿਰਾਉ।
Fareedkot Teekaਹੇ ਪੂਰਨ ਸੰਕਲਪ ਪ੍ਰਭੂ! ਸੰਪੂਰਨ ਜੀਵ ਤੇਰੀ ਸਰਣ ਮੇਂ ਪਰਾਪਤਿ ਹੈਂ; ਵਾ ਸਰਬ ਜੀਵੋਂ ਮੇਂ ਸੇ ਜੋ ਤੇਰੀ ਸਰਣ ਕੋ (ਗਤੀ) ਪ੍ਰਾਪਤਿ ਹੂਏ ਹੈਂ ਤਿਨ ਕੇ ਤੂੰ ਸਰਬ ਕਾਮ ਪੂਰਨ ਕਰਤਾ ਹੈਂ॥੧॥ ਰਹਾਉ ॥
Prof. Sahib Singhਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ ॥ਪਦ ਅਰਥ ਜੀਅ = ਜੀਵ। ਪੂਰਨ ਕਾਮ = ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ! ॥੧॥ ਰਹਾਉ ॥
SikhNet (Spanish)toda vida busca Tu Santuario y Tú lo llenas todo. (1-Pausa)
ਜੋ ਤੇਰੀ ਸਰਨਾਗਤਾ; ਤਿਨ ਨਾਹੀ ਭਾਰੁ ॥
jo teree saranaagataa; tin naahee bhaar |
Sant Singh KhalsaWhoever enters Your Sanctuary, is relieved of his burden of sin.
Manmohan SinghThey, who enter Thy sanctuary, they no longer bear the load of sins, O Lord.
Manmohan Singh (Punjabi)ਜੋ ਤੇਰੀ ਪਨਾਹ ਲੈਂਦੇ ਹਨ, ਉਹ ਮੁੜ ਕੇ ਪਾਪਾਂ ਦਾ ਬੋਝ ਨਹੀਂ ਚੁਕਦੇ, ਹੇ ਸੁਆਮੀ।
Fareedkot Teekaਤਾਂ ਤੇ ਹੇ ਹਰੀ! ਜੋ ਤੇਰੀ ਸਰਨ ਕੋ ਪ੍ਰਾਪਤਿ ਭਏ ਹੈਂ ਤਿਨ ਕੋ ਸੰਸਾਰਕ (ਭਾਰੁ) ਦੁਖੁ ਨਹੀਂ ਹੈ, ਭਾਵ ਜਨਮੋਂ ਤੇ ਰਹਿਤ ਹੈਂ॥
Prof. Sahib Singhਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ।ਪਦ ਅਰਥ ਸਰਨਾਗਤਾ = ਸਰਨ ਆਏ ਹਨ। ਭਾਰੁ = ਬੋਝ (ਵਿਕਾਰਾਂ ਦਾ)।
SikhNet (Spanish)Aquél que busca Tu Santuario no lleva consigo la carga de la maldad.
ਊਚ ਨੀਚ ਤੁਮ ਤੇ ਤਰੇ; ਆਲਜੁ ਸੰਸਾਰੁ ॥੨॥
aooch neech tum te tare; aalaj sansaar |2|
Sant Singh KhalsaYou have saved the high and the low from the shameless world. ||2||
Manmohan SinghThe high and low have been saved by Thee from the shameless world.
Manmohan Singh (Punjabi)ਵੱਡਿਆਂ ਅਤੇ ਛੋਟਿਆਂ ਦਾ ਤੂੰ ਬੇਸ਼ਰਮ ਦੁਨੀਆਂ ਤੋਂ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਊਚ ਨੀਚ ਸਭ ਤੁਮਾਰੀ ਸਰਣ ਹੋਣੇ ਤੇ ਇਸ (ਆਲਜੁ) ਸਰਬ ਓਰ ਬੰਧਨ ਰੂਪ ਸੰਸਾਰ ਸੇ ਤਰੇ ਹੈਂ; ਵਾ ਜੁਆਲੁਘਰੁ ਹੈ (ਆਲਜੁ) ਨਿਰਲਜੁ ਤੇਰੀ ਕ੍ਰਿਪਾ ਤੇ ਤਰੇ ਹੈਂ॥੨॥
Prof. Sahib Singhਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥ਪਦ ਅਰਥ ਤੁਮ ਤੇ = ਤੇਰੀ ਮਿਹਰ ਨਾਲ। ਤੇ = ਤੋਂ। ਆਲਜੁ = {ਨੋਟ: ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ। 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ। ਆਮ ਬੋਲੀ ਵਿਚ ਅਸੀਂ ਆਖਦੇ ਭੀ 'ਨਿਰਲਜ' ਹੀ ਹਾਂ} ਆਲ-ਜੁ। ਆਲ = ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ। ਆਲਜੁ = ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ॥੨॥
SikhNet (Spanish)Salvas a todos, a los elevados y a los de abajo, y nadie se avergüenza de recibir Tus Bondades. (2)
ਕਹਿ ਰਵਿਦਾਸ. ਅਕਥ ਕਥਾ; ਬਹੁ ਕਾਇ ਕਰੀਜੈ ॥
keh ravidaas. akath kathaa; bahu kaae kareejai |
Sant Singh KhalsaSays Ravi Daas, what more can be said about the Unspoken Speech?
