ੴ

ਸਿੱਖਬਾਣੀ · SikhBani

Ang 193

Sri Guru Granth Sahib · Raag Gauree · 5 shabads, 55 lines
Translations
Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino

ਤੂੰ ਸਮਰਥੁ; ਤੂੰਹੈ ਮੇਰਾ ਸੁਆਮੀ ॥

toon samarath; toonhai meraa suaamee |

Sant Singh KhalsaYou are All-powerful, You are my Lord and Master.
Manmohan SinghThou art Omnipotent and Thou alone art my Master.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਹੈ, ਤੇ ਕੇਵਲ ਤੂੰ ਹੀ ਮੇਰਾ ਮਾਲਕ ਹੈ।
Fareedkot Teekaਤੂੰ ਸਾਮਰਥ ਹੈ, ਯਾਂ ਤੇ ਤੂੰ ਹੀ ਮੇਰਾ ਸ੍ਵਾਮੀ ਹੈਂ॥
Prof. Sahib Singh(ਹੇ ਪਾਰਬ੍ਰਹਮ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਮੇਰਾ ਮਾਲਕ ਹੈਂ (ਮੈਨੂੰ ਤੇਰਾ ਹੀ ਆਸਰਾ ਹੈ)।

ਪਦ ਅਰਥ ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ, ਸਭ ਕੁਝ ਕਰਨ ਜੋਗਾ। ਸੁਆਮੀ = ਮਾਲਕ।

SikhNet (Spanish)Tú eres Todopoderoso, oh mi Maestro;

ਸਭੁ ਕਿਛੁ ਤੁਮ ਤੇ; ਤੂੰ ਅੰਤਰਜਾਮੀ ॥੧॥

sabh kichh tum te; toon antarajaamee |1|

Sant Singh KhalsaEverything comes from You; You are the Inner-knower, the Searcher of hearts. ||1||
Manmohan SinghEverything flows from, Thee Thou art the Inner-knower.
Manmohan Singh (Punjabi)ਸਭ ਕੁਝ ਤੇਰੇ ਪਾਸੋਂ ਜਾਰੀ ਹੁੰਦਾ ਹੈ। ਤੂੰ ਅੰਦਰ ਦੀ ਜਾਨਣ ਵਾਲਾ ਹੈ।
Fareedkot Teekaਸਰਬ ਜਗਤ ਤੇਰੇ ਸੇ ਹੈ ਔਰ ਤੂੰ ਅੰਤਰਜਾਮੀ ਹੈਂ॥੧॥
Prof. Sahib Singhਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਪ੍ਰੇਰਨਾ ਨਾਲ ਹੀ ਹੋ ਰਿਹਾ ਹੈ ॥੧॥

ਪਦ ਅਰਥ ਤੁਮ ਤੇ = ਤੈਥੋਂ, ਤੇਰੀ ਮਰਜ਼ੀ ਨਾਲ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੧॥

SikhNet (Spanish)todo fluye de Ti; Tú eres el Conocedor de lo íntimo de mi corazón.(1)

ਪਾਰਬ੍ਰਹਮ; ਪੂਰਨ ਜਨ ਓਟ ॥

paarabraham; pooran jan ott |

Sant Singh KhalsaThe Perfect Supreme Lord God is the Support of His humble servant.
Manmohan SinghThe perfect Transcendent Lord is the support of His serf.
Manmohan Singh (Punjabi)ਮੁਕੰਮਲ ਉਤਕ੍ਰਿਸ਼ਟਤ ਸਾਹਿਬ ਆਪਣੇ ਨਫ਼ਰ ਦਾ ਆਸਰਾ ਹੈ।
Fareedkot Teekaਹੇ ਪੂਰਨ ਪਾਰਬ੍ਰਹਮ! ਤੂੰ ਹੀ (ਜਨ) ਦਾਸੋਂ ਕਾ ਆਸਰਾ ਹੈਂ॥
Prof. Sahib Singhਹੇ ਸਰਬ-ਵਿਆਪਕ ਪਾਰਬ੍ਰਹਮ ਪ੍ਰਭੂ! ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ! ਪੂਰਨ = ਹੇ ਸਰਬ-ਵਿਆਪਕ ਪ੍ਰਭੂ! ਜਨ = ਸੇਵਕ।

SikhNet (Spanish)El Señor Perfecto y Trascendente es el Refugio de Su Sirviente;

ਤੇਰੀ ਸਰਣਿ; ਉਧਰਹਿ ਜਨ ਕੋਟਿ ॥੧॥ ਰਹਾਉ ॥

teree saran; udhareh jan kott |1| rahaau |

Sant Singh KhalsaMillions are saved in Your Sanctuary. ||1||Pause||
Manmohan SinghSeeking Thine shelter millions of persons are saved, (O Master). Pause.
Manmohan Singh (Punjabi)ਤੇਰੀ ਸ਼ਰਣਾਗਤਿ ਸੰਭਾਲ ਕੇ ਕ੍ਰੋੜਾਂ ਹੀ ਪੁਰਸ਼ ਪਾਰ ਉਤਰ ਗਏ ਹਨ, (ਹੇ ਮਾਲਕ)। ਠਹਿਰਾਉ।
Fareedkot Teekaਤੇਰੀ ਸਰਣ ਕਰਣੇ ਕਰ ਕੋਟ ਜਨੋਂ ਕਾ ਉਧਾਰ ਹੋਤਾ ਹੈ॥੧॥ ਰਹਾਉ ॥
Prof. Sahib Singhਕ੍ਰੋੜਾਂ ਹੀ ਮਨੁੱਖ ਤੇਰੀ ਸਰਨ ਪੈ ਕੇ (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਉਧਰਹਿ = (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ। ਕੋਟਿ = ਕ੍ਰੋੜਾਂ ॥੧॥ ਰਹਾਉ ॥

SikhNet (Spanish)así innumerables personas son salvadas y emancipadas.(1-Pausa)

ਜੇਤੇ ਜੀਅ; ਤੇਤੇ ਸਭਿ ਤੇਰੇ ॥

jete jeea; tete sabh tere |

Sant Singh KhalsaAs many creatures as there are - they are all Yours.
Manmohan SinghAs many as the creatures are, they are all Thine.
Manmohan Singh (Punjabi)ਜਿੰਨੇ ਭੀ ਜੀਵ-ਜੰਤੂ ਹਨ, ਉਹ ਸਮੂਹ ਤੇਰੇ ਹਨ।
Fareedkot Teekaਜਿਤਨੇ ਜੀਵ ਹੈਂ ਸਰਬ ਤੇਰੇ ਹੀ ਹੈਂ॥
Prof. Sahib Singh(ਹੇ ਪਾਰਬ੍ਰਹਮ! ਜਗਤ ਵਿਚ) ਜਿਤਨੇ ਭੀ ਜੀਵ ਹਨ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਜੇਤੇ ਤੇਤੇ = ਜਿਤਨੇ ਭੀ ਹਨ ਉਹ ਸਾਰੇ। ਤੇਤੇ = ਤਿਤਨੇ। ਸਭਿ = ਸਾਰੇ।

