ੴ

ਸਿੱਖਬਾਣੀ · SikhBani

Ang 693

Sri Guru Granth Sahib · Raag Dhanaasree · 4 shabads, 39 lines
Translations
Shabad Bhagat Namdev Ji Raag Dhanaasree continued from Ang 692

ਮੇਰੀ ਮੇਰੀ ਕੈਰਉ ਕਰਤੇ; ਦੁਰਜੋਧਨ ਸੇ ਭਾਈ ॥

meree meree kairau karate; durajodhan se bhaaee |

Sant Singh KhalsaThe Kaurvas, who had brothers like Duryodhan, used to proclaim, "This is ours! This is ours!"
Manmohan SinghThe Kairavs who had brothers like Duryodhan used to say "Everything is ours, ours".
Manmohan Singh (Punjabi)ਕੌਰੋ, ਜਿਨ੍ਹਾਂ ਦੇ ਦੁਰਯੋਧਨ ਵਰਗੇ ਭਰਾ ਸਨ, ਕਹਿੰਦੇ ਹੁੰਦੇ ਸਨ, "ਹਰ ਸ਼ੈ ਸਾਡੀ, ਸਾਡੀ ਹੀ ਹੈ।"
Fareedkot Teekaਪੁਨਾ ਮੇਰੀ ਮੇਰੀ ਕਰਤੇ ਕੈਰਵ ਭੀ ਚਲੇ ਗਏ ਹੈਂ, ਦੁਰਜੋਧਨ ਜੈਸੇ ਭਾਈ ਹੀ ਬਲੀ ਤਿਸ ਕੇ ਥੇ, ਭਾਵ ਦੁਰਯੋਧਨ ਸੰਯੁਕਤ ਸੌ ਭ੍ਰਾਤਾ ਥੇ॥
Prof. Sahib Singhਜਿਨ੍ਹਾਂ ਕੌਰਵਾਂ ਦੇ ਦੁਰਜੋਧਨ ਵਰਗੇ (ਬਲੀ) ਭਰਾ ਸਨ, ਉਹ ਭੀ (ਇਹ ਮਾਣ ਕਰਦੇ ਰਹੇ ਕਿ) ਅਸਾਡੀ (ਪਾਤਸ਼ਾਹੀ) ਅਸਾਡੀ (ਪਾਤਸ਼ਾਹੀ), (ਪਾਂਡੋ ਕੀਹ ਲੱਗਦੇ ਹਨ ਇਸ ਧਰਤੀ ਦੇ?);

ਪਦ ਅਰਥ ਕੁਰੂ = {Skt. कुरू} ਦਿੱਲੀ ਦੇ ਪਾਸ ਦੇ ਇਲਾਕੇ ਦਾ ਨਾਮ ਪੁਰਾਣੇ ਸਮੇ ਵਿਚ 'ਕੁਰੂ' ਸੀ। ਕੌਰਉ = {Skt. कौरव, ਕੌਰਵ} 'ਕੁਰੂ' ਦੇਸ ਵਿਚ ਰਾਜ ਕਰਨ ਵਾਲੇ ਰਾਜਿਆਂ ਦੀ ਸੰਤਾਨ। ਸੇ = ਵਰਗੇ। ਭਾਈ = ਭਰਾ।

SikhNet (Spanish)Los Kaurvas, y entre ellos los Duriodhan, eran tan aferrados a sus posesiones que su procesión mortuoria

ਬਾਰਹ ਜੋਜਨ. ਛਤ੍ਰੁ ਚਲੈ ਥਾ; ਦੇਹੀ ਗਿਰਝਨ ਖਾਈ ॥੨॥

baarah jojan. chhatru chalai thaa; dehee girajhan khaaee |2|

Sant Singh KhalsaTheir royal procession extended over sixty miles, and yet their bodies were eaten by vultures. ||2||
Manmohan SinghTheir royal procession extended over sixty miles, yet the vultures devoured their bodies. (N.B. One jojan is equal to five miles.)
Manmohan Singh (Punjabi)ਉਨ੍ਹਾਂ ਦੀ ਪਾਤਿਸ਼ਾਹੀ ਜਲੂਸ ਸੱਠ ਮੀਲਾਂ ਤਾਈਂ ਫੈਲਿਆ ਹੋਇਆ ਸੀ, ਪੰਤੂ ਉਹਨਾਂ ਦੇ ਸਰੀਰ ਗਿਧਾਂ ਨੇ ਖਾਧੇ। (ਨੋਟ-ਇੱਕ ਜੋਜਨ ਪੰਜਾਂ ਮੀਲ ਦੇ ਬਰਾਬਰ ਹੁੰਦਾ ਹੈ।)।
Fareedkot Teekaਜੋ ਦੁਰਜੋਧਨ ਬਾਰਹ ਜੋਜਨ ਅਠਤਾਲੀ ਕੋਸ ਮੇਂ ਛਤ੍ਰ ਹੀ ਛਾਇਆ ਨੀਚੇ ਚਲਤਾ ਥਾ, ਵਾ⁽¹⁾ ਅਠਤਾਲੀ ਕੋਸ ਪ੍ਰਯੰਤ ਜੋ ਕੁਰੂ ਛੇਤ੍ਰ ਮੇਂ ਫੌਜ ਉਤਰੀ ਹੂਈ ਥੀ। ਉਸ ਮੇਂ ਅਪਨੇ ਸਨਮੁਖ ਔਰ ਕਿਸੀ ਕੀ ਛਤਰੀ ਲਗਣੇ ਨਹੀਂ ਦੇਤਾ ਥਾ। ਨਾਮ ਸੇ ਬਿਨਾਂ ਅਹੰਕਾਰੀ ਹੋਣੇ ਕਰ ਕੇ ਤਿਸ ਕੀ ਦੇਹੀ ਅੰਤ ਸਮੈਂ ਮੇਂ ਗਿਰਝੋਂ ਆਦਿ ਪੰਛੀਓਂ ਨੇ ਖਾਈ ਹੈ॥੨॥
Prof. Sahib Singh(ਕੁਰਖੇਤਰ ਦੇ ਜੰਗ ਵੇਲੇ) ਅਠਤਾਲੀਆਂ ਕੋਹਾਂ ਵਿਚ ਉਹਨਾਂ ਦੀ ਸੈਨਾ ਦਾ ਖਿਲਾਰ ਸੀ (ਪਰ ਕਿੱਧਰ ਗਈ ਬਾਦਸ਼ਾਹੀ ਤੇ ਕਿੱਧਰ ਗਿਆ ਉਹ ਛਤਰ? ਕੁਰਖੇਤਰ ਦੇ ਜੰਗ ਵਿਚ) ਗਿਰਝਾਂ ਨੇ ਉਹਨਾਂ ਦੀਆਂ ਲੋਥਾਂ ਖਾਧੀਆਂ ॥੨॥

ਪਦ ਅਰਥ ਜੋਜਨ = ਚਾਰ ਕੋਹ। ਬਾਰਹ ਜੋਜਨ = ਅਠਤਾਲੀ ਕੋਹ। ਛਤ੍ਰੁ ਚਲੈ ਥਾ = ਛਤ੍ਰ ਦਾ ਪ੍ਰਭਾਵ ਸੀ, ਫ਼ੌਜਾਂ ਦਾ ਖਿਲਾਰ ਸੀ ॥੨॥

SikhNet (Spanish)cubría ciento veinte kilómetros, así de influyentes eran, aún así, los buitres se comieron sus cuerpos. (2)

ਸਰਬ ਸੋੁਇਨ ਕੀ ਲੰਕਾ ਹੋਤੀ; ਰਾਵਨ ਸੇ ਅਧਿਕਾਈ ॥

sarab suoein kee lankaa hotee; raavan se adhikaaee |

Sant Singh KhalsaSri Lanka was totally rich with gold; was anyone greater than its ruler Raavan?
Manmohan SinghCeylon was all gold, Was any one greater than Rawan?
Manmohan Singh (Punjabi)ਲੰਕਾ ਸਾਰੀ ਸੋਨੇ ਦੀ ਸੀ, ਕੀ ਕੋਈ ਰਾਵਨ ਨਾਲੋਂ ਵੱਡਾ ਸੀ?
Fareedkot Teekaਜਿਸ ਕੀ ਸੰਪੂਰਨ ਲੰਕਾ ਨਗਰੀ ਸੋਇਨੇ ਕੀ ਹੋਤੀ ਥੀ, ਐਸੇ ਰਾਵਨ ਸਾਰਖੇ ਜੋ (ਅਧਿਕਾਈ) ਬਡੇ ਬਲੀ ਭਏ ਹੈਂ॥
Prof. Sahib Singhਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ,

ਪਦ ਅਰਥ ਸਇਨ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ); ਅਸਲ ਲਫ਼ਜ਼ ਹੈ 'ਸੋਇਨ', ਇੱਥੇ ਪੜ੍ਹਨਾ ਹੈ 'ਸੁਇਨ'}। ਅਧਿਕਾਈ = ਵੱਡੇ ਬਲੀ।

SikhNet (Spanish)Sri Lamka estaba llena de oro, y había alguien mas rico y poderoso que Ravan

ਕਹਾ ਭਇਓ. ਦਰਿ ਬਾਂਧੇ ਹਾਥੀ; ਖਿਨ ਮਹਿ ਭਈ ਪਰਾਈ ॥੩॥

kahaa bheo. dar baandhe haathee; khin meh bhee paraaee |3|

Sant Singh KhalsaWhat happened to the elephants, tethered at his gate? In an instant, it all belonged to someone else. ||3||
Manmohan SinghWhat did it matte, if he had elephants tethered at his gate? Ina moment, Ceylon became the property of others.
Manmohan Singh (Punjabi)ਕੀ ਹੋ ਗਿਆ ਜੇਕਰ ਉਸ ਦੇ ਬੂਹੇ ਉਤੇ ਹਾਥੀ ਬੱਝੇ ਰਹਿੰਦੇ ਸਨ? ਇਕ ਮੁਹਤ ਵਿੱਚ ਲੰਕਾ ਹੋਰਨਾਂ ਦੀ ਜਾਇਦਾਦ ਬਣ ਗਈ।
Fareedkot Teekaਕਿਆ ਹੂਆ ਜੋ ਦਰ ਪਰ ਹਾਥੀ ਬਾਂਧੇ ਹੂਏ ਥੇ, ਸੋ ਸੰਪੂਰਨ ਬਿਭੂਤੀ ਏਕ ਖਿਨ ਮੇਂ ਪਰਾਈ ਹੋ ਗਈ ਅਰਥਾਤ ਬਿਭੀਖਨ ਕੀ ਹੋ ਗਈ॥੩॥ ਯਥਾ-☬"ਲੰਕਾ ਗਢੁ ਸੋਨੇ ਕਾ ਭਇਆ॥☬ਮੂਰਖੁ ਰਾਵਨੁ ਕਿਆ ਲੇ ਗਇਆ॥"
Prof. Sahib Singh(ਉਸ ਦੇ ਮਹਿਲਾਂ ਦੇ) ਦਰਵਾਜ਼ੇ ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀਹ ਬਣਿਆ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ॥੩॥

