ਰਾਮਕਲੀ ਮਹਲਾ ੫ ॥
raamakalee mahalaa 5 | Ang 892
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਕਉਡੀ ਬਦਲੈ; ਤਿਆਗੈ ਰਤਨੁ ॥
kauddee badalai; tiaagai ratan | Ang 892
Sant Singh KhalsaIn exchange for a shell, he gives up a jewel.
Manmohan SinghIn exchange for a trinket, one gives up the gem,
Manmohan Singh (Punjabi)ਕੌਡੀ ਦੇ ਵਟਾਂਦਰੇ ਵਿੱਚ ਬੰਦਾ ਹੀਰੇ ਨੂੰ ਛੱਡ ਦਿੰਦਾ ਹੈ।
Fareedkot Teekaਤੁਛ ਰੂਪੁ ਹੇ ਜੀਵ! ਮਾਇਆ ਦੇ ਵਾਸਤੇ ਤੈਨੇ ਅਮੋਲਕ ਰਤਨ ਵੈਰਾਗ ਵਾ ਭਗਵੰਤ ਭਜਨ ਕੋ ਤਿਆਗ ਦੀਆ ਹੈ॥
Prof. Sahib Singh(ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ,ਪਦ ਅਰਥ ਕਉਡੀ = ਤੁੱਛ ਜਿਹੀ ਚੀਜ਼। ਬਦਲੈ = ਦੇ ਵੱਟੇ ਵਿਚ, ਦੀ ਖ਼ਾਤਰ।
SikhNet (Spanish)Uno cambia la Joya Verdadera por una de fantasía;
ਛੋਡਿ ਜਾਇ; ਤਾਹੂ ਕਾ ਜਤਨੁ ॥
chhodd jaae; taahoo kaa jatan | Ang 892
Sant Singh KhalsaHe tries to get what he must give up.
Manmohan SinghHe endeavours for that, what he has to leave.
Manmohan Singh (Punjabi)ਉਹ ਉਸ ਲਈ ਉਪਰਾਲਾ ਕਰਦਾ ਹੈ, ਜਿਸ ਨੂੰ ਉਸ ਨੇ ਤਿਆਗ ਜਾਣਾ ਹੈ।
Fareedkot Teekaਪੁਨਹ ਜੋ ਛੋਡ ਜਾਨੇ ਵਾਲੇ ਪਦਾਰਥ ਵਾ ਸਬੰਧੀ ਹੈਂ, ਤਿਨ ਕਾ ਤੂੰ ਜਤਨ ਕਰਤਾ ਹੈਂ॥
Prof. Sahib Singhਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ।ਪਦ ਅਰਥ ਛੋਡਿ ਜਾਇ = ਜੋ ਸਾਥ ਛੱਡ ਜਾਂਦੀ ਹੈ। ਤਾਹੂ ਕਾ = ਉਸੇ (ਮਾਇਆ) ਦਾ ਹੀ।
SikhNet (Spanish)uno lucha por eso que nos va a abandonar, todo es vano.
ਸੋ ਸੰਚੈ; ਜੋ ਹੋਛੀ ਬਾਤ ॥
so sanchai; jo hochhee baat | Ang 892
Sant Singh KhalsaHe collects those things which are worthless.
Manmohan SinghHe amasses that, which is a paltry thing,
Manmohan Singh (Punjabi)ਉਹ ਉਸ ਨੂੰ ਇਕੱਤਰ ਕਰਦਾ ਹੈ, ਜਿਹੜੀ ਕਿ ਇਕ ਤੁਛ ਵਸਤੂ ਹੈ।
Fareedkot Teekaਸੋ ਤੂੰ ਇਕਤ੍ਰ ਕਰਤਾ ਹੈਂ, ਜੋ (ਹੋਛੀ) ਤੁਛ, ਭਾਵ ਦੂਰ ਹੋਣੇ ਵਾਲੀ ਬਾਤ ਹੈ॥
Prof. Sahib Singhਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ;ਪਦ ਅਰਥ ਸੰਚੈ = ਇੱਕਠੀ ਕਰਦਾ ਹੈ। ਹੋਛੀ = ਥੋੜ੍ਹ-ਵਿਤੀ, ਥੋੜ੍ਹੇ ਵਿਤ ਵਾਲੀ।
SikhNet (Spanish)Colecta aquellas cosas que no tienen valor.