SikhNet (Spanish)Todas las criaturas existentes son Tuyas,

ਤੁਮਰੀ ਕ੍ਰਿਪਾ ਤੇ; ਸੂਖ ਘਨੇਰੇ ॥੨॥

tumaree kripaa te; sookh ghanere |2|

Sant Singh KhalsaBy Your Grace, all sorts of comforts are obtained. ||2||
Manmohan SinghFrom Thine grace many comforts ensue.
Manmohan Singh (Punjabi)ਤੇਰੀ ਮਿਹਰ ਤੋਂ ਬਹੁਤੇ ਆਰਾਮ ਪ੍ਰਾਪਤ ਪ੍ਰਾਪਤ ਹੁੰਦੇ ਹਨ।
Fareedkot Teekaਤੁਮਾਰੀ ਕ੍ਰਿਪਾ ਕਰ (ਘਨੇਰੇ) ਬਹੁਤ ਸੁਖ ਹੋਤੇ ਹੈਂ॥੨॥
Prof. Sahib Singhਤੇਰੀ ਮਿਹਰ ਨਾਲ ਹੀ (ਜੀਵਾਂ ਨੂੰ) ਅਨੇਕਾਂ ਸੁਖ ਮਿਲ ਰਹੇ ਹਨ ॥੨॥

ਪਦ ਅਰਥ ਘਨੇਰੇ = ਅਨੇਕਾਂ ॥੨॥

SikhNet (Spanish)y es Tu Gracia La que las lleva hasta la Paz. (2)

ਜੋ ਕਿਛੁ ਵਰਤੈ; ਸਭ ਤੇਰਾ ਭਾਣਾ ॥

jo kichh varatai; sabh teraa bhaanaa |

Sant Singh KhalsaWhatever happens, is all according to Your Will.
Manmohan SinghWhat-ever happens, all that is in thy will.
Manmohan Singh (Punjabi)ਜਿਹੜਾ ਕੁਝ ਭੀ ਵਾਪਰਦਾ ਹੈ, ਉਹ ਸਮੂਹ ਤੇਰੀ ਰਜ਼ਾ ਅੰਦਰ ਹੈ।
Fareedkot Teekaਜੋ ਕੁਛ ਵਰਤ ਰਹਾ ਹੈ, ਸੋ ਸਭ ਤੇਰਾ ਭਾਣਾ ਹੈ॥
Prof. Sahib Singh(ਹੇ ਪਾਰਬ੍ਰਹਮ! ਸੰਸਾਰ ਵਿਚ) ਜੋ ਕੁਝ ਵਾਪਰ ਰਿਹਾ ਹੈ, ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ।

ਪਦ ਅਰਥ ਤੇਰਾ ਭਾਣਾ = ਤੇਰੀ ਰਜ਼ਾ, ਜੋ ਕੁਝ ਤੈਨੂੰ ਪਸੰਦ ਆਉਂਦਾ ਹੈ।

SikhNet (Spanish)Todo lo que sucede es por Tu Voluntad,

ਹੁਕਮੁ ਬੂਝੈ; ਸੋ ਸਚਿ ਸਮਾਣਾ ॥੩॥

hukam boojhai; so sach samaanaa |3|

Sant Singh KhalsaOne who understands the Hukam of the Lord's Command, is absorbed in the True Lord. ||3||
Manmohan SinghHe, who understands his command, gets absorbed in the True Lord.
Manmohan Singh (Punjabi)ਜੋ ਉਸ ਦੇ ਫ਼ੁਰਮਾਨ ਨੂੰ ਸਮਝਦਾ ਹੈ, ਉਹ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਹੇ ਸਚ ਸ੍ਵਰੂਪ! ਜੋ ਤੇਰੇ ਹੁਕਮ ਕੋ ਬੂਝਤਾ ਹੈ, ਸੋਈ ਤੇਰੇ ਮੇਂ ਸਮਾਣਾ ਹੈ॥੩॥
Prof. Sahib Singhਜੇਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਸਚਿ = ਸਦਾ-ਥਿਰ ਨਾਮ ਵਿਚ ॥੩॥

SikhNet (Spanish)y aquél que acepta Tu Voluntad se inmerge en Ti. (3)

ਕਰਿ ਕਿਰਪਾ; ਦੀਜੈ ਪ੍ਰਭ ਦਾਨੁ ॥

kar kirapaa; deejai prabh daan |

Sant Singh KhalsaPlease grant Your Grace, God, and bestow this gift
Manmohan SinghMy Master, be kind and grant that boon,
Manmohan Singh (Punjabi)ਮੇਰੇ ਮਾਲਕ, ਮਿਹਰਬਾਨੀ ਕਰਕੇ ਦਾਤ ਬਖਸ਼,
Fareedkot Teekaਹੇ ਪ੍ਰਭੂ! ਅਪਨੀ ਕ੍ਰਿਪਾ ਕਰ ਕੇ ਯਹ ਦਾਨ ਦੀਜੀਯੇ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Señor, sé Misericordioso con Nanak y bendícelo

ਨਾਨਕ ਸਿਮਰੈ; ਨਾਮੁ ਨਿਧਾਨੁ ॥੪॥੬੬॥੧੩੫॥

naanak simarai; naam nidhaan |4|66|135|

Sant Singh Khalsaupon Nanak, that he may meditate on the treasure of the Naam. ||4||66||135||
Manmohan Singhso that Nanak may meditate on thine Name-treasure.
Manmohan Singh (Punjabi)ਤਾਂ ਕਿ ਨਾਨਕ ਤੇਰੇ ਨਾਮ ਦੇ ਖ਼ਜ਼ਾਨੇ ਦਾ ਆਰਾਧਨ ਕਰੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਨਾਮ ਜੋ ਨਿਧਾਨ ਹੈ ਤਿਸ ਕੋ ਸਿਮਰਨ ਕਰੂੰ॥੪॥੬੬॥੧੩੫॥☬ਸੰਤ ਜਨੋ ਕੀ ਉਪਮਾ:
Prof. Sahib Singhਤਾ ਕਿ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰਦਾ ਰਹੇ (ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁਖਾਂ ਦਾ) ਖ਼ਜ਼ਾਨਾ ਹੈ ॥੪॥੬੬॥੧੩੫॥

ਪਦ ਅਰਥ ਨਾਨਕ = ਹੇ ਨਾਨਕ! ਨਿਧਾਨੁ = ਖ਼ਜ਼ਾਨਾ ॥੪॥

SikhNet (Spanish)para que pueda habitar en Tu Nombre, oh Tesoro de toda Virtud. (4-66-135)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਤਾ ਕਾ ਦਰਸੁ; ਪਾਈਐ ਵਡਭਾਗੀ ॥

taa kaa daras; paaeeai vaddabhaagee |

Sant Singh KhalsaBy great good fortune, the Blessed Vision of His Darshan is obtained,
Manmohan SinghThrough very good fortune, God's vision is obtained by him,
Manmohan Singh (Punjabi)ਮਹਾਨ ਚੰਗੇ ਨਸੀਬਾਂ ਰਾਹੀਂ ਤੇਰਾ ਉਸ ਨੂੰ ਦੀਦਾਰ ਪਰਾਪਤ ਹੁੰਦਾ ਹੈ,
Fareedkot Teekaਜਿਨ ਕੀ ਪ੍ਰੀਤੀ ਰਾਮ ਨਾਮ ਸੇ ਲਗੀ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ,
SikhNet (Spanish)Por la más grande y buena fortuna, uno comparte la Visión del Santo,

ਜਾ ਕੀ; ਰਾਮ ਨਾਮਿ ਲਿਵ ਲਾਗੀ ॥੧॥

jaa kee; raam naam liv laagee |1|

Sant Singh Khalsaby those who are lovingly absorbed in the Lord's Name. ||1||
Manmohan Singhwho has enshrined love for the Lord's Name.
Manmohan Singh (Punjabi)ਜਿਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਲਗੀ ਹੋਈ ਹੈ।
Fareedkot Teekaਤਿਨ ਕਾ ਦਰਸ਼ਨ ਵਡੇ ਪੁੰਨੋਂ ਕਰ ਪਾਈਏ ਹੈ॥੧॥
Prof. Sahib Singhਜਿਸ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੧॥

