ੴ

ਸਿੱਖਬਾਣੀ · SikhBani

Ang 370

Sri Guru Granth Sahib · Raag Aasaa · 4 shabads, 47 lines
Translations
Shabad Guru Ramdas Ji Raag Aasaa continued from Ang 369

ਰਾਖੁ ਸਰਣਿ ਜਗਦੀਸੁਰ ਪਿਆਰੇ; ਮੋਹਿ ਸਰਧਾ ਪੂਰਿ, ਹਰਿ ਗੁਸਾਈ ॥

raakh saran jagadeesur piaare; mohi saradhaa poor, har gusaaee |

Sant Singh KhalsaKeep me under Your Protection, O Beloved Master of the Universe; fulfill my faith, O Lord of the World.
Manmohan SinghKeep me under Thine protection O Beloved Master of the Universe and fulfil my faith, O God the World-Lord.
Manmohan Singh (Punjabi)ਮੈਨੂੰ ਆਪਣੀ ਪਨਾਹ ਹੇਠਾਂ ਰੱਖ, ਹੇ ਪ੍ਰੀਤਮ, ਕੁਲ ਆਲਮ ਦੇ ਮਾਲਕ, ਅਤੇ ਮੇਰਾ ਸਿਦਕ ਪੁਰਾ ਕਰ, ਹੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ!
Fareedkot Teekaਹੇ ਜਗਦੀਸ੍ਵਰ ਪ੍ਯਾਰੇ! ਮੁਝ ਦਾਸ ਕੋ ਅਪਨੀ ਸਰਣ ਮੇਂ ਰਖ ਔਰੁ ਹੇ ਗੁਸਾਈਂ! ਮੇਰੀ ਸ੍ਰਧਾ ਕੋ ਪੂਰਨ ਕਰੋ॥
Prof. Sahib Singhਹੇ ਜਗਤ ਦੇ ਮਾਲਕ! ਹੇ ਪਿਆਰੇ! ਹੇ ਹਰੀ! ਹੇ ਧਰਤੀ ਦੇ ਖਸਮ! ਮੈਨੂੰ ਆਪਣੀ ਸਰਨ ਵਿਚ ਰੱਖ, ਮੇਰੀ ਇਹ ਤਾਂਘ ਪੂਰੀ ਕਰ।

ਪਦ ਅਰਥ ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਮੋਹਿ ਸਰਧਾ = ਮੇਰੀ ਸਰਧਾ, ਮੇਰੀ ਕਾਮਨਾ। ਪੂਰਿ = ਪੂਰੀ ਕਰ। ਗੁਸਾਈ = ਹੇ ਗੁਸਾਈਂ! ਹੇ ਧਰਤੀ ਦੇ ਖਸਮ!

SikhNet (Spanish)Consérvame en Tu Refugio, oh Bienamado Maestro del Universo,

ਜਨ ਨਾਨਕ ਕੈ ਮਨਿ. ਅਨਦੁ ਹੋਤ ਹੈ; ਹਰਿ ਦਰਸਨੁ. ਨਿਮਖ ਦਿਖਾਈ ॥੨॥੩੯॥੧੩॥੧੫॥੬੭॥

jan naanak kai man. anad hot hai; har darasan. nimakh dikhaaee |2|39|13|15|67|

Sant Singh KhalsaServant Nanak's mind is filled with bliss, when he beholds the Blessed Vision of the Lord's Darshan, even for an instant. ||2||39||13||15||67||
Manmohan SinghSlave Nanak's mind is filled with bliss, when he sees God's sight even for an instant.
Manmohan Singh (Punjabi)ਗੋਲੇ ਨਾਨਕ ਦਾ ਚਿੱਤ ਖੁਸ਼ੀ ਨਾਲ ਪਰੀਪੂਰਨ ਹੋ ਹੋ ਜਾਂਦਾ ਹੈ, ਜਦ ਉਹ ਵਾਹਿਗੁਰੂ ਦਾ ਦੀਦਾਰ ਇੱਕ ਮੁਹਤ ਭਰ ਲਈ ਭੀ ਵੇਖ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਤਬ ਆਨੰਦ ਹੋਤਾ ਹੈ, ਜਬ ਏਕ ਨਿਮਖ ਮਾਤ੍ਰ ਭੀ, ਹੇ ਹਰਿ! ਆਪ ਕਾ ਦਰਸਨ ਪੜ ਜਾਇ॥੨॥੩੯॥੧੩॥੧੫॥੬੭॥☬ਅਪਨੀ ਦਸ਼ਾ ਔਰ ਮਾਯਾ ਕਾ ਛਲ ਪ੍ਰਗਟ ਕਰਤੇ ਹੈਂ:
Prof. Sahib Singh(ਜਦੋਂ ਤੇਰਾ ਦਰਸਨ ਹੁੰਦਾ ਹੈ ਜਦੋਂ ਤੇਰੇ) ਦਾਸ ਨਾਨਕ ਦੇ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ, ਹੇ ਹਰੀ! (ਮੈਨੂੰ ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਆਪਣਾ ਦਰਸਨ ਦੇਹ ॥੨॥੩੯॥੧੩॥੧੫॥੬੭॥

ਪਦ ਅਰਥ ਕੈ ਮਨਿ = ਦੇ ਮਨ ਵਿਚ। ਨਿਮਖ = ਅੱਖ ਝਮਕਣ ਜਿਤਨਾ ਸਮਾ। ਦਿਖਾਈ = ਵਿਖਾਲ ॥੨॥੩੯॥੧੩॥੧੫॥੬੭॥

* ਵੇਰਵਾ: ਸ਼ਬਦ ਮਹਲਾ ੧ = ੩੯। ਸ਼ਬਦ ਮਹਲਾ ੩ = ੧੩। ਸ਼ਬਦ ਮਹਲਾ ੪ = ੧੫। ਜੋੜ = ੬੭। ਆਸਾ ਰਾਗ ਦੇ ਸ਼ੁਰੂ ਵਿਚ ਲਿਖੇ ਹੋਏ 'ਸੋ ਦਰੁ' ਅਤੇ 'ਸੋ ਪੁਰਖੁ' ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ।

SikhNet (Spanish)y otórgame la Fe, porque logro entrar en Éxtasis cuando tengo Tu Visión, aunque sea por un instante. (2‑39‑13‑15‑67)

Open this shabad (7 lines, Angs 369-370) →

Shabad Guru Arjan Dev Ji Raag Aasaa

ਰਾਗੁ ਆਸਾ ਘਰੁ ੨ ਮਹਲਾ ੫ ॥

raag aasaa ghar 2 mahalaa 5 |

Sant Singh KhalsaRaag Aasaa, Second House, Fifth Mehl:
Manmohan SinghAsa Measure 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador

ਜਿਨਿ ਲਾਈ ਪ੍ਰੀਤਿ; ਸੋਈ ਫਿਰਿ ਖਾਇਆ ॥

jin laaee preet; soee fir khaaeaa |

Sant Singh KhalsaOne who loves her, is ultimately devoured.
Manmohan SinghHe who loves mammon, him she ultimately devours.
Manmohan Singh (Punjabi)ਜੋ ਮਾਇਆ ਨੂੰ ਪਿਆਰ ਕਰਦਾ ਹੈ, ਉਸ ਨੂੰ ਇਹ ਆਖਰਕਾਰ ਖਾ ਜਾਂਦੀ ਹੈ।
Fareedkot Teekaਜਿਸ ਨੇ ਮਾਯਾ ਕੇ ਸੰਗ ਪ੍ਰੀਤਿ ਲਗਾਈ ਹੈ, ਤਿਸੀ ਕੋ ਇਸ ਨੇ ਫਿਰ ਕੇ ਖਾਇਆ ਹੈ ਅਰਥਾਤ ਨਾਸ ਕੀਆ ਹੈ॥
Prof. Sahib Singhਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ (ਮਾਇਆ ਨੇ ਉਸੇ ਨੂੰ ਹੀ ਖਾ ਲਿਆ)।

ਪਦ ਅਰਥ ਖਾਇਆ = ਖਾਧਾ ਜਾਂਦਾ ਹੈ।

SikhNet (Spanish)Aquél que ama a Maya, ella lo devora;

ਜਿਨਿ ਸੁਖਿ ਬੈਠਾਲੀ; ਤਿਸੁ ਭਉ ਬਹੁਤੁ ਦਿਖਾਇਆ ॥

jin sukh baitthaalee; tis bhau bahut dikhaaeaa |

Sant Singh KhalsaOne who seats her in comfort, is totally terrified by her.
Manmohan SinghHe, who seats her comfortably, him she greatly terrifies.
Manmohan Singh (Punjabi)ਜੋ ਇਸ ਨੂੰ ਆਰਾਮ ਵਿੱਚ ਬਹਾਲਦਾ ਹੈ, ਉਸ ਨੂੰ ਇਹ ਘਣਾ ਡਰਾਉਂਦੀ ਹੈ।
Fareedkot Teekaਜਿਸ ਨੇ ਅਪਨੇ ਘਰ ਮੇਂ (ਸੁਖਿ ਬੈਠਾਲੀ) ਸੰਚਨ ਕਰੀ ਹੈ ਤਿਸ ਕੋ ਰਾਜ ਭ੍ਯ, ਅਗਨਿ ਭ੍ਯ, ਚੋਰ ਭ੍ਯ ਇਤ੍ਯਾਦਿ ਬਹੁਤ ਭੈ ਦਿਖਲਾਇਆ ਹੈ॥
Prof. Sahib Singhਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ।

ਪਦ ਅਰਥ ਸੁਖਿ = ਸੁਖ ਨਾਲ, ਆਦਰ ਨਾਲ।

SikhNet (Spanish)aquél que la conforta, ella se encarga de invadirlo con inmenso miedo.

