ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਗਗਨਿ ਰਸਾਲ; ਚੁਐ ਮੇਰੀ ਭਾਠੀ ॥
gagan rasaal; chuai meree bhaatthee |
Sant Singh KhalsaFrom the Sky of the Tenth Gate, the nectar trickles down, distilled from my furnace.
Manmohan SinghThe tenth gate, the home of beatitude, is my furnace, from which the wine is tricking down.
Manmohan Singh (Punjabi)ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ।
Fareedkot Teeka(ਗਗਨਿ) ਚਿਦਾਕਾਸ ਜੋ ਸਰਬ ਰਸੋਂ ਕਾ ਘਰੁ ਹੈ ਏਹੀ ਮੇਰੀ ਭਾਠੀ ਚੁਵਤੀ ਹੈ॥
Prof. Sahib Singhਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ),ਪਦ ਅਰਥ ਗਗਨ = ਅਕਾਸ਼, ਦਸਮ-ਦੁਆਰ। ਗਗਨਿ = ਅਕਾਸ਼ ਵਿਚੋਂ, ਦਸਮ ਦੁਆਰ ਵਿਚੋਂ। ਗਗਨਿ ਭਾਠੀ = ਦਸਮ ਦੁਆਰ-ਰੂਪ ਭੱਠੀ ਵਿਚੋਂ। ਰਸਾਲ = ਰਸੀਲਾ, ਸੁਆਦਲਾ। ਚੁਐ = ਚੋ ਰਿਹਾ ਹੈ (ਅੰਮ੍ਰਿਤ)।
SikhNet (Spanish)Del cielo de mi mente gotea el Néctar Dulce, así como lo hace el acero del horno.
ਸੰਚਿ ਮਹਾ ਰਸੁ; ਤਨੁ ਭਇਆ ਕਾਠੀ ॥੧॥
sanch mahaa ras; tan bheaa kaatthee |1|
Sant Singh KhalsaI have gathered in this most sublime essence, making my body into firewood. ||1||
Manmohan SinghMaking my body into fire-wood, I have amassed the supreme wine of Lord's Name.
Manmohan Singh (Punjabi)ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ।
Fareedkot Teekaਅਰਥਾਤ ਚੈਤੰਨ ਕੀ ਪ੍ਰਾਪਤੀ ਹੋਣੇ ਕਰ ਜੋ ਇਕਤ੍ਰ ਕੀਆ ਹੈ, ਅੰਤਹਕਰਣ ਮੇਂ ਆਨੰਦ ਕੋ ਏਹੀ ਮਦਰਾ ਹੈ ਔਰ ਤਨ ਅਭਿਮਾਨ ਕੋ ਜਲਾਇਆ ਹੈ ਏਹੀ ਭਾਠੀ ਕੇ ਨੀਚੇ ਲਕੜੀਆਂ ਜਲਾਈਆਂ ਹੈਂ॥੧॥
Prof. Sahib Singhਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥ਪਦ ਅਰਥ ਸੰਚਿ = ਇਕੱਠਾ ਕਰ ਕੇ। ਕਾਠੀ = ਲੱਕੜੀਆਂ। ਤਨੁ = ਸਰੀਰ, ਸਰੀਰ ਦੀ ਮਮਤਾ, ਦੇਹ-ਅੱਧਿਆਸ ॥੧॥
SikhNet (Spanish)He reunido la gran Esencia y endurecido mi cuerpo como un tronco. (1)
ਉਆ ਕਉ ਕਹੀਐ; ਸਹਜ ਮਤਵਾਰਾ ॥
auaa kau kaheeai; sehaj matavaaraa |
Sant Singh KhalsaHe alone is called intoxicated with intuitive peace and poise,
Manmohan SinghHe alone is called the real drunkard,
Manmohan Singh (Punjabi)ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ,
Fareedkot Teekaਹੇ ਜੋਗੀ! ਉਸ ਕੋ ਮਦਰਾ ਸੇ ਬਿਨਾਂ ਸੁਤੇ ਹੀ ਮਸਤ ਕਹੀਤਾ ਹੈ॥
Prof. Sahib Singhਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ,ਪਦ ਅਰਥ ਉਆ ਕਉ = ਉਸ ਮਨੁੱਖ ਨੂੰ। ਸਹਜ = ਕੁਦਰਤੀ ਤੌਰ ਤੇ। ਮਤਵਾਰਾ = ਮਤਵਾਲਾ, ਮਸਤ।
SikhNet (Spanish)Sólo está embriagado con el vino del Equilibrio,
ਪੀਵਤ ਰਾਮ ਰਸੁ; ਗਿਆਨ ਬੀਚਾਰਾ ॥੧॥ ਰਹਾਉ ॥
peevat raam ras; giaan beechaaraa |1| rahaau |
Sant Singh Khalsawho drinks in the juice of the Lord's essence, contemplating spiritual wisdom. ||1||Pause||
Manmohan Singhwho drinks the wine of Lord's Name and reflects over Divine knowledge. Pause.
