ਦਸ ਬੈਰਾਗਨਿ. ਮੋਹਿ ਬਸਿ ਕੀਨੑੀ; ਪੰਚਹੁ ਕਾ ਮਿਟ ਨਾਵਉ ॥
das bairaagan. mohi bas keenaee; panchahu kaa mitt naavau |
Sant Singh KhalsaI have brought the ten sensory organs under my control, and erased every trace of the five thieves.
Manmohan SinghIf have controlled the ten sense organs and the very Name of the five evil passions, I have erased.
Manmohan Singh (Punjabi)ਮੈਂ ਦਸਾਂ ਹੀ ਹਵਾਸਾਂ (ਇੰਦਰੀਆਂ) ਨੂੰ ਕਾਬੂ ਕਰ ਲਿਆ ਹੈ ਅਤੇ ਪੰਜਾਂ ਹੀ ਮੰਦ-ਵਾਸ਼ਨਾ ਦਾ ਮੈਂ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ।
Fareedkot Teekaਦਸ ਜੋ (ਬੈਰਾਗਨਿ) ਚੰਚਲ ਇੰਦ੍ਰੀਆਂ ਹੈਂ, ਸੋ ਮੈਨੇ ਅਪਨੇ ਵਸ ਅਰਥਾਤ ਅਧੀਨ ਕਰ ਲਈਆਂ ਹੈਂ। ਔਰ ਪੰਚ ਜੋ ਕਾਮ, ਕ੍ਰੋਧ ਆਦਿ ਵਿਕਾਰ ਹੈਂ ਤਿਨ ਕਾ ਨਾਮ ਹੀ ਮਿਟਾਇ ਦੀਆ ਹੈ॥
Prof. Sahib Singh(ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ);ਪਦ ਅਰਥ ਬੈਰਾਗਨਿ = {Skt. वैरागिनी = A female ascetic who has subdued all her passions and desires.} ਸ਼ਾਂਤ ਹੋਏ ਇੰਦ੍ਰੇ। ਮੋਹਿ = ਮੈਂ {ਵੇਖੋ ਲਫ਼ਜ਼ 'ਮੋਹਿ' ਬੰਦ ਨੰ: ੨}। ਪੰਚਹੁ ਕਾ = ਪੰਜ ਕਾਮਾਦਿਕਾਂ ਦਾ। ਨਾਵਉ = ਨਾਮ ਹੀ, ਨਿਸ਼ਾਨ ਹੀ।
SikhNet (Spanish)He disciplinado mis diez órganos sensoriales y controlado los cinco deseos,
ਸਤਰਿ ਦੋਇ. ਭਰੇ ਅੰਮ੍ਰਿਤ ਸਰਿ; ਬਿਖੁ ਕਉ ਮਾਰਿ ਕਢਾਵਉ ॥੧॥
satar doe. bhare amrit sar; bikh kau maar kadtaavau |1|
Sant Singh KhalsaI have filled the seventy-two thousand nerve channels with Ambrosial Nectar, and drained out the poison. ||1||
Manmohan SinghI have filled seventy and have dispelled the poison of evil deeds.