ਪਦ ਅਰਥ ਕਹਾ ਭਇਓ = ਆਖ਼ਰ ਕੀਹ ਬਣਿਆ? ਆਖ਼ਰ ਬਣਿਆ ਕੁਝ ਭੀ ਨਾ। ਦਰਿ = ਦਰ ਤੇ, ਬੂਹੇ ਤੇ ॥੩॥

SikhNet (Spanish)con su isla de oro y sus ejércitos de elefantes, pero con qué desgracia se perdió todo en un instante. (3)

ਦੁਰਬਾਸਾ ਸਿਉ ਕਰਤ ਠਗਉਰੀ; ਜਾਦਵ ਏ ਫਲ ਪਾਏ ॥

durabaasaa siau karat tthgauree; jaadav e fal paae |

Sant Singh KhalsaThe Yaadvas deceived Durbaasaa, and received their rewards.
Manmohan SinghThe Yadvas practised deception on Durbasa and reaped its fruit.
Manmohan Singh (Punjabi)ਯਾਦਵਾਂ ਨੇ ਦੁਰਬਾਸਾ ਨਾਲ ਠੱਗੀ ਕੀਤੀ ਅਤੇ ਇਸ ਦਾ ਫਲ ਪਾ ਲਿਆ।
Fareedkot Teekaਦੁਰਬਾਸਾ ਰਿਖੀ ਸੇ ਜਾਦਵੋਂ ਨੇ (ਠਗਉਰੀ) ਛਲ ਕਰ ਹਾਸੀ ਕਰੀ, ਤਿਨਾਂ ਨੇ, ਭਾਵ ਪੂਰਬੋਕਤ ਜੈਸੇ ਦੁਰਜੋਧਨਾਦੀ ਨਾਸ ਹੂਏ ਐਸੇ ਫਲ ਪਾਏ ਹੈਂ।☬ਭਾਵ ਯੇਹਿ ਹੈ ਕਿ ਯਾਦਵੋਂ ਨੇ ਏਕ ਲੜਕੇ ਕੇ ਉਦਰ ਸਾਥ ਬਸਤ੍ਰ ਬਾਂਧ ਕੇ ਇਸਤ੍ਰੀ ਭੇਖ ਬਨਾਇ ਦੁਰਬਾਸਾ ਜੀ ਕੋ ਮਥਾ ਟੇਕਾਇਆ ਔਰ ਪੂਛਾ ਕਿ ਇਸ ਕੇ ਉਦਰ ਸੇ ਕਿਆ ਉਪਜੇਗਾ? ਤਬ ਰਿਖੀ ਨੇ ਕੋਪ ਕਰ ਸ੍ਰਾਪ ਦੀਆ ਕਿ ਇਸ ਸੇ ਵਹੁ ਉਪਜੇਗਾ ਜੋ ਤੁਮਾਰੀ ਸਰਬ ਕੁਲ ਕਾ ਨਾਸ ਕਰੇਗਾ। ਤਬ ਵਹੁ ਬਸਤ੍ਰੋ ਵਿਚੋਂ ਲੋਹੇ ਕਾ ਮੂਸਲੁ ਨਿਕਸਤਾ ਭਯਾ, ਤਿਸੀ ਤੇ ਸਸਤ੍ਰ ਹੋ ਕਰ ਯਾਦਵ ਆਪਸ ਮੇਂ ਲੜ ਕਰ ਨਾਸ ਭਏ॥
Prof. Sahib Singh(ਸੋ, ਅਹੰਕਾਰ ਕਿਸੇ ਚੀਜ਼ ਦਾ ਭੀ ਹੋਵੇ ਉਹ ਮਾੜਾ ਹੈ; ਅਹੰਕਾਰ ਵਿਚ ਹੀ ਆ ਕੇ) ਜਾਦਵਾਂ ਨੇ ਦੁਰਬਾਸਾ ਨਾਲ ਮਸਖ਼ਰੀ ਕੀਤੀ ਤੇ ਇਹ ਫਲ ਪਾਇਓ ਨੇ (ਕਿ ਸਾਰੀ ਕੁਲ ਹੀ ਮੁੱਕ ਗਈ)।

ਪਦ ਅਰਥ ਦੁਰਬਾਸਾ = ਇਕ ਤਪੀ ਸੀ, ਹੈ ਸੀ ਬੜਾ ਕਾਹਲੇ ਸੁਭਾਉ ਵਾਲਾ, ਛੇਤੀ ਹੀ ਰੁੱਸ ਕੇ ਸ੍ਰਾਪ ਦੇ ਦੇਂਦਾ ਸੀ। ਠਗਉਰੀ = ਠੱਗੀ, ਮਖ਼ੌਲ {ਕ੍ਰਿਸ਼ਨ ਜੀ ਦੀ ਕੁਲ 'ਜਾਦਵ' ਦੇ ਕੁਝ ਮੁੰਡੇ ਇਕ ਵਾਰੀ ਸਮੁੰਦਰ ਦੇ ਕੰਡੇ ਦੁਆਰਕਾ ਦੇ ਪਾਸ ਇਕ ਮੇਲੇ ਦੇ ਸਮੇ ਇਕੱਠੇ ਹੋਏ। ਉੱਥੇ ਦੁਰਬਾਸਾ ਰਿਸ਼ੀ ਤਪ ਕਰਦਾ ਸੀ, ਇਹਨਾਂ ਮੁੰਡਿਆਂ ਨੂੰ ਮਖ਼ੌਲ ਸੁੱਝਿਆ, ਇਕ ਅਨ-ਦਾੜ੍ਹੀਏ ਮੁੰਡੇ ਦੇ ਢਿੱਡ ਉੱਤੇ ਲੋਹੇ ਦੀ ਬਾਟੀ ਪੁੱਠੀ ਬੰਨ੍ਹ ਕੇ ਉਸ ਨੂੰ ਜ਼ਨਾਨੀਆਂ ਵਾਲੇ ਕੱਪੜੇ ਪਾ ਕੇ ਉਸ ਪਾਸ ਲੈ ਗਏ। ਪੁਛਿਓ ਨੇ ਕਿ ਰਿਸ਼ੀ ਜੀ! ਇਸ ਦੇ ਘਰ ਕੀਹ ਜੰਮੇਗਾ? ਦੁਰਬਾਸਾ ਤਾੜ ਗਿਆ ਕਿ ਮਸਖ਼ਰੀ ਕਰਦੇ ਹਨ, ਗੁੱਸੇ ਵਿਚ ਆ ਕੇ ਸ੍ਰਾਪ ਦਿਤੋਸੁ ਕਿ ਉਹ ਜੰਮੇਗਾ ਜੋ ਤੁਹਾਡੀ ਸਾਰੀ ਕੁਲ ਦਾ ਨਾਸ ਕਰ ਦੇਵੇਗਾ। ਸ੍ਰਾਪ ਤੋਂ ਘਬਰਾ ਕੇ ਕ੍ਰਿਸ਼ਨ ਜੀ ਦੀ ਸਲਾਹ ਨਾਲ ਉਹ ਉਸ ਬਾਟੀ ਨੂੰ ਪੱਥਰ ਤੇ ਰਗੜਦੇ ਰਹੇ ਕਿ ਇਸ ਲੋਹੇ ਦਾ ਨਿਸ਼ਾਨ ਹੀ ਮਿਟ ਜਾਏ। ਨਿੱਕਾ ਜਿਹਾ ਟੋਟਾ ਰਹਿ ਗਿਆ, ਉਹ ਸਮੁੰਦਰ ਵਿਚ ਸੁੱਟ ਦਿੱਤੋ ਨੇ। ਇਹ ਟੋਟਾ ਇਕ ਮੱਛੀ ਹੜੱਪ ਕਰ ਗਈ, ਇਕ ਮੱਛੀ ਇਕ ਸ਼ਿਕਾਰੀ ਨੇ ਫੜੀ, ਚੀਰਨ ਤੇ ਇਹ ਲੋਹੇ ਦਾ ਟੋਟਾ ਉਸ ਨੇ ਆਪਣੇ ਤੀਰ ਅੱਗੇ ਲਾ ਲਿਆ। ਜਿੱਥੇ ਬਾਟੀ ਪੱਥਰ ਤੇ ਰਗੜੀ ਸੀ, ਉੱਥੇ ਸਿਰ-ਕੰਡਾ ਉੱਗ ਪਿਆ। ਇਕ ਦਿਨ ਇਕ ਮੇਲੇ ਸਮੇ ਜਾਦਵਾਂ ਦੇ ਨੱਢੇ ਸ਼ਰਾਬ ਪੀ ਕੇ ਉਸ ਸਿਰ-ਕੰਡੇ ਵਾਲੀ ਥਾਂ ਆ ਇਕੱਠੇ ਹੋਏ। ਸ਼ਰਾਬ ਦੀ ਮਸਤੀ ਵਿਚ ਕੁਝ ਬੋਲ ਬਕਾਰਾ ਹੋ ਪਿਆ, ਗੱਲ ਵਧ ਗਈ, ਲੜਾਈ ਹੋ ਪਈ, ਉਹ ਸਿਰਕੰਡਾ ਭੀ ਪੁੱ

SikhNet (Spanish)Los Yadvas se burlaron de Durbasa el sabio, y mira en qué forma fueron recompensados.

