ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਤ੍ਰੈ ਗੁਣ ਮਾਇਆ ਵੇਖਿ ਭੁਲੇ; ਜਿਉ ਦੇਖਿ ਦੀਪਕਿ. ਪਤੰਗ ਪਚਾਇਆ ॥
trai gun maaeaa vekh bhule; jiau dekh deepak. patang pachaaeaa |
Sant Singh KhalsaBeholding Maya with her three dispositions, he goes astray; he is like the moth, which sees the flame, and is consumed.
Manmohan SinghBeholding the mammon of three qualities the man goes astray as the moth seeing the lamp and gets consumed.
Manmohan Singh (Punjabi)ਤਿੰਨਾਂ ਲੱਛਣਾਂ ਵਾਲੀ ਮੋਹਨੀ ਮਾਇਆ ਨੂੰ ਦੇਖ ਕੇ ਬੰਦਾ ਕੁਰਾਹੇ ਪੈ ਜਾਂਦਾ ਹੈ, ਜਿਸ ਤਰ੍ਹਾਂ ਦੀਵੇ ਨੂੰ ਤੱਕ ਕੇ ਭੰਬਟ ਨਾਸ ਹੋ ਜਾਂਦਾ ਹੈ।
Fareedkot Teekaਜੈਸੇ ਦੀਪਕ ਕੋ ਦੇਖ ਕਰ ਕੇ ਪਤੰਗ ਜਲਾ ਹੈ, ਤੈਸੇ ਦ੍ਰਿਗੁਣੀ ਮਾਇਆ ਦੇਖ ਕਰ ਕੇ ਜੀਵ ਭੂਲ ਰਹੇ ਹੈਂ॥
Prof. Sahib Singhਸਾਰੇ ਜੀਵ ਤ੍ਰੈਗੁਣੀ ਮਾਇਆ ਨੂੰ ਵੇਖ ਕੇ (ਜੀਵਨ ਦੇ ਸਹੀ ਰਸਤੇ ਤੋਂ) ਖੁੰਝ ਰਹੇ ਹਨ ਜਿਵੇਂ ਭੰਬਟ (ਦੀਵੇ ਨੂੰ) ਵੇਖ ਕੇ ਦੀਵੇ ਉਤੇ ਸੜਦੇ ਹਨ;ਪਦ ਅਰਥ ਦੀਪਕ = ਦੀਵੇ ਉਤੇ। ਪਤੰਗ = ਭੰਬਟ।
SikhNet (Spanish)Uno es engañado por Maya de la misma forma como la palomilla es engañada por la luz y destruida.
ਪੰਡਿਤ ਭੁਲਿ ਭੁਲਿ. ਮਾਇਆ ਵੇਖਹਿ; ਦਿਖਾ, ਕਿਨੈ ਕਿਹੁ ਆਣਿ ਚੜਾਇਆ ॥
panddit bhul bhul. maaeaa vekheh; dikhaa, kinai kihu aan charraaeaa |
Sant Singh KhalsaThe mistaken, deluded Pandits gaze upon Maya, and watch to see whether anyone has offered them something.
Manmohan SinghThe erring and mistaken Brahmans look towards wealth and watch whether some one has offered them something.
Manmohan Singh (Punjabi)ਘੁੱਸੇ ਤੇ ਭੁੱਲੇ ਹੋਏ ਬ੍ਰਾਹਮਣ ਧਨ-ਦੌਲਤ ਵੱਲ ਤੱਕਦੇ ਹਨ ਅਤੇ ਤਾੜਦੇ ਹਨ ਕਿ ਕਿਸੇ ਜਣੇ ਨੇ ਉਨ੍ਹਾਂ ਅੱਗੇ ਕੀ ਕੁਛ ਭੇਟਾ ਰੱਖੀ ਹੈ।
Fareedkot Teekaਪੰਡਤ ਭੂਲ ਭੂਲ ਕਰ ਕੇ ਮਾਇਆ ਦੇਖਤੇ ਹੈਂ ਕਿ ਦੇਖੋ ਤਾਂ ਸਹੀ ਕਿਸੀ ਨੇ ਕਥਾ ਪਰ ਕਿਆ ਕੁਛ ਲਿਆਇ ਕਰ ਚਢਾਯਾ ਹੈ॥
Prof. Sahib Singhਪੰਡਤ (ਕਥਾ ਸੁਣਾਂਦੇ) ਮੁੜ ਮੁੜ ਖੁੰਝ ਕੇ ਮਾਇਆ ਵਲ ਹੀ ਤੱਕਦੇ ਹਨ ਕਿ ਵੇਖੀਏ ਕਿਸੇ ਨੇ ਕੁਝ ਲਿਆ ਕੇ ਭੇਟਾ ਰੱਖੀ ਹੈ (ਜਾਂ ਨਹੀਂ),ਪਦ ਅਰਥ ਦਿਖਾ = ਦੇਖੀਏ। ਕਿਹੁ = ਕੁਝ। ਆਣਿ = ਲਿਆ ਕੇ।
SikhNet (Spanish)Los eruditos también son engañados por Maya, la embustera, y están viendo siempre si hay alguien que pueda hacer una ofrenda.