ਮਾਇਆ ਮੋਹਿਆ; ਟੇਢਉ ਜਾਤ ॥੧॥
maaeaa mohiaa; ttedtau jaat |1| Ang 892
Sant Singh KhalsaEnticed by Maya, he takes the crooked path. ||1||
Manmohan SinghBewitched by riches, he walks on the crooked path.
Manmohan Singh (Punjabi)ਧਨ-ਦੌਲਤ ਦਾ ਮੋਹਿਆ ਹੋਇਆ ਉਹ ਵਿੰਗੇ ਰਾਹੇ ਤੁਰਦਾ ਹੈ।
Fareedkot Teekaਹੇ ਮਾਯਾ ਕੇ ਮੋਹੇ ਹੂਏ! ਤੂੰ ਗੁਰੂ ਸਾਸਤ੍ਰ ਸੇ ਟੇਢਾ ਹੀ ਜਾਤਾ ਹੈਂ॥੧॥
Prof. Sahib Singhਮਾਇਆ ਦੇ ਮੋਹ ਵਿਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ ॥੧॥ਪਦ ਅਰਥ ਟੇਢਉ = ਵਿੰਗਾ, ਆਕੜ ਆਕੜ ਕੇ ॥੧॥
SikhNet (Spanish)Embrujado por Maya, uno no camina por el Sendero Verdadero. (1)
ਅਭਾਗੇ; ਤੈ ਲਾਜ ਨਾਹੀ ॥
abhaage; tai laaj naahee | Ang 892
Sant Singh KhalsaYou unfortunate man - have you no shame?
Manmohan SinghO luckless man, thou feelest not shame.
Manmohan Singh (Punjabi)ਹੇ ਨਿਕਰਮਣ ਬੰਦੇ! ਤੈਨੂੰ ਸ਼ਰਮ ਨਹੀਂ ਆਉਂਦੀ।
Fareedkot Teekaਹੇ ਖੋਟੇ ਭਾਗੋਂ ਵਾਲੇ! ਤੇਰੇ ਕੋ ਲਾਜ ਨਹੀਂ ਆਵਤੀ॥
Prof. Sahib Singhਹੇ ਬਦ-ਨਸੀਬ (ਸਾਕਤ)! ਤੈਨੂੰ (ਕਦੇ ਇਹ) ਸ਼ਰਮ ਨਹੀਂ ਆਉਂਦੀ,ਪਦ ਅਰਥ ਅਭਾਗੇ = ਹੇ ਭਾਗ-ਹੀਣ! ਤੈ = ਤੈਨੂੰ। ਲਾਜ = ਸ਼ਰਮ।
SikhNet (Spanish)Oh hombre desafortunado, ¿no te da vergüenza?
