ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਸੁਲਹੀ ਤੇ; ਨਾਰਾਇਣ ਰਾਖੁ ॥
sulahee te; naaraaein raakh |
Sant Singh KhalsaThe Lord saved me from Sulhi Khan.
Manmohan SinghThe Lord has saved me from Sulhi.
Manmohan Singh (Punjabi)ਸੁਆਮੀ ਨੂੰ ਮੈਨੂੰ ਸੁਲਹੀ ਤੋਂ ਬਚਾ ਲਿਆ ਹੈ।
Fareedkot Teekaਹੇ ਭਾਈ! ਹਮ ਕੋ ਸੁਲਹੀ ਤੇ ਨਾਰਾਇਣ ਨੇ ਰਾਖ ਲੀਆ ਹੈ॥
Prof. Sahib Singh(ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ,ਪਦ ਅਰਥ ਤੇ = ਤੋਂ। ਨਾਰਾਇਣ = ਹੇ ਪ੍ਰਭੂ! ਰਾਖੁ = ਬਚਾ ਲੈ।
SikhNet (Spanish)El Señor me ha protegido del ataque de Sulji Kan,
ਸੁਲਹੀ ਕਾ ਹਾਥੁ ਕਹੀ. ਨ ਪਹੁਚੈ; ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥
sulahee kaa haath kahee. na pahuchai; sulahee hoe mooaa naapaak |1| rahaau |
Sant Singh KhalsaThe emperor did not succeed in his plot, and he died in disgrace. ||1||Pause||
Manmohan SinghSulhi succeeded not in his design and he died an ignominious death. Pause.
Manmohan Singh (Punjabi)ਸੁਲਹੀ ਆਪਣੇ ਮਨਸੂਬੇ ਵਿੱਚ ਕਾਮਯਾਬ ਨਾਂ ਹੋਇਆ ਅਤੇ ਗੰਦੀ ਮੌਤੇ ਮਰ ਗਿਆ। ਠਹਿਰਾਉ।
Fareedkot Teekaਤਿਸ ਸੁਲਹੀ ਕਾ ਹਾਥ ਕਹੀਂ ਨਹੀਂ ਪਹੁਚਿਆ ਹੈ ਔਰੁ ਨਾਪਾਕ ਹੋ ਕਰ ਮ੍ਰਿਤ ਹੂਆ ਹੈ। ਭਾਵ ਯਹਿ ਜੋ ਮੁਸਲਮਾਨ ਅਗਨ ਮੇਂ ਜਲ ਮਰਨੇ ਤੇ ਅਪਵਿਤ੍ਰ ਗਿਨਤੇ ਹੈਂ॥੧॥ ਰਹਾਉ ॥
Prof. Sahib Singhਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ। (ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ ॥੧॥ ਰਹਾਉ ॥ਪਦ ਅਰਥ ਕਹੀ = ਕਿਤੇ ਭੀ। ਨਾਪਾਕੁ = ਅਪਵਿੱਤਰ, ਮਲੀਨ-ਬੁੱਧਿ ॥੧॥ ਰਹਾਉ ॥
SikhNet (Spanish)pues no pudo llevar acabo su empresa y el condenado murió en la desgracia.(1-Pausa)
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ; ਖਿਨ ਮਹਿ ਹੋਇ ਗਇਆ ਹੈ ਖਾਕੁ ॥
kaadt kutthaar khasam sir kaattiaa; khin meh hoe geaa hai khaak |
Sant Singh KhalsaThe Lord and Master raised His axe, and chopped off his head; in an instant, he was reduced to dust. ||1||
Manmohan SinghLifting up an axe, the Master chopped off his head, and in an instant he was reduced to dust.