ਕ੍ਰਿਪਾ ਕਰੀ ਜਨ ਅਪੁਨੇ ਊਪਰ; ਨਾਮਦੇਉ ਹਰਿ ਗੁਨ ਗਾਏ ॥੪॥੧॥

kripaa karee jan apune aoopar; naamadeo har gun gaae |4|1|

Sant Singh KhalsaThe Lord has shown mercy to His humble servant, and now Naam Dayv sings the Glorious Praises of the Lord. ||4||1||
Manmohan SinghThe Lord has shows mercy to His slave and name Dev sings His praise.
Manmohan Singh (Punjabi)ਸੁਆਮੀ ਨੇ ਆਪਣੇ ਗੋਲੇ ਉਤੇ ਮਿਹਰ ਕੀਤੀ ਹੈ ਅਤੇ ਨਾਮ ਦੇਉ ਉਸ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਮੁਝ ਅਪਨੇ ਦਾਸ ਊਪਰ ਜਬ ਸਤਿਗੁਰੋਂ ਨੇ ਕ੍ਰਿਪਾ ਕਰੀ ਹੈ ਤਬ ਮੈਨੇ ਹਰੀ ਕੇ ਗੁਣਗਾਯਨ ਕਰੇ ਹੈਂ, ਤਾਂ ਤੇ ਹੇ ਭਾਈ! ਤੁਮ ਭੀ ਝੂਠਾ ਅਭਿਮਾਨ ਤਿਆਗ ਕਰ ਨਾਮ ਜਪੋ॥੪॥੧॥☬ਸੇਵਕੋਂ ਨੇ ਨਾਮਦੇਵ ਜੀ ਸੇ ਪੂਛਾ: ਆਪ ਕੋ ਕਿਸ ਰੀਤ ਸੇ ਹਰੀ ਕੀ ਪ੍ਰਾਪਤੀ ਭਈ ਹੈ ਔਰ ਹਮ ਕੈਸੇ ਪਾਵੈਂ? ਤਬ ਤਿਨ ਕੇ ਪਰਥਾਇ ਅਪਨੀ ਲਾਭ ਕੀ ਦਸਾ ਸੇ ਉਪਦੇਸ ਉਚਾਰਨ ਕਰਤੇ ਹੈਂ:
Prof. Sahib Singh(ਪਰ ਸ਼ੁਕਰ ਹੈ) ਆਪਣੇ ਦਾਸ ਨਾਮਦੇਵ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ (ਮਾਣ ਤਿਆਗ ਕੇ) ਪਰਮਾਤਮਾ ਦੇ ਗੁਣ ਗਾਉਂਦਾ ਹੈ।੪।੧।ਭਾਵ: ਅਹੰਕਾਰ, ਚਾਹੇ ਕਿਸੇ ਚੀਜ਼ ਦਾ ਭੀ ਹੋਵੇ, ਮਾੜਾ ਹੈ ॥੪॥੧॥
SikhNet (Spanish)Dios es Compasivo con Nam Dev, y ahora él canta las Gloriosas Alanazas del Señor. (4‑1)

Open this shabad (12 lines, Angs 692-693) →

Shabad Bhagat Namdev Ji Raag Dhanaasree

ਦਸ ਬੈਰਾਗਨਿ. ਮੋਹਿ ਬਸਿ ਕੀਨੑੀ; ਪੰਚਹੁ ਕਾ ਮਿਟ ਨਾਵਉ ॥

das bairaagan. mohi bas keenaee; panchahu kaa mitt naavau |

Sant Singh KhalsaI have brought the ten sensory organs under my control, and erased every trace of the five thieves.
Manmohan SinghIf have controlled the ten sense organs and the very Name of the five evil passions, I have erased.
Manmohan Singh (Punjabi)ਮੈਂ ਦਸਾਂ ਹੀ ਹਵਾਸਾਂ (ਇੰਦਰੀਆਂ) ਨੂੰ ਕਾਬੂ ਕਰ ਲਿਆ ਹੈ ਅਤੇ ਪੰਜਾਂ ਹੀ ਮੰਦ-ਵਾਸ਼ਨਾ ਦਾ ਮੈਂ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ।
Fareedkot Teekaਦਸ ਜੋ (ਬੈਰਾਗਨਿ) ਚੰਚਲ ਇੰਦ੍ਰੀਆਂ ਹੈਂ, ਸੋ ਮੈਨੇ ਅਪਨੇ ਵਸ ਅਰਥਾਤ ਅਧੀਨ ਕਰ ਲਈਆਂ ਹੈਂ। ਔਰ ਪੰਚ ਜੋ ਕਾਮ, ਕ੍ਰੋਧ ਆਦਿ ਵਿਕਾਰ ਹੈਂ ਤਿਨ ਕਾ ਨਾਮ ਹੀ ਮਿਟਾਇ ਦੀਆ ਹੈ॥
Prof. Sahib Singh(ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ);

ਪਦ ਅਰਥ ਬੈਰਾਗਨਿ = {Skt. वैरागिनी = A female ascetic who has subdued all her passions and desires.} ਸ਼ਾਂਤ ਹੋਏ ਇੰਦ੍ਰੇ। ਮੋਹਿ = ਮੈਂ {ਵੇਖੋ ਲਫ਼ਜ਼ 'ਮੋਹਿ' ਬੰਦ ਨੰ: ੨}। ਪੰਚਹੁ ਕਾ = ਪੰਜ ਕਾਮਾਦਿਕਾਂ ਦਾ। ਨਾਵਉ = ਨਾਮ ਹੀ, ਨਿਸ਼ਾਨ ਹੀ।

SikhNet (Spanish)He disciplinado mis diez órganos sensoriales y controlado los cinco deseos,

ਸਤਰਿ ਦੋਇ. ਭਰੇ ਅੰਮ੍ਰਿਤ ਸਰਿ; ਬਿਖੁ ਕਉ ਮਾਰਿ ਕਢਾਵਉ ॥੧॥

satar doe. bhare amrit sar; bikh kau maar kadtaavau |1|

Sant Singh KhalsaI have filled the seventy-two thousand nerve channels with Ambrosial Nectar, and drained out the poison. ||1||
Manmohan SinghI have filled seventy and have dispelled the poison of evil deeds.
Manmohan Singh (Punjabi)ਮੈਂ ਬਹੱਤਰ ਤਾਲਾਬ, ਨਾਮ ਅੰਮ੍ਰਿਤ ਨਾਲ ਭਰ ਲਏ ਹਨ ਅਤੇ ਕੁਕਰਮਾਂ ਦੀ ਜ਼ਹਿਰ ਨੂੰ ਬਾਹਰ ਕੱਢ ਦਿੱਤਾ ਹੈ।
Fareedkot Teekaਪੁਨਾ ਸਤਰ ਔਰ ਦੋ ਬਹਤਰ ਕੋਠੜੀ ਰੂਪ ਜੋ ਸਰੋਵਰ ਹੈ ਸੋ; ਵਾ ਸਾਤ ਅਰ ਦੋ ਨਵ ਗੋਲਕ ਵਾ ਪੰਜ ਗਿਆਨ ਇੰਦ੍ਰੈ ਅਰ ਮਨ, ਬੁਧੀ, ਚਿਤੁ, ਹੰਕਾਰ, ਇਹ ਵਿਚਾਰ ਅੰਮ੍ਰਿਤ ਸੇ ਭਰੇ ਹੈਂ, ਭਾਵ ਯੇਹਿ ਕਿ ਸਰਬ ਥਾਂ ਮਨ ਵਿਚਾਰ ਮੇਂ ਹੀ ਪ੍ਰਵਿਰਤਾ ਹੈ, ਪੁਨਾ ਵਿਵੇਕ ਮੰਤਰ ਸੇ ਜ਼ਹਰ ਕੋ ਮਾਰਕਰ ਨਿਕਾਸਤਾ ਹੂੰ॥੧॥
Prof. Sahib Singhਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ॥੧॥

ਪਦ ਅਰਥ ਸਤਰਿ ਦੋਇ = ਬਹੱਤਰ ਹਜ਼ਾਰ ਨਾੜੀਆਂ। {ਵੇਖੋ "ਬਹਤਰਿ ਘਰ ਇਕ ਪੁਰਖੁ ਸਮਾਇਆ" = ਸੂਹੀ ਕਬੀਰ ਜੀ}। ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਨਾਲ। ਬਿਖੁ = ਜ਼ਹਿਰ, ਮਾਇਆ ਦਾ ਪ੍ਰਭਾਵ ॥੧॥

SikhNet (Spanish)he llenado los setenta canales con el Nombre del Señor y sacado el veneno del interior. (1)

ਪਾਛੈ ਬਹੁਰਿ; ਨ ਆਵਨੁ ਪਾਵਉ ॥

paachhai bahur; na aavan paavau |

Sant Singh KhalsaI shall not come into the world again.
Manmohan SinghI shall not allow the evil deeds to return again.
Manmohan Singh (Punjabi)ਮੈਂ ਮੰਦ ਅਮਲਾਂ ਨੂੰ ਮੁੜ ਕੇ ਵਾਪਸ ਆਉਣ ਨਹੀਂ ਦਿਆਂਗਾ।
Fareedkot Teekaਹੇ ਭਾਈ! ਹਮ ਤੋ ਹਰੀ ਕੀ ਤਰਫ ਆਗੇ ਕੋ ਉਲੰਘਤ ਹੂਏ ਪੁਨਾ (ਪੀਛੇ) ਅਰਥਾਤ ਸੰਸਾਰ ਮੇਂ ਆਵਨਾ ਨਹੀਂ ਪਾਵੈਂਗਾ, ਭਾਵ ਸੇ ਜਨਮ ਧਾਰੇਂਗੇ ਨਹੀਂ॥☬ਪ੍ਰਸ਼ਨ: ਕੈਸੇ ਨਹੀਂ ਧਾਰੋਗੇ?☬ਉੱਤਰ:
Prof. Sahib Singhਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ,

ਪਦ ਅਰਥ ਪਾਛੈ = ਮੁੜ। ਬਹੁਰਿ = ਫਿਰ।

SikhNet (Spanish)Ahora ya no voy a regresar al mundo de la forma otra vez.

ਅੰਮ੍ਰਿਤ ਬਾਣੀ. ਘਟ ਤੇ ਉਚਰਉ; ਆਤਮ ਕਉ ਸਮਝਾਵਉ ॥੧॥ ਰਹਾਉ ॥

amrit baanee. ghatt te uchrau; aatam kau samajhaavau |1| rahaau |

Sant Singh KhalsaI chant the Ambrosial Bani of the Word from the depths of my heart, and I have instructed my soul. ||1||Pause||
Manmohan SinghThe ambrosial word I utter from the depth of my heart and I instruct, my soul; accordingly. Pause.
Manmohan Singh (Punjabi)ਸੁਧਾਸਰੂਪ ਕਲਾਮ ਮੈਂ ਆਪਣੇ ਦਿਲੋਂ ਉਚਾਰਨ ਕਰਦਾ ਹਾਂ ਤੇ ਮੈਂ ਆਪਣੀ ਜਿੰਦੜੀ ਨੂੰ ਸਿਖਮਤ ਦਿੰਦਾ ਹਾਂ। ਠਹਿਰਾਓ।
Fareedkot Teekaਅੰਮ੍ਰਿਤ ਰੂਪ ਜੋ ਪਰਮੇਸਰ ਸੰਬੰਧ ਬਾਣੀ ਹੈ, ਸੋ (ਘਟ) ਸਰੀਰ ਵਾ ਰਿਦੇ ਤੇ ਵਿਚਾਰ ਕਰ ਉਚਾਰਨ ਕਰਤਾ ਹੂੰ, ਤਿਸ ਬਾਣੀ ਕਰ ਕੇ ਨਿਜ (ਆਤਮ) ਮਨ ਕੋ ਸਮਝਾਵਤਾ ਹੂੰ॥੧॥ ਰਹਾਉ ॥
Prof. Sahib Singh(ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਘਟ ਤੇ = ਹਿਰਦੇ ਤੋਂ, ਦਿਲੋਂ, ਚਿੱਤ ਜੋੜ ਕੇ। ਉਚਰਉ = ਮੈਂ ਉਚਾਰਦਾ ਹਾਂ। ਆਤਮ ਕਉ = ਆਪਣੇ ਆਪ ਨੂੰ ॥੧॥ ਰਹਾਉ ॥

