ੴ

ਸਿੱਖਬਾਣੀ · SikhBani

ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥

kalijug meh naam nidhaan bhagatee khattiaa har utam pad...
Guru Amardas Ji ਗੁਰੂ ਅਮਰਦਾਸ ਜੀ · Raag Gujri · Ang 513 · 7 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਕਲਿਜੁਗ ਮਹਿ ਨਾਮੁ ਨਿਧਾਨੁ. ਭਗਤੀ ਖਟਿਆ; ਹਰਿ ਉਤਮ ਪਦੁ ਪਾਇਆ ॥

kalijug meh naam nidhaan. bhagatee khattiaa; har utam pad paaeaa |

Sant Singh KhalsaIn the Dark Age of Kali Yuga, the devotees earn the treasure of the Naam, the Name of the Lord; they obtain the supreme status of the Lord.
Manmohan SinghIn the Dark age, the devotees earn the Name treasure and obtain the Master's supreme dignity.
Manmohan Singh (Punjabi)ਕਾਲੇ ਸਮਨੂੰ ਅੰਦਰ ਸ਼ਰਧਾਲੂ ਨਾਮ ਦੇ ਖਜਾਨੇ ਨੂੰ ਖੱਟਦੇ ਹਨ ਅਤੇ ਮਾਲਕ ਦੇ ਮਹਾਨ ਮਰਤਬੇ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਕਲਜੁਗ ਮੇਂ ਨਾਮ ਰੂਪ (ਨਿਧਾਨੁ) ਖਜਾਨਾ ਭਗਤੋਂ ਨੇ ਖਟਿਆ ਹੈ, ਇਸ ਕਰ ਕੇ ਹਰਿ ਰੂਪ ਉਤਮ ਪਦ ਕੋ ਪਾਯਾ ਹੈ॥
Prof. Sahib Singhਇਸ ਝੰਬੇਲਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਖ਼ਜ਼ਾਨਾ ਹੈ, ਜਿਸ ਨੇ ਬੰਦਗੀ ਕਰ ਕੇ (ਇਹ ਖ਼ਜ਼ਾਨਾ) ਖੱਟ ਲਿਆ ਹੈ ਉਸ ਨੇ ਪ੍ਰਭੂ (ਦਾ ਮੇਲ-ਰੂਪ) ਉੱਚਾ ਦਰਜਾ ਪਾ ਲਿਆ ਹੈ,

ਪਦ ਅਰਥ ਕਲਿ = ਝਗੜੇ, ਕਲੇਸ਼। ਜੁਗ = ਸੰਸਾਰ, ਜੀਵਨ (ਵੇਖੋ, ਸਲੋਕ ੧ ਪਉੜੀ ੧੦ 'ਇਸ ਜੁਗ ਮਹਿ')। ਭਗਤੀ = ਭਗਤੀ ਦੀ ਰਾਹੀਂ (ਨੋਟ: 'ਭਗਤਾਂ ਨੇ, ਅਰਥ ਫਬਦਾ ਨਹੀਂ, ਪਹਿਲੀਆਂ ਚਹੁੰਆਂ ਤੁਕਾਂ ਵਿਚ ਕਿਸੇ ਇਕ ਬੰਦੇ ਦਾ ਜ਼ਿਕਰ ਹੈ, ਬਹੁਤਿਆਂ ਦਾ ਨਹੀਂ)।

SikhNet (Spanish)En la Era de Kali los Devotos del Señor atesoran el Nombre de Dios y obtienen el Estado Supremo de Éxtasis.

ਸਤਿਗੁਰ ਸੇਵਿ. ਹਰਿ ਨਾਮੁ ਮਨਿ ਵਸਾਇਆ; ਅਨਦਿਨੁ ਨਾਮੁ ਧਿਆਇਆ ॥

satigur sev. har naam man vasaaeaa; anadin naam dhiaaeaa |

Sant Singh KhalsaServing the True Guru, they enshrine the Lord's Name in their minds, and they meditate on the Naam, night and day.
Manmohan SinghServing the True Guru they place God's Name, e in their mind and night and day ponder on the name.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾ ਕੇ ਉਹ ਵਾਹਿਗੁਰੂ ਦੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੇ ਹਨ ਅਤੇ ਰਾਤ ਦਿਨ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸਤਗੁਰੋਂ ਕੀ ਸੇਵ ਕਰ ਹਰਿ ਨਾਮ ਮਨ ਬਸਾਇਆ ਹੈ ਔਰ ਰਾਤ ਦਿਨ ਨਾਮ ਹੀ ਧਿਆਇਆ ਹੈ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਨੇ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਇਆ ਹੈ ਤੇ ਹਰ ਵੇਲੇ ਨਾਮ ਸਿਮਰਿਆ ਹੈ,
SikhNet (Spanish)Sirviendo al Verdadero Guru, enaltecen el Nombre del Señor en su mente y habitan siempre en el Nombre.