ਪਦ ਅਰਥ ਰਾਮ ਨਾਮਿ = ਰਾਮ ਦੇ ਨਾਮ ਵਿਚ। ਲਿਵ = ਲਗਨ ॥੧॥

SikhNet (Spanish)cuya Alma está entonada en el Naam, el Nombre del Señor.(1)

ਜਾ ਕੈ; ਹਰਿ ਵਸਿਆ ਮਨ ਮਾਹੀ ॥

jaa kai; har vasiaa man maahee |

Sant Singh KhalsaThose whose minds are filled with the Lord,
Manmohan SinghHe in whose heart god abides,
Manmohan Singh (Punjabi)ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ,
Fareedkot Teekaਜਿਨ ਕੇ ਮਨ ਮੇਂ ਹਰੀ ਬਸਿਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ,

ਪਦ ਅਰਥ ਮਾਹੀ = ਮਾਹਿ, ਵਿਚ।

SikhNet (Spanish)Quien enaltece al Señor en su mente,

ਤਾ ਕਉ ਦੁਖੁ; ਸੁਪਨੈ ਭੀ ਨਾਹੀ ॥੧॥ ਰਹਾਉ ॥

taa kau dukh; supanai bhee naahee |1| rahaau |

Sant Singh Khalsado not suffer pain, even in dreams. ||1||Pause||
Manmohan Singhgets not pain even in dream. Pause.
Manmohan Singh (Punjabi)ਉਸ ਨੂੰ ਸੁਪਨੇ ਵਿੱਚ ਵੀ ਪੀੜ ਨਹੀਂ ਵਾਪਰਦੀ। ਠਹਿਰਾਉ।
Fareedkot Teekaਤਿਨ ਕੋ ਸ੍ਵਪਨ ਮਾਤ੍ਰ ਭੀ ਦੁਖ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਤਾ ਕਉ = ਉਸ (ਮਨੁੱਖ) ਨੂੰ ॥੧॥ ਰਹਾਉ ॥

SikhNet (Spanish)no conoce la tristeza, ni siquiera en sueños. (1-Pausa)

ਸਰਬ ਨਿਧਾਨ; ਰਾਖੇ ਜਨ ਮਾਹਿ ॥

sarab nidhaan; raakhe jan maeh |

Sant Singh KhalsaAll treasures have been placed within the minds of His humble servants.
Manmohan SinghAll the treasures of goodness, the Lord has placed within his slave's mind.
Manmohan Singh (Punjabi)ਚੰਗਿਆਈਆਂ ਦੇ ਸਮੂਹ ਖ਼ਜ਼ਾਨੇ ਪ੍ਰਭੂ ਨੇ ਆਪਣੇ ਗੋਲੇ ਦੇ ਚਿੱਤ ਅੰਦਰ ਟਿਕਾਏ ਹਨ।
Fareedkot Teekaਹਰੀ ਨੇ ਅਪਨੇ (ਜਨ) ਦਾਸੋਂ ਕੇ ਮਨ ਮੇਂ ਸਰਬ ਵਸਤੂਓਂ ਕੇ (ਨਿਧਾਨ) ਭੰਡਾਰੇ ਰਾਖੇ ਹੈਂ॥
Prof. Sahib Singh(ਹੇ ਭਾਈ! ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ।

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)El Sirviente de Dios aprecia el Tesoro de todo Bien,

ਤਾ ਕੈ ਸੰਗਿ; ਕਿਲਵਿਖ ਦੁਖ ਜਾਹਿ ॥੨॥

taa kai sang; kilavikh dukh jaeh |2|

Sant Singh KhalsaIn their company, sinful mistakes and sorrows are taken away. ||2||
Manmohan SinghIn his company sins and sorrows are effaced.
Manmohan Singh (Punjabi)ਉਸ ਦੀ ਸੰਗਤ ਅੰਦਰ ਪਾਪ ਤੇ ਸੰਤਾਪ ਦੂਰ ਹੋ ਜਾਂਦੇ ਹਨ।
Fareedkot Teekaਤਿਨ ਕਾ ਸੰਗ ਕਰਨੇ ਸੇ (ਕਿਲਵਿਖ) ਜੋ ਬ੍ਰਹਮਹਤ੍ਯਾਦਿ ਪਾਪ ਹੈ, ਪੁਨਾ ਤਿਨ ਪਾਪੋਂ ਕਾ ਫਲ ਜੋ ਦੁਖ ਹੈ, ਸੋ ਸਰਬ ਚਲੇ ਜਾਤੇ ਹੈਂ॥੨॥
Prof. Sahib Singhਅਜੇਹੇ ਸੇਵਕ ਦੀ ਸੰਗਤਿ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ ॥੨॥

ਪਦ ਅਰਥ ਕਿਲਵਿਖ = ਪਾਪ ॥੨॥

SikhNet (Spanish)y en su Compañía todos los errores y tristezas le son borrados.(2)

ਜਨ ਕੀ ਮਹਿਮਾ; ਕਥੀ ਨ ਜਾਇ ॥

jan kee mahimaa; kathee na jaae |

Sant Singh KhalsaThe Glories of the Lord's humble servants cannot be described.
Manmohan SinghThe praise of God's attendant cannot be described.
Manmohan Singh (Punjabi)ਰੱਬ ਦੇ ਟਹਿਲੂਏ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।
Fareedkot Teekaਦਾਸ ਕੀ ਉਪਮਾ ਕਥਨ ਕਰੀ ਨਹੀਂ ਜਾਤੀ ਹੈ॥
Prof. Sahib Singh(ਹੇ ਭਾਈ! ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਮਹਿਮਾ = ਵਡਿਆਈ, ਆਤਮਕ ਉੱਚਤਾ।

SikhNet (Spanish)Es imposible hablar de las virtudes del Sirviente de Dios,

ਪਾਰਬ੍ਰਹਮੁ; ਜਨੁ ਰਹਿਆ ਸਮਾਇ ॥੩॥

paarabraham; jan rahiaa samaae |3|

Sant Singh KhalsaThe servants of the Supreme Lord God remain absorbed in Him. ||3||
Manmohan SinghThe attendant remains absorbed in the supreme Lord.
Manmohan Singh (Punjabi)ਟਹਿਲੂਆਂ ਸ਼ਰੋਮਣੀ ਸਾਹਿਬ ਅੰਦਰ ਲੀਨ ਰਹਿੰਦਾ ਹੈ।
Fareedkot Teekaਪਾਰਬ੍ਰਹਮ ਮੇਂ ਦਾਸ ਅਭੇਦ ਹੋ ਰਹਾ ਹੈ॥੩॥
Prof. Sahib Singhਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੩॥

ਪਦ ਅਰਥ ਜਨੁ = ਸੇਵਕ ॥੩॥

SikhNet (Spanish)porque su ser está repleto de la Presencia del Señor Trascendente.(3)

ਕਰਿ ਕਿਰਪਾ; ਪ੍ਰਭ ਬਿਨਉ ਸੁਨੀਜੈ ॥

kar kirapaa; prabh binau suneejai |

Sant Singh KhalsaGrant Your Grace, God, and hear my prayer:
Manmohan SinghShow mercy, O Lord, and hear my supplication.
Manmohan Singh (Punjabi)ਮਿਹਰ ਧਾਰ ਹੇ ਸਾਈਂ! ਅਤੇ ਮੇਰੀ ਪ੍ਰਾਰਥਨਾ ਸੁਣ।
Fareedkot Teekaਤਾਂ ਤੇ ਪਰਮੇਸ੍ਵਰ ਪੈ ਐਸੇ ਪਾਰ੍ਰਥਨਾ ਕਰੇ ਕਿ ਹੇ ਪ੍ਰਭ ਜੀ ਅਪਨੀ ਕ੍ਰਿਪਾ ਕਰ ਕੇ ਮੇਰੀ ਬੇਨਤੀ ਸੁਨੀਏ॥
Prof. Sahib Singhਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ! ਬਿਨਉ = ਬੇਨਤੀ। ਸੁਨੀਐ = ਸੁਣ।

