ੴ

ਸਿੱਖਬਾਣੀ · SikhBani

Ang 1097

Sri Guru Granth Sahib · Raag Maaroo · 11 shabads, 48 lines
Translations
Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਦੁਖੀਆ ਦਰਦ ਘਣੇ; ਵੇਦਨ ਜਾਣੇ ਤੂ ਧਣੀ ॥

dukheea darad ghane; vedan jaane too dhanee |

Sant Singh KhalsaThe miserable endure so much suffering and pain; You alone know their pain, Lord.
Manmohan SinghManifold are the miseries of the woe-stricken. Their pain, Thou alone know, O Master.
Manmohan Singh (Punjabi)ਘਣੇਰੇ ਹਨ ਦੁਖੜੇ ਮੁਸੀਬਤ ਦੇ ਮਾਰਿਆਂ ਦੇ। ਉਨ੍ਹਾਂ ਦੀ ਪੀੜ ਨੂੰ ਕੇਵਲ ਤੂੰ ਹੀ ਜਾਣਦਾ ਹੈਂ, ਹੇ ਮਾਲਕ!
Fareedkot Teekaਹਮ ਜੀਵ ਦੁਖੀਆਂ ਕੋ ਬਹੁਤ ਦਰਦ ਹੈ ਹਮਾਰੀ ਜੋ ਪੀੜਾ ਹੈ, ਸੋ ਹੇ ਸੁਆਮੀ! ਤੂੰਹੀ ਜਾਨਤਾ ਹੈਂ॥
Prof. Sahib Singh(ਪ੍ਰਭੂ ਦੇ ਦਰਸਨ ਖੁਣੋਂ) ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਹੇ ਖਸਮ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ।

ਪਦ ਅਰਥ ਧਣੀ = ਹੇ ਮਾਲਕ! ਵੇਦਨ = ਪੀੜਾਂ, ਦੁੱਖ।

SikhNet (Spanish)Nosotros, hechos unas piltrafas, sufrimos oh Dios y sólo Tú conoces la intensidad de nuestro dolor,

ਜਾਣਾ ਲਖ ਭਵੇ; ਪਿਰੀ ਡਿਖੰਦੋ. ਤਾ ਜੀਵਸਾ ॥੨॥

jaanaa lakh bhave; piree ddikhando. taa jeevasaa |2|

Sant Singh KhalsaI may know hundreds of thousands of remedies, but I shall live only if I see my Husband Lord. ||2||
Manmohan SinghThough I may know lacs of medicines, but if I see my Spouse, then alone shall I live.
Manmohan Singh (Punjabi)ਭਾਵੇਂ ਮੈਂ ਲੱਖਾਂ ਹੀ ਦਵਾਈਆਂ ਜਾਣਦਾ ਹੋਵਾਂ ਪਰ ਜੇਕਰ ਮੈਂ ਆਪਣੇ ਪਤੀ ਪ੍ਰਮਾਤਮਾ ਨੂੰ ਵੇਖ ਲੇਵਾਂ, ਕੇਵਲ ਤਦ ਹੀ ਮੈਂ ਜੀਉਂਦੀ ਰਹਾਂਗੀ।
Fareedkot Teekaਮੈਂ ਜਾਣਤਾ ਹੂੰ ਕਿ ਲਖਾਂ ਪਦਾਰਥ (ਭਵੇ) ਵਟੇ, ਭਾਵ ਪ੍ਰਾਪਤ ਭਏ ਹੈਂ, ਹੇ ਪਤੀ! ਜਾਂ ਤੈਨੂੰ ਦੇਖਿਆ ਤਾਂ ਮੈਂ ਜੀਵਿਆ ਹੂੰ॥੨॥
Prof. Sahib Singhਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ ॥੨॥

ਪਦ ਅਰਥ ਭਵੇ = ਭਾਵੇਂ। ਜਾਣਾ ਲਖ = ਮੈਂ ਲੱਖ ਵਾਰੀ ਜਾਣਦਾ ਹੋਵਾਂ। ਪਿਰੀ ਡਿਖੰਦੋ = ਖਸਮ-ਪ੍ਰਭੂ ਨੂੰ ਵੇਖਾਂ। ਜੀਵਸਾ = ਮੈਂ ਜੀਊ ਸਕਦੀ ਹਾਂ, ਮੇਰੇ ਵਿਚ ਜਿੰਦ ਪੈਂਦੀ ਹੈ, ਮੈਨੂੰ ਸੁਖ ਦਾ ਸਾਹ ਆਉਂਦਾ ਹੈ ॥੨॥

SikhNet (Spanish)pues aunque conozco miles de curas, podré ser, sólo si logro tener Tu Visión. (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਢਹਦੀ ਜਾਇ ਕਰਾਰਿ; ਵਹਣਿ ਵਹੰਦੇ ਮੈ ਡਿਠਿਆ ॥

dtahadee jaae karaar; vehan vahande mai dditthiaa |

Sant Singh KhalsaI have seen the river-bank washed away by the raging waters of the river.
Manmohan SinghI have seen the flowing of flow and the eroding of the stream bank.
Manmohan Singh (Punjabi)ਮੈਂ ਹੜ੍ਹ ਦਾ ਵਗਣ ਅਤੇ ਨਦੀ ਦੇ ਕਿਨਾਰੇ ਨੂੰ ਢਾਹ ਲਗਦੀ ਵੇਖੀ ਹੈ।
Fareedkot Teeka(ਕਰਾਰਿ) ਤਕੜੀ ਸ੍ਰਿਸਟੀ ਨਸਟ ਹੋਤੀ ਜਾਤੀ ਹੈ ਵਾ ਕਨਾਰੇ ਢਹਿਤੇ ਜਾਤੇ ਹੈਂ, ਭਾਵ ਜੋ ਪਰਜਾ ਕਾ ਆਸਰਾ ਰੂਪ ਥੇ, ਸੋ ਨਸਟ ਹੂਏ ਹੈਂ ਔ ਕਾਲ ਕੇ ਵਹਿਣ ਬੀਚ ਮੇਂ ਰੁੜੇ ਜਾਤੇ ਦੇਖੇ ਹੈਂ॥
Prof. Sahib Singh(ਸੰਸਾਰ-ਨਦੀ ਵਿਚ ਵਿਕਾਰਾਂ ਨੇ ਢਾਹ ਲਾਈ ਹੋਈ ਹੈ, ਨਦੀ ਦਾ) ਕੰਢਾ ਢਹਿੰਦਾ ਜਾ ਰਿਹਾ ਹੈ, (ਵਿਕਾਰਾਂ ਦੇ) ਰੋੜ੍ਹ ਵਿਚ ਅਨੇਕਾਂ ਬੰਦੇ ਰੁੜ੍ਹਦੇ ਮੈਂ (ਆਪ) ਵੇਖੇ ਹਨ।

ਪਦ ਅਰਥ ਕਰਾਰਿ = (ਸੰਸਾਰ-ਨਦੀ ਦਾ) ਕਿਨਾਰਾ। ਵਹਣਿ = ਵਹਣ ਵਿਚ, ਨਦੀ ਦੇ ਰੋਹੜ ਵਿਚ। ਵਹੰਦੇ = ਰੁੜ੍ਹਦੇ।

SikhNet (Spanish)El río de la vida fluye más y más, pero sus laderas están erosionadas

ਸੇਈ ਰਹੇ ਅਮਾਣ; ਜਿਨਾ ਸਤਿਗੁਰੁ ਭੇਟਿਆ ॥੩॥

seee rahe amaan; jinaa satigur bhettiaa |3|

Sant Singh KhalsaThey alone remain intact, who meet with the True Guru. ||3||
Manmohan SinghThey alone remain intact, who meet with the True Guru.
Manmohan Singh (Punjabi)ਕੇਵਲ ਉਹ ਹੀ ਸਹੀ ਸਲਾਮਤ ਰਹਿੰਦੇ ਹਨ ਜੇ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ।
Fareedkot Teekaਜਿਨ ਕੋ ਸਤਿਗੁਰੂ ਮਿਲਿਆ ਹੈ ਸੇਈ ਇਸਥਤ ਰਹੇ ਹੈਂ, ਭਾਵ ਪਰਮੇਸਰ ਰੂਪ ਹੋਇਕੇ ਜਨਮੋਂ ਸੇ ਰਹਿਤ ਹੂਏ ਹੈਂ॥੩॥
Prof. Sahib Singhਉਹੀ ਸਹੀ-ਸਲਾਮਤ ਰਹਿੰਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ ॥੩॥

ਪਦ ਅਰਥ ਸੇਈ = ਉਹੀ ਬੰਦੇ। ਅਮਾਣ = ਸਹੀ-ਸਲਾਮਤ। ਭੇਟਿਆ = ਮਿਲਿਆ ॥੩॥

SikhNet (Spanish)y sólo se mantendrán íntegros aquéllos que encuentren al Guru Verdadero. (3)

Open this shabad →

Shabad Guru Arjan Dev Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸੁ ਜਨ ਤੇਰੀ ਭੁਖ ਹੈ; ਤਿਸੁ ਦੁਖੁ. ਨ ਵਿਆਪੈ ॥

jis jan teree bhukh hai; tis dukh. na viaapai |

Sant Singh KhalsaNo pain afflicts that humble being who hungers for You, Lord.
Manmohan SinghThe person, who hungers for Thee, O Lord; Him no sorrow clings.
Manmohan Singh (Punjabi)ਜਿਸ ਪੁਰਸ਼ ਨੂੰ ਤੇਰੀ ਭੁੱਖ ਹੈ, ਹੇ ਸਾਹਿਬ! ਉਸ ਨੂੰ ਕੋਈ ਦੁਖੜਾ ਨਹੀਂ ਵਾਪਰਦਾ।
Fareedkot Teekaਜਿਸ ਪੁਰਸ ਕੋ ਤੇਰੀ ਭੂਖ ਹੈ ਤਿਸ ਕੋ ਕੋਈ ਦੁਖ ਨਹੀਂ ਬਿਆਪਤਾ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੇ ਨਾਮ ਦੀ ਤਾਂਘ ਹੈ ਉਸ ਮਨੁੱਖ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਨ ਵਿਆਪੈ = ਪੋਂਹਦਾ ਨਹੀਂ।

SikhNet (Spanish)El que tiene añoranza por Ti, oh Dios, no sufre.

