ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਹਰਿ ਸਿਮਰਤ; ਤੇਰੀ ਜਾਇ ਬਲਾਇ ॥
har simarat; teree jaae balaae |
Sant Singh KhalsaRemembering the Lord in meditation, your misfortune shall be taken away,
Manmohan SinghBy remembering God, thy calamity shall be averted,
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,
Fareedkot Teekaਹੇ ਭਾਈ! ਹਰੀ ਕੇ ਸਿਮਰਨ ਕਰ ਤੇਰੀ (ਬਲਾਇ) ਅਵਿਦ੍ਯਾ ਜਾਤੀ ਰਹੇਗੀ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ।ਪਦ ਅਰਥ ਜਾਇ = ਚਲੀ ਜਾਏਗੀ। ਬਲਾਇ = ਵੈਰਨ।
SikhNet (Spanish)Contemplando al Señor, la maldad en ti se va
ਸਰਬ ਕਲਿਆਣ; ਵਸੈ ਮਨਿ ਆਇ ॥੧॥
sarab kaliaan; vasai man aae |1|
Sant Singh Khalsaand all joy shall come to abide in your mind. ||1||
Manmohan Singhand all the joys shall come and abide within thy mind.
Manmohan Singh (Punjabi)ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।
Fareedkot Teekaਸਰਬ (ਕਲਿਆਣ) ਸੁਖ ਮਨ ਮੇਂ ਆ ਵਸੇਗਾ॥੧॥
Prof. Sahib Singh(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ॥੧॥ਪਦ ਅਰਥ ਕਲਿਆਣ = ਸੁਖ। ਸਰਬ ਕਲਿਆਣ = ਸਾਰੇ ਹੀ ਸੁਖ ॥੧॥
SikhNet (Spanish)y el Éxtasis Eterno nace en ti.(1)
ਭਜੁ ਮਨ ਮੇਰੇ; ਏਕੋ ਨਾਮ ॥
bhaj man mere; eko naam |
Sant Singh KhalsaMeditate, O my mind, on the One Name.
Manmohan SinghMeditate thou, O my mind, on the Name alone.
Manmohan Singh (Punjabi)ਤੂੰ ਕੇਵਲ ਨਾਮ ਦਾ ਆਰਾਧਨ ਕਰ।
Fareedkot Teekaਹੇ ਭਾਈ! ਏਕ ਨਾਮ ਕੋ ਜਪ॥
Prof. Sahib Singhਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ।ਪਦ ਅਰਥ ਮਨ ਮੇਰੇ = ਹੇ ਮੇਰੇ ਮਨ!
SikhNet (Spanish)Medita, oh mi mente, en el Único Nombre de Dios,
ਜੀਅ ਤੇਰੇ ਕੈ; ਆਵੈ ਕਾਮ ॥੧॥ ਰਹਾਉ ॥
jeea tere kai; aavai kaam |1| rahaau |
Sant Singh KhalsaIt alone shall be of use to your soul. ||1||Pause||
Manmohan SinghIt shall be of avail unto thy soul. Pause.
Manmohan Singh (Punjabi)ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।
Fareedkot Teekaਤੇਰੇ ਜੀਅ ਕੇ ਕਾਮ ਆਵੇਗਾ, ਭਾਵ ਯਹਿ ਕਿ ਤੇਰੀ ਸਹਾਇਤਾ ਕਰੇਗਾ॥੧॥ ਰਹਾਉ ॥
Prof. Sahib Singhਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ॥੧॥ ਰਹਾਉ ॥ਪਦ ਅਰਥ ਜੀਅ ਕੈ ਕਾਮਿ = ਜਿੰਦ ਦੇ ਕੰਮ ॥੧॥ ਰਹਾਉ ॥
SikhNet (Spanish)Éste es el Único Consuelo de tu Alma. (1-Pausa)
ਰੈਣਿ ਦਿਨਸੁ; ਗੁਣ ਗਾਉ ਅਨੰਤਾ ॥
rain dinas; gun gaau anantaa |
Sant Singh KhalsaNight and day, sing the Glorious Praises of the Infinite Lord,
Manmohan SinghNight and day, sing the praises of the Infinite Lord.
Manmohan Singh (Punjabi)ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,
Fareedkot Teekaਰਾਤ ਦਿਨ ਤਿਸ (ਅਨੰਤਾ) ਪਰਮੇਸ੍ਵਰ ਕੇ ਗੁਣ ਗਾਇਨ ਕਰ॥
Prof. Sahib Singh(ਹੇ ਭਾਈ!) ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ,ਪਦ ਅਰਥ ਰੈਣਿ = ਰਾਤ। ਗੁਣ ਅਨੰਤਾ = ਬੇਅੰਤ ਪ੍ਰਭੂ ਦੇ ਗੁਣ।
SikhNet (Spanish)Día y noche habita en la Alabanza Infinita del Señor,
ਗੁਰ ਪੂਰੇ ਕਾ; ਨਿਰਮਲ ਮੰਤਾ ॥੨॥
gur poore kaa; niramal mantaa |2|
Sant Singh Khalsathrough the Pure Mantra of the Perfect Guru. ||2||
Manmohan Singhas per the holy instruction of the Perfect Guru.