SikhNet (Spanish)En Tu Misericordia, oh mi Dios, escucha la oración de Nanak,

ਦਾਸ ਕੀ ਧੂਰਿ; ਨਾਨਕ ਕਉ ਦੀਜੈ ॥੪॥੬੭॥੧੩੬॥

daas kee dhoor; naanak kau deejai |4|67|136|

Sant Singh Khalsaplease bless Nanak with the dust of the feet of Your slave. ||4||67||136||
Manmohan SinghBless Nanak with the dust of thy slave's feet.
Manmohan Singh (Punjabi)੍ਰਨਾਨਕ ਨੂੰ ਆਪਣੇ ਗੋਲੇ ਦੇ ਚਰਨਾਂ ਦੀ ਧੂੜ ਦੀ ਦਾਤ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸ ਕੀ ਚਰਨ ਰੇਨ ਮੁਝ ਕੋ ਦੀਜੀਏ॥੪॥੬੭॥੧੩੬॥
Prof. Sahib Singhਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ ॥੪॥੬੭॥੧੩੬॥

ਪਦ ਅਰਥ ਕਉ = ਨੂੰ ॥੪॥

SikhNet (Spanish)y bendícelo con el Polvo de los Pies de Tus Santos. (4-67-136)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਹਰਿ ਸਿਮਰਤ; ਤੇਰੀ ਜਾਇ ਬਲਾਇ ॥

har simarat; teree jaae balaae |

Sant Singh KhalsaRemembering the Lord in meditation, your misfortune shall be taken away,
Manmohan SinghBy remembering God, thy calamity shall be averted,
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,
Fareedkot Teekaਹੇ ਭਾਈ! ਹਰੀ ਕੇ ਸਿਮਰਨ ਕਰ ਤੇਰੀ (ਬਲਾਇ) ਅਵਿਦ੍ਯਾ ਜਾਤੀ ਰਹੇਗੀ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ।

ਪਦ ਅਰਥ ਜਾਇ = ਚਲੀ ਜਾਏਗੀ। ਬਲਾਇ = ਵੈਰਨ।

SikhNet (Spanish)Contemplando al Señor, la maldad en ti se va

ਸਰਬ ਕਲਿਆਣ; ਵਸੈ ਮਨਿ ਆਇ ॥੧॥

sarab kaliaan; vasai man aae |1|

Sant Singh Khalsaand all joy shall come to abide in your mind. ||1||
Manmohan Singhand all the joys shall come and abide within thy mind.
Manmohan Singh (Punjabi)ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।
Fareedkot Teekaਸਰਬ (ਕਲਿਆਣ) ਸੁਖ ਮਨ ਮੇਂ ਆ ਵਸੇਗਾ॥੧॥
Prof. Sahib Singh(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ॥੧॥

ਪਦ ਅਰਥ ਕਲਿਆਣ = ਸੁਖ। ਸਰਬ ਕਲਿਆਣ = ਸਾਰੇ ਹੀ ਸੁਖ ॥੧॥

SikhNet (Spanish)y el Éxtasis Eterno nace en ti.(1)

ਭਜੁ ਮਨ ਮੇਰੇ; ਏਕੋ ਨਾਮ ॥

bhaj man mere; eko naam |

Sant Singh KhalsaMeditate, O my mind, on the One Name.
Manmohan SinghMeditate thou, O my mind, on the Name alone.
Manmohan Singh (Punjabi)ਤੂੰ ਕੇਵਲ ਨਾਮ ਦਾ ਆਰਾਧਨ ਕਰ।
Fareedkot Teekaਹੇ ਭਾਈ! ਏਕ ਨਾਮ ਕੋ ਜਪ॥
Prof. Sahib Singhਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ।

ਪਦ ਅਰਥ ਮਨ ਮੇਰੇ = ਹੇ ਮੇਰੇ ਮਨ!

SikhNet (Spanish)Medita, oh mi mente, en el Único Nombre de Dios,

ਜੀਅ ਤੇਰੇ ਕੈ; ਆਵੈ ਕਾਮ ॥੧॥ ਰਹਾਉ ॥

jeea tere kai; aavai kaam |1| rahaau |

Sant Singh KhalsaIt alone shall be of use to your soul. ||1||Pause||
Manmohan SinghIt shall be of avail unto thy soul. Pause.
Manmohan Singh (Punjabi)ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।
Fareedkot Teekaਤੇਰੇ ਜੀਅ ਕੇ ਕਾਮ ਆਵੇਗਾ, ਭਾਵ ਯਹਿ ਕਿ ਤੇਰੀ ਸਹਾਇਤਾ ਕਰੇਗਾ॥੧॥ ਰਹਾਉ ॥
Prof. Sahib Singhਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ॥੧॥ ਰਹਾਉ ॥

ਪਦ ਅਰਥ ਜੀਅ ਕੈ ਕਾਮਿ = ਜਿੰਦ ਦੇ ਕੰਮ ॥੧॥ ਰਹਾਉ ॥

SikhNet (Spanish)Éste es el Único Consuelo de tu Alma. (1-Pausa)

ਰੈਣਿ ਦਿਨਸੁ; ਗੁਣ ਗਾਉ ਅਨੰਤਾ ॥

rain dinas; gun gaau anantaa |

Sant Singh KhalsaNight and day, sing the Glorious Praises of the Infinite Lord,
Manmohan SinghNight and day, sing the praises of the Infinite Lord.
Manmohan Singh (Punjabi)ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,
Fareedkot Teekaਰਾਤ ਦਿਨ ਤਿਸ (ਅਨੰਤਾ) ਪਰਮੇਸ੍ਵਰ ਕੇ ਗੁਣ ਗਾਇਨ ਕਰ॥
Prof. Sahib Singh(ਹੇ ਭਾਈ!) ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ,

ਪਦ ਅਰਥ ਰੈਣਿ = ਰਾਤ। ਗੁਣ ਅਨੰਤਾ = ਬੇਅੰਤ ਪ੍ਰਭੂ ਦੇ ਗੁਣ।

SikhNet (Spanish)Día y noche habita en la Alabanza Infinita del Señor,

ਗੁਰ ਪੂਰੇ ਕਾ; ਨਿਰਮਲ ਮੰਤਾ ॥੨॥

gur poore kaa; niramal mantaa |2|

Sant Singh Khalsathrough the Pure Mantra of the Perfect Guru. ||2||
Manmohan Singhas per the holy instruction of the Perfect Guru.
Manmohan Singh (Punjabi)ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।
Fareedkot Teekaਪੂਰੇ ਗੁਰਾਂ ਕਾ ਨਿਰਮਲ ਮੰਤ੍ਰ ਲੇ ਕਰ॥੨॥
Prof. Sahib Singhਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ॥੨॥

ਪਦ ਅਰਥ ਨਿਰਮਲ = ਪਵਿੱਤਰ। ਮੰਤਾ = ਉਪਦੇਸ਼ ॥੨॥

SikhNet (Spanish)a través de la Inmaculada Palabra del Shabd del Perfecto Guru.(2)