ਜਿਨਿ ਜਨਿ ਗੁਰਮੁਖਿ ਬੁਝਿਆ; ਸੁ ਚਹੁ ਕੁੰਡੀ ਜਾਪੈ ॥

jin jan guramukh bujhiaa; su chahu kunddee jaapai |

Sant Singh KhalsaThat humble Gurmukh who understands, is celebrated in the four directions.
Manmohan SinghThe man, who by the Guru's grace understand the Lord; He is renowned in four direction.
Manmohan Singh (Punjabi)ਉਹ ਇਨਸਾਨ, ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਸਮਝ ਲੈਂਦਾ ਹੈ; ਉਹ ਚੌਹੀਂ ਪਾਸੀਂ ਪ੍ਰਸਿੱਧ ਹੋ ਜਾਂਦਾ ਹੈ।
Fareedkot Teekaਜਿਸ ਪੁਰਸ ਨੇ ਗੁਰੋਂ ਦੁਆਰੇ ਤੇਰੇ ਸਰੂਪ ਕੋ ਬੁਝਿਆ ਹੈ, ਸੋ ਚਹੁੰ ਕੁੰਟਾਂ ਵਿਚ ਜਾਣਿਆਂ ਗਿਆ ਹੈ॥
Prof. Sahib Singhਜਿਸ ਸੇਵਕ ਨੇ ਗੁਰੂ ਦੀ ਸਰਨ ਪੈ ਕੇ ਤੇਰੇ ਨਾਲ ਸਾਂਝ ਪਾਈ ਹੈ ਉਹ ਸਾਰੇ ਜਗਤ ਵਿਚ ਪਰਗਟ ਹੋ ਜਾਂਦਾ ਹੈ।

ਪਦ ਅਰਥ ਜਿਨਿ ਜਨਿ = ਜਿਸ ਜਨ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਚਹੁ ਕੁੰਡੀ = ਚਾਰੇ ਪਾਸੀਂ, ਸਾਰੇ ਜਗਤ ਵਿਚ। ਜਾਪੈ = ਪਰਗਟ ਹੋ ਜਾਂਦਾ ਹੈ।

SikhNet (Spanish)Sí, a quien sea que el Señor se le revela,

ਜੋ ਨਰੁ. ਉਸ ਕੀ ਸਰਣੀ ਪਰੈ; ਤਿਸੁ ਕੰਬਹਿ ਪਾਪੈ ॥

jo nar. us kee saranee parai; tis kanbeh paapai |

Sant Singh KhalsaSins run away from that man, who seeks the Sanctuary of the Lord.
Manmohan SinghThe man, who seeks his protection; sins tremble on beholding him.
Manmohan Singh (Punjabi)ਜੋ ਇਨਸਾਨ ਉਸ ਦੀ ਪਨਾਹ ਲੈਂਦਾ ਹੈ; ਪਾਪ ਉਸ ਨੂੰ ਵੇਖ ਕੇ ਕੰਬਦੇ ਹਨ।
Fareedkot Teekaਜੋ ਪੁਰਸ ਉਸ ਕੀ ਸਰਨ ਮੇਂ ਪੜੈ ਤਿਸ ਕੇ ਦਰਸਨ ਸੇ ਪਾਪ ਕਾਂਪ ਕੇ ਚਲੇ ਜਾਤੇ ਹੈਂ॥
Prof. Sahib Singh(ਫਿਰ) ਜੋ ਮਨੁੱਖ ਉਸ ਸੇਵਕ ਦੀ ਸਰਨ ਪੈਂਦਾ ਹੈ, ਉਸ ਦੇ ਭੀ ਨੇੜੇ ਕੋਈ ਪਾਪ ਨਹੀਂ ਢੁਕਦੇ।

ਪਦ ਅਰਥ ਤਿਸੁ ਕੰਬਹਿ ਪਾਪੈ = ਪਾਪ ਉਸ ਤੋਂ ਕੰਬਦੇ ਹਨ, ਪਾਪ ਉਸ ਦੇ ਨੇੜੇ ਨਹੀਂ ਢੁਕਦੇ।

SikhNet (Spanish)por la Gracia del Guru, su fama se extiende por todas partes.

ਜਨਮ ਜਨਮ ਕੀ ਮਲੁ ਉਤਰੈ; ਗੁਰ ਧੂੜੀ ਨਾਪੈ ॥

janam janam kee mal utarai; gur dhoorree naapai |

Sant Singh KhalsaThe filth of countless incarnations is washed away, bathing in the dust of the Guru's feet.
Manmohan SinghBathing in the dust of the Guru's feet, the filth of many births is washed off.
Manmohan Singh (Punjabi)ਗੁਰਾਂ ਦੇ ਰਚਨਾਂ ਦੀ ਖ਼ਾਕ ਅੰਦਰ ਨ੍ਹਾਉਣ ਦੁਆਰਾ, ਅਨੇਕਾਂ ਜਨਮਾਂ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਚਰਨੋਂ ਕੀ ਧੂੜੀ ਮੇਂ ਨਾਵਤੇ ਹੈਂ ਤਿਨੋਂ ਕੀ ਜਨਮ ਜਨਮਾਂਤ੍ਰੋ ਕੀ ਪਾਪ ਰੂਪ ਮੈਲ ਉਤ੍ਰ ਜਾਤੀ ਹੈ॥
Prof. Sahib Singhਗੁਰੂ ਦੀ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰ ਕੇ ਉਸ ਦੀ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਪਦ ਅਰਥ ਨਾਪੈ = ਇਸ਼ਨਾਨ ਕਰਦਾ ਹੈ।

SikhNet (Spanish)El que se postra a Sus Pies, la maldad no lo toca,

ਜਿਨਿ ਹਰਿ ਭਾਣਾ ਮੰਨਿਆ; ਤਿਸੁ. ਸੋਗੁ ਨ ਸੰਤਾਪੈ ॥

jin har bhaanaa maniaa; tis. sog na santaapai |

Sant Singh KhalsaWhoever submits to the Lord's Will does not suffer in sorrow.
Manmohan SinghWhosoever submits to the Lord's will; Him sorrow harasses not.
Manmohan Singh (Punjabi)ਜੋ ਭੀ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ; ਉਸ ਨੂੰ ਸ਼ੋਕ ਦੁਖੀ ਨਹੀਂ ਕਰਦਾ।
Fareedkot Teekaਹੇ ਹਰੀ! ਜਿਸ ਨੇ ਤੇਰਾ ਭਾਣਾ ਮੰਨਿਆ ਹੈ ਨਾ ਤਿਸ ਕੋ ਸੋਗ ਔ ਨਾ ਦੁਖ ਹੀ ਹੋਤਾ ਹੈ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨ ਲਿਆ ਹੈ ਉਸ ਨੂੰ ਕੋਈ ਚਿੰਤਾ-ਫ਼ਿਕਰ ਦੁੱਖ ਨਹੀਂ ਦੇ ਸਕਦਾ।

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਨ ਸੰਤਾਪੈ = ਦੁੱਖ ਨਹੀਂ ਦੇਂਦਾ।

SikhNet (Spanish)se baña con el Polvo de los Pies del Guru y la mugre de miles de nacimientos desaparece de su ser.

ਹਰਿ ਜੀਉ ਤੂ ਸਭਨਾ ਕਾ ਮਿਤੁ ਹੈ; ਸਭਿ ਜਾਣਹਿ ਆਪੈ ॥

har jeeo too sabhanaa kaa mit hai; sabh jaaneh aapai |

Sant Singh KhalsaO Dear Lord, You are the friend of all; all believe that You are theirs.
Manmohan SinghO Sire Master, Thou are the Friend of all and deem Thee their own.
Manmohan Singh (Punjabi)ਹੇ ਮਹਾਰਾਜ ਮਾਲਕ! ਤੂੰ ਸਾਰਿਆਂ ਦਾ ਮਿੱਤ੍ਰ ਹੈਂ ਅਤੇ ਸਾਰੇ ਹੀ ਤੈਨੂੰ ਆਪਣਾ ਨਿੱਜ ਦਾ ਜਾਣਦੇ ਹਨ।
Fareedkot Teekaਹੇ ਹਰੀ! ਤੂੰ ਸਭ ਜੀਵੋਂ ਕਾ ਮਿਤ੍ਰ ਹੈਂ ਸਭ ਤੇਰੇ ਕੋ ਆਪਣਾ ਹੀ ਕਰ ਜਾਣਤੇ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਸਾਰੇ ਜੀਵਾਂ ਦਾ ਮਿੱਤਰ ਹੈਂ, ਸਾਰੇ ਜੀਵਾਂ ਨੂੰ ਤੂੰ ਆਪਣੇ ਸਮਝਦਾ ਹੈਂ।

ਪਦ ਅਰਥ ਸਭਿ ਜਾਣਹਿ ਆਪੈ = ਸਭ ਨੂੰ ਤੂੰ ਆਪਣਾ ਸਮਝਦਾ ਹੈਂ।

SikhNet (Spanish)Sí, el que acepta la Voluntad del Señor, la tristeza y el dolor no se le acercan.