ਸੁਖ ਸਾਗਰ ਪੂਰਨ ਪਰਮੇਸਰੁ; ਹਰਿ. ਨ ਚੇਤਿਓ ਮਨ ਮਾਹੀ ॥੧॥ ਰਹਾਉ ॥
sukh saagar pooran paramesar; har. na chetio man maahee |1| rahaau | Ang 892
Sant Singh KhalsaYou do not remember in your mind the ocean of peace, the perfect Transcendent Lord God. ||1||Pause||
Manmohan SinghIn thy mind, thou rememberest not God, thy Perfect Transcendent Lord, the Ocean of peace. Pause.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਸੁਖ ਦੇ ਸਮੁੰਦਰ ਵਾਹਿਗੁਰੂ ਆਪਣੇ ਪੂਰੇ ਪਰਮ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਠਹਿਰਾਓ।
Fareedkot Teekaਸੁਖੋਂ ਕਾ ਸਮੁੰਦ੍ਰ ਔ ਜਹਾਂ ਤਹਾਂ ਪੂਰਨ ਹੂਆ ਹੂਆ ਪਰਮੇਸ੍ਵਰ ਹਰੀ ਦੁਖੋਂ ਕੇ ਦੂਰ ਕਰਨੇ ਵਾਲਾ ਹੈ, ਸੋ ਤੈਨੇ ਮਨ ਕੇ ਬੀਚ ਯਾਦ ਨਹੀਂ ਕੀਆ॥੧॥ ਰਹਾਉ ॥
Prof. Sahib Singhਕਿ ਜਿਹੜਾ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖਾਂ ਦਾ ਸਮੁੰਦਰ ਹੈ ਉਸ ਨੂੰ ਤੂੰ ਆਪਣੇ ਮਨ ਵਿਚ ਚੇਤੇ ਨਹੀਂ ਕਰਦਾ ॥੧॥ ਰਹਾਉ ॥ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮਾਹੀ = ਵਿਚ ॥੧॥ ਰਹਾਉ ॥
SikhNet (Spanish)No aprecias en tu mente el Mar de Paz, a tu Señor Perfecto y Trascendente. (1-Pausa)
ਅੰਮ੍ਰਿਤੁ ਕਉਰਾ; ਬਿਖਿਆ ਮੀਠੀ ॥
amrit kauraa; bikhiaa meetthee | Ang 892
Sant Singh KhalsaNectar seems bitter to you, and poison is sweet.
Manmohan SinghNectar thou deemest bitter and poison sweet.
Manmohan Singh (Punjabi)ਅੰਮ੍ਰਿਤ ਨੂੰ ਤੂੰ ਕੌੜਾ ਜਾਣਦਾ ਹੈਂ ਅਤੇ ਜ਼ਹਿਰ ਨੂੰ ਮਿੱਠੀ!
Fareedkot Teekaਨਾਮ ਅੰਮ੍ਰਿਤ ਤੇਰੇ ਕੋ ਕੌੜਾ ਹੈ ਔ ਬਿਖਿਆਂ ਕੀ ਪ੍ਰੀਤਿ ਤੈਨੇ ਮੀਠੀ ਜਾਨੀ ਹੈ॥
Prof. Sahib Singh(ਹੇ ਭਾਈ!) ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ ਤੇ ਮਾਇਆ ਮਿੱਠੀ ਲੱਗਦੀ ਹੈ।ਪਦ ਅਰਥ ਕਉਰਾ = ਕੌੜਾ। ਬਿਖਿਆ = ਮਾਇਆ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
SikhNet (Spanish)El Néctar te sabe amargo y el veneno, dulce.
ਸਾਕਤ ਕੀ ਬਿਧਿ; ਨੈਨਹੁ ਡੀਠੀ ॥
saakat kee bidh; nainahu ddeetthee | Ang 892
Sant Singh KhalsaSuch is your condition, you faithless cynic, which I have seen with my own eyes.
Manmohan SinghO mammon-worshipper, such is thy condition, which I have seen with mine own eyes.
Manmohan Singh (Punjabi)ਹੇ ਮਾਇਆ ਦੇ ਪੁਜਾਰੀ! ਐਹੋ ਜਿਹੀ ਹੈ ਤੇਰੀ ਹਾਲਤ ਜਿਹੜੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਈ ਹੈ।
Fareedkot Teekaਸਾਕਤ ਕੀ ਏਹੁ ਦਸ਼ਾ ਹਮਨੇ ਨੇਤ੍ਰੀਂ ਦੇਖੀ ਹੈ॥
Prof. Sahib Singhਰੱਬ ਨਾਲੋਂ ਟੁੱਟੇ ਮਨੁੱਖ ਦੀ (ਇਹ ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ।ਪਦ ਅਰਥ ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਬਿਧਿ = ਹਾਲਤ। ਨੈਨਹੁ = ਅੱਖਾਂ ਨਾਲ।
SikhNet (Spanish)Tal es tu condición, oh cínico sin fe, esto lo he observado en ti,
ਕੂੜਿ ਕਪਟਿ ਅਹੰਕਾਰਿ ਰੀਝਾਨਾ ॥
koorr kapatt ahankaar reejhaanaa | Ang 892
Sant Singh KhalsaYou are fond of falsehood, fraud and egotism.