ਛੋਡਿ ਉਪਾਵ; ਏਕ ਟੇਕ ਰਾਖੁ ॥

chhodd upaav; ek ttek raakh |

Sant Singh KhalsaGive up other efforts, and place your faith in the Support of the One Lord.
Manmohan SinghRenounce other efforts, and put thy faith in thy Lord alone.
Manmohan Singh (Punjabi)ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।
Fareedkot Teekaਔਰ ਉਪਾਵ ਛੋਡ ਕਰ ਏਕ ਪਰਮੇਸ੍ਵਰ ਕਾ ਆਸਰਾ ਧਾਰਨ ਕਰੋ॥
Prof. Sahib Singh(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ।

ਪਦ ਅਰਥ ਉਪਾਵ = {ਲਫ਼ਜ਼, 'ਉਪਾਉ' ਤੋਂ ਬਹੁ-ਵਚਨ}। ਟੇਕ = ਆਸਰਾ।

SikhNet (Spanish)Deja todos los demás esfuerzos, y descansa tu esperanza en el Uno,

ਮਹਾ ਪਦਾਰਥੁ; ਅੰਮ੍ਰਿਤ ਰਸੁ ਚਾਖੁ ॥੩॥

mahaa padaarath; amrit ras chaakh |3|

Sant Singh KhalsaTaste the Ambrosial Essence of this, the greatest treasure. ||3||
Manmohan SinghThus shalt thou taste nectar relish, the supremely precious commodity.
Manmohan Singh (Punjabi)ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।
Fareedkot Teekaਮਹਾਂ ਪਦਾਰਥ ਜੋ ਗ੍ਯਾਨ ਹੈ, ਤਿਸ ਕਾ ਰਸ ਜੋ ਬ੍ਰਹਮਾ ਨੰਦ ਰੂਪ ਅੰਮ੍ਰਿਤ ਹੈ ਤਿਸ ਕੋ (ਚਾਖੁ) ਅਸ੍ਟਾਦਨ ਕਰ॥੩॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ-ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ॥੩॥

ਪਦ ਅਰਥ ਮਹਾ ਪਦਾਰਥੁ = ਸਭ ਤੋਂ ਸ੍ਰੇਸ਼ਟ ਪਦਾਰਥ ॥੩॥

SikhNet (Spanish)y así prueba el Néctar Ambrosial de la Gran Esencia. (3)

ਬਿਖਮ ਸਾਗਰੁ; ਤੇਈ ਜਨ ਤਰੇ ॥

bikham saagar; teee jan tare |

Sant Singh KhalsaThey alone cross over the treacherous world-ocean,
Manmohan SinghThose person alone, cross the formidable ocean,
Manmohan Singh (Punjabi)ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,
Fareedkot Teekaਸੰਸਾਰ ਰੂਪ ਕਠਨ ਸਾਮੁਦ੍ਰ ਸੇ ਵਹੀ ਪੁਰਸ ਗਿਆਨ ਕਰ ਤਰੇ ਹੈਂ॥
Prof. Sahib Singhਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ,

ਪਦ ਅਰਥ ਬਿਖਮ = ਔਖਾ। ਤੇਈ ਜਨ = ਉਹੀ ਬੰਦੇ।

SikhNet (Spanish)Sólo podrá nadar a través del terrible mar de las existencias materiales,

ਨਾਨਕ; ਜਾ ਕਉ ਨਦਰਿ ਕਰੇ ॥੪॥੬੮॥੧੩੭॥

naanak; jaa kau nadar kare |4|68|137|

Sant Singh KhalsaO Nanak, upon whom the Lord casts His Glance of Grace. ||4||68||137||
Manmohan Singhon whom, O Nanak, the Lord casts a His merciful glance.
Manmohan Singh (Punjabi)ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਆਪ ਪਰਮੇਸ੍ਵਰ ਕ੍ਰਿਪਾ ਦ੍ਰਿਸਟੀ ਕਰੇ ਹੈਂ॥੪॥੬੮॥੧੩੭॥
Prof. Sahib Singhਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ॥੪॥੬੮॥੧੩੭॥

ਪਦ ਅਰਥ ਨਦਰਿ = ਨਿਗਾਹ ॥੪॥

SikhNet (Spanish)aquél que obtenga la Misericordia y la Gracia del Señor.(4-68-137)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਹਿਰਦੈ; ਚਰਨ ਕਮਲ ਪ੍ਰਭ ਧਾਰੇ ॥

hiradai; charan kamal prabh dhaare |

Sant Singh KhalsaI have enshrined the Lotus Feet of God within my heart.
Manmohan SinghWithin my mind I have placed the Lord's lotus feet,
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਠਾਕੁਰ ਦੇ ਕੰਵਲ ਰੂਪੀ ਚਰਨ ਟਿਕਾਏ ਹਨ,
Fareedkot Teekaਹਮ ਨੇ ਹਿਰਦੇ ਮੇਂ ਪ੍ਰਭੂ ਕੇ ਚਰਨ ਕਮਲ ਧਾਰਨ ਕੀਏ ਹੈਂ॥
Prof. Sahib Singh(ਹੇ ਮੇਰੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿਚ ਟਿਕਾਂਦੇ ਹਨ,

ਪਦ ਅਰਥ ਚਰਨ ਕਮਲ ਪ੍ਰਭ = ਪ੍ਰਭੂ ਦੇ ਕੌਲ-ਫੁੱਲਾਂ ਵਰਗੇ ਸੋਹਣੇ ਚਰਨ।

SikhNet (Spanish)He enaltecido los Pies de Loto de Dios en mi corazón

ਪੂਰੇ ਸਤਿਗੁਰ ਮਿਲਿ; ਨਿਸਤਾਰੇ ॥੧॥

poore satigur mil; nisataare |1|

Sant Singh KhalsaMeeting the Perfect True Guru, I am emancipated. ||1||
Manmohan Singhand am emancipated by meeting the perfect True Guru.
Manmohan Singh (Punjabi)ਅਤੇ ਪੂਰਨ ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪਾਰ ਉਤਰ ਗਿਆ ਹਾਂ।
Fareedkot Teekaਪੂਰਨ ਸਤਿਗੁਰੋਂ ਕੇ ਸਾਥ ਮਿਲਨੇ ਕਰ ਗੁਰਾਂ ਨੇ ਉਧਾਰੇ ਹੈਂ॥੧॥
Prof. Sahib Singhਪੂਰੇ ਸਤਿਗੁਰੂ ਨੂੰ ਮਿਲ ਕੇ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥

ਪਦ ਅਰਥ ਸਤਿਗੁਰ ਮਿਲਿ = ਗੁਰੂ ਨੂੰ ਮਿਲ ਕੇ। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ॥੧॥

SikhNet (Spanish)y encontrando al Perfecto y Verdadero Guru, he sido liberado.(1)

ਗੋਵਿੰਦ ਗੁਣ ਗਾਵਹੁ; ਮੇਰੇ ਭਾਈ ॥

govind gun gaavahu; mere bhaaee |

Sant Singh KhalsaSing the Glorious Praises of the Lord of the Universe, O my Siblings of Destiny.
Manmohan SinghChant the glories of the world Lord O my brother.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ, ਹੇ ਮੇਰੇ ਵੀਰ!
Fareedkot Teekaਹੇ ਮੇਰੇ ਭਾਈ: ਗੋਵਿੰਦ ਕੇ ਗੁਣ ਗਾਇਨ ਕਰੋ॥
Prof. Sahib Singhਹੇ ਮੇਰੇ ਭਾਈ! ਗੋਬਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੋ।

ਪਦ ਅਰਥ ਭਾਈ = ਹੇ ਭਾਈ!

SikhNet (Spanish)Canta las Gloriosas Alabanzas del Señor del Universo.