ਭਾਈ ਮੀਤ ਕੁਟੰਬ; ਦੇਖਿ ਬਿਬਾਦੇ ॥

bhaaee meet kuttanb; dekh bibaade |

Sant Singh KhalsaSiblings, friends and family, beholding her, argue.
Manmohan SinghBrother, friends and family beholding her, indulge in strife.
Manmohan Singh (Punjabi)ਭਰਾ, ਮਿੱਤ੍ਰ ਤੇ ਸਾਕ-ਸੈਨ, ਇਸ ਨੂੰ ਤੱਕ ਕੇ ਝਗੜਾ ਕਰਦੇ ਹਨ।
Fareedkot Teekaਭਾਈ ਔਰ ਮਿਤ੍ਰ ਤਥਾ ਕੁਟੰਬ ਕੇ ਲੋਗ ਮਾਯਾ ਕੋ ਦੇਖ ਕਰ (ਬਿਬਾਦੇ) ਝਗੜੇ ਕਰਤੇ ਹੈਂ॥
Prof. Sahib Singhਭਰਾ ਮਿੱਤਰ ਪਰਵਾਰ (ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ) ਵੇਖ ਕੇ (ਆਪੋ ਵਿਚ) ਲੜ ਪੈਂਦੇ ਹਨ।

ਪਦ ਅਰਥ ਦੇਖਿ = ਵੇਖ ਕੇ। ਬਿਬਾਦੇ = ਝਗੜਦੇ ਹਨ।

SikhNet (Spanish)Hermanos, amigos y familia que son atraídos por ella, viven en la contienda,

ਹਮ ਆਈ ਵਸਗਤਿ; ਗੁਰ ਪਰਸਾਦੇ ॥੧॥

ham aaee vasagat; gur parasaade |1|

Sant Singh KhalsaBut she has come under my control, by Guru's Grace. ||1||
Manmohan SinghBut, by Guru's grace, she has come under my control.
Manmohan Singh (Punjabi)ਪਰ ਗੁਰਾਂ ਦੀ ਦਇਆ ਦੁਆਰਾ ਉਹ ਮੇਰੇ ਕਾਬੂ ਵਿੱਚ ਆ ਗਈ ਹੈ।
Fareedkot Teekaਸ੍ਰੀ ਗੁਰੂ ਰਾਮਦਾਸ ਜੀ ਕੀ ਕ੍ਰਿਪਾ ਸੇ ਤਿਸ ਮਾਯਾ ਕੀ (ਗਤਿ) ਸਕਤੀ ਬਸ ਆਈ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ ॥੧॥

ਪਦ ਅਰਥ ਹਮ ਵਸਗਤਿ = ਸਾਡੇ ਵੱਸ ਵਿਚ। ਪਰਸਾਦੇ = ਪਰਸਾਦਿ, ਕਿਰਪਾ ਨਾਲ ॥੧॥

SikhNet (Spanish)pero yo la he subyugado por la Gracia del Guru. (1)

ਐਸਾ ਦੇਖਿ; ਬਿਮੋਹਿਤ ਹੋਏ ॥

aisaa dekh; bimohit hoe |

Sant Singh KhalsaBeholding her, all are bewitched:
Manmohan SinghSeeing such a power of hers, bewitched are,
Manmohan Singh (Punjabi)ਉਸ ਦੀ ਐਹੋ ਜੈਹੀ ਤਾਕਤ ਵੇਖ ਕੇ ਮੋਹਤ ਹੋ ਗਏ ਹਨ,
Fareedkot Teekaਐਸਾ ਮਾਯਾ ਕਾ ਚਰਿਤ੍ਰ ਦੇਖ ਕਰ ਕੇ ਹਮ (ਬਿਮੋਹਿਤ) ਮੋਹ ਸੇ ਰਹਤ ਹੂਏ ਹੈਂ ਵਾ ਜੀਵ ਬਸੇਸ ਕਰ ਮੋਹਤ ਹੂਏ ਹੈਂ॥
Prof. Sahib Singh(ਮਾਇਆ ਨੂੰ) ਵੇਖ ਕੇ ਇਹ ਸਾਰੇ ਬਹੁਤ ਮਸਤ ਹੋ ਜਾਂਦੇ ਹਨ-

ਪਦ ਅਰਥ ਬਿਮੋਹਿਤ = ਮਸਤ।

SikhNet (Spanish)Viéndola, los hombres son seducidos por sus encantos.

ਸਾਧਿਕ ਸਿਧ ਸੁਰਦੇਵ ਮਨੁਖਾ; ਬਿਨੁ ਸਾਧੂ. ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥

saadhik sidh suradev manukhaa; bin saadhoo. sabh dhrohan dhrohe |1| rahaau |

Sant Singh Khalsathe strivers, the Siddhas, the demi-gods, angels and mortals. All, except the Saadhus, are deceived by her deception. ||1||Pause||
Manmohan Singhthe strivers, the men of miracles, gods, super human beings and mortals. Excepting the saints, all are deceived by her deceit. Pause.
Manmohan Singh (Punjabi)ਅਭਿਆਸੀ ਕਰਾਮਾਤੀ ਬੰਦੇ, ਦੇਵਤੇ, ਆਕਾਸ਼ੀ ਜੀਵ ਅਤੇ ਪ੍ਰਾਨੀ। ਸੰਤਾਂ ਦੇ ਬਗੈਰ, ਹੋਰ ਸਾਰੇ ਉਸ ਦੇ ਛਲ ਦੁਆਰਾ ਛਲੇ ਗਏ ਹਨ। ਠਹਿਰਾਉ।
Fareedkot Teeka(ਸਾਧਿਕ) ਜਗ੍ਯਾਸੂ, (ਸਿਧ) ੮੪ ਸਿਧ, (ਸੁਰ ਦੇਵ) ਇੰਦ੍ਰ ਵਾ ਸੁਰ ਸਮਾਨ ਦੇਵ ਸੇ ਤ੍ਰਿਦੇਵ ਲੇਨਾ, ਮਾਨੁਖਾਦਿ ਜਿਤਨੇ ਏਕ (ਸਾਧੂ) ਅਕਾਲ ਪੁਰਖ ਕੇ ਪ੍ਯਾਰੇ ਬਿਨਾਂ ਇਨ ਮਾਯਾ (ਧ੍ਰੋਹਨਿ) ਛਲਨੀ ਨੇ (ਧ੍ਰੋਹੇ) ਛਲੇ ਹੈਂ॥੧॥ ਰਹਾਉ ॥☬ਜਿਨ ਪਰ ਸਤਿਗੁਰੋਂ ਕੀ ਕ੍ਰਿਪਾ ਨਹੀਂ ਭਈ ਹੈ ਔਰੁ ਮਾਯਾ ਕੇ ਬਸ ਹੈਂ ਤਿਨ ਕੀ ਦਸਾ ਕਹਿਤੇ ਹੈਂ:
Prof. Sahib Singhਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ (ਸਭ ਦੀ ਇਹ ਹਾਲਤ ਹੈ।) ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠਗਣੀ (ਮਾਇਆ) ਦੇ ਹੱਥੀਂ ਠੱਗੇ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸਾਧਿਕ = ਸਾਧਨਾ ਕਰਨ ਵਾਲੇ। ਸੁਰ = ਦੇਵਤੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧੂ = ਗੁਰੂ। ਸਭਿ = ਸਾਰੇ। ਧ੍ਰੋਹਨਿ = ਠਗਣੀ (ਮਾਇਆ) ਨੇ। ਧ੍ਰੋਹੇ = ਠੱਗ ਲਏ ॥੧॥ ਰਹਾਉ ॥