ਐਸੀ ਸੋਭਾ ਜਨੈ ਕੀ; ਜੇਵਡੁ ਹਰਿ ਪਰਤਾਪੈ ॥

aisee sobhaa janai kee; jevadd har parataapai |

Sant Singh KhalsaThe glory of the Lord's humble servant is as great as the Glorious Radiance of the Lord.
Manmohan SinghAs great as is the glory of God, so is the magnificence of His slave.
Manmohan Singh (Punjabi)ਜਿਡੀ ਵੱਡੀ ਪ੍ਰਭਤਾ ਵਾਹਿਗੁਰੂ ਦੀ ਹੈ, ਉਹੋ ਜੇਹੀ ਹੀ ਹੈ ਕੀਰਤੀ ਉਸ ਦੇ ਦਾਸ ਦੀ।
Fareedkot Teekaਤੇਰਾ ਪ੍ਰਤਾਪ ਬਡਾ ਹੈ ਐਸੀ ਹੀ ਤੇਰੇ ਦਾਸੋਂ ਕੀ ਸੋਭਾ ਹੈ॥
Prof. Sahib Singhਪ੍ਰਭੂ ਦੇ ਸੇਵਕ ਦੀ ਸੋਭਾ ਉਤਨੀ ਹੀ ਵੱਡੀ ਹੋ ਜਾਂਦੀ ਹੈ ਜਿਤਨਾ ਵੱਡਾ ਪ੍ਰਭੂ ਦਾ ਆਪਣਾ ਤੇਜ-ਪਰਤਾਪ ਹੈ।
SikhNet (Spanish)Oh Dios, eres el Amigo de todos, sí, conoces lo más íntimo de todos. Tal es la Gloria del Santo, así como es la de Dios.

ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ ॥੮॥

sabh antar jan varataaeaa; har jan te jaapai |8|

Sant Singh KhalsaAmong all, His humble servant is pre-eminent; through His humble servant, the Lord is known. ||8||
Manmohan SinghHis slave, the Lord renowns amongst all and it is through His slave, that the Lord is known.
Manmohan Singh (Punjabi)ਆਪਣੇ ਗੋਲੇ ਨੂੰ ਪ੍ਰਭੂ ਸਾਰਿਆਂ ਅੰਦਰ ਉੰਘਾ ਕਰ ਦਿੰਦਾ ਹੈ, ਅਤੇ ਆਪਣੇ ਗੋਲੇ ਦੇ ਰਾਹੀਂ ਹੀ ਪ੍ਰਭੂ ਜਾਣਿਆ ਜਾਂਦਾ ਹੈ।
Fareedkot Teekaਕੈਸੀ? ਸਭ ਜਨੋਂ ਕੇ ਅੰਤਰ ਤੈਨੇ ਅਪਨੇ ਦਾਸੋਂ ਕਾ ਪ੍ਰਤਾਪ ਵਧਾਇਆ ਹੂਆ ਹੈ ਔ ਹੇ ਹਰੀ! ਤੂੰ ਜਨਾਂ ਸੇ ਹੀ ਜਾਣੀਤਾ ਹੈਂ॥੮॥
Prof. Sahib Singhਪ੍ਰਭੂ ਆਪਣੇ ਸੇਵਕ ਦੀ ਵਡਿਆਈ ਸਭ ਜੀਵਾਂ ਦੇ ਅੰਦਰ ਟਿਕਾ ਦੇਂਦਾ ਹੈ। ਪ੍ਰਭੂ ਆਪਣੇ ਸੇਵਕ ਤੋਂ ਹੀ ਪਛਾਣਿਆ ਜਾਂਦਾ ਹੈ ॥੮॥

ਪਦ ਅਰਥ ਜਨ ਵਰਤਾਇਆ = ਸੇਵਕ ਦੀ ਸੋਭਾ ਟਿਕਾ ਦਿੱਤੀ। ਜਨ ਤੇ = ਸੇਵਕ ਤੋਂ। ਜਾਪੈ = ਪਛਾਣਿਆ ਜਾਂਦਾ ਹੈ ॥੮॥

SikhNet (Spanish)Dios se les manifiesta a todos a través de los Santos y por medio de ellos es revelado. (8)

Open this shabad →

Shabad Guru Arjan Dev Ji Raag Maaroo

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan Quinto Canal Divino.

ਜਿਨਾ ਪਿਛੈ ਹਉ ਗਈ; ਸੇ. ਮੈ ਪਿਛੈ ਭੀ ਰਵਿਆਸੁ ॥

jinaa pichhai hau gee; se. mai pichhai bhee raviaas |

Sant Singh KhalsaThose whom I followed, now follow me.
Manmohan SinghThey, whom I followed; They too now follow in my foot-steps.
Manmohan Singh (Punjabi)ਜਿਨ੍ਹਾਂ ਦੇ ਮਗਰ ਮੈਂ ਟੁਰਦੀ ਸਾਂ, ਉਹ ਭੀ ਹੁਣ ਮੇਰੇ ਕਦਮਾਂ ਮਗਰ ਟੁਰਦੇ ਹਨ।
Fareedkot Teekaਜਿਨ ਪਦਾਰਥੋਂ ਕੇ ਪੀਛੇ ਮੇਂ ਫਿਰਤੀ ਥੀ ਸੋ ਅਬ ਮੇਰੇ ਪੀਛੇ (ਰਵਿਆਸੁ) ਫਿਰਤੇ ਹੈਂ, ਇਹ ਫਲ ਪਰਮੇਸਰ ਪਰਾਇਣ ਹੋਣੇ ਕਾ ਹੈ॥
Prof. Sahib Singh(ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ।

ਪਦ ਅਰਥ ਹਉ = ਮੈਂ। ਸੇ ਭੀ = ਉਹ ਭੀ। ਮੈ ਪਿਛੈ = ਮੇਰੇ ਪਿਛੇ ਪਿਛੇ। ਰਵਿਆਸੁ = ਤੁਰੇ ਫਿਰਦੇ ਹਨ {रम् = ਜਾਣਾ}।

SikhNet (Spanish)A los que les fui a preguntar, me empezaron a seguir con ahínco,

ਜਿਨਾ ਕੀ ਮੈ ਆਸੜੀ; ਤਿਨਾ ਮਹਿਜੀ ਆਸ ॥੧॥

jinaa kee mai aasarree; tinaa mahijee aas |1|

Sant Singh KhalsaThose in whom I placed my hopes, now place their hopes in me. ||1||
Manmohan SinghThey, on whom I rested my hopes, they now rest their hopes on me.
Manmohan Singh (Punjabi)ਜਿਨ੍ਹਾਂ ਉਤੇ ਮੈਂ ਉਮੈਦਾ ਬੰਨ੍ਹਦੀ ਸਾਂ, ਉਹ ਹੁਣ ਮੇਰੇ ਉਤੇ ਉਮੈਦਾਂ ਬੰਨ੍ਹਦੇ ਹਨ।
Fareedkot Teekaਜਿਨਾਂ ਸੰਬੰਧੀਆਂ ਵਾ ਰਾਜੇ ਆਦਕੋਂ ਕੀ ਮੈਂ ਆਸਾ ਕਰਤੀ ਥੀ ਅਬ ਤਿਨ ਕੋ ਮੇਰੀ ਆਸ ਹੈ॥੧॥
Prof. Sahib Singhਜਿਨ੍ਹਾਂ ਦੀ ਸਹੈਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਮੈਥੋਂ ਆਸ ਬਣਾਈ ਬੈਠੇ ਹਨ ॥੧॥

ਪਦ ਅਰਥ ਆਸੜੀ = ਮਾੜੀ ਮਾੜੀ ਆਸ। ਮਹਿਜੀ = ਮੇਰੀ ॥੧॥

SikhNet (Spanish)sí, aquéllos en quienes me apoyaba, buscaron mi apoyo. (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਗਿਲੀ ਗਿਲੀ ਰੋਡੜੀ; ਭਉਦੀ. ਭਵਿ ਭਵਿ ਆਇ ॥

gilee gilee roddarree; bhaudee. bhav bhav aae |

Sant Singh KhalsaThe fly flies around, and comes to the wet lump of molasses.
Manmohan SinghWandering and flying, the fly comes near the wet lump of molasses.
Manmohan Singh (Punjabi)ਭਟਕਦੀ ਅਤੇ ਉਡੱਦੀ, ਉਡੱਦੀ ਮੱਖੀ ਗੁੜ ਦੀ ਸਿੰਨੀ, ਸਿੰਨੀ ਰੋੜੀ ਦੇ ਕੋਲ ਆਉਂਦੀ ਹੈ।
Fareedkot Teekaਗਿਲੀ ਗੁੜ ਕੀ ਰੋੜੀ ਸਮਾਨ ਮਾਇਆ ਗਿਲੀ ਹੈ, ਭਾਵ ਫਸਾਉਣੇ ਵਾਲੀ ਹੈ, ਜੀਵ ਕੀ ਬੁਧੀ ਮਖੀ ਰੂਪ ਹੈ॥
Prof. Sahib Singhਚਿਪ-ਚਿਪ ਕਰਦੀ ਗੁੜ ਦੀ ਰੌੜੀ ਉੱਤੇ ਮੱਖੀ ਮੁੜ ਮੁੜ ਉੱਡ ਕੇ ਆ ਬੈਠਦੀ ਹੈ (ਤੇ ਆਖ਼ਰ ਗੁੜ ਨਾਲ ਹੀ ਚੰਬੜ ਜਾਂਦੀ ਹੈ ਤੇ ਉਥੇ ਹੀ ਮਰ ਜਾਂਦੀ ਹੈ, ਇਹੀ ਹਾਲ ਹੈ ਮਾਇਆ ਦਾ)

ਪਦ ਅਰਥ ਗਿਲੀ ਗਿਲੀ = ਚਿਪ-ਚਿਪ ਕਰਦੀ। ਰੋਡੜੀ = ਗੁੜ ਦੀ ਰੋੜੀ। ਭਉਦੀ = ਮੱਖੀ। ਭਵਿ ਭਵਿ = ਮੁੜ ਮੁੜ ਉੱਡ ਉੱਡ ਕੇ।

SikhNet (Spanish)Así como la mosca se para en la melaza y es atrapada, así también el hombre es atrapado en el mundo.

