ਬਿਲਾਵਲੁ ਮਹਲਾ ੫ ॥
bilaaval mahalaa 5 | Ang 824
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਸਿਮਰਤ ਨਾਮੁ; ਕੋਟਿ ਜਤਨ ਭਏ ॥
simarat naam; kott jatan bhe | Ang 824
Sant Singh KhalsaMeditating on the Naam, the Name of the Lord, is equal to millions of efforts.
Manmohan SinghMillion of efforts are included in the meditation of the Lord's Name.
Manmohan Singh (Punjabi)ਕ੍ਰੋੜਾਂ ਹੀ ਉਪਰਾਲੇ, ਸੁਆਮੀ ਦੇ ਨਾਮ ਸਿਮਰਨ ਵਿੱਚ ਆ ਜਾਂਦੇ ਹਨ।
Fareedkot Teekaਨਾਮ ਕੇ ਸਿਮਰਨੇ ਕੇ ਕੋਟਾਨਕੋਟ (ਜਤਨ) ਉਪਾਵ ਹੋ ਜਾਤੇ ਭਏ ਹੈਂ, ਭਾਵ ਸਰਬ ਕਾਰਜ ਸਿਧ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ।ਪਦ ਅਰਥ ਕੋਟਿ = ਕ੍ਰੋੜਾਂ। ਜਤਨ = (ਤੀਰਥ, ਕਰਮ ਕਾਂਡ ਆਦਿਕ) ਉੱਦਮ।
SikhNet (Spanish)Millones de esfuerzos de nada sirven comparándolos con la contemplación meditativa y espontánea del Nombre del Señor.
ਸਾਧਸੰਗਿ ਮਿਲਿ ਹਰਿ ਗੁਨ ਗਾਏ; ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥
saadhasang mil har gun gaae; jamadootan kau traas ahe |1| rahaau | Ang 824
Sant Singh KhalsaJoining the Saadh Sangat, the Company of the Holy, sing the Glorious Praises of the Lord, and the Messenger of Death will be frightened away. ||1||Pause||
Manmohan SinghIf man meets the society of the saints and sings the Lord's praise, then the couriers of death are scared away. Pause.
Manmohan Singh (Punjabi)ਜੇਕਰ ਇਨਸਾਨ ਸਤਿ-ਸੰਗਤ ਨਾਲ ਜੁੜ ਕੇ ਪ੍ਰਭੂ ਦੀ ਕੀਰਤੀ ਗਾਇਨ ਕਰੇ, ਤਦ ਮੌਤ ਦੇ ਫਰੇਸ਼ਤੇ ਭੈ-ਭੀਤ ਹੋ ਜਾਂਦੇ ਹਨ। ਠਹਿਰਾਉ।
Fareedkot Teekaਸੰਤੋਂ ਕੀ ਸੰਗਤਿ ਮੇਂ ਮਿਲਕਰ ਹਰੀ ਕੇ ਗੁਣ ਗਾਏ ਹੈਂ, ਤਿਸ ਜਮਦੂਤੋਂ ਕੋ ਹਮਾਰਾ (ਤ੍ਰਾਸ) ਭੈ (ਅਹੇ) ਹੈ, ਭਾਵ ਪਰਮੇਸ੍ਵਰ ਕੇ ਦਾਸੋਂ ਤੇ ਜਮਦੂਤ ਡਰੇ ਹੈਂ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ ॥੧॥ ਰਹਾਉ ॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਿਲਿ = ਮਿਲ ਕੇ। ਕਉ = ਨੂੰ। ਤ੍ਰਾਸ = ਡਰ। ਅਹੇ = ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)Si uno canta la Alabanza del Señor, los mensajeros de la muerte son desterrados. (1-Pausa)
ਜੇਤੇ ਪੁਨਹਚਰਨ ਸੇ ਕੀਨੑੇ; ਮਨਿ ਤਨਿ ਪ੍ਰਭ ਕੇ ਚਰਣ ਗਹੇ ॥
jete punahacharan se keenae; man tan prabh ke charan gahe | Ang 824
Sant Singh KhalsaTo enshrine the Feet of God in one's mind and body, is to perform all sorts of acts of atonement.