Manmohan SinghThou art fond of falsehood, fraud and ego.
Manmohan Singh (Punjabi)ਤੂੰ ਝੂਠ, ਵਲ ਛਲ ਅਤੇ ਹੰਕਾਰ ਦਾ ਸ਼ੌਕੀਨ ਹੈਂ।
Fareedkot Teekaਹੇ ਝੂਠੇ! ਤੂੰ ਕਪਟ ਔ ਹੰਕਾਰ ਮੇਂ ਹੀ ਰੀਝਿਆ ਹੈਂ॥
Prof. Sahib Singh(ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿਚ ਅਤੇ ਅਹੰਕਾਰ ਵਿਚ ਖ਼ੁਸ਼ ਰਹਿੰਦਾ ਹੈ।ਪਦ ਅਰਥ ਕੂੜੀ = ਕੂੜ ਵਿਚ, ਨਾਸਵੰਤ ਪਦਾਰਥ ਵਿਚ। ਕਪਟਿ = ਕਪਟ ਵਿਚ। ਰੀਝਾਨਾ = ਰੀਝਦਾ ਹੈ, ਖ਼ੁਸ਼ ਹੁੰਦਾ ਹੈ।
SikhNet (Spanish)vives fascinado en el engaño, el fraude y el ego.
ਨਾਮੁ ਸੁਨਤ; ਜਨੁ ਬਿਛੂਅ ਡਸਾਨਾ ॥੨॥
naam sunat; jan bichhooa ddasaanaa |2| Ang 893
Sant Singh KhalsaIf you hear the Naam, the Name of the Lord, you feel like you have been stung by a scorpion. ||2||
Manmohan SinghIf thou hearest the Name, O man thou feelest as if thou art stung by a scorpion.
Manmohan Singh (Punjabi)ਜੇਕਰ ਤੂੰ ਨਾਮ ਸੁਣਦਾ ਹੈਂ, ਹੇ ਬੰਦੇ! ਤੂੰ ਐਉਂ ਮਹਿਸੂਸ ਕਰਦਾ ਹੈਂ ਜਿਸ ਤਰ੍ਹਾਂ ਤੈਨੂੰ ਠੂੰਹਾਂ ਲੜ ਗਿਆ ਹੁੰਦਾ ਹੈ।
Fareedkot Teekaਨਾਮ ਕੇ ਸੁਨਨੇ ਸਮੇਂ ਤੇਰੇ ਕੋ ਮਾਨੋ ਕਾਲਾ ਜਹਿਰੀ ਬਿੱਛੂ ਡਸ ਜਾਤਾ ਹੈ, ਭਾਵ ਸੇ ਨਾਮ ਸੁਨਤਾ ਨਿੰਦ੍ਰਾ ਯੁਗਤ ਮੂਰਛਤ ਵਾ ਦੁਖੀ ਹੋਤਾ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸੁਣਦਿਆਂ ਤਾਂ ਇਉਂ ਹੁੰਦਾ ਹੈ ਜਿਵੇਂ ਇਸ ਨੂੰ ਠੂੰਹਾਂ ਡੰਗ ਮਾਰ ਜਾਂਦਾ ਹੈ ॥੨॥ਪਦ ਅਰਥ ਜਨੁ = ਜਾਨੋਂ, ਮਾਣੋਂ, ਜਿਵੇਂ ਕਿ। ਬਿਛੂਅ = ਠੂੰਹਾਂ। ਡਸਾਨਾ = ਡੰਗ ਮਾਰ ਗਿਆ ॥੨॥
SikhNet (Spanish)Si escuchas el Naam, el Nombre del Señor, sientes como si un escorpión te hubiera picado. (2)
ਮਾਇਆ ਕਾਰਣਿ; ਸਦ ਹੀ ਝੂਰੈ ॥
maaeaa kaaran; sad hee jhoorai | Ang 893
Sant Singh KhalsaYou continually yearn for Maya,
Manmohan SinghThou ever longest for worldly valuable,
Manmohan Singh (Punjabi)ਤੂੰ ਸੰਸਾਰੀ ਪਦਾਰਥਾਂ ਲਈ ਹਮੇਸ਼ਾਂ ਹੀ ਲੋਚਦਾ ਰਹਿੰਦਾ ਹੈਂ,
