ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਪੂਰੇ ਗੁਰ ਕੀ, ਪੂਰੀ ਸੇਵ ॥
poore gur kee, pooree sev |
Sant Singh KhalsaPerfect is service to the Perfect Guru.
Manmohan SinghPerfect is their service of my Perfect Guru.
Manmohan Singh (Punjabi)ਪੂਰਨ ਹੈ ਟਹਿਲ ਸੇਵਾ ਮੇਰੇ ਪੂਰਨ ਗੁਰਾਂ ਦੀ।
Fareedkot Teekaਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸਟੀ ਜੋ ਪੂਰੇ ਸਤਿਗੁਰੂ ਹੈ, ਤਿਨ ਕੀ ਸੇਵਾ ਭੀ ਪੂਰੀ ਹੀ ਹੈ, ਭਾਵ ਯਹਿ ਤਿਸ ਸੇਵਾ ਤੇ ਐਸੀ ਦ੍ਰਿਸਟੀ ਭਈ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦਾ ਆਸਰਾ (ਜ਼ਿੰਦਗੀ ਨੂੰ) ਕਾਮਯਾਬ (ਬਣਾ ਦੇਂਦਾ ਹੈ)।ਪਦ ਅਰਥ ਪੂਰੀ = ਸਫਲ। ਸੇਵ = ਸੇਵਾ-ਭਗਤੀ, ਸਰਨ, ਓਟ।
SikhNet (Spanish)Perfecto es el Servicio al Guru Perfecto.
ਆਪੇ ਆਪਿ ਵਰਤੈ ਸੁਆਮੀ; ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥
aape aap varatai suaamee; kaaraj raas keea guradev |1| rahaau |
Sant Singh KhalsaOur Lord and Master Himself is Himself all-pervading. The Divine Guru has resolved all my affairs. ||1||Pause||
Manmohan SinghIn the beginning, middle and end the Lord alone is the Master of all His creation He Himself has created.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਹੈ। ਆਪਣੀ ਰਚਨਾ ਉਸ ਨੇ ਆਪ ਹੀ ਰਚੀ ਹੈ।
Fareedkot Teekaਸਰਬ ਮੇਂ ਅਪਨਾ ਆਪ ਸੋ ਸੁਆਮੀ ਵਰਤ ਰਹੈ ਹੈ। ਇਸੀ ਕਰ ਸਤਿਗੁਰ ਦੇਵ ਨੇ ਮੋਖ ਰੂਪ ਕਾਰਜ ਰਾਸ ਕਰ ਦੀਆ ਹੈ॥੧॥ ਰਹਾਉ ॥
Prof. Sahib Singh(ਸਰਨ ਪਏ ਸਿੱਖ ਦਾ) ਹਰੇਕ ਕੰਮ ਗੁਰੂ ਨੇ (ਸਦਾ) ਸਫਲ ਕੀਤਾ ਹੈ। (ਗੁਰੂ ਦੀ ਕਿਰਪਾ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਕ-ਪ੍ਰਭੂ ਹਰ ਥਾਂ ਆਪ ਹੀ ਆਪ ਮੌਜੂਦ ਹੈ ॥੧॥ ਰਹਾਉ ॥ਪਦ ਅਰਥ ਆਪੇ = ਆਪ। ਵਰਤੈ = ਹਰ ਥਾਂ ਮੌਜੂਦ ਹੈ। ਰਾਸਿ ਕੀਆ = ਸਫਲ ਕਰ ਦਿੱਤਾ ਹੈ ॥੧॥ ਰਹਾਉ ॥
SikhNet (Spanish)Nuestro Señor y Maestro prevalece en Sí Mismo y el Divino Guru ha resuelto todos mis asuntos.(1-Pausa)
ਆਦਿ ਮਧਿ ਪ੍ਰਭੁ ਅੰਤਿ ਸੁਆਮੀ; ਅਪਨਾ ਥਾਟੁ ਬਨਾਇਓ ਆਪਿ ॥
aad madh prabh ant suaamee; apanaa thaatt banaaeo aap |
Sant Singh KhalsaIn the beginning, in the middle and in the end, God is our only Lord and Master. He Himself fashioned His Creation.