Manmohan SinghTo enshrine the Lord's feet in the mind and body, in this is contained the doing of all the deeds of atonement.
Manmohan Singh (Punjabi)ਸੁਆਮੀ ਦੇ ਚਰਨਾਂ ਨੂੰ ਹਿਰਦੇ ਅਤੇ ਸਰੀਰ ਅੰਦਰ ਟਿਕਾਉਣਾ, ਸਾਰੇ ਪ੍ਰਾਸਚਿਤ ਕਰਮਾਂ ਦਾ ਕਰਨਾ ਇਸ ਵਿੱਚ ਆ ਜਾਂਦਾ ਹੈ।
Fareedkot Teekaਪਾਪੋਂ ਕੋ ਨਿਵਿਰਤ ਕਰਨੇ ਕੇ ਜਿਤਨੇ (ਪੁਨਹਚਰਨ) ਪ੍ਰਾਸਚਿਤ ਹੈਂ, ਜੈਸੇ- ਕੋਈ ਬ੍ਰਤੋਂ ਕਰ, ਕੋਈ ਯੱਗੋਂ ਕਰ, ਕੋਈ ਤੀਰਥੋਂ ਕਰ ਪਾਪ ਨਿਵਰਤ ਹੋਤੇ ਹੈਂ, ਸੋ ਸਭ ਮੈਂਨੇ ਕੀਏ ਹੈਂ। ਸੋ ਕਿਆ ਜੋ ਮਨ ਤਨ ਕਰ ਕੇ ਚਰਣ ਕਮਲ ਗ੍ਰਹਿਣ ਕੀਏ ਹੈਂ, ਭਾਵ ਯਹਿ ਕਿ ਵਾਹਿਗੁਰੂ ਕੇ ਚਰਣਾਰਬਿੰਦ ਧਿਆਵਣੇ ਸੇ ਸਰਬ ਪਾਪ ਦੂਰ ਹੋ ਜਾਤੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ।ਪਦ ਅਰਥ ਜੇਤੇ = ਜਿਤਨੇ ਹੀ, ਸਾਰੇ ਹੀ। ਪੁਨਹ ਚਰਨ = ਪ੍ਰਾਸ਼ਚਿਤ-ਕਰਮ, ਪਾਪਾਂ ਦੀ ਨਿਵਿਰਤੀ ਵਾਸਤੇ ਕੀਤੇ ਹੋਏ ਕਰਮ। ਸੇ = {ਬਹੁ-ਵਚਨ} ਉਹ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਗਹੇ = ਫੜ ਲਏ।
SikhNet (Spanish)La Alabanza en cuerpo y mente de los Pies del Señor contiene todos los Méritos para reparar los errores y las faltas,
ਆਵਣ ਜਾਣੁ ਭਰਮੁ ਭਉ ਨਾਠਾ; ਜਨਮ ਜਨਮ ਕੇ ਕਿਲਵਿਖ ਦਹੇ ॥੧॥
aavan jaan bharam bhau naatthaa; janam janam ke kilavikh dahe |1| Ang 824
Sant Singh KhalsaComing and going, doubt and fear have run away, and the sins of countless incarnations are burnt away. ||1||
Manmohan SinghMy coming going, doubt and dread have fled and my sins of many births are burnt off.
Manmohan Singh (Punjabi)ਮੇਰਾ ਆਉਣਾ, ਜਾਣਾ, ਸੰਦੇਹ ਅਤੇ ਡਰ ਦੌੜ ਗਏ ਹਨ ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਸੜ ਬਲ ਜਾਂਦੇ ਹਨ।
Fareedkot Teekaਜਨਮ ਮਰਨ ਕਾ ਭੈ ਔ ਸਭ ਭਰਮ (ਨਾਨਾ) ਦੂਰ ਭਯਾ ਹੈ; ਪੁਨਾ ਜਨਮ ਜਨਮਾਤ੍ਰੋਂ ਕੇ (ਕਿਲਵਿਖ) ਜੋ ਮਹਾਂ ਪਾਪ ਹੈਂ, ਸੋ ਸਭੀ (ਦਹੇ) ਜਲਾਏ, ਭਾਵ ਨਾਸ ਹੋਏ ਹੈਂ॥੧॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ ॥੧॥ਪਦ ਅਰਥ ਨਾਠਾ = ਨੱਸ ਗਿਆ। ਕਿਲਵਿਖ = ਪਾਪ। ਦਹੇ = ਸੜ ਗਏ ॥੧॥
SikhNet (Spanish)y así las idas y venidas cesan, también las dudas y los miedos, y todos los errores del pasado se queman. (1)
ਨਿਰਭਉ ਹੋਇ ਭਜਹੁ ਜਗਦੀਸੈ; ਏਹੁ ਪਦਾਰਥੁ ਵਡਭਾਗਿ ਲਹੇ ॥
nirbhau hoe bhajahu jagadeesai; ehu padaarath vaddabhaag lahe | Ang 824
Sant Singh KhalsaSo become fearless, and vibrate upon the Lord of the Universe. This is true wealth, obtained only by great good fortune.