ਮਿਲਿ ਸਾਧੂ; ਹਰਿ ਨਾਮੁ ਧਿਆਈ ॥੧॥ ਰਹਾਉ ॥

mil saadhoo; har naam dhiaaee |1| rahaau |

Sant Singh KhalsaJoining the Holy Saints, meditate on the Lord's Name. ||1||Pause||
Manmohan SinghMeeting the Saints, meditate upon God's Name. Pause.
Manmohan Singh (Punjabi)ਸੰਤ ਨੂੰ ਮਿਲ ਕੇ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੋ। ਠਹਿਰਾਉ।
Fareedkot Teekaਔਰ ਸੰਤ ਜਨੋਂ ਕੋ ਮਿਲ ਕਰ ਨਾਮ ਕੇ ਧ੍ਯਾਵਨੇ ਵਾਲੇ ਬਨੋ॥੧॥ ਰਹਾਉ ॥
Prof. Sahib Singhਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ ॥੧॥ ਰਹਾਉ ॥

ਪਦ ਅਰਥ ਸਾਧੂ = ਗੁਰੂ। ਧਿਆਈ = ਧਿਆਇ, ਸਿਮਰ ॥੧॥ ਰਹਾਉ ॥

SikhNet (Spanish)Oh Hermanos del Destino, acercándose a los Santos, mediten en el Naam.(1-Pausa)

ਦੁਲਭ ਦੇਹ; ਹੋਈ ਪਰਵਾਨੁ ॥

dulabh deh; hoee paravaan |

Sant Singh KhalsaThis human body, so difficult to obtain, is redeemed
Manmohan SinghThen the difficult to obtain body is approved,
Manmohan Singh (Punjabi)ਉਦੋਂ ਮੁਸ਼ਕਲ ਨਾਲ ਮਿਲਣ ਵਾਲਾ ਸਰੀਰ ਕਬੂਲ ਪੈ ਜਾਂਦਾ ਹੈ,
Fareedkot Teekaਹੇ ਭਾਈ! ਤਿਨ ਪੁਰਸ਼ੋਂ ਕੀ ਦੁਰਲਭ ਦੇਹ ਪਰਵਾਨ ਭਈ ਹੈ॥
Prof. Sahib Singh(ਹੇ ਮੇਰੇ ਭਾਈ!) ਉਹਨਾਂ ਦਾ ਮਨੁੱਖਾ ਸਰੀਰ-ਬੜੀ ਕਠਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ-(ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ,

ਪਦ ਅਰਥ ਦੇਹ = ਸਰੀਰ, ਮਨੁੱਖਾ ਸਰੀਰ। ਦੁਲਭ = ਜੇਹੜਾ ਬੜੀ ਮੁਸ਼ਕਲ ਨਾਲ ਮਿਲਦਾ ਹੈ। ਤੇ = ਤੋਂ।

SikhNet (Spanish)Este cuerpo humano, tan difícil de obtener, es redimido

ਸਤਿਗੁਰ ਤੇ; ਪਾਇਆ ਨਾਮ ਨੀਸਾਨੁ ॥੨॥

satigur te; paaeaa naam neesaan |2|

Sant Singh Khalsawhen one receives the banner of the Naam from the True Guru. ||2||
Manmohan Singhwhen the mortal receives the 'Name certificate' from the True Guru.
Manmohan Singh (Punjabi)ਜਦ ਪ੍ਰਾਨੀ ਨੂੰ ਸੱਚੇ ਗੁਰਾਂ ਪਾਸੋਂ ਨਾਮ ਦਾ ਪਰਵਾਨਾ ਮਿਲ ਜਾਂਦਾ ਹੈ।
Fareedkot Teekaਜਿਨ੍ਹੋਂ ਨੈ ਸਤਿਗੁਰੋਂ ਸੇ ਨਾਮ ਰੂਪੀ (ਨੀਸਾਨੁ) ਪਰਵਾਨਾ ਪਾਇਆ ਹੈ॥੨॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ-ਸਫ਼ਰ ਵਿਚ) ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ ॥੨॥

ਪਦ ਅਰਥ ਨੀਸਾਨੁ = ਪਰਵਾਨਾ, ਰਾਹਦਾਰੀ ॥੨॥

SikhNet (Spanish)cuando uno recibe el Estandarte del Naam, del Verdadero Guru. (2)

ਹਰਿ ਸਿਮਰਤ; ਪੂਰਨ ਪਦੁ ਪਾਇਆ ॥

har simarat; pooran pad paaeaa |

Sant Singh KhalsaMeditating in remembrance on the Lord, the state of perfection is attained.
Manmohan SinghBy remembering God, the perfect status is obtained.
Manmohan Singh (Punjabi)ਰੱਬ ਨੂੰ ਚੇਤੇ ਕਰਨ ਨਾਲ ਮੁਕੰਮਲ ਮਰਤਬਾ ਮਿਲ ਜਾਂਦਾ ਹੈ।
Fareedkot Teekaਹੇ ਭਾਈ! ਹਰੀ ਕੇ ਸਿਮਰਨ ਕਰ ਪੂਰਨ ਪਦ ਪ੍ਰਾਪਤਿ ਭਇਆ ਹੈ॥
Prof. Sahib Singh(ਹੇ ਮੇਰੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਜਿਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ।

ਪਦ ਅਰਥ ਪੂਰਨ ਪਦੁ = ਉਹ ਆਤਮਕ ਦਰਜਾ ਜਿਥੇ ਉਕਾਈ ਦੀ ਗੁੰਜੈਸ਼ ਨਹੀਂ ਰਹਿੰਦੀ।

SikhNet (Spanish)Meditando en el Señor, el Estado de Perfección es obtenido.

ਸਾਧਸੰਗਿ; ਭੈ ਭਰਮ ਮਿਟਾਇਆ ॥੩॥

saadhasang; bhai bharam mittaaeaa |3|

Sant Singh KhalsaIn the Saadh Sangat, the Company of the Holy, fear and doubt depart. ||3||
Manmohan SinghIn the Society of Saints, dread and doubt depart.
Manmohan Singh (Punjabi)ਸਤਿ ਸੰਗਤ ਅੰਦਰ ਡਰ ਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਸਾਧੂਓਂ ਕੀ ਸੰਗਤ ਕਰ ਭੈ ਔਰ ਭ੍ਰਮ ਨਿਵਿਰਤ ਕੀਆ ਹੈ॥੩॥
Prof. Sahib Singhਸਾਧ ਸੰਗਤਿ ਵਿਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ ॥੩॥

ਪਦ ਅਰਥ ਸੰਗਿ = ਸੰਗਤਿ ਵਿਚ ॥੩॥

SikhNet (Spanish)En la Saad Sangat, la Compañía de los Santos, el miedo y la duda desaparecen. (3)

ਜਤ ਕਤ ਦੇਖਉ; ਤਤ ਰਹਿਆ ਸਮਾਇ ॥

jat kat dekhau; tat rahiaa samaae |

Sant Singh KhalsaWherever I look, there I see the Lord pervading.
Manmohan SinghWherever I behold, there the Lord is pervading.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਪ੍ਰਭੂ ਰਮ ਰਿਹਾ ਹੈ।
Fareedkot Teekaਜਹਾਂ ਤਹਾਂ ਦੇਖਤਾ ਹੂੰ ਤਹਾਂ ਏਕ ਪਰਮੇਸ੍ਵਰ ਹੀ ਸਮਾਇ ਰਹਾ ਹੈ॥
Prof. Sahib Singh(ਹੇ ਮੇਰੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਜਿਧਰ ਭੀ ਵੇਖਦਾ ਹਾਂ, ਉਧਰ ਹੀ ਪਰਮਾਤਮਾ ਵਿਆਪਕ ਦਿੱਸਦਾ ਹੈ।