ਦੂਜੈ ਭਾਇ, ਪੜਹਿ ਨਿਤ ਬਿਖਿਆ; ਨਾਵਹੁ ਦਯਿ ਖੁਆਇਆ ॥
doojai bhaae, parreh nit bikhiaa; naavahu day khuaaeaa |
Sant Singh KhalsaIn the love of duality, they read continually about sin, while the Lord has withheld His Name from them.
Manmohan SinghLost in another's love they ever read regarding sin and the Lord has deprived them of His Name.
Manmohan Singh (Punjabi)ਹੋਰਸ ਦੀ ਪ੍ਰੀਤ ਅੰਦਰ ਗਰਕ ਹੋਏ ਉਹ ਹਮੇਸ਼ਾਂ ਪਾਪ ਬਾਰੇ ਪੜ੍ਹਦੇ ਹਨ ਤੇ ਸੁਆਮੀ ਨੇ ਉਨ੍ਹਾਂ ਨੂੰ ਆਪਣੇ ਨਾਮ ਤੋਂ ਬਾਂਝਿਆਂ ਰੱਖਿਆ ਹੋਇਆ ਹੈ।
Fareedkot Teekaਜਦ੍ਯਪਿ ਪਢਤੇ ਹੈਂ, ਪਰੰਤੂ (ਦੂਜੈ) ਦ੍ਵੈਤ ਭਾਵ ਕਰੇ ਬਿਖਿਓਂ ਕੇ ਵਾਸਤੇ ਪੜਤੇ ਹੈਂ। ਨਾਮ ਸਿਮਰਨ ਸੇ ਦੇਵ ਨੇ ਤਿਨ ਕੋ ਭੁਲਾਇਆ ਹੈ॥
Prof. Sahib Singhਸੋ ਮਾਇਆ ਦੇ ਪਿਆਰ ਵਿਚ ਉਹ (ਅਸਲ ਵਿਚ) ਸਦਾ ਮਾਇਆ (ਦੀ ਸੰਥਾ ਹੀ) ਪੜ੍ਹਦੇ ਹਨ, ਪਰਮਾਤਮਾ ਨੇ ਉਹਨਾਂ ਨੂੰ (ਆਪਣੇ) ਨਾਮ ਵਲੋਂ ਖੁੰਝਾ ਦਿੱਤਾ ਹੈ।ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਬਿਖਿਆ = ਮਾਇਆ। ਦਯਿ = ਪਰਮਾਤਮਾ ਨੇ ('ਦਯ' ਨੇ)।
SikhNet (Spanish)Perdidos en la dualidad, hablan sólo ponzoña; el Señor les ha negado la Gloria de Su Nombre.
ਜੋਗੀ ਜੰਗਮ ਸੰਨਿਆਸੀ ਭੁਲੇ; ਓਨੑਾ ਅਹੰਕਾਰੁ ਬਹੁ ਗਰਬੁ ਵਧਾਇਆ ॥
jogee jangam saniaasee bhule; onaa ahankaar bahu garab vadhaaeaa |
Sant Singh KhalsaThe Yogis, the wandering hermits and the Sannyaasees have gone astray; their egotism and arrogance have increased greatly.
Manmohan SinghThe Yogis, wandering hermits and ascetics have gone astray and they have greatly increased their pride and arrogance.