Fareedkot Teekaਮਾਯਾ ਕੇ ਵਾਸਤੇ ਤੂੰ ਸਦਾ ਹੀ ਝੂਰਤਾ ਹੈਂ॥
Prof. Sahib Singh(ਹੇ ਭਾਈ! ਸਾਕਤ ਮਨੁੱਖ) ਸਦਾ ਹੀ ਮਾਇਆ ਦੀ ਖ਼ਾਤਰ ਚਿੰਤਾ-ਫ਼ਿਕਰ ਕਰਦਾ ਰਹਿੰਦਾ ਹੈ,ਪਦ ਅਰਥ ਸਦ ਹੀ = ਸਦਾ ਹੀ। ਕਾਰਣਿ = ਦੀ ਖ਼ਾਤਰ। ਝੂਰੈ = ਚਿੰਤਾ ਕਰਦਾ ਰਹਿੰਦਾ ਹੈ।
SikhNet (Spanish)Te preocupa Maya constantemente,
ਮਨਿ ਮੁਖਿ ਕਬਹਿ; ਨ ਉਸਤਤਿ ਕਰੈ ॥
man mukh kabeh; na usatat karai | Ang 893
Sant Singh Khalsaand you never chant the Lord's Praises with your mouth.
Manmohan Singhwith thy mind and mouth, thou utterest not ever the Lord's praise.
Manmohan Singh (Punjabi)ਆਪਣੇ ਚਿੱਤ ਅਤੇ ਮੂੰਹ ਨਾਲ ਤੂੰ ਕਦੇ ਭੀ ਮਾਲਕ ਦੀ ਮਹਿਮਾਂ ਉਚਾਰਨ ਨਹੀਂ ਕਰਦਾ।
Fareedkot Teekaਹੇ ਮਨਮੁਖ! ਤੂੰ ਕਬੀ ਭੀ ਭਗਵੰਤ ਕੀ ਉਸਤਤੀ ਨਹੀਂ ਕਰਤਾ ਹੈਂ॥
Prof. Sahib Singhਇਹ ਕਦੇ ਭੀ ਆਪਣੇ ਮਨ ਵਿਚ ਆਪਣੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ।ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਨਾਲ।
SikhNet (Spanish)pero con tu boca nunca entonas el Nombre del Señor,
ਨਿਰਭਉ ਨਿਰੰਕਾਰ ਦਾਤਾਰੁ ॥
nirbhau nirankaar daataar | Ang 893
Sant Singh KhalsaThe Lord is fearless and formless; He is the Great Giver.
Manmohan SinghFearless, Formless and Bounteous is the Lord.
Manmohan Singh (Punjabi)ਡਰ-ਰਹਿਤ, ਸਰੂਪ ਰਹਿਤ ਅਤੇ ਦਰਿਆ-ਦਿਲ ਹੈ ਸੁਆਮੀ।
Fareedkot Teekaਨਿਰੰਕਾਰ ਜੋ ਦਾਤਾ ਹੈਂ ਵਹੀ ਤੇਰੇ ਕੋ ਨਿਰਭਉ ਕਰਨਹਾਰਾ ਹੈ॥
Prof. Sahib Singhਜਿਹੜਾ ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ-ਭਉ ਨਹੀਂ ਹੈ, ਜੋ ਸਰੀਰਾਂ ਦੀ ਕੈਦ ਤੋਂ ਪਰੇ ਹੈ,
SikhNet (Spanish)Él no tiene Forma, ni miedo, es el Gran Dador,
ਤਿਸੁ ਸਿਉ ਪ੍ਰੀਤਿ; ਨ ਕਰੈ. ਗਵਾਰੁ ॥੩॥
tis siau preet; na karai. gavaar |3| Ang 893
Sant Singh KhalsaBut you do not love Him, you fool! ||3||
Manmohan SinghO ignorant man, thou contractest not love with Him.