Manmohan Singh (Punjabi)ਮੈਂ ਬਹੱਤਰ ਤਾਲਾਬ, ਨਾਮ ਅੰਮ੍ਰਿਤ ਨਾਲ ਭਰ ਲਏ ਹਨ ਅਤੇ ਕੁਕਰਮਾਂ ਦੀ ਜ਼ਹਿਰ ਨੂੰ ਬਾਹਰ ਕੱਢ ਦਿੱਤਾ ਹੈ।
Fareedkot Teekaਪੁਨਾ ਸਤਰ ਔਰ ਦੋ ਬਹਤਰ ਕੋਠੜੀ ਰੂਪ ਜੋ ਸਰੋਵਰ ਹੈ ਸੋ; ਵਾ ਸਾਤ ਅਰ ਦੋ ਨਵ ਗੋਲਕ ਵਾ ਪੰਜ ਗਿਆਨ ਇੰਦ੍ਰੈ ਅਰ ਮਨ, ਬੁਧੀ, ਚਿਤੁ, ਹੰਕਾਰ, ਇਹ ਵਿਚਾਰ ਅੰਮ੍ਰਿਤ ਸੇ ਭਰੇ ਹੈਂ, ਭਾਵ ਯੇਹਿ ਕਿ ਸਰਬ ਥਾਂ ਮਨ ਵਿਚਾਰ ਮੇਂ ਹੀ ਪ੍ਰਵਿਰਤਾ ਹੈ, ਪੁਨਾ ਵਿਵੇਕ ਮੰਤਰ ਸੇ ਜ਼ਹਰ ਕੋ ਮਾਰਕਰ ਨਿਕਾਸਤਾ ਹੂੰ॥੧॥
Prof. Sahib Singhਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ॥੧॥ਪਦ ਅਰਥ ਸਤਰਿ ਦੋਇ = ਬਹੱਤਰ ਹਜ਼ਾਰ ਨਾੜੀਆਂ। {ਵੇਖੋ "ਬਹਤਰਿ ਘਰ ਇਕ ਪੁਰਖੁ ਸਮਾਇਆ" = ਸੂਹੀ ਕਬੀਰ ਜੀ}। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਨਾਲ। ਬਿਖੁ = ਜ਼ਹਿਰ, ਮਾਇਆ ਦਾ ਪ੍ਰਭਾਵ ॥੧॥
SikhNet (Spanish)he llenado los setenta canales con el Nombre del Señor y sacado el veneno del interior. (1)
ਪਾਛੈ ਬਹੁਰਿ; ਨ ਆਵਨੁ ਪਾਵਉ ॥
paachhai bahur; na aavan paavau |
Sant Singh KhalsaI shall not come into the world again.
Manmohan SinghI shall not allow the evil deeds to return again.
Manmohan Singh (Punjabi)ਮੈਂ ਮੰਦ ਅਮਲਾਂ ਨੂੰ ਮੁੜ ਕੇ ਵਾਪਸ ਆਉਣ ਨਹੀਂ ਦਿਆਂਗਾ।
Fareedkot Teekaਹੇ ਭਾਈ! ਹਮ ਤੋ ਹਰੀ ਕੀ ਤਰਫ ਆਗੇ ਕੋ ਉਲੰਘਤ ਹੂਏ ਪੁਨਾ (ਪੀਛੇ) ਅਰਥਾਤ ਸੰਸਾਰ ਮੇਂ ਆਵਨਾ ਨਹੀਂ ਪਾਵੈਂਗਾ, ਭਾਵ ਸੇ ਜਨਮ ਧਾਰੇਂਗੇ ਨਹੀਂ॥☬ਪ੍ਰਸ਼ਨ: ਕੈਸੇ ਨਹੀਂ ਧਾਰੋਗੇ?☬ਉੱਤਰ:
Prof. Sahib Singhਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ,ਪਦ ਅਰਥ ਪਾਛੈ = ਮੁੜ। ਬਹੁਰਿ = ਫਿਰ।
SikhNet (Spanish)Ahora ya no voy a regresar al mundo de la forma otra vez.
ਅੰਮ੍ਰਿਤ ਬਾਣੀ. ਘਟ ਤੇ ਉਚਰਉ; ਆਤਮ ਕਉ ਸਮਝਾਵਉ ॥੧॥ ਰਹਾਉ ॥
amrit baanee. ghatt te uchrau; aatam kau samajhaavau |1| rahaau |
Sant Singh KhalsaI chant the Ambrosial Bani of the Word from the depths of my heart, and I have instructed my soul. ||1||Pause||
Manmohan SinghThe ambrosial word I utter from the depth of my heart and I instruct, my soul; accordingly. Pause.
