ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਰੇ ਨਰ; ਇਹ ਸਾਚੀ ਜੀਅ ਧਾਰਿ ॥
re nar; ih saachee jeea dhaar |
Sant Singh KhalsaO man, grasp this Truth firmly in your soul.
Manmohan SinghO man, hold this for certain in thy mind.
Manmohan Singh (Punjabi)ਹੇ ਬੰਦੇ! ਆਪਣੇ ਮਨ ਅੰਦਰ ਇਸ ਨੂੰ ਸੱਚ ਜਾਣ ਕੇ ਟਿਕਾ ਲੈ।
Fareedkot Teekaਹੇ ਜੀਵ! ਯਿਹ ਸਾਚੀ ਬਾਤ ਮਨ ਮੇਂ ਧਾਰਨ ਕਰ ਲੈ॥
Prof. Sahib Singhਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ,ਪਦ ਅਰਥ ਸਾਚੀ, ਅਟੱਲ, ਸਦਾ ਕਾਇਮ ਰਹਿਣ ਵਾਲੀ। ਜੀਅ = ਦਿਲ ਵਿਚ। ਧਾਰਿ = ਟਿਕਾ ਲੈ।
SikhNet (Spanish)Oh hombre, conoce esto como la entera verdad,
ਸਗਲ ਜਗਤੁ ਹੈ ਜੈਸੇ ਸੁਪਨਾ; ਬਿਨਸਤ. ਲਗਤ ਨ ਬਾਰ ॥੧॥ ਰਹਾਉ ॥
sagal jagat hai jaise supanaa; binasat. lagat na baar |1| rahaau |
Sant Singh KhalsaThe whole world is just like a dream; it will pass away in an instant. ||1||Pause||
Manmohan SinghAs the whole world is like a dream, in its destruction, there shall be no delay. Pause.
Manmohan Singh (Punjabi)ਸਾਰਾ ਸੰਸਾਰ ਸੁਫਨੇ ਦੀ ਮਾਨਿੰਦ ਹੈ ਅਤੇ ਇਸ ਦੇ ਨਾਸ ਹੋਣ ਨੂੰ ਚਿਰ ਨਹੀਂ ਲੱਗਣਾ। ਠਹਿਰਾਉ।
Fareedkot Teekaਯਿਹ ਸਭੀ ਜਗਤ ਸੁਪਨੇ ਵਤ ਹੈ, ਇਸ ਕੋ ਨਸ੍ਟ ਹੋਤੇ ਕੁਛ ਦੇਰੀ ਨਹੀਂ ਲਾਗਤੀ ਹੈ॥੧॥ ਰਹਾਉ ॥☬ਦ੍ਰਿਸਟਾਂਤ:
Prof. Sahib Singh(ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥ਪਦ ਅਰਥ ਸਗਲ = ਸਾਰਾ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਦੇਰ ॥੧॥ ਰਹਾਉ ॥
SikhNet (Spanish)que este mundo no es más que un sueño, y no toma tiempo el pasarlo. (1‑Pausa)
ਬਾਰੂ ਭੀਤਿ ਬਨਾਈ ਰਚਿ ਪਚਿ; ਰਹਤ ਨਹੀ ਦਿਨ ਚਾਰਿ ॥
baaroo bheet banaaee rach pach; rehat nahee din chaar |
Sant Singh KhalsaLike a wall of sand, built up and plastered with great care, which does not last even a few days,
Manmohan SinghAs a wall of sand, built and plastered with care, lasts not even for four days,
Manmohan Singh (Punjabi)ਜਿਸ ਤਰ੍ਹਾਂ ਬਣਾਈ ਅਤੇ ਖਿਆਲ ਕਰ ਕੇ ਲਿੱਪੀ-ਪੋਚੀ ਹੋਈ ਰੇਤੇ ਦੀ ਕੰਧ ਚਾਰ ਦਿਹਾੜੇ ਭੀ ਨਹੀਂ ਕੱਟਦੀ, ਉਸੇ ਤਰ੍ਹਾਂ ਦੀਆਂ ਹਨ।
Fareedkot Teekaਜੈਸੇ ਕਿਸੀ ਨੇ (ਬਾਰੂ) ਮੋਟੇ ਰੇਤੇ ਕੀ (ਭੀਤਿ) ਕੰਧ (ਪਚਿ) ਖਚਤ ਹੋ ਕਰ (ਰਚਿ) ਉਪਾਉ ਕਰ ਬਨਾਈ, ਸੋ ਥਿਰ ਨਹੀਂ ਰਹਿਤੀ ਚਾਰ ਕੁ ਦਿਨ ਮੇਂ ਗਿਰ ਜਾਤੀ ਹੈ॥
Prof. Sahib Singhਹੇ ਭਾਈ! (ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ।ਪਦ ਅਰਥ ਬਾਰੂ = ਰੇਤ। ਭੀਤਿ = ਕੰਧ। ਰਚਿ = ਰਚ ਕੇ, ਉਸਾਰ ਕੇ। ਪਚਿ = ਪੋਚ ਕੇ।
SikhNet (Spanish)La vida es así como la muralla de arena: aunque construida con mucho cuidado,
ਤੈਸੇ ਹੀ ਇਹ ਸੁਖ ਮਾਇਆ ਕੇ; ਉਰਝਿਓ ਕਹਾ ਗਵਾਰ ॥੧॥
taise hee ih sukh maaeaa ke; urajhio kahaa gavaar |1|
Sant Singh Khalsajust so are the pleasures of Maya. Why are you entangled in them, you ignorant fool? ||1||
Manmohan SinghLikewise are the pleasure of mammon. Why art thou entangled in them. O ignorant man?