ਵਿਚੇ ਗ੍ਰਿਹ ਗੁਰ ਬਚਨਿ ਉਦਾਸੀ; ਹਉਮੈ ਮੋਹੁ ਜਲਾਇਆ ॥

viche grih gur bachan udaasee; haumai mohu jalaaeaa |

Sant Singh KhalsaWithin the home of their own selves, they remain unattached, through the Guru's Teachings; they burn away egotism and emotional attachment.
Manmohan SinghIn their own home they remain detached by Guru's instruction and burn their pride and worldly love.
Manmohan Singh (Punjabi)ਆਪਣੇ ਘਰ ਅੰਦਰ ਹੀ ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਿਰਲੇਪ ਰਹਿੰਦੇ ਹਨ ਅਤੇ ਆਪਣੇ ਹੰਕਾਰ ਤੇ ਮਮਤਾ ਨੂੰ ਸਾੜ ਸੁੱਟਦੇ ਹਨ।
Fareedkot Teekaਗੁਰ ਉਪਦੇਸ ਕਰ ਕੇ ਭਗਤੋਂ ਨੇ ਹੰਤਾ ਮਮਤਾ ਅਰ ਮੋਹ ਕੋ ਜਲਾਇਆ ਹੈ, ਇਸੀ ਤੇ ਗ੍ਰਹਸਤ ਕੇ ਬੀਚ ਮੇਂ ਹੋਤੇ ਹੀ ਉਦਾਸੀ ਹੂਏ ਹੈਂ॥
Prof. Sahib Singhਸਤਿਗੁਰੂ ਦੇ ਬਚਨ ਵਿਚ (ਤੁਰ ਕੇ) ਉਹ ਗ੍ਰਿਹਸਤ ਵਿਚ ਹੀ ਉਦਾਸੀ ਹੈ (ਕਿਉਂਕਿ) ਉਸ ਨੇ ਹਉਮੈ ਤੇ ਮੋਹ ਸਾੜ ਦਿੱਤਾ ਹੈ,
SikhNet (Spanish)Habitando en el mundo del deseo permanecen desapegados y no se dejan arrastrar por la infatuación y el ego.

ਆਪਿ ਤਰਿਆ. ਕੁਲ ਜਗਤੁ ਤਰਾਇਆ; ਧੰਨੁ ਜਣੇਦੀ ਮਾਇਆ ॥

aap tariaa. kul jagat taraaeaa; dhan janedee maaeaa |

Sant Singh KhalsaThey save themselves, and they save the whole world. Blessed are the mothers who gave birth to them.
Manmohan SinghThey save themselves and save the whole world. Blest are the mothers who bore them.
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦੇ ਹਨ ਤੇ ਸਾਰੇ ਸੰਸਾਰ ਨੂੰ ਬਚਾ ਲੈਂਦੇ ਹਨ। ਮੁਬਾਰਕ ਹਨ ਉਹ ਮਾਤਾਵਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ।
Fareedkot Teekaਉਨ ਕੇ ਉਤਪੰਨ ਕਰਨੇ ਹਾਰੀ ਮਾਤਾ ਧੰਨ ਹੈ। ਤਿਨ ਕਾ ਸਮਦਾਉ ਆਪ ਤੋ ਤਰਾ ਹੈ ਅਰ ਅਪਨੀ ਕੁਲ ਤਥਾ ਸੰਸਾਰ ਕੋ ਭੀ ਸੰਸਾਰ ਸਮੁੰਦਰ ਸੇ ਤਰਾਇਆ ਹੈ॥
Prof. Sahib Singhਉਹ (ਇਸ ਝੰਬੇਲਿਆਂ-ਭਰੇ ਸੰਸਾਰ-ਸਮੁੰਦਰ ਤੋਂ) ਆਪ ਲੰਘ ਗਿਆ ਹੈ, ਸਾਰੇ ਜਗਤ ਨੂੰ ਭੀ ਲੰਘਾਂਦਾ ਹੈ, ਧੰਨ ਹੈ ਉਸ ਦੀ ਜੰਮਣ ਵਾਲੀ ਮਾਂ!

ਪਦ ਅਰਥ ਕੁਲ = ਸਾਰਾ। ਜਣੇਦੀ = ਜੰਮਣ ਵਾਲੀ।

SikhNet (Spanish)Ellos se salvan a sí mismos y a todos, bendita es su madre y su advenimiento al mundo.