ਪਦ ਅਰਥ ਜਤ ਕਤ = ਜਿਧਰ ਕਿਧਰ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ (ਹੀ)।

SikhNet (Spanish)A donde sea que volteo a ver, ahí veo al Señor prevaleciendo,

ਨਾਨਕ ਦਾਸ; ਹਰਿ ਕੀ ਸਰਣਾਇ ॥੪॥੬੯॥੧੩੮॥

naanak daas; har kee saranaae |4|69|138|

Sant Singh KhalsaSlave Nanak has entered the Lord's Sanctuary. ||4||69||138||
Manmohan SinghServant Nanak has entered God's Sanctuary.
Manmohan Singh (Punjabi)ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਤਾਂ ਤੇ ਮੈਂ ਤਿਸ ਹਰੀ ਕੀ ਸ਼ਰਣ ਕੋ ਪ੍ਰਾਪਤ ਭਇਆ ਹੂੰ॥੪॥੬੯॥੧੩੮॥☬ਪ੍ਰਾਰਥਨਾ ਕਰਤੇ ਹੈਂ:
Prof. Sahib Singhਹੇ ਨਾਨਕ! ਸੇਵਕ ਪ੍ਰਭੂ ਦੀ ਸਰਨ ਵਿਚ ਹੀ ਟਿਕੇ ਰਹਿੰਦੇ ਹਨ ॥੪॥੬੯॥੧੩੮॥
SikhNet (Spanish)el Esclavo Nanak ha entrado en el Santuario del Señor.(4-69-138)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan Dev, Quinto Canal Divino.

ਗੁਰ ਜੀ ਕੇ; ਦਰਸਨ ਕਉ ਬਲਿ ਜਾਉ ॥

gur jee ke; darasan kau bal jaau |

Sant Singh KhalsaI am a sacrifice to the Blessed Vision of the Guru's Darshan.
Manmohan SinghI am a sacrifice unto the vision of the Reverend Guru.
Manmohan Singh (Punjabi)ਮੈਂ ਪੂਜਯ ਗੁਰਾਂ ਦੇ ਦੀਦਾਰ ਉਤੇ ਕੁਰਬਾਨ ਜਾਂਦਾ ਹਾਂ।
Fareedkot Teekaਗੁਰੂ ਜੀ ਕੇ ਦਰਸ਼ਨ ਕੇ ਬਲਿਹਾਰੇ ਜਾਊਂ॥
Prof. Sahib Singh(ਹੇ ਭਾਈ!) ਮੈਂ ਸਤਿਗੁਰੂ ਜੀ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser por tener la Grandiosa Visión del Darshan del Guru.

ਜਪਿ ਜਪਿ ਜੀਵਾ; ਸਤਿਗੁਰ ਨਾਉ ॥੧॥

jap jap jeevaa; satigur naau |1|

Sant Singh KhalsaChanting and meditating on the Name of the True Guru, I live. ||1||
Manmohan SinghI live by continuously repeating the name of the true Guru.
Manmohan Singh (Punjabi)ਸੱਚੇ ਗੁਰਾਂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਮੈਂ ਜੀਊਂਦਾ ਹਾਂ।
Fareedkot Teekaਔਰ ਸਤਿਗੁਰੋਂ ਕੇ ਨਾਮ ਕੋ ਜਪ ਜਪ ਕਰ ਕੇ ਜੀਵੋਂ॥੧॥
Prof. Sahib Singhਸਤਿਗੁਰੂ ਦਾ ਨਾਮ ਚੇਤੇ ਕਰ ਕੇ ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

ਪਦ ਅਰਥ ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

SikhNet (Spanish)Al cantar y meditar en el Naam del Guru Verdadero, vivo.(1)

ਪਾਰਬ੍ਰਹਮ ਪੂਰਨ ਗੁਰਦੇਵ ॥

paarabraham pooran guradev |

Sant Singh KhalsaO Supreme Lord God, O Perfect Divine Guru,
Manmohan SinghO my Lord incarnate, Perfect and Luminous Guru,
Manmohan Singh (Punjabi)ਹੇ ਮੇਰੇ ਪ੍ਰਭੂ-ਸਰੂਪ, ਪੂਰੇ ਅਤੇ ਪ੍ਰਕਾਸ਼ਵਾਨ ਗੁਰੂ,
Fareedkot Teekaਹੇ ਪਾਰਬ੍ਰਹਮ ਪੂਰਨ (ਗੁਰ) ਸਰਬ ਸੇ ਅਧਿਕ ਪ੍ਰਗਾਸ ਸ੍ਵਰੂਪ!॥
Prof. Sahib Singhਹੇ ਪੂਰਨ ਪਾਰਬ੍ਰਹਮ! ਹੇ ਗੁਰਦੇਵ!

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ!

SikhNet (Spanish)Oh Supremo Señor Dios, oh Perfecto Guru Divino,

ਕਰਿ ਕਿਰਪਾ; ਲਾਗਉ ਤੇਰੀ ਸੇਵ ॥੧॥ ਰਹਾਉ ॥

kar kirapaa; laagau teree sev |1| rahaau |

Sant Singh Khalsashow mercy to me, and commit me to Your service. ||1||Pause||
Manmohan Singhshow mercy, that I may take to thy service. Pause.
Manmohan Singh (Punjabi)ਰਹਿਮਤ ਧਾਰ ਤਾਂ ਜੋ ਮੈਂ ਤੇਰੀ ਚਾਕਰੀ ਅੰਦਰ ਜੁਟ ਜਾਵਾਂ। ਠਹਿਰਾਉ।
Fareedkot Teekaਐਸੀ ਕ੍ਰਿਪਾ ਕਰੋ ਜੋ ਤੇਰੀ ਭਗਤੀ ਮੇਂ ਲਗ ਰਹੂੰ॥੧॥ ਰਹਾਉ ॥
Prof. Sahib Singhਕਿਰਪਾ ਕਰ, ਮੈਂ ਤੇਰੀ ਸੇਵਾ-ਭਗਤੀ ਵਿਚ ਲੱਗਾ ਰਹਾਂ ॥੧॥ ਰਹਾਉ ॥

ਪਦ ਅਰਥ ਲਾਗਉ = ਲਾਗਉਂ, ਮੈਂ ਲੱਗਾ ਰਹਾਂ ॥੧॥ ਰਹਾਉ ॥

SikhNet (Spanish)muéstrame Tu Misericordia y ponme a Tu Servicio. (1-Pausa)

ਚਰਨ ਕਮਲ; ਹਿਰਦੈ ਉਰ ਧਾਰੀ ॥

charan kamal; hiradai ur dhaaree |

Sant Singh KhalsaI enshrine His Lotus Feet within my heart.
Manmohan SinghGuru's lotus feet, I clasp to my mind and heart.
Manmohan Singh (Punjabi)ਗੁਰਾਂ ਦੇ ਕੇਵਲ ਰੂਪੀ ਚਰਨ ਮੈਂ ਆਪਣੇ ਮਨ ਤੇ ਦਿਲ ਨਾਲ ਲਾਈ ਰਖਦਾ ਹਾਂ।
Fareedkot Teekaਗੁਰੋਂ ਕੇ ਚਰਨ ਕਮਲੋਂ ਕੋ ਹਿਰਦੇ ਮੇਂ ਧਾਰਨ ਕਰੂੰ॥
Prof. Sahib Singh(ਇਸ ਵਾਸਤੇ, ਹੇ ਭਾਈ! ਗੁਰੂ ਦੇ) ਸੋਹਣੇ ਚਰਨ ਮੈਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾਂਦਾ ਹਾਂ।