Manmohan Singh (Punjabi)ਰੰਗ-ਰਲੀਆਂ, ਧਨ-ਦੌਲਤ ਦੀਆਂ। ਤੂੰ ਉਨ੍ਹਾਂ ਵਿੱਚ ਕਿਉਂ ਫਸਿਆ ਹੋਇਆ ਹੈ, ਹੇ ਬੇਸਮਝ ਬੰਦੇ!
Fareedkot Teekaਇਸੀ ਪ੍ਰਕਾਰ ਯਿਹ ਮਾਇਆ ਕੇ ਸੁਖ ਭੀ ਚਾਰ ਦਿਨ ਕੇ ਹੈਂ, ਹੇ (ਗਵਾਰ) ਮੂਰਖ! ਇਸਮੇਂ ਕਿਯੋਂ ਉਰਝ ਰਹਾ ਹੈਂ॥੧॥
Prof. Sahib Singhਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ? ॥੧॥ਪਦ ਅਰਥ ਉਰਝਿਓ = ਮਸਤ ਹੋਇਆ। ਕਹਾ = ਕਿਉਂ? ਗਵਾਰ = ਹੇ ਮੂਰਖ! ॥੧॥
SikhNet (Spanish)no perdura mucho tiempo. Así son los placeres de Maya. ¿Por qué, oh ignorante, involucrarse en ellos? (1)
ਅਜਹੂ ਸਮਝਿ. ਕਛੁ ਬਿਗਰਿਓ ਨਾਹਿਨਿ; ਭਜਿ ਲੇ ਨਾਮੁ ਮੁਰਾਰਿ ॥
ajahoo samajh. kachh bigario naahin; bhaj le naam muraar |
Sant Singh KhalsaUnderstand this today - it is not yet too late! Chant and vibrate the Name of the Lord.
Manmohan SinghThis very day come to thy senses. No harm is yet done. So utter thou the Name of the Lord, the Enemy of pride.
Manmohan Singh (Punjabi)ਐਨ ਅੱਜ ਹੀ ਹੋਸ਼ ਕਰ ਲੈ, ਅਜੇ ਤਾਂਈਂ ਕੋਈ ਨੁਕਸਾਨ ਨਹੀਂ ਹੋਇਆ, ਇਸ ਲਈ ਤੂੰ ਹੰਕਾਰ ਦੇ ਵੈਰੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਅਬ ਭੀ ਸਮਝ ਜਾ ਕੁਛ ਬਿਗਰਾ ਨਹੀਂ ਹੈ, ਮੁਰਾਰੀ ਕੇ ਨਾਮ ਕੋ ਭਜ ਲੈ, ਭਾਵ ਸੇ ਸਰੀਰ ਪ੍ਰਯੰਤ ਉਪਾਉ ਹੋ ਸਕਤਾ ਹੈ॥
Prof. Sahib Singhਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ।ਪਦ ਅਰਥ ਅਜਹੂ = ਅੱਜ ਹੀ, ਹੁਣ ਹੀ। ਨਾਹਿਨਿ = ਨਹੀਂ। ਮੁਰਾਰਿ = {ਮੁਰ-ਅਰਿ} ਪਰਮਾਤਮਾ।
SikhNet (Spanish)Adquiere Sabiduría mientras hay tiempo y medita en el Señor.
ਕਹੁ ਨਾਨਕ. ਨਿਜ ਮਤੁ ਸਾਧਨ ਕਉ; ਭਾਖਿਓ ਤੋਹਿ ਪੁਕਾਰਿ ॥੨॥੮॥
kahu naanak. nij mat saadhan kau; bhaakhio tohi pukaar |2|8|
Sant Singh KhalsaSays Nanak, this is the subtle wisdom of the Holy Saints, which I proclaim out loud to you. ||2||8||
Manmohan SinghSays Nanak, with a vies to chasten thy soul, I have loudly proclaimed it to thee, O man.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੇਰੀ ਆਤਮਾ ਨੂੰ ਸੁਧਾਰਨ ਦੇ ਲਈ ਤੈਨੂੰ ਇਹ ਉਚੀ ਬੋਲ ਕੇ ਆਖ ਦਿੱਤਾ ਹੈ, ਹੇ ਬੰਦੇ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਕਾ (ਨਿਜ) ਅਪਨਾ (ਮਤ) ਸਿਧਾਂਤ ਹੈ, ਸੋ ਤੇਰੇ ਕੋ ਪੁਕਾਰ ਕਰ ਕਹਿ ਦੀਆ ਹੈ॥੨॥੮॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ ॥੨॥੮॥ਪਦ ਅਰਥ ਕਹੁ = ਆਖ। ਨਿਜ = ਆਪਣਾ। ਮਤੁ = ਖ਼ਿਆਲ। ਕੋ = ਦਾ। ਤੋਹਿ = ਤੈਨੂੰ। ਪੁਕਾਰਿ = ਪੁਕਾਰ ਕੇ ॥੨॥੮॥
SikhNet (Spanish)Dice Nanak, esta es la Sabiduría especial de los Santos y te La he compartido ahora. (2‑8)