Manmohan Singh (Punjabi)ਕੁਹਾੜਾ ਚੁੱਕ ਕੇ ਮਾਲਕ ਨੇ ਉਸ ਦਾ ਸਿਰ ਵੱਢ ਸੁਟਿਆ ਅਤੇ ਇਕ ਮੁਹਤ ਵਿੱਚ ਉਹ ਮਿੱਟੀ ਹੋ ਗਿਆ।
Fareedkot Teekaਤਲਵਾਰ ਰੂਪੀ (ਕੁਠਾਰੁ) ਕੁਹਾੜਾ ਕਾਢ ਕੇ ਵਾ ਗੁਰੂ ਘਰ ਕੀ ਖਿਮਾ ਰੂਪੀ ਕੁਹਾੜੇ ਕਰ ਕੇ (ਖਸਮਿ) ਵਾਹਿਗੁਰੂ ਨੇ ਤਿਸ ਕਾ ਸਿਰ ਕਾਟ ਦੀਆ ਹੈ। ਖਿਨ ਮਾਤ੍ਰ ਮੇਂ ਜਲ ਕਰ ਖਾਕ ਹੋ ਗਿਆ ਹੈ॥
Prof. Sahib Singhਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ।ਪਦ ਅਰਥ ਕਾਢਿ = ਕੱਢ ਕੇ। ਕੁਠਾਰੁ = (ਮੌਤ-ਰੂਪ) ਕੁਹਾੜਾ। ਖਸਮਿ = ਮਾਲਕ (-ਪ੍ਰਭੂ) ਨੇ। ਖਾਕੁ = ਮਿੱਟੀ, ਸੁਆਹ।
SikhNet (Spanish)El Señor y Maestro elevó Su Hacha, le cortó la cabeza y en un instante lo convirtió en polvo. (1)
ਮੰਦਾ ਚਿਤਵਤ ਚਿਤਵਤ ਪਚਿਆ; ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥
mandaa chitavat chitavat pachiaa; jin rachiaa tin deenaa dhaak |1|
Sant Singh KhalsaPlotting and planning evil, he was destroyed. The One who created him, gave him a push.
Manmohan SinghThinking and planning evil, he was destroyed. He who has created him also gave him the push.
Manmohan Singh (Punjabi)ਬੁਰਾ ਸੋਚਦਾ ਅਤੇ ਵਿਚਾਰਦਾ ਹੋਇਆ ਉਹ ਨਾਸ ਹੋ ਗਿਆ। ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਧਿੱਕਾ ਦਿੱਤਾ ਹੈ।
Fareedkot Teekaਗੁਰ ਘਰ ਕਾ (ਮੰਦਾ) ਬੁਰਾ ਮਨ ਤਨ ਕਰ ਚਿਤਵਤਾ ਹੀ ਆਵੇ ਮੇਂ (ਪਚਿਆ) ਜਲਿਆ ਹੈ। ਜਿਸ ਨੇ ਤਿਸ ਕੋ (ਰਚਿਆ) ਉਤਪਤ ਕੀਆ ਹੈ, ਤਿਸੀ ਹਰੀ ਨੇ ਆਵੇ ਮੇਂ ਵਾ ਨਰਕੋਂ ਮੇਂ ਤਿਸ ਕੋ ਧਕ ਦੀਆ ਹੈ॥੧॥
Prof. Sahib Singhਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ। ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ ॥੧॥ਪਦ ਅਰਥ ਪਚਿਆ = ਸੜ ਮੁਇਆ ਹੈ। ਜਿਨਿ = ਜਿਸ (ਪ੍ਰਭੂ) ਨੇ। ਤਿਨਿ = ਉਸ (ਪ੍ਰਭੂ) ਨੇ। ਧਾਕੁ = ਧੱਕਾ ॥੧॥
SikhNet (Spanish)Planeando y tramando en maldad, fue destruido, pues Aquél que lo creó le dio el empujón.