Manmohan SinghThe Lord does everything by Himself, The Divine Guru has set aright mine affairs. Pause.
Manmohan Singh (Punjabi)ਪ੍ਰਭੂ ਸਾਰਾ ਕੁਝ ਆਪ ਹੀ ਕਰਦਾ ਹੈ। ਈਸ਼ਵਰ-ਸਰੂਪ ਗੁਰਾਂ ਨੇ ਮੇਰੇ ਕੰਮ ਸੁਆਰ ਦਿੱਤੇ ਹਨ। ਠਹਿਰਾਉ।
Fareedkot Teekaਆਦਿ ਮਧ ਅੰਤਿ ਤੀਨੋਂ ਕਾਲੋਂ ਮੇਂ ਸੋਈ ਹਮਾਰਾ ਪ੍ਰਭੂ ਸੁਆਮੀ। ਇਹ ਸੰਸਾਰ ਰੂਪੀ ਅਪਨਾ (ਥਾਟੁ) ਬਣਾਉ ਤਿਸ ਨੇ ਆਪ ਹੀ ਬਨਾਇਆ ਹੈ॥
Prof. Sahib Singh(ਹੇ ਭਾਈ! ਗੁਰੂ ਇਹ ਸ਼ਰਧਾ ਪੈਦਾ ਕਰਦਾ ਹੈ ਕਿ) ਜਿਸ ਪ੍ਰਭੂ ਨੇ ਆਪਣੀ ਇਹ ਜਗਤ-ਖੇਡ ਬਣਾਈ ਹੈ ਉਹ ਮਾਲਕ ਪ੍ਰਭੂ (ਇਸ ਖੇਡ ਦੇ) ਸ਼ੁਰੂ ਵਿਚ, ਹੁਣ ਅਤੇ ਅਖ਼ੀਰ ਵਿਚ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = (ਜਗਤ-ਰਚਨਾ ਦੇ) ਵਿਚਕਾਰ, ਹੁਣ। ਅੰਤਿ = ਅਖ਼ੀਰ ਵਿਚ ਭੀ। ਥਾਟੁ = ਜਗਤ-ਰਚਨਾ।
SikhNet (Spanish)El Señor es en el principio, en el medio y en el fin; Él Mismo lleva a cabo Su propio Orden y Él Mismo salva el Honor de Sus Devotos,
ਅਪਨੇ ਸੇਵਕ ਕੀ ਆਪੇ ਰਾਖੈ; ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥
apane sevak kee aape raakhai; prabh mere ko vadd parataap |1|
Sant Singh KhalsaHe Himself saves His servant. Great is the glorious grandeur of my God! ||1||
Manmohan SinghHe Himself saves the honour of His slaves. Great is the glory of my Lord.
Manmohan Singh (Punjabi)ਆਪਣੇ ਗੋਲੇ ਦੀ ਇੱਜ਼ਤ ਉਹ ਖੁਦ ਹੀ ਰੱਖਦਾ ਹੈ। ਵਿਸ਼ਾਲ ਹੈ ਤਪ-ਤੇਜ ਮੇਰੇ ਠਾਕੁਰ ਦਾ।
Fareedkot Teekaਅਪਨੇ ਸੇਵਕੋਂ ਕੀ ਲੱਜਾ ਆਪ ਹੀ ਰਾਖਤਾ ਹੈ, ਐਸੇ ਮੇਰੇ ਪ੍ਰਭੂ ਕਾ ਬਡਾ ਪਰਤਾਪੁ ਹੈ॥੧॥
Prof. Sahib Singh(ਗੁਰੂ ਤੋਂ ਇਹ ਨਿਸ਼ਚਾ ਮਿਲਦਾ ਹੈ ਕਿ) ਉਸ ਪਰਮਾਤਮਾ ਦੀ ਬੜੀ ਤਾਕਤ ਹੈ, ਆਪਣੇ ਸੇਵਕ ਦੀ ਲਾਜ ਉਹ ਆਪ ਹੀ (ਸਦਾ) ਰੱਖਦਾ ਹੈ ॥੧॥ਪਦ ਅਰਥ ਪਰਤਾਪੁ = ਤਾਕਤ ॥੧॥
SikhNet (Spanish)¡Qué espléndida es la Gloria de mi Señor!(1)
ਪਾਰਬ੍ਰਹਮ ਪਰਮੇਸੁਰ ਸਤਿਗੁਰ; ਵਸਿ ਕੀਨੑੇ ਜਿਨਿ ਸਗਲੇ ਜੰਤ ॥
paarabraham paramesur satigur; vas keenae jin sagale jant |
Sant Singh KhalsaThe Supreme Lord God, the Transcendent Lord is the True Guru; all beings are in His power.