Manmohan Singh (Punjabi)ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।
Fareedkot Teekaਪੂਰੇ ਗੁਰਾਂ ਕਾ ਨਿਰਮਲ ਮੰਤ੍ਰ ਲੇ ਕਰ॥੨॥
Prof. Sahib Singhਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ॥੨॥ਪਦ ਅਰਥ ਨਿਰਮਲ = ਪਵਿੱਤਰ। ਮੰਤਾ = ਉਪਦੇਸ਼ ॥੨॥
SikhNet (Spanish)a través de la Inmaculada Palabra del Shabd del Perfecto Guru.(2)
ਛੋਡਿ ਉਪਾਵ; ਏਕ ਟੇਕ ਰਾਖੁ ॥
chhodd upaav; ek ttek raakh |
Sant Singh KhalsaGive up other efforts, and place your faith in the Support of the One Lord.
Manmohan SinghRenounce other efforts, and put thy faith in thy Lord alone.
Manmohan Singh (Punjabi)ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।
Fareedkot Teekaਔਰ ਉਪਾਵ ਛੋਡ ਕਰ ਏਕ ਪਰਮੇਸ੍ਵਰ ਕਾ ਆਸਰਾ ਧਾਰਨ ਕਰੋ॥
Prof. Sahib Singh(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ।ਪਦ ਅਰਥ ਉਪਾਵ = {ਲਫ਼ਜ਼, 'ਉਪਾਉ' ਤੋਂ ਬਹੁ-ਵਚਨ}। ਟੇਕ = ਆਸਰਾ।
SikhNet (Spanish)Deja todos los demás esfuerzos, y descansa tu esperanza en el Uno,
ਮਹਾ ਪਦਾਰਥੁ; ਅੰਮ੍ਰਿਤ ਰਸੁ ਚਾਖੁ ॥੩॥
mahaa padaarath; amrit ras chaakh |3|
Sant Singh KhalsaTaste the Ambrosial Essence of this, the greatest treasure. ||3||
Manmohan SinghThus shalt thou taste nectar relish, the supremely precious commodity.
Manmohan Singh (Punjabi)ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।
Fareedkot Teekaਮਹਾਂ ਪਦਾਰਥ ਜੋ ਗ੍ਯਾਨ ਹੈ, ਤਿਸ ਕਾ ਰਸ ਜੋ ਬ੍ਰਹਮਾ ਨੰਦ ਰੂਪ ਅੰਮ੍ਰਿਤ ਹੈ ਤਿਸ ਕੋ (ਚਾਖੁ) ਅਸ੍ਟਾਦਨ ਕਰ॥੩॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ-ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ॥੩॥ਪਦ ਅਰਥ ਮਹਾ ਪਦਾਰਥੁ = ਸਭ ਤੋਂ ਸ੍ਰੇਸ਼ਟ ਪਦਾਰਥ ॥੩॥
SikhNet (Spanish)y así prueba el Néctar Ambrosial de la Gran Esencia. (3)
ਬਿਖਮ ਸਾਗਰੁ; ਤੇਈ ਜਨ ਤਰੇ ॥
bikham saagar; teee jan tare |
Sant Singh KhalsaThey alone cross over the treacherous world-ocean,
Manmohan SinghThose person alone, cross the formidable ocean,
Manmohan Singh (Punjabi)ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,
Fareedkot Teekaਸੰਸਾਰ ਰੂਪ ਕਠਨ ਸਾਮੁਦ੍ਰ ਸੇ ਵਹੀ ਪੁਰਸ ਗਿਆਨ ਕਰ ਤਰੇ ਹੈਂ॥
Prof. Sahib Singhਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ,ਪਦ ਅਰਥ ਬਿਖਮ = ਔਖਾ। ਤੇਈ ਜਨ = ਉਹੀ ਬੰਦੇ।
SikhNet (Spanish)Sólo podrá nadar a través del terrible mar de las existencias materiales,
ਨਾਨਕ; ਜਾ ਕਉ ਨਦਰਿ ਕਰੇ ॥੪॥੬੮॥੧੩੭॥
naanak; jaa kau nadar kare |4|68|137|
Sant Singh KhalsaO Nanak, upon whom the Lord casts His Glance of Grace. ||4||68||137||
Manmohan Singhon whom, O Nanak, the Lord casts a His merciful glance.
Manmohan Singh (Punjabi)ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਆਪ ਪਰਮੇਸ੍ਵਰ ਕ੍ਰਿਪਾ ਦ੍ਰਿਸਟੀ ਕਰੇ ਹੈਂ॥੪॥੬੮॥੧੩੭॥
Prof. Sahib Singhਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ॥੪॥੬੮॥੧੩੭॥ਪਦ ਅਰਥ ਨਦਰਿ = ਨਿਗਾਹ ॥੪॥
SikhNet (Spanish)aquél que obtenga la Misericordia y la Gracia del Señor.(4-68-137)