ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਆਪੇ ਸਭ ਘਟ ਅੰਦਰੇ; ਆਪੇ ਹੀ ਬਾਹਰਿ ॥
aape sabh ghatt andare; aape hee baahar |
Sant Singh KhalsaHe Himself is deep within all hearts, and He Himself is outside them.
Manmohan SinghThe Lord Himself is within and Himself without all the hearts.
Manmohan Singh (Punjabi)ਪ੍ਰਭੂ ਆਪ ਹੀ ਸਾਰਿਆਂ ਦਿਲਾਂ ਦੇ ਅੰਦਰ ਅਤੇ ਆਪ ਹੀ ਬਾਹਰ ਹੈ।
Fareedkot Teekaਪਰਮੇਸ੍ਵਰ ਆਪੇ ਹੀ ਸਭ ਘਟੋਂ ਕੇ ਅੰਦਰ ਹੈ ਅਰੁ ਆਪੇ ਹੀ ਬਾਹਰ ਹੈ॥
Prof. Sahib Singhਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,ਪਦ ਅਰਥ ਘਟ = ਸਰੀਰ।
SikhNet (Spanish)El Señor Mismo está en todos los corazones y también está afuera.
ਆਪੇ ਗੁਪਤੁ ਵਰਤਦਾ; ਆਪੇ ਹੀ ਜਾਹਰਿ ॥
aape gupat varatadaa; aape hee jaahar |
Sant Singh KhalsaHe Himself is prevailing unmanifest, and He Himself is manifest.
Manmohan SinghHe Himself prevails unmanifest and Himself is the manifest.
Manmohan Singh (Punjabi)ਉਹ ਆਪੇ ਅਲੋਪ ਵਿਚਰਦਾ ਹੈ ਅਤੇ ਆਪ ਹੀ ਪ੍ਰਗਟ ਹੈ।
Fareedkot Teekaਆਪ ਹੀ ਮਨਮੁਖੋਂ ਸੇ ਗੁਪਤ ਬਰਤਤਾ ਹੈ ਆਪ ਹੀ ਗੁਰਮੁਖੋਂ ਕੋ ਪ੍ਰਗਟ ਹੈ॥
Prof. Sahib Singhਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।ਪਦ ਅਰਥ ਗੁਪਤੁ = ਲੁਕਿਆ ਹੋਇਆ। ਵਰਤਦਾ = ਮੌਜੂਦ ਹੈ। ਜਾਹਰਿ = ਪ੍ਰਤੱਖ, ਸਾਹਮਣੇ।
SikhNet (Spanish)Él Mismo es Manifiesto, y Su Ser no lo manifiesta.
ਜੁਗ ਛਤੀਹ ਗੁਬਾਰੁ ਕਰਿ; ਵਰਤਿਆ ਸੁੰਨਾਹਰਿ ॥
jug chhateeh gubaar kar; varatiaa sunaahar |
Sant Singh KhalsaFor thirty-six ages, He created the darkness, abiding in the void.
Manmohan SinghFor thirty ages. He created pitch darkness and Himself abided in void.
Manmohan Singh (Punjabi)ਛੱਤੀ ਯੁਗਾਂ ਲਈ ਉਸ ਨੇ ਘੁਪ ਅੰਨ੍ਹੇਰਾ ਰੱਚ ਦਿੱਤਾ ਅਤੇ ਖੁਦ ਸੁੰਨਮਸਾਨ ਅੰਦਰ ਵੱਸਦਾ ਸੀ।
Fareedkot Teeka(ਸੁੰਨਾਹਰਿ) ਅਫੁਰ ਪਰਮੇਸ੍ਵਰ ਆਪੇ ਹੀ ਜੁਗੁ ਛਤੀਹ ਅਰਥਾਤ ਬਹੁਤੇ ਜੁਗ ਅੰਧਕਾਰ ਕਰ ਕੇ ਵਰਤਿਆ ਹੈ, ਭਾਵ ਪ੍ਰਲੋ ਹੀ ਰਖੀ॥
Prof. Sahib Singhਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।ਪਦ ਅਰਥ ਜੁਗ ਛਤੀਹ = ੩੬ ਜੁਗ, ਬੇਅੰਤ ਸਮਾ। ਸੁੰਨਾਹਰਿ = ਅਫੁਰ ਅਵਸਥਾ ਵਿਚ।
SikhNet (Spanish)Por decenas de miles de años, Él creó la etapa del Caos y habitó en ella, sentado en Su Ser.
