ਪਉੜੀ ॥
paurree | Ang 708
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਸਾਵੰਤੀ ਆਸ; ਗੁਸਾਈ ਪੂਰੀਐ ॥
aasaavantee aas; gusaaee pooreeai | Ang 708
Sant Singh KhalsaMy hopes rest in You, O Lord of the universe; please, fulfill them.
Manmohan SinghMy hopes rest in Thee, O Lord of the universe; Pray fulfill Thou, mine hopes.
Manmohan Singh (Punjabi)ਮੇਰੀਆਂ ਸੱਧਰਾਂ ਤੇਰੇ ਵਿੱਚ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਤੂੰ ਇਨ੍ਹਾਂ ਸੱਧਰਾਂ ਨੂੰ ਪੂਰੀਆਂ ਕਰ।
Fareedkot Teekaਹੇ ਗੁਸਾਈਂ! ਮੈਂ ਆਸਾ ਵਾਲੀ ਜੀਵ ਰੂਪੀ ਇਸਤ੍ਰੀ ਕੀ ਆਸ ਕੋ ਪੂਰਨ ਕਰੀਏ॥
Prof. Sahib Singhਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,
ਪਦ ਅਰਥ ਆਸਾਵੰਤੀ = ਆਸਵੰਤ, ਜਿਸ ਨੇ ਆਸ ਲਾਈ ਹੋਈ ਹੈ। ਗੁਸਾਈ = ਹੇ (ਗੋ-ਸਾਂਈ) ਧਰਤੀ ਦੇ ਮਾਲਕ! ਪੂਰੀਐ = ਪੂਰੀ ਕਰ।
SikhNet (Spanish)Pongo mis esperanzas en Ti; oh Maestro, atiéndelas.
ਮਿਲਿ ਗੋਪਾਲ ਗੋਬਿੰਦ; ਨ ਕਬਹੂ ਝੂਰੀਐ ॥
mil gopaal gobind; na kabahoo jhooreeai | Ang 708
Sant Singh KhalsaMeeting with the Lord of the world, the Lord of the universe, I shall never grieve.
Manmohan SinghMeeting with the Lord Master, I shall tantalise not ever.
Manmohan Singh (Punjabi)ਸੁਆਮੀ ਮਾਲਕ ਨਾਲ ਮਿਲ ਕੇ, ਕਦੇ ਭੀ ਪਸਚਾਤਾਪ ਨਹੀਂ ਕਰਾਂਗਾ।
Fareedkot Teekaਹੇ ਗੋਬਿੰਦ! ਹੇ ਗੁਪਾਲ! ਤੇਰੇ ਕੋ ਮਿਲ ਕਰ ਕੇ ਪੁਨਾ ਕਬੀ ਝੂਰੀਏਗਾ ਨਹੀਂ॥
Prof. Sahib Singhਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ।
ਪਦ ਅਰਥ ਗੋਪਾਲ = ਹੇ (ਗੋ-ਪਾਲ) ਧਰਤੀ ਦੇ ਰੱਖਕ! ਨ ਝੂਰੀਐ = ਤੌਖਲਾ ਨਾਹ ਕਰਾਂ।
SikhNet (Spanish)Por favor encuéntrame, oh Dios del Universo para que no me lamente más.
ਦੇਹੁ ਦਰਸੁ ਮਨਿ ਚਾਉ; ਲਹਿ ਜਾਹਿ ਵਿਸੂਰੀਐ ॥
dehu daras man chaau; leh jaeh visooreeai | Ang 708
Sant Singh KhalsaGrant me the Blessed Vision of Your Darshan, the desire of my mind, and my worries shall be over.
Manmohan SinghMy mind desires Thee, Pray let me have Thine vision that my anxiety may depart.
Manmohan Singh (Punjabi)ਮੇਰਾ ਚਿੱਤ ਤੈਨੂੰ ਚਾਹੁੰਦਾ ਹੈ। ਮੈਨੂੰ ਆਪਣਾ ਦੀਦਾਰ ਬਖਸ਼ ਤਾਂ ਜੋ ਮੇਰੀ ਚਿੰਤਾ ਦੂਰ ਹੋ ਜਾਵੇ।
Fareedkot Teekaਅਪਨਾ ਦਰਸਨ ਹੀ ਮੇਰੇ ਕੋ ਦੇਵੋ ਇਹੀ ਮੇਰੇ ਮਨ ਮੇਂ ਉਤਸਾਹ ਹੈ, ਜਿਸ ਤੇਰੇ ਦਰਸਨ ਸੇ ਸੰਪੂਰਨ (ਵਿਸੂਰੀਐ) ਝੋਰੇ ਮਿਟ ਜਾਵੈਂ॥
Prof. Sahib Singhਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ।
ਪਦ ਅਰਥ ਮਨਿ = ਮਨ ਵਿਚ। ਵਿਸੂਰੀਐ = ਵਿਸੂਰੇ, ਝੋਰੇ।
SikhNet (Spanish)Déjame tener la Grandiosa Visión de Tu Darshan para que mis penas se vayan.
ਹੋਇ ਪਵਿਤ੍ਰ ਸਰੀਰੁ; ਚਰਨਾ ਧੂਰੀਐ ॥
hoe pavitr sareer; charanaa dhooreeai | Ang 709
Sant Singh KhalsaBy body is sanctified, by the dust of Your feet.
Manmohan SinghMy body is purified with the dust of Thine feet.
Manmohan Singh (Punjabi)ਤੇਰੇ ਚਰਨਾਂ ਦੀ ਧੂੜ ਨਾਲ ਮੇਰੀ ਦੇਹ ਪਾਵਨ ਹੋ ਜਾਂਦੀ ਹੈ।
Fareedkot Teekaਤੇਰੇ ਚਰਨ ਕਵਲੋਂ ਕੀ ਧੂੜੀ ਸੇ ਮੇਰਾ ਸਰੀਰ ਪਵਿਤ੍ਰ ਹੋਇ ਜਾਵੇਗਾ॥
Prof. Sahib Singhਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।
SikhNet (Spanish)Mi cuerpo se santifica cuando me unto el Polvo de Tus Pies.
ਪਾਰਬ੍ਰਹਮ ਗੁਰਦੇਵ; ਸਦਾ ਹਜੂਰੀਐ ॥੧੩॥
paarabraham guradev; sadaa hajooreeai |13| Ang 709
Sant Singh KhalsaO Supreme Lord God, Divine Guru, You are always with me, ever-present. ||13||
Manmohan SinghO supreme Lord, the Divine Guru, Thou art ever present with me.
Manmohan Singh (Punjabi)ਹੇ ਸੁਆਮੀ ਸਾਹਿਬ! ਗੁਰੂ-ਪ੍ਰਮੇਸ਼ਰ, ਤੂੰ ਸਦੀਵ ਹੀ ਮੇਰੇ ਅੰਗ ਸੰਗ ਹੈ।
Fareedkot Teekaਹੇ ਪਾਰਬ੍ਰਹਮ ਸਰੂਪ ਗੁਰਦੇਵ! ਮੈਂ ਤੇਰੇ ਸਦਾ ਹਜੂਰ ਹੀ ਰਹੂੰ ਵਾ ਸਦਾ ਹਾਜਰ ਹਜੂਰ ਰਹੂੰ॥੧੩॥
Prof. Sahib Singhਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥
SikhNet (Spanish)Oh Señor Trascendente, oh Dios Guru, siempre estás presente ante mí. (13)