ਜੋ ਬੈਠੇ ਸੇ ਫਾਥਿਆ; ਉਬਰੇ ਭਾਗ ਮਥਾਇ ॥੨॥

jo baitthe se faathiaa; ubare bhaag mathaae |2|

Sant Singh KhalsaWhoever sits on it, is caught; they alone are saved, who have good destiny on their foreheads. ||2||
Manmohan SinghWhosoever sits thereon, she is caught, She alone is saved, who has good luck recorded on her forehead.
Manmohan Singh (Punjabi)ਜਿਹੜੀ ਕੋਈ ਭੀ ਉਸ ਉਤੇ ਬਹਿੰਦੀ ਹੈ, ਉਹ ਫੱਸ ਜਾਂਦੀ ਹੈ। ਕੇਵਲ ਉਹ ਹੀ ਬਚਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਭਾਵੀ ਲਿਖੀ ਹੋਈ ਹੈ।
Fareedkot Teekaਇਸਤ੍ਰੀ ਵ ਪੁਰਸ ਇਨ ਮੇਂ ਸੇ ਜੋ ਬੈਠੇ ਹੈਂ, ਸੋ ਫਸੇ ਹੈਂ, ਜਿਨ ਕੇ ਮਸਤਕ ਪਰ ਭਾਗ ਥੇ, ਸੋ ਬਚੇ ਹੈਂ॥੨॥
Prof. Sahib Singhਜੇਹੜੇ ਜੇਹੜੇ ਬੰਦੇ (ਮਾਇਆ ਦੇ ਨੇੜੇ ਹੋ ਹੋ) ਬੈਠਦੇ ਹਨ ਉਹ (ਇਸ ਦੇ ਮੋਹ ਵਿਚ) ਫਸ ਜਾਂਦੇ ਹਨ, (ਸਿਰਫ਼) ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ (ਜਾਗਦੇ ਹਨ) ॥੨॥

ਪਦ ਅਰਥ ਮਥਾਇ = ਮੱਥੇ ਉਤੇ ॥੨॥

SikhNet (Spanish)Sólo será salvado aquél que tenga un Destino grandioso. (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਡਿਠਾ ਹਭ ਮਝਾਹਿ; ਖਾਲੀ ਕੋਇ. ਨ ਜਾਣੀਐ ॥

dditthaa habh majhaeh; khaalee koe. na jaaneeai |

Sant Singh KhalsaI see Him within all. No one is without Him.
Manmohan SinghI see my God within all. No one is known to be bereft of him.
Manmohan Singh (Punjabi)ਮੈਂ ਆਪਣੇ ਵਾਹਿਗੁਰੂ ਨੂੰ ਸਾਰਿਆਂ ਅੰਦਰ ਵੇਖਦਾ ਹਾਂ, ਕੋਈ ਭੀ ਉਸ ਤੋਂ ਸੱਖਣਾ ਜਾਣਿਆ ਨਹੀਂ ਜਾਂਦਾ।
Fareedkot Teekaਸਭ ਕੇ ਬੀਚ ਦੇਖਾ ਹੈ ਤਿਸ ਪਰਮਾਤਮਾਂ ਸੇ ਬਿਨਾਂ ਖਾਲੀ ਕੋਈ ਨਹੀਂ ਜਾਣੀਤਾ॥
Prof. Sahib Singh(ਇਹ ਅਸਚਰਜ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ। ਕੀ ਇਹਨਾਂ ਦੇ ਅੰਦਰ ਰੱਬ ਨਹੀਂ ਵੱਸਦਾ, ਜੋ ਇਹਨਾਂ ਨੂੰ ਬਚਾ ਲਏ? ਪਰਮਾਤਮਾ ਨੂੰ ਤਾਂ ਮੈਂ) ਹਰੇਕ ਦੇ ਅੰਦਰ ਵੱਸਦਾ ਵੇਖਿਆ ਹੈ, ਕੋਈ ਭੀ ਜੀਵ ਐਸਾ ਨਹੀਂ ਜਿਸ ਵਿਚ ਉਹ ਨਹੀਂ ਵੱਸਦਾ।

ਪਦ ਅਰਥ ਹਭ ਮਝਾਹਿ = ਸਭ ਜੀਵਾਂ ਵਿਚ।

SikhNet (Spanish)Veo a mi Dios en todo, sí, nadie está privado de Él. Oh amadas novias,

ਤੈ ਸਖੀ ਭਾਗ ਮਥਾਹਿ; ਜਿਨੀ ਮੇਰਾ ਸਜਣੁ ਰਾਵਿਆ ॥੩॥

tai sakhee bhaag mathaeh; jinee meraa sajan raaviaa |3|

Sant Singh KhalsaGood destiny is inscribed on the forehead of that companion, who who enjoys the Lord, my Friend. ||3||
Manmohan SinghGood destiny is inscribed on the forehead of the mate, who enjoys my Friend.
Manmohan Singh (Punjabi)ਚੰਗੀ ਪ੍ਰਾਲਬਧ ਲਿਖੀ ਹੋਈ ਹੈ ਉਸ ਸਹੇਲੀ ਦੇ ਮੱਥੇ ਉਤੇ, ਜੋ ਮੈਂਡੇ ਮਿੰਤ੍ਰ ਨੂੰ ਮਾਣਦੀ ਹੈ।
Fareedkot Teekaਹੇ ਸਖੀ! ਜਿਨੋਂ ਨੇ ਮੇਰਾ ਸੁਆਮੀ ਰਾਵਿਆ ਹੈ, ਭਾਵ ਜਪਿਆ ਹੈ, ਤਿਨ ਕੇ ਮਸਤਕ ਕੇ ਭਾਗ ਸ੍ਰੇਸਟ ਹੈਂ॥੩॥
Prof. Sahib Singhਪਰ ਸਿਰਫ਼ ਉਹਨਾਂ (ਸਤ ਸੰਗਣ) ਸਹੇਲੀਆਂ ਦੇ ਮੱਥੇ ਦੇ ਭਾਗ ਜਾਗਦੇ ਹਨ (ਤੇ ਉਹੀ ਮਾਇਆ ਦੇ ਪ੍ਰਭਾਵ ਤੋਂ ਬਚਦੀਆਂ ਹਨ) ਜਿਨ੍ਹਾਂ ਨੇ ਪਿਆਰੇ ਮਿਤ੍ਰ-ਪ੍ਰਭੂ ਦਾ ਮਿਲਾਪ ਪ੍ਰਾਪਤ ਕੀਤਾ ਹੈ ॥੩॥

ਪਦ ਅਰਥ ਤੈ ਮਥਾਹਿ = ਉਹਨਾਂ ਦੇ ਹੀ ਮੱਥੇ ਉਤੇ। ਰਾਵਿਆ = ਮਿਲਾਪ ਦਾ ਰਸ ਮਾਣਿਆ ਹੈ ॥੩॥

SikhNet (Spanish)sólo la que disfrute de la Unión con su Esposo será la más afortunada. (3)

Open this shabad →

Shabad Guru Arjan Dev Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਉ ਢਾਢੀ. ਦਰਿ ਗੁਣ ਗਾਵਦਾ; ਜੇ ਹਰਿ ਪ੍ਰਭ ਭਾਵੈ ॥

hau dtaadtee. dar gun gaavadaa; je har prabh bhaavai |

Sant Singh KhalsaI am a minstrel at His Door, singing His Glorious Praises, to please to my Lord God.
Manmohan SinghIf it pleases the Lord God, I, the minstrel, sing His praise at His door.
Manmohan Singh (Punjabi)ਜੇਕਰ ਸੁਆਮੀ ਵਾਹਿਗੁਰੂ ਨੂੰ ਚੰਗਾ ਲਗੇ, ਮੈਂ ਕੀਰਤਨੀਆਂ, ਉਸ ਦੇ ਬੂਹੇ ਉੱਤੇ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਹੇ ਹਰੀ ਪ੍ਰਭੂ! ਜੇ ਤੇਰੇ ਕੋ ਭਾਵੇ ਤੌ ਕਿਰਪਾ ਕਰ ਕੇ ਸੁਣ: ਮੈਂ ਤੇਰਾ ਢਾਢੀ ਤੇਰੇ ਦਰ ਆਗੇ ਗੁਣ ਗਾਵਤਾ ਹੂੰ॥
Prof. Sahib Singhਜੇ ਹਰੀ ਪ੍ਰਭੂ ਨੂੰ ਚੰਗਾ ਲੱਗੇ (ਜੇ ਪ੍ਰਭੂ ਦੀ ਰਜ਼ਾ ਹੋਵੇ, ਮੇਹਰ ਹੋਵੇ) ਤਾਂ ਮੈਂ ਢਾਢੀ (ਉਸ ਦੇ) ਦਰ ਤੇ (ਉਸ ਦੇ) ਗੁਣ ਗਾਂਦਾ ਹਾਂ।

ਪਦ ਅਰਥ ਹਉ = ਮੈਂ। ਦਰਿ = ਦਰ ਤੇ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ।

SikhNet (Spanish)Yo, el Sirviente del Señor, canto Su Alabanza, esto complace a mi Dios.