ਓਥੈ. ਵੇਦ ਪੁਰਾਨ ਨ ਸਾਸਤਾ; ਆਪੇ ਹਰਿ ਨਰਹਰਿ ॥
othai. ved puraan na saasataa; aape har narahar |
Sant Singh KhalsaThere were no Vedas, Puraanas or Shaastras there; only the Lord Himself existed.
Manmohan SinghNo Vedas, Puranas and Shastras were there. The Transcendent Lord God was all by Himself.
Manmohan Singh (Punjabi)ਵੇਦ ਪੁਰਾਣ ਅਤੇ ਸ਼ਾਸਤਰ ਓਥੇ ਨਹੀਂ ਸਨ। ਸ਼੍ਰੋਮਣੀ ਸਾਹਿਬ ਵਾਹਿਗੁਰੂ ਖੁਦ-ਬ-ਖੁਦ ਹੀ ਸੀ।
Fareedkot Teekaਓਥੇ ਬੇਦ ਪੁਰਾਨ ਔ ਸਾਸਤ੍ਰ ਕੁਛ ਨਹੀਂ ਥਾ, ਤਹਾਂ ਨਰੋਂ ਕੇ ਹਰੇ ਕਰਨੇਹਾਰਾ ਹਰੀ ਆਪੇ ਹੀ ਥਾ॥
Prof. Sahib Singhਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।ਪਦ ਅਰਥ ਨਰਹਰਿ = ਮਨੁੱਖਾਂ ਦਾ ਮਾਲਕ।
SikhNet (Spanish)Entonces no existían los Vedas, ni los Shastras, ni los Puranas, y Él, el Señor Absoluto estaba Todo para Sí Mismo.
ਬੈਠਾ ਤਾੜੀ ਲਾਇ ਆਪਿ; ਸਭ ਦੂ ਹੀ ਬਾਹਰਿ ॥
baitthaa taarree laae aap; sabh doo hee baahar |
Sant Singh KhalsaHe Himself sat in the absolute trance, withdrawn from everything.
Manmohan SinghWithdrawn from all, He Himself sat assuming absolute trance.
Manmohan Singh (Punjabi)ਸਾਰਿਆਂ ਤੋਂ ਅੱਡਰਾ ਹੋ, ਉਹ ਆਪ ਸੁੰਨ-ਸਮਾਧ ਧਾਰਨ ਕਰੀ ਬੈਠਾ ਸੀ।
Fareedkot Teekaਸਭ ਸੇ ਬਾਹਰ ਹੋ ਕਰ ਕੇ ਆਪ ਹੀ ਉਨ ਜੁਗੋਂ ਮੇਂ (ਤਾੜੀ ਲਾਇ) ਸਮਾਧੀ ਲਗਾਇ ਕਰ ਕੇ ਬੈਠਾ ਥਾ॥
Prof. Sahib Singh(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ)।
SikhNet (Spanish)Recluido en Su Propio Ser, se sentó en medio del Trance Absoluto.
ਆਪਣੀ ਮਿਤਿ ਆਪਿ ਜਾਣਦਾ; ਆਪੇ ਹੀ ਗਉਹਰੁ ॥੧੮॥
aapanee mit aap jaanadaa; aape hee gauhar |18|
Sant Singh KhalsaOnly He Himself knows His state; He Himself is the unfathomable ocean. ||18||
Manmohan SinghHis extent He Himself knows and Himself is He the unfathomable ocean.
Manmohan Singh (Punjabi)ਆਪਣੇ ਵਿਸਥਾਰ ਨੂੰ ਉਹ ਆਪੇ ਹੀ ਜਾਣਦਾ ਹੈ ਅਤੇ ਉਹ ਆਪ ਹੀ ਅਥਾਹ ਸਮੁੰਦਰ ਹੈ।
Fareedkot Teekaਸੋ ਪਰਮੇਸ੍ਵਰ ਅਪਨੀ ਮਰਜਾਦਾ ਕੋ ਆਪ ਹੀ ਜਾਨਤਾ ਹੈ, ਆਪ ਹੀ (ਗਉਹਰੁ) ਮੋਤੀ ਰੂਪ ਸੁਧ ਹੈ॥੧੮॥
Prof. Sahib Singhਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥ਪਦ ਅਰਥ ਮਿਤਿ = ਮਾਪ, ਅੰਦਾਜ਼ਾ। ਆਪਣੀ ਮਿਤਿ = ਆਪਣੇ ਆਪ ਦਾ ਮਾਪ। ਗਉਹਰੁ = ਡੂੰਘਾ ਸਮੁੰਦਰ ॥੧੮॥
SikhNet (Spanish)Sí, ese Océano Insondable de Bondad, conoce en Sí mismo Su Propio Estado. (18)