Manmohan Singh (Punjabi)ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ।
Fareedkot Teekaਜੋ ਪੁਰਖੁ ਰਾਮ ਨਾਮ ਕੇ (ਰਸੁ) ਅਨੰਦ ਰੂਪੀ ਮਦਰਾ ਕੋ ਵਿਚਾਰ ਕਰ ਗ੍ਯਾਨ ਦ੍ਵਾਰਾ ਪਾਨ ਕਰਤਾ ਹੈ॥੧॥ ਰਹਾਉ ॥☬ਜੇ ਕਹੇ ਤੁਮ ਅਪਨੇ ਮਦਰਾ ਕਾ ਪਰਕਾਰ ਕਹੋ, ਜੈਸੇ ਤੁਮ ਕੋ ਅਨੰਦ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ॥੧॥ ਰਹਾਉ ॥ਪਦ ਅਰਥ ਗਿਆਨ ਬੀਚਾਰਾ = ਗਿਆਨ ਦੇ ਵਿਚਾਰ ਦੀ ਰਾਹੀਂ ॥੧॥ ਰਹਾਉ ॥
SikhNet (Spanish)aquél que bebe de la Esencia de la Sabiduría del Señor. (1-Pausa)
ਸਹਜ ਕਲਾਲਨਿ; ਜਉ ਮਿਲਿ ਆਈ ॥
sehaj kalaalan; jau mil aaee |
Sant Singh KhalsaIntuitive poise is the bar-maid who comes to serve it.
Manmohan SinghNow when the bar-woman of Divine knowledge has come and served me with the wine of Lord's Name,
Manmohan Singh (Punjabi)ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ,
Fareedkot Teekaਸ਼ਾਂਤੀ ਰੂਪੀ (ਕਲਾਲਨਿ) ਮਟੀ ਜੋ ਮਿਲ ਆਈ ਅਰਥਾਤ ਜਬ ਆਨ ਪ੍ਰਾਪਤਿ ਹੋਈ ਹੈ॥
Prof. Sahib Singhਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ,ਪਦ ਅਰਥ ਸਹਜ = ਸਹਿਜ ਅਵਸਥਾ, ਅਡੋਲਤਾ। ਕਲਾਲਨਿ = ਸ਼ਰਾਬ ਪਿਲਾਉਣ ਵਾਲੀ। ਜਉ = ਜਦੋਂ।
SikhNet (Spanish)El Equilibrio es la mujer a disposición que sirve ese vino,
ਆਨੰਦਿ ਮਾਤੇ; ਅਨਦਿਨੁ ਜਾਈ ॥੨॥
aanand maate; anadin jaaee |2|
Sant Singh KhalsaI pass my nights and days in ecstasy. ||2||
Manmohan Singhmy night and day are passing intoxicated with bliss.
Manmohan Singh (Punjabi)ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ।
Fareedkot Teekaਤਬ ਸੇ ਮੁਝੇ ਆਨੰਦ ਰੂਪੀ ਮਦਰਾ ਮੇਂ ਮਸਤ ਹੂਏ ਕੋ ਰਾਤ ਦਿਨ ਬਤੀਤ ਹੋਤੇ ਹੈਂ॥੨॥
Prof. Sahib Singhਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ॥੨॥ਪਦ ਅਰਥ ਮਾਤੇ = ਮਸਤ ਹੋ ਕੇ। ਅਨਦਿਨੁ = ਹਰ ਰੋਜ਼। ਜਾਈ = ਲੰਘਦਾ ਹੈ, ਬੀਤਦਾ ਹੈ ॥੨॥
SikhNet (Spanish)y paso mis días envuelto en Éxtasis. (2)
ਚੀਨਤ ਚੀਤੁ; ਨਿਰੰਜਨ ਲਾਇਆ ॥
cheenat cheet; niranjan laaeaa |
Sant Singh KhalsaThrough conscious meditation, I linked my consciousness with the Immaculate Lord.