SikhNet (Spanish)Los ascetas, los adeptos, los hombres angélicos, sí, todos excepto los Santos son seducidos por ella. (1‑Pausa)

ਇਕਿ ਫਿਰਹਿ ਉਦਾਸੀ; ਤਿਨੑ ਕਾਮਿ ਵਿਆਪੈ ॥

eik fireh udaasee; tina kaam viaapai |

Sant Singh KhalsaSome wander around as renunciates, but they are engrossed in sexual desire.
Manmohan SinghSome wander about as ascetics. But they are harassed by lust.
Manmohan Singh (Punjabi)ਕਈ ਬਿਰੱਤਕ ਬਣ ਰਮਤੇ ਫਿਰਦੇ ਹਨ: ਪ੍ਰੰਤੂ, ਭੋਗ ਬਿਲਾਸ ਉਨ੍ਹਾਂ ਨੂੰ ਦੁਖੀ ਕਰਦਾ ਹੈ।
Fareedkot Teekaਇਕ ਪੁਰਖ ਦੇਖਨ ਮੇਂ ਤੋ ਉਦਾਸੀਨ ਫਿਰਤੇ ਹੈਂ, ਪਰੰਤੂ ਉਨ ਕੇ ਸਰੀਰ ਮੇਂ ਮਾਯਾ ਕਾਮ ਰੂਪ ਹੋ ਕਰ ਬ੍ਯਾਪ ਰਹੀ ਹੈ॥
Prof. Sahib Singhਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ (ਪਰ) ਉਹਨਾਂ ਨੂੰ (ਇਹ ਮਾਇਆ) ਕਾਮ-ਵਾਸ਼ਨਾ ਦੀ ਸ਼ਕਲ ਵਿਚ ਆ ਦਬਾਂਦੀ ਹੈ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕਾਮਿ = ਕਾਮ-ਵਾਸਨਾ ਦੀ ਰਾਹੀਂ। ਵਿਆਪੈ = ਕਾਬੂ ਕਰ ਲੈਂਦੀ ਹੈ।

SikhNet (Spanish)Algunos caminan en este mundo como renunciantes, pero en verdad no por eso están a salvo de la lujuria.

ਇਕਿ ਸੰਚਹਿ ਗਿਰਹੀ; ਤਿਨੑ ਹੋਇ ਨ ਆਪੈ ॥

eik sancheh girahee; tina hoe na aapai |

Sant Singh KhalsaSome grow rich as householders, but she does not belong to them.
Manmohan SinghSome, as family men, amass wealth, but she becomes not their own.
Manmohan Singh (Punjabi)ਕਈ ਘਰਬਾਰੀ ਹੋ ਮਾਇਆ ਨੂੰ ਇਕੱਤਰ ਕਰਦੇ ਹਨ; ਪ੍ਰੰਤੂ ਇਹ ਉਨ੍ਹਾਂ ਦੀ ਨਿੱਜ ਦੀ ਨਹੀਂ ਬਣਦੀ।
Fareedkot Teekaਏਕ ਗ੍ਰਿਹਸਤੀ ਬਨ ਕਰ ਮਾਯਾ ਕਾ ਸੰਚਨ ਕਰਤੇ ਹੈਂ, ਤਿਨ ਕੀ ਭੀ ਅਪਨੀ ਨਹੀਂ ਹੋਤੀ, ਭਾਵ ਯਹ ਦੂਸਰੇ ਕੇ ਪਾਸ ਚਲੀ ਜਾਤੀ ਹੈ॥
Prof. Sahib Singhਇੱਕ ਗ੍ਰਿਹਸਤੀ ਹੋ ਕੇ (ਮਾਇਆ) ਇਕੱਠੀ ਕਰਦੇ ਹਨ, ਪਰ (ਇਹ ਮਾਇਆ) ਉਨ੍ਹਾਂ ਦੀ ਆਪਣੀ ਨਹੀਂ ਬਣਦੀ।

ਪਦ ਅਰਥ ਸੰਚਹਿ = ਇਕੱਠੀ ਕਰਦੇ ਹਨ। ਆਪੈ = ਆਪਣੀ।

SikhNet (Spanish)Los sostenedores de hogar recolectan bienes en sus túnicas,

ਇਕਿ ਸਤੀ ਕਹਾਵਹਿ; ਤਿਨੑ ਬਹੁਤੁ ਕਲਪਾਵੈ ॥

eik satee kahaaveh; tina bahut kalapaavai |

Sant Singh KhalsaSome call themselves men of charity, and she torments them terribly.
Manmohan SinghSome who call themselves as greatly torments.
Manmohan Singh (Punjabi)ਕਈ, ਜੋ ਆਪਣੇ ਆਪ ਨੂੰ ਦਾਨੀ ਅਖਵਾਉਂਦੇ ਹਨ, ਉਨ੍ਹਾਂ ਨੂੰ ਇਹ ਖਰਾ ਸਤਾਉਂਦੀ ਹੈ।
Fareedkot Teekaਏਕ ਸਤੀ ਕਹਾਵਤੇ ਹੈਂ ਕਿ ਹਮ ਮਿਥ੍ਯਾ ਕਬਹੀ ਨਹੀਂ ਕਹੈਂਗੇ ਜੁਧਿਸ੍ਟਰਾਦਿਕ, ਤਿਨ ਕੋ ਭੀ ਮਾਯਾ ਬਹੁਤ ਕਲਪਾਵਤੀ ਹੈ ਯਹ ਪ੍ਰਸੰਗ ਭਾਗਵਤਾਦਿ ਗ੍ਰੰਥੋਂ ਮੇਂ ਪ੍ਰਸਿਧ ਹੈ॥
Prof. Sahib Singhਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ ਹਨ, ਉਹਨਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ।

ਪਦ ਅਰਥ ਸਤੀ = ਦਾਨੀ। ਕਲਪਾਵੈ = ਦੁੱਖੀ ਕਰਦੀ ਹੈ।

SikhNet (Spanish)pero no los tendrán por mucho tiempo. Algunos son aclamados como seres de caridad, pero a ellos Maya,

ਹਮ. ਹਰਿ ਰਾਖੇ; ਲਗਿ ਸਤਿਗੁਰ ਪਾਵੈ ॥੨॥

ham. har raakhe; lag satigur paavai |2|

Sant Singh KhalsaThe Lord has saved me, by attaching me to the Feet of the True Guru. ||2||
Manmohan SinghGod has saved me by attaching me to the True Guru's feet.
Manmohan Singh (Punjabi)ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਬਚਾ ਲਿਆ ਹੈ।
Fareedkot Teekaਸਤਗੁਰੋਂ ਕੇ ਚਰਣੋਂ ਮੇਂ ਲਗਾਇ ਕਰ ਕੇ ਹਰੀ ਨੇ ਹਮ ਰਖੇ ਹੈਂ॥੨॥
Prof. Sahib Singhਸਤਿਗੁਰੂ ਦੇ ਚਰਨੀ ਲਗਣ ਕਰ ਕੇ ਸਾਨੂੰ ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ ॥੨॥

ਪਦ ਅਰਥ ਪਾਵੈ = ਪੈਰੀਂ ॥੨॥

SikhNet (Spanish)la ilusión, los hace sufrir también. Yo soy preservado por el Señor aferrándome a los Pies del Guru. (2)

ਤਪੁ ਕਰਤੇ; ਤਪਸੀ ਭੂਲਾਏ ॥

tap karate; tapasee bhoolaae |

Sant Singh KhalsaShe leads astray the penitents who practice penance.
Manmohan SinghShe leads astray the penitents who practise penance.
Manmohan Singh (Punjabi)ਤਪੱਸਿਆ ਕਰਦੇ ਹੋਇਆਂ ਤੱਪੀਆਂ ਨੂੰ ਇਹ ਕੁਰਾਹੇ ਪਾ ਦਿੰਦੀ ਹੈ।
Fareedkot Teekaਤਪ ਕਰਤੇ ਹੂਏ ਤਪਸ੍ਵੀ ਮਾਯਾ ਨੇ ਭੁਲਾਏ ਹੈਂ॥
Prof. Sahib Singhਤਪ ਕਰ ਰਹੇ ਤਪਸ੍ਵੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ ਹੈ।

