ਆਸਾ ਮਹਲਾ ੫ ॥
aasaa mahalaa 5 | Ang 370
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਨਿਜ ਭਗਤੀ; ਸੀਲਵੰਤੀ ਨਾਰਿ ॥
nij bhagatee; seelavantee naar | Ang 370
Sant Singh KhalsaThe bride shows such special devotion, and has such an agreeable disposition.
Manmohan SinghThe bride possesses singular devotion and is amiable.
Manmohan Singh (Punjabi)ਪਤਨੀ ਅਦੁੱਤੀ ਸ਼ਰਧਾ-ਪ੍ਰੇਮ, ਸੀਤਲ ਸੁਭਾ,
Fareedkot Teeka(ਨਿਜ) ਆਪ ਅਵਿਰਲ ਭਗਤੀ ਸਰੂਪ ਹੈ, ਸੀਲਵੰਤੀ ਨਾਰ ਹੈ॥
Prof. Sahib Singhਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ,ਪਦ ਅਰਥ ਨਿਜ = ਆਪਣੀ, ਆਪਣੇ ਆਪ ਦੀ, ਆਤਮਾ ਦੇ ਕੰਮ ਆਉਣ ਵਾਲੀ। ਸੀਲ = ਮਿੱਠਾ ਸੁਭਾਉ। ਨਾਰਿ = ਇਸਤ੍ਰੀ।
SikhNet (Spanish)La dedicación a la Alabanza del Señor provee una perfecta disposición a la esposa,
ਰੂਪਿ ਅਨੂਪ; ਪੂਰੀ ਆਚਾਰਿ ॥
roop anoop; pooree aachaar | Ang 370
Sant Singh KhalsaHer beauty is incomparable, and her character is perfect.
Manmohan SinghShe is of peerless beauty and of perfectly good character.
Manmohan Singh (Punjabi)ਲਾਸਾਨੀ ਸੁੰਦਰਤਾ ਅਤੇ ਪੂਰਨ ਚੰਗੇ ਚਾਲ ਚਲਨ ਵਾਲੀ ਹੈ।
Fareedkot Teekaਅਨੂਪਮ ਰੂਪ ਹੈ ਆਚਰਨ ਮੇਂ ਭੀ ਪੂਰੀ ਹੈ॥
Prof. Sahib Singh(ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ।ਪਦ ਅਰਥ ਰੂਪਿ = ਰੂਪ ਵਿਚ। ਅਨੂਪ = ਉਪਮਾ-ਰਹਿਤ, ਬੇਮਿਸਾਲ। ਆਚਾਰਿ = ਆਚਾਰ ਵਿਚ, ਆਚਰਨ ਵਿਚ।
SikhNet (Spanish)y su semblante se vuelve radiante y su belleza sin igual.
ਜਿਤੁ ਗ੍ਰਿਹਿ ਵਸੈ; ਸੋ ਗ੍ਰਿਹੁ ਸੋਭਾਵੰਤਾ ॥
jit grihi vasai; so grihu sobhaavantaa | Ang 370
Sant Singh KhalsaThe house in which she dwells is such a praiseworthy house.
Manmohan SinghThe house, she dwells in, is praiseworthy.
Manmohan Singh (Punjabi)ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਉਪਮਾ ਯੋਗ ਹੈ।
Fareedkot Teekaਜਿਸ (ਗ੍ਰਿਹਿ) ਅੰਤਸਕਰਣ ਮੇਂ ਬਸਤੀ ਹੈ, ਸੋ ਗ੍ਰਹਣ ਸੋਭਾਇਮਾਨ ਹੋਤਾ ਹੈ॥
Prof. Sahib Singhਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ,ਪਦ ਅਰਥ ਜਿਤੁ = ਜਿਸ ਵਿਚ। ਗ੍ਰਿਹਿ = ਹਿਰਦੇ-ਘਰ ਵਿਚ।
SikhNet (Spanish)En donde sea que ella habita, ese hogar es digno de alabanza,
ਗੁਰਮੁਖਿ ਪਾਈ; ਕਿਨੈ ਵਿਰਲੈ ਜੰਤਾ ॥੧॥
guramukh paaee; kinai viralai jantaa |1| Ang 370
Sant Singh KhalsaBut rare are those who, as Gurmukh, attain that state||1||
Manmohan SinghThrough the Guru, a rare one finds such a bride.