Manmohan Singh (Punjabi)ਹੇ ਬੇਵਕੂਫ ਬੰਦੇ! ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ।
Fareedkot Teekaਹੇ ਗਵਾਰ! ਤੂੰ ਤਿਸ ਸਾਥ ਪ੍ਰੀਤੀ ਨਹੀਂ ਕਰਤਾ ਹੈਂ॥੩॥
Prof. Sahib Singhਉਸ ਨਾਲ ਇਹ ਮੂਰਖ ਸਾਕਤ ਕਦੇ ਪਿਆਰ ਨਹੀਂ ਪਾਂਦਾ ॥੩॥ਪਦ ਅਰਥ ਤਿਸੁ ਸਿਉ = ਉਸ ਨਾਲ। ਗਵਾਰੁ = ਮੂਰਖ ॥੩॥
SikhNet (Spanish)pero aún así no lo Amas, oh tonto.(3)
ਸਭ ਸਾਹਾ ਸਿਰਿ ਸਾਚਾ ਸਾਹੁ ॥
sabh saahaa sir saachaa saahu | Ang 893
Sant Singh KhalsaGod, the True King, is above the heads of all kings.
Manmohan SinghOver the head of all the Kings is God, the True King.
Manmohan Singh (Punjabi)ਸਾਰਿਆਂ ਪਾਤਿਸ਼ਾਹਾਂ ਦੇ ਸੀਸ ਉਤੇ ਵਾਹਿਗੁਰੂ ਸੱਚਾ ਪਾਤਿਸ਼ਾਹ ਹੈ।
Fareedkot Teekaਸਭ ਸਾਹਾਂ ਕੇ ਸਿਰ ਉਪਰ ਵਹੀ ਸਾਚਾ ਸਾਹੁ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸਭ ਸਭ ਸ਼ਾਹਾਂ ਤੋਂ ਵੱਡਾ ਅਤੇ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ,ਪਦ ਅਰਥ ਸਿਰਿ = ਸਿਰ ਉਤੇ। ਸਾਚਾ = ਸਦਾ ਕਾਇਮ ਰਹਿਣ ਵਾਲਾ।
SikhNet (Spanish)Por encima de todo está el Rey de reyes,
ਵੇਮੁਹਤਾਜੁ; ਪੂਰਾ ਪਾਤਿਸਾਹੁ ॥
vemuhataaj; pooraa paatisaahu | Ang 893
Sant Singh KhalsaHe is the independent, perfect Lord King.
Manmohan SinghHe is the Independent, Perfect Sovereign.
Manmohan Singh (Punjabi)ਉਹ ਖੁਦ-ਮੁਖਤਿਆਰ ਮੁਕੰਮਲ ਸੁਲਤਾਨ ਹੈ।
Fareedkot Teekaਬੇਪਰਵਾਹੁ ਅਰੁ ਵਹੀ ਪੂਰਾ ਪਾਤਸਾਹੁ ਹੈ॥
Prof. Sahib Singhਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਭ ਤਾਕਤਾਂ ਦਾ ਮਾਲਕ ਪਾਤਿਸ਼ਾਹ ਹੈਂ।ਪਦ ਅਰਥ ਵੇਮੁਹਤਾਜੁ = ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ, ਕਿਸੇ ਗੋਚਰੀ ਗ਼ਰਜ਼ ਨਹੀਂ।
SikhNet (Spanish)tu Dios Verdadero, Independiente y Perfecto en todo.