ਪਦ ਅਰਥ ਭੁਲਾਏ = ਕੁਰਾਹੇ ਪਾ ਦਿੱਤੇ।

SikhNet (Spanish)Los ascetas que practican austeridades son engañados;

ਪੰਡਿਤ ਮੋਹੇ; ਲੋਭਿ ਸਬਾਏ ॥

panddit mohe; lobh sabaae |

Sant Singh KhalsaThe scholarly Pandits are all seduced by greed.
Manmohan SinghAll the scholarly Brahmans are seduced by greed.
Manmohan Singh (Punjabi)ਸਮੂਹ ਵਿਦਵਾਨ ਬ੍ਰਾਹਮਣ ਲਾਲਚ ਨੇ ਮੋਹ ਲਏ ਹਨ।
Fareedkot Teekaਔਰ (ਸਬਾਏ) ਬਹੁਤੇ ਪੰਡਿਤੋਂ ਕੋ ਲੋਭ ਮੇਂ ਲਾਇ ਕਰ ਮੋਹਿਤ ਕੀਆ ਹੈ॥
Prof. Sahib Singhਸਾਰੇ ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ।

ਪਦ ਅਰਥ ਲੋਭਿ = ਲੋਭ ਵਿਚ। ਸਬਾਏ = ਸਾਰੇ।

SikhNet (Spanish)los eruditos también son poseídos por la avaricia.

ਤ੍ਰੈ ਗੁਣ ਮੋਹੇ; ਮੋਹਿਆ ਆਕਾਸੁ ॥

trai gun mohe; mohiaa aakaas |

Sant Singh KhalsaThe world of the three qualities is enticed, and the heavens are enticed.
Manmohan SinghBewitched are the men of three qualities and bewitched is the heaven.
Manmohan Singh (Punjabi)ਲੱਟੂ ਹੋਏ ਹੋਏ ਹਨ, ਤਿੰਨਾਂ ਸੁਭਾਵਾਂ ਵਾਲੇ ਬੰਦੇ ਅਤੇ ਲੱਟੂ ਹੋਇਆ ਹੋਇਆ ਹੈ ਅਸਮਾਨ।
Fareedkot Teekaਤੀਨੋ ਗੁਣੋ ਕਰ ਕੇ ਸਭ ਕੋ ਮੋਹਿਤ ਕੀਆ ਹੈ ਔਰ ਆਕਾਸ ਵਤ ਜੋ ਨਿਰਾਲੰਬ ਸਿਧ ਆਕਾਸਚਾਰੀ ਹੈਂ ਵਾ ਆਕਾਸ ਕਰ ਕੇ ਊਰਧ ਸਪਤ ਲੋਕ ਹੈਂ ਤਿਨ ਕੋ ਭੀ ਮੋਹਿਤ ਕੀਆ ਹੈ॥
Prof. Sahib Singhਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਦੇਵਤੇ ਭੀ ਠੱਗੇ ਜਾ ਰਹੇ ਹਨ।

ਪਦ ਅਰਥ ਆਕਾਸੁ = (ਭਾਵ), ਆਕਾਸ਼-ਵਾਸੀ, ਦੇਵਤੇ।

SikhNet (Spanish)Desviado por la Maya está el mundo de las tres Gunas y desviado por ella están también los cielos.

ਹਮ. ਸਤਿਗੁਰ ਰਾਖੇ; ਦੇ ਕਰਿ ਹਾਥੁ ॥੩॥

ham. satigur raakhe; de kar haath |3|

Sant Singh KhalsaThe True Guru has saved me, by giving me His Hand. ||3||
Manmohan SinghThe True Guru has preserved me by giving his hand.
Manmohan Singh (Punjabi)ਸੱਚੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਸਤਿਗੁਰੋਂ ਨੇ ਅਪਨਾ ਹਾਥ ਦੇ ਕਰ ਤਿਸ ਮਾਯਾ ਸੇ ਰਖ ਲੀਆ ਹੈ ਅਰਥਾਤ ਰਹਤ ਕੀਆ ਹੈ॥੩॥
Prof. Sahib Singhਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ ॥੩॥
SikhNet (Spanish)Pero a mí el Verdadero Guru me ha preservado en Su Bondad con Su Soporte Benévolo. (3)

ਗਿਆਨੀ ਕੀ; ਹੋਇ ਵਰਤੀ ਦਾਸਿ ॥

giaanee kee; hoe varatee daas |

Sant Singh KhalsaShe is the slave of those who are spiritually wise.
Manmohan SinghTo the divine, she acts as a servant.
Manmohan Singh (Punjabi)ਬ੍ਰਹਮ ਬੇਤਾ ਅੱਗੇ ਉਹ ਨੌਕਰ ਹੋ ਕੰਮ ਕਰਦੀ ਹੈ।
Fareedkot Teekaਹਮਾਰੀ ਕਿਆ ਬਾਤ ਹੈ, ਜੋ ਤ੍ਰਿਗੁਨਾਤੀਤ ਆਤਮ ਗ੍ਯਾਨੀ ਹੈਂ ਤਿਨ ਕੀ ਦਾਸੀ ਹੋਇ ਬਰਤਤੀ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ,

ਪਦ ਅਰਥ ਦਾਸਿ = ਦਾਸੀ।

SikhNet (Spanish)Maya es la esclava del sabio y de los hombres de Fe,

ਕਰ ਜੋੜੇ; ਸੇਵਾ ਕਰੇ ਅਰਦਾਸਿ ॥

kar jorre; sevaa kare aradaas |

Sant Singh KhalsaWith her palms pressed together, she serves them and offers her prayer:
Manmohan SinghWith clasped hands she serves him and makes the supplication.
Manmohan Singh (Punjabi)ਹੱਥ ਬੰਨ੍ਹ ਕੇ ਉਹ ਉਸ ਦੀ ਟਹਿਲ ਕਮਾਉਂਦੀ ਹੈ ਅਤੇ ਬੇਨਤੀ ਕਰਦੀ ਹੈ:
Fareedkot Teekaਹਾਥ ਜੋੜੇ ਹੂਏ ਸੇਵਨ ਕਰਤੀ ਹੈ ਔਰ ਮਾਯਾ ਐਸੇ ਬੇਨਤੀ ਕਰਤੀ ਹੈ:
Prof. Sahib Singhਉਸ ਦੇ ਅੱਗੇ (ਦੋਵੇਂ) ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ,

ਪਦ ਅਰਥ ਕਰ = ਹੱਥ।

SikhNet (Spanish)y con sus manos juntas, se postra ante ellos y les sirve.

ਜੋ ਤੂੰ ਕਹਹਿ; ਸੁ ਕਾਰ ਕਮਾਵਾ ॥

jo toon kaheh; su kaar kamaavaa |

Sant Singh Khalsa"Whatever you wish, that is what I shall do."
Manmohan SinghWhat thou orderest that work I shall do,
Manmohan Singh (Punjabi)ਜਿਹੜਾ ਤੂੰ ਹੁਕਮ ਦਿੰਦਾ ਹੈ ਮੈਂ ਓਹੀ ਕੰਮ ਕਰਾਂਗੀ,
Fareedkot Teekaਹੇ ਭਗਵਨ! ਜੋ ਆਪ ਕਹੋ ਸੋ ਮੈਂ ਕਾਮ ਕਰੂੰ॥
Prof. Sahib Singh(ਤੇ ਆਖਦੀ ਹੈ-) ਮੈਂ ਉਹੀ ਕਾਰ ਕਰਾਂਗੀ ਜੇਹੜੀ ਤੂੰ ਆਖੇਂ।

ਪਦ ਅਰਥ ਕਮਾਵਾ = ਕਮਾਵਾਂ।

SikhNet (Spanish)Y les dice: Yo les seguiré, oh Santos, de la forma en que ustedes me indiquen,

ਜਨ ਨਾਨਕ ਗੁਰਮੁਖ ਨੇੜਿ; ਨ ਆਵਾ ॥੪॥੧॥

jan naanak guramukh nerr; na aavaa |4|1|

Sant Singh KhalsaO servant Nanak, she does not draw near to the Gurmukh. ||4||1||
Manmohan Singhand I shall not draw near the Guru-ward, says she. O slave Nanak.
Manmohan Singh (Punjabi)ਅਤੇ ਮੈਂ ਗੁਰੂ-ਸਮਰਪਣ ਦੇ ਲਾਗੇ ਨਹੀਂ ਲੱਗਾਂਗੀ", ਹੇ ਗੋਲੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਗ੍ਯਾਨੀ ਜਨ ਹੈ, ਤਿਨ ਕੇ ਪਾਸ ਤੋ ਪਹਿਲੇ ਹੀ ਨਹੀਂ ਆਵਤੀ ਹੂੰ॥੪॥੧॥☬ਫਿਰ ਅਪਨੀ ਦਸਾ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਮਾਇਆ ਆਖਦੀ ਹੈ) ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁਕਾਂਗੀ (ਮੈਂ ਉਸ ਮਨੁੱਖ ਉਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸਰਨ ਪੈਂਦਾ ਹੈ ॥੪॥੧॥