Manmohan Singh (Punjabi)ਸੁਧਾਸਰੂਪ ਕਲਾਮ ਮੈਂ ਆਪਣੇ ਦਿਲੋਂ ਉਚਾਰਨ ਕਰਦਾ ਹਾਂ ਤੇ ਮੈਂ ਆਪਣੀ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ। ਠਹਿਰਾਓ।
Fareedkot Teekaਅੰਮ੍ਰਿਤ ਰੂਪ ਜੋ ਪਰਮੇਸਰ ਸੰਬੰਧ ਬਾਣੀ ਹੈ, ਸੋ (ਘਟ) ਸਰੀਰ ਵਾ ਰਿਦੇ ਤੇ ਵਿਚਾਰ ਕਰ ਉਚਾਰਨ ਕਰਤਾ ਹੂੰ, ਤਿਸ ਬਾਣੀ ਕਰ ਕੇ ਨਿਜ (ਆਤਮ) ਮਨ ਕੋ ਸਮਝਾਵਤਾ ਹੂੰ॥੧॥ ਰਹਾਉ ॥
Prof. Sahib Singh(ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ॥੧॥ ਰਹਾਉ ॥ਪਦ ਅਰਥ ਘਟ ਤੇ = ਹਿਰਦੇ ਤੋਂ, ਦਿਲੋਂ, ਚਿੱਤ ਜੋੜ ਕੇ। ਉਚਰਉ = ਮੈਂ ਉਚਾਰਦਾ ਹਾਂ। ਆਤਮ ਕਉ = ਆਪਣੇ ਆਪ ਨੂੰ ॥੧॥ ਰਹਾਉ ॥
SikhNet (Spanish)Contemplo el Nombre Ambrosial con todo mi corazón e instruyo a mi Alma. (1‑Pausa)
ਬਜਰ ਕੁਠਾਰੁ. ਮੋਹਿ ਹੈ ਛੀਨਾਂ; ਕਰਿ ਮਿੰਨਤਿ. ਲਗਿ ਪਾਵਉ ॥
bajar kutthaar. mohi hai chheenaan; kar minat. lag paavau |
Sant Singh KhalsaI fell at the Guru's feet and begged of Him; with the mighty axe, I have chopped off emotional attachment.
Manmohan SinghI have destroyed worldly love with an adamantine axe. I implore the Guru and repair of his feet.
Manmohan Singh (Punjabi)ਮੈਂ ਸਖਤ ਕੁਹਾੜੇ ਨਾਲ ਸੰਸਾਰੀ ਮਮਤਾ ਨੂੰ ਨਾਸ ਕਰ ਦਿੱਤਾ ਹੈ, ਮੈਂ ਗੁਰਾਂ ਮੂਹਰੇ ਪ੍ਰਾਰਥਨਾਂ ਕਰਦਾ ਤੇ ਉਹਨਾਂ ਦੇ ਪੈਰੀਂ ਪੈਂਦਾ ਹਾਂ।
Fareedkot Teekaਪੁਨਾ ਸਤਿਗੁਰੋਂ ਕੇ ਆਗੇ (ਮਿਨਤਿ) ਬੇਨਤੀ ਕਰ ਕੇ ਔਰ ਚਰਨੀ ਲਾਗ ਕਰ, ਬਜਰ ਸਮ ਦ੍ਰਿੜ ਵਿਵੇਕ ਰੂਪੀ (ਕੁਠਾਰੁ) ਕੁਹਾੜੇ ਕਰ ਕੇ ਮੋਹਿ ਰੂਪੀ ਬਿਰਛ ਕੋ (ਛੀਨਾ) ਕਾਟ ਦੀਆ ਹੈ ॥
Prof. Sahib Singhਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ।ਪਦ ਅਰਥ ਬਜਰ = ਕਰੜਾ। ਕੁਠਾਰੁ = ਕੁਹਾੜਾ। ਮੋਹਿ = ਮੈਂ (ਵੇਖੋ ਪਹਿਲੀ ਤੁਕ ਵਿਚ ਲਫ਼ਜ਼ 'ਮੋਹਿ')। ਲਗਿ = ਲੱਗ ਕੇ। ਪਾਵਉ = ਚਰਨੀਂ। (ਨੋਟ: ਇੱਥੇ ਰਾਮਾਇਣ ਦੀ ਉਸ ਸਾਖੀ ਵਲ ਇਸ਼ਾਰਾ ਹੈ ਜਦੋਂ ਸੀਤਾ ਜੀ ਦੇ ਸੁਅੰਬਰ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਸ਼ਿਵ ਜੀ ਦਾ ਧਨੁੰਖ ਤੋੜਿਆ ਸੀ; ਪਰਸ ਰਾਮ ਇਹ ਸੁਣ ਕੇ ਆਪਣਾ ਭਿਆਨਕ ਸ਼ਸਤ੍ਰ ਕੁਹਾੜਾ ਲੈ ਕੇ ਸ੍ਰੀ ਰਾਮ ਚੰਦਰ ਜੀ ਨੂੰ ਮਾਰਨ ਲਈ ਆਇਆ। ਪਰ ਸ੍ਰੀ ਰਾਮ ਚੰਦਰ ਜੀ ਨੇ ਕ੍ਰੋਧ ਵਿਚ ਆਏ ਪਰਸ ਰਾਮ ਦੇ ਚਰਨੀਂ ਹੱਥ ਲਾ ਦਿੱਤੇ, ਇਸ ਤਰ੍ਹਾਂ ਉਸ ਦਾ ਕ੍ਰੋਧ ਤੇ ਬਲ ਖਿੱਚ ਲਿਆ ਤੇ ਕੁਹਾੜਾ ਉਸ ਦੇ ਹੱਥੋਂ ਡਿੱਗ ਪਿਆ)।
SikhNet (Spanish)Después de muchas súplicas he sido bendecido con una poderosa hacha con que cortar el árbol del amor a Maya,
ਸੰਤਨ ਕੇ ਹਮ ਉਲਟੇ ਸੇਵਕ; ਭਗਤਨ ਤੇ. ਡਰਪਾਵਉ ॥੨॥
santan ke ham ulatte sevak; bhagatan te. ddarapaavau |2|
Sant Singh KhalsaTurning away from the world, I have become the servant of the Saints; I fear no one except the Lord's devotees. ||2||
Manmohan SinghTurning away from the world, I have become the saints servant and I fear the Lord's slaves.
Manmohan Singh (Punjabi)ਸੰਸਾਰ ਵੱਲੋਂ ਮੁੜ ਕੇ, ਮੈਂ ਸੰਤਾਂ ਦਾ ਦਾਸ ਹੋ ਗਿਆ ਹਾਂ ਅਤੇ ਮੈਂ ਸਾਈਂ ਦੇ ਗੋਲਿਆਂ ਤੋਂ ਭੈ ਖਾਂਦਾ ਹਾਂ।
Fareedkot Teekaਹੇ ਭਾਈ! ਜੋ ਸਾਂਤ ਰੂਪ ਹਰੀ ਕੇ ਭਗਤ ਜਨ ਹੈਂ ਹਮ ਉਨ ਕੇ ਸੇਵਕ ਹੈਂ, ਫਿਰ ਭੀ ਨਿਰਭੈ ਨਹੀਂ ਰਹਤੇ ਹਾਂ, ਉਲਟੇ ਉਨ ਸੇ ਡਰਤੇ ਰਹਤੇ ਹਾਂ॥੨॥
Prof. Sahib Singh(ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ॥੨॥ਪਦ ਅਰਥ ਡਰਪਾਵਉ = ਡਰਦਾ ਹਾਂ ॥੨॥
SikhNet (Spanish)y dándole la espalda al mundo, me he vuelto Esclavo de los Santos y mi reverencia es sólo para los Gurmukjs. (2)
ਇਹ ਸੰਸਾਰ ਤੇ. ਤਬ ਹੀ ਛੂਟਉ; ਜਉ ਮਾਇਆ. ਨਹ ਲਪਟਾਵਉ ॥
eih sansaar te. tab hee chhoottau; jau maaeaa. neh lapattaavau |
Sant Singh KhalsaI shall be released from this world, when I stop clinging to Maya.