ਪ੍ਰਭੁ ਮੇਰਾ ਥਿਰ ਥਾਵਰੀ; ਹੋਰ ਆਵੈ ਜਾਵੈ ॥

prabh meraa thir thaavaree; hor aavai jaavai |

Sant Singh KhalsaMy God is permanent and stable; others continue coming and going.
Manmohan SinghEver-stable is my Lord. The others continue coming and going.
Manmohan Singh (Punjabi)ਸਦੀਵੀ ਸਥਿਰ ਹੈ ਮੈਡਾਂ ਮਾਲਕ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਹੇ ਮੇਰਾ ਪ੍ਰਭੂ! ਤੂੰ ਥਿਰ ਸਥਾਨ, ਭਾਵ ਸਰੂਪ ਵਾਲਾ ਹੈਂ ਹੋਰ ਸਭ ਆਵਣੇ ਜਾਣੇ ਵਾਲੇ ਹੈਂ॥
Prof. Sahib Singhਮੇਰਾ ਪ੍ਰਭੂ ਸਦਾ-ਥਿਰ ਟਿਕਾਣੇ ਵਾਲਾ ਹੈ, ਹੋਰ (ਸ੍ਰਿਸ਼ਟੀ) ਜੰਮਦੀ ਮਰਦੀ ਹੈ।

ਪਦ ਅਰਥ ਥਾਵਰੀ = ਟਿਕਾਣੇ ਵਾਲਾ।

SikhNet (Spanish)Sí, Eterno es mi Señor, los demás sólo van y vienen.

ਸੋ ਮੰਗਾ ਦਾਨੁ ਗੋੁਸਾਈਆ; ਜਿਤੁ ਭੁਖ ਲਹਿ ਜਾਵੈ ॥

so mangaa daan guosaaeea; jit bhukh leh jaavai |

Sant Singh KhalsaI beg for that gift from the Lord of the World, which will satisfy my hunger.
Manmohan SinghI ask for that bounty from the world-Lord by which my hunger may be satiated.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਪਾਸੋਂ ਮੈਂ ਉਹ ਦਾਤ ਮੰਗਦਾ ਹਾਂ, ਜਿਸ ਦੁਆਰਾ ਮੇਰੀ ਭੁੱਖ ਨਵਿਰਤ ਹੋ ਜਾਵੇ।
Fareedkot Teekaਹੇ ਸੁਆਮੀ! ਮੈਂ ਸੋ ਦਾਨ ਮਾਂਗਤਾ ਹੂੰ ਜਿਸ ਕਰ ਕੇ ਮੇਰੀ ਭੁਖ ਲਹਿ ਜਾਏ॥
Prof. Sahib Singhਹੇ ਧਰਤੀ ਦੇ ਸਾਂਈ! ਮੈਂ (ਤੈਥੋਂ) ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ (ਮਾਇਆ ਦੀ) ਭੁੱਖ ਦੂਰ ਹੋ ਜਾਏ।

ਪਦ ਅਰਥ ਜਿਤੁ = ਜਿਸ ਦੀ ਰਾਹੀਂ।

SikhNet (Spanish)Busco ese Tesoro de mi Dios, que me sacia totalmente.

ਪ੍ਰਭ ਜੀਉ. ਦੇਵਹੁ ਦਰਸਨੁ ਆਪਣਾ; ਜਿਤੁ ਢਾਢੀ ਤ੍ਰਿਪਤਾਵੈ ॥

prabh jeeo. devahu darasan aapanaa; jit dtaadtee tripataavai |

Sant Singh KhalsaO Dear Lord God, please bless Your minstrel with the Blessed Vision of Your Darshan, that I might be satisfied and fulfilled.
Manmohan SinghMy Venerable Lord, bless Thou me, Thy bard, with Thy vision with which I may be sated.
Manmohan Singh (Punjabi)ਮੇਰੇ ਮਾਣਨੀਯ ਮਾਲਕ, ਤੂੰ ਆਪਣੇ ਢਾਢੀ, ਮੈਨੂੰ, ਆਪਣਾ ਦੀਦਾਰ ਬਖ਼ਸ਼, ਜਿਸ ਨਾਲ ਮੈਂ ਰੱਜ ਜਾਵਾਂ।
Fareedkot Teekaਹੇ ਪ੍ਰਭੂ ਜੀ! ਆਪਣਾ ਦਰਸਨ ਦੇਵੋ ਜਿਸ ਕਰ ਕੇ ਮੈਂ ਢਾਢੀ ਕੋ ਤ੍ਰਿਪਤੀ ਆਵੈ॥
Prof. Sahib Singhਹੇ ਪ੍ਰਭੂ ਜੀ! ਮੈਨੂੰ ਆਪਣਾ ਦਰਸਨ ਦਿਉ ਜਿਸ ਨਾਲ ਮੈਂ ਢਾਢੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਵਾਂ।

ਪਦ ਅਰਥ ਤ੍ਰਿਪਤਾਵੈ = ਰੱਜ ਜਾਏ।

SikhNet (Spanish)Oh Dios, bendice a este Servidor Tuyo con Tu Visión, para que mi mente esté en calma.

ਅਰਦਾਸਿ ਸੁਣੀ ਦਾਤਾਰਿ ਪ੍ਰਭਿ; ਢਾਢੀ ਕਉ ਮਹਲਿ ਬੁਲਾਵੈ ॥

aradaas sunee daataar prabh; dtaadtee kau mehal bulaavai |

Sant Singh KhalsaGod, the Great Giver, hears the prayer, and summons the minstrel to the Mansion of His Presence.
Manmohan SinghThe Bounteous Lord hears the prayer and calls the bard to His mansion.
Manmohan Singh (Punjabi)ਸਖੀ, ਸੁਆਮੀ ਬੇਨਤੀ ਨੂੰ ਸੁਣਦਾ ਹੈ ਅਤੇ ਢਾਢੀ ਨੂੰ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
Fareedkot Teekaਜਬ ਦਾਤਾਰ ਪ੍ਰਭੂ ਨੇ ਬੇਨਤੀ ਸੁਣੀ ਤੌ ਢਾਢੀ ਕੋ ਸਰੂਪ ਮੇਂ ਬੁਲਾਇਆ ਹੈ, ਭਾਵ ਪ੍ਰਾਪਤ ਕਰ ਲੀਆ ਹੈ॥
Prof. Sahib Singhਦਾਤਾਰ ਪ੍ਰਭੂ ਨੇ (ਮੇਰੀ) ਅਰਦਾਸ ਸੁਣ ਲਈ ਤੇ (ਮੈਨੂੰ) ਢਾਢੀ ਨੂੰ ਆਪਣੇ ਮਹਲ ਵਿਚ ਬੁਲਾ ਲਿਆ (ਬੁਲਾਉਂਦਾ ਹੈ);

ਪਦ ਅਰਥ ਦਾਤਾਰਿ = ਦਾਤਾਰ ਨੇ। ਪ੍ਰਭਿ = ਪ੍ਰਭੂ ਨੇ। ਮਹਲਿ = ਮਹਲ ਵਿਚ।

SikhNet (Spanish)El Señor escucha las Alabanzas de Su Sirviente y lo llama a Su Castillo.

ਪ੍ਰਭ ਦੇਖਦਿਆ. ਦੁਖ ਭੁਖ ਗਈ; ਢਾਢੀ ਕਉ ਮੰਗਣੁ. ਚਿਤਿ, ਨ ਆਵੈ ॥

prabh dekhadiaa. dukh bhukh gee; dtaadtee kau mangan. chit, na aavai |

Sant Singh KhalsaGazing upon God, the minstrel is rid of pain and hunger; he does not think to ask for anything else.
Manmohan SinghBeholding the Lord, the eulogist is rid of suffering and hunger and forgets to ask for aught else.
Manmohan Singh (Punjabi)ਸੁਆਮੀ ਨੂੰ ਵੇਖਦਿਆਂ ਹੀ ਕੀਰਤਨੀਏ ਦਾ ਦੁੱਖ ਤਦਲਫ਼ਿ ਤੇ ਭੁੱਖ ਨਵਿਰਤ ਹੋ ਜਾਂਦੇ ਹਨ ਅਤੇ ਉਸ ਨੂੰ ਹੋਰ ਕੁੱਛ ਮੰਗਣਾ ਭੁਲ ਜਾਂਦਾ ਹੈ।
Fareedkot Teekaਹੇ ਪ੍ਰਭੂ! ਤੇਰੇ ਸਰੂਪ ਕੋ ਦੇਖਤਿਆਂ ਮੇਰੀ ਦੁਖ ਔ ਭੁਖ ਗਈ ਹੈ, ਪੁਨਃ ਮੈਂ ਢਾਢੀ ਕੋ ਮੰਗਣਾ ਚਿਤ ਨਹੀਂ ਆਵਤਾ ਕਿਉਂਕਿ॥
Prof. Sahib Singhਪ੍ਰਭੂ ਦਾ ਦੀਦਾਰ ਕਰਦਿਆਂ ਹੀ ਮੇਰੀ (ਮਾਇਆ ਵਾਲੀ) ਭੁੱਖ ਤੇ ਹੋਰ ਦੁੱਖ ਦੂਰ ਹੋ ਗਏ, ਮੈਨੂੰ ਢਾਢੀ ਨੂੰ ਇਹ ਚੇਤੇ ਹੀ ਨਾਹ ਰਿਹਾ ਕਿ ਮੈਂ ਕੁਝ ਮੰਗਾਂ,
SikhNet (Spanish)Viendo a mi Señor soy liberado del hambre y los pesares, y no deseo más.