* ਨੋਟ: ਅੰਕ ੧ ਦੱਸਦਾ ਹੈ ਕਿ ਮਹਲਾ ੫ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)y no perjudicaré nunca a los Devotos del Señor. (4‑1)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਸੂ ਤੇ; ਪਿਰਿ ਕੀਨੀ ਵਾਖਿ ॥

sasoo te; pir keenee vaakh |

Sant Singh KhalsaI have been separated from my Beloved by Maya (my mother-in-law).
Manmohan SinghFrom my mother-in-law (mammon) my Beloved (God) has separated me.
Manmohan Singh (Punjabi)ਮੇਰੀ ਸੱਸ (ਮਾਇਆ) ਨਾਲੋਂ, ਮੇਰੇ ਪ੍ਰੀਤਮ (ਹਰੀ) ਨੇ ਮੈਨੂੰ ਅਲੱਗ ਕਰ ਦਿੱਤਾ ਹੈ।
Fareedkot Teekaਪਤੀ ਨੇ ਅਵਿਦ੍ਯਾ ਰੂਪੀ ਸਾਸ ਸੇ ਮੈਂ ਅਲਗ ਕਰ ਦੀਨੀ ਹੂੰ॥
Prof. Sahib Singh(ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ) ਸੱਸ ਤੋਂ ਵੱਖ ਕਰ ਲਿਆ ਹੈ,

ਪਦ ਅਰਥ ਸਸੂ ਤੇ = ਸੱਸ ਤੋਂ {ਲਫ਼ਜ਼ 'ਸਸੁ' (ੁ) ਅੰਤ ਹੈ, ਪਰ ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਲਫ਼ਜ਼ ਹੈ स्वश्रु। ਸੰਬੰਧਕ ਦੇ ਕਾਰਨ (ੁ) ਦੇ ਥਾਂ ੂ ਹੋ ਜਾਂਦਾ ਹੈ; ਜਿਵੇਂ, 'ਖਾਕ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ'} ਸਸੁ = ਅਗਿਆਨਤਾ। ਪਿਰਿ = ਪਿਰ ਨੇ। ਵਾਖਿ = ਵੱਖ।

SikhNet (Spanish)He sido separado de mi Esposo por Maya, la suegra;

ਦੇਰ ਜਿਠਾਣੀ ਮੁਈ; ਦੂਖਿ ਸੰਤਾਪਿ ॥

der jitthaanee muee; dookh santaap |

Sant Singh KhalsaHope and desire (my younger brother-in-law and sister-in-law) are dying of grief.
Manmohan SinghMy husband's younger brother's wife, and my husband's elder brother's wife have died of grief and sorrow.
Manmohan Singh (Punjabi)ਮੇਰੀ ਦਰਾਣੀ (ਆਸਾ) ਅਤੇ ਜਿਠਾਣੀ (ਤ੍ਰਿਸ਼ਨਾ) ਤਕਲੀਫ ਅਤੇ ਗ਼ਮ ਨਾਲ ਮਰ ਗਈਆਂ ਹਨ।
Fareedkot Teekaਆਸਾ (ਦੇਰ) ਦਿਰਾਨੀ ਤ੍ਰਿਸਨਾ, (ਜਿਠਾਣੀ) ਜਿਠਾਨੀ ਜੋ ਦੁਖ ਸੰਤਾਪ ਦੇਨੇ ਵਾਲੀਆਂ ਥੀ ਸੋ ਦੋਨੋ ਨਾਸ ਹੋ ਗਈਆਂ ਹੈਂ॥
Prof. Sahib Singhਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ)।

ਪਦ ਅਰਥ ਦੇਰ ਜਿਠਾਣੀ = ਦਿਰਾਣੀ ਜਿਠਾਣੀ; ਆਸਾ ਤ੍ਰਿਸ਼ਨਾ।

SikhNet (Spanish)y esto ha perturbado al hermano más joven de mi Esposo, la esperanza, y a la esposa de Su hermano mayor, el deseo.

ਘਰ ਕੇ ਜਿਠੇਰੇ ਕੀ; ਚੂਕੀ ਕਾਣਿ ॥

ghar ke jitthere kee; chookee kaan |

Sant Singh KhalsaI am no longer swayed by the fear of Death (my elder brother-in-law).
Manmohan SinghI have given up the dependence of my husband's elder brother.
Manmohan Singh (Punjabi)ਮੈਂ ਆਪਣੇ ਘਰ ਵਾਲੇ ਦੇ ਵੱਡੇ ਭਾਈ ਦੀ ਮੁਹਤਾਜੀ ਛੱਡ ਦਿੱਤੀ ਹੈ।
Fareedkot Teeka(ਘਰ ਕੇ ਜਿਠੇਰੇ) ਧਰਮਰਾਇ ਕੀ ਕਾਨ ਭੀ ਛੁਟ ਗਈ ਹੈ॥
Prof. Sahib Singh(ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ।

ਪਦ ਅਰਥ ਜਿਠੇਰਾ = ਸਰਬ-ਰਾਜ। ਕਾਣਿ = ਧੌਂਸ।

SikhNet (Spanish)La muerte, el hermano mayor de mi Esposo,

ਪਿਰਿ ਰਖਿਆ ਕੀਨੀ; ਸੁਘੜ ਸੁਜਾਣਿ ॥੧॥

pir rakhiaa keenee; sugharr sujaan |1|

Sant Singh KhalsaI am protected by my All-knowing, Wise Husband Lord. ||1||
Manmohan SinghMy wise and Omniscient Spouse has protected me.
Manmohan Singh (Punjabi)ਮੇਰੇ ਸਿਆਣੇ ਅਤੇ ਸਰਬੱਗ ਪਤੀ ਨੇ ਮੈਨੂੰ ਬਚਾ ਲਿਆ ਹੈ।
Fareedkot Teekaਐਸੇ ਸੁਘੜ ਸੁਜਾਣ ਮੇਰੇ ਪਤਿ ਨੇ ਮੇਰੀ ਰਖ੍ਯਾ ਕਰੀ ਹੈ॥੧॥
Prof. Sahib Singhਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ ॥੧॥

ਪਦ ਅਰਥ ਸੁਜਾਣਿ = ਸੁਜਾਨ ਨੇ ॥੧॥

SikhNet (Spanish)no tiene más influencia sobre mí debido a la Protección y al Amparo que otorga mi Sabio Señor. (1)

ਸੁਨਹੁ ਲੋਕਾ; ਮੈ ਪ੍ਰੇਮ ਰਸੁ ਪਾਇਆ ॥

sunahu lokaa; mai prem ras paaeaa |

Sant Singh KhalsaListen, O people: I have tasted the elixir of love.
Manmohan SinghHear O people, I have obtained the essence of love.
Manmohan Singh (Punjabi)ਸੁਣੋ ਹੇ ਪੁਰਸ਼ੋ! ਮੈਂ ਪ੍ਰੀਤ ਦਾ ਰਸ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਲੋਕੋ ਸੁਨੋ! ਮੈਨੇ ਪ੍ਰੇਮ ਰਸੁ ਪਾਯਾ ਹੈ॥
Prof. Sahib Singhਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ,
SikhNet (Spanish)Escuchen, oh seres humanos, he probado el Sabor del Amor,