ਪੁਤ੍ਰ ਮੀਤ ਧਨੁ ਕਿਛੂ. ਨ ਰਹਿਓ; ਸੁ ਛੋਡਿ ਗਇਆ ਸਭ ਭਾਈ ਸਾਕੁ ॥
putr meet dhan kichhoo. na rahio; su chhodd geaa sabh bhaaee saak |
Sant Singh KhalsaOf his sons, friends and wealth, nothing remains; he departed, leaving behind all his brothers and relatives.
Manmohan SinghNothing of his sons, friends and wealth remains. He has departed leaving behind all the brothers and kinsmen.
Manmohan Singh (Punjabi)ਉਸ ਨੇ ਪੁਤ੍ਰ, ਮਿੱਤਰਾਂ ਅਤੇ ਦੋਲਤ ਵਿਚੋਂ ਕੁਝ ਭੀ ਨਹੀਂ ਰਿਹਾ। ਆਪਣੇ ਸਾਰੇ ਭਰਾਵਾਂ ਅਤੇ ਸਨਬੰਧੀਆਂ ਨੂੰ ਛੱਡ ਕੇ ਉਹ ਚਲਦਾ ਬਣਿਆ ਹੈ।
Fareedkot Teekaਪੁਤ੍ਰ, ਮਿਤ੍ਰ ਆਦੀ ਸਨਬੰਧੀ ਔ ਧਨ ਤਿਸ ਕਾ ਕਛੁ ਭੀ ਨਾ ਰਹਿਆ ਔਰੁ ਸਭ ਭਾਈ ਸਾਕ ਕੋ ਛਡ ਗਿਆ ਹੈ॥
Prof. Sahib Singhਹੇ ਭਾਈ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ। ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ।ਪਦ ਅਰਥ ਨ ਰਹਿਓਸੁ = ਉਸ (ਸੁਲਹੀ) ਦਾ ਨਹੀਂ ਰਿਹਾ। ਛੋਡਿ = ਛੱਡ ਕੇ।
SikhNet (Spanish)De sus hijos, amigos y riqueza, nada permanece. Partió dejando a sus hermanos y familiares.
ਕਹੁ ਨਾਨਕ. ਤਿਸੁ ਪ੍ਰਭ ਬਲਿਹਾਰੀ; ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥
kahu naanak. tis prabh balihaaree; jin jan kaa keeno pooran vaak |2|18|104|
Sant Singh KhalsaSays Nanak, I am a sacrifice to God, who fulfilled the word of His slave. ||2||18||104||
Manmohan SinghSays Nanak, I am a sacrifice unto that Lord who has fulfilled His slave's word.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਮਾਲਕ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਗੋਲੇ ਦਾ ਬਚਨ ਪੂਰਾ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਤਿਗੁਰ ਸਮਰਥ ਕੇ ਮੈਂ ਬਲਿਹਾਰਨੇ ਜਾਤਾ ਹੂੰ, ਜਿਸ ਨੇ ਮੈਂ ਜਨ ਕਾ ਬਚਨ ਪੂਰਨ ਕੀਆ ਹੈ॥੨॥੧੮॥੧੦੪॥☬ਪੁਨਾ ਵਾਹਿਗੁਰੂ ਕਾ ਪ੍ਰਤਾਪ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ॥੨॥੧੮॥੧੦੪॥ਪਦ ਅਰਥ ਕਹੁ = ਆਖ। ਬਲਿਹਾਰੀ = ਕੁਰਬਾਨ। ਜਿਨਿ = ਜਿਸ (ਪ੍ਰਭੂ) ਨੇ। ਜਨ ਕਾ ਵਾਕੁ = ਸੇਵਕ ਦੀ ਅਰਦਾਸ ॥੨॥੧੮॥੧੦੪॥
* ਭਾਵ: ਕੋਈ ਭੀ ਬਿਪਤਾ ਆਉਂਦੀ ਦਿੱਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ।
SikhNet (Spanish)Dice Nanak, ofrezco mi ser en sacrificio a Dios, Quien cubrió la palabra de Su Esclavo. (2-18-104)