SikhNet (Spanish)Contemplo el Nombre Ambrosial con todo mi corazón e instruyo a mi Alma. (1‑Pausa)

ਬਜਰ ਕੁਠਾਰੁ. ਮੋਹਿ ਹੈ ਛੀਨਾਂ; ਕਰਿ ਮਿੰਨਤਿ. ਲਗਿ ਪਾਵਉ ॥

bajar kutthaar. mohi hai chheenaan; kar minat. lag paavau |

Sant Singh KhalsaI fell at the Guru's feet and begged of Him; with the mighty axe, I have chopped off emotional attachment.
Manmohan SinghI have destroyed worldly love with an adamantine axe. I implore the Guru and repair of his feet.
Manmohan Singh (Punjabi)ਮੈਂ ਸਖਤ ਕੁਹਾੜੇ ਨਾਲ ਸੰਸਾਰੀ ਮਮਤਾ ਨੂੰ ਨਾਸ ਕਰ ਦਿੱਤਾ ਹੈ, ਮੈਂ ਗੁਰਾਂ ਮੂਹਰੇ ਪ੍ਰਾਰਥਨਾਂ ਕਰਦਾ ਤੇ ਉਹਨਾਂ ਦੇ ਪੈਰੀਂ ਪੈਂਦਾ ਹਾਂ।
Fareedkot Teekaਪੁਨਾ ਸਤਿਗੁਰੋਂ ਕੇ ਆਗੇ (ਮਿਨਤਿ) ਬੇਨਤੀ ਕਰ ਕੇ ਔਰ ਚਰਨੀ ਲਾਗ ਕਰ, ਬਜਰ ਸਮ ਦ੍ਰਿੜ ਵਿਵੇਕ ਰੂਪੀ (ਕੁਠਾਰੁ) ਕੁਹਾੜੇ ਕਰ ਕੇ ਮੋਹਿ ਰੂਪੀ ਬਿਰਛ ਕੋ (ਛੀਨਾ) ਕਾਟ ਦੀਆ ਹੈ ॥
Prof. Sahib Singhਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ।

ਪਦ ਅਰਥ ਬਜਰ = ਕਰੜਾ। ਕੁਠਾਰੁ = ਕੁਹਾੜਾ। ਮੋਹਿ = ਮੈਂ (ਵੇਖੋ ਪਹਿਲੀ ਤੁਕ ਵਿਚ ਲਫ਼ਜ਼ 'ਮੋਹਿ')। ਲਗਿ = ਲੱਗ ਕੇ। ਪਾਵਉ = ਚਰਨੀਂ। (ਨੋਟ: ਇੱਥੇ ਰਾਮਾਇਣ ਦੀ ਉਸ ਸਾਖੀ ਵਲ ਇਸ਼ਾਰਾ ਹੈ ਜਦੋਂ ਸੀਤਾ ਜੀ ਦੇ ਸੁਅੰਬਰ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਸ਼ਿਵ ਜੀ ਦਾ ਧਨੁੰਖ ਤੋੜਿਆ ਸੀ; ਪਰਸ ਰਾਮ ਇਹ ਸੁਣ ਕੇ ਆਪਣਾ ਭਿਆਨਕ ਸ਼ਸਤ੍ਰ ਕੁਹਾੜਾ ਲੈ ਕੇ ਸ੍ਰੀ ਰਾਮ ਚੰਦਰ ਜੀ ਨੂੰ ਮਾਰਨ ਲਈ ਆਇਆ। ਪਰ ਸ੍ਰੀ ਰਾਮ ਚੰਦਰ ਜੀ ਨੇ ਕ੍ਰੋਧ ਵਿਚ ਆਏ ਪਰਸ ਰਾਮ ਦੇ ਚਰਨੀਂ ਹੱਥ ਲਾ ਦਿੱਤੇ, ਇਸ ਤਰ੍ਹਾਂ ਉਸ ਦਾ ਕ੍ਰੋਧ ਤੇ ਬਲ ਖਿੱਚ ਲਿਆ ਤੇ ਕੁਹਾੜਾ ਉਸ ਦੇ ਹੱਥੋਂ ਡਿੱਗ ਪਿਆ)।

SikhNet (Spanish)Después de muchas súplicas he sido bendecido con una poderosa hacha con que cortar el árbol del amor a Maya,

ਸੰਤਨ ਕੇ ਹਮ ਉਲਟੇ ਸੇਵਕ; ਭਗਤਨ ਤੇ. ਡਰਪਾਵਉ ॥੨॥

santan ke ham ulatte sevak; bhagatan te. ddarapaavau |2|

Sant Singh KhalsaTurning away from the world, I have become the servant of the Saints; I fear no one except the Lord's devotees. ||2||
Manmohan SinghTurning away from the world, I have become the saints servant and I fear the Lord's slaves.
Manmohan Singh (Punjabi)ਸੰਸਾਰ ਵੱਲੋਂ ਮੁੜ ਕੇ, ਮੈਂ ਸੰਤਾਂ ਦਾ ਦਾਸ ਹੋ ਗਿਆ ਹਾਂ ਅਤੇ ਮੈਂ ਸਾਈਂ ਦੇ ਗੋਲਿਆਂ ਤੋਂ ਭੈ ਖਾਂਦਾ ਹਾਂ।
Fareedkot Teekaਹੇ ਭਾਈ! ਜੋ ਸਾਂਤ ਰੂਪ ਹਰੀ ਕੇ ਭਗਤ ਜਨ ਹੈਂ ਹਮ ਉਨ ਕੇ ਸੇਵਕ ਹੈਂ, ਫਿਰ ਭੀ ਨਿਰਭੈ ਨਹੀਂ ਰਹਤੇ ਹਾਂ, ਉਲਟੇ ਉਨ ਸੇ ਡਰਤੇ ਰਹਤੇ ਹਾਂ॥੨॥
Prof. Sahib Singh(ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ॥੨॥

ਪਦ ਅਰਥ ਡਰਪਾਵਉ = ਡਰਦਾ ਹਾਂ ॥੨॥

SikhNet (Spanish)y dándole la espalda al mundo, me he vuelto Esclavo de los Santos y mi reverencia es sólo para los Gurmukjs. (2)

ਇਹ ਸੰਸਾਰ ਤੇ. ਤਬ ਹੀ ਛੂਟਉ; ਜਉ ਮਾਇਆ. ਨਹ ਲਪਟਾਵਉ ॥

eih sansaar te. tab hee chhoottau; jau maaeaa. neh lapattaavau |

Sant Singh KhalsaI shall be released from this world, when I stop clinging to Maya.
Manmohan SinghThen alone shall I be released from this world, when I cling not to worldly attachments.
Manmohan Singh (Punjabi)ਕੇਵਲ ਤਾਂ ਹੀ ਮੈਂ ਇਸ ਜਗਤ ਤੋਂ ਖਲਾਸੀ ਪਾਵਾਂਗਾ ਜਦ ਮੈਂ ਦੁਨੀਆਵੀ ਪਦਾਰਥਾਂ ਨਾਲ ਨਹੀਂ ਚਿਮੜਾਂਗਾ।
Fareedkot Teekaਇਹ ਸੰਸਾਰ ਸੇ ਤਬ ਹੀ ਛੂਟੋਗੇ, ਜੋ ਮਾਇਆ ਕੇ ਬੀਚ ਲਪਟਾਵਣਾ ਨ ਕਰੋਗੇ॥
Prof. Sahib Singhਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ;

ਪਦ ਅਰਥ ਛੂਟਉ = ਬਚਦਾ ਹਾਂ।

SikhNet (Spanish)Estaré liberado del mundo sólo cuando ya no esté involucrado con Maya,

ਮਾਇਆ ਨਾਮੁ ਗਰਭ ਜੋਨਿ ਕਾ; ਤਿਹ ਤਜਿ. ਦਰਸਨੁ ਪਾਵਉ ॥੩॥

maaeaa naam garabh jon kaa; tih taj. darasan paavau |3|

Sant Singh KhalsaMaya is the name of the power which causes us to be born; renouncing it, we obtain the Blessed Vision of the Lord's Darshan. ||3||
Manmohan SinghMammon is the name of the power which causes man to take birth through womb. Abandoning that, I obtain the Lord's sight.
Manmohan Singh (Punjabi)ਮਾਇਆ ਉਸ ਤਾਕਤ ਦਾ ਨਾਮ ਹੈ, ਜੋ ਬੰਦੇ ਨੂੰ ਆਵਾਗਾਉਣ ਅੰਦਰ ਭਟਕਾਉਂਦੀ ਹੈ। ਉਸ ਨੂੰ ਤਲਾਂਜਲੀ ਦੇ, ਮੈਂ ਪ੍ਰਭੂ ਦਾ ਦੀਦਾਰ ਪਾਉਂਦਾ ਹਾਂ।
Fareedkot Teekaਮਾਇਆ ਹੀ (ਨਾਮੁ) ਪ੍ਰਸਿਧ ਕਾਰਣ ਹੈ ਗਰਭ ਜੋਨੀਓਂ ਮੇਂ ਪ੍ਰਾਪਤਿ ਕਰਨੇ ਕਾ, ਵਾ ਗਰਭ ਜੋਨੀ ਕਾ ਨਾਮ ਹੀ ਮਾਇਆ ਹੈ। ਤਿਸ ਕੋ ਤਿਆਗ ਕਰ ਹਰੀ ਕਾ ਦਰਸ ਮੈਨੇ ਪਾਇਆ ਹੈ ਔਰ ਤੁਮ ਭੀ ਪਾਵੋ॥੩॥
Prof. Sahib Singhਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ॥੩॥

ਪਦ ਅਰਥ ਤਿਹ = ਇਸ ਮਾਇਆ ਨੂੰ। ਤਜਿ = ਤਿਆਗ ਕੇ ॥੩॥

SikhNet (Spanish)porque a través de Maya uno regresa a la matriz y sólo dejando a Maya uno tiene la Visión de Dios. (3)