ਸਭੇ ਇਛਾ ਪੂਰੀਆ; ਲਗਿ ਪ੍ਰਭ ਕੈ ਪਾਵੈ ॥

sabhe ichhaa pooreea; lag prabh kai paavai |

Sant Singh KhalsaAll desires are fulfilled, touching the feet of God.
Manmohan SinghRepairing to the Lord's Feet, all my desires are fulfilled.
Manmohan Singh (Punjabi)ਸੁਆਮੀ ਦੇ ਚਰਨਾਂ ਨਾਲ ਜੁੜਨ ਦੁਆਰਾ, ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਪ੍ਰਭੂ! ਆਪ ਕੇ ਚਰਨੀ ਲਗ ਕੇ ਸਭ ਹਮਾਰੀਆਂ ਇਛਾਂ ਪੂਰਨ ਹੋਈਆਂ ਹੈਂ॥
Prof. Sahib Singhਪ੍ਰਭੂ ਦੀ ਚਰਨੀਂ ਲੱਗ ਕੇ ਮੇਰੀਆਂ ਸਾਰੀਆਂ ਹੀ ਕਾਮਨਾਂ ਪੂਰੀਆਂ ਹੋ ਗਈਆਂ (ਮੇਰੀ ਕੋਈ ਵਾਸਨਾ ਰਹਿ ਹੀ ਨ ਗਈ)।

ਪਦ ਅਰਥ ਪਾਵੈ = ਪੈਰੀਂ।

SikhNet (Spanish)Sí, cuando llego hasta los Pies de mi Señor, mi ser alcanza la Plenitud.

ਹਉ ਨਿਰਗੁਣੁ ਢਾਢੀ ਬਖਸਿਓਨੁ; ਪ੍ਰਭਿ ਪੁਰਖਿ ਵੇਦਾਵੈ ॥੯॥

hau niragun dtaadtee bakhasion; prabh purakh vedaavai |9|

Sant Singh KhalsaI am His humble, unworthy minstrel; the Primal Lord God has forgiven me. ||9||
Manmohan SinghThe Lord Master has forgiven me-His meritless and humble minstrel.
Manmohan Singh (Punjabi)ਸੁਆਮੀ ਮਾਲਕ ਨੇ ਮੈਨੂੰ ਆਪਣੇ ਗੁਣ-ਵਿਹੂਣ ਅਤੇ ਨਿਰਮਾਣ ਭਟ ਨੂੰ ਮਾਫ਼ ਕਰ ਦਿੱਤਾ ਹੈ।
Fareedkot Teekaਹੇ ਪ੍ਰਭੂ ਪੁਰਖ! ਮੈਂ ਬਿਦਾਵੇ ਅਰ ਨਿਰਗੁਣ ਕੋ ਆਪ ਨੇ ਬਖਸਿਆ ਹੈ॥੯॥☬ਦੇਹ ਕੇ ਪਰਥਾਇ ਜੀਵ ਕੋ ਉਪਦੇਸ ਕਰਤੇ ਹੈਂ:
Prof. Sahib Singhਉਸ ਪ੍ਰਭੂ-ਪੁਰਖ ਨੇ ਮੈਨੂੰ ਨਿਮਾਣੇ ਗੁਣ-ਹੀਨ ਢਾਢੀ ਨੂੰ ਬਖ਼ਸ਼ ਲਿਆ ॥੯॥

ਪਦ ਅਰਥ ਨਿਰਗੁਣ = ਗੁਣ-ਹੀਨ। ਬਖਸਿਓਨੁ = ਉਸ ਨੇ ਬਖ਼ਸ਼ ਲਿਆ। ਪ੍ਰਭਿ ਪੁਰਖਿ = ਪ੍ਰਭੂ ਪੁਰਖ ਨੇ। ਵੇਦਾਵੈ = ਨਿਮਾਣੇ ਨੂੰ ॥੯॥

SikhNet (Spanish)Mi Dios me ha perdonado, pues soy Su humilde Servidor, no tengo Mérito. (9)

Open this shabad →

Shabad Guru Arjan Dev Ji Raag Maaroo

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਜਾ ਛੁਟੇ ਤਾ ਖਾਕੁ; ਤੂ ਸੁੰਞੀ. ਕੰਤੁ, ਨ ਜਾਣਹੀ ॥

jaa chhutte taa khaak; too sunyee. kant, na jaanahee |

Sant Singh KhalsaWhen the soul leaves, you shall become dust, O vacant body; why do you not realize your Husband Lord?
Manmohan SinghWhen the soul leaves thee, then thou are but dust, O vacant body. Why realise thou not thy Spouse?
Manmohan Singh (Punjabi)ਜਦ ਆਤਮਾ ਤੈਨੂੰ ਛੱਡ ਜਾਂਦੀ ਹੈ, ਤਦ ਤੂੰ ਨਿਰੀਪੁਰੀ ਮਿੱਟੀ ਹੀ ਹੈਂ, ਹੇ ਸੁੰਨੀਏ ਦੇਹ! ਤੂੰ ਆਪਣੇ ਪਤੀ ਨੂੰ ਕਿਉਂ ਨਹੀਂ ਜਾਣਦੀ ਕਰਦੀ।
Fareedkot Teekaਹੇ ਸੁੰਞੀ ਦੇਹ! ਤੂੰ ਜੋ ਅਪਨੇ ਕੰਤ ਕੋ ਨਹੀਂ ਜਾਨਤੀ, ਜਬ ਤੂੰ ਤਿਸ ਕੀ ਸੰਗ ਤੇ ਛੁਟੇਂਗੀ, ਭਾਵ ਜਬ ਪ੍ਰਾਣਾਂ ਕਾ ਵਿਯੋਗ ਹੋ ਜਾਵੇਗਾ ਤੌ ਤੂੰ ਖਾਕ ਹੋ ਜਾਇਗੀ, ਭਾਵ ਤੂੰ ਤਿਸ ਕੇ ਸਬੰਧ ਸੇ ਤਿਸ ਕੀ ਗ੍ਯਾਤ ਕਰ ਲੈ॥
Prof. Sahib Singh(ਹੇ ਮੇਰੀ ਕਾਇਆ!) ਜਦੋਂ (ਤੇਰਾ ਤੇ ਇਸ ਜਿੰਦ ਦਾ ਸੰਬੰਧ) ਮੁੱਕ ਜਾਇਗਾ, ਤਦੋਂ ਤੂੰ ਮਿੱਟੀ ਹੋ ਜਾਇਂਗੀ, (ਉਸ ਵੇਲੇ) ਜਿੰਦ ਤੋਂ ਸੱਖਣੀ ਤੂੰ ਖਸਮ-ਪ੍ਰਭੂ ਨਾਲ ਸਾਂਝ ਨਹੀਂ ਪਾ ਸਕੇਂਗੀ।

ਪਦ ਅਰਥ ਜਾ = ਜਦੋਂ। ਛੁਟੇ = (ਤੇਰਾ ਤੇ ਜਿੰਦ ਦਾ ਸੰਬੰਧ) ਮੁੱਕ ਜਾਇਗਾ। ਸੁੰਞੀ = ਜਿੰਦ ਤੋਂ ਸੱਖਣੀ। ਨ ਜਾਣਹੀ = ਨਹੀਂ ਜਾਣ ਸਕੇਂਗੀ।

SikhNet (Spanish)Oh cuerpo vacante, cuando te rompes eres sólo polvo, pues no conoces a Dios,