Manmohan SinghBecoming fearless, meditate thou on the Lord of the universe. This is the wealth, which is obtained by the greatest good luck.
Manmohan Singh (Punjabi)ਨਿਡੱਰ ਹੋ ਕੇ, ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ। ਇਹ ਦੌਲਤ ਪਰਮ ਚੰਗੇ ਨਸੀਬਾਂ ਦੁਆਰਾ ਹੀ ਪਰਾਪਤ ਹੁੰਦੀ ਹੈ।
Fareedkot Teekaਹੇ ਭਾਈ! ਤਾਂ ਤੇ ਅਬ ਨਿਰਭੈ ਹੋਇਕੇ ਜਗਦੀਸਰ ਕਉ ਭਜਹੁ। ਏਹੁ ਨਾਮ ਰੂਪੀ ਪਦਾਰਥ ਵੱਡੇ ਭਾਗੋਂ ਵਾਲਾ ਹੀ (ਲਹੇ) ਲੇਤਾ ਹੈ॥☬ਐਸੇ ਬੇਨਤੀ ਕਰੀਏ:
Prof. Sahib Singh(ਤਾਂ ਤੇ, ਹੇ ਭਾਈ!) ਨਿਡਰ ਹੋ ਕੇ (ਕਰਮ ਕਾਂਡ ਦਾ ਭਰਮ ਲਾਹ ਕੇ) ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਇਹ ਨਾਮ-ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ।ਪਦ ਅਰਥ ਜਗਦੀਸੈ = ਜਗਤ ਦੇ ਈਸ਼ (ਮਾਲਕ) ਨੂੰ। ਵਡ ਭਾਗਿ = ਵੱਡੀ ਕਿਸਮਤ ਨਾਲ। ਲਹੇ = ਲੱਭਦਾ ਹੈ।
SikhNet (Spanish)Quítate el miedo entonces, y habita en el Dios del Universo, este es el Regalo con el que uno es bendecido cuando goza de la Buena Fortuna.
ਕਰਿ ਕਿਰਪਾ ਪੂਰਨ ਪ੍ਰਭ ਦਾਤੇ; ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥
kar kirapaa pooran prabh daate; niramal jas naanak daas kahe |2|17|103| Ang 825
Sant Singh KhalsaBe merciful, O Perfect God, Great Giver, that slave Nanak may chant Your immaculate Praises. ||2||17||103||
Manmohan SinghO Perfect and Beneficent Lord, show Thou mercy unto slave Nanak, that he may utter Thy immaculate praise.