ਦੁਰਜਨ ਮਾਰੇ ਵੈਰੀ ਸੰਘਾਰੇ; ਸਤਿਗੁਰਿ. ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥

durajan maare vairee sanghaare; satigur. mo kau har naam divaaeaa |1| rahaau |

Sant Singh KhalsaThe evil ones are dead, and my enemies are destroyed. The True Guru has given me the Name of the Lord. ||1||Pause||
Manmohan SinghI have killed the evil persons and destroyed my enemies. The True Guru has given me the God's Name. Pause.
Manmohan Singh (Punjabi)ਮੈਂ ਖੋਟੇ ਪੁਰਸ਼ ਨੂੰ ਮਾਰ ਸੁੱਟਿਆ ਹੈ ਅਤੇ ਆਪਣੇ ਦੁਸ਼ਮਨਾਂ ਨੂੰ ਨਾਸ ਕਰ ਦਿੱਤਾ ਹੈ। ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਬਖਸ਼ਿਆ ਹੈ। ਠਹਿਰਾਉ।
Fareedkot Teekaਜੋ ਮੇਰੇ ਬੈਰੀ (ਦੁਰਜਨ) ਖੋਟੇ ਕਾਮਾਦਿ ਮਾਰਨੇ ਵਾਲੇ ਥੇ, ਜਬ ਹਰਿ ਨੇ ਸਤਿਗੁਰੋਂ ਸੇ ਮੁਝ ਕੋ ਨਾਮ ਦਾਨ ਦਿਵਾਇਆ ਹੈ ਤਬ ਮੈਨੇ ਸੋ (ਸੰਘਾਰੇ) ਨਸ੍ਟ ਕਰ ਦੀਏ ਹੈਂ॥੧॥ ਰਹਾਉ ॥☬ਪ੍ਰਸ਼੍ਨ: ਕਿਨ ਗੁਨੋ ਕਰ ਆਪ ਰਖ੍ਯਾ ਕੇ ਜੋਗ ਸਮਝੇ ਗਏ ਥੇ?
Prof. Sahib Singhਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ ॥੧॥ ਰਹਾਉ ॥

ਪਦ ਅਰਥ ਦੁਰਜਨ = ਭੈੜੇ ਬੰਦੇ, ਮੰਦੇ ਭਾਵ। ਸੰਘਾਰੇ = ਮਾਰ ਲਏ ਹਨ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)y ahora todos mis adversarios, los bandidos que habitan en mi interior han sido vencidos, porque el Verdadero Guru me ha instruido en el Naam, el Nombre del Señor. (1‑Pausa)

ਪ੍ਰਥਮੇ; ਤਿਆਗੀ ਹਉਮੈ ਪ੍ਰੀਤਿ ॥

prathame; tiaagee haumai preet |

Sant Singh KhalsaFirst, I renounced my egotistical love of myself.
Manmohan SinghFirstly, I have given up the love of pride.
Manmohan Singh (Punjabi)ਪਹਿਲਾਂ ਮੈਂ ਹੰਗਤਾ ਦਾ ਪਿਆਰ ਛੱਡ ਦਿੱਤਾ ਹੈ।
Fareedkot Teekaਪ੍ਰਥਮ ਹਮਨੇ ਹੰਤਾ ਮਮਤਾ ਕੀ ਪ੍ਰੀਤੀ ਤ੍ਯਾਗੀ॥
Prof. Sahib Singh(ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ,

ਪਦ ਅਰਥ ਪ੍ਰਥਮੈ = ਪਹਿਲਾਂ।

SikhNet (Spanish)Primero dejé el amor a mi ego;

ਦੁਤੀਆ; ਤਿਆਗੀ ਲੋਗਾ ਰੀਤਿ ॥

duteea; tiaagee logaa reet |

Sant Singh KhalsaSecond, I renounced the ways of the world.
Manmohan SinghSecondly, I have renounced the customs of others.
Manmohan Singh (Punjabi)ਦੂਜੇ ਮੈਂ ਲੋਕਾਂ ਦੀਆਂ ਰਸਮਾਂ ਨੂੰ ਤਲਾਂਜਲੀ ਦੇ ਦਿੱਤੀ ਹੈ।
Fareedkot Teekaਦੂਸਰੇ ਲੋਕ ਰੀਤੀ ਤ੍ਯਾਗੀ॥
Prof. Sahib Singhਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ,

ਪਦ ਅਰਥ ਲੋਗਾ ਰੀਤਿ = ਲੋਕ ਲਾਜ, ਜਗਤ-ਚਾਲ, ਲੋਕਾਚਾਰੀ ਰਸਮਾਂ।

SikhNet (Spanish)después abandoné todos los caminos mundanos,

ਤ੍ਰੈ ਗੁਣ ਤਿਆਗਿ; ਦੁਰਜਨ ਮੀਤ ਸਮਾਨੇ ॥

trai gun tiaag; durajan meet samaane |

Sant Singh KhalsaRenouncing the three qualities, I look alike upon friend and enemy.
Manmohan SinghAbandoning the three qualities, I deem an evil person and a friend the same (alike).
Manmohan Singh (Punjabi)ਤਿੰਨਾਂ ਲੱਛਣਾ ਨੂੰ ਛੱਡ ਕੇ ਮੈਂ ਖੋਟੇ ਪੁਰਸ਼ ਤੇ ਮਿੱਤ੍ਰਾਂ ਨੂੰ ਇਕ ਬਰਾਬਰ ਜਾਣਦਾ ਹਾਂ।
Fareedkot Teekaਤੀਸਰੇ ਤੀਨੋ ਗੁਨੋਂ ਕੋ ਤ੍ਯਾਗ ਕਰ ਸਤ੍ਰੂ ਮਿਤ੍ਰ ਸਮਾਨ ਸਮਝੇ॥
Prof. Sahib Singhਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ।

ਪਦ ਅਰਥ ਸਮਾਨੇ = ਇਕੋ ਜਿਹੇ।

SikhNet (Spanish)después las tres Gunas y entonces pude ver al amigo y al enemigo igual.

ਤੁਰੀਆ ਗੁਣੁ; ਮਿਲਿ ਸਾਧ ਪਛਾਨੇ ॥੨॥

tureea gun; mil saadh pachhaane |2|

Sant Singh KhalsaAnd then, the fourth state of bliss was revealed to me by the Holy One. ||2||
Manmohan SinghMeeting the saintly Guru I have realised the excellences of the fourth (highest) state of mind.
Manmohan Singh (Punjabi)ਸੰਤ ਗੁਰਾਂ ਨੂੰ ਮਿਲ ਕੇ ਮੈਂ ਚੋਥੀ ਅਵਸਥਾ ਦੀਆਂ ਉਤਕ੍ਰਿਸ਼ਟਤਾਈਆਂ (ਖੁਬੀਆਂ) ਨੂੰ ਅਨੁਭਵ ਕਰ ਲਿਆ ਹੈ।
Fareedkot Teekaਸਾਧੂਓਂ ਕੋ ਮਿਲ ਕਰ ਤੁਰੀਆ ਗੁਣ ਜੋ ਅਤੀਤ ਹੈ, ਸੋ ਪਛਾਨਾ ਹੈ॥੨॥
Prof. Sahib Singhਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ ॥੨॥

ਪਦ ਅਰਥ ਤੁਰੀਆ = ਚੌਥਾ ਪਦ ਜਿਥੇ ਮਾਇਆ ਦੇ ਗੁਣ ਪੋਹ ਨਹੀਂ ਸਕਦੇ। ਸਾਧ = ਗੁਰੂ ॥੨॥

SikhNet (Spanish)El Mérito del Cuarto Estado de Éxtasis me fue revelado entonces por el Santo. (2)

ਸਹਜ ਗੁਫਾ ਮਹਿ; ਆਸਣੁ ਬਾਧਿਆ ॥

sehaj gufaa meh; aasan baadhiaa |

Sant Singh KhalsaIn the cave of celestial bliss, I have obtained a seat.
Manmohan SinghIn the cave of celestial poise, I have acquired a seat.
Manmohan Singh (Punjabi)ਬੈਕੁੰਠੀ ਪਰਮ ਅਨੰਦ ਦੀ ਕੰਦਰਾ (ਦਸਮ ਦੁਆਰ) ਵਿੱਚ ਮੈਂ ਟਿਕਾਣਾ ਮੱਲਿਆ ਹੈ।
Fareedkot Teekaਹਮਨੇ (ਸਹਜ) ਸਾਂਤੀ ਰੂਪ, ਭਾਵ ਏਕ ਰਸ ਅਨੰਦ ਗੁਫਾ ਮੇਂ ਆਸਨ ਬਾਧਿਆ, ਭਾਵ ਮਨ ਕੋ ਸਿਥਤ ਕੀਆ ਹੈ॥
Prof. Sahib Singh(ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ।