Manmohan Singh (Punjabi)ਯੋਗੀ, ਰਮਤੇ ਰਿਸ਼ੀ ਅਤੇ ਵਿਰੱਕਤ ਕੁਰਾਹੇ ਪਏ ਹੋਏ ਹਨ। ਉਨ੍ਹਾਂ ਨੇ ਆਪਣਾ ਹੰਕਾਰ ਅਤੇ ਗਰੂਰ ਬਹੁਤਾ ਵਧਾਇਆ ਹੋਇਆ ਹੈ।
Fareedkot Teekaਜੋ ਜੋਗੀ ਜੰਗਮ ਸਨਿਆਸੀ ਹੈਂ, ਸੋ ਭੇਖ ਮਾਤ੍ਰ ਕੇ ਗਰਬ ਸੇ ਭੂਲੇ ਹੈਂ, ਓਨਾਂ ਨੇ ਅਹੰਕਾਰ ਕੋ ਬਹੁਤ ਬਢਾਇਆ ਹੈ॥
Prof. Sahib Singhਜੋਗੀ ਜੰਗਮ ਤੇ ਸੰਨਿਆਸੀ (ਭੀ ਜੀਵਨ ਦੇ ਰਾਹ ਤੋਂ) ਖੁੰਝੇ ਹੋਏ ਹਨ, (ਕਿਉਂਕਿ 'ਤਿਆਗ' ਕਾਰਨ) ਇਹਨਾਂ ਨੇ ਮਾਣ ਤੇ ਅਹੰਕਾਰ ਨੂੰ ਵਧਾਇਆ ਹੋਇਆ ਹੈ,ਪਦ ਅਰਥ ਜੰਗਮ = ਸ਼ਿਵ ਦੇ ਉਪਾਸ਼ਕ ਜੋ ਸਿਰ ਤੇ ਮੋਰਾਂ ਦੇ ਖੰਭ ਰੱਖਦੇ ਹਨ ਤੇ ਟੱਲੀਆਂ ਵਜਾਂਦੇ ਮੰਗਦੇ ਫਿਰਦੇ ਹਨ। ਗਰਬੁ = ਅਹੰਕਾਰ।
SikhNet (Spanish)Los Yoguis también son engañados, así como los seguidores del Dios Shiva,
ਛਾਦਨੁ ਭੋਜਨੁ. ਨ ਲੈਹੀ ਸਤ ਭਿਖਿਆ; ਮਨਹਠਿ ਜਨਮੁ ਗਵਾਇਆ ॥
chhaadan bhojan. na laihee sat bhikhiaa; manahatth janam gavaaeaa |
Sant Singh KhalsaThey do not accept the true donations of clothes and food, and their lives are ruined by their stubborn minds.
Manmohan SinghThey accept not the True alms of clothes and food and through their mind's obstinacy they ruin their life.
Manmohan Singh (Punjabi)ਕਪੜੇ ਅਤੇ ਖਾਣੇ ਦੀ ਸੱਚੀ ਖੈਰ ਨੂੰ ਉਹ ਪ੍ਰਵਾਨ ਨਹੀਂ ਕਰਦੇ ਅਤੇ ਆਪਣੇ ਚਿੱਤ ਦੀ ਜਿੱਦ ਰਾਹੀਂ ਉਹ ਆਪਣਾ ਜੀਵਨ ਵੰਞਾ ਲੈਂਦੇ ਹਨ।
Fareedkot Teeka(ਛਾਦਨੁ) ਬਸਤ੍ਰ ਅਰ ਭੋਜਨ ਮਾਤ੍ਰ ਸਤ ਕੀ ਭਿਖਿਆ ਨਹੀਂ ਲੇਤੇ, ਮਨ ਹਠ ਕਰ ਕੇ ਤਿਨੋਂ ਨੇ ਮਾਨੁਖ ਜਨਮ ਕੋ ਗਵਾਯਾ ਹੈ॥
Prof. Sahib Singh(ਗ੍ਰਿਹਸਤੀਆਂ ਪਾਸੋਂ) ਆਦਰ ਸਰਧਾ ਨਾਲ ਮਿਲਿਆ ਕੱਪੜਾ ਤੇ ਭੋਜਨ-ਰੂਪ ਭਿੱਛਿਆ ਨਹੀਂ ਲੈਂਦੇ (ਭਾਵ, ਥੋੜੀ ਚੀਜ਼ ਮਿਲਣ ਤੇ ਉਹਨਾਂ ਨੂੰ ਘੂਰਦੇ ਹਨ) ਤੇ ਇਸ ਤਰ੍ਹਾਂ ਮਨ ਦੇ ਹਠ ਨਾਲ ਆਪਣੀ ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ।ਪਦ ਅਰਥ ਛਾਦਨੁ = ਕੱਪੜਾ। ਨ ਲੈਹੀ = ਨਹੀਂ ਲੈਂਦੇ। ਸਤ ਭਿਖਿਆ = ਸਰਧਾ ਨਾਲ ਦਿੱਤੀ ਭਿੱਛਿਆ।
SikhNet (Spanish)y los renunciantes Sanyasas porque todos ellos propagan el culto del ego. No aceptan con gratitud los Regalos de Dios, de ropa o
ਏਤੜਿਆ ਵਿਚਹੁ. ਸੋ ਜਨੁ ਸਮਧਾ; ਜਿਨਿ ਗੁਰਮੁਖਿ ਨਾਮੁ ਧਿਆਇਆ ॥
etarriaa vichahu. so jan samadhaa; jin guramukh naam dhiaaeaa |
Sant Singh KhalsaAmong these, he alone is a man of poise, who, as Gurmukh, meditates on the Naam, the Name of the Lord.