Manmohan Singh (Punjabi)ਗੁਰਾਂ ਦੇ ਰਾਹੀਂ ਕਿਸੇ ਵਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ।
Fareedkot Teekaਕਿਸੀ ਬਿਰਲੇ ਜੀਵ ਨੇ ਐਸੀ ਸੁਕਰਨੀ ਕਾਮਨੀ ਗੁਰਾਂ ਦੁਆਰੇ ਪਾਈ ਹੈ॥੧॥
Prof. Sahib Singhਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥
SikhNet (Spanish)pero raro es aquél que se entona en la Alabanza. (1)
ਸੁਕਰਣੀ ਕਾਮਣਿ; ਗੁਰ ਮਿਲਿ. ਹਮ ਪਾਈ ॥
sukaranee kaaman; gur mil. ham paaee | Ang 370
Sant Singh KhalsaAs the soul-bride of pure actions, I have met with the Guru.
Manmohan SinghBy meeting the Guru, I have obtained the Bride of pure deeds.
Manmohan Singh (Punjabi)ਗੁਰਾਂ ਨੂੰ ਭੇਟ ਕੇ ਮੈਂ ਪਵਿੱਤ੍ਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਹੈ।
Fareedkot Teekaਵਹੁ ਸੁਕਰਣੀ ਦਿਖਾਵਤੇ ਹੈਂ: ਜਿਸ ਕੇ ਕਰਮ ਸੁੰਦਰ ਹੈਂ ਐਸੀ ਸੁਕਰਨੀ ਨਾਮ ਇਕ (ਕਾਮਨੀ) ਇਸਤ੍ਰੀ ਗੁਰੋਂ ਕੇ ਸਾਥ ਮਿਲ ਕਰ ਕੇ ਹਮਨੇ ਪਾਈ ਹੈ॥
Prof. Sahib Singh(ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ,ਪਦ ਅਰਥ ਸੁਕਰਣੀ = ਸ੍ਰੇਸ਼ਟ ਕਰਣੀ। ਕਾਮਣਿ = ਇਸਤ੍ਰੀ। ਮਿਲਿ = ਮਿਲ ਕੇ।
SikhNet (Spanish)Me he casado con la Novia de acciones puras por la Gracia del Guru,
ਜਜਿ ਕਾਜਿ; ਪਰਥਾਇ ਸੁਹਾਈ ॥੧॥ ਰਹਾਉ ॥
jaj kaaj; parathaae suhaaee |1| rahaau | Ang 371
Sant Singh KhalsaIn worship, marriage and in the next world, such a soul-bride looks beautiful. ||1||Pause||
Manmohan SinghIn worship, marriage and next world, she looks beauteous. Pause.
Manmohan Singh (Punjabi)ਪੂਜਾ, ਵਿਵਾਹ ਅਤੇ ਪ੍ਰਲੋਕ ਅੰਦਰ ਉਹ ਸੁਹਣੀ ਲੱਗਦੀ ਹੈ। ਠਹਿਰਾਉ।
Fareedkot Teekaਔਰ ਕੈਸੀ ਹੈ ਸੁਕਰਨੀ ਕਾਮਨੀ? (ਜਜਿ) ਪੂਜਾ ਮੇਂ, (ਕਾਜਿ) ਵਿਵਹਾਰ ਸਰਬ ਕਾਰਜੋਂ ਮੇਂ, (ਪਰਥਾਇ) ਪ੍ਰਲੋਕ ਮੇਂ (ਸੁਹਾਈ) ਸੁਭਾਇਮਾਨ ਭਈ ਹੈ॥੧॥ ਰਹਾਉ ॥☬ਫਿਰ ਕੈਸੀ ਹੈ ਸੁਕਰਨੀ ਕਾਮਨੀ?