Manmohan SinghWhen, by meditation I attached my mind with the pure One,
Manmohan Singh (Punjabi)ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ,
Fareedkot Teekaਅਪਨਾ ਆਪ ਸਰੂਪ (ਚੀਨਤ) ਜਾਨਤੇ ਹੀ ਜਬ ਨਿਰੰਜਨ ਮੇਂ ਚਿਤ ਲਾਇਆ ਹੈ॥
Prof. Sahib Singh(ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ,ਪਦ ਅਰਥ ਚੀਨਤ = ਵੇਖ ਵੇਖ ਕੇ, ਪਰਖ ਪਰਖ ਕੇ, ਅਨੰਦ ਮਾਣ ਕੇ।
SikhNet (Spanish)Conociendo Su Esencia, entoné mi ser en mi Señor Inmaculado, y entonces,
ਕਹੁ ਕਬੀਰ; ਤੌ ਅਨਭਉ ਪਾਇਆ ॥੩॥੨੭॥
kahu kabeer; tau anbhau paaeaa |3|27|
Sant Singh KhalsaSays Kabeer, then I obtained the Fearless Lord. ||3||27||
Manmohan Singhsays Kabir then did I obtain the Fearless Lord.
Manmohan Singh (Punjabi)ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਬ ਮੈਂ ਅਨ ਭਉ ਸਰੂਪ ਬ੍ਰਹਮ ਕੋ ਪਾਇਆ ਹੈ॥੩॥੨੭॥☬ਜੇ ਜੋਗੀ ਕਹੇ ਕਿਤਨਾ ਅਭਿਮਾਨ ਜਲਾਉਣੇ ਕਰ ਮਨ ਕਾ ਮਰਣਾ ਸਿਧ ਹੋਤਾ ਹੈ, ਜੋ ਮਨ ਮੂਆ ਤੋ ਕਿਆ ਲਾਭੁ ਹੈ? ਤਿਸ ਪਰ ਕਹਤੇ ਹੈਂ:☬ਉੱਤਰ:
Prof. Sahib Singhਕਬੀਰ ਆਖਦਾ ਹੈ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥ਪਦ ਅਰਥ ਤੌ = ਤਦੋਂ। ਅਨਭਉ = ਪ੍ਰਕਾਸ਼, ਗਿਆਨ, ਅੰਦਰਲਾ ਚਾਨਣ ॥੩॥੨੭॥
* ਸ਼ਬਦ ਦਾ ਭਾਵ: (ਸਿਮਰਨ ਦੀ ਬਰਕਤ): ਨਾਮ ਸਿਮਰਦਿਆਂ ਸਿਮਰਦਿਆਂ ਮਨ ਮਾਇਆ ਵਿਚ ਡੋਲਣੋਂ ਹਟ ਜਾਂਦਾ ਹੈ, ਨਾਮ ਵਿਚ ਜੁੜੇ ਰਹਿਣ ਦੀ ਲਗਨ ਵਧਦੀ ਜਾਂਦੀ ਹੈ, ਸਰੀਰ ਦਾ ਮੋਹ ਮਿਟ ਜਾਂਦਾ ਹੈ, ਤੇ ਮਨੁੱਖਾ ਜੀਵਨ ਦੀ ਅਸਲੀਅਤ ਦੀ ਅਸਲ ਸੂਝ ਪੈ ਜਾਂਦੀ ਹੈ।੨੭। * ਨੋਟ: ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੁੰਦਾ ਹੈ। ਇੱਥੇ ਕਿਹਾ ਹੈ ਕਿ ਜੋ ਮਨੁੱਖ ਸਦਾ ਨਾਮ ਸਿਮਰਦਾ ਹੈ ਉਹ ਇਕ ਐਸੀ ਦਸ਼ਾ ਵਿਚ ਅੱਪੜਦਾ ਹੈ ਜਿੱਥੇ ਉਸ ਦਾ ਮਨ ਮਾਇਆ ਵਿਚ ਡੋਲਦਾ ਨਹੀਂ। ਇਸ ਅਵਸਥਾ ਵਿਚ ਜਿਉਂ ਜਿਉਂ ਉਹ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਤਿਉਂ ਤਿਉਂ ਹੁਲਾਰਾ ਆਉਂਦਾ ਹੈ, ਮਸਤੀ ਜਿਹੀ ਚੜ੍ਹਦੀ ਹੈ। ਜੋਗੀ ਲੋਕ ਸ਼ਰਾਬ ਪੀ ਕੇ ਸਮਾਧੀ ਲਾਂਦੇ ਸਨ, ਪਰ ਕਬੀਰ ਜੀ ਨੇ ਉਸ ਸਾਧਨ ਦੀ ਇੱਥੇ ਨਿਖੇਧੀ ਕੀਤੀ ਹੈ; ਤੇ ਸਿਮਰਨ ਨੂੰ ਹੀ ਪ੍ਰਭੂ-ਚਰਨਾਂ ਵਿਚ ਜੁੜਨ ਦਾ ਸਭ ਤੋਂ ਉੱਚਾ ਵਸੀਲਾ ਦੱਸਿਆ ਹੈ।
SikhNet (Spanish)dice Kabir, mi intuición despertó, y tuve Conciencia de Dios.(3-27)