Manmohan SinghThen alone shall I be released from this world, when I cling not to worldly attachments.
Manmohan Singh (Punjabi)ਕੇਵਲ ਤਾਂ ਹੀ ਮੈਂ ਇਸ ਜਗਤ ਤੋਂ ਖਲਾਸੀ ਪਾਵਾਂਗਾ ਜਦ ਮੈਂ ਦੁਨੀਆਵੀ ਪਦਾਰਥਾਂ ਨਾਲ ਨਹੀਂ ਚਿਮੜਾਂਗਾ।
Fareedkot Teekaਇਹ ਸੰਸਾਰ ਸੇ ਤਬ ਹੀ ਛੂਟੋਗੇ, ਜੋ ਮਾਇਆ ਕੇ ਬੀਚ ਲਪਟਾਵਣਾ ਨ ਕਰੋਗੇ॥
Prof. Sahib Singhਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ;ਪਦ ਅਰਥ ਛੂਟਉ = ਬਚਦਾ ਹਾਂ।
SikhNet (Spanish)Estaré liberado del mundo sólo cuando ya no esté involucrado con Maya,
ਮਾਇਆ ਨਾਮੁ ਗਰਭ ਜੋਨਿ ਕਾ; ਤਿਹ ਤਜਿ. ਦਰਸਨੁ ਪਾਵਉ ॥੩॥
maaeaa naam garabh jon kaa; tih taj. darasan paavau |3|
Sant Singh KhalsaMaya is the name of the power which causes us to be born; renouncing it, we obtain the Blessed Vision of the Lord's Darshan. ||3||
Manmohan SinghMammon is the name of the power which causes man to take birth through womb. Abandoning that, I obtain the Lord's sight.
Manmohan Singh (Punjabi)ਮਾਇਆ ਉਸ ਤਾਕਤ ਦਾ ਨਾਮ ਹੈ, ਜੋ ਬੰਦੇ ਨੂੰ ਆਵਾਗਾਉਣ ਅੰਦਰ ਭਟਕਾਉਂਦੀ ਹੈ। ਉਸ ਨੂੰ ਤਲਾਂਜਲੀ ਦੇ, ਮੈਂ ਪ੍ਰਭੂ ਦਾ ਦੀਦਾਰ ਪਾਉਂਦਾ ਹਾਂ।
Fareedkot Teekaਮਾਇਆ ਹੀ (ਨਾਮੁ) ਪ੍ਰਸਿਧ ਕਾਰਣ ਹੈ ਗਰਭ ਜੋਨੀਓਂ ਮੇਂ ਪ੍ਰਾਪਤਿ ਕਰਨੇ ਕਾ, ਵਾ ਗਰਭ ਜੋਨੀ ਕਾ ਨਾਮ ਹੀ ਮਾਇਆ ਹੈ। ਤਿਸ ਕੋ ਤਿਆਗ ਕਰ ਹਰੀ ਕਾ ਦਰਸ ਮੈਨੇ ਪਾਇਆ ਹੈ ਔਰ ਤੁਮ ਭੀ ਪਾਵੋ॥੩॥
Prof. Sahib Singhਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ॥੩॥ਪਦ ਅਰਥ ਤਿਹ = ਇਸ ਮਾਇਆ ਨੂੰ। ਤਜਿ = ਤਿਆਗ ਕੇ ॥੩॥
SikhNet (Spanish)porque a través de Maya uno regresa a la matriz y sólo dejando a Maya uno tiene la Visión de Dios. (3)
ਇਤੁ ਕਰਿ ਭਗਤਿ ਕਰਹਿ ਜੋ ਜਨ; ਤਿਨ ਭਉ ਸਗਲ ਚੁਕਾਈਐ ॥
eit kar bhagat kareh jo jan; tin bhau sagal chukaaeeai |
Sant Singh KhalsaThat humble being, who performs devotional worship in this way, is rid of all fear.