ਮੋਹ ਮਗਨ; ਲਪਟਿਓ ਭ੍ਰਮ ਗਿਰਹ ॥
moh magan; lapattio bhram girah | Ang 893
Sant Singh KhalsaPeople are intoxicated by emotional attachment, entangled in doubt and family life.
Manmohan SinghMan remains involved in the intoxication of worldly attachment, doubt and family life.
Manmohan Singh (Punjabi)ਆਦਮੀ ਸੰਸਾਰੀ ਲਗਨ, ਸੰਦੇਹ ਅਤੇ ਘਰਬਾਰੀ ਜੀਵਨ ਦੀ ਮਸਤੀ ਦੇ ਵਿੱਚ ਉਲਝਿਆ ਰਹਿੰਦਾ ਹੈ।
Fareedkot Teekaਤੂੰ ਮੋਹ ਮੇਂ ਡੁਬ ਕੇ ਬਰਣ ਆਸ੍ਰਮੋਂ ਕੀ (ਗਿਰਹ) ਗੰਠੋਂ ਕੇ ਭਰਮ ਮੇਂ ਲਪਟਿ ਰਹਿਆ ਹੈ॥
Prof. Sahib Singh(ਤੇਰਾ ਪੈਦਾ ਕੀਤਾ ਜੀਵ ਸਦਾ ਮਾਇਆ ਦੇ) ਮੋਹ ਵਿਚ ਡੁੱਬਾ ਹੋਇਆ (ਮਾਇਆ ਨਾਲ ਹੀ) ਚੰਬੜਿਆ ਰਹਿੰਦਾ ਹੈ, (ਇਸ ਦੇ ਮਨ ਵਿਚ) ਭਟਕਣਾ ਦੀ ਗੰਢ ਬੱਝੀ ਰਹਿੰਦੀ ਹੈ।ਪਦ ਅਰਥ ਮਗਨ = ਮਸਤ, ਡੁੱਬਾ ਹੋਇਆ। ਲਪਟਿਓ = ਚੰਬੜਿਆ ਹੋਇਆ। ਗਿਰਹ = ਗੰਢ।
SikhNet (Spanish)Dice Nanak, estamos envueltos por el apego y amarrados por la duda;
ਨਾਨਕ ਤਰੀਐ; ਤੇਰੀ ਮਿਹਰ ॥੪॥੨੧॥੩੨॥
naanak tareeai; teree mihar |4|21|32| Ang 893
Sant Singh KhalsaNanak: they are saved only by Your Mercy, Lord. ||4||21||32||
Manmohan SinghBy Thine grace, O Lord, the mortal is saved, says Nanak.
Manmohan Singh (Punjabi)ਤੇਰੀ ਰਹਿਮਤ ਦੁਆਰਾ ਹੇ ਸਾਈਂ! ਪ੍ਰਾਣੀ ਪਾਰ ਉਤਰ ਜਾਂਦਾ ਹੈ, ਗੁਰੂ ਜੀ ਫਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਤੂੰ ਐਸੀ ਪ੍ਰਾਰਥਨਾ ਕਰ ਕਿ ਹੇ ਭਗਵੰਤ! ਤੇਰੀ ਮਿਹਰ ਕਰ ਕੇ ਹੀ ਹਮਾਰਾ ਤਰਨਾ ਹੋਵੇਗਾ॥੪॥੨੧॥੩੨॥☬ਪ੍ਰਾਨੀਓਂ ਕੋ ਉਪਦੇਸ ਔ ਪਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ- ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚੋਂ) ਤੇਰੀ ਮਿਹਰ ਨਾਲ ਹੀ ਤਰ ਸਕੀਦਾ ਹੈ ॥੪॥੨੧॥੩੨॥ਪਦ ਅਰਥ ਨਾਨਕ = ਹੇ ਨਾਨਕ! ॥੪॥੨੧॥੩੨॥
SikhNet (Spanish)nos podremos liberar sólo a través de Tu Misericordia, oh Dios.(4-21-32)