Manmohan SinghThe Supreme Lord Master, under whose sway are all the sentient beings, is Himself the True Guru.
Manmohan Singh (Punjabi)ਸ਼੍ਰੋਮਣੀ ਸੁਆਮੀ ਮਾਲਕ ਜਿਸ ਦੇ ਇਖਤਿਆਰ ਵਿੱਚ ਹਨ ਸਾਰੇ ਪ੍ਰਾਣਧਾਰੀ, ਖੁਦ ਹੀ ਸੱਚਾ ਗੁਰੂ ਹੈ।
Fareedkot Teekaਸਤ ਸਰੂਪ (ਗੁਰ) ਵੱਡਾ ਪਾਰਬ੍ਰਹਮ ਪਰਮੇਸ੍ਵਰ ਹੈ, ਜਿਸ ਨੇ ਸਰਬ ਜਗਤ ਕੇ ਜੀਵ ਅਪਨੇ ਵਸ ਕਰੇ ਹੈਂ॥
Prof. Sahib Singhਜਿਸ ਪਾਰਬ੍ਰਹਮ ਪਰਮੇਸਰ ਨੇ ਸਾਰੇ ਜੀਅ ਜੰਤ ਆਪਣੇ ਵੱਸ ਵਿਚ ਰੱਖੇ ਹੋਏ ਹਨ,ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਗਲੇ = ਸਾਰੇ।
SikhNet (Spanish)Mi Señor Supremo, el Dios de dioses, el Guru Verdadero es Él; la creación entera está bajo Su influencia.
ਚਰਨ ਕਮਲ ਨਾਨਕ ਸਰਣਾਈ; ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥
charan kamal naanak saranaaee; raam naam jap niramal mant |2|19|105|
Sant Singh KhalsaNanak seeks the Sanctuary of His Lotus Feet, chanting the Lord's Name, the immaculate Mantra. ||2||19||105||
Manmohan SinghNanak seeks the protection of the Lord's Lotus feet and utters he the immaculate spell of His Name.
Manmohan Singh (Punjabi)ਨਾਨਕ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਉਹ ਉਸ ਦੇ ਨਾਮ ਦੇ ਪਵਿੱਤਰ ਮੰਤਰ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਚਰਨ ਕਮਲੋਂ ਕੀ ਹਮ ਸਰਣਾਈ ਹੋਇਕਰ ਰਾਮ ਨਾਮ ਰੂਪੀ ਮੰਤ੍ਰ ਜਪ ਕਰ ਨਿਰਮਲ ਭਏ ਹੈਂ॥੨॥੧੯॥੧੦੫॥☬ਪੁਨਾ ਸੋਈ ਪ੍ਰਕਾਰ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ। (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਮੰਤਰ ਜਪਿਆਂ ਪਵਿੱਤਰ ਜੀਵਨ ਵਾਲਾ ਬਣ ਜਾਈਦਾ ਹੈ ॥੨॥੧੯॥੧੦੫॥ਪਦ ਅਰਥ ਨਾਨਕ = ਹੇ ਨਾਨਕ! ਜਪਿ = ਜਪ ਕੇ। ਨਿਰਮਲ = ਪਵਿਤ੍ਰ ਆਚਰਨ ਵਾਲਾ। ਮੰਤ = ਮੰਤਰ ॥੨॥੧੯॥੧੦੫॥
SikhNet (Spanish)Nanak busca sólo el Refugio de los Pies de Loto del Señor y contempla el Mantra Inmaculado del Nombre de Dios. (2-19-105)