Prof. Sahib Singhਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥ਪਦ ਅਰਥ ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਪਰਥਾਇ = ਹਰ ਥਾਂ ॥੧॥ ਰਹਾਉ ॥
SikhNet (Spanish)quien se ve bella tanto en la Alabanza como también en las acciones mundanas. (1-Pausa)
ਜਿਚਰੁ ਵਸੀ; ਪਿਤਾ ਕੈ ਸਾਥਿ ॥
jichar vasee; pitaa kai saath | Ang 371
Sant Singh KhalsaAs long as she lived with her father,
Manmohan SinghAs long as she dwelt with her Father(Satguru),
Manmohan Singh (Punjabi)ਜਦ ਤੋੜੀਂ ਉਹ ਆਪਣੇ ਬਾਬਲ ਨਾਲ ਰਹਿੰਦੀ ਸੀ,
Fareedkot Teekaਜਬ ਤਕ ਪਿਤਾ, ਭਾਵ ਗੁਰੂ ਕੇ ਸਾਥ ਬਸੀ ਥੀ॥
Prof. Sahib Singh(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ,ਪਦ ਅਰਥ ਜਿਚਰੁ = ਜਿਤਨਾ ਚਿਰ। ਪਿਤਾ = (ਭਾਵ) ਗੁਰੂ।
SikhNet (Spanish)Dice la Novia que el tiempo que vivió con el padre,
ਤਿਚਰੁ ਕੰਤੁ; ਬਹੁ ਫਿਰੈ ਉਦਾਸਿ ॥
tichar kant; bahu firai udaas | Ang 371
Sant Singh Khalsaher Husband wandered around in sadness.
Manmohan Singhso long did her spouse wander about very sad.
Manmohan Singh (Punjabi)ਤਦ ਤੋੜੀਂ ਉਸ ਦਾ ਪਤੀ ਬਹੁਤ ਹੀ ਨਿੰਮੋਝੂਣਾ ਹੋ ਫਿਰਦਾ ਸੀ।
Fareedkot Teekaਤਬ ਤਕ (ਕੰਤੁ) ਜੀਵ ਉਦਾਸਹੀਨ ਹੂਆ ਇਧਰ ਉਧਰ ਭਟਕਤਾ ਫਿਰਤਾ ਥਾ॥
Prof. Sahib Singhਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ।ਪਦ ਅਰਥ ਕੰਤੁ = ਜੀਵ। ਫਿਰੈ ਉਦਾਸਿ = ਭਟਕਦਾ ਫਿਰਦਾ ਹੈ।
SikhNet (Spanish)su novio vagaba por todas partes con su mente disturbada.
ਕਰਿ ਸੇਵਾ; ਸਤ ਪੁਰਖੁ ਮਨਾਇਆ ॥
kar sevaa; sat purakh manaaeaa | Ang 371
Sant Singh KhalsaI served and surrendered to the Lord, the True Being;
Manmohan SinghWhen I served and conciliated the True person,
Manmohan Singh (Punjabi)ਜਦ ਮੈਂ ਸੱਚੇ ਪੁਰਸ਼ ਦੀ ਟਹਿਲ ਕਮਾ ਕੇ ਆਪਣੇ ਉਤੇ ਪ੍ਰਸੰਨ ਕਰ ਲਿਆ,
Fareedkot Teekaਜਬ ਸੇਵਾ ਕਰ ਕੇ ਸਤਗੁਰ ਸਤਪੁਰਖ ਕੋ ਮਨਾਇਆ ਅਰਥਾਤ ਪ੍ਰਸੰਨ ਕੀਆ॥
Prof. Sahib Singhਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ,ਪਦ ਅਰਥ ਸਤਪੁਰਖੁ = ਅਕਾਲ-ਪੁਰਖ, ਪਰਮਾਤਮਾ।
SikhNet (Spanish)A través del servicio de la virtuosa Novia concilié al verdadero Hombre;
ਗੁਰਿ ਆਣੀ ਘਰ ਮਹਿ; ਤਾ ਸਰਬ ਸੁਖ ਪਾਇਆ ॥੨॥
gur aanee ghar meh; taa sarab sukh paaeaa |2| Ang 371
Sant Singh Khalsathe Guru brought my bride to my home, and I obtained total happiness. ||2||
Manmohan Singhthen the Guru brought the bride into my house and then, I obtained all happiness.