ਇਤੁ ਕਰਿ ਭਗਤਿ ਕਰਹਿ ਜੋ ਜਨ; ਤਿਨ ਭਉ ਸਗਲ ਚੁਕਾਈਐ ॥

eit kar bhagat kareh jo jan; tin bhau sagal chukaaeeai |

Sant Singh KhalsaThat humble being, who performs devotional worship in this way, is rid of all fear.
Manmohan SinghThe man, who in this way performs the Lord's service, he is rid of all fear.
Manmohan Singh (Punjabi)ਜਿਹੜਾ ਇਨਸਾਨ, ਇਸ ਤਰ੍ਹਾਂ ਸੁਆਮੀ ਦੀ ਸੇਵਾ ਕਰਦਾ ਹੈ, ਉਸ ਦਾ ਸਮੂਹ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਭਾਈ! ਇਸ ਰੀਤੀ ਕਰ ਕੇ ਜੋ ਜਨ ਭਗਤੀ ਕਰਤੇ ਹੈਂ, ਤਿਨੋਂ ਨੇ ਸੰਪੂਰਨ ਭੈ ਚੁਕਾਇ ਦੀਆ ਹੈ॥
Prof. Sahib Singhਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ।

ਪਦ ਅਰਥ ਇਤੁ ਕਰਿ = ਇਸ ਤਰ੍ਹਾਂ। ਕਰਹਿ = ਕਰਦੇ ਹਨ। ਚੁਕਾਈਐ = ਦੂਰ ਹੋ ਜਾਂਦਾ ਹੈ।

SikhNet (Spanish)Si uno alaba al Señor, sus miedos desaparecen. Dice Nam Dev:

ਕਹਤ ਨਾਮਦੇਉ. ਬਾਹਰਿ ਕਿਆ ਭਰਮਹੁ; ਇਹ ਸੰਜਮ ਹਰਿ ਪਾਈਐ ॥੪॥੨॥

kehat naamadeo. baahar kiaa bharamahu; ih sanjam har paaeeai |4|2|

Sant Singh KhalsaSays Naam Dayv, why are you wandering around out there? This is the way to find the Lord. ||4||2||
Manmohan SinghSays Name Dev, why wander thou abroad, O man when the Lord is obtained in this way.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਤੂੰ ਕਿਉਂ ਬਾਹਰ ਭਟਕਦਾ ਹੈਂ, ਹੇ ਇਨਸਾਨ! ਇਸ ਤਰੀਕੇ ਨਾਲ ਵਾਹਿਗੁਰੂ ਪਾਇਆ ਜਾਂਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹੇ ਭਾਈ! ਵਾਹਯ ਮੁਖੀ ਬ੍ਰਿਤਿ ਕਰ ਕੇ ਬਾਹਰ ਕਿਆ ਭਰਮਤੇ ਹੋ, ਇਸ ਸੰਜਮ ਕਰ ਕੇ ਹਰੀ ਕੋ ਪਾਈਤਾ ਹੈ॥੪॥੨॥☬ਅਪਨੀ ਪ੍ਰੀਤੀ ਕੀ ਦਸਾ ਸੇ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੪॥੨॥

ਪਦ ਅਰਥ ਬਾਹਰਿ = (ਬੈਰਾਗੀ ਬਣ ਕੇ ਬਨ ਆਦਿਕਾਂ ਵਿਚ) ਬਾਹਰ। ਇਹ ਸੰਜਮ = (ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ਕੇ, ਕਾਮਾਦਿਕਾਂ ਤੋਂ ਬਚ ਕੇ, ਆਪਣੇ ਗੁਰੂ ਦੀ ਸ਼ਰਨ ਪੈ ਕੇ, ਮਾਇਆ ਦਾ ਮੋਹ ਤਿਆਗ ਕੇ) ਇਹਨਾਂ ਜੁਗਤੀਆਂ ਨਾਲ ॥੪॥੨॥

* ਸ਼ਬਦ ਦਾ ਭਾਵ: ਸਿਮਰਨ ਦੀ ਮਹਿਮਾ-ਇੰਦ੍ਰੇ ਵੱਸ ਵਿਚ ਆ ਜਾਂਦੇ ਹਨ ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

SikhNet (Spanish)¿Por qué vagar por todas partes, oh hombre? Solamente con esta disciplina uno es bendecido por Dios. (4‑2)

Open this shabad →

Shabad Bhagat Namdev Ji Raag Dhanaasree

ਮਾਰਵਾੜਿ. ਜੈਸੇ ਨੀਰੁ ਬਾਲਹਾ; ਬੇਲਿ ਬਾਲਹਾ. ਕਰਹਲਾ ॥

maaravaarr. jaise neer baalahaa; bel baalahaa. karahalaa |

Sant Singh KhalsaAs water is very precious in the desert, and the creeper weeds are dear to the camel,
Manmohan SinghAs water is dear in sandy deserts and the creeper is dear to the camel,
Manmohan Singh (Punjabi)ਜਿਸ ਤਰ੍ਹਾਂ ਮਾਰੂਥਲਾਂ ਵਿੱਚ ਪਾਣੀ ਪਿਆਰਾ ਹੁੰਦਾ ਹੈ ਅਤੇ ਊਠ ਨੂੰ ਵੱਲ (ਵੇਲ) ਪਿਆਰੀ ਹੁੰਦੀ ਹੈ,
Fareedkot Teekaਜੈਸੇ ਮਾਰਵਾੜ ਜੋ ਥਲੀ ਕਾ ਦੇਸ ਹੈ ਤਿਸ ਕੋ (ਨੀਰੁ) ਜਲੁ (ਬਾਲਹਾ) ਪਿਆਰਾ ਹੈ ਔਰ ਜੈਸੇ (ਕਰਹਲਾ) ਊਠ ਕੇ ਤਾਂਈ (ਬੇਲ) ਵੇਲ ਪਿਆਰੀ ਹੋਤੀ ਹੈ॥
Prof. Sahib Singhਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ,

ਪਦ ਅਰਥ ਮਾਰਵਾੜਿ = ਮਾਰਵਾੜ (ਵਰਗੇ ਰੇਤਲੇ ਦੇਸ) ਵਿਚ। ਨੀਰੁ = ਪਾਣੀ। ਬਾਲਹਾ = {Skt. वल्लभ, ਵੱਲਬ} ਪਿਆਰਾ। ਕਰਹਲਾ = ਊਠ ਨੂੰ।

SikhNet (Spanish)Así como el agua es preciada en el desierto, y la enredadera lo es para el camello,

ਜਿਉ ਕੁਰੰਕ ਨਿਸਿ ਨਾਦੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੧॥

jiau kurank nis naad baalahaa; tiau merai man raameea |1|

Sant Singh Khalsaand the tune of the hunter's bell at night is enticing to the deer, so is the Lord to my mind. ||1||
Manmohan Singhand as the tune of hunter's bell's at night, is dear to the deer, so is the Pervading God to my soul.
Manmohan Singh (Punjabi)ਅਤੇ ਜਿਸ ਤਰ੍ਹਾਂ ਸ਼ਿਕਾਰੀ ਦੇ ਘੰਡਾਂ-ਹੇੜੇ ਦੀ ਆਵਾਜ਼ ਰਾਤ ਨੂੰ ਹਰਨ ਨੂੰ ਪਿਆਰੀ ਲੱਗਦੀ ਹੈ, ਏਸੇ ਤਰ੍ਹਾਂ ਹੀ ਵਿਆਪਕ ਵਾਹਿਗੁਰੂ ਮੇਰੀ ਆਤਮਾਂ ਨੂੰ ਪਿਆਰਾ ਹੈ।
Fareedkot Teekaਜੈਸੇ (ਕੁਰੰਕ) ਮ੍ਰਿਗ ਕੇ ਤਾਈ (ਨਿਸਿ) ਰਾਤ੍ਰੀ ਮੇਂ (ਨਾਦੁ) ਘੰਟਾ ਹੇੜੇ ਕਾ ਸਬਦ ਪਿਆਰਾ ਹੋਤਾ ਹੈ, ਤੈਸੇ ਹੀ ਹੇ ਰਾਮਈਆ! ਤੇਰਾ ਨਾਮ ਮੇਰੇ ਮਨ ਮੇਂ ਪਿਆਰਾ ਹੈ ॥੧॥
Prof. Sahib Singhਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ ॥੧॥

ਪਦ ਅਰਥ ਕੁਰੰਕ = ਹਰਨ। ਨਿਸਿ = ਰਾਤ ਵੇਲੇ। ਨਾਦੁ = (ਘੰਡੇਹੇੜੇ ਦੀ) ਆਵਾਜ਼। ਮਨਿ = ਮਨ ਵਿਚ। ਰਮਈਆ = ਸੋਹਣਾ ਰਾਮ ॥੧॥

SikhNet (Spanish)así como en la noche el venado busca la música, así yo sólo busco a Dios. (1)

ਤੇਰਾ ਨਾਮੁ ਰੂੜੋ. ਰੂਪੁ ਰੂੜੋ; ਅਤਿ ਰੰਗ ਰੂੜੋ. ਮੇਰੋ ਰਾਮਈਆ ॥੧॥ ਰਹਾਉ ॥

teraa naam roorro. roop roorro; at rang roorro. mero raameea |1| rahaau |

Sant Singh KhalsaYour Name is so beautiful! Your form is so beautiful! Your Love is so very beautiful, O my Lord. ||1||Pause||
Manmohan SinghThy Name is beautiful, Thy form is beautiful and very beautiful is Thine love, O my Omnipresent Lord.
Manmohan Singh (Punjabi)ਤੇਰਾ ਨਾਮ ਸੁੰਦਰ ਹੈ, ਤੇਰਾ ਸਰੂਪ ਸੁੰਦਰ ਹੈ, ਅਤੇ ਪਰਮ ਸੁੰਦਰ ਹੈ ਤੇਰਾ ਪ੍ਰੇਮ, ਹੇ ਮੇਰੇ ਸਰਵ-ਵਿਆਪਕ ਸੁਆਮੀ!
Fareedkot Teekaਹੇ ਮੇਰੇ ਰਾਮਈਆ! ਤੇਰਾ ਨਾਮ ਪਰਮ (ਰੂੜੋ) ਸੁੰਦਰ ਹੈ ਔਰ ਤੇਰਾ ਸਤ ਚਿਤ ਅਨੰਦ ਰੂਪ ਭੀ ਸੁੰਦਰ ਹੈ, ਪੁਨਾ ਅਤਸੈ ਕਰ ਕੇ ਤੇਰਾ (ਰੰਗ) ਅਨੰਦ ਭੀ ਪਰਮ ਸੁੰਦਰ ਹੈ। ਵਾ ਨਾਮ ਰਾਮ, ਕ੍ਰਿਸਨਾਦੀ ਰੂਪ ਵਿਯਕਤੀ ਔ ਰੰਗ ਸਿਆਮਾਦੀ ਸਭੀ ਕਛ ਸੋਭਨੀਕ ਹੈਂ॥੧॥ ਰਹਾਉ ॥
Prof. Sahib Singhਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ ॥੧॥ ਰਹਾਉ ॥

