ੴ

ਸਿੱਖਬਾਣੀ · SikhBani

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

akhee baajhahu vekhanaa vin kanaa sunanaa
Guru Angad Dev Ji ਗੁਰੂ ਅੰਗਦ ਦੇਵ ਜੀ · Raag Maajh · Ang 139 · 5 lines
Translations

ਸਲੋਕੁ ਮਃ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok, Second Guru.
Manmohan Singh (Punjabi)ਸਲੋਕ, ਦੂਜੀ ਪਾਤਸ਼ਾਹੀ।
SikhNet (Spanish)Slok, Mejl Guru Angad, Segundo Canal Divino.

ਅਖੀ ਬਾਝਹੁ ਵੇਖਣਾ; ਵਿਣੁ ਕੰਨਾ ਸੁਨਣਾ ॥

akhee baajhahu vekhanaa; vin kanaa sunanaa |

Sant Singh KhalsaTo see without eyes; to hear without ears;
Manmohan SinghTo see without eyes to hear without ears,
Manmohan Singh (Punjabi)ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
Fareedkot Teekaਏਨਾਂ ਨੇਤ੍ਰੋਂ ਸੇ ਬਿਨਾਂ ਸੁਰਤੀ ਸਿਮ੍ਰਤੀ ਦੁਆਰੇ ਦੇਖਨਾ ਕਰੀਏ ਔਰ ਇਨ ਅਸਥੂਲ ਕਾਨੋਂ ਸੇ ਬਿਨਾਂ ਸ੍ਰਧਾ ਰੂਪੀ ਕੰਨਾਂ ਦੁਆਰਾ ਸੁਨਣਾ ਕਰੀਏ॥
Prof. Sahib Singhਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),
SikhNet (Spanish)Viendo sin ojos, escuchando sin oídos,

ਪੈਰਾ ਬਾਝਹੁ ਚਲਣਾ; ਵਿਣੁ ਹਥਾ ਕਰਣਾ ॥

pairaa baajhahu chalanaa; vin hathaa karanaa |

Sant Singh Khalsato walk without feet; to work without hands;
Manmohan Singhto walk without feet, to work without hands,
Manmohan Singh (Punjabi)ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
Fareedkot Teekaਇਨ ਅਸਥੂਲ ਪੈਰੋਂ ਸੇ ਬਿਨਾਂ ਨਿਸਕਾਮ ਕਰਮੋਂ ਰੂਪੀ ਪੈਰਾਂ ਕਰ ਕੇ ਚਲਣਾ ਕਰੀਏ ਔਰ ਅਸਥੂਲ ਹਾਥੋਂ ਸੇ ਬਿਨਾਂ ਮਾਨਸੀ ਪੂਜਾ ਰੂਪ ਕਰਤੱਬ ਕਰੀਏ॥
Prof. Sahib Singhਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
SikhNet (Spanish)caminando sin pies, haciendo sin manos,

ਜੀਭੈ ਬਾਝਹੁ ਬੋਲਣਾ; ਇਉ ਜੀਵਤ ਮਰਣਾ ॥

jeebhai baajhahu bolanaa; iau jeevat maranaa |

Sant Singh Khalsato speak without a tongue-like this, one remains dead while yet alive.
Manmohan Singhand to speak without tongue; like this one remain dead whilst alive.
Manmohan Singh (Punjabi)ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ।
Fareedkot Teekaਅਸਥੂਲ ਜਿਹਬਾ ਸੇ ਬਿਨਾਂ ਪ੍ਰੀਤੀ ਜਿਹਬਾ ਕਰ ਤਿਸ ਕਾ ਜਸ ਬੋਲਣਾ ਕਰੀਏ ਔਰ ਜੀਵ ਭਾਵ ਸੇ ਮਰਣਾ ਹੋਵੇ, ਵਾ ਨਿਰਗੁਨ ਹੋਣੇ ਕਰ ਪਰਮੇਸ੍ਵਰ ਅੱਖਾਂ, ਕੰਨਾਂ, ਪੈਰਾਂ, ਹੱਥਾਂ, ਜਿਹਬਾ ਸੇ ਰਹਤ ਹੈ ਔਰ ਵੈਰਾਟ ਰੂਪ ਕਰ ਦੇਖਤਾ ਸੁਨਤਾ ਚਲਤਾ ਕਰਤਾ ਬੋਲਤਾ ਸੋਈ ਹੈ॥
Prof. Sahib Singhਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।
SikhNet (Spanish)hablando sin boca, viviendo estando muerto,

ਨਾਨਕ. ਹੁਕਮੁ ਪਛਾਣਿ ਕੈ; ਤਉ ਖਸਮੈ ਮਿਲਣਾ ॥੧॥

naanak. hukam pachhaan kai; tau khasamai milanaa |1|

Sant Singh KhalsaO Nanak, recognize the Hukam of the Lord's Command, and merge with your Lord and Master. ||1||
Manmohan SinghO Nanak! then does the mortal meet his Spouse by recognising His will.
Manmohan Singh (Punjabi)ਹੇ ਨਾਨਕ! ਤਦ ਪ੍ਰਾਣੀ ਉਸ ਦੀ ਰਜਾ ਨੂੰ ਸਿੰਞਾਣ ਕੇ ਆਪਣੇ ਕੰਤ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜਾਨ ਕਰ ਹੁਕਮ ਪਛਾਨ ਕੇ ਜਬ ਜੀਵ ਭਾਵ ਸੇ ਮਰਣਾ ਹੋਵੇ, ਤਬ ਮਾਲਕ ਕਉ ਮਿਲਣਾ ਹੋਤਾ ਹੈ॥੧॥☬ਜਗ੍ਯਾਸੂ ਕਾ ਪ੍ਰਸ਼ਨ:
Prof. Sahib Singhਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥
SikhNet (Spanish)realizando la Voluntad del Señor: así te unes con Él. (1)
Answers quote the Granth verbatim with Ang citations. AI commentary is not Gurbani and not a religious ruling.