ੴ

ਸਿੱਖਬਾਣੀ · SikhBani

ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥

deaa karanan dukh haranan ucharanan naam keeratanah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 709, 710 · 5 lines
Translations

ਸਲੋਕ ॥

salok | Ang 709

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦਇਆ ਕਰਣੰ. ਦੁਖ ਹਰਣੰ; ਉਚਰਣੰ ਨਾਮ ਕੀਰਤਨਹ ॥

deaa karanan. dukh haranan; ucharanan naam keeratanah | Ang 709

Sant Singh KhalsaThe Lord grants His Grace, and dispels the pains of those who sing the Kirtan of the Praises of His Name.
Manmohan SinghHe, who sings the praise of the Name, unto him, the Lord shows, mercy and dispels his distress.
Manmohan Singh (Punjabi)ਜੋ ਸਾਈਂ ਦੇ ਨਾਮ ਦਾ ਜੱਸ ਉਚਾਰਨ ਕਰਦਾ ਹੈ, ਉਸ ਉਤੇ ਸਾਈਂ ਮਿਹਰ ਧਾਰਦਾ ਹੈ ਤੇ ਉਸ ਦਾ ਗਮ ਦੂਰ ਕਰ ਦਿੰਦਾ ਹੈ।
Fareedkot Teekaਜਬ ਦਿਆਲ ਪੁਰਖ ਭਗਵਾਨ ਇਸ ਜੀਵ ਪਰ ਦਯਾ ਕਰਤਾ ਹੈ ਤਬ ਇਹ ਦਿਆਲ ਪੁਰਖ ਕਾ ਨਾਮ (ਕੀਰਤਨਹ) ਉਚਾਰਨ ਕਰ ਕੇ ਦੁਖੋਂ ਕੋ ਹਰਤਾ ਹੈ॥
Prof. Sahib Singhਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,

ਪਦ ਅਰਥ ਕੀਰਤਨ = ਸਿਫ਼ਤਿ-ਸਾਲਾਹ, ਵਡਿਆਈ।

SikhNet (Spanish)Cuando uno canta las Alabanzas del Nombre del Señor, el Señor es Compasivo y aligera las penas.

ਦਇਆਲ ਪੁਰਖ ਭਗਵਾਨਹ; ਨਾਨਕ. ਲਿਪਤ ਨ ਮਾਇਆ ॥੧॥

deaal purakh bhagavaanah; naanak. lipat na maaeaa |1| Ang 709

Sant Singh KhalsaWhen the Lord God shows His Kindness, O Nanak, one is no longer engrossed in Maya. ||1||
Manmohan SinghWhen the fortunate Lord Master becomes compassionate, O Nanak, the man is no longer engrossed in worldly attachments.
Manmohan Singh (Punjabi)ਜਦ ਭਾਗਾਂ ਵਾਲਾ ਸਾਈਂ ਮਾਲਕ ਮਿਹਰਬਾਨ ਹੋ ਜਾਂਦਾ ਹੈ, ਹੇ ਨਾਨਕ! ਤਾਂ ਇਨਸਾਨ ਧਨ ਦੌਲਤ ਅੰਦਰ ਖੱਚਤ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਦ੍ਯਾਲੂ ਪਰਮੇਸ੍ਵਰ ਕਿਰਪਾ ਕਰਤਾ ਹੈ, ਸੋ ਪੁਰਸ਼ ਮਾਯਾ ਮੇਂ ਲਿਪਾਇਵਾਨ ਨਹੀਂ ਹੋਤਾ ਹੈ॥੧॥
Prof. Sahib Singhਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥

ਪਦ ਅਰਥ ਲਿਪਤ ਨ = ਨਹੀਂ ਲਿੱਬੜਦਾ, ਨਹੀਂ ਫਸਦਾ। ਪੁਰਖ = ਸਾਰ-ਵਿਆਪਕ। ਭਗਵਾਨ = ਭਾਗਾਂ ਵਾਲਾ, ਪਰਤਾਪਵਾਨ ਪ੍ਰਭੂ ॥੧॥

SikhNet (Spanish)Es así como uno deja de estar contaminado por Maya. (1)

ਭਾਹਿ ਬਲੰਦੜੀ. ਬੁਝਿ ਗਈ; ਰਖੰਦੜੋ ਪ੍ਰਭੁ ਆਪਿ ॥

bhaeh balandarree. bujh gee; rakhandarro prabh aap | Ang 710

Sant Singh KhalsaThe burning fire has been put out; God Himself has saved me.
Manmohan SinghThe burning fire has been quenched and the Lord Himself saved me.
Manmohan Singh (Punjabi)ਮਚਦੀ ਹੋਈ ਅੱਗ ਸ਼ਾਂਤ ਹੋ ਗਈ ਹੈ। ਸੁਆਮੀ ਨੇ ਖੁਦ ਮੈਨੂੰ ਬਚਾ ਲਿਆ ਹੈੌ।
Fareedkot Teekaਹੇ ਭਾਈ: ਜਿਸ ਕੀ ਪ੍ਰਭੂ ਰਖ੍ਯਾ ਕਰਨੇ ਵਾਲਾ ਹੂਆ ਹੈ, ਤਿਸ ਕੀ ਤ੍ਰਿਸ਼ਨਾ ਰੂਪੀ (ਭਾਹਿ) ਅਗਨੀ ਜੋ ਪ੍ਰਜੁਲਤ ਹੋਈ ਹੋਈ ਥੀ ਸੋ ਬੁਝ ਗਈ ਹੈ॥
Prof. Sahib Singhਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।

ਪਦ ਅਰਥ ਭਾਹਿ = ਅੱਗ।

SikhNet (Spanish)Mi fuego interior es extinguido; el Señor Mismo me ha salvado.

ਜਿਨਿ ਉਪਾਈ ਮੇਦਨੀ; ਨਾਨਕ. ਸੋ ਪ੍ਰਭੁ ਜਾਪਿ ॥੨॥

jin upaaee medanee; naanak. so prabh jaap |2| Ang 710

Sant Singh KhalsaMeditate on that God, O Nanak, who created the universe. ||2||
Manmohan SinghO Nanak, contemplate thou on that Lord, who has created the world.
Manmohan Singh (Punjabi)ਹੇ ਨਾਨਕ! ਤੂੰ ਉਸ ਸਾਹਿਬ ਦਾ ਸਿਮਰਨ ਕਰ ਜਿਸ ਨੇ ਸ੍ਰਿਸ਼ਟੀ ਸਾਜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜਿਸ ਵਾਹਿਗੁਰੂ ਨੇ ਏਹੁ (ਮੇਦਨੀ) ਧਰਤੀ ਅਰਥਾਤ ਸਰਬ ਸ੍ਰਿਸ਼ਟੀ ਉਤਪਤਿ ਕਰੀ ਹੈ, ਤਿਸ ਪ੍ਰਭੂ ਕਾ ਜਾਪ ਕਰ ॥੨॥
Prof. Sahib Singhਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ ॥੨॥

ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਮੇਦਨੀ = ਧਰਤੀ, ਸ੍ਰਿਸ਼ਟੀ ॥੨॥

SikhNet (Spanish)Medita en Dios, oh, dice Nanak, Él es el Creador del Universo. (2)
Answers quote the Granth verbatim with Ang citations. AI commentary is not Gurbani and not a religious ruling.