Manmohan SinghThe man, who in this way performs the Lord's service, he is rid of all fear.
Manmohan Singh (Punjabi)ਜਿਹੜਾ ਇਨਸਾਨ, ਇਸ ਤਰ੍ਹਾਂ ਸੁਆਮੀ ਦੀ ਸੇਵਾ ਕਰਦਾ ਹੈ, ਉਸ ਦਾ ਸਮੂਹ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਭਾਈ! ਇਸ ਰੀਤੀ ਕਰ ਕੇ ਜੋ ਜਨ ਭਗਤੀ ਕਰਤੇ ਹੈਂ, ਤਿਨੋਂ ਨੇ ਸੰਪੂਰਨ ਭੈ ਚੁਕਾਇ ਦੀਆ ਹੈ॥
Prof. Sahib Singhਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ।ਪਦ ਅਰਥ ਇਤੁ ਕਰਿ = ਇਸ ਤਰ੍ਹਾਂ। ਕਰਹਿ = ਕਰਦੇ ਹਨ। ਚੁਕਾਈਐ = ਦੂਰ ਹੋ ਜਾਂਦਾ ਹੈ।
SikhNet (Spanish)Si uno alaba al Señor, sus miedos desaparecen. Dice Nam Dev:
ਕਹਤ ਨਾਮਦੇਉ. ਬਾਹਰਿ ਕਿਆ ਭਰਮਹੁ; ਇਹ ਸੰਜਮ ਹਰਿ ਪਾਈਐ ॥੪॥੨॥
kehat naamadeo. baahar kiaa bharamahu; ih sanjam har paaeeai |4|2|
Sant Singh KhalsaSays Naam Dayv, why are you wandering around out there? This is the way to find the Lord. ||4||2||
Manmohan SinghSays Name Dev, why wander thou abroad, O man when the Lord is obtained in this way.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਤੂੰ ਕਿਉਂ ਬਾਹਰ ਭਟਕਦਾ ਹੈਂ, ਹੇ ਇਨਸਾਨ! ਇਸ ਤਰੀਕੇ ਨਾਲ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹੇ ਭਾਈ! ਵਾਹਯ ਮੁਖੀ ਬ੍ਰਿਤਿ ਕਰ ਕੇ ਬਾਹਰ ਕਿਆ ਭਰਮਤੇ ਹੋ, ਇਸ ਸੰਜਮ ਕਰ ਕੇ ਹਰੀ ਕੋ ਪਾਈਤਾ ਹੈ॥੪॥੨॥☬ਅਪਨੀ ਪ੍ਰੀਤੀ ਕੀ ਦਸਾ ਸੇ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੪॥੨॥ਪਦ ਅਰਥ ਬਾਹਰਿ = (ਬੈਰਾਗੀ ਬਣ ਕੇ ਬਨ ਆਦਿਕਾਂ ਵਿਚ) ਬਾਹਰ। ਇਹ ਸੰਜਮ = (ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ਕੇ, ਕਾਮਾਦਿਕਾਂ ਤੋਂ ਬਚ ਕੇ, ਆਪਣੇ ਗੁਰੂ ਦੀ ਸ਼ਰਨ ਪੈ ਕੇ, ਮਾਇਆ ਦਾ ਮੋਹ ਤਿਆਗ ਕੇ) ਇਹਨਾਂ ਜੁਗਤੀਆਂ ਨਾਲ ॥੪॥੨॥
* ਸ਼ਬਦ ਦਾ ਭਾਵ: ਸਿਮਰਨ ਦੀ ਮਹਿਮਾ-ਇੰਦ੍ਰੇ ਵੱਸ ਵਿਚ ਆ ਜਾਂਦੇ ਹਨ ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
SikhNet (Spanish)¿Por qué vagar por todas partes, oh hombre? Solamente con esta disciplina uno es bendecido por Dios. (4‑2)