ੴ

ਸਿੱਖਬਾਣੀ · SikhBani

ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥

naa too aaveh vas bahut ghinaavane
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 962 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਾ ਤੂ ਆਵਹਿ ਵਸਿ; ਬਹੁਤੁ ਘਿਣਾਵਣੇ ॥

naa too aaveh vas; bahut ghinaavane |

Sant Singh KhalsaNo one can bring You under control, by despising the world.
Manmohan SinghThou, O Lord, comest not in one's power, by greatly despising the world.
Manmohan Singh (Punjabi)ਤੂੰ, ਹੇ ਸੁਆਮੀ! ਸੰਸਾਰ ਨੂੰ ਘਣੇਰੀ ਘਿਰਣਾ ਅਥਵਾ ਘਿਣਾਉਣੇ ਕਰਮ, ਕਰਨ ਦੁਆਰਾ, ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।
Fareedkot Teekaਤੂੰ ਬਹੁਤ ਦੀਨ ਹੋ ਕੇ ਬੋਲਣੇ ਸੇ ਵਸ ਨਹੀਂ ਆਂਵਦਾ ਹੈਂ॥
Prof. Sahib Singhਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,

ਪਦ ਅਰਥ ਘਿਣਾਵਣੇ = ਘਿਘਿਆਉਣ ਨਾਲ, ਵਿਖਾਵੇ ਦੇ ਤਰਲੇ ਲਿਆਂ।

SikhNet (Spanish)Uno no Te obtiene, oh Dios, odiando al mundo;

ਨਾ ਤੂ ਆਵਹਿ ਵਸਿ; ਬੇਦ ਪੜਾਵਣੇ ॥

naa too aaveh vas; bed parraavane |

Sant Singh KhalsaNo one can bring You under control, by studying the Vedas.
Manmohan SinghThou, comest not in One's power, by reading the Vedas.
Manmohan Singh (Punjabi)ਤੂੰ ਵੇਦਾਂ ਦੇ ਵਾਚਨ ਦੁਆਰਾ ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।
Fareedkot Teekaਤੂੰ ਵੇਦੋਂ ਕੇ ਪੜਾਵਣੇਂ ਕਰ ਕੇ ਭੀ ਵਸ ਨਹੀਂ ਆਂਵਦਾ ਹੈਂ॥
Prof. Sahib Singhਵੇਦ ਪੜ੍ਹਨ ਪੜ੍ਹਾਉਣ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
SikhNet (Spanish)tampoco leyendo los Vedas a los demás,

ਨਾ ਤੂ ਆਵਹਿ ਵਸਿ; ਤੀਰਥਿ ਨਾਈਐ ॥

naa too aaveh vas; teerath naaeeai |

Sant Singh KhalsaNo one can bring You under control, by bathing at the holy places.
Manmohan SinghThou comest not in one's power, by bathing at the shrines.
Manmohan Singh (Punjabi)ਤੂੰ ਧਰਮ ਅਸਥਾਨਾਂ ਤੇ ਇਸ਼ਨਾਨ ਕਰਨ ਦੁਆਰਾ, ਬੰਦੇ ਦੇ ਵੱਸ ਵਿੱਚ ਨਹੀਂ ਆਉਂਦਾ।
Fareedkot Teekaਜੇ ਬਹੁਤ ਤੀਰਥੋਂ ਮੇਂ ਨਾਈਐ ਤਾਂ ਵੀ ਤੂੰ ਵਸ ਨਹੀਂ ਆਉਤਾ॥
Prof. Sahib Singhਤੀਰਥ ਉਤੇ ਇਸ਼ਨਾਨ ਕਰਨ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,

ਪਦ ਅਰਥ ਤੀਰਥਿ = ਤੀਰਥ ਉਤੇ। ਨਾਈਐ = ਜੇ ਇਸ਼ਨਾਨ ਕੀਤਾ ਜਾਏ।

SikhNet (Spanish)ni bañándose en las estaciones de peregrinos,

ਨਾ ਤੂ ਆਵਹਿ ਵਸਿ; ਧਰਤੀ ਧਾਈਐ ॥

naa too aaveh vas; dharatee dhaaeeai |

Sant Singh KhalsaNo one can bring You under control, by wandering all over the world.
Manmohan SinghThou, O Lord, comest not in the mortal's power by roaming the world through.
Manmohan Singh (Punjabi)ਤੂੰ ਹੇ ਸੁਆਮੀ! ਸੰਸਾਰ ਅੰਦਰ ਰਟਨ ਕਰਨ ਦੁਆਰਾ, ਪ੍ਰਾਣੀ ਦੇ ਵੱਸ ਵਿੱਚ ਨਹੀਂ ਆਉਂਦਾ।
Fareedkot Teekaਚਾਹੋ ਬਹੁਤ ਧਰਤੀ ਮੇਂ ਭੀ ਧਾਈਏ ਤਾਂ ਵੀ ਵਸ ਨਹੀਂ ਤੂ ਆਵਤਾ॥
Prof. Sahib Singh(ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,