Manmohan SinghSays Ravidas, why say more regarding the ineffable discourses of God?
Manmohan Singh (Punjabi)ਰਵਿਦਾਸ ਆਖਦੇ ਹਨ, ਸਾਈਂ ਦੀਆਂ ਅਕਹਿ ਵਾਰਤਾ ਦੇ ਸੰਬੰਧ ਵਿੱਚ ਵਧੇਰੇ ਕੀ ਆਖਣਾ ਹੋਇਆ?
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ (ਅਕਥ) ਹਰੀ ਤੇਰੀ ਕਥਾ ਤੇ (ਬਹੁ) ਬਿਅੰਤ ਹੀ ਹੈ, ਤਿਸ ਕੋ ਕਿਤਨਾ ਕੁ ਉਚਾਰਨ ਕਰੀਏ॥
Prof. Sahib Singhਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ;ਪਦ ਅਰਥ ਅਕਥ = ਅ-ਕਥ, ਬਿਆਨ ਤੋਂ ਪਰੇ। ਬਹੁ = ਬਹੁਤ ਗੱਲ। ਕਾਇ = ਕਾਹਦੇ ਲਈ?
SikhNet (Spanish)Dice Ravidas, oh Dios, Tu Palabra no puede ser recitada;
ਜੈਸਾ ਤੂ. ਤੈਸਾ ਤੁਹੀ; ਕਿਆ ਉਪਮਾ ਦੀਜੈ ॥੩॥੧॥
jaisaa too. taisaa tuhee; kiaa upamaa deejai |3|1|
Sant Singh KhalsaWhatever You are, You are, O Lord; how can anything compare with Your Praises? ||3||1||
Manmohan SinghWhat Thou art, that Thou art alone. To what can I liken thy praise?
Manmohan Singh (Punjabi)ਜਿਹੋ ਜਿਹਾ ਤੂੰ ਹੈਂ, ਉਹੋ ਜਿਹਾ ਕੇਵਲ ਤੂੰ ਹੀ ਹੈਂ। ਤੇਰੀ ਮਹਿਮਾ ਨੂੰ ਮੈਂ ਕੀਹਦੇ ਨਾਲ ਤੁਲਨਾ ਦੇਵਾਂ?
Fareedkot Teekaਤਾਂ ਤੇ ਜੈਸਾ ਤੂੰ ਹੈਂ, ਸੋ ਤੈਸਾ ਤੂੰ ਹੀ ਹੈਂ, ਭਾਵ ਯਹਿ ਤੇਰੇ ਜੈਸਾ ਔਰ ਕੋਈ ਨਹੀਂ ਹੈ। ਤਿਸ ਤੇ ਤੇਰੇ ਕੋ ਕਿਸ ਕੀ ਉਪਮਾ ਦਈਏ ਤੇਰੀ ਸੋਭਾ ਅਨੂਪਮ ਹੈ॥੨॥੧॥☬ਭਗਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥ਪਦ ਅਰਥ ਉਪਮਾ = ਤਸ਼ਬੀਹ, ਬਰਾਬਰੀ, ਤੁਲਨਾ ॥੩॥੧॥
* ਭਾਵ: ਪਰਮਾਤਮਾ ਦਾ ਸਿਮਰਨ ਨੀਵਿਆਂ ਨੂੰ ਭੀ ਉੱਚੇ ਕਰ ਦੇਂਦਾ ਹੈ।
SikhNet (Spanish)no hay más que puedo decir, Eres lo que Eres y no hay nada con que compararte.(3-1)