ਪਦ ਅਰਥ ਸਹਜ = ਆਤਮਕ ਅਡੋਲਤਾ। ਬਾਧਿਆ = ਬੰਨ੍ਹਿਆ, ਬਣਾਇਆ।

SikhNet (Spanish)Ahora en la cueva del Equilibrio tengo mi asiento,

ਜੋਤਿ ਸਰੂਪ; ਅਨਾਹਦੁ ਵਾਜਿਆ ॥

jot saroop; anaahad vaajiaa |

Sant Singh KhalsaThe Lord of Light plays the unstruck melody of bliss.
Manmohan SinghGod the embodiment of lights, has played for me the celestial music.
Manmohan Singh (Punjabi)ਰੌਸ਼ਨੀ ਦੇ ਰੂਪ, ਵਾਹਿਗੁਰੂ ਨੇ ਬੈਕੁੰਠੀ ਕੀਰਤਨ ਮੇਰੇ ਲਈ ਕੀਤਾ ਹੈ।
Fareedkot Teekaਜੋਤਿ ਸਰੂਪ ਪਾਰਬ੍ਰਹਮ ਮੇਂ ਸਿਥਤ ਹੋਨੇ ਕਰ ਕੇ ਅਨਾਹਦੁ ਸਬਦੁ ਬਜਤਾ ਭ੍ਯਾ ਹੈ, ਭਾਵ ਪ੍ਰਗਟ ਹੂਆ ਹੈ॥
Prof. Sahib Singhਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ।

ਪਦ ਅਰਥ ਜੋਤਿ ਸਰੂਪ = ਉਹ ਜਿਸ ਦੀ ਹਸਤੀ ਨੂਰ ਹੀ ਨੂਰ ਹੈ। ਅਨਾਹਦੁ = {अनहत} ਬਿਨਾ ਵਜਾਏ, ਇਕ-ਰਸ, ਉਹ ਰਾਗ ਜੋ ਸਾਜ ਨੂੰ ਵਜਾਣ ਤੋਂ ਬਿਨਾ ਪੈਦਾ ਹੋ ਰਿਹਾ ਹੋਵੇ।

SikhNet (Spanish)y el Luminoso Ser de Dios ha despertado en mí,

ਮਹਾ ਅਨੰਦੁ; ਗੁਰਸਬਦੁ ਵੀਚਾਰਿ ॥

mahaa anand; gurasabad veechaar |

Sant Singh KhalsaI am in ecstasy, contemplating the Word of the Guru's Shabad.
Manmohan SinghSupreme joy I have obtained by meditating on Guru's hymns.
Manmohan Singh (Punjabi)ਗੁਰਬਾਣੀ ਦਾ ਚਿੰਤਨ ਕਰਨ ਦੁਆਰਾ ਮੈਨੂੰ ਪਰਮ ਖੁਸ਼ੀ ਪਰਾਪਤ ਹੋਈ ਹੈ।
Fareedkot Teekaਗੁਰ ਸਬਦ ਕੇ ਬੀਚਾਰ ਕਰ ਕੇ ਜਿਸ ਕੋ ਮਹਾ ਅਨੰਦ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ।

ਪਦ ਅਰਥ ਵੀਚਾਰਿ = ਵਿਚਾਰ ਕੇ।

SikhNet (Spanish)y escucho la Melodía Divina de la Palabra. Estoy en Éxtasis contemplando la Palabra del Guru e imbuido en mi Señor,

ਪ੍ਰਿਅ ਸਿਉ ਰਾਤੀ; ਧਨ ਸੋਹਾਗਣਿ ਨਾਰਿ ॥੩॥

pria siau raatee; dhan sohaagan naar |3|

Sant Singh KhalsaImbued with my Beloved Husband Lord, I am the blessed, happy soul-bride. ||3||
Manmohan SinghImbued with my Beloved, I have become a blessed and happy wife.
Manmohan Singh (Punjabi)ਆਪਣੇ ਪ੍ਰੀਤਮ ਨਾਲ ਰੰਗੀਜੀ ਹੋਈ ਮੈਂ ਮੁਬਾਰਕ ਤੇ ਪਰਸੰਨ ਪਤਨੀ ਹੋ ਗਈ ਹਾਂ।
Fareedkot Teekaਸੋਈ ਇਸਤ੍ਰੀ ਸੋਹਾਗਨਿ ਧੰਨ ਹੈ ਅਰ ਅਪਨੇ ਪ੍ਯਾਰੇ ਸੇ ਮਿਲੀ ਹੂਈ ਹੈ॥੩॥
Prof. Sahib Singh(ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ॥੩॥

ਪਦ ਅਰਥ ਧਨ = ਧੰਨ, ਭਾਗਾਂ ਵਾਲੀ। ਨਾਰਿ = ਇਸਤ੍ਰੀ। ਸੋਹਾਗਣਿ = ਸੁਹਾਗ ਵਾਲੀ ॥੩॥

SikhNet (Spanish)bendito soy, yo, la Esposa. (3)

ਜਨ ਨਾਨਕੁ ਬੋਲੇ; ਬ੍ਰਹਮ ਬੀਚਾਰੁ ॥

jan naanak bole; braham beechaar |

Sant Singh KhalsaServant Nanak chants the wisdom of God;
Manmohan SinghSlave Nanak utters the meditation of the Lord.
Manmohan Singh (Punjabi)ਗੋਲਾ ਨਾਨਕ, ਸੁਆਮੀ ਦਾ ਸਿਮਰਨ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਇਸ ਬ੍ਰਹਮ ਬੀਚਾਰ ਕੋ ਉਚਾਰਤੇ ਹੈਂ॥
Prof. Sahib Singh(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ।

ਪਦ ਅਰਥ ਬ੍ਰਹਮ ਬੀਚਾਰੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ॥

SikhNet (Spanish)Nanak no habla más que de la Sabiduría del Señor,

ਜੋ ਸੁਣੇ ਕਮਾਵੈ; ਸੁ ਉਤਰੈ ਪਾਰਿ ॥

jo sune kamaavai; su utarai paar |

Sant Singh Khalsaone who listens and practices it, is carried across and saved.
Manmohan SinghHe who hears and practises it, is saved.
Manmohan Singh (Punjabi)ਜੋ ਇਸ ਨੂੰ ਸੁਣਦਾ ਅਤੇ ਇਸ ਦੀ ਕਮਾਈ ਕਰਦਾ ਹੈ ਉਹ ਤਰ ਜਾਂਦਾ ਹੈ।
Fareedkot Teekaਜੋ ਕੋਈ ਇਸ ਬ੍ਰਹਮ ਬੀਚਾਰ ਕੋ ਸੁਨੈਗਾ ਔਰ ਸੁਨ ਕਰ ਮਨਨ ਕਰੈਗਾ, ਫਿਰ ਨਿਧ੍ਯਾਸਨੁ ਕਰੈਗਾ, ਸੋ ਸਿਖ੍ਯਾ ਅਨੁਭਵ ਕਰ ਇਸ ਮਾਯਾ ਜੰਜਾਲ ਸੇ ਪਾਰ ਉਤਰੈਗਾ ਅਰਥਾਤ ਨਿਰੰਜਨ ਹੋਇਆ॥
Prof. Sahib Singhਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
SikhNet (Spanish)y aquél que la escucha y la practica nada a través del mar de la existencia material.

ਜਨਮਿ ਨ ਮਰੈ; ਨ ਆਵੈ. ਨ ਜਾਇ ॥

janam na marai; na aavai. na jaae |

Sant Singh KhalsaHe is not born, and he does not die; he does not come or go.
Manmohan SinghHe is born not, nor does he die. He comes and goes not.
Manmohan Singh (Punjabi)ਉਹ ਜੰਮਦਾ ਨਹੀਂ, ਨਾਂ ਹੀ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਫਿਰ ਵਹੁ ਪੁਰਖ ਨ ਤੋ ਜਨਮ ਕਰ ਆਵੇਗਾ ਔਰ ਨ ਮਰ ਕਰ ਜਾਵੇਗਾ, ਭਾਵ ਏਹ ਕਿ ਆਵਾਗਵਨ ਸੇ ਰਹਤ ਹੋਗਾ॥
Prof. Sahib Singhਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ।
SikhNet (Spanish)Ese ser ya no nace ni muere más, ni va ni viene,