Manmohan Singh (Punjabi)ਗੁਰਾਂ ਨੇ ਪਤਨੀ ਮੇਰੇ ਹਿਰਦੇ ਘਰ ਵਿੱਚ ਲੈਆਂਦੀ ਅਤੇ ਤਦੋਂ ਮੈਨੂੰ ਸਾਰੀ ਖੁਸ਼ੀ ਪਰਾਪਤ ਹੋ ਗਈ।
Fareedkot Teekaਤਬ ਸਤਗੁਰੋਂ ਨੇ ਇਸ ਜੀਵ ਕੇ (ਘਰ) ਰਿਦੇ ਮੇਂ ਪ੍ਰਾਪਤਿ ਕਰੀ ਤੌ ਹੀ ਸਰਬ ਪ੍ਰਕਾਰ ਕਾ ਸੁਖ ਪ੍ਰਾਪਤਿ ਹੂਆ॥੨॥
Prof. Sahib Singhਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ॥੨॥ਪਦ ਅਰਥ ਗੁਰਿ = ਗੁਰੂ ਨੇ। ਆਣੀ = ਲਿਆ ਦਿੱਤੀ ॥੨॥
SikhNet (Spanish)sí, por la Gracia del Guru fue traída a mi hogar y entonces me puse en Éxtasis. (2)
ਬਤੀਹ ਸੁਲਖਣੀ; ਸਚੁ ਸੰਤਤਿ ਪੂਤ ॥
bateeh sulakhanee; sach santat poot | Ang 371
Sant Singh KhalsaShe is blessed with all sublime attributes,
Manmohan SinghShe (the true disciple) is blessed with thirty-two qualities and truthful and unblemished is her progeny.
Manmohan Singh (Punjabi)ਉਸ ਨੂੰ ਬੱਤੀ ਖੂਬੀਆ ਦੀ ਦਾਤ ਮਿਲੀ ਹੋਈ ਹੈ ਅਤੇ ਸੱਤਵਾਦੀ ਅਤੇ ਦੂਸ਼ਣ ਰਹਿਤ ਹੈ ਉਸ ਦੀ ਆਦ ਉਲਾਦ।
Fareedkot Teekaਫਿਰ ਵਹ ਕੈਸੀ ਹੈ? ਸੁਕਰਨੀ ਕਾਮਨਿ ਬੱਤੀਸ ਲਖਣੋਂ ਕਰ ਕੇ ਯੁਕਤ ਹੈ। ਯਥਾ ੩੨ ਲਖ੍ਯਣ- ਸੌਂਦਰਜ ੧, ਲਜ੍ਯਾ ੨, ਸ੍ਰੇਸਟ ਬੁਧਿ ੩, ਸ਼ੁਭ ਕਾਰਜ ਮੇਂ ਹਠੁ ੪, ਸੁਹ੍ਰਿਦਤਾ ੫, ਸਚਿਆਰੀ ੬, ਸੂਰਮਤਾ ੭, ਪਵਿਤ੍ਰਤਾ ੮, ਸਾਵਧਾਨਤਾ ੯, ਪੰਡਿਤਤਾ ੧੦, ਉਦਮ ੧੧, ਉਦਾਰਤਾ ੧੨, ਗੁਨਗ੍ਰਾਹਕਤਾ ੧੩, ਗੰਭੀਰਤਾ ੧੪, ਮਨ ਕੀ ਸੁਧਤਾ ੧੫, ਧਰਮ ੧੬, ਖ੍ਯਮਾ ੧੭, ਤਤ੍ਵ ਗ੍ਯਾਨ ੧੮, ਇੰਦ੍ਰ੍ਯਜ੍ਯ ੧੯, ਸ੍ਰੇਸਟ ਧਰਮ ਕਰਨੇ ਕਾ ਨਿਯਮ ੨੦, ਸੁਕ੍ਰਿਤ ੨੧, ਧੈਰਜ ੨੨ ਨੰਮ੍ਰਤ ੨੩, ਤੇਜ ੨੪, ਦਯਾ ੨੫, ਪਰਮੇਸ੍ਵਰ ਮੇਂ ਪ੍ਰੇਮ ੨੬, ਅਲੋਭ ੨੭, ਅਕੋਪ ੨੮, ਅਹਿੰਸਾ ੨੯, ਅਕਾਮ ੩੦, ਅਕਪਟ ੩੧, ਅਗਰਬ ੩੨ ਔਰ ਜਿਸ ਕੀ ਸੰਤਤ ਸਤ ਨਾਮ ਸਿਮਰਨ ਰੂਪ (ਪੂਤ) ਪਵਿਤ੍ਰ ਹੈ॥
Prof. Sahib Singh(ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ,ਪਦ ਅਰਥ ਬਤੀਹ ਸੁਲਖਣੀ = (ਲੱਜਾ, ਨਿਮਰਤਾ, ਦਇਆ, ਪਿਆਰ ਆਦਿਕ) ਬੱਤੀ ਚੰਗੇ ਲੱਛਣਾਂ ਵਾਲੀ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ। ਸੰਤਤਿ = ਸੰਤਾਨ।
SikhNet (Spanish)Ella está investida de todas las Virtudes
ਆਗਿਆਕਾਰੀ ਸੁਘੜ ਸਰੂਪ ॥
aagiaakaaree sugharr saroop | Ang 371
Sant Singh KhalsaAnd her generations are unblemished.