Manmohan Singh (Punjabi)ਹੇ ਪਰੇ ਅਤੇ ਦਾਤਾਰ ਸੁਆਮੀ, ਤੂੰ ਗੋਲੇ ਨਾਨਕ ਤੇ ਮਿਹਰ ਧਾਰ ਤਾਂ ਜੋ ਤੇਰੀ ਪਵਿੱਤਰ ਮਹਿਮਾ ਦਾ ਉਚਾਰਨ ਕਰੇ।
Fareedkot Teekaਹੇ ਪੂਰਨ ਪ੍ਰਭੂ ਦਾਤੇ! ਹਮਾਰੇ ਪਰ ਕਿਰਪਾ ਕਰ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸਤੇ ਮੈਂ ਦਾਸ ਤੇ ਨਿਰਮਲ ਜਸ ਕੋ ਉਚਾਰਨ ਕਰੋਂ॥੨॥੧੧॥੧੦੩॥☬ਜਿਸ ਸਮੈਂ ਸਲੁਹੀ ਪਠਾਣ ਦਿਲੀ ਕੇ ਪਾਤਿਸਾਹਿ ਜਹਾਂਗੀਰ ਕਾ ਉਮਰਾਵ ਪ੍ਰਿਥੀ ਚੰਦ ਕਾ ਸਹਾਇਕ ਹੋ ਕੇ ਫੌਜ ਲੈਕਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਪਕੜਨੇ ਹੇਤ ਸ੍ਰੀ ਅੰਮ੍ਰਿਤਸਰ ਜੀ ਕੋ ਆਯਾ। ਤਬ ਗੁਰੂ ਜੀ ਕੇ ਹਜੂਰ ਸਿਖੋਂ ਨੇ ਬੇਨਤੀ ਕਰੀ: ਸਚੇ ਪਾਤਿਸਾਹ ਵਹੁ ਦੁਸਟ ਫੇਰ ਆਯਾ ਹੈ। ਤਿਸ ਸਮੈਂ ਸ੍ਰੀ ਗੁਰੂ ਜੀ ਨੇ ਬਚਨ ਕੀਆ ਵਹੁ ਈਹਾਂ ਤਕ ਨਹੀਂ ਪਹੁਚੇਗਾ, ਰਸਤੇ ਮੇਂ ਤਿਸ ਕੀ ਮ੍ਰਿਤ ਹੋਇ ਜਾਇਗੀ। ਸੁਨ ਕਰ ਸਿਖ ਪ੍ਰਸੰਨ ਭਏ। ਜਬ ਵਹੁ ਪ੍ਰਿਥੀ ਚੰਦ ਜੀ ਕੇ ਕੋਠੇ ਗਾਉਂ ਮੇਂ ਆਇਕੇ ਆਵਾ ਦੇਖਣੇ ਕੋ ਊਪਰ ਚੜਾ ਤਬ ਵਾਹਿਗੁਰੂ ਕੀ ਪ੍ਰੇਰਨਾਂ ਸੇ ਪ੍ਰਿਥੀਚੰਦ ਪੀਛੇ ਰਹਾ ਅਰ ਵਹੁ ਜਹਾਂ ਆਵੇ ਕੀ ਅਗਨੀ ਪ੍ਰਚੰਡ ਥੀ ਤਿਸ ਮੇਂ ਜਾਇ ਧਸਾ। ਅਰ ਤਿਸੀ ਕੀ ਤਲਵਾਰ ਕਾ ਡੋਰਾ ਨਿਕਸ ਕਰ ਤਿਸ ਕੀ ਗਰਦਨ ਮੇਂ ਲਗਾ। ਸਿਰ ਕਾਟਾ ਗਯਾ ਔ ਜਲ ਗਿਆ। ਤਬ ਸ੍ਰੀ ਅੰਮ੍ਰਿਤਸਰ ਜੀ ਮੇਂ ਯਹਿ ਖਬਰ ਪਹੁੰਚੀ। ਤਿਸ ਸਮੈਂ ਸ੍ਰੀ ਗੁਰੂ ਜੀ ਨੇ ਇਹ ਸਬਦ ਉਚਾਰਨ ਕੀਆ:
Prof. Sahib Singhਹੇ ਸਰਬ-ਵਿਆਪਕ ਦਾਤਾਰ ਪ੍ਰਭੂ! ਮੇਹਰ ਕਰ, ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹੇ ॥੨॥੧੭॥੧੦੩॥ਪਦ ਅਰਥ ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ! ਨਿਰਮਲ = ਪਵਿੱਤਰ ਕਰਨ ਵਾਲਾ। ਜਸੁ = ਸਿਫ਼ਤਿ-ਸਾਲਾਹ ॥੨॥੧੭॥੧੦੩॥
SikhNet (Spanish)Oh Señor Perfecto y Compasivo, ten Misericordia para que el Esclavo Nanak pueda entonar Tu Inmaculada Alabanza. (2-17-103)