ਪਦ ਅਰਥ ਰੂੜੋ = ਸੋਹਣਾ ॥੧॥ ਰਹਾਉ ॥

SikhNet (Spanish)¡Bello es Tu Nombre, Tu Forma, Tu Amor, oh Señor! (1-Pausa)

ਜਿਉ ਧਰਣੀ ਕਉ ਇੰਦ੍ਰੁ ਬਾਲਹਾ; ਕੁਸਮ ਬਾਸੁ ਜੈਸੇ ਭਵਰਲਾ ॥

jiau dharanee kau indru baalahaa; kusam baas jaise bhavaralaa |

Sant Singh KhalsaAs rain is dear to the earth, and the flower's fragrance is dear to the bumble bee,
Manmohan SinghAs rain is dear to the earth and as the fragrance of flowers is to the black-bee,
Manmohan Singh (Punjabi)ਜਿਸ ਤਰ੍ਹਾਂ ਧਰਤੀ ਨੂੰ ਮੀਂਹ ਪਿਆਰਾ ਹੈ, ਅਤੇ ਭਉਰੇ ਨੂੰ ਫੁਲਾਂ ਦੀ ਸੁਗੰਧੀ,
Fareedkot Teekaਜੈਸੇ ਧਰਤੀ ਕੋ ਇੰਦ੍ਰ ਅਰਥਾਤ ਮੇਘ ਪਿਆਰਾ ਹੈ, ਭਾਵ ਸੇ ਵਰਖਾ ਹੋਣੇ ਕਰ ਕੇ ਧਰਤੀ ਪ੍ਰਫੁਲਤ ਹੋਤੀ ਹੈ ਔਰ ਜੈਸੇ ਫੂਲ ਕੀ ਸੁਗੰਧੀ ਮੇਂ ਭੌਰੇ ਕਾ ਪਰੇਮ ਹੈ॥
Prof. Sahib Singhਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ,

ਪਦ ਅਰਥ ਧਰਣੀ = ਧਰਤੀ। ਇੰਦ੍ਰੁ = (ਭਾਵ) ਮੀਂਹ। ਕੁਸਮ ਬਾਸੁ = ਫੁੱਲ ਦੀ ਸੁਗੰਧੀ। ਭਵਰਲਾ = ਭੌਰੇ ਨੂੰ।

SikhNet (Spanish)Así como la tierra añora las lluvias, como la abeja negra está embrujada por la fragancia de las flores.

ਜਿਉ ਕੋਕਿਲ ਕਉ ਅੰਬੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੨॥

jiau kokil kau anb baalahaa; tiau merai man raameea |2|

Sant Singh Khalsaand the mango is dear to the cuckoo, so is the Lord to my mind. ||2||
Manmohan Singhand as the mango is dear to the cuckoo, so is the Lord to my mind.
Manmohan Singh (Punjabi)ਅਤੇ ਜਿਸ ਤਰ੍ਹਾਂ ਕੋਇਲ ਨੂੰ ਅੰਬ ਪਿਆਰਾ, ਓਸੇ ਤਰ੍ਹਾਂ ਹੀ ਮੇਰੇ ਚਿੱਤ ਨੂੰ ਸੁਆਮੀ ਹੈ।
Fareedkot Teekaਜੈਸੇ ਕੋਇਲ ਕੋ ਅੰਬ ਕਾ ਬ੍ਰਿਛ ਪਿਆਰਾ ਹੈ, ਤੈਸੇ ਹੀ ਹੇ ਰਾਮਈਆ! ਤੂੰ ਮੇਰੇ ਮਨ ਮੇਂ ਪਿਆਰਾ ਹੈਂ॥੨॥
Prof. Sahib Singhਜਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੨॥
SikhNet (Spanish)Así como el mango es apreciado por el Cucu, así el Señor lo es para mi mente. (2)

ਚਕਵੀ ਕਉ ਜੈਸੇ ਸੂਰੁ ਬਾਲਹਾ; ਮਾਨ ਸਰੋਵਰ ਹੰਸੁਲਾ ॥

chakavee kau jaise soor baalahaa; maan sarovar hansulaa |

Sant Singh KhalsaAs the sun is dear to the chakvi duck, and the lake of Man Sarovar is dear to the swan,
Manmohan SinghAs the sum is dear to the sheldrake and the lake of Man-Sarowar to the Swan,
Manmohan Singh (Punjabi)ਜਿਸ ਤਰ੍ਹਾਂ ਸੁਰਖਾਬਣੀ ਨੂੰ ਸੂਰਜ ਪਿਆਰਾ ਹੈ ਅਤੇ ਰਾਜ ਹੰਸ ਨੂੰ ਮਾਨ ਸਰੋਵਰ ਝੀਲ,
Fareedkot Teekaਜੈਸੇ ਚਕਵੀ ਕੋ ਸੂਰਜ ਪਿਆਰਾ ਹੈ, ਪੁਨਾ ਜੈਸੇ ਹੰਸ ਕੋ ਮਾਨ ਸਰੋਵਰ ਪਰਮ ਪਿਆਰਾ ਹੈ॥
Prof. Sahib Singhਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ;

ਪਦ ਅਰਥ ਸੂਰੁ = ਸੂਰਜ। ਹੰਸੁਲਾ = ਹੰਸ ਨੂੰ।

SikhNet (Spanish)Así como el pato Chakvi ama el sol y el cisne ama el lago Man Sarovar.

ਜਿਉ ਤਰੁਣੀ ਕਉ ਕੰਤੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੩॥

jiau tarunee kau kant baalahaa; tiau merai man raameea |3|

Sant Singh Khalsaand the husband is dear to his wife, so is the Lord to my mind. ||3||
Manmohan Singhand as the husband is dear to the wife, so is God to my soul.
Manmohan Singh (Punjabi)ਅਤੇ ਜਿਸ ਤਰ੍ਹਾਂ ਪਤਨੀ ਨੂੰ ਪਤੀ ਪਿਆਰਾ ਹੈ, ਏਸੇ ਤਰ੍ਹਾਂ ਹੀ ਹੈ, ਮੇਰੀ ਜਿੰਦੜੀ ਨੂੰ ਵਾਹਿਗੁਰੂ।
Fareedkot Teekaਜੈਸੇ ਇਸਤ੍ਰੀ ਕੋ (ਕੰਤੁ) ਪਤੀ ਪਿਆਰਾ ਹੈ, ਤੈਸੇ ਹੇ ਰਾਮਈਆ! ਤੂੰ ਮੇਰੇ ਮਨ ਮੇਂ ਪਿਆਰਾ ਹੈਂ॥੩॥
Prof. Sahib Singhਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੩॥

ਪਦ ਅਰਥ ਤਰੁਣੀ = ਜੁਆਨ ਇਸਤ੍ਰੀ। ਕੰਤੁ = ਖਸਮ ॥੩॥

SikhNet (Spanish)Así como la esposa ama al esposo, así mi mente ama a Dios. (3)

ਬਾਰਿਕ ਕਉ. ਜੈਸੇ ਖੀਰੁ ਬਾਲਹਾ; ਚਾਤ੍ਰਿਕ ਮੁਖ. ਜੈਸੇ ਜਲਧਰਾ ॥

baarik kau. jaise kheer baalahaa; chaatrik mukh. jaise jaladharaa |

Sant Singh KhalsaAs milk is dear to the baby, and the raindrop is dear to the mouth of the rainbird,
Manmohan SinghAs milk is dear to the baby as the torrent of rain to the mouth of the sparrow hawk,
Manmohan Singh (Punjabi)ਜਿਸ ਤਰ੍ਹਾਂ ਬਾਲ ਨੂੰ ਦੁੱਧ ਪਿਆਰਾ ਹੈ ਅਤੇ ਜਿਸ ਤਰ੍ਹਾਂ ਪਪੀਹੇ ਨੂੰ ਮੀਂਹ ਦੀ ਧਾਰ,
Fareedkot Teekaਜੈਸੇ ਬਾਲਕ ਕੋ (ਖੀਰੁ) ਦੂਧ ਪਿਆਰਾ ਹੋਤਾ ਹੈ ਔਰ ਜੈਸੇ ਚਾਤ੍ਰਿਕ ਕੇ ਮੁਖ (ਜਲਧਰਾ) ਬਾਦਲ ਪਿਆਰਾ ਹੈ, ਭਾਵ ਯੇਹ ਮੇਘੋਂ ਸੇ ਸ੍ਵਾਂਤੀ ਬੂੰਦ ਲੇ ਕਰ ਪ੍ਰਸੰਨ ਹੋਤਾ ਹੈ ॥
Prof. Sahib Singhਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ,

ਪਦ ਅਰਥ ਖੀਰੁ = ਦੁੱਧ। ਚਾਤ੍ਰਿਕ = ਪਪੀਹਾ। ਜਲਧਰਾ = ਬੱਦਲ।

SikhNet (Spanish)Así como el niño ama la leche y el pájaro Cuclillo llora por la gota de Svanti.

ਮਛੁਲੀ ਕਉ ਜੈਸੇ ਨੀਰੁ ਬਾਲਹਾ; ਤਿਉ ਮੇਰੈ ਮਨਿ ਰਾਮਈਆ ॥੪॥

machhulee kau jaise neer baalahaa; tiau merai man raameea |4|

Sant Singh Khalsaand as water is dear to the fish, so is the Lord to my mind. ||4||
Manmohan Singhand as water is dear to the fish, so is the Lord to my soul.
Manmohan Singh (Punjabi)ਅਤੇ ਜਿਸ ਤਰ੍ਹਾਂ ਮੱਛੀ ਨੂੰ ਪਾਣੀ ਪਿਆਰਾ ਹੈ, ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਨੂੰ ਪ੍ਰਭੂ ਹੈ।
Fareedkot Teekaਜੈਸੇ ਮਛੀ ਕੋ ਜਲ ਪਿਆਰਾ ਹੈ, ਹੇ ਰਾਮਈਆ! ਤੈਸੇ ਹੀ ਤੂੰ ਮੇਰੇ ਮਨ ਮੇਂ ਪਿਆਰਾ ਹੈਂ॥੪॥
Prof. Sahib Singhਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੪॥
SikhNet (Spanish)Así como el agua es la vida del pez, así es mi Dios para mí. (4)

ਸਾਧਿਕ ਸਿਧ ਸਗਲ ਮੁਨਿ ਚਾਹਹਿ; ਬਿਰਲੇ ਕਾਹੂ ਡੀਠੁਲਾ ॥

saadhik sidh sagal mun chaaheh; birale kaahoo ddeetthulaa |

Sant Singh KhalsaAll the seekers, Siddhas and silent sages seek Him, but only a rare few behold Him.
Manmohan SinghAll the penitents, adepts and silent sages seek God, but only a few behold His vision.
Manmohan Singh (Punjabi)ਸਾਰੇ ਤਪੱਸਵੀ, ਪੂਰਨ ਪੁਰਸ਼ ਅਤੇ ਮੋਨੀ ਰਿਸ਼ੀ, ਵਾਹਿਗੁਰੂ ਨੂੰ ਲੋੜਦੇ ਹਨ ਪ੍ਰੰਤੂ ਬਹੁਤ ਹੀ ਥੋੜੇ ਉਹਨਾਂ ਦਾ ਦਰਸ਼ਨ ਦੇਖਦੇ ਹਨ।
Fareedkot Teeka(ਸਾਧਿਕ) ਸਾਧਨਾਂ ਕਰਨੇ ਵਾਲੇ ਔ ਸਿਧ ਜੋ ਅਣਮਾ, ਮਹਿਮਾ ਆਦਿ ਸਿਧੀਓਂ ਸੰਯੁਕਤ ਹੈਂ, ਪੁਨਾ ਮੁਨੀਸ੍ਵਰ ਸੰਪੂਰਨ ਤੁਝ ਕੋ ਚਾਹਤੇ ਹੈਂ, ਪਰੰਤੂ ਵਿਰਲੇ ਹੀ ਕਿਸੀ ਨੇ ਤੁਝ ਕੋ ਦੇਖਿਆ ਹੈ॥
Prof. Sahib Singh(ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ;

ਪਦ ਅਰਥ ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਪੁੱਗੇ ਹੋਏ ਜੋਗੀ।

SikhNet (Spanish)Los ascetas y los sabios Te buscan, oh Dios, pero extraordinario es aquél que goza de Tu Visión.