ਦੁਰਜਨ ਸੇਤੀ ਨੇਹੁ; ਤੂ ਕੈ ਗੁਣਿ. ਹਰਿ ਰੰਗੁ ਮਾਣਹੀ ॥੧॥

durajan setee nehu; too kai gun. har rang maanahee |1|

Sant Singh KhalsaYou are in love with evil people; by what virtues will you enjoy the Lord's Love? ||1||
Manmohan SinghThou bear love to the evil persons. Say, by what virtues shall thou enjoy thy God's love?
Manmohan Singh (Punjabi)ਤੂੰ ਖੋਟਿਆਂ ਪੁਰਸ਼ਾਂ ਨਾਲ ਪਿਆਰ ਕਰਦੀ ਹੈਂ। ਦਸ, ਤੂੰ ਕਿਹੜੀਆਂ ਨੇਕੀਆਂ ਕਰਕੇ ਆਪਣੇ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲਵੇਂਗੀ?
Fareedkot Teekaਖੋਟੇ ਜਨ ਜੋ ਕਾਮਾਦਿ ਬਿਕਾਰ ਹੈ ਤਿਨੋਂ ਕੇ ਸਾਥ ਨੇਹ ਕਰਤੀ ਹੈਂ, ਤੂੰ ਕਿਸ ਗੁਣ ਕਰ ਕੇ ਹਰੀ ਕੇ ਅਨੰਦ ਕੋ ਮਾਣੇਗੀ॥੧॥
Prof. Sahib Singh(ਹੁਣ) ਤੇਰਾ ਪਿਆਰ ਵਿਕਾਰਾਂ ਨਾਲ ਹੈ, (ਦੱਸ!) ਤੂੰ ਕਿਸ ਗੁਣ ਦੀ ਬਰਕਤਿ ਨਾਲ ਹਰੀ (ਦੇ ਮਿਲਾਪ) ਦਾ ਆਨੰਦ ਮਾਣ ਸਕਦੀ ਹੈਂ? ॥੧॥

ਪਦ ਅਰਥ ਦੁਰਜਨ ਸੇਤੀ = ਭੈੜਿਆਂ ਨਾਲ, ਵਿਕਾਰਾਂ ਨਾਲ। ਕੈ ਗੁਣਿ = ਕਿਸ ਗੁਣ ਦੀ ਰਾਹੀਂ? ॥੧॥

SikhNet (Spanish)amas la maldad, ¿cómo entonces puedes disfrutar del Amor del Señor? (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਨਾਨਕ. ਜਿਸੁ ਬਿਨੁ ਘੜੀ, ਨ ਜੀਵਣਾ; ਵਿਸਰੇ ਸਰੈ ਨ, ਬਿੰਦ ॥

naanak. jis bin gharree, na jeevanaa; visare sarai na, bind |

Sant Singh KhalsaO Nanak, without Him, you cannot survive, even for an instant; you cannot afford to forget Him, even for a moment.
Manmohan SinghHe, without whom thou can not live even for a moment and can not afford to forsake Him even for a trice.
Manmohan Singh (Punjabi)ਜਿਸ ਦੇ ਬਗ਼ੈਰ ਤੂੰ ਇਕ ਮੁਹਤ ਭੀ ਜੀਉਂਦੀ ਨਹੀਂ ਰਹਿ ਸਕਦੀ ਅਤੇ ਜਿਸ ਨੂੰ ਭੁਲਾ ਕੇ ਤੇਰਾ ਇਕ ਛਿਨ ਭਰ ਲਈ ਸਰ ਭੀ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸੇ ਬਿਨਾਂ ਘੜੀ ਭੀ ਜੀਵਣਾ ਨਹੀਂ ਹੋਤਾ ਔ ਜਿਸ ਕੇ (ਵਿਸਰੇ) ਵਿਛੁੜਨੇ ਤੇ (ਬਿੰਦ) ਛਿਨ ਮਾਤ੍ਰ ਨਹੀਂ ਸਰਤਾ ਹੈ॥
Prof. Sahib Singhਹੇ ਨਾਨਕ! ਜਿਸ (ਪ੍ਰਭੂ ਦੀ ਯਾਦ) ਤੋਂ ਬਿਨਾ ਇਕ ਘੜੀ ਭੀ ਸੁਖ ਦਾ ਸਾਹ ਨਹੀਂ ਆਉਂਦਾ (ਦੁਨੀਆ ਦੇ ਚਿੰਤਾ-ਫ਼ਿਕਰ ਹੀ ਜਾਨ ਖਾ ਜਾਂਦੇ ਹਨ), ਜਿਸ ਨੂੰ ਵਿਸਾਰਿਆਂ ਇਕ ਪਲ ਭਰ ਭੀ ਜੀਵਨ-ਨਿਰਬਾਹ ਨਹੀਂ ਹੋ ਸਕਦਾ,

ਪਦ ਅਰਥ ਨ ਜੀਵਣਾ = ਜੀਊ ਨਹੀਂ ਸਕੀਦਾ, ਸੁਖ ਦਾ ਸਾਹ ਨਹੀਂ ਆ ਸਕਦਾ। ਨ ਸਰੈ = ਨਹੀਂ ਨਿਭਦੀ, ਨਿਰਬਾਹ ਨਹੀਂ ਹੁੰਦਾ।

SikhNet (Spanish)A Aquél sin el Cuál uno no podría vivir ni un segundo, no puedo Olvidarlo.

ਤਿਸੁ ਸਿਉ. ਕਿਉ ਮਨ ਰੂਸੀਐ; ਜਿਸਹਿ ਹਮਾਰੀ ਚਿੰਦ ॥੨॥

tis siau. kiau man rooseeai; jiseh hamaaree chind |2|

Sant Singh KhalsaWhy are you alienated from Him, O my mind? He takes care of you. ||2||
Manmohan SinghO my soul, why are thou estranged with Him, who takes care of thee.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਨਾਲ, ਕਿਉਂ ਰੁਸਦੀ ਹੈ, ਜਿਸ ਨੂੰ ਤੇਰਾ iਫ਼ਕਰ ਹੈ।
Fareedkot Teekaਹੇ ਮਨ! ਤਿਸ ਸਾਥ ਕੈਸੇ ਰੁਸੀਏ ਜਿਸ ਕੋ ਹਮਾਰੀ ਖਾਨ ਪਾਨ ਕੀ ਚਿੰਤਾ ਹੈ॥੨॥
Prof. Sahib Singh(ਫਿਰ) ਹੇ ਮਨ! ਜਿਸ ਪ੍ਰਭੂ ਨੂੰ (ਹਰ ਵੇਲੇ) ਸਾਡਾ ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ਹੈ ॥੨॥

ਪਦ ਅਰਥ ਮਨ = ਹੇ ਮਨ! ਚਿੰਦ = ਫ਼ਿਕਰ ॥੨॥

SikhNet (Spanish)Oh mi mente, ¿por qué Le has volteado la espalda a Quien siempre cuida de ti? (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਰਤੇ ਰੰਗਿ ਪਾਰਬ੍ਰਹਮ ਕੈ; ਮਨੁ ਤਨੁ ਅਤਿ ਗੁਲਾਲੁ ॥

rate rang paarabraham kai; man tan at gulaal |

Sant Singh KhalsaThose who are imbued with the Love of the Supreme Lord God, their minds and bodies are colored deep crimson.
Manmohan SinghThey, who are imbued with the love of the Supreme Lord; Their soul and body become supremely red.
Manmohan Singh (Punjabi)ਜੋ ਸ਼੍ਰੋਮਣੀ ਸਾਹਿਬ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਦੀ ਆਤਮਾ ਅਤੇ ਦੇਹ ਪਰਮ ਲਾਲ ਥੀ ਵੰਝਦੇ ਹਨ।
Fareedkot Teekaਜੋ ਪਾਰਬ੍ਰਹਮ ਕੇ ਰੰਗ ਮੇਂ ਰਤੇ ਹੈਂ ਵਹੁ ਮਨ ਤਨ ਕਰ ਕੇ ਅਤੀ ਗਾੜੇ ਅਨੰਦ ਵਾਲੇ ਹੂਏ ਹੈਂ॥
Prof. Sahib Singhਹੇ ਨਾਨਕ! ਜੇਹੜੇ ਬੰਦੇ ਪਰਮ ਜੋਤਿ-ਪ੍ਰਭੂ ਦੇ ਪਿਆਰ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਤਨ ਮਨ (ਪਿਆਰ ਵਿਚ) ਗੂੜ੍ਹਾ ਲਾਲ ਹੋ ਜਾਂਦਾ ਹੈ।

ਪਦ ਅਰਥ ਕੈ ਰੰਗਿ = ਦੇ ਰੰਗ ਵਿਚ। ਪਾਰਬ੍ਰਹਮ = ਪਰਮ ਜੋਤਿ ਪ੍ਰਭੂ। ਅਤਿ ਗੁਲਾਲੁ = ਗੂੜ੍ਹਾ ਲਾਲ।

SikhNet (Spanish)Cuando uno está imbuido en el Amor del Señor Supremo, el cuerpo y la mente resplandecen como la Flor de Lala.

