ੴ

ਸਿੱਖਬਾਣੀ · SikhBani

ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥

charan kamal kee ott udhare sagal jan
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਚਰਨ ਕਮਲ ਕੀ ਓਟ; ਉਧਰੇ ਸਗਲ ਜਨ ॥

charan kamal kee ott; udhare sagal jan |

Sant Singh KhalsaThrough the Protection and Support of the Lord's lotus feet, all beings are saved.
Manmohan SinghSeeking the refuge of the Lord's lotus feet, all men are emancipated.
Manmohan Singh (Punjabi)ਸੁਆਮੀ ਦੇ ਕੰਵਲ ਚਰਨਾਂ ਦੀ ਪਨਾਹ ਲੈਣ ਦੁਆਰਾ ਸਾਰੇ ਇਨਸਾਨ ਪਰ ਉੱਤਰ ਜਾਂਦੇ ਹਨ।
Fareedkot Teekaਸੰਪੂਰਨ ਸੰਤ ਜਨ ਹਰੀ ਕੇ ਚਰਨ ਕਮਲ ਕੀ ਓਟ ਲੇ ਕਰ ਇਸ ਸੰਸਾਰ ਸੇ ਉਧਰੇ ਹੈਂ॥
Prof. Sahib Singhਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ।

ਪਦ ਅਰਥ ਓਟ = ਆਸਰਾ। ਸਗਲ = ਸਾਰੇ। ਜਨ = ਮਨੁੱਖ। ਕਮਲ = ਕਉਲ ਫੁੱਲ। ਚਰਨ ਕਮਲ = ਕਉਲ ਫੁੱਲ ਵਰਗੇ ਚਰਨ ।

SikhNet (Spanish)Todos los que buscan los Pies de Loto del Señor son emancipados.

ਸੁਣਿ ਪਰਤਾਪੁ ਗੋਵਿੰਦ; ਨਿਰਭਉ ਭਏ ਮਨ ॥

sun parataap govind; nirbhau bhe man |

Sant Singh KhalsaHearing of the Glory of the Lord of the Universe, the mind becomes fearless.
Manmohan SinghHearing of the World-Lord's glory, the mind becomes fearless.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੀ ਵਡਿਆਈ ਸ੍ਰਵਣ ਕਰਨ ਨਾਲ ਆਤਮਾ ਨਿੱਡਰ ਹੋ ਜਾਂਦੀ ਹੈ।
Fareedkot Teekaਗੋਬਿੰਦ ਕੇ ਪ੍ਰਤਾਪ ਕੋ ਸੁਣ ਕਰ ਕੇ ਮਨ ਮੇਂ ਨਿਰਭੈ ਭਏ ਹੈਂ॥
Prof. Sahib Singhਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ।

ਪਦ ਅਰਥ ਪਰਤਾਪੁ = ਵਡਿਆਈ। ਨਿਰਭਉ = ਨਿਡਰ।

SikhNet (Spanish)La mente se libera del miedo escuchando la Gloria del Señor.

ਤੋਟਿ. ਨ ਆਵੈ ਮੂਲਿ; ਸੰਚਿਆ ਨਾਮੁ ਧਨ ॥

tott. na aavai mool; sanchiaa naam dhan |

Sant Singh KhalsaNothing at all is lacking, when one gathers the wealth of the Naam.
Manmohan SinghNothing at all is left wanting, when the wealth of the God's Name is amassed.
Manmohan Singh (Punjabi)ਕਿਸੇ ਵੀ ਚੀਜ਼ ਦੀ ਕਦਾਚਿਤ ਘਾਟ ਨਹੀਂ ਰਹਿ ਜਾਂਦੀ, ਜਦ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤਰ ਕਰ ਲਈ ਜਾਵੇ।
Fareedkot Teekaਪੁਨਾ ਜਿਨੋਂ ਨੇ ਨਾਮ ਧਨੁ ਕੋ (ਸੰਚਿਆ) ਇਕਤ੍ਰ ਕੀਆ ਹੈ, ਤਿਨੋਂ ਕੋ ਮੂਲ ਤੇ ਹੀ ਤੋਟ ਨਹੀਂ ਆਵਤੀ ਹੈ॥
Prof. Sahib Singhਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।

ਪਦ ਅਰਥ ਤੋਟਿ = ਕਮੀ, ਘਾਟਾ। ਨ ਮੂਲਿ = ਕਦੇ ਭੀ ਨਹੀਂ। ਸੰਚਿਆ = ਇਕੱਠਾ ਕੀਤਾ।

SikhNet (Spanish)Si uno acumula las Riquezas del Nombre del Señor, ese Tesoro nunca se acaba.

ਸੰਤ ਜਨਾ ਸਿਉ ਸੰਗੁ; ਪਾਈਐ ਵਡੈ ਪੁਨ ॥

sant janaa siau sang; paaeeai vaddai pun |

Sant Singh KhalsaThe Society of the Saints is obtained, by very good deeds.
Manmohan SinghThe society of the pious persons is obtained by highly meritorious deeds.
Manmohan Singh (Punjabi)ਪਵਿੱਤ੍ਰ ਪੁਰਸ਼ ਦੀ ਸੰਗਤ ਪਰਮ ਚੰਗੇ ਕਰਮਾਂ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਤਿਨ ਸੰਤ ਜਨੋਂ ਕਾ ਮਿਲਾਪੁ ਵੱਡੇ ਪੁੰਨੋਂ ਕਰ ਕੇ ਹੀ ਪਾਈਤਾ ਹੈ॥
Prof. Sahib Singhਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,

ਪਦ ਅਰਥ ਵਡੈ ਪੁਨ = ਚੰਗੇ ਭਾਗਾਂ ਨਾਲ।

SikhNet (Spanish)Te unes a la Sociedad de los Santos del Señor por actos piadosos.

ਆਠ ਪਹਰ ਹਰਿ ਧਿਆਇ; ਹਰਿ ਜਸੁ ਨਿਤ ਸੁਨ ॥੧੭॥

aatth pehar har dhiaae; har jas nit sun |17|

Sant Singh KhalsaTwenty-four hours a day, meditate on the Lord, and listen continually to the Lord's Praises. ||17||
Manmohan SinghThroughout the eight watches of the day, meditate thou, on God and ever hear God's praise.
Manmohan Singh (Punjabi)ਦਿਨ ਦੇ ਅੱਠੇ ਪਹਿਰ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਸਦਾ ਹੀ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰ।
Fareedkot Teekaਤਿਸ ਕੋ ਪਾਇ ਕਰ ਕੇ ਹੇ ਭਾਈ! ਆਠ ਪਹਿਰ ਹਰੀ ਕੋ ਧਿਆਇ ਨਿਤ ਹਰਿ ਜਸ ਕੋ ਸ੍ਰਵਣ ਕਰ॥੧੭॥
Prof. Sahib Singhਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥
SikhNet (Spanish)Lo piadoso es contemplar a Dios siempre y escuchar siempre Su Alabanza. (17)
Answers quote the Granth verbatim with Ang citations. AI commentary is not Gurbani and not a religious ruling.