ਪਦ ਅਰਥ ਧਰਤੀ ਧਾਈਐ = ਸਾਰੀ ਧਰਤੀ ਉਤੇ ਜੇ ਦੌੜਦੇ ਫਿਰੀਏ।

SikhNet (Spanish)ni viajando por todo el mundo,

ਨਾ ਤੂ ਆਵਹਿ ਵਸਿ; ਕਿਤੈ ਸਿਆਣਪੈ ॥

naa too aaveh vas; kitai siaanapai |

Sant Singh KhalsaNo one can bring You under control, by any clever tricks.
Manmohan SinghThou, O Lord, comest not in the mortal's power through any cleverness.
Manmohan Singh (Punjabi)ਤੂੰ ਹੇ ਸੁਆਮੀ! ਕਿਸੇ ਭੀ ਚਤੁਰਾਈ ਰਾਹੀਂ ਪ੍ਰਾਣੀ ਦੇ ਵੱਸ ਵਿੱਚ ਨਹੀਂ ਆਉਂਦਾ।
Fareedkot Teekaਕਿਸੇ ਸਿਆਣਪ ਕਰ ਕੇ ਭੀ ਤੂੰ ਵਸ ਨਹੀਂ ਆਵਤਾ॥
Prof. Sahib Singhਕਿਸੇ ਚਤੁਰਾਈ-ਸਿਆਣਪ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
SikhNet (Spanish)ni siendo conocedor y astuto,

ਨਾ ਤੂ ਆਵਹਿ ਵਸਿ; ਬਹੁਤਾ ਦਾਨੁ ਦੇ ॥

naa too aaveh vas; bahutaa daan de |

Sant Singh KhalsaNo one can bring You under control, by giving huge donations to charities.
Manmohan SinghThou comest not in man's power by giving plentiful alms.
Manmohan Singh (Punjabi)ਤੂੰ ਘਣਾ ਪੁੰਨਦਾਨ ਦੇਣ ਦੁਆਰਾ, ਇਨਸਾਨ ਦੇ ਵੱਸ ਵਿੱਚ ਨਹੀਂ ਆਉਂਦਾ।
Fareedkot Teekaਬਹੁਤਾ ਦਾਨ ਦੇਨੇ ਸੇ ਭੀ ਤੂੰ ਵਸ ਨਹੀਂ ਆਵਤਾ॥
Prof. Sahib Singhਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)।

ਪਦ ਅਰਥ ਦੇ = ਦੇ ਕੇ।

SikhNet (Spanish)ni dando más y más caridades,

ਸਭੁ ਕੋ ਤੇਰੈ ਵਸਿ; ਅਗਮ ਅਗੋਚਰਾ ॥

sabh ko terai vas; agam agocharaa |

Sant Singh KhalsaEveryone is under Your power, O inaccessible, unfathomable Lord.
Manmohan SinghAll are in Thy power, O my Inaccessible and Inapprehensible Lord.
Manmohan Singh (Punjabi)ਸਾਰੇ ਤੇਰੇ ਵੱਸ ਵਿੱਚ ਹਨ, ਹੇ ਮੈਂਡੇ ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰੇ ਪ੍ਰਭੂ!
Fareedkot Teekaਹੇ ਅਗਮ ਅਗੋਚਰਾ! ਸਭ ਕੋਈ ਤੇਰੇ ਵਸ ਹੈ॥
Prof. Sahib Singhਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ)।

ਪਦ ਅਰਥ ਅਗਮ = ਹੇ ਅਪਹੁੰਚ! ਅਗੋਚਰ = ਅ-ਗੋ-ਚਰ। ਗੋ = ਗਿਆਨ ਇੰਦ੍ਰੇ। ਚਰ = ਪਹੁੰਚ। ਅਗੋਚਰ = ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਸਭੁ ਕੋ = ਹਰੇਕ ਜੀਵ

SikhNet (Spanish)pues todos están bajo Tu Influjo.

ਤੂ ਭਗਤਾ ਕੈ ਵਸਿ; ਭਗਤਾ ਤਾਣੁ ਤੇਰਾ ॥੧੦॥

too bhagataa kai vas; bhagataa taan teraa |10|

Sant Singh KhalsaYou are under the control of Your devotees; You are the strength of Your devotees. ||10||
Manmohan SinghThou, O Lord, art in the power of Thine devoted slaves. Thou art the strength of Thy saints.
Manmohan Singh (Punjabi)ਤੂੰ, ਹੇ ਸਾਈਂ, ਆਪਣਿਆਂ ਭਗਤਾਂ ਗੋਲਿਆਂ ਦੇ ਵੱਸ ਵਿੱਚ ਹੈਂ। ਤੂੰ ਹੀ ਆਪਣੇ ਸੰਤਾਂ ਦੀ ਸੱਤਿਆ ਹੈਂ।
Fareedkot Teekaਤੂੰ ਭਗਤਾਂ ਕੇ ਵਸ ਹੈਂ, ਭਗਤਾਂ ਕੋ ਤੇਰਾ ਹੀ ਬਲ ਹੈ॥੧੦॥☬ਸੰਸਾਰ ਦੁਖ ਨਿਵਰਤੀ ਕੇ ਵਾਸਤੇ ਵੈਦ ਕਹਿਤੇ ਹੈਂ:
Prof. Sahib Singhਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਤੇਰਾ ਸਿਮਰਨ ਕਰਦੇ ਹਨ, (ਕਿਉਂਕਿ) ਤੇਰਾ ਭਜਨ-ਸਿਮਰਨ ਕਰਨ ਵਾਲਿਆਂ ਨੂੰ (ਸਿਰਫ਼) ਤੇਰਾ ਆਸਰਾ-ਪਰਨਾ ਹੁੰਦਾ ਹੈ ॥੧੦॥

ਪਦ ਅਰਥ ਤਾਣੁ = ਬਲ, ਆਸਰਾ। ਭਗਤ = ਭਜਨ ਕਰਨ ਵਾਲੇ। ਵਸਿ = ਵੱਸ ਵਿਚ।॥੧੦॥

SikhNet (Spanish)Oh Dios Insondable e Imperceptible, estás bajo la influencia de Tus Devotos y ellos se apoyan sólo en Ti.(10)
Answers quote the Granth verbatim with Ang citations. AI commentary is not Gurbani and not a religious ruling.