ੴ

ਸਿੱਖਬਾਣੀ · SikhBani

ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥

bhagat sachai dar sohade sachai sabad rahaae
Guru Amardas Ji ਗੁਰੂ ਅਮਰਦਾਸ ਜੀ · Raag Gujri · Ang 513 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਭਗਤ ਸਚੈ ਦਰਿ ਸੋਹਦੇ; ਸਚੈ ਸਬਦਿ ਰਹਾਏ ॥

bhagat sachai dar sohade; sachai sabad rahaae |

Sant Singh KhalsaThe devotees look beauteous in the True Court of the Lord; they abide in the True Word of the Shabad.
Manmohan SinghThe saints, who abide in the True Name look beauteous in the True court.
Manmohan Singh (Punjabi)ਸਾਧੂ, ਜੋ ਸੱਚੇ ਨਾਮ ਅੰਦਰ ਵੱਸਦੇ ਹਨ, ਸੱਚੇ ਦਰਬਾਰ ਵਿੱਚ ਸੁੰਦਰ ਲੱਗਦੇ ਹਨ।
Fareedkot Teekaਜਿਨੋਂ ਨੇ ਸਚੇ ਸਬਦ ਸੇ ਇੰਦ੍ਰ੍ਯ ਬਿਖਿਓਂ ਸੇ ਰੋਕੇ ਹੈਂ, ਸੋ ਭਗਤ ਜਨ ਸਚੇ ਕੇ ਦਰਬਾਰ ਮੇਂ ਸੋਭਾਇਮਾਨ ਹੋਤੇ ਹੈਂ॥
Prof. Sahib Singhਬੰਦਗੀ ਕਰਨ ਵਾਲੇ ਸੱਚੇ ਪ੍ਰਭੂ ਦੀ ਹਜ਼ੂਰੀ ਸੋਭਦੇ ਹਨ, (ਪ੍ਰਭੂ ਦੀ ਹਜ਼ੂਰੀ ਵਿਚ ਉਹ) ਸੱਚੇ ਸ਼ਬਦ ਦੀ ਰਾਹੀਂ ਟਿਕੇ ਰਹਿੰਦੇ ਹਨ,

ਪਦ ਅਰਥ ਰਹਾਏ = ਟਿਕਾਏ ਹੋਏ।

SikhNet (Spanish)Los Devotos del Señor se ven bellos en Su Puerta y por la Verdadera Palabra se vuelven eternos.

ਹਰਿ ਕੀ ਪ੍ਰੀਤਿ. ਤਿਨ ਊਪਜੀ; ਹਰਿ ਪ੍ਰੇਮ ਕਸਾਏ ॥

har kee preet. tin aoopajee; har prem kasaae |

Sant Singh KhalsaThe Lord's Love wells up in them; they are attracted by the Lord's Love.
Manmohan SinghGod's love breaks forth within them and with God's love they are attracted.
Manmohan Singh (Punjabi)ਵਾਹਿਗੁਰੂ ਦਾ ਪਿਆਰ ਉਨ੍ਹਾਂ ਅੰਦਰ ਪੈਂਦਾ ਹੋ ਜਾਂਦ ਹੈ ਅਤੇ ਵਾਹਿਗੁਰੂ ਦੇ ਪਿਆਰ ਨਾਲ ਹੀ ਉਹ ਖਿੱਚੇ ਜਾਂਦੇ ਹਨ।
Fareedkot Teekaਹਰਿ ਕੀ ਪ੍ਰੀਤਿ ਤਿਨ ਕੋ ਉਤਪਤ ਭਈ ਹੈ ਔ ਹਰਿ ਕੇ ਪ੍ਰੇਮ ਮੇਂ (ਕਸਾਏ) ਖੀਚੇ ਗਏ ਹੈਂ॥
Prof. Sahib Singhਉਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ, (ਉਹ) ਪ੍ਰਭੂ ਦੇ ਪਿਆਰ ਦੇ ਖਿੱਚੇ ਹੋਏ (ਹਨ),

ਪਦ ਅਰਥ ਪ੍ਰੇਮ ਕਸਾਏ = ਪ੍ਰੇਮ ਦੇ ਖਿੱਚੇ ਹੋਏ।

SikhNet (Spanish)Ellos han sido seducidos por el Amor del Señor y Su Amor llena su mente.