ਸਗਲ ਭਵਣ ਤੇਰੋ ਨਾਮੁ ਬਾਲਹਾ; ਤਿਉ ਨਾਮੇ ਮਨਿ ਬੀਠੁਲਾ ॥੫॥੩॥

sagal bhavan tero naam baalahaa; tiau naame man beetthulaa |5|3|

Sant Singh KhalsaJust as Your Name is dear to all the Universe, so is the Lord dear to Naam Dayv's mind. ||5||3||
Manmohan SinghAs Thy Name is dear to all the universe, so is the Omnipresent Lord to the Nama's soul.
Manmohan Singh (Punjabi)ਜਿਸ ਤਰ੍ਹਾਂ ਸਾਰੇ ਆਲਮ ਨੂੰ ਤੇਰਾ ਨਾਮ ਪਿਆਰਾ ਹੈ, ਓਸੇ ਤਰ੍ਹਾਂ ਹੀ ਸਰਬ ਵਿਆਪਕ ਸੁਆਮੀ, ਨਾਮੇ ਦੀ ਆਤਮਾ ਨੂੰ ਹੈ।
Fareedkot Teekaਜੈਸੇ ਸੰਪੂਰਨ ਭਵਨੋਂ ਕੋ ਤੇਰਾ ਰਚਿਆ ਨਾਮ ਰੂਪ ਜਗਤ ਵਾ ਜਿਤਨਾ ਸਰਬ ਬ੍ਰਹਮੰਡ ਪਿਆਰਾ ਹੈ। ਸ੍ਰੀ ਨਾਮਦੇਵ ਜੀ ਕਹਤੇ ਹੈਂ: ਤੈਸੇ ਹੇ (ਬੀਠੁਲਾ) ਰਮਈਯਾ! ਤੂੰ ਮੇਰੇ ਮਨ ਮੇਂ ਪਿਆਰਾ ਹੈਂ॥੫॥੩॥☬ਨਾਮਦੇਵ ਜੀ ਨੇ ਅਪਨੇ ਗੁਰੂ ਗਿਆਨ ਦੇਵ ਜੀ ਸੇ ਪੂਛਾ: ਹੇ ਭਗਵਨ! ਸੰਸਾਰ ਕੀ ਉਤਪਤਿ ਕੈਸੇ ਹੈ? ਪੁਨਾ ਜੀਵ ਕਾ ਸੰਸਾ ਕੈਸੇ ਨਿਵਿਰਤ ਹੋਵੈ? ਇਹ ਦੋ ਪ੍ਰਸ਼ਨ ਕਰੇ। ਤਿਨ ਕਾ ਜੋ ਉੱਤ੍ਰ ਗੁਰੋਂ ਨੇ ਦੀਆ ਸੋਈ ਨਾਮਦੇਵ ਜੀ ਇਸ ਸਬਦ ਦ੍ਵਾਰਾ ਉਚਾਰਨ ਕਰਤੇ ਹੈਂ:
Prof. Sahib Singh(ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ ॥੫॥੩॥

ਪਦ ਅਰਥ ਬੀਠੁਲਾ = {Skt. विष्ठल = one situated at a distance. वि-स्थल = ਜਿਸ ਦਾ ਅਸਥਾਨ ਦੂਰ ਪਰੇ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ} ਪਰਮਾਤਮਾ ॥੫॥੩॥

* ਨੋਟ: ਇੱਥੇ 'ਬੀਠੁਲ' ਤੋਂ ਕਿਸੇ ਕ੍ਰਿਸ਼ਨ-ਮੂਰਤੀ ਦਾ ਭਾਵ ਨਹੀਂ, ਕਿਉਂਕਿ 'ਰਹਾਉ' ਦੀ ਤੁਕ ਵਿਚ ਉਸ ਨੂੰ 'ਰਾਮਈਆ' ਆਖ ਕੇ ਸੰਬੋਧਨ ਕਰਦੇ ਹਨ; ਹਰੇਕ 'ਬੰਦ' ਦੇ ਅਖ਼ੀਰ ਵਿਚ ਭੀ ਜਿਸ ਨੂੰ 'ਰਾਮਈਆ' ਆਖਦੇ ਹਨ, ਉਸੇ ਨੂੰ ਅਖ਼ੀਰਲੇ ਬੰਦ ਵਿਚ 'ਬੀਠੁਲਾ' ਆਖਿਆ ਗਿਆ ਹੈ। ਨਾਮਦੇਵ ਜੀ ਦਾ 'ਰਾਮਈਆ' ਤੇ 'ਬੀਠੁਲ' ਇੱਕੋ ਹੀ ਹੈ। ਜੇ ਨਾਮਦੇਵ ਜੀ ਕ੍ਰਿਸ਼ਨ-ਉਪਾਸ਼ਕ ਹੁੰਦੇ ਤਾਂ ਉਸ ਨੂੰ 'ਰਾਮਈਆ' ਨਾ ਆਖਦੇ।

SikhNet (Spanish)Así como Tu Nombre es apreciado por el Universo, así el Señor es apreciado por la mente de Nam Dev. (5-3)

Open this shabad →

Shabad Bhagat Namdev Ji Raag Dhanaasree continues on Ang 694

ਪਹਿਲ ਪੁਰੀਏ; ਪੁੰਡਰਕ ਵਨਾ ॥

pahil puree; punddarak vanaa |

Sant Singh KhalsaFirst of all, the lotuses bloomed in the woods;
Manmohan SinghFirst of all, bloomed the lotuses in the woods,
Manmohan Singh (Punjabi)ਪਹਿਲਾਂ ਪਹਿਲ ਕੰਵਲ ਦੇ ਫੁਲ ਦਾ ਜੰਗਲ ਸੀ,
Fareedkot Teekaਪਹਿਲੇ (ਪੁਰੀਏ) ਪੂਰਨ ਤੇ ਕੌਲ ਬਨਿਆ ਹੈ॥
Prof. Sahib Singhਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ,

ਪਦ ਅਰਥ ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ 'ਪਹਿਲਾਂ'}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ।

SikhNet (Spanish)Al principio, en los bosques del mundo florecía sólo el loto,

ਤਾ ਚੇ ਹੰਸਾ; ਸਗਲੇ ਜਨਾਂ ॥

taa che hansaa; sagale janaan |

Sant Singh Khalsafrom them, all the swan-souls came into being.
Manmohan Singhfrom it came into being all the creatures and the swans.
Manmohan Singh (Punjabi)ਉਸ ਚੋਂ ਸਾਰੇ ਜੀਅ ਜੰਤ ਹੰਸ ਵਜੂਦ ਵਿੱਚ ਆਏ।
Fareedkot Teekaਤਿਸ ਕਵਲ ਤੇ ਹੰਸ ਜਿਸ ਕਾ ਵਾਹਨ ਸੋ ਬ੍ਰਹਮਾ ਭਇਆ, ਤਿਸ ਤੇ ਸੰਪੂਰਨ ਜਨ ਭਏ॥
Prof. Sahib Singhਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ।

ਪਦ ਅਰਥ ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ।

SikhNet (Spanish)y los hombres eran como los cisnes y el Señor los atraía a Su Ser

ਕ੍ਰਿਸ੍ਨਾ ਤੇ ਜਾਨਊ; ਹਰਿ. ਹਰਿ. ਨਾਚੰਤੀ ਨਾਚਨਾ ॥੧॥

krisanaa te jaanaoo; har. har. naachantee naachanaa |1|

Sant Singh KhalsaKnow that, through Krishna, the Lord, Har, Har, the dance of creation dances. ||1||
Manmohan SinghKnow, that only through God, the Lord Master the creation is dancing (came into existence).
Manmohan Singh (Punjabi)ਜਾਣ ਲੈ ਕਿ ਕੇਵਲ ਵਾਹਿਗੁਰੂ ਸੁਆਮੀ ਮਾਲਕ ਦੇ ਰਾਹੀਂ ਹੀ ਰਚਨਾ ਨੱਚ ਰਹੀ ਹੈ (ਉਤਪੰਨ) ਹੋਈ ਹੈ।
Fareedkot Teekaਵਾਸਤਵ ਤੇ ਤਿਸ ਕੀ ਮਾਇਆ ਸੇ ਹੀ ਸ੍ਰਿਸਟੀ ਕੀ ਉਤਪਤਿ ਹੈ, ਜੋ ਹਰ ਪ੍ਰਕਾਰ ਕੇ ਨਾਚੋਂ ਮੇਂ ਨਾਚ ਰਹੀ ਹੈ॥੧॥☬ਇਹ ਤੋ ਸੰਸਾਰ ਕੀ ਉਤਪਤੀ ਕਹੀ, ਅਬ ਸੰਸਾਰ ਕੀ ਨਿਵਰਤੀ ਕਹਤੇ ਹੈਂ:
Prof. Sahib Singhਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ॥੧॥

ਪਦ ਅਰਥ ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ)। ਨਾਚੰਤੀ = ਨੱਚ ਰਹੀ ਹੈ ॥੧॥

SikhNet (Spanish)y todos bailaban Su Melodía. (1)