Manmohan SinghFrom amongst these that man alone is great who through the Guru meditates on the Name.
Manmohan Singh (Punjabi)ਇਨ੍ਹਾਂ ਦੇ ਵਿਚੋਂ ਕੇਵਲ ਓਹੀ ਵੱਡਾ ਪੁਰਸ਼ ਹੈ, ਜੋ ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਇਨ ਸਭ ਮੇਂ ਸੇ ਸੋਈ ਜਨ (ਸਮਧਾ) ਸਮਝਾ ਹੈ, ਜਿਸ ਨੇ ਗੁਰਮੁਖ ਹੋ ਕਰ ਕੇ ਨਾਮ ਕਾ ਧਿਆਉਨਾ ਕੀਆ ਹੈ॥
Prof. Sahib Singhਇਹਨਾਂ ਸਾਰਿਆਂ ਵਿਚੋਂ ਉਹ ਮਨੁੱਖ ਪੂਰਨ ਅਵਸਥਾ ਵਾਲਾ ਹੈ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ।ਪਦ ਅਰਥ ਸਮਧਾ = ਸਮਾਧੀ ਵਾਲਾ, ਟਿਕੇ ਹੋਏ ਮਨ ਵਾਲਾ, ਪੂਰਨ ਅਵਸਥਾ ਵਾਲਾ।
SikhNet (Spanish)comida, y con malabarismos mentales desperdician sus vidas en vano.
ਜਨ ਨਾਨਕ. ਕਿਸ ਨੋ ਆਖਿ ਸੁਣਾਈਐ; ਜਾ ਕਰਦੇ ਸਭਿ ਕਰਾਇਆ ॥੨॥
jan naanak. kis no aakh sunaaeeai; jaa karade sabh karaaeaa |2|
Sant Singh KhalsaUnto whom should servant Nanak speak and complain? All act as the Lord causes them to act. ||2||
Manmohan SinghTo whom should slave Nanak tell and complain when all act as God causes them to act?
Manmohan Singh (Punjabi)ਗੋਲਾ ਨਾਨਕ ਕੀਹਦੇ ਕੋਲ ਕਹੇ ਤੇ ਫਰਿਆਦ ਕਰੇ, ਜਦ ਸਾਰੇ ਹੀ ਵਾਹਿਗੁਰੂ ਦਾ ਕਰਾਇਆ ਹੋਇਆ ਕਰਦੇ ਹਨ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਸੀ ਕੋ ਕਿਆ ਕਰ ਕੇ ਸੁਨਾਈਏ ਜਾਂ ਸਭ ਉਸੀ ਕਰਤਾ ਪੁਰਖ ਕਾ ਕਰਾਇਆ ਹੂਆ ਭਲਾ ਬੁਰਾ ਕਰਮ ਕਰਤੇ ਹੈਂ। ਭਾਵ ਇਹ ਕਿ ਨਰਕ ਸ੍ਵਰਗ ਪੁੰਨ ਸਭ ਕਰਤਾ ਪੁਰਖ ਨੇ ਬਨਾਏ ਹੈਂ, ਉਸੀ ਅਨਸਾਰ ਕਰਮ ਕਰ ਕਰ ਕੇ ਫਲ੍ਹ ਭੋਗਤੇ ਹੈਂ॥੨॥
Prof. Sahib Singhਪਰ, ਹੇ ਦਾਸ ਨਾਨਕ! ਹੋਰ ਕਿਸ ਅੱਗੇ ਪੁਕਾਰ ਕਰੀਏ? ਸਾਰੇ ਪ੍ਰਭੂ ਦੇ ਪ੍ਰੇਰੇ ਹੋਏ ਹੀ ਕਾਰ ਕਰ ਰਹੇ ਹਨ, (ਭਾਵ, ਇਸ ਮਾਇਆ ਤੋਂ ਬਚਣ ਲਈ ਪ੍ਰਭੂ ਅੱਗੇ ਹੀ ਕੀਤੀ ਅਰਦਾਸ ਸਹੈਤਾ ਕਰਦੀ ਹੈ) ॥੨॥
SikhNet (Spanish)De todos ellos el Hombre de Paz es aquél que, por la Gracia del Guru, habita en el Nombre del Señor. Dice Nanak, ¿con quién podemos ir a hablar cuando Él, el Mismo Señor, lo hace todo? (2)