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ; ਰਸਨਾ ਹਰਿ ਰਸੁ ਪਿਆਏ ॥

har rang raheh sadaa rang raate; rasanaa har ras piaae |

Sant Singh KhalsaThey abide in the Lord's Love, they remain imbued with the Lord's Love forever, and with their tongues, they drink in the sublime essence of the Lord.
Manmohan SinghThey who abide in Divine bliss are ever imbued with Lord's love and their tongue drinks God's elixir,
Manmohan Singh (Punjabi)ਉਹ ਰੱਬੀ ਖੁਸ਼ੀ ਵਿੱਚ ਵੱਸਦੇ ਹਨ, ਹਮੇਸ਼ਾਂ ਪ੍ਰਭੂ ਦੀ ਪ੍ਰੀਤ ਵਿੱਚ ਰੰਗੇ ਰਹਿੰਦੇ ਹਨ,
Fareedkot Teekaਹਰਿ ਕੇ (ਰੰਗਿ) ਪ੍ਰੇਮ ਕਰ ਕੇ ਨਿਤ੍ਯ ਹੀ (ਰੰਗਿ ਰਾਤੇ) ਮਸਤ ਰਹਤੇ ਹੈਂ, ਰਸਨਾ ਸੇ ਜਗਿਆਸੂਓਂ ਕੋ ਹਰਿ ਨਾਮ ਰਸ ਪਿਲਾਉਤੇ ਹੈਂ॥
Prof. Sahib Singhਉਹ ਸਦਾ ਪ੍ਰਭੂ ਦੇ ਪਿਆਰ ਵਿਚ ਰਹਿੰਦੇ ਹਨ, ਪ੍ਰਭੂ ਦੇ ਰੰਗ ਵਿਚ ਰੱਤੇ ਰਹਿੰਦੇ ਹਨ ਤੇ ਜੀਭ ਨਾਲ ਪ੍ਰਭੂ ਦਾ ਨਾਮ-ਰਸ ਪੀਂਦੇ ਹਨ।
SikhNet (Spanish)Siempre imbuidos en el Amor Divino, sus labios saborean la Esencia del Señor.

ਸਫਲੁ ਜਨਮੁ. ਜਿਨੑੀ ਗੁਰਮੁਖਿ ਜਾਤਾ; ਹਰਿ ਜੀਉ ਰਿਦੈ ਵਸਾਏ ॥

safal janam. jinaee guramukh jaataa; har jeeo ridai vasaae |

Sant Singh KhalsaFruitful are the lives of those Gurmukhs who recognize the Lord and enshrine Him in their hearts.
Manmohan Singhfruitful is the life of those who through the Guru recognise the Venerable Lord and enshrine Him in their mind.
Manmohan Singh (Punjabi)ਫਲਦਾਇਕ ਹੈ ਉਨ੍ਹਾਂ ਦਾ ਜੀਵਨ ਜੋ ਗੁਰਾਂ ਦੇ ਰਾਹੀਂ ਪੂਜਯ ਪ੍ਰਭੂ ਨੂੰ ਪਛਾਣਦੇ ਹਨ ਅਤੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜਿਨੋਂ ਨੇ ਹਰਿ ਜੀ ਕੇ ਚਰਨ ਅੰਤਸਕਰਣ ਮੇਂ ਬਸਾਏ ਅਰ ਹਰੀ ਕਾ ਜਥਾਰਥ ਰੂਪ (ਜਾਤਾ) ਜਾਨਾ ਹੈ, ਤਿਨ ਗੁਰਮੁਖੋਂ ਕਾ ਜਨਮ ਸਫਲ ਹੈ॥
Prof. Sahib Singhਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਰੱਬ ਨੂੰ ਪਛਾਣਿਆ ਹੈ ਤੇ ਹਿਰਦੇ ਵਿਚ ਵਸਾਇਆ ਹੈ ਉਹਨਾਂ ਦਾ ਜੰਮਣਾ ਮੁਬਾਰਿਕ ਹੈ।
SikhNet (Spanish)Aquéllos a quienes el Señor se les revela a través del Guru, elevan al Señor en su mente.

ਬਾਝੁ ਗੁਰੂ. ਫਿਰੈ ਬਿਲਲਾਦੀ; ਦੂਜੈ ਭਾਇ ਖੁਆਏ ॥੧੧॥

baajh guroo. firai bilalaadee; doojai bhaae khuaae |11|

Sant Singh KhalsaWithout the Guru, they wander around crying out in misery; in the love of duality, they are ruined. ||11||
Manmohan SinghWithout the Guru, the world wanders about bewailing and is ruined in another's love.
Manmohan Singh (Punjabi)ਗੁਰਾਂ ਦੇ ਬਿਨਾ ਦੁਨੀਆ ਰੋਂਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਅੰਦਰ ਤਬਾਹ ਹੋ ਗਈ ਹੈ।
Fareedkot Teekaਜੋ ਪੁਰਸ਼ ਗੁਰੋਂ ਕੇ ਬਿਨਾਂ ਦ੍ਵੈਤ ਭਾਵ ਮੇਂ ਭੂਲੇ ਹੈਂ ਤਿਨ ਕੀ ਬੁਧੀ ਬਿਲਾਪ ਕਰਤੀ ਫਿਰਤੀ ਹੈ॥੧੧॥
Prof. Sahib Singhਗੁਰੂ ਤੋਂ ਬਿਨਾ ਸ੍ਰਿਸ਼ਟੀ ਹੋਰ ਹੋਰ ਪਿਆਰ ਵਿਚ ਖੁੰਝੀ ਹੋਈ ਵਿਲਕਦੀ ਫਿਰਦੀ ਹੈ ॥੧੧॥

ਪਦ ਅਰਥ ਦੂਜੈ ਭਾਇ = (ਰੱਬ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਏ = ਖੁੰਝੀ ਹੋਈ। ਦਰਿ = ਦਰ ਤੇ ॥੧੧॥

SikhNet (Spanish)Sin el Guru uno se lamenta sin cesar y se desgasta por el sentido del otro. (11)
Answers quote the Granth verbatim with Ang citations. AI commentary is not Gurbani and not a religious ruling.