Manmohan Singhshe is obedient, sagacious and beauteous.
Manmohan Singh (Punjabi)ਉਹ ਫ਼ਰਮਾ ਬਰਦਾਰ ਸਿਆਣੀ ਅਤੇ ਸੁੰਦਰ ਹੈ।
Fareedkot Teekaਫਿਰ ਕੈਸੀ ਹੈ? ਆਗਿਆਰੀ ਹੈ (ਸੁਘੜ) ਚਤੁਰ ਸਰੂਪ ਹੈ॥
Prof. Sahib Singh(ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ।ਪਦ ਅਰਥ ਸੁਘੜ = ਸੁਚੱਜੀ। ਸਰੂਪ = ਸੁੰਦਰ।
SikhNet (Spanish)y la Verdad ahora es su familia.
ਇਛ ਪੂਰੇ ਮਨ; ਕੰਤ ਸੁਆਮੀ ॥
eichh poore man; kant suaamee | Ang 371
Sant Singh KhalsaHer Husband, her Lord and Master, fulfills her heart's desires.
Manmohan SinghShe fulfills the wishes of the heart of her Groom the Lord.
Manmohan Singh (Punjabi)ਉਹ ਆਪਣੇ ਪਤੀ (ਸਾਂਈ) ਦੇ ਦਿਲ ਦੀਆਂ ਚਾਹਣਾ ਪੂਰੀਆਂ ਕਰਦੀ ਹੈ।
Fareedkot Teekaਜੀਵ ਕੰਤ ਕੋ ਸ੍ਵਾਮੀ ਜਾਨ ਕਰ ਕੇ ਮਨ ਕੀ ਇਛਾ ਪੂਰਨ ਕਰਤੀ ਹੈ॥
Prof. Sahib Singhਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ,ਪਦ ਅਰਥ ਇਛ ਮਨ ਕੰਤ = ਕੰਤ ਦੇ ਮਨ ਦੀ ਇੱਛਾ।
SikhNet (Spanish)Es obediente, sabia, y de maravilloso encanto; sí, mi Esposo Eterno me ha satisfecho en cada forma,
ਸਗਲ ਸੰਤੋਖੀ; ਦੇਰ ਜੇਠਾਨੀ ॥੩॥
sagal santokhee; der jetthaanee |3| Ang 371
Sant Singh KhalsaHope and desire (my younger brother-in-law and sister-in-law) are now totally content. ||3||
Manmohan SinghShe has soothed, in every way, her husband's younger brother's wife and her husband's elder brother's wife.
Manmohan Singh (Punjabi)ਉਸ ਨੇ ਹਰ ਤਰ੍ਹਾਂ ਆਪਣੀ ਦਰਾਣੀ ਅਤੇ ਜਠਾਣੀ ਨੂੰ ਪ੍ਰਸੰਨ ਕਰ ਲਿਆ ਹੈ।
Fareedkot Teekaਆਸਾ ਤ੍ਰਿਸ਼ਨਾ ਦਿਰਾਨੀ ਜਠਾਨੀਓਂ ਕੋ ਸੰਤੋਖ ਪ੍ਰਾਪਤਿ ਕੀਆ ਹੈ ਅਰਥਾਤ ਦੂਰ ਕਰੀ ਹੈ॥੩॥
Prof. Sahib Singhਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ॥੩॥ਪਦ ਅਰਥ ਸੰਤੋਖੀ = ਸੰਤੋਖ ਦੇਂਦੀ ਹੈ। ਦੇਰ ਜਿਠਾਣੀ = ਦਿਰਾਣੀ ਜਿਠਾਣੀ। (ਆਸਾ = ਤ੍ਰਿਸ਼ਨਾ) ਨੂੰ ॥੩॥
SikhNet (Spanish)y la ilusión y el deseo en mí ahora están satisfechos. (3)
ਸਭ ਪਰਵਾਰੈ ਮਾਹਿ; ਸਰੇਸਟ ॥
sabh paravaarai maeh; saresatt | Ang 371
Sant Singh KhalsaShe is the most noble of all the family.
