ੴ

ਸਿੱਖਬਾਣੀ · SikhBani

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥

haumai vich jagat muaa marado maradaa jaae
Guru Amardas Ji ਗੁਰੂ ਅਮਰਦਾਸ ਜੀ · Raag Bihaagraa · Ang 555, 556 · 5 lines
Translations

ਸਲੋਕ ਮਃ ੩ ॥

salok mahalaa 3 | Ang 555

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹਉਮੈ ਵਿਚਿ ਜਗਤੁ ਮੁਆ; ਮਰਦੋ ਮਰਦਾ ਜਾਇ ॥

haumai vich jagat muaa; marado maradaa jaae | Ang 555

Sant Singh KhalsaIn egotism, the world is dead; it dies and dies, again and again.
Manmohan SinghIn egotism the world is dead and continues to die.
Manmohan Singh (Punjabi)ਹੰਕਾਰ ਅੰਦਰ ਸੰਸਾਰ ਮਰਿਆ ਹੋਇਆ ਹੈ ਅਤੇ ਮਰਦਾ ਜਾ ਰਿਹਾ ਹੈ।
Fareedkot Teekaਹੰਤਾ ਮਮਤਾ ਮੇਂ ਸਾਰਾ ਸੰਸਾਰ ਮਰ ਗ੍ਯਾ ਹੈ ਔਰ ਮਰਤਾ ਹੀ ਮਰਤਾ ਜਾਤਾ ਹੈ ਅਰਥਾਤ ਜਨਮਤਾ ਮਰਤਾ ਰਹਿਤਾ ਹੈ॥
Prof. Sahib Singhਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।
SikhNet (Spanish)Por el ego, el mundo está muriendo, muriendo, una y otra vez.

ਜਿਚਰੁ ਵਿਚਿ ਦੰਮੁ ਹੈ. ਤਿਚਰੁ, ਨ ਚੇਤਈ; ਕਿ ਕਰੇਗੁ ਅਗੈ ਜਾਇ ॥

jichar vich dam hai. tichar, na chetee; ki kareg agai jaae | Ang 556

Sant Singh KhalsaAs long as there is breath in the body, he does not remember the Lord; what will he do in the world hereafter?
Manmohan SinghAs long as there is breath in the body, so long the man remembers not the Lord. What shall he do when he goes in the yond?
Manmohan Singh (Punjabi)ਜਦ ਤਾਈਂ ਦੇਹ ਅੰਦਰ ਸੁਆਸ ਹੈ, ਉਦੋਂ ਤਾਈਂ ਇਨਸਾਨ ਸਾਹਿਬ ਨੂੰ ਨਹੀਂ ਸਿਮਰਦਾ। ਜਦ ਉਹ ਪ੍ਰਲੋਕ ਨੂੰ ਜਾਊਗਾ, ਉਹ ਕੀ ਕਰੂਗਾ?
Fareedkot Teeka(ਜਿਚਰੁ) ਜਬ ਤਕ ਸਰੀਰ ਵਿਚ (ਦੰਮੁ) ਸ੍ਵਾਸ ਹੈ (ਤਿਚਰੁ) ਤਬ ਤਕ ਬੰਦਾ ਹਰੀ ਕਾ ਚਿੰਤਨ ਨਹੀਂ ਕਰਤਾ, ਸੋ ਆਗੇ, ਭਾਵ ਪ੍ਰਲੋਕ ਮੇਂ ਜਾਇ ਕਰ (ਕਿ ਕਰੇਗੁ) ਕ੍ਯਾ ਕਰੇਗਾ॥
Prof. Sahib Singhਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ।

ਪਦ ਅਰਥ ਕਰੇਗੁ = ਕਰੇਗਾ।

SikhNet (Spanish)Mientras uno vive, no alaba al Señor, oh, ¿qué será de uno en el más allá? El Gnóstico está consciente de su Destino,

ਗਿਆਨੀ ਹੋਇ. ਸੁ ਚੇਤੰਨੁ ਹੋਇ; ਅਗਿਆਨੀ ਅੰਧੁ ਕਮਾਇ ॥

giaanee hoe. su chetan hoe; agiaanee andh kamaae | Ang 556

Sant Singh KhalsaOne who remembers the Lord is a spiritual teacher; the ignorant one acts blindly.
Manmohan SinghHe who is a divine is on the alert. The agnostic acts blindly.
Manmohan Singh (Punjabi)ਜੋ ਗਿਆਨਵਾਨ ਹੈ ਉਹ ਖ਼ਬਰਦਾਰ ਹੁੰਦਾ ਹੈ। ਬੇਸਮਝ ਅੰਨ੍ਹੇਵਾਹ ਕੰਮ ਕਰਦਾ ਹੈ।
Fareedkot Teekaਜੋ ਗ੍ਯਾਨੀ ਹੋਤਾ ਹੈ, ਸੋ ਚੈਤੰਨ ਰਹਿਤਾ ਹੈ ਅਰ ਅੰਧਾ ਅਗ੍ਯਾਨੀ (ਅੰਧੁ) ਬਿਧੀ ਰਹਤ, ਭਾਵ ਫਲੋਂ ਕੇ ਲੀਏ ਕਰਮੋਂ ਕੋ ਕਮਾਵਤਾ ਹੈ॥
Prof. Sahib Singhਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ।

ਪਦ ਅਰਥ ਗਿਆਨੀ = ਸਮਝਦਾਰ। ਅਗਿਆਨੀ = ਮੂਰਖ। ਅੰਧੁ = ਅੰਨ੍ਹਿਆਂ ਵਾਲਾ ਕੰਮ।

SikhNet (Spanish)el agnóstico de su confusión, se la vive cometiendo errores.

ਨਾਨਕ. ਏਥੈ ਕਮਾਵੈ ਸੋ ਮਿਲੈ; ਅਗੈ ਪਾਏ ਜਾਇ ॥੧॥

naanak. ethai kamaavai so milai; agai paae jaae |1| Ang 556

Sant Singh KhalsaO Nanak, whatever one does in this world, determines what he shall receive in the world hereafter. ||1||
Manmohan SinghNanak, whatever man does over here, that alone he receives and obtains going hereafter.
Manmohan Singh (Punjabi)ਨਾਨਕ, ਜਿਹੜਾ ਕੁੱਛ ਆਦਮੀ ਏਥੇ ਕਰਦਾ ਹੈ ਉਹੀ ਕੁੱਛ ਉਹ ਅੱਗੇ ਜਾ ਕੇ ਪ੍ਰਾਪਤ ਤੇ ਹਾਸਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਿਛੈ ਕਮਾਯਾ ਸੋ ਅਬ ਮਿਲੇ ਹੈ ਅਰ ਜੋ ਅਬ ਇਸ ਲੋਕ ਮੇਂ ਕਰਮ ਕਮਾਵਤਾ ਹੈ, ਸੋ ਤਿਨ ਕਾ ਫਲ ਆਗੇ ਜਾਇ ਕਰ ਪਾਵਤਾ ਹੈ॥੧॥
Prof. Sahib Singhਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ॥੧॥
SikhNet (Spanish)Dice Nanak, lo que uno siembre aquí, eso habrá de cosechar en el aquí después, y en el más allá, nada recibirá. (1)
Answers quote the Granth verbatim with Ang citations. AI commentary is not Gurbani and not a religious ruling.