ਐਸਾ ਸਤਿਗੁਰੁ ਸੋਈ ਪਾਏ; ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥

aisaa satigur soee paae; jis dhur masatak har likh paaeaa |

Sant Singh KhalsaHe alone finds such a True Guru, upon whose forehead the Lord inscribed such pre-ordained destiny.
Manmohan SinghHe alone, one whose forehead God delineated such destiny in the beginning attains to such a True Guru.
Manmohan Singh (Punjabi)ਕੇਵਲ ਓਹੀ ਜਿਸ ਦੇ ਮੱਥੇ ਉਤੇ ਵਾਹਿਗੁਰੂ ਨੇ ਮੁੱਢ ਤੋਂ ਐਸੀ ਭਾਵੀ ਲਿਖ ਛੱਡੀ ਹੈ, ਐਹੋ ਜੇਹੇ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਐਸਾ ਸਤਗੁਰ ਵਹੀ ਪੁਰਸ ਪਾਵਤਾ ਹੈ ਜਿਸ ਕੇ ਮਸਤਕ ਮੇਂ (ਧੁਰਿ) ਆਦਿ ਸੇ ਹੀ ਉਤਮ ਲੇਖ ਲਿਖ ਪਾਇਆ ਹੈ॥
Prof. Sahib Singhਇਹੋ ਜਿਹਾ ਗੁਰੂ (ਜਿਸ ਨੂੰ ਮਿਲ ਕੇ ਮਨੁੱਖ 'ਆਪਿ ਤਰਿਆ ਕੁਲ ਜਗਤੁ ਤਰਾਇਆ') ਉਸੇ ਬੰਦੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਧੁਰੋਂ ਕਰਤਾਰ ਨੇ (ਬੰਦਗੀ ਕਰਨ ਦਾ ਲੇਖ) ਲਿਖ ਕੇ ਰੱਖ ਦਿੱਤਾ ਹੈ।

ਪਦ ਅਰਥ ਮਸਤਕਿ = ਮੱਥੇ ਤੇ।

SikhNet (Spanish)A tal Guru Verdadero, sólo lo obtienen aquéllos, cuyo Destino el Señor así tiene asignado.

ਜਨ ਨਾਨਕ. ਬਲਿਹਾਰੀ ਗੁਰ ਆਪਣੇ ਵਿਟਹੁ; ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

jan naanak. balihaaree gur aapane vittahu; jin bhram bhulaa maarag paaeaa |1|

Sant Singh KhalsaServant Nanak is a sacrifice to his Guru; when he was wandering in doubt, He placed him on the Path. ||1||
Manmohan SinghSlave Nanak is s sacrifice unto his Guru, who put him on the right road, when he was straying in doubt.
Manmohan Singh (Punjabi)ਗੋਲਾ ਨਾਨਕ ਆਪਣੇ ਗੁਰਾਂ ਉਤੋਂ ਕੁਰਬਾਨ ਹੈ, ਜਿਨ੍ਹਾਂ ਨੇ ਉਸ ਨੂੰ ਸਿੱਧੇ ਰਸਤੇ ਪਾ ਦਿੱਤਾ ਹੈ, ਜਦ ਉਹ ਵਹਿਮ ਅੰਦਰ ਕੁਰਾਹੇ ਪਿਆ ਫਿਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਅਪਨੇ ਸਤਗੁਰੋਂ ਕੇ ਊਪਰ ਸੇ ਬਲਿਹਾਰਨੇ ਜਾਤਾ ਹੂੰ, ਜਿਸ ਨੇ ਮੈਂ ਭਰਮ ਕਰ ਭੂਲਾ ਹੂਆ ਸੁਭ ਰਸਤੇ ਮੇਂ ਪਾਇ ਦੀਆ ਹੂੰ॥੧॥
Prof. Sahib Singhਹੇ ਦਾਸ ਨਾਨਕ! (ਆਖ-) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਭੁਲੇਖੇ ਵਿਚ ਭੁੱਲੇ ਨੂੰ ਰਾਹੇ ਪਾਇਆ ਹੈ ॥੧॥

ਪਦ ਅਰਥ ਵਿਟਹੁ = ਤੋਂ। ਭ੍ਰਮਿ = ਭੁਲੇਖੇ ਵਿਚ। ਮਾਰਗਿ = ਰਸਤੇ ਤੇ ॥੧॥

SikhNet (Spanish)Nanak ofrece su ser en sacrificio al Guru, que guía a los que se han descarriado y los regresa al Sendero. (1)
Answers quote the Granth verbatim with Ang citations. AI commentary is not Gurbani and not a religious ruling.