Manmohan SinghIn all the family she is the noblest.
Manmohan Singh (Punjabi)ਸਾਰੇ ਟੱਬਰ-ਕਬੀਲੇ ਵਿੱਚ ਉਹ ਸਭ ਤੋਂ ਉਤਮ ਹੈ।
Fareedkot Teekaਸਭ ਪਰਵਾਰ ਦੇਵੀ ਸੰਪਦਾ ਮੈਤ੍ਰੀ, ਮੁਦਿਤਾ, ਕਰੁਣਾ, ਸ੍ਰਧਾਦਿ ਮੇਂ ਸ੍ਰੇਸਟ ਹੈ॥
Prof. Sahib Singh(ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ,ਪਦ ਅਰਥ ਸਰੇਸਟ = ਉੱਤਮ।
SikhNet (Spanish)En su familia ahora es considerada suprema;
ਮਤੀ ਦੇਵੀ; ਦੇਵਰ ਜੇਸਟ ॥
matee devee; devar jesatt | Ang 371
Sant Singh KhalsaShe counsels and advises her hope and desire.
Manmohan SinghShe is the counseller of her husband's younger brother and elder brother.
Manmohan Singh (Punjabi)ਉਹ ਆਪਣੇ ਦਿਉਰ ਅਤੇ ਜੇਠ ਨੂੰ ਸਲਾਹ ਦੇਣ ਵਾਲੀ ਹੈ।
Fareedkot Teekaਦੇਵਰ ਜੇਸਠ ਲਬ ਲੋਭ ਕੋ ਮਤੀ ਦੇਵੀ ਬੁਧੀ ਦੇਤੀ ਹੈ॥
Prof. Sahib Singhਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ)।ਪਦ ਅਰਥ ਮਤੀ = {ਲਫ਼ਜ਼ 'ਮਤਿ' ਤੋਂ ਬਹੁ-ਵਚਨ} ਮੱਤਾਂ। ਦੇਵੀ = ਦੇਣ ਵਾਲੀ। ਦੇਵਰ ਜੇਸਟ = ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ।
SikhNet (Spanish)sí, bien instruidos y disciplinados están su ilusión y su deseo.
ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ ॥
dhan su grihu; jit pragattee aae | Ang 371
Sant Singh KhalsaHow blessed is that household, in which she has appeared.
Manmohan SinghBlessed is the house, where-in she has appeared.
Manmohan Singh (Punjabi)ਮੁਬਾਰਕ ਹੈ ਉਹ ਘਰ ਜਿਸ ਅੰਦਰ ਉਹ ਆਪ ਪ੍ਰਗਟ ਹੋਈ ਹੈ।
Fareedkot Teekaਸੋ ਘਰ ਹ੍ਰਿਦ੍ਯ ਧੰਨ ਹੈ ਜਿਸਮੇਂ ਆਇ ਕਰ ਪ੍ਰਗਟ ਭਈ ਹੈ॥
Prof. Sahib Singhਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ,
SikhNet (Spanish)Bendito es el hogar en que ella habita,
ਜਨ ਨਾਨਕ; ਸੁਖੇ ਸੁਖਿ ਵਿਹਾਇ ॥੪॥੩॥
jan naanak; sukhe sukh vihaae |4|3| Ang 371
Sant Singh KhalsaO servant Nanak, she passes her time in perfect peace and comfort. ||4||3||
Manmohan SinghO slave Nanak, she passes her time in perfect peace.
Manmohan Singh (Punjabi)ਹੇ ਗੋਲੇ ਨਾਨਕ! ਉਹ ਆਪਣਾ ਸਮਾਂ ਪਰਮ ਸੁੱਖ ਅੰਦਰ ਗੁਜਾਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਘਰ ਮੇਂ ਸੁਖ ਹੀ ਸੁਖ ਸੇ ਸਮਾਂ ਬੀਤਤਾ ਹੈ॥੪॥੩॥☬ਅਬ ਕੁਕਰਨੀ ਰੂਪ ਇਸਤ੍ਰੀ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ ॥੪॥੩॥ਪਦ ਅਰਥ ਸੁਖਿ = ਸੁਖ ਵਿਚ। ਵਿਹਾਇ = ਬੀਤਦੀ ਹੈ ॥੪॥੩॥
SikhNet (Spanish)pues ella pasa sus días en Eterno Éxtasis. (4‑3)