ਹਰਿ ਸੇਤੀ; ਓਹੁ ਰਹੈ ਸਮਾਇ ॥੪॥੨॥

har setee; ohu rahai samaae |4|2|

Sant Singh KhalsaHe remains blended with the Lord. ||4||2||
Manmohan SinghWith God, he remains blended.
Manmohan Singh (Punjabi)ਵਾਹਿਗੁਰੂ ਨਾਲ ਉਹ ਅਭੇਦ ਹੋਇਆ ਰਹਿੰਦਾ ਹੈ।
Fareedkot Teekaਔਰ ਹਰਿ ਕੇ (ਸੇਤੀ) ਸਾਥ ਵਹੁ (ਸਮਾਇ) ਮਿਲ ਰਹੇਗਾ॥੪॥੨॥☬ਦੋ ਸਬਦ ਕਰ ਅਪਨੀ ਦਸਾ ਬਰਨਨ ਕਰਤੇ ਹੂਏ ਸੁਕਰਨੀ ਭਗਤੀ ਵਾਲੀ ਬੁਧੀ ਅਰ ਕੁਕਰਣੀ ਖੋਟੀ ਕਰਣੀ ਵਾਲੀ, ਭਾਵ ਮਾਯਾ ਸੇ ਤਦਾਕਾਰ ਬੁਧੀ ਜੋ ਹਰੀ ਕੀ ਭਗਤੀ ਸੇ ਰਹਤ ਹੈ, ਤਿਨ ਦੋਨੋਂ ਕਾ ਬਰਨਨ ਕਰਤੇ ਹੈਂ।☬ਪ੍ਰਸ਼ਨ: ਵਹੁ ਕੌਨ ਸੀ ਕਰਨੀ ਹੈ ਜਿਸਸੇ ਬ੍ਰਹਮ ਸਾਖ੍ਯਾਤਕਾਰ ਹੂਆ ਔਰ ਆਪ ਨੇ ਪ੍ਰੇਮ ਰਸ ਪਾਇਆ ਹੈ?☬ਉੱਤਰ:
Prof. Sahib Singhਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨॥
SikhNet (Spanish)y se inmerge para siempre en su Señor. (4‑2)

Open this shabad →

Shabad Guru Arjan Dev Ji Raag Aasaa continues on Ang 371

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਨਿਜ ਭਗਤੀ; ਸੀਲਵੰਤੀ ਨਾਰਿ ॥

nij bhagatee; seelavantee naar |

Sant Singh KhalsaThe bride shows such special devotion, and has such an agreeable disposition.
Manmohan SinghThe bride possesses singular devotion and is amiable.
Manmohan Singh (Punjabi)ਪਤਨੀ ਅਦੁੱਤੀ ਸ਼ਰਧਾ-ਪ੍ਰੇਮ, ਸੀਤਲ ਸੁਭਾ,
Fareedkot Teeka(ਨਿਜ) ਆਪ ਅਵਿਰਲ ਭਗਤੀ ਸਰੂਪ ਹੈ, ਸੀਲਵੰਤੀ ਨਾਰ ਹੈ॥
Prof. Sahib Singhਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ,

ਪਦ ਅਰਥ ਨਿਜ = ਆਪਣੀ, ਆਪਣੇ ਆਪ ਦੀ, ਆਤਮਾ ਦੇ ਕੰਮ ਆਉਣ ਵਾਲੀ। ਸੀਲ = ਮਿੱਠਾ ਸੁਭਾਉ। ਨਾਰਿ = ਇਸਤ੍ਰੀ।

SikhNet (Spanish)La dedicación a la Alabanza del Señor provee una perfecta disposición a la esposa,

ਰੂਪਿ ਅਨੂਪ; ਪੂਰੀ ਆਚਾਰਿ ॥

roop anoop; pooree aachaar |

Sant Singh KhalsaHer beauty is incomparable, and her character is perfect.
Manmohan SinghShe is of peerless beauty and of perfectly good character.
Manmohan Singh (Punjabi)ਲਾਸਾਨੀ ਸੁੰਦਰਤਾ ਅਤੇ ਪੂਰਨ ਚੰਗੇ ਚਾਲ ਚਲਨ ਵਾਲੀ ਹੈ।
Fareedkot Teekaਅਨੂਪਮ ਰੂਪ ਹੈ ਆਚਰਨ ਮੇਂ ਭੀ ਪੂਰੀ ਹੈ॥
Prof. Sahib Singh(ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ।

ਪਦ ਅਰਥ ਰੂਪਿ = ਰੂਪ ਵਿਚ। ਅਨੂਪ = ਉਪਮਾ-ਰਹਿਤ, ਬੇਮਿਸਾਲ। ਆਚਾਰਿ = ਆਚਾਰ ਵਿਚ, ਆਚਰਨ ਵਿਚ।

SikhNet (Spanish)y su semblante se vuelve radiante y su belleza sin igual.

ਜਿਤੁ ਗ੍ਰਿਹਿ ਵਸੈ; ਸੋ ਗ੍ਰਿਹੁ ਸੋਭਾਵੰਤਾ ॥

jit grihi vasai; so grihu sobhaavantaa |

Sant Singh KhalsaThe house in which she dwells is such a praiseworthy house.
Manmohan SinghThe house, she dwells in, is praiseworthy.
Manmohan Singh (Punjabi)ਜਿਸ ਘਰ ਵਿੱਚ ਉਹ ਰਹਿੰਦੀ ਹੈ, ਉਹ ਘਰ ਉਪਮਾ ਯੋਗ ਹੈ।
Fareedkot Teekaਜਿਸ (ਗ੍ਰਿਹਿ) ਅੰਤਸਕਰਣ ਮੇਂ ਬਸਤੀ ਹੈ, ਸੋ ਗ੍ਰਹਣ ਸੋਭਾਇਮਾਨ ਹੋਤਾ ਹੈ॥
Prof. Sahib Singhਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ,

ਪਦ ਅਰਥ ਜਿਤੁ = ਜਿਸ ਵਿਚ। ਗ੍ਰਿਹਿ = ਹਿਰਦੇ-ਘਰ ਵਿਚ।

SikhNet (Spanish)En donde sea que ella habita, ese hogar es digno de alabanza,

ਗੁਰਮੁਖਿ ਪਾਈ; ਕਿਨੈ ਵਿਰਲੈ ਜੰਤਾ ॥੧॥

guramukh paaee; kinai viralai jantaa |1|

Sant Singh KhalsaBut rare are those who, as Gurmukh, attain that state||1||
Manmohan SinghThrough the Guru, a rare one finds such a bride.
Manmohan Singh (Punjabi)ਗੁਰਾਂ ਦੇ ਰਾਹੀਂ ਕਿਸੇ ਵਿਰਲੇ ਪੁਰਸ਼ ਨੂੰ ਹੀ ਐਸੀ ਪਤਨੀ ਪ੍ਰਾਪਤ ਹੁੰਦੀ ਹੈ।
Fareedkot Teekaਕਿਸੀ ਬਿਰਲੇ ਜੀਵ ਨੇ ਐਸੀ ਸੁਕਰਨੀ ਕਾਮਨੀ ਗੁਰਾਂ ਦੁਆਰੇ ਪਾਈ ਹੈ॥੧॥
Prof. Sahib Singhਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥

SikhNet (Spanish)pero raro es aquél que se entona en la Alabanza. (1)

ਸੁਕਰਣੀ ਕਾਮਣਿ; ਗੁਰ ਮਿਲਿ. ਹਮ ਪਾਈ ॥

sukaranee kaaman; gur mil. ham paaee |

Sant Singh KhalsaAs the soul-bride of pure actions, I have met with the Guru.
Manmohan SinghBy meeting the Guru, I have obtained the Bride of pure deeds.
Manmohan Singh (Punjabi)ਗੁਰਾਂ ਨੂੰ ਭੇਟ ਕੇ ਮੈਂ ਪਵਿੱਤ੍ਰ ਅਮਲਾਂ ਵਾਲੀ ਪਤਨੀ ਹਾਸਲ ਕੀਤੀ ਹੈ।
Fareedkot Teekaਵਹੁ ਸੁਕਰਣੀ ਦਿਖਾਵਤੇ ਹੈਂ: ਜਿਸ ਕੇ ਕਰਮ ਸੁੰਦਰ ਹੈਂ ਐਸੀ ਸੁਕਰਨੀ ਨਾਮ ਇਕ (ਕਾਮਨੀ) ਇਸਤ੍ਰੀ ਗੁਰੋਂ ਕੇ ਸਾਥ ਮਿਲ ਕਰ ਕੇ ਹਮਨੇ ਪਾਈ ਹੈ॥
Prof. Sahib Singh(ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ,

ਪਦ ਅਰਥ ਸੁਕਰਣੀ = ਸ੍ਰੇਸ਼ਟ ਕਰਣੀ। ਕਾਮਣਿ = ਇਸਤ੍ਰੀ। ਮਿਲਿ = ਮਿਲ ਕੇ।

SikhNet (Spanish)Me he casado con la Novia de acciones puras por la Gracia del Guru,

Open this shabad (19 lines, Angs 370-371) →

Ang 370 of 1430