ਪਹਿਲ ਪੁਰਸਾਬਿਰਾ ॥

pahil purasaabiraa |

Sant Singh KhalsaFirst of all, there was only the Primal Being.
Manmohan SinghFirst Primal Being becomes manifest.
Manmohan Singh (Punjabi)ਪਹਿਲੇ ਪਹਿਲ ਆਦਿ ਪੁਰਖ ਉਤਪੰਨ ਹੋਇਆ।
Fareedkot Teekaਪ੍ਰਿਥਮੇ ਪੁਰਸ ਕੋ (ਬਿਰਾ) ਵੈਰਾਗ ਧਾਰਨ ਕੀਆ ਚਾਹੀਏ॥
Prof. Sahib Singhਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ"}।

ਪਦ ਅਰਥ ਪੁਰਸਾਬਿਰਾ = ਪੁਰਸ-ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ)। ਆਬਿਰ ਭੂ = {आविर भु } ਪਰਗਟ ਹੋਣਾ।

SikhNet (Spanish)En el comienzo el Espíritu Divino se volvió Manifiesto

ਅਥੋਨ ਪੁਰਸਾਦਮਰਾ ॥

athon purasaadamaraa |

Sant Singh KhalsaFrom that Primal Being, Maya was produced.
Manmohan SinghFrom that Primal Being issued forth mammon.
Manmohan Singh (Punjabi)ਉਸ ਆਦਿ ਪੁਰਖ ਤੋਂ ਮਾਇਆ ਪੈਦਾ ਹੋਈ।
Fareedkot Teeka(ਅਥੋਨ) ਤਿਸ ਤੇ ਪੀਛੇ ਪੁਰਸ਼ ਕੋ ਇੰਦ੍ਰੀਓਂ ਕਾ (ਦਮਰਾ) ਦਮਨ ਕੀਆ ਚਾਹੀਏ॥☬ਦਮਨ ਉਪਲਖਤ ਸਰਬ ਸਾਧਨੋਂ ਕਰ ਸਪੰਨ ਅਧਕਾਰੀ ਕੋ ਗੁਰੂ ਮਹਾਂ ਵਾਕ ਨਿਸਚੇ ਕਰਾਵਤੇ ਹੈਂ:
Prof. Sahib Singhਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ")।

ਪਦ ਅਰਥ ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ-ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ।

SikhNet (Spanish)y de Él salió Maya y lo que sea que pertenece a Maya, en realidad pertenece a Dios,

ਅਸਗਾ; ਅਸ ਉਸਗਾ ॥

asagaa; as usagaa |

Sant Singh KhalsaAll that is, is His.
Manmohan SinghEverything is of that Lord.
Manmohan Singh (Punjabi)ਹਰ ਚੀਜ਼ ਓਸ ਸੁਆਮੀ ਦੀ ਹੈ।
Fareedkot Teekaਹੇ ਸਿਖ! (ਅਸਗਾ) ਇਸ ਜੀਵ ਕਾ ਜੀਵ ਭਾਵ ਔਰ (ਉਸਗਾ) ਉਸ ਈਸ੍ਵਰ ਕਾ ਈਸਰ ਭਾਵ ਤਿਆਗ ਕਰ ਦੋਨੋਂ ਏਕ ਰੂਪ (ਅਸ) ਹੈਂ॥
Prof. Sahib Singhਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ")।

ਪਦ ਅਰਥ ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ।

SikhNet (Spanish)pues este mundo es el Jardín del Señor que baila Su Melodía

ਹਰਿ ਕਾ ਬਾਗਰਾ; ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

har kaa baagaraa; naachai pindhee meh saagaraa |1| rahaau |

Sant Singh KhalsaIn this Garden of the Lord, we all dance, like water in the pots of the Persian wheel. ||1||Pause||
Manmohan SinghIn this garden of God, the mortals dance like the water in the ports. Pause.
Manmohan Singh (Punjabi)ਵਾਹਿਗੁਰੂ ਦੇ ਇਸ ਬਾਗ ਅੰਦਰ ਪ੍ਰਾਣੀ ਟਿੱਡਾਂ ਦੇ ਵਿਚਲੇ ਪਾਣੀ ਦੀ ਤਰ੍ਹਾਂ ਨਿਰਤਕਾਰੀ ਕਰਦੇ ਹਨ। ਠਹਿਰਾਓ।
Fareedkot Teekaਪੁਨਾ ਏਹ ਜਗਤ ਹਰੀ ਕਾ ਬਾਗ ਹੈ, ਜੈਸੇ ਟਿੰਡੋਂ ਮੇਂ ਸਾਗਰ ਜਲ ਪੂਰਨ ਹੈ, ਤੈਸੇ ਸਰਬ ਮੇਂ ਹਰੀ ਆਪ ਵਿਆਪਕ ਹੈ: ਔਰ ਜੈਸੇ ਜਲ ਬਿਨਾਂ ਮਿਟੀ ਕੇ ਪਾਤਰ ਨਹੀਂ ਬਣ ਸਕਤੇ ਤੈਸੇ ਚੇਤਨ ਸਤਾ ਬਿਨਾਂ ਜਗਤ ਕੀ ਉਤਪਤੀ ਨਹੀਂ ਹੋ ਸਕਤੀ ਹੈ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ॥੧॥ ਰਹਾਉ ॥

ਪਦ ਅਰਥ ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ ॥੧॥ ਰਹਾਉ ॥

SikhNet (Spanish)como las vasijas de la rueda persa. (1‑Pausa)

ਨਾਚੰਤੀ; ਗੋਪੀ ਜੰਨਾ ॥

naachantee; gopee janaa |

Sant Singh KhalsaWomen and men both dance.
Manmohan SinghThe women and men dance alike.
Manmohan Singh (Punjabi)ਨਾਰੀ ਅਤੇ ਮਰਦ ਇੱਕ ਸਾਰ ਨੱਚਦੇ ਹਨ।
Fareedkot Teekaਜਿਸ ਕੀ ਸਤਾ ਕੋ ਪਾਇ ਕਰ ਕੇ ਸਰਬ ਜਨੋਂ ਕੀਆਂ ਇੰਦ੍ਰੀਆਂ ਚੇਸਟਾ ਕਰ ਰਹੀਆਂ ਹੈਂ॥
Prof. Sahib Singhਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ,

ਪਦ ਅਰਥ ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ।

SikhNet (Spanish)Los hombres bailan

ਨਈਆ ਤੇ; ਬੈਰੇ ਕੰਨਾ ॥

neea te; baire kanaa |

Sant Singh KhalsaThere is no other than the Lord.
Manmohan SinghWithout the Master, there is not another.
Manmohan Singh (Punjabi)ਮਾਲਕ ਦੇ ਬਗੈਰ, ਹੋਰ ਕੋਈ ਨਹੀਂ।
Fareedkot Teekaਗਿਆਨ ਦੇਵ ਜੀ ਕਹਤੇ ਹੈਂ: ਤਿਸ (ਨਈਆ) ਪ੍ਰੇਰਕ ਸੇ ਬਿਨਾਂ ਏਕ ਭੀ ਨਹੀਂ ਕਰ ਸਕਤੀ॥
Prof. Sahib Singh(ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ।

ਪਦ ਅਰਥ ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ।

SikhNet (Spanish)ante Dios así como las Gopis ante Krishna,

ਤਰਕੁ; ਨ ਚਾ ॥

tarak; na chaa |

Sant Singh KhalsaDon't dispute this,
Manmohan SinghLevel thou no criticism against it,
Manmohan Singh (Punjabi)ਤੂੰ ਇਸ ਤੇ ਨੁਕਤਾਚੀਨੀ ਨਾਂ ਕਰ,
Fareedkot Teekaਇਸ ਮੇਰੇ ਉੱਤਰ ਮੇਂ ਹੇ ਨਾਮਦੇਵ! ਪੁਨਾ ਤਰਕ ਨ ਕਰ॥
Prof. Sahib Singh(ਹੇ ਭਾਈ! ਇਸ ਵਿਚ) ਸ਼ੱਕ ਨਾ ਕਰ,
SikhNet (Spanish)pues sin el Señor no hay nadie más. No critiques esto,

ਭ੍ਰਮੀਆ; ਚਾ ॥

bhrameea; chaa |

Sant Singh Khalsaand don't doubt this.
Manmohan Singhas this criticism is born of doubt alone.
Manmohan Singh (Punjabi)ਕਿਉਂਕਿ ਇਹ ਨੁਕਤਾਚੀਨੀ ਕੇਵਲ ਸੰਦੇਹ ਤੋਂ ਹੀ ਪੈਦਾ ਹੋਈ ਹੈ।
Fareedkot Teekaਨਾਮਦੇਵ ਜੀ ਕਹੇ ਹੈਂ: ਜਬ ਤਕ ਮੇਰੇ ਕੋ ਭਰਮ ਹੈ ਤਬ ਤਕ ਤਰਕ ਕਰੂੰਗਾ॥☬ਤਬ ਗਿਆਨ ਦੇਵ ਨੇ ਕਹਾ: ਕਿਆ ਭਰਮ ਹੈ? ਤਿਸ ਪਰ ਨਾਮ ਦੇਵ ਜੀ ਕਹਤੇ ਹੈਂ:
Prof. Sahib Singh(ਇਸ ਸੰਬੰਧੀ) ਭਰਮ ਦੂਰ ਕਰ ਦੇਹ।
SikhNet (Spanish)pues la crítica sale de la duda. Esta Creación

ਕੇਸਵਾ ਬਚਉਨੀ; ਅਈਏ ਮਈਏ. ਏਕ ਆਨ ਜੀਉ ॥੨॥

kesavaa bchaunee; aeee meee. ek aan jeeo |2|

Sant Singh KhalsaThe Lord says, "This creation and I are one and the same." ||2||
Manmohan SinghThe Lord says, "This world and I are but one and the same".
Manmohan Singh (Punjabi)ਸੁਆਮੀ ਦਾ ਇਹ ਬਚਨ ਹੈ ਕਿ "ਇਹ ਸੰਸਾਰ ਅਤੇ ਮੈਂ ਕੇਵਲ ਇੱਕ ਸਮਾਨ ਹਾਂ।"
Fareedkot Teekaਗੁਰੂ ਕਹਤਾ ਹੈ: ਹੇ ਨਾਮਦੇਵ⁽¹⁾! ਕ੍ਰਿਸਨ ਜੀ ਕਾ ਵਾਕ ਪ੍ਰਮਾਣ ਹੈ, (ਅਈਏ) ਇਹ ਜੋ ਸੰਸਾਰ ਹੈ ਇਸ ਕੋ (ਮਈਏ) ਏਕ ਮੇਰੇ ਕੋ ਹੀ ਜੀ ਵਿਖੇ ਆਨ, ਭਾਵ ਸਰਬ ਮੇਰਾ ਸਰੂਪ ਹੀ ਜਾਨ॥
Prof. Sahib Singhਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ॥੨॥

ਪਦ ਅਰਥ ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ-ਰਸ ॥੨॥

SikhNet (Spanish)y yo somos uno y lo mismo. (2) P. 694.

Open this shabad (17 lines, Angs 693-694) →

Ang 693 of 1430