ਨਾਨਕ. ਵਿਣੁ ਨਾਵੈ ਆਲੂਦਿਆ; ਜਿਤੀ ਹੋਰੁ ਖਿਆਲੁ ॥੩॥

naanak. vin naavai aaloodiaa; jitee hor khiaal |3|

Sant Singh KhalsaO Nanak, without the Name, other thoughts are polluted and corrupt. ||3||
Manmohan SinghNanak, without the Name, pollute are all other thoughts.
Manmohan Singh (Punjabi)ਨਾਨਕ ਨਾਮ ਦੇ ਬਗ਼ੈਰ, ਪਲੀਤ ਹਨ ਹੋਰ ਸਾਰੇ ਖ਼ਿਆਲ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਹੋਰ ਜਿਤਨੇ ਖਿਆਲ ਹੈਂ ਸਭ (ਆਲੂਦਿਆ) ਗੰਦੇ ਹੈਂ॥੩॥
Prof. Sahib Singh(ਪ੍ਰਭੂ ਦੇ ਪਿਆਰ ਨੂੰ ਘਟਾਣ ਵਾਲਾ) ਜਿਤਨਾ ਭੀ ਹੋਰ ਹੋਰ ਧਿਆਨ ਹੈ, ਉਹ ਪ੍ਰਭੂ ਦੇ ਨਾਮ ਦੀ ਯਾਦ ਤੋਂ ਵਾਂਜਿਆਂ ਰੱਖਦਾ ਹੈ ਤੇ (ਮਨ ਨੂੰ) ਮੈਲਾ ਕਰਦਾ ਹੈ ॥੩॥

ਪਦ ਅਰਥ ਆਲੂਦਿਆ = ਮਲੀਨ। ਜਿਤੀ = ਜਿਤਨਾ ਭੀ ॥੩॥

SikhNet (Spanish)Dice Nanak, viciosos y e impuros son todos los pensamientos que no contienen de algún modo el Nombre del Señor. (3)

Open this shabad →

Shabad Guru Arjan Dev Ji Raag Maaroo continues on Ang 1098

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਜੀਉ. ਜਾ ਤੂ ਮੇਰਾ ਮਿਤ੍ਰੁ ਹੈ; ਤਾ ਕਿਆ ਮੈ ਕਾੜਾ ॥

har jeeo. jaa too meraa mitru hai; taa kiaa mai kaarraa |

Sant Singh KhalsaO Dear Lord, when You are my friend, what sorrow can afflict me?
Manmohan SinghO my Venerable Lord, what sorrow can I have, When Thou are my Friend.
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਜਦ ਤੂੰ ਮੇਰਾ ਸੱਜਣ ਹੈਂ, ਤਦ ਮੈਨੂੰ ਕਾਹਦਾ ਝੋਰਾ ਹੋ ਸਕਦਾ ਹੈ।
Fareedkot Teekaਹੇ ਹਰਿ ਜੀਉ! ਜਾਂ ਤੂੰ ਮੇਰਾ ਮਿਤ੍ਰ ਹੈਂ ਤਾਂ ਮੈਨੂੰ ਕਿਆ ਝੋਰਾ ਹੈ॥
Prof. Sahib Singhਹੇ ਹਰੀ ਜੀ! ਜਦੋਂ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿ ਸਕਦਾ,

ਪਦ ਅਰਥ ਕਾੜਾ = ਧੋਖਾ, ਫ਼ਿਕਰ।

SikhNet (Spanish)Oh Dios, cuando te concibo como mi Amigo ningún sufrimiento me aflige,

ਜਿਨੀ ਠਗੀ. ਜਗੁ ਠਗਿਆ; ਸੇ ਤੁਧੁ ਮਾਰਿ ਨਿਵਾੜਾ ॥

jinee tthagee. jag tthagiaa; se tudh maar nivaarraa |

Sant Singh KhalsaYou have beaten off and destroyed the cheats that cheat the world.
Manmohan SinghThe cheats who cheat the world, Thou has beaten them, O Lord.
Manmohan Singh (Punjabi)ਜੋ (ਵਿਕਾਰ-ਰੂਪੀ) ਛਲੀਏ, ਸ਼ਸਾਰ ਨੂੰ ਛਲਦੇ ਹਨ, ਉਨ੍ਹਾਂ ਨੂੰ ਤੂੰ ਮਾਰ ਕੇ ਦੂਰ ਕਰ ਦਿੱਤਾ ਹੈ, ਹੇ ਸਾਈਂ!
Fareedkot Teekaਜਿਨ ਕਾਮਾਦਿਕਾਂ ਠਗਾਂ ਨੇ ਜਗਤ ਕੋ ਠਗਿਆ ਹੈ, ਸੋ ਤੈਨੇ ਮੇਰੇ ਸੇ ਮਾਰ ਕੇ ਨਿਵਰਤ ਕੀਏ ਹੈਂ॥
Prof. Sahib Singh(ਕਿਉਂਕਿ) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ ਉਹ ਤੂੰ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ,

ਪਦ ਅਰਥ ਜਿਨੀ ਠਗੀ = ਜਿਨ੍ਹਾਂ (ਕਾਮਾਦਿਕ) ਠੱਗਾਂ ਨੇ। ਨਿਵਾੜਾ = ਨਿਵਾਰੇ, ਭਜਾ ਦਿੱਤੇ।

SikhNet (Spanish)sí, el deseo que ha engañado a los hombres, lo has silenciado en mi interior,

ਗੁਰਿ. ਭਉਜਲੁ ਪਾਰਿ ਲੰਘਾਇਆ; ਜਿਤਾ ਪਾਵਾੜਾ ॥

gur. bhaujal paar langhaaeaa; jitaa paavaarraa |

Sant Singh KhalsaThe Guru has carried me across the terrifying world-ocean, and I have won the battle.
Manmohan SinghThe Guru has ferried me across the dreadful world ocean, and I have won the strife.
Manmohan Singh (Punjabi)ਗੁਰਾਂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਦਾ ਹੈ ਤੇ ਮੈਂ ਝਗੜਾ ਜਿੱਤ ਲਿਆ ਹੈ।
Fareedkot Teekaਔ ਗੁਰੋਂ ਦਵਾਰੇ ਸੰਸਾਰ ਸੇ ਤੈਨੇ ਪਾਰ ਲੰਘਾਇਆ ਹੈ, ਪੁਨਃ ਜੁਧ ਕਰ ਬਿਕਾਰਾਂ ਕੋ ਜੀਤਿਆ ਹੈ॥
Prof. Sahib Singhਗੁਰੂ ਦੀ ਰਾਹੀਂ ਤੂੰ ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਮੈਂ ਮਾਇਆ ਦੇ ਜੰਜਾਲ ਜਿੱਤ ਲਏ ਹਨ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਭਉਜਲੁ = ਸੰਸਾਰ-ਸਮੁੰਦਰ। ਜਿਤਾ = ਜਿੱਤ ਲਿਆ। ਪਾਵਾੜਾ = ਧੰਧੇ, ਜੰਜਾਲ।

SikhNet (Spanish)y ahora logro cruzar el mar de las existencias y me sobrepongo a todas las barreras.

ਗੁਰਮਤੀ ਸਭਿ ਰਸ ਭੋਗਦਾ; ਵਡਾ ਆਖਾੜਾ ॥

guramatee sabh ras bhogadaa; vaddaa aakhaarraa |

Sant Singh KhalsaThrough the Guru's Teachings, I enjoy all the pleasures in the great world-arena.
Manmohan SinghBy the Guru's instruction; enjoy I all the pleasures in the great world-arena.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ, ਮੈਂ ਜਗਤ ਦੇ ਵੱਡੇ ਅਖਾੜੇ ਵਿੱਚ ਸਾਰੀਆਂ ਖੁਸ਼ੀਆਂ ਮਾਣਦਾ ਹਾਂ।
Fareedkot Teekaਵੱਡਾ ਅਖਾੜਾ, ਭਾਵ ਜੋ ਸੰਸਾਰ ਹੈ ਇਸ ਮੇਂ ਗੁਰੋਂ ਕੀ ਮਤ ਕਰ ਕੇ ਸਭ ਰਸੋਂ ਕੋ ਭੋਗਤਾ ਹੂੰ॥
Prof. Sahib Singhਹੁਣ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਮਾਣਦਾ ਹਾਂ, ਮੈਂ ਇਸ ਵੱਡੇ ਜਗਤ-ਅਖਾੜੇ (ਨੂੰ ਜਿੱਤ ਲਿਆ ਹੈ)।

ਪਦ ਅਰਥ ਸਭਿ = ਸਾਰੇ।

SikhNet (Spanish)A través de la Palabra del Guru, disfruto de Dicha en el teatro del mundo y disciplino mis facultades.

ਸਭਿ ਇੰਦ੍ਰੀਆ. ਵਸਿ ਕਰਿ ਦਿਤੀਓ; ਸਤਵੰਤਾ ਸਾੜਾ ॥

sabh indreea. vas kar diteeo; satavantaa saarraa |

Sant Singh KhalsaThe True Lord has brought all my senses and organs under my control.
Manmohan SinghOur True Lord has put under my control all my organs.
Manmohan Singh (Punjabi)ਸਾਡੇ ਸੱਚੇ ਸੁਆਮੀ ਨੇ ਮੇਰੇ ਸਾਰੇ ਇੰਦਰੇ ਮੇਰੇ ਅਧੀਨ ਕਰ ਦਿੱਤੇ ਹਨ।
Fareedkot Teekaਸਭ ਇੰਦ੍ਰਆਂ ਭੀ ਵਸ ਕਰ ਦਿਤੀਆਂ ਹੈਂ ਔ ਸਤਵੰਤਾ ਹੂਆ ਹੂੰ, ਏਹੀ (ਸਾੜਾ) ਬਸਤ੍ਰ ਪਹਰਿਆ ਹੈ; ਵਾ ਹੇ (ਸਤਵੰਤਾ) ਪਰਮੇਸਰ! ਤੂੰ (ਸਾੜਾ) ਹਮਾਰਾ ਰਾਖਾ ਹੈਂ॥
Prof. Sahib Singhਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿਚ ਕਰ ਦਿੱਤੀਆਂ ਹਨ,

ਪਦ ਅਰਥ ਸਤਵੰਤਾ = ਉੱਚੇ ਆਚਰਨ ਵਾਲਾ। ਸਾੜਾ = ਸਾਡਾ।

SikhNet (Spanish)Cuando las uno, entonces permanecen unidas y no luchan más en mi contra.

Open this shabad (9 lines, Angs 1097-1098) →

Ang 1097 of 1430