ਪਦ ਅਰਥ ਉਰ = {उरस्} ਹਿਰਦਾ।

SikhNet (Spanish)Enaltezco Sus Pies de Loto en mi corazón

ਮਨ ਤਨ ਧਨ; ਗੁਰ ਪ੍ਰਾਨ ਅਧਾਰੀ ॥੨॥

man tan dhan; gur praan adhaaree |2|

Sant Singh KhalsaI offer my mind, body and wealth to the Guru, the Support of the breath of life. ||2||
Manmohan SinghI tender My mind, body and wealth to the Guru, the prop of my very life.
Manmohan Singh (Punjabi)ਮੈਂ ਆਪਣੀ ਆਤਮਾ ਦੇਹਿ ਅਤੇ ਦੌਲਤ ਆਪਣੀ ਜਿੰਦ ਜਾਨ ਦੇ ਆਸਰੇ ਗੁਰਾਂ ਨੂੰ ਸਮਰਪਨ ਕਰਦਾ ਹਾਂ।
Fareedkot Teekaਔਰ ਕਹੂੰ ਕਿ ਹੇ ਗੁਰੋ ਤਨ ਮਨ ਧਨ ਤਥਾ ਪ੍ਰਾਣੋਂ ਕਾ ਆਸਰਾ ਆਪ ਹੀ ਹੋ॥੨॥
Prof. Sahib Singhਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹਨ ॥੨॥

ਪਦ ਅਰਥ ਗੁਰ = ਗੁਰ (ਚਰਨ), ਗੁਰੂ ਦੇ ਚਰਨ। ਅਧਾਰੀ = ਆਸਰਾ ॥੨॥

SikhNet (Spanish)y ofrezco mi mente, cuerpo y mi riqueza al Guru, el Soporte de la respiración de la vida. (2)

ਸਫਲ ਜਨਮੁ; ਹੋਵੈ ਪਰਵਾਣੁ ॥

safal janam; hovai paravaan |

Sant Singh KhalsaMy life is prosperous, fruitful and approved;
Manmohan SinghMy life is rendered profitable and acceptable,
Manmohan Singh (Punjabi)ਮੇਰਾ ਜੀਵਨ ਲਾਭਦਾਇਕ ਅਤੇ ਮਕਬੂਲ ਹੋ ਗਿਆ ਹੈ,
Fareedkot Teekaਜਨਮ (ਪਰਵਾਣੁ) ਨਿਸਚੇ ਕਰ ਕੇ ਸਫਲ ਹੋਵੈ ਹੈ॥
Prof. Sahib Singh(ਹੇ ਭਾਈ!) (ਇਸ ਤਰ੍ਹਾਂ ਤੇਰਾ ਮਨੁੱਖਾ) ਜਨਮ ਕਾਮਯਾਬ ਹੋ ਜਾਇਗਾ ਤੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਇਂਗਾ,

ਪਦ ਅਰਥ ਪਰਵਾਣੁ = ਕਬੂਲ।

SikhNet (Spanish)Mi vida es próspera, fructífera y aprobada,

ਗੁਰੁ ਪਾਰਬ੍ਰਹਮੁ; ਨਿਕਟਿ ਕਰਿ ਜਾਣੁ ॥੩॥

gur paarabraham; nikatt kar jaan |3|

Sant Singh KhalsaI know that the Guru, the Supreme Lord God, is near me. ||3||
Manmohan Singhby deeming close to me the Transcendent Lord Guru.
Manmohan Singh (Punjabi)ਪਰਮ ਪ੍ਰਭੂ, ਗੁਰਾਂ ਨੂੰ ਆਪਣੇ ਨੇੜੇ ਕਰ ਕੇ ਸਮਝਣ ਨਾਲ।
Fareedkot Teekaਹੇ ਪਾਰਬ੍ਰਹਮ! ਤੂੰ ਜੋ ਸਰਬ ਕਾ (ਗੁਰੁ) ਪੂਜ੍ਯ ਹੈਂ ਤਿਸ ਤੇਰੇ ਕੋ ਨਿਕਟ ਕਰ ਕੇ ਜਾਨੂੰ॥੩॥
Prof. Sahib Singhਜੇ ਗੁਰੂ ਨੂੰ ਪਾਰਬ੍ਰਹਮ ਪ੍ਰਭੂ ਨੂੰ (ਸਦਾ ਆਪਣੇ) ਨੇੜੇ ਵੱਸਦਾ ਸਮਝੇਂ ॥੩॥

ਪਦ ਅਰਥ ਨਿਕਟਿ = ਨੇੜੇ ॥੩॥

SikhNet (Spanish)sé que el Guru, el Señor Supremo está muy cerca de mí.(3)

ਸੰਤ ਧੂਰਿ; ਪਾਈਐ ਵਡਭਾਗੀ ॥

sant dhoor; paaeeai vaddabhaagee |

Sant Singh KhalsaBy great good fortune, I have obtained the dust of the feet of the Saints.
Manmohan SinghThrough the greatest good luck, the dust of Saints feet is obtained.
Manmohan Singh (Punjabi)ਬਹੁਤ ਚੰਗੇ ਨਸੀਬਾਂ ਰਾਹੀਂ ਸਾਧੂਆਂ ਦੇ ਚਰਨਾਂ ਦੀ ਖਾਕ ਪਰਾਪਤ ਹੁੰਦੀ ਹੈ।
Fareedkot Teekaਸੰਤੋਂ ਕੀ ਚਰਨ ਧੂੜ ਬੜੇ ਪੁਨੋਂ ਕਰ ਕੇ ਪਾਈਤੀ ਹੈ॥
Prof. Sahib Singhਹੇ ਨਾਨਕ! ਗੁਰੂ-ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ।

ਪਦ ਅਰਥ ਸੰਤ ਧੂਰਿ = ਗੁਰੂ-ਸੰਤ ਦੇ ਚਰਨਾਂ ਦੀ ਧੂੜ।

SikhNet (Spanish)Dice Nanak; por una muy buena fortuna, he obtenido el Polvo de los Pies de los Santos,

ਨਾਨਕ ਗੁਰ ਭੇਟਤ; ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥

naanak gur bhettat; har siau liv laagee |4|70|139|

Sant Singh KhalsaO Nanak, meeting the Guru, I have fallen in love with the Lord. ||4||70||139||
Manmohan SinghNanak, by meeting the Guru, the love with God is contracted.
Manmohan Singh (Punjabi)ਨਾਨਕ ਗੁਰਾਂ ਨੂੰ ਮਿਲ ਪੈਣ ਦੁਆਰਾ, ਵਾਹਿਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਪਾਈ ਹੈ, ਗੁਰੋਂ ਕੇ ਸਾਥ ਮਿਲਨੇ ਸੇ ਤਿਨੋ ਕੀ ਹੇ ਹਰੀ! ਤੇਰੇ ਸਾਥ ਪ੍ਰੀਤੀ ਲਗੀ ਹੈ॥੪॥੭੦॥੧੩੯॥☬ਉਪਦੇਸ਼:
Prof. Sahib Singhਗੁਰੂ ਨੂੰ ਮਿਲਿਆਂ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲੱਗ ਜਾਂਦੀ ਹੈ ॥੪॥੭੦॥੧੩੯॥

ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਿਆਂ। ਲਿਵ = ਲਗਨ ॥੪॥

SikhNet (Spanish)he encontrando al Guru y me he enamorado del Señor. (4-70-139)

Open this shabad →

Ang 193 of 1430